ਵਜ਼ੀਰੀਥਲ ਦਾ ਸਿਹਤ-ਢਾਂਚਾ: ਇੱਕ ਹਨ੍ਹੇਰਾ ਖ਼ੂਹ

ਜੰਮੂ ਤੇ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਇੱਕ ਬੀਹੜ ਪਿੰਡ ਵਿਖੇ ਗਰਭਵਤੀ ਔਰਤਾਂ ਡਾਵਾਂਡੋਲ ਬਿਜਲੀ ਸਪਲਾਈ ਤੇ ਕੰਡਮ-ਹਾਲਤ ਜਨਤਕ ਸਿਹਤ ਸੁਵਿਧਾਵਾਂ ਨਾਲ਼ ਜੂਝ ਰਹੀਆਂ ਹਨ। ਪਿੰਡ ਦੀ ਬਜ਼ੁਰਗ ਦਾਈ ਹੀ ਉਨ੍ਹਾਂ ਦੀ ਇਕਲੌਤੀ ਉਮੀਦ ਹਨ

17 ਨਵੰਬਰ, 2022 | ਜਿਗਿਆਸਾ ਮਿਸ਼ਰਾ

ਜਿੱਥੇ ਬੀੜੀ ਦੇ ਧੂੰਏਂ ਨਾਲ਼ੋਂ ਸਸਤੀ ਹੋਈ ਔਰਤ ਮਜ਼ਦੂਰਾਂ ਦੀ ਸਿਹਤ

ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸਭ ਤੋਂ ਹੇਠਲੇ ਪੱਧਰ ਦਾ ਜੀਵਨ ਜਿਊਣ ਲਈ ਮਜ਼ਬੂਰ ਬੀੜੀ ਮਜ਼ਦੂਰ ਔਰਤਾਂ- ਨਾ ਸਿਰਫ਼ ਨਿਗੂਣੀ ਤਨਖ਼ਾਹ 'ਤੇ ਕੰਮ ਕਰਦੀਆਂ ਹਨ ਸਗੋਂ ਆਪਣੀ ਪ੍ਰਜਨਨ ਸਿਹਤ 'ਤੇ ਲਮਕਦੀ ਖ਼ਤਰੇ ਦੀ ਤਲਵਾਰ ਨੂੰ ਦੇਖ ਕੇ ਵੀ ਦੜ ਵਟਣ ਨੂੰ ਮਜ਼ਬੂਰ ਹਨ

31 ਅਕਤੂਬਰ, 2022 | ਸਮਿਤਾ ਖਟੌਰ

ਮਾਹਵਾਰੀ ਵਾਲ਼ੀਆਂ ਕੁੜੀਆਂ ਤੇ ਔਰਤਾਂ ਦਾ ਦੇਸ਼ ਦੇ ਵਿਕਾਸ ਨਾਲ਼ ਕੀ ਲੈਣਾ-ਦੇਣਾ

ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਖੇ, ਔਰਤਾਂ ਉਨ੍ਹਾਂ ਡੂੰਘੇ ਤੁਅੱਸਬਾਂ ਅਤੇ ਔਖ਼ਿਆਈਆਂ ਬਾਰੇ ਗੱਲ ਕਰਦੀਆਂ ਹਨ ਜੋ ਮਾਹਵਾਰੀ ਅਤੇ ਬੱਚਾ ਜੰਮਣ ਦੌਰਾਨ ਉਨ੍ਹਾਂ ਦੇ ਸਿਰ ਮੜ੍ਹੀਆਂ ਜਾਂਦੀਆਂ ਹਨ

19 ਸਤੰਬਰ, 2022 | ਕ੍ਰਿਤੀ ਅਟਵਾਲ

ਜਦੋਂ ਗੱਡੀ ਦੀ ਮਗਰਲੀ ਸੀਟ 'ਤੇ ਹੀ ਮੇਰਾ ਬੱਚਾ ਜੰਮ ਪਿਆ

ਹਿਮਾਚਲ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਵਿਖੇ ਰਹਿੰਦੀਆਂ ਔਰਤਾਂ ਦੀ ਪਹੁੰਚਯੋਗ ਮੈਡੀਕਲ ਸੇਵਾਵਾਂ ਅਤੇ ਕਾਰਜਾਤਮਕ ਕਮਿਊਨਿਟੀ ਸਿਹਤ ਕੇਂਦਰਾਂ ਤੱਕ ਪਹੁੰਚ-ਸਹੂਲਤਾਂ ਦੀ ਘਾਟ ਕਾਰਨ- ਪ੍ਰਸਵ ਦੌਰਾਨ ਆਪਣੀ ਸਿਹਤ ਤੇ ਤੰਦਰੁਸਤੀ ਨੂੰ ਲੈ ਕੇ ਬੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

31 ਅਗਸਤ, 2022 | ਜਿਗਿਆਸਾ ਮਿਸ਼ਰਾ

ਨਿੱਜੀ ਸਿਹਤ ਖੇਤਰ ਦੀ ਬੁਰਕੀ ਬਣਦੀਆਂ ਅਸੁੰਡੀ ਦੀਆਂ ਦਲਿਤ ਔਰਤਾਂ

ਘੱਟ ਮਜ਼ਦੂਰੀ ਅਤੇ ਰੱਜਵਾਂ ਖਾਣਾ ਨਾ ਮਿਲ਼ਣ ਕਾਰਨ ਹਾਵੇਰੀ ਜ਼ਿਲ੍ਹੇ ਦੇ ਇਸ ਪਿੰਡ ਦੀਆਂ ਔਰਤਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਬਾਕੀ ਉਨ੍ਹਾਂ ਦੀਆਂ ਕਲੋਨੀਆਂ ਵਿਖੇ ਪਖ਼ਾਨਿਆਂ ਦੇ ਨਾ ਹੋਣ ਕਾਰਨ ਮਾਹਵਾਰੀ ਸਬੰਧੀ ਸਿਹਤ ਸਮੱਸਿਆਵਾਂ ਤੋਂ ਪੀੜਤ ਔਰਤਾਂ ਦੀ ਹਾਲਤ ਬਹੁਤੀ ਖ਼ਰਾਬ ਹੈ

18 ਅਗਸਤ, 2022 | ਐੱਸ. ਸੇਂਥਾਲੀਰ

‘ਜਦੋਂ ਨਲ਼ਬੰਦੀ ਕਰਵਾਉਣ ਮੈਂ ਇਕੱਲਿਆਂ ਹੀ ਤੁਰ ਪਈ’

ਪ੍ਰਵਾਸੀ ਮਜ਼ਦੂਰ, ਜੋ ਸੂਰਤ ਅਤੇ ਹੋਰਨਾਂ ਥਾਵਾਂ 'ਤੇ ਕੰਮ ਕਰਨ ਗਏ ਹੋਏ ਹਨ, 'ਮਗਰ' ਉਦੈਪੁਰ ਜ਼ਿਲ੍ਹੇ ਵਿੱਚ ਰਹਿੰਦੀਆਂ ਗਾਮੇਤੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੀਆਂ ਉਨ੍ਹਾਂ ਦੀਆਂ ਪਤਨੀਆਂ ਆਪਣੀ ਸਿਹਤ ਸੰਭਾਲ਼ ਅਤੇ ਗਰਭਨਿਰੋਧਕ ਦੇ ਫ਼ੈਸਲੇ ਆਪਣੇ ਸਿਰ-ਬ-ਸਿਰ ਕਰ ਰਹੀਆਂ ਹਨ

27 ਜੁਲਾਈ, 2022 | ਕਵਿਤਾ ਅਈਅਰ
‘ਮੈਂ ਹੋਰ ਬੱਚਾ ਨਹੀਂ ਸਾਂ ਚਾਹੁੰਦੀ’
, , and • South West Delhi, National Capital Territory of Delhi

‘ਮੈਂ ਹੋਰ ਬੱਚਾ ਨਹੀਂ ਸਾਂ ਚਾਹੁੰਦੀ’

ਸੁਨੀਤਾ ਹੋਰ ਬੱਚੇ ਨਾ ਪੈਦਾ ਕਰਨ ਦਾ ਸੁਰੱਖਿਅਤ ਅਤੇ ਅਸਾਨ ਤਰੀਕਾ ਚਾਹੁੰਦੀ ਸਨ ਪਰ ਜਦੋਂ ਉਨ੍ਹਾਂ ਦੀ ਕਾਪਰ-ਟੀ ਫੇਲ੍ਹ ਹੋਈ ਤਾਂ ਉਨ੍ਹਾਂ ਨੂੰ ਮਜ਼ਬੂਰੀਵੱਸ ਪੀਐੱਚਸੀ ਤੋਂ ਕਿਨਾਰਾ ਕਰਕੇ ਗਰਭਪਾਤ ਕਰਾਉਣ ਲਈ ਪਹਿਲਾਂ ਦਿੱਲੀ ਦੇ ਨਿੱਜੀ ਹਸਪਤਾਲ ਫਿਰ ਬਿਹਾਰ ਦੇ ਸਰਕਾਰੀ ਹਸਪਤਾਲ ਜਾਣਾ ਪਿਆ

12 ਜੁਲਾਈ. 2022 | ਸੰਸਕ੍ਰਿਤੀ ਤਲਵਾਰ

ਟੀਕਰੀ: ਪਿੰਡ ਦੀਆਂ ਔਰਤਾਂ ਦੀ ਡਿਪੂ ਦੀਦੀ

ਗਰਭਨਿਰੋਧਕ ਗੋਲ਼ੀਆਂ ਅਤੇ ਕੰਡੋਮਾਂ ਦੇ ਝੋਲ਼ੇ ਨਾਲ਼ ਲੈਸ, ਕਲਾਵਤੀ ਸੋਨੀ, ਅਮੇਠੀ ਜ਼ਿਲ੍ਹੇ ਦੇ ਟੀਕਰੀ ਪਿੰਡ ਦੀਆਂ ਔਰਤਾਂ ਦੀ ਭਰੋਸੇਮੰਦ ਦੋਸਤ ਹਨ। ਪਿੰਡ ਦੀਆਂ ਔਰਤਾਂ ਨਾਲ਼ ਉਨ੍ਹਾਂ ਦੀਆਂ ਜਾਣਕਾਰੀ ਭਰਪੂਰ ਗ਼ੈਰ-ਰਸਮੀ ਗੱਲਬਾਤਾਂ ਪ੍ਰਜਨਨ ਅਧਿਕਾਰ ਦੇ ਸੁਨੇਹੇ ਨੂੰ ਜਿਊਂਦੇ ਰੱਖਦੀਆਂ ਹਨ

27 ਜੂਨ, 2022 | ਅਨੁਭਾ ਭੋਂਸਲੇ

'ਬੱਚੇਦਾਨੀ ਕਢਵਾਉਣ ਤੋਂ ਬਾਅਦ ਲੱਗੀ ਸਮੱਸਿਆਵਾਂ ਦੀ ਝੜੀ'

ਬੀੜ ਜ਼ਿਲ੍ਹੇ ਅੰਦਰ, ਜਿੱਥੇ ਕਮਾਦ ਦੀ ਵਾਢੀ ਕਰਦੀਆਂ ਬਹੁਤੇਰੀਆਂ ਔਰਤਾਂ ਦਰਮਿਆਨ ਹਿਸਟਰੇਕਟੋਮੀਜ (ਬੱਚੇਦਾਨੀ ਕੱਢਣਾ) ਆਮ ਵਰਤਾਰਾ ਹੈ, ਉੱਥੇ ਹੀ ਸਰਜਰੀ ਤੋਂ ਬਾਅਦ ਇਹ ਔਰਤਾਂ ਪਰੇਸ਼ਾਨੀ, ਅਵਸਾਦ, ਸਰੀਰਕ ਬੀਮਾਰੀਆਂ ਅਤੇ ਤਣਾਅ-ਭਰੇ ਵਿਆਹੁਤਾ ਸਬੰਧਾਂ ਨੂੰ ਚੁੱਪਚਾਪ ਝੱਲਦੀਆਂ ਹੋਈਆਂ ਗੰਨੇ ਵੱਢਦੀਆਂ ਜਾਂਦੀਆਂ ਹਨ

25 ਮਾਰਚ, 2022 | ਜਯੋਤੀ ਸ਼ਿਨੋਲੀ

'ਮੈਂ ਨਹੀਂ ਚਾਹੁੰਦੀ ਕਿਸੇ ਨੂੰ ਮੇਰੇ ਗਰਭਪਾਤ ਬਾਰੇ ਪਤਾ ਚੱਲੇ'

ਨਦੀਆਂ ਦਾ ਪਾਣੀ ਵੱਧ ਖ਼ਾਰਾ ਹੋ ਗਿਆ ਅਤੇ ਗਰਮੀਆਂ ਦੀ ਤਪਸ਼ ਹੋਰ ਤਿਖੇਰੀ... ਜਲਵਾਯੂ ਤਬਦੀਲ ਹੁੰਦੀ ਜਾਂਦੀ ਹੈ ਪਰ ਜਨਤਕ ਸਿਹਤ ਕੇਂਦਰਾਂ ਵਿਖੇ ਉਨ੍ਹਾਂ ਦੀ ਪਹੁੰਚ ਦਾ ਸੁਪਨਾ ਯਥਾਰਥ ਵਿੱਚ ਤਬਦੀਲ ਨਹੀਂ ਹੁੰਦਾ ਜਾਪਦਾ। ਜਲਵਾਯੂ ਦੀਆਂ ਇਨ੍ਹਾਂ ਤਬਦੀਲੀਆਂ ਕਾਰਨ ਸੁੰਦਰਬਨ ਦੀਆਂ ਔਰਤਾਂ ਇਲਾਜ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ਼ ਜੂਝ ਰਹੀਆਂ ਹਨ

10 ਮਾਰਚ 2022 | ਉਰਵਸ਼ੀ ਸਰਕਾਰ

'ਦਵਾਈ ਦਵਾਉਣਾ ਤਾਂ ਇੱਕ ਬਹਾਨਾ ਹੈ ਅਸਲ ਮਕਸਦ ਤਾਂ ਸਾਡੇ ਜਿਸਮ ਛੂਹਣਾ ਹੈ'

ਹਸਪਤਾਲ ਸਟਾਫ਼ ਵੱਲੋਂ ਸੋਸ਼ਿਤ ਹੁੰਦੀਆਂ ਅਤੇ ਅਪਮਾਨ ਝੱਲਦੀਆਂ, ਆਪਣੀ ਨਿੱਜਤਾ ਨੂੰ ਨਸ਼ਰ ਹੁੰਦੇ ਦੇਖਦੀਆਂ ਇਹ ਸੈਕਸ ਵਰਕਰਾਂ ਕਲੰਕ ਦੇ ਸਾਏ ਹੇਠ ਜੀਵਨ ਬਸਰ ਕਰਨ ਨੂੰ ਮਜ਼ਬੂਰ ਹਨ ਅਤੇ ਇਹੀ ਕਲੰਕ ਸਿਹਤ-ਸੰਭਾਲ਼ ਤੱਕ ਉਨ੍ਹਾਂ ਦੀ ਪਹੁੰਚ ਨੂੰ ਵੀ ਸੀਮਤ ਕਰਦਾ ਹੈ.... ਰਾਜਧਾਨੀ ਵਰਗੇ ਸ਼ਹਿਰ ਦਾ ਵੀ ਇਹੀ ਹਾਲ ਹੈ। ਬਾਕੀ ਰਹਿੰਦੀ-ਖੂੰਹਦੀ ਕਸਰ ਮਹਾਂਮਾਰੀ ਨੇ ਪੂਰੀ ਕਰ ਦਿੱਤੀ ਜਿਹਨੇ ਇਹਨਾਂ ਸੈਕਸ ਵਰਕਰਾਂ ਨੂੰ ਹੂੰਝ ਕੇ ਇੱਕ ਬੰਨ੍ਹੇ ਕਰ ਛੱਡਿਆ

21 ਫਰਵਰੀ, 2022 | ਸ਼ਾਲਿਨੀ ਸਿੰਘ

ਝਾਰਖੰਡ: ਲੱਖ ਸੱਚ ਹੋਵੇ ਨੀਮ ਹਕੀਮ ਖ਼ਤਰਾ ਏ ਜਾਨ, ਪਰ ਵਿਕਲਪ ਕੋਈ ਨਹੀਂ...

ਇੱਕ ਤਾਂ ਸਿੰਘਭੂਮ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਦੀ ਖ਼ਸਤਾ ਹਾਲਤ ਉੱਤੋਂ ਦੀ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਇਹਨੂੰ ਹੋਰ ਜ਼ਰਜ਼ਰ ਬਣਾਉਂਦੀਆਂ ਹਨ। ਫ਼ਲਸਰੂਪ 'ਝੋਲ਼ਾ-ਛਾਪ/ਰੂਰਲ ਮੈਡੀਕਲ ਪ੍ਰੈਕਟਿਸ਼ਨਰ' ਦਾ ਮੂੰਹ ਦੇਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬੱਚਦਾ...

3 ਫਰਵਰੀ, 2022 | ਜੰਸਿਤਾ ਕੇਰਕੇਟਾ

ਮੇਲਘਾਟ ਦੀਆਂ ਅੰਤਮ ਦਾਈਆਂ...

ਮਹਾਰਾਸ਼ਟਰ ਦੇ ਮੇਲਘਾਟ ਟਾਈਗਰ ਰਿਜ਼ਰਵ ਦੇ ਆਸਪਾਸ ਦੀਆਂ ਆਦਿਵਾਸੀਆਂ ਬਸਤੀਆਂ ਵਿਖੇ ਰੋਪੀ ਅਤੇ ਚਾਰਕੂ ਜਿਹੀਆਂ ਰਵਾਇਤੀ ਦਾਈਆਂ ਦਹਾਕਿਆਂ ਤੋਂ ਘਰ ਵਿੱਚ ਬੱਚੇ ਜਮਾਉਣ ਦਾ ਕੰਮ ਕਰਦੀਆਂ ਆਈਆਂ ਹਨ। ਪਰ ਹੁਣ ਦੋਵੇਂ ਹੀ ਬਜ਼ੁਰਗ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਇਸ ਵਿਰਾਸਤ ਨੂੰ ਅੱਗੇ ਲਿਜਾਣ ਵਾਲ਼ਾ ਵੀ ਕੋਈ ਨਹੀਂ

28 ਜਨਵਰੀ, 2022 | ਕਵਿਤਾ ਅਈਅਰ

ਯੂ ਪੀ: ਪੁਰਸ਼ ਨਸਬੰਦੀ ਤਾਂ ਸਾਡੇ ਵਿਕਲਪ ਵਿੱਚ ਹੀ ਨਹੀਂ

ਯੂਪੀ ਦੇ ਵਾਰਾਣਸੀ ਜ਼ਿਲ੍ਹੇ ਦੀਆਂ ਮੂਸਹਰ ਔਰਤਾਂ ਦੇ ਜੀਵਨ ਨੂੰ ਬਦ ਤੋਂ ਬਦਤਰ ਬਣਾਉਂਦਾ ਹੈ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਦਾ ਨਾ ਹੋਣਾ ਫ਼ਲਸਰੂਪ ਉਹ ਹਾਸ਼ੀਏ ਵੱਲ ਧੱਕੀਆਂ ਜਾਂਦੀਆਂ ਹਨ। ਬਾਕੀ ਰਹਿੰਦੀ-ਖੂੰਹਦੀ ਕਸਰ ਉਨ੍ਹਾਂ ਦ ਜਾਤੀਗਤ ਕਲੰਕ ਪੂਰੀ ਕਰ ਦਿੰਦਾ ਹੈ

10 ਜਨਵਰੀ, 2022 | ਜਿਗਿਆਸਾ ਮਿਸ਼ਰਾ

ਮਧੂਬਨੀ ਅੰਦਰ ਕੁੜੀਆਂ ਦਾ ਜਨਮ ਬਗ਼ੈਰ ਜਨਮ ਸਰਟੀਫ਼ਿਕੇਟ ਦੇ ਹੁੰਦਾ ਹੈ

ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਗ਼ਰੀਬ ਤਬਕੇ ਦੀਆਂ ਔਰਤਾਂ ਚੰਗੇ ਦਿਨੀਂ ਵੀ ਸਿਹਤ ਸੇਵਾਵਾਂ ਤੱਕ ਆਪਣੀ ਪਹੁੰਚ ਨੂੰ ਲੈ ਕੇ ਬੜੀਆਂ ਬੜੀਆਂ ਰੁਕਾਵਟਾਂ ਦਾ ਸਾਹਮਣਾ ਕਰਦੀਆਂ ਹਨ। ਸੋ ਜਦੋਂ ਲੋਕ ਸੇਵਾ ਦੇ ਕਿਸੇ ਵੀ ਢਾਂਚੇ ਦੀ ਸਤ੍ਹਾ 'ਤੇ ਪਿਆ ਭ੍ਰਿਸ਼ਟਾਚਾਰ ਤਰ ਕੇ ਉਤਾਂਹ ਆਉਂਦਾ ਹੈ ਤਾਂ ਇਹ ਤਬਕਾ ਬੇਵੱਸ ਖੜ੍ਹਾ ਹੋ ਤੱਕਦਾ ਰਹਿ ਜਾਂਦਾ ਹੈ

ਅਕਤੂਬਰ 27, 2021 | ਜਿਗਿਆਸਾ ਮਿਸ਼ਰਾ

ਯੂਪੀ: 'ਬਾਲ ਵਿਆਹ ਇੱਕ ਦਿਲ-ਵਲੂੰਧਰੂ ਵਰਤਾਰਾ'

ਸੋਨੂ ਅਤੇ ਮੀਨਾ, ਜੋ ਛੇਤੀ ਹੀ ਵਿਆਹੀਆਂ ਜਾਣਗੀਆਂ ਭਾਵੇਂ ਉਨ੍ਹਾਂ ਬਾਮੁਸ਼ਕਲ ਅਜੇ ਆਪੋ-ਆਪਣੀ ਉਮਰ ਦੇ 12ਵੇਂ ਜਾਂ 13ਵੇਂ ਵਰ੍ਹੇ ਵਿੱਚ ਹੀ ਪ੍ਰਵੇਸ਼ ਕੀਤਾ ਹੋਣਾ, ਪਰ ਇਹ ਸਿਰਫ਼ ਦੋਵਾਂ ਦਾ ਬਿਰਤਾਂਤ ਨਾ ਹੋ ਕੇ ਗ੍ਰਾਮੀਣ ਪ੍ਰਯਾਗਰਾਜ ਦੀਆਂ ਉਨ੍ਹਾਂ ਕਈ ਦਲਿਤ ਕੁੜੀਆਂ ਦੀ ਕਹਾਣੀ ਵੀ ਹੈ ਜਿਨ੍ਹਾਂ ਦੀ ਮਾਹਵਾਰੀ ਸ਼ੁਰੂ ਹੋ ਚੁੱਕੀ ਹੈ

ਅਕਤੂਬਰ 11, 2021 | ਪ੍ਰੀਤੀ ਡੇਵਿਡ

ਤਿੰਨ ਧੀਆਂ ਜੰਮੀਆਂ ਨੇ ਤਾਂ ਘੱਟੋ-ਘੱਟ ਦੋ ਪੁੱਤ ਤਾਂ ਜੰਮਣੇ ਹੀ ਚਾਹੀਦੇ ਨੇ

ਗ਼ਰੀਬੀ, ਅਣਪੜ੍ਹਤਾ ਅਤੇ ਜੀਵਨ ‘ਤੇ ਆਪਣੇ ਹੀ ਨਿਯੰਤਰਣ ਦੀ ਘਾਟ ਦੇ ਚੱਲਦਿਆਂ ਬਿਹਾਰ ਦੇ ਗਯਾ ਜ਼ਿਲ੍ਹੇ ਦੀਆਂ ਵੱਖ-ਵੱਖ ਤਬਕਿਆਂ ਦੀਆਂ ਔਰਤਾਂ ਦੀ ਸਿਹਤ ਲਗਾਤਾਰ ਡਾਵਾਂਡੋਲ ਹਾਲਤ ਵਿੱਚ ਹੀ ਰਹਿੰਦੀ ਹੈ

ਸਤੰਬਰ 29, 2021 | ਜਿਗਿਆਸਾ ਮਿਸ਼ਰਾ
'ਕਾਪਰ-ਟੀ ਮੇਰੀ ਜਾਨ ਦਾ ਖੌਹ ਸਾਬਤ ਹੋਈ'
, , and • West Delhi, National Capital Territory of Delhi

'ਕਾਪਰ-ਟੀ ਮੇਰੀ ਜਾਨ ਦਾ ਖੌਹ ਸਾਬਤ ਹੋਈ'

ਬੱਚੇ ਜੰਮਣ ਤੋਂ ਬਾਅਦ ਜਦੋਂ ਦੀਪਾ ਦਿੱਲੀ ਦੇ ਇੱਕ ਹਸਪਤਾਲ ਤੋਂ ਘਰ ਵਾਪਸ ਮੁੜੀ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਅੰਦਰ ਕਾਪਰ-ਟੀ ਰੱਖੀ ਜਾ ਚੁੱਕੀ ਸੀ। ਦੋ ਸਾਲਾਂ ਬਾਅਦ ਜਦੋਂ ਉਨ੍ਹਾਂ ਨੂੰ ਸ਼ਦੀਦ ਪੀੜ੍ਹ ਹੋਣ ਲੱਗੀ ਅਤੇ ਲਹੂ ਵਹਿਣਾ ਨਾ ਰੁਕਿਆ ਤਾਂ ਡਾਕਟਰ ਮਹੀਨਿਆਂ-ਬੱਧੀ ਇਹ ਹੀ ਨਾ ਪਤਾ ਲਾ ਸਕੇ ਕਿ ਅਖ਼ੀਰ ਯੰਤਰ ਗਿਆ ਤੇ ਗਿਆ ਕਿੱਧਰ

ਸਤੰਬਰ 14, 2021 | ਸੰਸਕ੍ਰਿਤੀ ਤਲਵਾਰ

'ਸਦਾ ਇਹੀ ਧੁੜਕੂ ਲੱਗਾ ਰਹਿੰਦਾ ਹੈ ਜਿਵੇਂ ਪੁਰਸ਼ ਸਾਨੂੰ ਘੂਰੀ ਜਾਂਦੇ ਹੋਣ'

ਬੰਦ ਪਏ ਜਨਤਕ ਪਖ਼ਾਨੇ, ਦੂਰ-ਦੁਰਾਡੇ ਬਲਾਕਨੁਮਾ ਪਖ਼ਾਨੇ, ਪਰਦੇ ਨਾਲ਼ ਢੱਕੇ ਕਿਊਬੀਕਲ (ਵਰਗਾਕਾਰ) ਪਖ਼ਾਨੇ, ਨਹਾਉਣ ਲਈ ਜਾਂ ਸੈਨੀਟਰੀ ਪੈਡ ਰੱਖਣ/ਨਿਪਟਾਰੇ ਦੌਰਾਨ ਲੋੜੀਂਦੀ ਨਿੱਜਤਾ ਦੀ ਘਾਟ, ਰਾਤ ਵੇਲ਼ੇ ਰੇਲਵੇ ਪਟੜੀਆਂ ਦਾ ਰਾਹ ਫੜ੍ਹਨ ਦੀ ਮਜ਼ਬੂਰੀ- ਇਹੀ ਉਹ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਪਟਨਾ ਬਸਤੀ ਦੇ ਪ੍ਰਵਾਸੀ ਪਰਿਵਾਰਾਂ ਦੀ ਲੜਕੀਆਂ ਨੂੰ ਕਰਨਾ ਪੈਂਦਾ ਹੈ

ਅਗਸਤ 31, 2021 | ਕਵਿਤਾ ਅਈਅਰ

'ਕਾਸ਼ ਮੈਨੂੰ ਪਤਾ ਹੁੰਦਾ ਕਿ ਪਾਣੀ ਵਿੱਚ ਕੈਂਸਰ ਹੈ'

ਬਿਹਾਰ ਦੇ ਪਿੰਡਾਂ ਦੇ ਭੂਮੀ ਹੇਠਲੇ ਪਾਣੀ ਵਿੱਚ ਆਰਸੈਨਿਕ (Arsenic) ਦੇ ਪਾਏ ਜਾਣ ਕਾਰਨ ਪ੍ਰੀਤੀ ਜਿਹੇ ਪਰਿਵਾਰਾਂ ਦੇ ਕਈ ਪੁਰਸ਼ ਅਤੇ ਔਰਤਾਂ ਕੈਂਸਰ ਦੀ ਬਲ਼ੀ ਚੜ੍ਹੇ ਹਨ ਅਤੇ ਉਹ ਖੁਦ ਵੀ ਛਾਤੀ ਵਿਚਲੀ ਗੰਢ ਨਾਲ਼ ਜੂਝ ਰਹੀ ਹਨ। ਪਰ ਇੱਥੋਂ ਦੀਆਂ ਔਰਤਾਂ ਨੂੰ ਇਲਾਜ ਦੀ ਤਲਾਸ਼ ਵਿੱਚ ਅਕਸਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ

ਅਗਸਤ 25, 2021 | ਕਵਿਤਾ ਅਈਅਰ

36 ਸਾਲਾ ਨਾਨੀ ਸੱਤ ਬੱਚਿਆਂ ਦੀ ਮਾਂ...

ਬਿਹਾਰ ਦੇ ਸ਼ਿਓਹਰ ਜਿਲ੍ਹੇ ਦੇ ਮੁਸਾਹਰ ਬਸਤੀ ਵਿੱਚ ਸ਼ਾਂਤੀ ਮਾਂਝੀ ਨੇ ਆਪਣੇ ਘਰ ਵਿੱਚ ਹੀ ਸੱਤ ਬੱਚਿਆਂ ਨੂੰ ਜਨਮ ਦਿੱਤਾ। ਬਹੁਤ ਘੱਟ ਹੀ ਲੋਕ ਹੁੰਦੇ ਹਨ ਜੋ ਸਿਹਤ ਸੇਵਾਵਾਂ ਤੱਕ ਪਹੁੰਚ ਪਾਉਂਦੇ ਹਨ ਅਤੇ ਕਈ ਤਾਂ ਇਹ ਤੱਕ ਨਹੀਂ ਜਾਣਦੇ ਕਿ ਪ੍ਰਸਵ ਕਰਾਉਣ ਲਈ ਕੋਈ ਪੀਐੱਚਸੀ ਵੀ ਹੁੰਦੇ ਹਨ

ਅਗਸਤ 18, 2021 | ਕਵਿਤਾ ਅਈਅਰ

'ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਧੀਆਂ ਮੇਰੇ ਵਾਂਗ ਜਿਲ੍ਹਣ ਭਰੀ ਹਯਾਤੀ ਹੰਢਾਉਣ'

ਬਿਹਾਰ ਦੇ ਪਟਨਾ ਜ਼ਿਲ੍ਹੇ ਦੀਆਂ ਬਾਲੜੀਆਂ ਅਤੇ ਅੱਲ੍ਹੜ ਉਮਰੇ ਬਣੀਆਂ ਲਾੜੀਆਂ ਦੇ ਸਾਹਮਣੇ ਪੁੱਤ ਪੈਦਾ ਕਰਨ ਦੀ ਚਾਹਤ ਵਿੱਚ ਬੱਚੇ ਜੰਮਦੇ ਜਾਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬੱਚਦਾ। ਉਨ੍ਹਾਂ ਦੀ ਇਸ ਹਾਲਤ ਮਗਰ ਸਮਾਜਿਕ ਰੀਤੀ-ਰਿਵਾਜਾਂ ਅਤੇ ਤੁਅੱਸਬਾਂ ਦੀ ਭੂਮਿਕਾ ਕਨੂੰਨ ਅਤੇ ਕਨੂੰਨੀ ਆਦੇਸ਼ਾਂ ਨਾਲ਼ੋਂ ਕਿਤੇ ਵੱਧ ਮਹੱਤਵਪੂਰਨ ਬਣ ਕੇ ਸਾਹਮਣੇ ਆਉਂਦੀ ਹੈ

ਜੁਲਾਈ 23, 2021 | ਜਿਗਿਆਸਾ ਮਿਸ਼ਰਾ

ਹਰ ਮਹੀਨੇ ਇਕਾਂਤਵਾਸ ਝੱਲਦੀਆਂ ਕਾਡੂਗੋਲਾ ਦੀ ਔਰਤਾਂ

ਦੈਵੀ ਕ੍ਰੋਧ ਅਤੇ ਸਮਾਜਿਕ ਕਲੰਕ ਦੇ ਡਰੋਂ ਕਰਨਾਟਕ ਦੇ ਕਾਡੂਗੋਲਾ ਭਾਈਚਾਰੇ ਦੀਆਂ ਔਰਤਾਂ ਆਪਣੇ ਪ੍ਰਸਵ ਤੋਂ ਬਾਅਦ ਅਤੇ ਮਾਹਵਾਰੀ ਦੇ ਸਮੇਂ ਰੁੱਖਾਂ ਹੇਠਾਂ ਅਤੇ ਅੱਡ ਝੌਂਪੜੀਆਂ ਵਿੱਚ ਰਹਿਣ ਲਈ ਮਜ਼ਬੂਰ ਹਨ ਅਤੇ ਇਹ ਤ੍ਰਾਸਦੀ ਉਦੋਂ ਵਾਪਰ ਰਹੀ ਹੈ ਜਦੋਂ ਇਸ ਪ੍ਰਥਾ ਦੇ ਖਿਲਾਫ਼ ਕਾਨੂੰਨ, ਅਭਿਆਨ ਅਤੇ ਵਿਅਕਤੀਗਤ ਟਕਰਾਅ ਬਕਾਇਦਗੀ ਨਾਲ਼ ਚੱਲ ਰਹੇ ਹਨ

ਜੁਲਾਈ 5, 2021 | ਤਮੰਨਾ ਨਾਸੀਰ

‘ਮੈਂ ਵਿਆਹਯੋਗ ਔਰਤ ਨਹੀਂ’

ਬਿਹਾਰ ਦੇ ਮੁਜ਼ੱਫਰਪੁਰ ਜਿਲ੍ਹੇ ਦੇ ਚਤੁਰਭੁਜ ਸਥਾਨ ਵਿੱਚ ਸਥਿਤ ਕੋਠੇ ਦੀਆਂ ਸੈਕਸ ਵਰਕਰਾਂ, ਜੋ ਅਕਸਰ ਆਪਣੇ ਪੱਕੇ ਗਾਹਕਾਂ ਨੂੰ ਖੁਸ਼ ਕਰਨ ਲਈ ਘੱਟ ਉਮਰ ਵਿੱਚ ਗਰਭਧਾਰਣ ਵਿੱਚੋਂ ਲੰਘਦੀਆਂ ਹਨ, ਕੋਵਿਡ-19 ਤਾਲਾਬੰਦੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ

ਜੂਨ 15, 2021 | ਜਿਗਿਆਸਾ ਮਿਸ਼ਰਾ

ਮਲਕਾਨਗਿਰੀ ਵਿੱਚ ਮ੍ਰਿਤਯੂੰਜੈ ਦਾ ਜਨਮ ਇੱਕ ਅਜ਼ਮਾਇਸ਼...

ਉੜੀਸਾ ਦੇ ਮਲਕਾਨਗਿਰੀ ਜਲ ਭੰਡਾਰ ਖੇਤਰ ਵਿੱਚ ਆਦਿਵਾਸੀ (ਕਬਾਇਲੀ) ਬਸਤੀਆਂ ਵਿੱਚ, ਘਣੇ ਜੰਗਲਾਂ ਵਿੱਚ ਉੱਚੀਆਂ ਪਹਾੜੀਆਂ ਅਤੇ ਰਾਜ-ਦਹਿਸ਼ਤਗਰਦ ਸੰਘਰਸ਼ ਵਿਚਾਲੇ, ਕਿਸ਼ਤੀ ਦੀਆਂ ਅਨਿਯਮਤ ਸੇਵਾਵਾਂ ਅਤੇ ਖਸਤਾ ਹਾਲਤ ਸੜਕਾਂ ਹੀ ਦੁਰਲਭ ਸਿਹਤ ਸੇਵਾਵਾਂ ਤੱਕ ਪਹੁੰਚ ਦਾ ਇੱਕੋ-ਇਕ ਸਾਧਨ ਹਨ

ਜੂਨ 4, 2021 | ਜਯੰਤੀ ਬੁਰੂਦਾ

ਬਿਹਾਰ: 'ਮੇਰਾ ਵਿਆਹ ਕਰੋਨਾ ਕਾਲ਼ ਦੌਰਾਨ ਹੋਇਆ'

ਬਿਹਾਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਪਿਛਲੇ ਸਾਲ ਤਾਲਾਬੰਦੀ ਦੌਰਾਨ, ਪਿੰਡ ਪਰਤੇ ਪ੍ਰਵਾਸੀ ਮਜ਼ਦੂਰ ਨੌਜਵਾਨਾਂ ਦੇ ਨਾਲ਼ ਅੱਲ੍ਹੜ ਕੁੜੀਆਂ ਦਾ ਵਿਆਹ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਕਈ ਹੁਣ ਗਰਭਵਤੀ ਹਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਵੀ

ਮਈ 7, 2021 | ਕਵਿਤਾ ਅਈਅਰ

ਮਧੁਬਨੀ ਵਿੱਚ ਬਦਲਾਅ ਦੀ ਇੱਛਾ... ਪਰ ਮਲ੍ਹਕੜੇ ਜਿਹੇ

ਇੱਕ ਦਹਾਕਾ ਪਹਿਲਾਂ ਤੱਕ, ਬਿਹਾਰ ਦੇ ਹਸਨਪੁਰ ਪਿੰਡ ਵਿੱਚ ਪਰਿਵਾਰ ਨਿਯੋਜਨ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਸੀ। ਹੁਣ, ਇੱਥੋਂ ਦੀ ਔਰਤਾਂ ਸਿਹਤ ਕਰਮੀਆਂ ਸਲਹਾ ਅਤੇ ਸ਼ਮਾ ਕੋਲ਼ ਗਰਭਨਿਰੋਧਕ ਇੰਜੈਕਸ਼ਨ ਲਗਾਉਣ ਆ ਰਹੀਆਂ ਹਨ। ਇਹ ਬਦਲਾਅ ਕਿਵੇਂ ਹੋਇਆ?

ਅਪ੍ਰੈਲ 13, 2021 | ਕਵਿਤਾ ਅਈਅਰ

ਬਿਹਾਰ ਦੀਆਂ 'ਲੇਡੀ' ਡਾਕਟਰ: ਕੰਮ ਦਾ ਦਬਾਅ ਅਤੇ ਜਨਤਾ ਦੇ ਗੁੱਸੇ ਦਾ ਸ਼ਿਕਾਰ

ਬਿਹਾਰ ਦੇ ਕਿਸ਼ਨਗੰਜ ਜਿਲ੍ਹੇ ਵਿੱਚ ਕੰਮ ਕਰਨ ਵਾਲ਼ੀਆਂ ਕੁਝ ਜਨਾਨਾ ਰੋਗ ਮਾਹਰਾਂ (ਲੇਡੀ ਡਾਕਟਰਾਂ) ਦੇ ਲਈ, ਦਿਨ ਲੰਬਾ ਹੁੰਦਾ ਹੈ, ਮੈਡੀਕਲ ਸਪਲਾਈ ਘੱਟ ਹੈ ਅਤੇ ਆਪਣੇ ਮਰੀਜ਼ਾਂ ਦੀਆਂ ਵੱਖ-ਵੱਖ ਗਰਭਅਵਸਥਾਵਾਂ ਅਤੇ ਗਰਭਨਿਰੋਧਕ ਨੂੰ ਲੈ ਕੇ ਉਨ੍ਹਾਂ ਦੀ ਅਣਇੱਛਾ ਨਾਲ਼ ਨਜਿੱਠਣਾ ਔਖਾ ਕੰਮ ਹੈ

ਅਪ੍ਰੈਲ 7, 2021 | ਅਨੁਭਾ ਭੋਂਸਲੇ

'ਮੇਰੀਆਂ ਨੌਂ ਕੁੜੀਆਂ ਅਤੇ ਇਹ ਦਸਵਾਂ-ਇੱਕ ਮੁੰਡਾ ਹੈ'

ਗੁਜਰਾਤ ਦੇ ਢੋਲਕਾ ਤਾਲੁਕਾ ਵਿੱਚ ਭਾਰਵਾੜ ਆਜੜੀ ਭਾਈਚਾਰੇ ਦੀਆਂ ਔਰਤਾਂ ਲਈ, ਪੁੱਤ ਜੰਮਣ ਦਾ ਦਬਾਅ ਅਤੇ ਪਰਿਵਾਰ ਨਿਯੋਜਨ ਦੇ ਕੁਝ ਵਿਕਲਪਾਂ ਦਾ ਮਤਲਬ ਹੈ ਸਿਰਫ਼ ਤੇ ਸਿਰਫ਼ ਗਰਭਨਿਰੋਧਕ ਵਿਕਲਪ ਅਤੇ ਪ੍ਰਜਨਨ ਦਾ ਅਧਿਕਾਰ ਸਿਰਫ਼ ਸ਼ਬਦੀ ਗੱਲਾਂ ਹਨ

ਅਪ੍ਰੈਲ 1, 2021 | ਪ੍ਰਤਿਸ਼ਠਾ ਪਾਂਡਯਾ

'ਉਹ ਕਹਿੰਦੇ ਹਨ ਜੇ ਮੈਂ ਪੜ੍ਹਦੀ ਹੀ ਰਹੀ ਤਾਂ ਕੌਣ ਮੇਰੇ ਨਾਲ਼ ਵਿਆਹ ਕਰੇਗਾ?'

ਬਿਹਾਰ ਦੇ ਸਮਸਤੀਪੁਰ ਜਿਲ੍ਹੇ ਵਿੱਚ, ਮਹਾਦਲਿਤ ਭਾਈਚਾਰਿਆਂ ਦੀਆਂ ਕੁੜੀਆਂ (ਕਿਸ਼ੋਰ) ਨੂੰ ਸਿਰਫ਼ ਸਮਾਜਿਕ ਕਲੰਕ ਦਾ ਹੀ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਕਈ ਵਾਰ ਸਰੀਰਕ ਉਤਪੀੜਨ ਵੀ ਝੱਲਣਾ ਪੈਂਦਾ ਹੈ ਕਿ ਉਹ ਸਕੂਲ ਨਾ ਜਾਣ ਅਤੇ ਆਪਣੇ ਸੁਪਨਿਆਂ ਨੂੰ ਗੋਲ਼ੀ ਮਾਰਨ ਅਤੇ ਵਿਆਹ ਕਰਨ- ਕੁਝ ਕੁੜੀਆਂ ਤਾਂ ਅੱਗਿਓਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਈ ਹਾਰ ਮੰਨ ਬਹਿੰਦੀਆਂ ਹਨ

ਮਾਰਚ 29, 2021 | ਅਮੂਰਤਾ  ਬਯਾਤਨਾਲ

'ਸਾਡਾ ਦਫ਼ਤਰ ਅਤੇ ਸੌਣ ਦੀ ਥਾਂ ਇੱਕੋ ਹੀ ਹੈ'

ਬਿਹਾਰ ਦੇ ਦਰਭੰਗਾ ਜਿਲ੍ਹੇ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਥਾਂ ਦੀ ਘਾਟ ਅਤੇ ਸੁਵਿਧਾਵਾਂ ਦੀ ਘਾਟ ਕਾਰਨ ਉੱਥੋਂ ਦੇ ਸਿਹਤ ਕਰਮੀਆਂ ਨੂੰ ਦਫ਼ਤਰ ਵਿੱਚ, ਵਾਰਡ ਦੇ ਬਿਸਤਰਿਆਂ ਅਤੇ ਕਦੇ-ਕਦਾਈਂ ਫਰਸ਼ 'ਤੇ ਵੀ ਸੌਣ ਲਈ ਮਜ਼ਬੂਰ ਹੋਣਾ ਪੈਂਦਾ ਹੈ

ਮਾਰਚ 26, 2021 | ਜਿਗਿਆਸਾ ਮਿਸ਼ਰਾ

ਕੁੱਖ ਵਿੱਚ ਮ੍ਰਿਤਕ ਐਲਾਨੇ ਬੱਚੇ ਦਾ ਅਗਲੇ ਦਿਨ ਜਨਮ ਸਰਟੀਫਿਕੇਟ ਜਾਰੀ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿਖੇ, ਅਲਟਰਾਸਾਊਂਡ ਮਸ਼ੀਨ ਅੱਜਕੱਲ੍ਹ ਮੱਕੜੀਆਂ ਦਾ ਰੈਣ-ਬਸੇਰਾ ਹੈ, ਸਿਹਤ ਕਰਮੀ ਸਕੈਨ ਵਾਸਤੇ ਅਲੱਗ ਤੋਂ ਪੈਸੇ ਮੰਗਦਾ ਹੈ ਅਤੇ ਕੁੱਖ ਅੰਦਰਲੇ ਬੱਚੇ ਨੂੰ ਮੁਰਦਾ ਐਲਾਨ ਦਿੰਦਾ ਹੈ ਤਾਂਕਿ ਉਹ ਪਰਿਵਾਰ ਨੂੰ ਡਰਾ ਕੇ ਕਿਸੇ ਨਿੱਜੀ ਕਲੀਨਿਕ ਭੇਜ ਸਕੇ ਜਿੱਥੇ ਉਨ੍ਹਾਂ ਨੂੰ ਰੱਜ ਕੇ ਛਿੱਲਿਆ ਜਾਵੇ...

ਫਰਵਰੀ 22, 2021 | ਜਿਗਿਆਸਾ ਮਿਸ਼ਰਾ

ਖਸਤਾ-ਹਾਲਤ ਸਿਹਤ ਕੇਂਦਰ, ਬਿਨਾਂ ਡਿਗਰੀ ਦੇ ਡਾਕਟਰ

ਕਰਮਚਾਰੀਆਂ ਦੀ ਘਾਟ ਨਾਲ਼ ਜੂੜ ਰਹੇ ਮੁੱਢਲੀ ਸਿਹਤ ਕੇਂਦਰ ਜਿੱਥੇ ਜੰਗਲੀ ਜਾਨਵਰ ਘੁੰਮਦੇ ਹੋਣ, ਹਸਪਤਾਲਾਂ ਬਾਰੇ ਡਰ, ਫੋਨ ਦੀ ਖ਼ਰਾਬ ਕਨੇਕਿਟੀਵਿਟੀ-ਇਹ ਸਾਰੀਆਂ ਚੀਜਾਂ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਹਨ ਕਿ ਬਿਹਾਰ ਦੇ ਬੜਗਾਓਂ ਖੁਰਦ ਪਿੰਡ ਦੀਆਂ ਗਰਭਵਤੀ ਔਰਤਾਂ ਘਰੇ ਹੀ ਪ੍ਰਸਵ ਕਰਾਉਣ

ਫਰਵਰੀ 15, 2021 | ਅਨੁਭਾ ਭੋਂਸਲੇ ਅਤੇ ਵਿਸ਼ਨੂ ਸਿੰਘ

ਅਲਮੋੜਾ ਵਿੱਚ, ਪ੍ਰਸਵ ਵਾਸਤੇ ਪਹਾੜੀਂ ਚੱਲਣਾ

ਬੀਤੇ ਵਰ੍ਹੇ, ਉੱਤਰਾਖੰਡ ਦੇ ਅਲਮੋੜਾ ਜਿਲ੍ਹੇ ਦੀ ਰਾਣੋ ਸਿੰਘ ਨੇ ਪਹਾੜੀਂ ਰਸਤਿਆਂ ਥਾਣੀ ਹਸਪਤਾਲ ਜਾਂਦੇ ਵੇਲੇ, ਵਿਚਕਾਰ ਸੜਕ ਬੱਚੇ ਨੂੰ ਜਨਮ ਦਿੱਤਾ। ਇਹ ਇੱਕ ਅਜਿਹਾ ਇਲਾਕਾ ਹੈ, ਜਿੱਥੋਂ ਦੇ ਭੂ-ਖੰਡ ਅਤੇ ਪੈਂਦੇ ਖਰਚੇ ਪਹਾੜੀ ਬਸਤੀਆਂ ਵਿੱਚ ਰਹਿਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਘਰ ਵਿੱਚ ਹੀ ਬੱਚੇ ਜੰਮਣ ਲਈ ਮਜ਼ਬੂਰ ਕਰਦੇ ਹਨ

ਫਰਵਰੀ 11, 2021 | ਜਿਗਿਆਸਾ ਮਿਸ਼ਰਾ

ਜ਼ਬਰਨ ਨਸਬੰਦੀ, ਬੇਵਕਤੀ ਮੌਤ

ਰਾਜਸਥਾਨ ਦੇ ਬਾਂਸੀ ਪਿੰਡ ਦੀ ਭਾਵਨਾ ਸੁਥਾਰ ਦੀ ਪਿਛਲੇ ਸਾਲ ਇੱਕ 'ਕੈਂਪ' ਵਿੱਚ ਨਸਬੰਦੀ ਕਰਾਏ ਜਾਣ ਤੋਂ ਬਾਅਦ ਮੌਤ ਹੋ ਗਈ, ਜਿੱਥੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਅਤੇ ਉਨ੍ਹਾਂ (ਪਤੀ-ਪਤਨੀ) ਨੂੰ ਵਿਕਲਪਾਂ ਬਾਰੇ ਸੋਚਣ-ਵਿਚਾਰਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਪਤੀ ਦਿਨੇਸ਼ ਨੂੰ ਹਾਲੇ ਵੀ ਨਿਆ ਦੀ ਤਲਾਸ਼ ਹੈ

ਨਵੰਬਰ 20, 2020 | ਅਨੁਭਾ ਭੋਂਸਲੇ

'ਗਰਭਅਵਸਥਾ ਦੇ ਪੂਰੇ ਦਿਨੀਂ ਬੈਠੀ ਹੋਣ 'ਤੇ ਵੀ ਗਾਹਕ ਆਉਂਦੇ ਹਨ'

ਚਾਰ ਵਾਰ ਗਰਭਪਾਤ ਹੋਣ, ਸ਼ਰਾਬੀ ਪਤੀ ਅਤੇ ਫ਼ੈਕਟਰੀ ਦੀ ਨੌਕਰੀ ਖੁੱਸ ਜਾਣ ਤੋਂ ਬਾਅਦ ਦਿੱਲੀ ਵਿੱਚ ਰਹਿੰਦੀ ਹਨੀ ਨੇ ਪੰਜਵੀਂ ਵਾਰ ਗਰਭਵਤੀ ਹੋਣ 'ਤੇ ਸੈਕਸ-ਵਰਕਰ ਬਣਨ ਦਾ ਫ਼ੈਸਲਾ ਕੀਤਾ ਅਤੇ ਉਦੋਂ ਤੋਂ ਹੀ ਉਹ ਐੱਸਟੀਡੀ ਤੋਂ ਪੀੜਤ ਹਨ। ਹੁਣ, ਤਾਲਾਬੰਦੀ ਵਿੱਚ ਉਹ ਕਮਾਈ ਖ਼ਾਤਰ ਸੰਘਰਸ਼ ਕਰ ਰਹੀ ਹਨ

ਅਕਤੂਬਰ 15, 2020 | ਜਿਗਿਆਸਾ ਮਿਸ਼ਰਾ

'ਆਖ਼ਰ ਮੇਰੀ ਪਤਨੀ ਸੰਕ੍ਰਮਿਤ ਹੋ ਕਿਵੇਂ ਗਈ?'

ਨਸਬੰਦੀ ਤੋਂ ਬਾਅਦ ਸੰਕ੍ਰਮਣ ਹੋ ਜਾਣ ਕਾਰਨ, ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੀ 27 ਸਾਲਾ ਸੁਸ਼ੀਲਾ ਦੇਵੀ ਨੂੰ ਤਿੰਨ ਸਾਲਾਂ ਤੱਕ ਪੀੜ੍ਹ ਝੱਲਣੀ ਪਈ, ਹਸਪਤਾਲਾਂ ਦੇ ਗੇੜੇ ਲਾਉਣੇ ਪਏ, ਕਰਜ਼ਾ ਵੱਧਦਾ ਗਿਆ ਅਤੇ ਅਖ਼ੀਰ ਉਨ੍ਹਾਂ ਨੂੰ ਆਪਣੀ ਬੱਚੇਦਾਨੀ ਹੀ ਕਢਵਾਉਣੀ ਪਈ

ਸਤੰਬਰ 3, 2020 | ਅਨੁਭਾ ਭੋਂਸਲੇ ਅਤੇ ਸੰਸਕ੍ਰਿਤੀ ਤਲਵਾਰ

'ਡਾਕਟਰ ਕਹਿੰਦੇ ਹਨ ਮੇਰੀਆਂ ਹੱਡੀਆਂ ਖੋਖਲੀਆਂ ਹੋ ਗਈਆਂ ਹਨ'

ਤਾਉਮਰ ਬੀਮਾਰੀ ਅਤੇ ਇੱਕ ਤੋਂ ਬਾਅਦ ਇੱਕ ਹੋਏ ਓਪਰੇਸ਼ਨਾਂ ਦੀ ਮਾਰ ਝੱਲਣ ਤੋਂ ਬਾਅਦ, ਪੂਨੇ ਜ਼ਿਲ੍ਹੇ ਦੇ ਹੜਸ਼ੀ ਪਿੰਡ ਦੀ ਬੀਬਾਬਾਈ ਲੋਇਰੇ ਦਾ ਸਰੀਰ ਝੁਕ ਗਿਆ ਹੈ ਅਤੇ ਮੁਸ਼ੱਕਤ ਭਰਿਆ ਕੰਮ ਕਰਦੇ ਰਹਿਣ ਕਾਰਨ ਸੁੰਗੜ ਗਿਆ ਹੈ। ਇਹਦੇ ਬਾਵਜੂਦ, ਉਹ ਖੇਤੀ ਨਾਲ਼ ਜੁੜੇ ਕੰਮ ਕਰਦੀ ਹਨ ਅਤੇ ਆਪਣੇ ਲਕਵਾ ਮਾਰੇ ਪਤੀ ਦੀ ਦੇਖਭਾਲ਼ ਵੀ ਕਰਦੀ ਹਨ

ਜੁਲਾਈ 2, 2020 | ਮੇਧਾ ਕਾਲੇ

'ਮੇਰੀ ਬੱਚੇਦਾਨੀ ਬਾਹਰ ਵੱਲ ਤਿਲਕਦੀ ਹੀ ਰਹਿੰਦੀ ਹੈ'

ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੀਆਂ ਭੀਲ ਔਰਤਾਂ ਬੱਚੇਦਾਨੀ ਦੇ ਪ੍ਰੋਲੈਪਸ (ਬੱਚੇਦਾਨੀ ਦਾ ਆਪਣੀ ਥਾਂ ਤੋਂ ਖਿਸਕ ਜਾਣਾ) ਜਿਹੀ ਸਮੱਸਿਆ ਨਾਲ਼ ਜੂਝ ਰਹੀਆਂ ਹਨ ਅਤੇ ਇਨ੍ਹਾਂ ਦੁਖਾਂ-ਮਾਰੀਆਂ ਦੀ ਮੈਡੀਕਲ ਸੁਵਿਧਾਵਾਂ ਤੀਕਰ ਕੋਈ ਪਹੁੰਚ ਵੀ ਨਹੀਂ ਹੈ। ਇੰਨਾ ਹੀ ਨਹੀਂ ਸੜਕ ਜਾਂ ਮੋਬਾਇਲ ਕਨੈਕਟੀਵਿਟੀ ਦਾ ਨਾ ਹੋਣਾ, ਜੰਮਣ ਪੀੜ੍ਹਾਂ ਨਾਲ਼ ਦੂਹਰੀਆਂ ਹੁੰਦੀਆਂ ਜਾਂਦੀਆਂ ਇਨ੍ਹਾਂ ਸੰਘਰਸ਼ਸ਼ੀਲ ਔਰਤਾਂ ਦੇ ਦੁੱਖਾਂ ਨੂੰ ਅੰਤਹੀਣਾ ਬਣਾ ਦਿੰਦਾ ਹੈ

ਜੂਨ 17, 2020 | ਜਯੋਤੀ ਸ਼ਿਨੋਲੀ

'ਜਿਣਸੀ ਸ਼ੋਸ਼ਣ ਦੇ ਨਤੀਜਿਆਂ ਤੋਂ ਬਚਣ ਦਾ ਇੱਕੋ ਤਰੀਕਾ... ਬੱਚੇਦਾਨੀ ਹੀ ਕਢਾ ਦਿਓ'

ਅਕਸਰ ਬੌਧਿਕ ਰੂਪ ਵਿੱਚ ਅਸਮਰੱਥ ਔਰਤਾਂ ਦੇ ਜਿਣਸੀ ਅਤੇ ਪ੍ਰਜਨਨ ਸਿਹਤ ਅਧਿਕਾਰਾਂ ਦਾ ਜ਼ਬਰਨ ਹਿਸਟਰੇਕਟੋਮੀ (ਬੱਚੇਦਾਨੀ ਕੱਢਣ) ਜ਼ਰੀਏ ਉਲੰਘਣ ਕੀਤਾ ਜਾਂਦਾ ਹੈ। ਪਰ ਮਹਾਰਾਸ਼ਟਰ ਦੇ ਵਾੜੀ ਪਿੰਡ ਵਿੱਚ, ਮਾਲਨ ਮੋਰੇ ਵਢਭਾਗੀ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ਦਾ ਸਾਥ ਮਿਲ਼ਿਆ

ਜੂਨ 9, 2020 | ਮੇਧਾ ਕਾਲੇ

'12 ਬੱਚਿਆਂ ਬਾਅਦ ਇਹ ਖ਼ੁਦ-ਬ-ਖ਼ੁਦ ਰੁੱਕ ਜਾਂਦਾ ਹੈ'

ਹਰਿਆਣਾ ਦੇ ਬੀਵਾਂ ਪਿੰਡ ਵਿੱਚ, ਮੇਵ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਦੀ ਗਰਭਨਿਰੋਧਕ ਤੱਕ ਪਹੁੰਚ ਕਈ ਕਾਰਨਾਂ ਕਰਕੇ ਮੁਸ਼ਕਲ ਹੈ ਜਿਨ੍ਹਾਂ ਵਿੱਚੋਂ ਮੁੱਖ ਹਨ-ਸੱਭਿਆਚਾਰਕ ਕਾਰਨ, ਦੂਰ-ਦੁਰੇਡੀਆਂ ਸਿਹਤ ਸੇਵਾਵਾਂ ਅਤੇ ਅਵੇਸਲੇ ਪ੍ਰਦਾਤਾ, ਜਿਨ੍ਹਾਂ ਦੇ ਫ਼ਲਸਰੂਪ ਉੱਥੋਂ ਦੀਆਂ ਔਰਤਾਂ ਬੱਚੇ ਪੈਦਾ ਕਰਦੇ ਰਹਿਣ ਦੇ ਚੱਕਰ ਵਿੱਚ ਫੱਸ ਕੇ ਰਹਿ ਜਾਂਦੀਆਂ ਹਨ

ਮਈ 20, 2020 | ਅਨੁਭਾ ਭੋਂਸਲੇ ਅਤੇ ਸੰਸਕ੍ਰਿਤੀ ਤਲਵਾਰ

ਤਾਲਾਬੰਦੀ ਵਿੱਚ ਮਾਹਵਾਰੀ ਦੌਰਾਨ ਬੁਨਿਆਦੀ ਲੋੜਾਂ ਤੋਂ ਸੱਖਣੀਆਂ ਕੁੜੀਆਂ

ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਸਕੂਲ ਬੰਦ ਹੋ ਜਾਣ ਕਰਕੇ ਗ਼ਰੀਬ ਪਰਿਵਾਰਾਂ ਦੀ ਕੁੜੀਆਂ ਨੂੰ ਮੁਫ਼ਤ ਸੈਨਿਟਰੀ ਨੈਪਕਿਨ ਮਿਲ਼ਣੇ ਬੰਦ ਹੋ ਗਏ ਹਨ, ਇਸਲਈ ਉਹ ਖ਼ਤਰਨਾਕ ਬਦਲ ਦੇ ਰਾਹ ਪੈ ਰਹੀਆਂ ਹਨ। ਇਕੱਲੇ ਯੂਪੀ ਵਿੱਚ ਅਜਿਹੀਆਂ ਕੁੜੀਆਂ ਦੀ ਗਿਣਤੀ ਲੱਖਾਂ ਵਿੱਚ ਹੈ

ਮਈ 12, 2020 | ਜਿਗਿਆਸਾ ਮਿਸ਼ਰਾ

ਗਾਵਾਂ ਦੀ ਗਿਣਤੀ ਕਰਾਉਣਾ ਵੀ ਹੁਣ ਗ੍ਰਾਮੀਣ ਸਿਹਤ ਲਖਾਇਕ ਦਾ ਹਿੱਸਾ

ਮਾਮੂਲੀ ਤਨਖ਼ਾਹ ਦੇ ਬਦਲੇ, ਕਦੇ ਨਾ ਮੁੱਕਣ ਵਾਲ਼ੇ ਸਰਵੇਖਣਾਂ, ਰਿਪੋਰਟਾਂ ਅਤੇ ਹੋਰਨਾ ਕੰਮਾਂ ਦੇ ਬੋਝ ਹੇਠ ਦੱਬੀਆਂ ਸੁਨੀਤਾ ਰਾਣੀ ਅਤੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀਆਂ ਬਾਕੀ ਆਸ਼ਾ ਵਰਕਰ, ਗ੍ਰਾਮੀਣ ਪਰਿਵਾਰਾਂ ਦੀ ਪ੍ਰਜਨਨ ਸਿਹਤ ਸਬੰਧੀ ਲੋੜਾਂ ਨੂੰ ਪੂਰਿਆਂ ਕਰਨ ਲਈ ਸੰਘਰਸ਼ ਕਰ ਰਹੀਆਂ ਹਨ

ਮਈ 8, 2020 | ਅਨੁਭਾ ਭੋਂਸਲੇ ਅਤੇ ਪਲਵੀ ਪ੍ਰਸਾਦ

ਨੀਲ਼ਗਿਰੀ ਦੇ ਬੱਚਿਆਂ ਨੂੰ ਵਿਰਸੇ ਵਿੱਚ ਮਿਲ਼ਿਆ ਵੀ ਤਾਂ ਕੀ... ਕੁਪੋਸ਼ਣ

ਹੀਮੋਗਲੋਬਿਨ ਦੀ ਘਾਟ ਨਾਲ਼ ਜੂਝਦੀਆਂ ਮਾਵਾਂ, 2 ਸਾਲਾ ਬੱਚੇ ਦਾ 7 ਕਿਲੋ ਤੋਂ ਘੱਟ ਵਜ਼ਨ, ਸ਼ਰਾਬ ਦੀ ਲਤ, ਘੱਟ ਆਮਦਨੀ ਅਤੇ ਜੰਗਲ ਦੇ ਵਸੀਲਿਆਂ ਪ੍ਰਤੀ ਘਟਦੇ ਅਧਿਕਾਰ, ਇਹੀ ਸਭ ਕਾਰਨ ਹਨ ਜੋ ਤਮਿਲਨਾਡੂ ਦੇ ਗੁਡਲੂਰ ਆਦਿਵਾਸੀ ਔਰਤਾਂ ਅੰਦਰ ਗੰਭੀਰ ਕੁਪੋਸ਼ਣ ਨੂੰ ਵਧਾ ਰਹੇ ਹਨ

ਮਈ 1, 2020 | ਪ੍ਰੀਤੀ ਡੇਵਿਡ

'ਇੱਕ ਪੋਤੇ ਦੀ ਤਾਂਘ ਵਿੱਚ, ਸਾਡੇ ਚਾਰ ਬੱਚੇ ਹੋ ਗਏ'

ਦਿੱਲੀ ਤੋਂ ਲਗਭਗ 40 ਕਿਲੋਮੀਟਰ ਦੂਰ ਹਰਿਆਣਾ ਦੇ ਹਰਸਾਨਾ ਕਲਾਂ ਪਿੰਡ ਦੀਆਂ ਔਰਤਾਂ ਆਪਣਾ ਦਰਦ ਬਿਆਨ ਕਰਦਿਆਂ ਕਹਿੰਦੀਆਂ ਹਨ ਕਿ ਨਾ ਉਨ੍ਹਾਂ ਨੂੰ ਆਪਣੀ ਹੀ ਜ਼ਿੰਦਗੀ 'ਤੇ ਅਤੇ ਨਾ ਹੀ ਪ੍ਰਜਨਨ-ਫ਼ੈਸਲੇ ਸਬੰਧੀ ਕੋਈ ਨਿਯੰਤਰਣ ਕਰਨ ਦਾ ਅਧਿਕਾਰ ਹੈ ਇੰਨਾ ਹੀ ਨਹੀਂ ਉਨ੍ਹਾਂ ਨੂੰ ਪੁਰਸ਼ਾਂ ਦੀ ਧੌਂਸ ਵੀ ਬਰਦਾਸ਼ਤ ਕਰਨੀ ਪੈਂਦੀ ਹੈ

ਅਪ੍ਰੈਲ 21, 2020 | ਅਨੁਭਾ ਭੋਂਸਲੇ ਅਤੇ ਸੰਸਕ੍ਰਿਤੀ ਤਲਵਾਰ

'ਹੁਣ ਮੇਰੀਆਂ ਬੱਕਰੀਆਂ ਹੀ ਮੇਰੀਆਂ ਔਲਾਦਾਂ ਹਨ'

ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਧੜਗਾਓਂ ਇਲਾਕੇ ਦੀਆਂ ਭੀਲ ਔਰਤਾਂ ਬਾਂਝਪੁਣੇ ਤੋਂ ਉਪਜੇ ਕਲੰਕ, ਸਮਾਜਿਕ ਬਾਈਕਾਟ ਦੇ ਤੌਖਲ਼ੇ ਦੇ ਨਾਲ਼-ਨਾਲ਼ ਗ੍ਰਾਮੀਣ ਇਲਾਕੇ ਦੀਆਂ ਖ਼ਸਤਾ ਸਿਹਤ ਸਹੂਲਤਾਂ ਨੂੰ ਰੋਂਦੀਆਂ ਹਨ ਜੋ ਉਨ੍ਹਾਂ ਦਾ ਇਲਾਜ ਕਰਨ ਵਿੱਚ ਨਾਕਾਮ ਸਾਬਤ ਹੋ ਰਹੀਆਂ ਹਨ

ਅਪ੍ਰੈਲ 13, 2020 | ਜਯੋਤੀ ਸ਼ਿਨੋਲੀ

'ਪਿਛਲੇ ਸਾਲ ਸਿਰਫ਼ ਇੱਕੋ ਪੁਰਸ਼ ਨਸਬੰਦੀ ਕਰਾਉਣ ਲਈ ਰਾਜ਼ੀ ਹੋਇਆ'

ਪਰਿਵਾਰ ਨਿਯੋਜਨ ਦੇ ਮਾਮਲੇ ਵਿੱਚ 'ਪੁਰਸ਼ਾਂ ਦੀ ਸ਼ਮੂਲੀਅਤ' ਸ਼ਬਦ ਦਾ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਪਰ ਬਿਹਾਰ ਦੇ ਵਿਕਾਸ ਮਿੱਤਰਾਂ ਅਤੇ ਆਸ਼ਾ ਵਰਕਰਾਂ ਨੂੰ ਪੁਰਸ਼ਾਂ ਨੂੰ ਨਸਬੰਦੀ ਕਰਾਉਣ ਲਈ ਤਿਆਰ ਕਰਨ ਦੇ ਮਾਮਲੇ ਵਿੱਚ ਬੇਹੱਦ ਘੱਟ ਸਫ਼ਲਤਾ ਮਿਲ਼ਦੀ ਹੈ ਅਤੇ ਅਣਚਾਹੇ ਗਰਭ ਨੂੰ ਰੋਕਣ ਦੀ ਜ਼ਿੰਮੇਦਾਰੀ ਔਰਤਾਂ ਦੇ ਮੋਢਿਆਂ 'ਤੇ ਸੁੱਟੀ ਜਾਂਦੀ ਹੈ

ਮਾਰਚ 18, 2020 | ਅਮੂਰਤਾ ਬਯਾਤਨਾਲ

'ਉਨ੍ਹਾਂ ਨੂੰ ਸਿਰਫ਼ ਇੱਕ ਗੋਲ਼ੀ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ'

ਪੂਰੀ ਤਰ੍ਹਾਂ ਲੈਸ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਦਾ ਪ੍ਰਾਇਮਰੀ ਹੈਲਥ ਸੈਂਟਰ ਆਦਿਵਾਸੀ ਔਰਤਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ, ਜੋ ਸੰਭਾਵਤ ਜੋਖ਼ਮ ਭਰੇ ਗਰਭਪਾਤਾਂ ਅਤੇ ਪ੍ਰਸਵਾਂ ਵਾਸਤੇ ਕੱਚਘੜ੍ਹ ਪ੍ਰੈਕਟਸ਼ੀਨਰਾਂ (ਡਾਕਟਰਾਂ) ਦਾ ਰਾਹ ਫੜ੍ਹਦੀਆਂ ਹਨ

ਮਾਰਚ 11, 2020 | ਪ੍ਰੀਤੀ ਡੇਵਿਡ

'ਯੱਭ ਮੁੱਕਿਆ'- ਅਖ਼ੀਰ ਨੇਹਾ ਨੇ ਹੀ ਨਸਬੰਦੀ ਕਰਾ ਲਈ

ਸੁਪਰੀਮ ਕੋਰਟ ਦੇ 2016 ਦੇ ਆਦੇਸ਼ ਤੋਂ ਬਾਅਦ ਨਸਬੰਦੀ ਕੈਂਪਾਂ ਦੀ ਥਾਂ ਹੁਣ 'ਨਸਬੰਦੀ ਦਿਹਾੜੇ' ਨੇ ਲੈ ਲਈ ਹੈ, ਪਰ ਅੱਜ ਵੀ ਨਸਬੰਦੀ ਮੁੱਖ ਰੂਪ ਨਾਲ਼ ਔਰਤਾਂ ਦੀ ਹੀ ਕੀਤੀ ਜਾਂਦੀ ਹੈ; ਅਤੇ ਯੂਪੀ ਦੀਆਂ ਬਹੁਤ ਸਾਰੀਆਂ ਔਰਤਾਂ ਇਹ ਕਦਮ ਇਸਲਈ ਵੀ ਚੁੱਕਦੀਆਂ ਹਨ ਕਿਉਂਕਿ ਉਨ੍ਹਾਂ ਦਰਪੇਸ਼ ਗਰਭਨਿਰੋਧਕ ਦਾ ਕੋਈ ਹੋਰ ਵਿਕਲਪ ਮੌਜੂਦ ਹੀ ਨਹੀਂ ਹੁੰਦਾ

ਫਰਵਰੀ 28, 2020 | ਅਨੁਭਾ ਭੋਂਸਲੇ

ਕੂਵਲਾਪੁਰਮ ਦਾ ਵਿਲੱਖਣ ਗੈਸਟਹਾਊਸ

ਮੁਦਰਈ ਜਿਲ੍ਹੇ ਦੇ ਕੂਵਲਾਪੁਰਮ ਅਤੇ ਚਾਰ ਹੋਰਨਾਂ ਪਿੰਡਾਂ ਵਿੱਚ, ਮਾਹਵਾਰੀ ਵਾਲੀਆਂ ਔਰਤਾਂ ਨੂੰ ਅਲੱਗ-ਥਲੱਗ ਕਰਕੇ 'ਗੈਸਟਹਾਊਸ' ਭੇਜ ਦਿੱਤਾ ਜਾਂਦਾ ਹੈ। ਦੇਵਤਿਆਂ ਅਤੇ ਮਨੁੱਖਾਂ ਦੇ ਪ੍ਰਕੋਪ ਦੇ ਡਰੋਂ ਕੋਈ ਵੀ ਇਸ ਪੱਖਪਾਤ ਨੂੰ ਚੁਣੌਤੀ ਨਹੀਂ ਦੇ ਪਾਉਂਦਾ

ਫਰਵਰੀ 20, 2020 | ਕਵਿਤਾ ਮੁਰਲੀਧਰਨ

ਤਰਜਮਾ: ਕਮਲਜੀਤ ਕੌਰ

Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur