ਜਦੋਂ ਕਮਲਾ ਚੌਥੀ ਵਾਰ ਗਰਭਵਤੀ ਹੋਈ ਅਤੇ ਉਹਨੇ ਬੱਚਾ ਨਾ ਰੱਖਣ ਦਾ ਫ਼ੈਸਲਾ ਕੀਤਾ ਤਾਂ ਉਹਦੇ ਛੋਟੇ ਜਿਹੇ ਪਿੰਡ ਤੋਂ 30 ਕਿਲੋਮੀਟਰ ਦੂਰ ਬੇਨੂਰ ਪ੍ਰਾਇਮਰੀ ਹੈਲਥ ਸੈਂਟਰ ਉਹਦਾ ਪਹਿਲਾ ਪੜਾਅ ਨਹੀਂ ਸੀ। ਉਹਨੇ ਅੱਜ ਤੱਕ ਸਿਰਫ਼ ਹਫ਼ਤੇਵਰੀ ਹਾਟ ਤੱਕ ਦਾ ਹੀ ਸਫ਼ਰ ਕੀਤਾ ਸੀ, ਜੋ ਕਿ ਉਹਦੇ ਘਰ ਤੋਂ ਬਹੁਤ ਥੋੜ੍ਹਾ ਰਸਤਾ ਬਣਦਾ ਸੀ, ਅਤੇ ਉਹ ਕਹਿੰਦੀ ਹਨ, "ਮੈਂ ਕਦੇ ਵੀ ਇਸ ਥਾਂ ਬਾਰੇ ਸੁਣਿਆ ਨਹੀਂ। ਮੇਰੇ ਪਤੀ ਨੇ ਬਾਅਦ ਵਿੱਚ ਇਹ ਥਾਂ ਲੱਭੀ।"

ਕਮਲਾ ਜਿਹਦੀ ਉਮਰ 30 ਤੋਂ ਵੀ ਘੱਟ ਹੈ, ਅਤੇ ਉਹਦੇ ਪਤੀ ਰਵੀ (ਬਦਲਿਆ ਨਾਮ), ਜਿਹਦੀ ਉਮਰ 35 ਸਾਲ ਹੈ, ਇਹ ਦੋਵੇਂ ਗੋਂਡ ਆਦਿਵਾਸੀ ਭਾਈਚਾਰੇ ਤੋਂ ਹਨ, ਇਨ੍ਹਾਂ ਨੇ ਪਹਿਲਾਂ ਆਪਣੇ ਪਿੰਡ ਦੇ ਨੇੜਲੇ 'ਡਾਕਟਰ' ਤੱਕ ਪਹੁੰਚ ਕੀਤੀ। "ਇੱਕ ਦੋਸਤ ਨੇ ਸਾਨੂੰ ਉਹਦੇ ਬਾਰੇ ਦੱਸਿਆ ਸੀ," ਉਹ ਕਹਿੰਦੀ ਹੈ। ਕਮਲਾ ਆਪਣੇ ਘਰ ਦੇ ਨੇੜੇ ਹੀ ਜ਼ਮੀਨ ਦੇ ਇੱਕ ਟੁਕੜੇ 'ਤੇ ਸਬਜ਼ੀਆਂ ਉਗਾਉਂਦੀ ਹੈ ਜਿਨ੍ਹਾਂ ਨੂੰ ਉਹ ਹਾਟ (ਮਾਰਕਿਟ) ਵਿੱਚ ਵੇਚ ਦਿੰਦੀ ਹੈ, ਜਦੋਂਕਿ ਰਵੀ ਸਥਾਨਕ ਮੰਡੀ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਆਪਣੇ ਦੋ ਭਰਾਵਾਂ ਨਾਲ਼ ਰਲ਼ ਕੇ ਤਿੰਨ ਏਕੜ ਵਿੱਚ ਕਣਕ ਅਤੇ ਮੱਕੀ ਉਗਾਉਂਦਾ ਹੈ। ਜਿਸ ਕਲੀਨਿਕ ਦਾ ਜ਼ਿਕਰ ਉਹ ਕਰਦੀ ਹੈ ਉਹ ਹਾਈਵੇਅ ਤੋਂ ਬਹੁਤ ਨੇੜੇ ਹੈ। ਇਹ ਕਲੀਨਿਕ ਆਪਣੇ ਆਪ ਵਿੱਚ 'ਹਸਪਤਾਲ' ਹੈ ਅਤੇ ਜਦੋਂਕਿ ਇੱਥੇ ਪ੍ਰਵੇਸ਼ 'ਤੇ 'ਡਾਕਟਰ' ਦੀ ਕੋਈ ਨੇਮਪਲੇਟ ਤੱਕ ਨਹੀਂ ਹੈ, ਅਹਾਤੇ ਦੀਆਂ ਕੰਧਾਂ ਤੋਂ ਲਮਕ ਰਹੇ ਫ਼ਲੈਕਸਾਂ 'ਤੇ ਹੀ ਉਹਦੇ ਨਾਮ ਤੋਂ ਪਹਿਲਾਂ ਟਾਈਟਲ (ਡਾਕਟਰ) ਲਿਖਿਆ ਦਿੱਸਦਾ ਹੈ। 'ਡਾਕਟਰ' ਉਹਨੂੰ ਤਿੰਨ ਦਿਨਾਂ ਤੱਕ ਖਾਣ ਲਈ ਪੰਜ ਗੋਲ਼ੀਆਂ ਦਿੰਦਾ ਹੈ ਅਤੇ ਬਦਲੇ ਵਿੱਚ 500 ਰੁਪਏ ਲੈਂਦਾ ਹੈ, ਅਤੇ ਅਗਲੇ ਮਰੀਜ਼ ਨੂੰ ਬੁਲਾਉਂਦਾ ਹੈ। ਗੋਲ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ, ਜਿਵੇਂ ਗੋਲ਼ੀਆਂ ਦੇ ਉਲਟ-ਅਸਰ ਬਾਰੇ ਅਤੇ ਸਭ ਤੋਂ ਜ਼ਰੂਰੀ ਗੱਲ ਕਿ ਉਹਨੂੰ ਇੰਨਾ ਵੀ ਨਹੀਂ ਦੱਸਿਆ ਜਾਂਦਾ ਕਿ ਉਹ ਗਰਭਪਾਤ ਕਦੋਂ ਅਤੇ ਕਿਵੇਂ ਹੋ ਸਕਦਾ ਹੈ।

ਦਵਾਈ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਕਮਲਾ ਨੂੰ ਖੂਨ ਪੈਣ ਲੱਗਦਾ ਹੈ। "ਮੈਂ ਕੁਝ ਦਿਨ ਉਡੀਕ ਕੀਤੀ ਪਰ ਜਦੋਂ ਖੂਨ ਪੈਣਾ ਨਾ ਰੁਕਿਆ, ਤਾਂ ਅਸੀਂ ਉਸੇ ਡਾਕਟਰ ਕੋਲ਼ ਵਾਪਸ ਗਏ ਜਿਹਨੇ ਇਹ ਦਵਾਈ ਦਿੱਤੀ ਸੀ। ਉਹਨੇ ਸਾਨੂੰ ਪੀਐੱਚਸੀ ਜਾ ਕੇ ਸਫ਼ਾਈ ਕਰਾਉਣ ਲਈ ਕਿਹਾ।" ਇਸ 'ਸਫ਼ਾਈ' ਦਾ ਮਤਲਬ, ਬੱਚੇਦਾਨੀ ਦਾ ਵੈਕਿਊਮ ਐਸਪੀਰੇਸ਼ਨ (ਭਰੂਣ ਨੂੰ ਬਾਹਰ ਖਿੱਚਣ ਦੀ ਤਕਨੀਕ) ਕਰਨਾ।

ਹਲਕੇ ਸਿਆਲ ਦੀ ਧੁੱਪ ਵਿੱਚ ਬਾਨੂਰ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਦੇ ਬਾਹਰ ਇੱਕ ਬੈਂਚ 'ਤੇ  ਬੈਠੀ ਕਮਲਾ ਆਪਣੇ ਬੁਲਾਏ ਜਾਣ ਦੀ ਉਡੀਕ ਕਰ ਰਹੀ ਹਨ ਜਿੱਥੇ ਉਨ੍ਹਾਂ ਦਾ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ/MTP (ਭਾਵ ਗਰਭਪਾਤ ਕੀਤੇ ਜਾਣ ਦਾ ਡਾਕਟਰੀ ਤਰੀਕਾ) ਕੀਤਾ ਜਾਣਾ ਹੈ, ਇਸ ਪ੍ਰਕਿਰਿਆ ਵਾਸਤੇ 30 ਮਿੰਟ ਲੱਗਦੇ ਹਨ, ਪਰ ਕੀਤੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਗਭਗ 3-4 ਘੰਟਿਆਂ ਦਾ ਅਰਾਮ ਕਰਨਾ ਲੋੜੀਂਦਾ ਹੁੰਦਾ ਹੈ। ਖ਼ੂਨ ਅਤੇ ਪੇਸ਼ਾਬ ਦੀ ਲੋੜੀਂਦੀ ਜਾਂਚ ਬੀਤੇ ਦਿਨ ਪੂਰੀ ਹੋ ਚੁੱਕੀ ਹੈ।

ਛੱਤੀਸਗੜ੍ਹ ਜ਼ਿਲ੍ਹੇ ਵਿਚਲੀ ਨਰਾਇਣਪੁਰ ਦਾ ਸਭ ਤੋਂ ਵੱਡਾ ਪੀਐੱਚਸੀ ਦਾ 2019 ਵਿੱਚ ਨਵੀਨੀਕਰਨ ਕੀਤਾ ਗਿਆ। ਇਸ ਵਿੱਚ ਚਮਕਦੇ ਚਿਹਰੇ ਵਾਲ਼ੀਆਂ ਮਾਵਾਂ ਅਤੇ ਤੰਦਰੁਸਤ ਬੱਚਿਆਂ ਦੀਆਂ ਲਿਸ਼ਕਦੀਆਂ ਪੇਟਿੰਗਾਂ ਵਾਲ਼ੇ ਪ੍ਰਸੂਤੀ ਕਮਰੇ, 10 ਬਿਸਤਰਿਆਂ ਵਾਲ਼ਾ ਵਾਰਡ, ਤਿੰਨ ਬਿਸਤਰਿਆਂ ਵਾਲ਼ਾ ਲੇਬਰ ਰੂਮ, ਆਟੋਕਲੇਵ ਮਸ਼ੀਨ, ਪ੍ਰਸਵ ਦੀ ਉਡੀਕ ਕਰਦੀਆਂ ਔਰਤਾਂ ਦੇ ਰਹਿਣ ਦੀ ਸੁਵਿਧਾ ਦੇ ਨਾਲ਼-ਨਾਲ਼ ਇੱਕ ਕਿਚਨ ਗਾਰਡਨ ਵੀ ਹੈ। ਬਸਤਰ ਦੇ ਖ਼ਾਸ ਕਰਕੇ ਆਦਿਵਾਸੀ ਹਿੱਸੇ ਵਿੱਚ ਇਹ ਪੀਐੱਚਸੀ ਜਨਤਕ ਹੈਲਥ ਸੇਵਾਵਾਂ ਦੀ ਉਮੀਦਭਰੀ ਤਸਵੀਰ ਪੇਸ਼ ਕਰਦਾ ਹੈ।

Clinics such as this, with unqualified practitioners, are the first stop for many Adiasvi women in Narayanpur, while the Benoor PHC often remains out of reach
PHOTO • Priti David
Clinics such as this, with unqualified practitioners, are the first stop for many Adiasvi women in Narayanpur, while the Benoor PHC often remains out of reach
PHOTO • Priti David

ਇਹੋ ਜਿਹੇ ਕਲੀਨਿਕ ਜਿਸ ਅੰਦਰ ਕੱਚਘੜ੍ਹ ਡਾਕਟਰ ਹੁੰਦੇ ਹਨ, ਕਈ ਆਦਿਵਾਸੀ ਔਰਤਾਂ ਲਈ ਪਹਿਲਾ ਪੜਾਅ ਬਣਦੇ ਹਨ, ਜਦੋਂਕਿ ਬੇਨੂਰ ਦਾ ਪੀਐੱਚਸੀ ਅਕਸਰ ਪਹੁੰਚ ਤੋਂ ਬਾਹਰ ਹੀ ਰਹਿ ਜਾਂਦਾ ਹੈ।

"ਬੇਨੂਰ ਪੀਐੱਚਸੀ (ਨਰਾਇਣਪੁਰ ਬਲਾਕ ਵਿੱਚ) ਜਿਲ੍ਹੇ ਵਿਚਲੀਆਂ ਸਾਰੀਆਂ ਸੁਵਿਧਾਵਾਂ ਅਤੇ ਸੇਵਾਵਾਂ ਨਾਲ਼ ਲੈਸ ਹੈ।" ਰਾਜ ਦੇ ਸਾਬਕਾ ਜੱਚਾ-ਬੱਚਾ ਸਿਹਤ ਸਲਾਹਕਾਰ, ਡਾ. ਰੋਹਿਤ ਬਘੇਲ ਕਹਿੰਦੇ ਹਨ। "ਇਹਦੇ 22 ਕਰਮਚਾਰੀਆਂ ਵਿੱਚ ਇੱਕ ਡਾਕਟਰ, ਇੱਕ ਅਯੂਸ਼ (ਦਵਾ ਦੀ ਸਵਦੇਸ਼ੀ ਪ੍ਰਣਾਲੀ) ਇਲਾਜ ਅਧਿਕਾਰੀ, ਪੰਜ ਨਰਸਾਂ, ਦੋ ਲੈਬ ਤਕਨੀਸ਼ੀਅਨ ਅਤੇ ਇੱਥੋਂ ਤੱਕ ਕਿ ਇੱਕ ਸਮਾਰਟ ਕਾਰਡ ਕੰਪਿਊਟਰ ਓਪਰੇਟਰ ਵੀ ਸ਼ਾਮਲ ਹੈ।"

ਇਹ ਪੀਐੱਚਸੀ 30 ਕਿਲੋਮੀਟਰ ਦੇ ਦਾਇਰੇ ਵਿੱਚ ਮੌਜੂਦ ਮਰੀਜਾਂ ਦੀ ਦੇਖਭਾਲ਼ ਕਰਦਾ ਹੈ, ਜਿਨ੍ਹਾਂ ਵਿੱਚੋਂ ਬਹੁਤੇਰੇ ਇਸ ਜਿਲ੍ਹੇ ਦੇ ਆਦਿਵਾਸੀ ਹਨ, ਜਿੱਥੇ 77.36 ਫੀਸਦੀ ਅਬਾਦੀ ਪਿਛੜੇ ਕਬੀਲੇ ਦੀ ਹੈ, ਜੋ ਮੁੱਖ ਰੂਪ ਨਾਲ਼ ਗੌਂਡ, ਅਭੁਜ ਮਾਰਿਆ, ਹਲਬਾ, ਧੂਰਵਾ, ਮੁਰਿਆ ਅਤੇ ਮਾਰਿਆ ਭਾਈਚਾਰਿਆਂ ਤੋਂ ਹਨ।

ਪਰ, ਆਪਣੇ ਚਿਹਰੇ ਨੂੰ ਪੋਲਕਾ-ਡੌਟ ਵਾਲੀ ਇੱਕ ਮਹੀਨ ਜਿਹੀ ਸ਼ਾਲ ਨਾਲ਼ ਢੱਕਦਿਆਂ ਕਮਲਾ ਕਹਿੰਦੀ ਹਨ,"ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਇੱਥੇ ਅਜਿਹੀਆਂ ਚੀਜਾਂ ਵੀ ਕਰ ਸਕਦੇ ਹੋ।" ਉਨ੍ਹਾਂ ਦੇ ਤਿੰਨ  ਬੱਚੇ-ਦੋ ਧੀਆਂ, ਇੱਕ 12 ਸਾਲ ਦੀ ਅਤੇ ਦੂਜੀ 9 ਸਾਲ ਦੀਆਂ ਹਨ ਅਤੇ 10 ਸਾਲਾਂ ਦਾ ਇੱਕ ਬੇਟਾ-ਗੌਂਡ ਆਦਿਵਾਸੀ ਇੱਕ ਦਾਈ ਦੀ ਮਦਦ ਨਾਲ਼ ਘਰੇ ਪੈਦਾ ਹੋਏ ਸਨ। ਕਮਲਾ ਨੂੰ ਪ੍ਰਸਵ ਤੋਂ ਪਹਿਲਾਂ ਅਤੇ ਬਾਅਦ ਵਾਲੀ ਕੋਈ ਦੇਖਭਾਲ਼ ਨਹੀਂ ਮਿਲੀ। ਸੰਸਥਾਗਤ ਪ੍ਰਜਨਨ ਸਿਹਤ ਸੇਵਾਵਾਂ ਦਾ ਇਹ ਉਨ੍ਹਾਂ ਦਾ ਪਹਿਲਾ ਤਜ਼ਰਬਾ ਹੈ। "ਮੈਂ ਪਹਿਲੀ ਵਾਰ ਹਸਪਤਾਲ ਆਈ ਹਾਂ," ਉਹ ਕਹਿੰਦੀ ਹਨ।  "ਮੈਂ ਸੁਣਿਆ ਸੀ ਕਿ ਉਹ ਆਂਗਨਵਾੜੀ ਵਿੱਚ ਗੋਲ਼ੀਆਂ ਦਿੰਦੇ ਹਨ, ਪਰ ਮੈਂ ਉੱਥੇ ਕਦੇ ਗਈ ਨਹੀਂ।" ਕਮਲਾ ਗ੍ਰਾਮੀਣ ਸਿਹਤ ਅਯੋਜਕਾਂ (ਆਰਐੱਚਓ) ਦਾ ਜਿਕਰ ਕਰ ਰਹੀ ਹਨ ਜੋ ਫੌਲਿਕ ਐਸਿਡ ਦੀਆਂ ਗੋਲ਼ੀਆਂ ਵੰਡਣ ਅਤੇ ਪ੍ਰਸਵ ਪੂਰਵ ਜਾਂਚ ਕਰਨ ਲਈ ਪਿੰਡਾਂ ਅਤੇ ਬਸਤੀਆਂ ਵਿੱਚ ਜਾਂਦੇ ਹਨ।

ਜਨਤਕ ਸਿਹਤ ਪ੍ਰਣਾਲੀ ਤੋਂ ਕਮਲਾ ਦਾ ਕਟਿਆ ਰਹਿਣਾ ਇੱਥੋਂ ਦੀ ਕੋਈ ਅਸਧਾਰਣ ਗੱਲ ਨਹੀਂ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (2015-2016) ਵਿੱਚ ਦੱਸਿਆ ਗਿਆ ਹੈ ਕਿ ਗ੍ਰਾਮੀਣ ਛੱਤੀਸਗੜ੍ਹ ਵਿੱਚ 33.2 ਪ੍ਰਤੀਸ਼ਤ ਔਰਤਾਂ ਦਾ ਪ੍ਰਸਵ ਸੰਸਥਾਗਤ ਨਹੀਂ ਹੁੰਦਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਰਭ-ਨਿਰੋਧਕ ਦੀ ਵਰਤੋਂ ਨਾ ਕਰਨ ਵਾਲੀਆਂ ਸਿਰਫ਼ 28 ਫੀਸਦੀ ਔਰਤਾਂ ਨੇ, ਜੋ ਕਮਲਾ ਵਾਂਗ ਹੀ ਗ੍ਰਾਮੀਣ ਖਿੱਤਿਆਂ ਵਿੱਚ ਰਹਿੰਦੀਆਂ ਹਨ, ਪਰਿਵਾਰ ਨਿਯੋਜਨ ਬਾਰੇ ਕਿਸੇ ਸਿਹਤ ਕਰਮੀ ਨਾਲ਼ ਗੱਲ ਕੀਤੀ ਹੈ। ਸਰਵੇਖਣ ਵਿੱਚ ਅੱਗੇ ਕਿਹਾ ਗਿਆ ਹੈ ਕਿ 'ਅਨਿਯੋਜਿਤ ਗਰਭਧਾਰਣ ਮੁਕਾਬਲਤਨ ਆਮ ਹੈ', ਅਤੇ 'ਗਰਭਪਾਤ ਕਰਾਉਣ ਵਾਲੀਆਂ ਲਗਭਗ ਇੱਕ-ਚੌਥਾਈ ਔਰਤਾਂ ਨੇ ਗਰਭਪਾਤ ਨਾਲ਼ ਸਬੰਧਤ ਪਰੇਸ਼ਾਨੀਆਂ ਦੀ ਸ਼ਿਕਾਇਤ ਕੀਤੀ ਹੈ।'

Left: Dr. Rohit Baghel, former state maternal health consultant, explaining delivery procedures to staff nurses and RMAs at a PHC. 'The Benoor PHC [is the best-equipped and serviced in the district', he says. Right: Dr. Paramjeet Kaur says she has seen many botched abortion cases in the nearly two years she has been posted in this part of Bastar
PHOTO • Priti David
Left: Dr. Rohit Baghel, former state maternal health consultant, explaining delivery procedures to staff nurses and RMAs at a PHC. 'The Benoor PHC [is the best-equipped and serviced in the district', he says. Right: Dr. Paramjeet Kaur says she has seen many botched abortion cases in the nearly two years she has been posted in this part of Bastar
PHOTO • Priti David

ਖੱਬੇ : ਰਾਜ ਦੇ ਸਾਬਕਾ ਜੱਚਾ-ਬੱਚਾ ਸਿਹਤ ਸਲਾਹਕਾਰ, ਡਾ. ਰੋਹਿਤ ਬਘੇਲ, ਪੀਐੱਚਸੀ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਅਤੇ ਆਰਐੱਮਓ ਨੂੰ ਪ੍ਰਸਵ ਦੀ ਪ੍ਰਕਿਰਿਆ ਸਮਝਾਉਂਦੇ ਹੋਏ। ' ਬੇਨੂਰ ਪੀਐੱਚਸੀ ਜਿਲ੍ਹੇ ਵਿੱਚ ਸਾਰੀਆਂ ਸੁਵਿਧਾਵਾਂ ਅਤੇ ਸੇਵਾਵਾਂ ਨਾਲ਼ ਲੈਸ ਹੈ ' , ਉਹ ਕਹਿੰਦੇ ਹਨ। ਸੱਜੇ : ਡਾ. ਪਰਮਜੀਤ ਕੌਰ ਕਹਿੰਦੀ ਹਨ ਕਿ ਉਨ੍ਹਾਂ ਨੇ ਬਸਤਰ ਵਿੱਚ ਗਰਭਪਾਤ ਦੇ ਕਈ ਖ਼ਰਾਬ ਮਾਮਲੇ ਦੇਖੇ ਹਨ

ਨਰਾਇਣਪੁਰ ਦੀ ਕਰੀਬ 90 ਫੀਸਦੀ ਅਬਾਦੀ ਜੋ ਗ੍ਰਾਮੀਣ ਇਲਾਕਿਆਂ ਵਿੱਚ ਰਹਿੰਦੀ ਹੈ, ਖਰਾਬ ਜਾਂ ਬਿਨਾਂ ਸੜਕ ਸੰਪਰਕ ਦੇ, ਉਨ੍ਹਾਂ ਦੀ ਪ੍ਰਜਨਨ ਸਿਹਤ ਸੇਵਾਵਾਂ ਤੱਕ ਪਹੁੰਚ ਘੱਟ ਹੈ। ਨਰਾਇਣਪੁਰ ਜਿਲ੍ਹੇ ਦੇ ਜਨਤਕ ਸਿਹਤ ਨੈਟਵਰਕ ਵਿੱਚ ਹਾਲਾਂਕਿ ਅੱਠ  ਪੀਐੱਚਸੀ, ਇੱਕ ਸਮੁਦਾਇਕ ਸਿਹਤ ਕੇਂਦਰ (ਸੀਐੱਚਸੀ) ਅਤੇ 60 ਉਪ-ਸਿਹਤ ਕੇਂਦਰ ਤਾਂ ਹਨ, ਪਰ ਡਾਕਟਰਾਂ ਦੀ ਘਾਟ ਹੈ। "ਮਾਹਰ ਡਾਕਟਰਾਂ ਦੇ 60 ਫੀਸਦੀ ਪਦ (ਜਿਲ੍ਹੇ ਵਿੱਚ) ਖਾਲੀ ਹਨ। ਜਿਲ੍ਹਾ ਹਸਪਤਾਲ ਦੇ ਬਾਹਰ ਕੋਈ ਜਨਾਨਾ-ਰੋਗ ਮਾਹਰ ਨਹੀਂ ਹੈ," ਡਾ. ਬਘੇਲ ਦੱਸਦੇ ਹਨ। ਅਤੇ ਦੋ ਪੀਐੱਚਸੀ-ਓਰਛਾ ਬਲਾਕ ਵਿੱਚ ਗਰਪਾ ਅਤੇ ਹੰਦਵਾੜਾ-ਇੱਕ ਹੀ ਕਮਰੇ ਨਾਲ਼ ਕੰਮ ਚਲਾ ਰਹੇ ਹਨ। ਉੱਥੇ ਨਾ ਤਾਂ ਕੋਈ ਇਮਾਰਤ ਹੈ ਅਤੇ ਨਾ ਹੀ ਕੋਈ ਡਾਕਟਰ, ਉਹ ਦੱਸਦੇ ਹਨ।

ਇਹ ਹਾਲਾਤ ਕਮਲਾ ਅਤੇ ਕਈ ਹੋਰਨਾ ਔਰਤਾਂ ਨੂੰ ਉਨ੍ਹਾਂ ਦੀ ਪ੍ਰਜਨਨ ਸਿਹਤ ਲੋੜਾਂ ਲਈ ਅਯੋਗ ਡਾਕਟਰਾਂ 'ਤੇ ਭਰੋਸਾ ਕਰਨ ਲਈ ਮਜ਼ਬੂਰ ਕਰਦੇ ਹਨ, ਜਿਵੇਂ ਕਿ 'ਡਾਕਟਰ' ਜਿਸ ਨਾਲ਼ ਕਮਲਾ ਨੇ ਸੰਪਰਕ ਕੀਤਾ। "ਸਾਡੇ ਕਈ ਆਦਿਵਾਸੀ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੌਣ ਐਲੋਪੈਥ ਹੈ  ਅਤੇ ਕੌਣ ਨਹੀਂ। ਸਾਡੇ ਇੱਥੇ 'ਝੋਲ਼ਾ-ਚੁੱਕ ਡਾਕਰ ਹਨ' ਹਨ ਜੋ ਦਰਅਸਲ 'ਨੀਮ-ਹਕੀਮ' ਹਨ (ਦਵਾਈਆਂ ਦੇਣ ਵਿੱਚ ਪੂਰੀ ਤਰ੍ਹਾਂ ਅਯੋਗ), ਪਰ ਇੰਜੈਕਸ਼ਨ, ਡ੍ਰਿਪ ਅਤੇ ਦਵਾਈਆਂ ਦਿੰਦੇ ਹਨ, ਅਤੇ ਕੋਈ ਵੀ ਉਨ੍ਹਾਂ 'ਤੇ ਸਵਾਲ ਨਹੀਂ ਚੁੱਕਦਾ," ਪ੍ਰਮੋਦ ਪੋਟਾਈ ਦੱਸਦੇ ਹਨ, ਜੋ ਇੱਕ ਗੋਂਡ ਆਦਿਵਾਸੀ ਹਨ ਅਤੇ ਜਿਲ੍ਹੇ ਵਿੱਚ ਸਿਹਤ ਅਤੇ ਪੋਸ਼ਣ ਸਬੰਧੀ ਇੱਕ ਯੂਨੀਸੈਫ਼-ਸਹਿਯੋਗੀ ਪ੍ਰੋਗਰਾਮ ਲਈ, ਬਸਤਰ-ਅਧਾਰਤ ਐੱਨਜੀਓ, ਸਾਥੀ ਸਮਾਜ ਸੇਵੀ ਸੰਸਥਾ ਦੇ ਸਹਾਇਕ ਪ੍ਰਾਜੈਕਟ ਕੋਆਰਡੀਨੇਟਰ ਹਨ।

ਇਸ ਘਾਟ ਨੂੰ ਪੂਰਿਆਂ ਕਰਨ ਲਈ, ਰਾਜ ਸਰਕਾਰ ਨੇ ਗ੍ਰਾਮੀਣ ਮੈਡੀਕਲ ਸਹਾਇਕਾਂ (ਆਰਐੱਮਏ) ਦਾ ਪਦ ਸ਼ੁਰੂ ਕੀਤਾ। 2001 ਵਿੱਚ, ਜਦੋਂ ਛੱਤੀਸਗੜ੍ਹ ਰਾਜ ਦਾ ਗਠਨ ਹੋਇਆ ਸੀ, ਤਦ ਕੁੱਲ 1,455 ਪ੍ਰਵਾਨਤ ਆਸਾਮੀਆਂ ਦੇ ਪੀਐੱਚਸੀ ਪੱਧਰ 'ਤੇ ਸਿਰਫ਼ 516 ਮੈਡੀਕਲ ਅਧਿਕਾਰੀ ਸਨ। ਛੱਤੀਸਗੜ੍ਹ ਚਿਕਿਸਤਾ ਮੰਡਲ ਐਕਟ, 2001 ਦਾ ਉਦੇਸ਼ ਗ੍ਰਾਮੀਣ ਖੇਤਰਾਂ ਲਈ ਸਿਹਤ ਦੇਖਭਾਲ਼ ਅਭਿਆਸੀਆਂ ਨੂੰ ਸਿੱਖਿਅਤ ਕਰਨਾ ਸੀ। ਮੂਲ਼ ਰੂਪ ਨਾਲ਼ ' ਪ੍ਰੈਕਟਿਸ਼ਨਰਸ ਇੰਨ ਮਾਡਰਨ ਮੈਡੀਸੀਨ ਐਂਡ ਸਰਜਰੀ ' ਸਿਰਲੇਖ ਵਾਲੇ ਤਿੰਨ ਸਾਲਾ ਸਿਲੇਬਸ ਦਾ ਨਾਮ ਤਿੰਨ ਮਹੀਨਿਆਂ ਦੇ ਅੰਦਰ ਬਦਲ ਕੇ ' ਡਿਪਲੋਮਾ ਇਨ ਅਲਟਰਨੇਟਿਵ ਮੈਡੀਸੀਨ ' ਕਰ ਦਿੱਤਾ ਗਿਆ। ਇਹਦੇ ਲਈ ਮੈਡੀਕਲ ਕਾਉਂਸਲ ਆਫ਼ ਇੰਡੀਆ (ਐੱਮਸੀਆਈ) ਨਾਲ਼ ਮਸ਼ਵਰਾ ਨਹੀਂ ਕੀਤਾ ਗਿਆ ਸੀ ਅਤੇ  'ਆਧੁਨਿਕ ਮੈਡੀਸੀਨ' ਅਤੇ 'ਸਰਜਰੀ' ਜਿਹੇ ਸ਼ਬਦਾਂ ਦੇ ਇਸਤੇਮਾਲ ਨੂੰ ਲੈ ਕੇ ਕਨੂੰਨੀ ਚਿੰਤਾਵਾਂ ਸਨ। ਸਿਲੇਬਸ ਵਿੱਚ ਬਾਇਓਕੈਮਿਕ ਮੈਡੀਸੀਨ, ਹਰਬੋ-ਮਿਨਰਲ ਮੈਡੀਸੀਨ, ਐਕਿਊਪ੍ਰੈਸ਼ਰ, ਫਿਜਿਓਥੈਰੇਪੀ, ਮੈਗਨੇਟੋ-ਥੈਰੇਪੀ, ਯੋਗ ਅਤੇ ਫੁੱਲ ਦੁਆਰਾ ਇਲਾਜ ਸ਼ਾਮਲ ਸਨ। ਆਰਐੱਮਏ ਦੇ ਰੂਪ ਵਿੱਚ ਯੋਗ ਵਿਅਕਤੀਆਂ ਨੂੰ 'ਸਹਾਇਕ ਮੈਡੀਕਲ ਅਧਿਕਾਰੀ' ਦੇ ਅਹੁਦੇ ਨਾਲ਼ ਵਿਸ਼ੇਸ਼ ਰੂਪ ਨਾਲ਼ ਗ੍ਰਾਮੀਣ ਅਤੇ ਆਦਿਵਾਸੀ ਖਿੱਤਿਆਂ ਵਿੱਚ ਤੈਨਾਤ ਕੀਤਾ ਜਾਣਾ ਸੀ।

Although the Benoor PHC maternity room (left) is well equipped, Pramod Potai, a Gond Adivasi and NGO health worker says many in his community seek healthcare from unqualified practitioners who 'give injections, drips and medicines, and no one questions them'
PHOTO • Priti David
Although the Benoor PHC maternity room (left) is well equipped, Pramod Potai, a Gond Adivasi and NGO health worker says many in his community seek healthcare from unqualified practitioners who 'give injections, drips and medicines, and no one questions them'
PHOTO • Avinash Awasthi

ਭਾਵੇਂ, ਬੇਨੂਰ ਪੀਐੱਚਸੀ ਦਾ ਪ੍ਰਸਵ ਕਮਰਾ(ਖੱਬੇ) ਸਾਰੀਆਂ ਸੁਵਿਧਾਵਾਂ ਨਾਲ਼ ਲੈਸ ਹੈ, ਪਰ ਪ੍ਰਮੋਦ ਪੋਟਾਈ (ਸੱਜੇ ਪਾਸੇ, ਨੋਟਬੁੱਕ ਦੇ ਨਾਲ਼), ਜੋ ਇੱਕ ਗੋਂਡ ਆਦਿਵਾਸੀ ਅਤੇ ਐੱਨਜੀਓ ਸਿਹਤ ਕਰਮੀ ਹਨ, ਕਹਿੰਦੇ ਹਨ ਕਿ ਉਨ੍ਹਾਂ ਦੇ ਭਾਈਚਾਰੇ ਦੇ ਕਈ ਲੋਕ ਇਲਾਜ ਲਈ ਸ਼ੱਕੀ ਅਭਿਆਸਕਾਰੀਆਂ ਕੋਲ਼ ਜਾਂਦੇ ਹਨ ਜੋ ' ਇੰਜੈਕਸ਼ਨ, ਡ੍ਰਿਪ ਅਤੇ ਦਵਾਈਆਂ ਦਿੰਦੇ ਹਨ, ਅਤੇ ਕੋਈ ਵੀ ਉਨ੍ਹਾਂ ' ਤੇ ਸਵਾਲ ਨਹੀਂ ਚੁੱਕਦਾ '

ਹਾਲਾਂਕਿ, ਐੱਮਸੀਆਈ ਨੇ ਇਹ ਕਹਿੰਦਿਆਂ ਡਿਪਲੋਮਾ ਕੋਰਸ ਨੂੰ ਅਪ੍ਰਵਾਨ ਕਰ ਦਿੱਤਾ ਹੈ ਕਿ ਇਸ ਨਾਲ਼ ਮੈਡੀਕਲ ਪ੍ਰੋਫੈਸ਼ਨ ਦੇ ਮਿਆਰਾਂ ਦੇ ਕਮਜੋਰ ਹੋਣ ਦੀ ਸੰਭਾਵਨਾ ਸੀ। ਤਿੰਨ ਰਿਟ ਅਪੀਲਾਂ (ਪਹਿਲੀ 2001 ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਛੱਤੀਸਗੜ੍ਹ ਰਾਜ ਸਾਖਾ ਦੁਆਰਾ ਅਤੇ ਹੋਰ ਸਿਹਤ ਕਰਮੀਆਂ ਦੀਆਂ ਯੂਨੀਅਨਾਂ, ਨਰਸਾਂ ਦੇ ਸੰਘਾਂ ਅਤੇ ਹੋਰਨਾਂ ਦੁਆਰਾ) ਬਿਲਾਸਪੁਰ ਦੇ ਹਾਈਕੋਰਟ ਵਿੱਚ ਦਾਇਰ ਕੀਤੀਆਂ ਗਈਆਂ ਸਨ। ਅਦਾਲਤ ਨੇ 4 ਫਰਵਰੀ 2020 ਨੂੰ ਕਿਹਾ ਕਿ ਰਾਜ ਨੇ ਆਰਐੱਮਏ  ਲਈ 'ਸਹਾਇਕ ਮੈਡੀਕਲ ਅਧਿਕਾਰੀ' ਦੇ ਅਹੁਦੇ ਨੂੰ ਖ਼ਤਮ ਕਰਨ ਦਾ ਇੱਕ 'ਨੀਤੀਗਤ ਫੈਸਲਾ' ਲਿਆ ਸੀ। ਅਦਾਲਤ ਨੇ ਕਿਹਾ ਕਿ ਆਰਐੱਮਏ 'ਡਾਕਟਰ' ਦੀ ਉਪਾਧੀ ਦੀ ਵਰਤੋਂ ਨਹੀਂ ਕਰ ਸਕਦੇ, ਸੁਤੰਤਰ ਰੂਪ ਨਾਲ਼ ਕੰਮ ਨਹੀਂ ਕਰ ਸਕਦੇ ਸਗੋਂ ਸਿਰਫ਼ ਐੱਮਬੀਬਐੱਸ ਡਾਕਟਰਾਂ ਦੀ ਦੇਖਰੇਖ ਵਿੱਚ ਹੀ ਕੰਮ ਕਰ ਸਕਦੇ ਹਨ ਅਤੇ 'ਬੀਮਾਰੀ/ਗੰਭੀਰ ਹਾਲਤਾਂ/ਐਮਰਜੈਂਸੀ ਹਾਲਤਾਂ ਵਿੱਚ ਸਿਰਫ਼ ਮੁੱਢਲੀ ਸਹਾਇਤਾ/ਸਥਿਰੀਕਰਣ' ਦਾ ਕੰਮ ਕਰ ਸਕਦੇ ਹਨ।

ਆਰਐੱਮਏ ਨੇ ਹਾਲਾਂਕਿ ਇੱਕ ਮਹੱਤਵਪੂਰਨ ਖਾਈ ਨੂੰ ਭਰਿਆ ਹੈ। "ਡਾਕਟਰਾਂ ਦੀ ਘਾਟ ਨੂੰ ਦੇਖਦਿਆਂ, ਘੱਟ ਤੋਂ ਘੱਟ ਜੋ ਲੋਕ 'ਨੀਮ-ਹਕੀਮ' ਦੇ ਕੋਲ਼ ਗਏ ਸਨ, ਹੁਣ ਉਹ ਆਰਐੱਮਏ ਨਾਲ਼ ਸੰਪਰਕ ਕਰ ਸਕਦੇ ਹਨ," ਬਘੇਲ ਕਹਿੰਦੇ ਹਨ। "ਉਨ੍ਹਾਂ ਕੋਲ਼ ਕੁਝ ਮੈਡੀਕਲ ਸਿਖਲਾਈਆਂ ਹਨ ਅਤੇ ਉਹ ਗਰਭਨਿਰੋਧਕ ਬਾਰੇ ਸਰਲ ਸਲਾਹ ਦੇ ਸਕਦੇ ਹਨ, ਪਰ ਉਹ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ। ਸਿਰਫ਼ ਇੱਕ ਯੋਗ ਐੱਮਬੀਬੀਐੱਸ ਡਾਕਟਰ ਗਰਭਪਾਤ ਨਾਲ਼ ਸਬੰਧਤ ਦਵਾਈਆਂ ਦੀ ਸਲਾਹ ਅਤੇ ਨੁਸਖਾ ਲਿਖ ਸਕਦਾ ਹੈ।"

ਸਾਲ 2019-20 ਵਿੱਚ, ਰਾਜ ਵਿੱਚ 1,411 ਆਰਐੱਮਏ ਕੰਮ ਕਰ ਰਹੇ ਸਨ, ਬਘੇਲ ਕਹਿੰਦੇ ਹਨ। "ਸਾਨੂੰ ਜੱਚਾ ਅਤੇ ਬੱਚਾ ਮੌਤ ਦਰ ਵਿੱਚ ਗਿਰਾਵਟ ਵਾਸਤੇ ਉਨ੍ਹਾਂ ਦੀ ਥੋੜ੍ਹੀ ਸਰਾਹਣਾ ਜ਼ਰੂਰ ਕਰਨੀ ਚਾਹੀਦੀ ਹੈ," ਉਹ ਕਹਿੰਦੇ ਹਨ। ਛੱਤੀਸਗੜ੍ਹ ਵਿੱਚ ਬਾਲ ਮੌਤ ਦਰ ਜੋ 2005-06 ਵਿੱਚ 71/1000 ਸੀ, ਉਹ 2015-16 ਵਿੱਚ ਘੱਟ ਕੇ 54 ਹੋ ਗਈ, ਜਦੋਂਕਿ ਜਨਤਕ ਸਿਹਤ ਕੇਂਦਰ ਵਿੱਚ ਸੰਸਥਾਗਤ ਜਨਮ ਦਰ 2005-06 ਵਿੱਚ 6.9 ਫੀਸਦੀ ਤੋਂ ਵੱਧ ਕੇ 55.9 ਫੀਸਦੀ ਹੋ ਗਈ ਸੀ (ਐੱਨਐੱਫਐੱਚਐੱਸ-4)।

ਕਮਲਾ ਨੂੰ ਇਸ ਗੱਲ ਦਾ ਕੋਈ ਅੰਦਾਜਾ ਨਹੀਂ ਹੈ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਜਿਸ 'ਡਾਕਟਰ' ਤੋਂ ਸਲਾਹ ਲਈ ਸੀ, ਉਹ ਆਰਐੱਮਏ ਸੀ ਜਾਂ ਪੂਰੀ ਤਰ੍ਹਾਂ ਨਾਲ਼ ਅਯੋਗ ਓਪਰੇਟਰ। ਦੋਵਾਂ ਵਿੱਚੋਂ ਕਿਸੇ ਨੂੰ ਵੀ ਗਰਭਪਾਤ ਵਿੱਚ ਇਸਤੇਮਾਲ ਹੋਣ ਵਾਲੇ ਮੇਸੋਪ੍ਰਿਸਟਾਲ ਅਤੇ ਮਿਫੀਪ੍ਰੋਟੋਨ ਦੇਣ ਦਾ ਅਧਿਕਾਰ ਨਹੀਂ ਹੈ, ਜਿਹਨੂੰ ਲੈਣ ਦੀ ਕਮਲਾ ਨੂੰ ਸਲਾਹ ਦਿੱਤੀ ਗਈ ਸੀ। "ਇਨ੍ਹਾਂ ਦਵਾਈਆਂ ਨੂੰ ਦਣ ਲਈ ਸਮਰੱਥ ਹੋਣ ਤੋਂ ਪਹਿਲਾਂ, ਐੱਮਬੀਬੀਐੱਸ ਡਾਕਟਰਾਂ ਨੂੰ ਵੀ ਸਰਕਾਰੀ ਹਸਪਤਾਲਾਂ ਵਿੱਚ ਐੱਮਟੀਪੀ ਬਾਰੇ 15 ਦਿਨਾਂ ਸਿਖਲਾਈ ਕੈਂਪ ਵਿੱਚ ਹਿੱਸਾ ਲੈਣਾ ਪੈਂਦਾ ਹੈ," ਬੇਨੂਰ ਪੀਐੱਚਸੀ ਦੀ ਪ੍ਰਮੁਖ, 26 ਸਾਲਾ ਐਲੋਪੈਥ ਡਾਕਟਰ ਪਰਮਜੀਤ ਕੌਰ ਦੱਸਦੀ ਹਨ। "ਤੁਹਾਨੂੰ ਰੋਗੀ ਦੀ ਨਿਗਰਾਨੀ ਕਰਨੀ ਪੈਂਦੀ ਹੈ ਤਾਂਕਿ ਉਨ੍ਹਾਂ ਦਾ ਬਹੁਤਾ ਲਹੂ ਨਾ ਵਗ ਜਾਵੇ ਅਤੇ ਇਹਦੀ ਵੀ ਜਾਂਚ ਕਰਨੀ ਪੈਂਦੀ ਹੈ ਕਿ ਗਰਭਪਾਤ ਕਿਤੇ ਅਧੂਰਾ ਤਾਂ ਨਹੀਂ ਰਹਿ ਗਿਆ। ਨਹੀਂ ਤਾਂ, ਇਹ ਮਾਰੂ ਹੋ ਸਕਦਾ ਹੈ।"

Left: 'The Dhodai PHC covers 47 villages, of which 25 have no approach road', says L. K. Harjpal (standing in the centre), the RMA at Dhodai. Right: To enable more women to approach public health services, the stage government introduced bike ambulances in 2014
PHOTO • Priti David
Left: 'The Dhodai PHC covers 47 villages, of which 25 have no approach road', says L. K. Harjpal (standing in the centre), the RMA at Dhodai. Right: To enable more women to approach public health services, the stage government introduced bike ambulances in 2014
PHOTO • Priti David

ਖੱਬੇ : ' ਧੋਡਾਈ ਪੀਐੱਚਸੀ ਵਿੱਚ 47 ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚੋਂ 25 ਵਿੱਚ ਜਾਣ ਲਈ ਕੋਈ ਸੜਕ ਨਹੀਂ ਹੈ ' , ਆਰਐੱਮਏ, ਐੱਲ.ਕੇ. ਹਰਜਪਾਲ (ਵਿਚਕਾਰ ਖੜ੍ਹੇ ਹੋਏ) ਕਹਿੰਦੇ ਹਨ। ਸੱਜੇ : ਜਨਤਕ ਸਿਹਤ ਸੇਵਾਵਾਂ ਤੱਕ ਪਹੁੰਚਣ ਵਿੱਚ ਹੋਰ ਵੀ ਔਰਤਾਂ ਨੂੰ ਸਮਰੱਥ ਬਣਾਉਣ ਲਈ, ਰਾਜ ਸਰਕਾਰ ਨੇ 2014 ਵਿੱਚ ਬਾਈਕ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਸੀ

ਕੌਰ ਕਹਿੰਦੀ ਹਨ ਕਿ ਕਰੀਬ ਦੋ ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਤੈਨਾਤੀ ਬਸਤਰ ਦੇ ਇਸ ਹਿੱਸੇ ਵਿੱਚ ਹੋਈ ਸੀ, ਉਦੋਂ ਤੋਂ ਹੀ ਉਨ੍ਹਾਂ ਨੇ ਕਮਲਾ ਵਾਂਗ ਕਈ ਗੰਭੀਰ ਮਾਮਲੇ ਦੇਖਦੇ ਹਨ। ਉਨ੍ਹਾਂ ਦੇ ਬਾਹਰੀ ਮਰੀਜਾਂ ਦੇ ਰਜਿਸਟਰ ਵਿੱਚ ਔਸਤ 60 ਰੋਗੀਆਂ ਦੀ ਸੂਚੀ ਹੈ ਜੋ ਉੱਤੇ ਇੱਕ ਦਿਨ ਵਿੱਚ ਵੱਖੋ-ਵੱਖ ਸ਼ਿਕਾਇਤਾਂ ਦੇ ਨਾਲ਼ ਆਉਂਦੇ ਹਨ ਅਤੇ ਸ਼ਨੀਵਾਰ ਨੂੰ (ਇਲਾਕੇ ਦੇ ਬਜਾਰ ਦਾ ਦਿਨ) ਅਜਿਹੇ ਰੋਗੀਆਂ ਦੀ ਸੰਖਿਆ ਵੱਧ ਕੇ 100 ਹੋ ਜਾਂਦੀ ਹੈ। "ਮੈਂ ਓਪੀਡੀ ਵਿੱਚ ਇਸ ਤਰ੍ਹਾਂ ਦੇ 'ਮੁਰੰਮਤੀ' ਕੇਸ ਜਿਹੇ ਕਈ (ਪ੍ਰਜਨਨ ਸਿਹਤ) ਮਾਮਲੇ, ਅਯੋਗ ਮੈਡੀਕਲ ਕਰਮੀਆਂ ਦੁਆਰਾ ਇਲਾਜ ਕੀਤੇ ਗਏ ਲੋਕਾਂ ਨੂੰ ਦੇਖਦੀ ਹਾਂ। ਪ੍ਰੇਰਿਤ ਗਰਭਪਾਤ ਦੀਆਂ ਊਣਤਾਈਆਂ ਨਾਲ਼ ਲਾਗ ਲੱਗਣ ਦਾ ਮਸਲਾ ਹੋ ਸਕਦਾ ਹੈ, ਜਿਸ ਨਾਲ਼ ਬਾਂਝਪਣ, ਗੰਭੀਰ ਰੋਗ ਜਾਂ ਮੌਤ ਤੱਕ ਹੋ ਸਕਦੀ ਹੈ," ਉਹ ਕਹਿੰਦੀ ਹਨ। "ਇੱਥੇ ਆਉਣ ਵਾਲੀਆਂ ਬਹੁਤੇਰੀਆਂ ਔਰਤਾਂ ਨੂੰ ਇਸ ਸਾਰੇ ਕਾਸੇ ਦੀ ਜਾਣਕਾਰੀ ਨਹੀਂ ਹੁੰਦੀ," ਉਹ ਅੱਗੇ ਕਹਿੰਦੀ ਹਨ। "ਉਨ੍ਹਾਂ ਨੂੰ ਸਿਰਫ਼ ਇੱਕ ਗੋਲ਼ੀ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ, ਜਦੋਂਕਿ ਦਵਾਈਆਂ ਦਾ ਸੁਝਾਅ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਅੰਦਰ ਅਨੀਮੀਆ ਅਤੇ ਮਧੂਮੇਹ (ਸ਼ੂਗਰ) ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।"

ਬੇਨੂਰ ਤੋਂ ਕਰੀਬ 57 ਕਿਲੋਮੀਟਰ ਦੂਰ, ਧੋਡਾਈ ਦੇ ਇੱਕ ਹੋਰ ਪੀਐੱਚਸੀ ਵਿੱਚ, 19 ਸਾਲਾ ਹਲਬੀ ਆਦਿਵਾਸੀ, ਸੀਤਾ (ਬਦਲਿਆ ਨਾਮ) ਆਪਣੇ ਦੋ ਸਾਲਾਂ ਦੇ ਬੱਚੇ ਨਾਲ਼ ਆਈ ਹਨ। "ਮੇਰਾ ਬੱਚਾ ਘਰੇ ਪੈਦਾ ਹੋਇਆ ਸੀ ਤੇ ਮੈਂ ਆਪਣੀ ਗਰਭ-ਅਵਸਥਾ ਦੌਰਾਨ ਜਾਂ ਬਾਅਦ ਵਿੱਚ ਕਦੇ ਕਿਸੇ (ਡਾਕਟਰ) ਤੋਂ ਸਲਾਹ ਨਾਲ਼ ਸੰਪਰਕ ਨਹੀਂ ਕੀਤਾ," ਉਹ ਕਹਿੰਦੀ ਹਨ। ਨੇੜਲੇ ਆਂਗਨਵਾੜੀ - ਜਿੱਥੇ ਪ੍ਰਸਵ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਾਂਚ ਕਰਨ ਲਈ ਸਿਹਤ ਕਰਮੀ ਉਪਲਬਧ ਹੁੰਦੇ ਹਨ- ਉਨ੍ਹਾਂ ਦੇ ਘਰ ਤੋਂ ਸਿਰਫ਼ 15 ਮਿੰਟ ਦੀ ਪੈਦਲ ਦੂਰੀ 'ਤੇ ਹੈ। "ਉਹ ਕੀ ਕਹਿ ਰਹੇ ਹਨ ਮੇਰੇ ਪੱਲੇ ਨਹੀਂ ਪੈਂਦਾ," ਉਹ ਦੱਸਦੀ ਹਨ।

ਜਿੰਨੇ ਵੀ ਸਿਹਤ-ਪੇਸ਼ੇਵਰਾਂ ਨਾਲ਼ ਮੇਰੀ ਮੁਲਾਕਾਤ ਹੋਈ, ਸਾਰਿਆਂ ਨੇ ਕਿਹਾ ਕਿ ਮੈਡੀਕਲ ਸਲਾਹਦੇਣ ਵਿੱਚ ਭਾਸ਼ਾ ਇੱਕ ਰੁਕਾਵਟ ਹੈ। ਗ੍ਰਾਮੀਣ ਬਸਤਰ ਦੇ ਬਹੁਤੇਰੇ ਆਦਿਵਾਸੀ ਜਾਂ ਤਾਂ ਗੌਂਡੀ ਬੋਲਦੇ ਹਨ ਜਾਂ ਹਲਬੀ ਅਤੇ ਛੱਤੀਸਗੜ੍ਹੀ ਥੋੜ੍ਹੀ ਬਹੁਤ ਸਮਝਦੇ ਹਨ। ਹੋ ਸਕਦਾ ਹੈ ਕਿ ਸਿਹਤ-ਪੇਸ਼ੇਵਰ ਸਥਾਨਕ ਨਾ ਹੋਣ ਜਾਂ ਇਨ੍ਹਾਂ ਭਾਸ਼ਾਵਾਂ ਵਿੱਚੋਂ ਸਿਰਫ਼ ਇੱਕ ਨੂੰ ਜਾਣਦੇ ਹੋਣ। ਕੁਨੈਕਟੀਵਿਟੀ ਇੱਕ ਹੋਰ ਸਮੱਸਿਆ ਹੈ। ਧੋਡਾਈ ਪੀਐੱਚਸੀ ਵਿੱਚ 47 ਪਿੰਡ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 25 ਵਿੱਚ ਪਹੁੰਚਣ ਲਈ ਕੋਈ ਸੜਕ ਨਹੀਂ ਹੈ, ਧੋਡਾਈ ਦੇ 38 ਸਾਲਾ ਆਰਐੱਮਏ, ਐਲ.ਕੇ. ਹਰਜਪਾਲ ਕਹਿੰਦੇ ਹਨ। "ਦੂਰ ਅੰਦਰਲੇ ਇਲਾਕਿਆਂ ਤੱਕ ਪਹੁੰਚਣਾ ਔਖਾ ਕੰਮ ਹੈ ਅਤੇ  ਭਾਸ਼ਾ ਵੀ ਇੱਕ ਸਮੱਸਿਆ ਹੈ, ਇਸਲਈ ਅਸੀਂ ਆਪਣਾ ਕੰਮ (ਗਰਭਧਾਰਣ ਦੀ ਨਿਗਰਾਨੀ ਕਰਨਾ) ਨਹੀਂ ਕਰ ਸਕਦੇ," ਉਨ੍ਹਾਂ ਨੇ ਕਿਹਾ। "ਸਾਡੀਆਂ ਸਹਾਇਕ ਨਰਸ ਦਾਈਆਂ (ਏਐੱਨਐੱਮ) ਨੂੰ ਸਾਰ ਘਰਾਂ ਨੂੰ ਕਵਰ ਕਰਨਾ ਮੁਸ਼ਕਲ ਲੱਗਦਾ ਹੈ, ਉਹ ਇੱਕ-ਦੂਸਰੇ ਤੋਂ ਕਾਫੀ ਦੂਰੀ 'ਤੇ ਹੁੰਦੇ ਹਨ।" ਜਨਤਕ ਸਿਹਤ ਸੇਵਾਵਾਂ ਤੱਕ ਪਹੁੰਚਣ ਵਿੱਚ ਹੋਰ ਵੀ ਔਰਤਾਂ ਨੂੰ ਸਮਰੱਥ ਬਣਾਉਣ ਲਈ, ਰਾਜ ਸਰਕਾਰ ਨੇ 2014 ਵਿੱਚ ਬਾਈਕ ਐਮਬੂਲੈਂਸ ਦੀ ਸ਼ੁਰੂਆਤ ਕੀਤੀ ਸੀ, ਅਤੇ ਹੁਣ ਜਿਲ੍ਹੇ ਵਿੱਚ ਅਜਿਹੀਆਂ ਪੰਜ ਬਾਇਕ-ਐਮਬੂਲੈਂਸਾਂ ਕੰਮ ਕਰ ਰਹੀਆਂ ਹਨ।

ਦਸ਼ਮਤੀ ਯਾਦਵ, ਉਮਰ 22 ਸਾਲ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਇਸ ਐਮਬੂਲੈਂਸ ਦਾ ਇਸਤੇਮਾਲ ਕੀਤਾ ਸੀ। ਉਹ ਅਤੇ ਉਨ੍ਹਾਂ ਦੇ ਪਤੀ, ਪ੍ਰਕਾਸ਼, ਬੇਨੂਰ ਪੀਐੱਚਸੀ ਤੋਂ ਕੁਝ ਕਿਲੋਮੀਟਰ ਦੂਰ ਪੰਜ ਏਕੜ ਵਿੱਚ ਖੇਤੀ ਕਰਦੇ ਹਨ, ਜਿੱਥੇ ਮੈਂ ਉਨ੍ਹਾਂ ਨਾਲ਼ ਉਨ੍ਹਾਂ ਦੀ ਇੱਕ ਮਹੀਨੇ ਦੀ ਧੀ ਨਾਲ਼ ਮਿਲੀ ਸਾਂ। "ਜਦੋਂ ਮੈਂ ਪਹਿਲੀ ਵਾਰ ਗਰਭਵਤੀ ਹੋਈ ਸੀ, ਤਾਂ ਪਿੰਡ ਦੇ ਸਿਰਹਾ (ਪਰੰਪਰਾਗਤ ਹਕੀਮ) ਨੇ ਮੈਨੂੰ ਕਿਹਾ ਸੀ ਕਿ ਮੈਂ ਆਂਗਨਵਾੜੀ ਜਾਂ ਹਸਪਤਾਲ ਨਾ ਜਾਵਾਂ। ਉਨ੍ਹਾਂ ਨੇ ਕਿਹਾ ਸੀ ਕਿ ਉਹ ਮੇਰਾ ਖਿਆਲ ਰੱਖਣਗੇ। ਪਰ ਘਰੇ ਜਨਮ ਤੋਂ ਫੌਰਨ ਬਾਅਦ ਮੇਰੇ ਬੇਟੇ (ਬੱਚੇ) ਦੀ ਮੌਤ ਹੋ ਗਈ। ਇਸਲਈ ਇਸ ਵਾਰ ਮੇਰੇ ਪਤੀ ਨੇ ਐਮਬੂਲੈਂਸ ਨੂੰ ਫੋਨ ਕੀਤਾ ਅਤੇ ਮੈਨੂੰ ਮੇਰੇ ਪ੍ਰਸਵ ਵਾਸਤੇ ਬੇਨੂਰ ਲਿਆਂਦਾ ਗਿਆ।"  ਇਸ ਪੀਐੱਚਸੀ ਵਿੱਚ, ਉਨ੍ਹਾਂ ਦੀ ਬਸਤੀ ਤੋਂ 17 ਕਿਲੋਮੀਟਰ ਦੂਰ, ਮਹਤਾਰੀ ਐਕਸਪ੍ਰੈੱਸ (ਛੱਤੀਸਗੜ੍ਹੀ ਵਿੱਚ ਮਹਤਾਰੀ ਦਾ ਭਾਵ ਹੈ 'ਮਾਂ') ਨਾਮਕ ਇੱਕ ਐਮਬੂਲੈਂਸ ਹੈ ਜਿਹਨੂੰ 102 ਨੰਬਰ 'ਤੇ ਫੋਨ ਕਰਕੇ ਬੁੱਕ ਕੀਤਾ ਜਾ ਸਕਦਾ ਹੈ। ਰੀਨਾ ਦੀ ਬੇਟੀ ਬੱਚ ਗਈ ਅਤੇ ਸਾਡੇ ਨਾਲ਼ ਗੱਲ ਕਰਨ ਦੌਰਾਨ ਮੁਸਕਰਾ ਰਹੀ ਹੈ।

Left: Dr. Meenal Indurkar, district consultant for health in Narayanpur, speaking to young mothers about malnutrition. Right: Dashmati Yadav (with her husband Prakash and their baby girl), says, '...my baby boy died after birth at home. So this time my husband called the ambulance and I was taken to Benoor for my delivery'
PHOTO • Priti David
Left: Dr. Meenal Indurkar, district consultant for health in Narayanpur, speaking to young mothers about malnutrition. Right: Dashmati Yadav (with her husband Prakash and their baby girl), says, '...my baby boy died after birth at home. So this time my husband called the ambulance and I was taken to Benoor for my delivery'
PHOTO • Avinash Awasthi

ਖੱਬੇ : ਨਰਾਇਣਪੁਰ ਵਿੱਚ ਸਿਹਤ ਦੀ ਜਿਲ੍ਹਾ ਸਲਾਹਕਾਰ, ਡਾ. ਮੀਨਲ ਇੰਦੁਰਕਰ, ਨੌਜਵਾਨ ਮਾਵਾਂ ਨੂੰ ਕੁਪੋਸ਼ਣ ਬਾਰੇ ਦੱਸਦੇ ਹੋਏ। ਸੱਜੇ : ਦਸ਼ਮਤੀ ਯਾਦਵ (ਆਪਣੇ ਪਤੀ ਪ੍ਰਕਾਸ਼ ਅਤੇ ਬੱਚੀ ਦੇ ਨਾਲ਼), ਕਹਿੰਦੀ ਹਨ, ' ...ਘਰੇ ਜਨਮ ਤੋਂ ਬਾਦ ਮੇਰੇ ਬੇਟੇ ਦੀ ਮੌਤ ਹੋ ਗਈ ਸੀ। ਇਸਲਈ ਇਸ ਵਾਰ ਮੇਰੇ ਪਤੀ ਨੇ ਐਮਬੂਲੈਂਸ ਨੂੰ ਫੋਨ ਕੀਤਾ ਅਤੇ ਮੈਨੂੰ ਮੇਰੇ ਪ੍ਰਸਵ ਵਾਸਤੇ ਬੇਨੂਰ ਲਿਆਂਦਾ ਗਿਆ '

"ਹੋਰਨਾਂ ਔਰਤਾਂ ਨੂੰ ਵੱਧ ਤੋਂ ਵੱਧ ਹਸਪਤਾਲ ਵਿੱਚ ਪ੍ਰਸਵ ਲਈ ਪ੍ਰੋਤਸਾਹਿਤ ਕਰਨ ਲਈ, 2011 ਵਿੱਚ (ਕੇਂਦਰ ਸਰਕਾਰ ਦੁਆਰਾ) ਜਨਨੀ ਸ਼ਿਸ਼ੂ ਸੁਰਕਸ਼ਾ ਕਾਰਯਕ੍ਰਮ ਦਾ ਆਰੰਭ ਕੀਤਾ ਗਿਆ ਸੀ, ਜਿਹਦੇ ਤਹਿਤ ਹਸਪਤਾਲ ਜਾਣ ਲਈ ਯਾਤਰਾ ਦਾ ਖ਼ਰਚ ਚੁੱਕਣ, ਮੁਫ਼ਤ ਹਸਪਤਾਲ ਵਿੱਚ ਰਹਿਣ, ਮੁਫ਼ਤ ਭੋਜਨ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਉਪਲਬਧ ਕਰਾਉਣ ਦੀ ਸੁਵਿਧਾ ਦਿੱਤੀ ਜਾਂਦੀ ਹੈ," ਨਰਾਇਣਪੁਰ ਵਿੱਚ ਸਿਹਤ ਦੀ ਜਿਲ੍ਹਾ ਸਲਾਹਕਾਰ, ਡਾ. ਮੀਨਲ ਇੰਦੁਰਕਰ ਦੱਸਦੀ ਹਨ। "ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਉਨ੍ਹਾਂ ਮਾਵਾਂ ਨੂੰ 5,000 ਰੁਪਏ ਨਕਦ ਦਿੱਤੇ ਜਾਂਦੇ ਹਨ, ਜੋ ਪ੍ਰਸਵ ਤੋਂ ਪਹਿਲਾਂ ਚਾਰ ਵਾਰ ਜਾਂਚ ਕਰਾਉਂਦੀਆਂ ਹਨ, ਕਿਸੇ ਸੰਸਥਾ ਵਿੱਚ ਬੱਚੇ ਨੂੰ ਜਨਮ ਦਿੰਦੀਆਂ ਹਨ ਅਤੇ ਆਪਣੇ ਨਵਜਾਤ ਬਾਲ ਨੂੰ ਪੂਰੇ ਟੀਕੇ ਲਵਾਉਂਦੀਆਂ ਹਨ," ਉਹ ਅੱਗੇ ਦੱਸਦੀ ਹਨ।

ਬੇਨੂਰ ਪੀਐੱਚਸੀ ਵਿੱਚ, ਜਿੱਥੇ ਕਮਲਾ ਆਪਣੇ ਐੱਮਟੀਪੀ ਨੂੰ ਉਡੀਕ ਰਹੀ ਹਨ, ਰਵੀ ਆਪਣੀ ਪਤਨੀ ਦੇ ਲਈ ਇੱਕ ਕੱਪ ਚਾਹ ਲਿਆਉਂਦੇ ਹਨ। ਲੰਬੀ ਬਾਂਹ ਵਾਲੀ ਸ਼ਰਟ ਅਤੇ ਨੀਲੀ ਜੀਨਸ ਪਾਈ, ਉਹ ਖੁਲਾਸਾ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਕਿ ਉਹ ਸਿਹਤ ਕੇਂਦਰ ਕਿਉਂ ਆਏ ਹਨ। "ਅਸੀਂ ਉਨ੍ਹਾਂ ਨੂੰ ਬਾਦ ਵਿੱਚ ਦੱਸਾਂਗੇ," ਉਹ ਕਹਿੰਦੇ ਹਨ। "ਅਸੀਂ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਹੈ; ਅਸੀਂ ਇੱਕ ਹੋਰ ਬੱਚਾ ਨਹੀਂ ਸੰਭਾਲ਼ ਸਕਦੇ।"

ਕਮਲਾ ਬਚਪਨ ਵਿੱਚ ਹੀ ਅਨਾਥ ਹੋ ਗਈ ਸਨ, ਜਿਹਦੇ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਇੱਕ ਚਾਚਾ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਹੀ ਵਿਆਹ ਵੀ ਕੀਤਾ। ਵਿਆਹ ਤੋਂ ਪਹਿਲਾਂ ਉਨ੍ਹਾਂ (ਕਮਲਾ ਨੇ) ਨੇ ਆਪਣੇ ਪਤੀ ਨੂੰ ਦੇਖਿਆ ਵੀ ਨਹੀਂ ਸੀ। "ਮੇਰੀ ਪਹਿਲੀ ਮਾਹਵਾਰੀ ਤੋਂ ਬਾਅਦ ਹੀ ਮੇਰਾ ਵਿਆਹ ਕਰ ਦਿੱਤਾ ਗਿਆ। ਮੇਰੇ ਭਾਈਚਾਰੇ ਵਿੱਚ ਇੰਝ ਹੀ ਹੁੰਦਾ ਹੈ। ਮੈਨੂੰ ਨਹੀਂ ਪਤਾ ਸੀ ਕਿ ਵਿਆਹ ਵਿੱਚ ਕੀ ਹੁੰਦਾ ਹੈ। ਮੇਰੀ ਮਾਹਵਾਰੀ ਬਾਰੇ ਮੇਰੀ ਚਾਚੀ ਨੇ ਸਿਰਫ਼ ਇਹੀ ਕਿਹਾ ਸੀ ਕਿ ' ਡੇਟ ਆਏਗਾ ' (ਮਹੀਨਾ ਆਵੇਗਾ)। ਮੈਂ ਕਦੇ ਸਕੂਲ ਨਹੀਂ ਗਈ ਅਤੇ ਨਾ ਹੀ ਪੜ੍ਹ ਸਕਦੀ ਹਾਂ, ਪਰ ਮੇਰੇ ਤਿੰਨੋਂ ਬੱਚੇ ਸਕੂਲੇ ਪੜ੍ਹ ਰਹੇ ਹਨ," ਉਹ ਮਾਣ ਨਾਲ਼ ਕਹਿੰਦੀ ਹਨ।

ਕਮਲਾ ਨਸਬੰਦੀ ਕਰਾਉਣ ਲਈ, ਕੁਝ ਮਹੀਨਿਆਂ ਬਾਅਦ ਪੀਐੱਚਸੀ ਪਰਤਣ ਦਾ ਇਰਾਦਾ ਰੱਖਦੀ ਹਨ। ਉਨ੍ਹਾਂ ਦੇ ਪਤੀ ਆਪਣੀ ਨਸਬੰਦੀ ਨਹੀਂ ਕਰਾਉਣਾ ਚਾਹੁੰਣਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਮਰਦਾਨਾ ਤਾਕਤ ਨੂੰ ਵਿਗਾੜ ਦਵੇਗੀ। ਕਮਲਾ ਨੇ ਸਿਰਫ਼ ਇਸ ਫੇਰੀ 'ਤੇ ਗਰਭਨਿਰੋਧਕ ਤੇ ਨਸਬੰਦੀ ਜਿਹੀਆਂ ਧਾਰਨਾਵਾਂ ਬਾਰੇ ਸੁਣਿਆ ਹੈ, ਪਰ ਉਨ੍ਹਾਂ ਨੇ ਇਸ ਸਭ ਨੂੰ ਜਲਦੀ ਹੀ ਸਮਝ ਵੀ ਲਿਆ। "ਡਾਕਟਰ ਨੇ ਮੈਨੂੰ ਦੱਸਿਆ ਕਿ ਜੇ ਮੈਂ ਗਰਭਵਤੀ ਨਹੀਂ ਹੋਣਾ ਚਾਹੁੰਦੀ ਤਾਂ ਇਹ ਇੱਕ ਵਿਕਲਪ ਹੈ," ਉਹ ਕਹਿੰਦੀ ਹਨ। ਕਮਲਾ ਨੂੰ ਪਰਿਵਾਰ ਨਿਯੋਜਨ ਦੀਆਂ ਤਕਨੀਕਾਂ ਦਾ ਪਤਾ 30 ਸਾਲ ਦੀ ਉਮਰ ਵਿੱਚ ਲੱਗਿਆ ਹੈ, ਜਦੋਂ ਉਨ੍ਹਾਂ ਦੇ ਤਿੰਨ ਬੱਚੇ ਹੋ ਚੁੱਕੇ ਹਨ, ਅਤੇ ਜਦੋਂ ਇੱਕ ਸਰਜਰੀ ਉਨ੍ਹਾਂ ਦੇ ਪ੍ਰਜਨਨ ਚੱਕਰ ਨੂੰ ਪੂਰੀ ਤਰ੍ਹਾਂ ਰੋਕ ਦਵੇਗੀ।

ਪੱਤਰਕਾਰ ਇਸ ਸਟੋਰੀ ਵਿੱਚ ਮਦਦ ਦੇਣ ਲਈ ਭੂਪੇਸ਼ ਤਿਵਾੜੀ, ਅਵਿਨਾਸ਼ ਅਵੱਸਥੀ ਅਤੇ ਵਿਦੂਸ਼ੀ ਕੌਸ਼ਿਕ ਨੂੰ ਸ਼ੁਕਰੀਆ ਅਦਾ ਦੇਣਾ ਚਾਹੁੰਦੀ ਹਨ।

ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ - ਕਮਲਜੀਤ ਕੌਰ

Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Illustration : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

Other stories by Priyanka Borar
Editor : Hutokshi Doctor
Series Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur