ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ

ਜੈਵ ਵਿਭਿੰਨਤਾ ਨਾਲ਼ ਭਰਪੂਰ ਇਸ ਖੇਤਰ ਦੇ ਪੰਛੀ ਆਪਣੇ ਨਿਵਾਸ ਸਥਾਨ ਉਚਾਈਆਂ ਵੱਲ ਲਿਜਾ ਰਹੇ ਹਨ, ਜੋ ਗੰਭੀਰ ਵਾਤਾਵਰਣਕ ਤਬਦੀਲੀਆਂ ਨੂੰ ਦਰਸਾਉਂਦਾ ਹੈ। ਸਥਾਨਕ ਲੋਕ ਇੱਥੇ ਪੰਛੀਆਂ ਦੀ ਸੰਭਾਲ਼ ਦੇ ਯਤਨਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ

04 ਅਗਸਤ, 2023 | ਵਿਸ਼ਾਕਾ ਜਾਰਜ

'ਹਾਏ, ਉਹ ਘਰ? ਉਹ ਤਾਂ ਹੁਣ ਸਮੁੰਦਰ ਦੇ ਅੰਦਰ ਹੈ-ਕਿਤੇ!'

ਆਂਧਰਾ ਪ੍ਰਦੇਸ਼ ਦੇ ਪੂਰਬ ਗੋਦਾਵਰੀ ਜ਼ਿਲ੍ਹੇ ਦੇ ਉੱਪਡਾ ਪਿੰਡ ਦੇ ਵਾਸੀ ਇਹ ਅੰਦਾਜਾ ਲਾਉਣ ਲਈ ਆਪਣੇ ਸਹਿਜ ਗਿਆਨ 'ਤੇ ਭਰੋਸਾ ਕਰਦੇ ਹਨ ਕਿ ਸਮੁੰਦਰ ਹੁਣ ਅੱਗੇ ਕੀ ਕਰੇਗਾ। ਸੁੰਗੜਦੀ ਜਾਂਦੀ ਤਟਰੇਖਾ ਨੇ ਨਾ ਸਿਰਫ਼ ਉਨ੍ਹਾਂ ਦੀ ਰੋਜ਼ੀਰੋਟੀ ਖੋਹੀ ਸਗੋਂ ਉਨ੍ਹਾਂ ਦੇ ਸਮਾਜਿਕ ਰਿਸ਼ਤੇ ਅਤੇ ਉਸ ਥਾਂ ਨਾਲ਼ ਜੁੜੀਆਂ ਉਨ੍ਹਾਂ ਦੀਆਂ ਯਾਦਾਂ ਵੀ ਖੋਹ ਲਈਆਂ ਹਨ

28 ਫਰਵਰੀ 2022 | ਰਾਹੁਲ ਐੱਮ.

ਜਲਵਾਯੂ ਤਬਦੀਲੀ ਨਾਲ਼ ਜੂਝ ਰਹੇ ਕੀੜੇ

ਭਾਰਤ ਸਵਦੇਸ਼ੀ ਕੀੜਿਆਂ ਦੀਆਂ ਨਸਲਾਂ ਨੂੰ ਤੇਜ਼ੀ ਨਾਲ਼ ਗਾਇਬ ਹੁੰਦਿਆਂ ਦੇਖ ਰਿਹਾ ਹੈ-ਜਦੋਂਕਿ ਉਨ੍ਹਾਂ ਵਿੱਚੋਂ ਕਈ ਤਾਂ ਭੋਜਨ ਸੁਰੱਖਿਆ ਦੇ ਲਿਹਾਜ਼ ਨਾਲ਼ ਕਾਫ਼ੀ ਅਨਮੋਲ ਹਨ। ਪਰ ਮਨੁੱਖ ਇਨ੍ਹਾਂ ਕੀੜਿਆਂ ਨੂੰ ਓਨਾ ਪਿਆਰ ਦੇ ਨਹੀਂ ਪਾ ਰਿਹਾ ਜਿਨ੍ਹਾਂ ਉਹ ਦੁਧਾਰੂ ਪਸ਼ੂਆਂ ਨੂੰ ਦਿੰਦਾ ਹੈ

22 ਸਤੰਬਰ 2020 | ਪ੍ਰੀਤੀ ਡੇਵਿਡ

ਲਕਸ਼ਦੀਪ ਤੋਂ ਗਾਇਬ ਹੁੰਦੀਆਂ ਮੂੰਗੇ ਦੀਆਂ ਚੱਟਾਨਾਂ

ਭਾਰਤ ਦਾ ਸਭ ਤੋਂ ਛੋਟਾ ਕੇਂਦਰ ਸ਼ਾਸ਼ਤ ਪ੍ਰਦੇਸ਼, ਜੋ ਸਮੁੰਦਰ ਤਲ ਤੋਂ ਮਸਾਂ ਹੀ 1-2 ਮੀਟਰ ਉਤਾਂਹ ਹੋਣਾ- ਜਿੱਥੇ ਹਰ ਸੱਤਵਾਂ ਵਿਅਕਤੀ ਮਛੇਰਾ ਹੈ ਅਤੇ ਉਹ ਹਰ ਤਰੀਕੇ ਨਾਲ਼ ਜਲਵਾਯੂ ਤਬਦੀਲੀ ਦਾ ਕਈ ਪੱਧਰਾਂ 'ਤੇ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ ਹੈ ਉਹਦੇ ਵੱਲੋਂ ਮੂੰਗੇ ਦੀਆਂ ਚੱਟਾਨਾਂ ਨੂੰ ਗੁਆਉਂਦੇ ਜਾਣਾ

12 ਸਤੰਬਰ 2020 | ਸਵੇਤਾ ਡਾਗਾ

ਠਾਣੇ ਵਿੱਚ ਮੀਂਹ ਚਲਾਕ ਹੋ ਗਿਆ

ਮਹਾਰਾਸ਼ਟਰ ਦੇ ਸ਼ਹਾਪੁਰ ਤਾਲੁਕਾ ਦੀਆਂ ਆਦਿਵਾਸੀ ਬਸਤੀਆਂ ਵਿੱਚ ਰਹਿਣ ਵਾਲ਼ੇ ਧਰਮਾ ਗੈਰੇਲ ਅਤੇ ਹੋਰ ਲੋਕ ਭਾਵੇਂ ‘ਜਲਵਾਯੂ ਤਬਦੀਲੀ` ਦੀ ਗੱਲ ਨਾ ਕਰਦੇ ਹੋਣ, ਪਰ ਰੋਜ਼ਾਨਾ ਇਸ ਦੇ ਪ੍ਰਭਾਵਾਂ ਦਾ ਸਿੱਧੇ ਤੌਰ `ਤੇ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਅਨਿਯਮਿਤ ਮੀਂਹ ਅਤੇ ਘਟਦੀ ਪੈਦਾਵਾਰ ਸ਼ਾਮਲ ਹਨ।

25 ਅਗਸਤ 2020 | ਜਯੋਤੀ ਸ਼ਿਨੋਲੀ

ਚੁਰੂ: ਮੌਸਮ ਦੀ ਡਾਵਾਂਡੋਲਤਾ ਅਸਹਿ ਹੁੰਦੀ ਜਾਂਦੀ

ਜੂਨ 2019 ਵਿੱਚ, ਰਾਜਸਥਾਨ ਦੇ ਚੁਰੂ ਵਿੱਚ 51 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਸੰਸਾਰ ਪੱਧਰ 'ਤੇ ਸਭ ਤੋਂ ਵੱਧ ਸੀ। ਹਾਲਾਂਕਿ, ਕਈ ਲੋਕਾਂ ਲਈ ਇਹ ਗਰਮੀ ਦੇ ਲਗਾਤਾਰ ਲੰਬੇ ਖਿੱਚੇ ਜਾਂਦੇ ਮੌਸਮ ਅਤੇ ਮੌਸਮ ਵਿਚਲੇ ਹੋਰ ਕਈ ਅਜੀਬ ਕਿਸਮ ਦੇ ਬਦਲਾਵਾਂ ਦਾ ਸੰਕੇਤ ਮਾਤਰ ਸੀ। ਜੋ ਵੀ ਸੀ ਪਰ ਸਿੱਧਾ ਇਸ਼ਾਰਾ ਜਲਵਾਯੂ ਤਬਦੀਲੀ ਵੱਲ ਹੀ ਸੀ

02 ਜੂਨ 2020 | ਸ਼ਰਮੀਲਾ ਜੋਸ਼ੀ

ਯਮੁਨਾ ਨਦੀ ਬਣੀ ਦਿੱਲੀ ਦੀ ਸੀਵਰ ਲਾਈਨ

ਸਮੂਹਿਕ ਲਾਪਰਵਾਹੀ ਅਤੇ ਪ੍ਰਦੂਸ਼ਕਾਂ ਨੇ ਦਿੱਲੀ ਦੀ ਜੀਵਨ-ਰੇਖਾ ਨੂੰ ਗੰਦੇ ਨਾਲ਼ੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਹਰ ਸਾਲ ਹਜ਼ਾਰਾਂ ਮੱਛੀਆਂ ਮਰ ਜਾਂਦੀਆਂ ਹਨ, ਜਦੋਂਕਿ ਯਮੁਨਾ ਦੇ ਮੂਲ਼ ਰਖਵਾਲ਼ਿਆਂ ਕੋਲ਼ ਕਿਤੇ ਹੋਰ ਜਾਣ ਦੀ ਥਾਂ ਨਹੀਂ। ਇਨ੍ਹਾਂ ਸਾਰੇ ਕਾਰਨਾਂ ਕਰਕੇ ਜਲਵਾਯੂ ਤਬਦੀਲੀ ਦਾ ਸੰਕਟ ਹੋਰ ਡੂੰਘੇਰਾ ਹੁੰਦਾ ਜਾ ਰਿਹਾ ਹੈ

22 ਜਨਵਰੀ 2020 | ਸ਼ਾਲਿਨੀ ਸਿੰਘ

ਵੱਡਾ ਸ਼ਹਿਰ, ਛੋਟੇ ਕਿਸਾਨ ਅਤੇ ਮਰਦੀ ਹੋਈ ਨਦੀ

ਸ਼ਹਿਰੀ ਕਿਸਾਨ? ਹਾਂ, ਉਹ ਯਮੁਨਾ ਨਦੀ ਦੀ ਤਬਾਹੀ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਹੜ੍ਹ ਦੇ ਮੈਦਾਨਾਂ ਦੇ ਵਿਨਾਸ਼ ਨਾਲ਼ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ। ਇਹੀ ਤਬਾਹੀ ਪੂਰੇ ਇਲਾਕੇ ਵਿੱਚ ਜਲਵਾਯੂ ਸੰਕਟ ਨੂੰ ਵਧਾਉਣ ਦੇ ਨਾਲ਼ ਨਾਲ਼ ਉਨ੍ਹਾਂ ਕਿਸਾਨਾਂ ਦੀ ਰੋਜ਼ੀਰੋਟੀ ਨੂੰ ਵੀ ਤਬਾਹ ਕਰ ਰਹੀ ਹੈ

19 ਦਸੰਬਰ 2019 | ਸ਼ਾਲਿਨੀ ਸਿੰਘ

ਮੁੰਬਈ ਦੇ ਉਪ-ਨਗਰਾਂ ਵਿਖੇ ਸੁੰਗੜਦਾ ਹੋਇਆ ਪੌਮਫ੍ਰੇਟ

ਮੱਛੀਆਂ ਦੀ ਗਿਣਤੀ ਕਿਉਂ ਘੱਟ ਰਹੀ ਹੈ ਇਹ ਗੱਲ ਸਮਝਾਉਣ ਵਾਸਤੇ ਵਰਸੋਵਾ ਕੋਲੀਵਾੜਾ ਦੇ ਹਰੇਕ ਵਿਅਕਤੀ ਕੋਲ਼ ਇੱਕ ਕਹਾਣੀ ਹੈ ਅਤੇ ਕਹਾਣੀ ਵਿਚਲੇ ਕਾਰਨਾਂ ਵਿੱਚ ਮੁੱਖ ਤੌਰ 'ਤੇ ਸਥਾਨਕ ਪੱਧਰ 'ਤੇ ਵੱਧਦੇ ਪ੍ਰਦੂਸ਼ਣ ਤੋਂ ਲੈ ਕੇ ਆਲਮੀ ਤਪਸ਼ ਸ਼ਾਮਲ ਹੈ। ਇਸ ਸ਼ਹਿਰ ਦੇ ਤਟਾਂ ਦੀ ਇਸ ਹਾਲਤ ਮਗਰ ਜਲਵਾਯੂ ਤਬਦੀਲੀ ਦੇ ਨਾਲ਼ ਨਾਲ਼ ਆਲਮੀ ਤਪਸ਼ ਦਾ ਵੀ ਆਪਣਾ ਯੋਗਦਾਨ ਰਿਹਾ ਹੈ

4 ਦਸੰਬਰ 2019 | ਸੁਬੁਹੀ ਜਿਵਾਨੀ

ਸਮੁੰਦਰੀ ਘਾਹ-ਬੂਟ ਚੁਗਣ ਵਾਲ਼ੀਆਂ ਔਰਤਾਂ ਦੀ ਅਣਡਿੱਠੀ ਦਾਸਤਾਨ...

ਤਮਿਲਨਾਡੂ ਦੇ ਭਾਰਤੀਨਗਰ ਵਿੱਚ ਮਛੇਰੇ ਵਜੋਂ ਕੰਮ ਕਰਨ ਵਾਲ਼ੀਆਂ ਔਰਤਾਂ ਨੂੰ ਆਪਣੀ ਰੋਜ਼ੀਰੋਟੀ ਕਮਾਉਣ ਵਾਸਤੇ ਬੇੜੀਆਂ ਦੀ ਬਜਾਇ ਪਾਣੀ ਅੰਦਰ ਵੱਧ ਲੱਥਣਾ ਪੈਂਦਾ ਹੈ। ਪਰ, ਜਲਵਾਯੂ ਤਬਦੀਲੀ ਅਤੇ ਸਮੁੰਦਰੀ ਵਸੀਲਿਆਂ ਦੀ ਹੁੰਦੀ ਲੁੱਟ ਉਨ੍ਹਾਂ ਦੀ ਰੋਜ਼ੀਰੋਟੀ 'ਤੇ ਲੱਤ ਮਾਰ ਰਹੀ ਹੈ

31 ਅਕਤੂਬਰ 2019 | ਐੱਮ.ਪਲਾਨੀ ਕੁਮਾਰ

ਮੀਂਹ ਦੇ ਬਦਲਦੇ ਪੈਟਰਨ ਤੋਂ ਪਰੇਸ਼ਾਨ ਭੰਡਾਰਾ ਦੇ ਕਿਸਾਨ

ਵਿਦਰਭ ਦੇ ਇਸ ਜ਼ਿਲ੍ਹੇ ਵਿੱਚ, ਜਿੱਥੇ ਲੰਬੇ ਸਮੇਂ ਤੱਕ ਪਾਣੀ ਦੇ ਕਾਫ਼ੀ ਵਸੀਲੇ ਬਣੇ ਰਹੇ, ਵਰਖਾ ਦਾ ਬਦਲਵਾਂ ਨਵਾਂ ਪੈਟਰਨ ਦੇਖਣ ਨੂੰ ਮਿਲ਼ ਰਿਹਾ ਹੈ। ਹੁਣ 'ਜਲਵਾਯੂ ਹਾਟਸਪਾਟ' ਵਜੋਂ ਸੂਚੀਬੱਧ ਹੋਏ ਭੰਡਾਰਾ ਵਿਖੇ ਆਉਣ ਵਾਲ਼ੇ ਇਹ ਬਦਲਾਅ (ਜਲਵਾਯੂ) ਕਿਸਾਨਾਂ ਲਈ ਅਨਿਸ਼ਚਤਤਾ ਅਤੇ ਨੁਕਸਾਨ ਲਿਆ ਰਹੇ ਹਨ

23 ਅਕਤੂਬਰ 2019 | ਜੈਦੀਪ ਹਰਦੀਕਰ

'ਨਰਮਾ ਬੀਜਣਾ ਹੁਣ ਕਿਸੇ ਸਿਰਦਰਦੀ ਤੋਂ ਘੱਟ ਨਹੀਂ'

ਰਸਾਇਣਕ ਖ਼ਾਦਾਂ ਨਾਲ ਗੜੁੱਚ ਰਹਿਣ ਵਾਲ਼ੀ ਬੀਟੀ ਕਪਾਹ ਦੀ ਇਕਹਿਰੀ (monoculture) ਫ਼ਸਲ ਓੜੀਸਾ ਦੇ ਰਾਇਗੜਾ ਜ਼ਿਲ੍ਹੇ ਵਿੱਚ ਆਪਣੇ ਪੈਰ ਪਸਾਰਦੀ ਜਾ ਰਹੀ ਹੈ- ਜਿਸ ਕਾਰਨ ਸਿਹਤ ਨੂੰ ਨੁਕਸਾਨ ਤਾਂ ਪਹੁੰਚ ਹੀ ਰਿਹਾ ਹੈ ਨਾਲ਼ ਹੀ ਕਰਜ਼ੇ ਦਾ ਭਾਰ ਵੀ ਵੱਧਦਾ ਜਾ ਰਿਹਾ ਹੈ। ਫ਼ਲਸਰੂਪ ਖੇਤੀ ਨਾਲ਼ ਜੁੜਿਆ ਸਵਦੇਸ਼ੀ ਗਿਆਨ ਹੌਲ਼ੀ-ਹੌਲ਼ੀ ਮੁੱਕਦਾ ਜਾ ਰਿਹਾ ਹੈ ਅਤੇ ਜਲਵਾਯੂ ਸੰਕਟ ਦੇ ਬੀਜ ਪੁੰਗਰਦੇ ਜਾ ਰਹੇ ਹਨ

7 ਅਕਤੂਬਰ 2019 | ਅਨੀਕੇਤ ਆਗਾ ਅਤੇ ਚਿਤਰਾਂਗਦਾ ਚੌਧਰੀ

ਓੜੀਸਾ: ਜਲਵਾਯੂ ਸੰਕਟ ਦੇ ਪੁੰਗਰਦੇ ਬੀਜ

ਰਾਇਗੜਾ ਵਿਖੇ, ਪਿਛਲੇ 16 ਸਾਲਾਂ ਦੇ ਸਮੇਂ ਵਿੱਚ ਬੀਟੀ ਕਾਟਨ (ਨਰਮੇ) ਦਾ ਰਕਬਾ 5,200 ਫ਼ੀਸਦ ਵੱਧ ਗਿਆ ਹੈ। ਫ਼ਲਸਰੂਪ ਸਵਦੇਸ਼ੀ ਬਾਜਰਾ, ਚੌਲ਼ ਦੀਆਂ ਕਿਸਮਾਂ ਅਤੇ ਜੰਗਲੀ ਅਨਾਜ ਦੀਆਂ ਲਹਿਰਾਂ-ਬਹਿਰਾਂ ਵਾਲ਼ੇ ਇਸ ਜੀਵ ਵਿਭਿੰਨਤਾ ਭਰੇ ਇਲਾਕੇ ਨੇ ਵਾਤਾਵਰਣ ਦੀਆਂ ਖ਼ਤਰਨਾਕ ਤਬਦੀਲੀਆਂ ਦੇ ਰਾਹ ਅਖ਼ਤਿਆਰ ਕਰ ਲਏ ਹਨ

4 ਅਕਤੂਬਰ 2019 | ਚਿਤਰਾਂਗਦਾ ਚੌਧਰੀ ਅਤੇ ਅਨੀਕੇਤ ਆਗਾ

ਗੁਜਰਾਤ: ਚਰਾਂਦਾਂ ਦੇ ਸੁੰਗੜਨ ਨਾਲ਼ ਘਟੀ ਭੇਡਾਂ ਦੀ ਗਿਣਤੀ

ਗੁਜਰਾਤ ਦੇ ਕੱਛ ਆਜੜੀਆਂ ਨੂੰ ਆਪਣੀ ਭੇਡਾਂ ਦੇ ਢਿੱਡ ਭਰਨ ਲਈ ਲੰਬੇਰਾ ਪੈਂਡਾ ਮਾਰਨਾ ਪੈਂਦਾ ਹੈ, ਜਦੋਂਕਿ ਚਰਾਂਦਾਂ ਵੀ ਗਾਇਬ ਹੁੰਦੀਆਂ ਜਾ ਰਹੀਆਂ ਹਨ ਜਾਂ ਪਹੁੰਚ ਤੋਂ ਬਾਹਰ, ਬਾਕੀ ਰਹਿੰਦੀ ਖੂੰਹਦੀ ਕਸਰ ਜਲਵਾਯੂ ਤਬਦੀਲੀ 'ਚੋਂ ਉਭਰੇ ਸੰਕਟ ਨੇ ਪੂਰੀ ਕਰ ਛੱਡੀ ਹੈ

23 ਸਤੰਬਰ 2019 | ਨਮਿਤਾ ਵਾਈਕਰ

ਸੁੰਦਰਬਨ: 'ਘਾਹ ਦੀ ਤਿੜ ਤੱਕ ਨਹੀਂ ਉੱਗੀ...'

ਪੱਛਮੀ ਬੰਗਾਲ ਦੇ ਸੁੰਦਰਬਨ ਦੇ ਲੋਕ ਲੰਬੇ ਸਮੇਂ ਤੋਂ ਗ਼ਰੀਬੀ ਦੀ ਮਾਰ ਤਾਂ ਝੱਲ ਹੀ ਰਹੇ ਸਨ, ਹੁਣ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹਦੇ ਫ਼ਲਸਰੂਪ ਬਾਰ-ਬਾਰ ਆਉਣ ਵਾਲ਼ੇ ਚੱਕਰਵਾਤਾਂ, ਅਨਿਯਮਿਤ ਮੀਂਹ, ਪਾਣੀ ਵਿੱਚ ਖਾਰੇਪਣ ਦੇ ਵਾਧੇ, ਵੱਧਦੀ ਗਰਮੀ, ਮੈਂਗ੍ਰੋਵ ਦੇ ਘੱਟਦੇ ਜੰਗਲ ਅਤੇ ਹੋਰ ਵੀ ਬੜਾ ਕੁਝ ਦੇਖਣ ਨੂੰ ਮਿਲ਼ ਰਿਹਾ ਹੈ

10 ਸਤੰਬਰ 2019 | ਉਰਵਸ਼ੀ ਸਰਕਾਰ

'ਖ਼ੁਸ਼ੀਆਂ ਦੇ ਦਿਨ ਹੁਣ ਬੀਤੇ ਦੀਆਂ ਗੱਲਾਂ ਜਾਪਦੀਆਂ ਨੇ'

ਅਰੁਣਾਚਲ ਪ੍ਰਦੇਸ਼ ਵਿਖੇ ਪੈਂਦੇ ਪੂਰਬੀ ਹਿਮਾਲਿਆ ਦੇ ਉੱਚੇ ਪਹਾੜਾਂ 'ਤੇ ਰਹਿਣ ਵਾਲ਼ਾ ਖ਼ਾਨਾਬਦੋਸ਼ ਬ੍ਰੋਕਪਾ ਭਾਈਚਾਰਾ, ਜਲਵਾਯੂ ਤਬਦੀਲੀ ਨੂੰ ਨਾ ਸਿਰਫ਼ ਪਛਾਣ ਰਿਹਾ ਹੈ ਸਗੋਂ ਆਪਣੇ ਰਵਾਇਤੀ ਗਿਆਨ ਦੇ ਅਧਾਰ 'ਤੇ ਉਹਦਾ ਮੁਕਾਬਲਾ ਕਰਨ ਦੇ ਦਾਅਪੇਚ ਵੀ ਘੜ੍ਹ ਰਿਹਾ ਹੈ...

2 ਸਤੰਬਰ 2019 | ਰਿਤੇਯਨ ਮੁਖਰਜੀ

ਲਾਤੂਰ: ਇੱਕ ਤਾਂ ਤਾਪਮਾਨ 43 ਡਿਗਰੀ ਉੱਤੋਂ ਗੜ੍ਹੇਮਾਰੀ

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਪਿੰਡ ਵਾਸੀ, ਪਿਛਲੇ ਇੱਕ ਦਹਾਕੇ ਤੋਂ ਗਰਮੀਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਤੋਂ ਪਰੇਸ਼ਾਨ ਹਨ। ਕਈ ਕਿਸਾਨ ਅਜਿਹੇ ਹਨ ਜੋ ਆਪਣੇ ਬਗ਼ੀਚਿਆਂ ਨੂੰ ਛੱਡਣ ਤੱਕ ਦਾ ਵਿਚਾਰ ਬਣਾ ਰਹੇ ਹਨ

26 ਅਗਸਤ 2019 | ਪਾਰਥ ਐੱਮ.ਐੱਨ.

'ਮੀਂਹ ਚੁੱਪ-ਚੁਪੀਤੇ ਇੱਥੋਂ ਦਰ ਵੱਟ ਗਿਆ ਹੈ'

ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਸੰਗੋਲਾ ਤਾਲੁਕਾ ਦੇ ਪਿੰਡਾਂ ਵਿੱਚ ਅਜਿਹੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਜੋ ਗੱਲ ਕਰਦੀਆਂ ਹਨ ਚੰਗੇ ਮਾਨਸੂਨ ਅਤੇ ਖ਼ੁਸ਼ਕ ਸਮੇਂ ਦੇ ਨਿਯਮਤ ਚੱਕਰ ਵਿੱਚ ਪਈਆਂ ਰੁਕਾਵਟਾਂ ਬਾਰੇ- ਅਤੇ ਇਹਦੇ ਕਾਰਨਾਂ ਅਤੇ ਇਹਦੇ ਪੈਣ ਵਾਲ਼ੇ ਪ੍ਰਭਾਵਾਂ ਬਾਰੇ...

19 ਅਗਸਤ 2019 | ਮੇਧਾ ਕਾਲੇ

'ਅੱਜ ਅਸੀਂ ਉਨ੍ਹਾਂ ਮੱਛੀਆਂ ਨੂੰ ਡਿਸਕਵਰੀ ਚੈਨਲ 'ਤੇ ਭਾਲ਼ਦੇ ਫਿਰਦੇ ਹਾਂ'

ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਪਾਮਬਨ ਦੀਪ ਵਿਖੇ ਮਛੇਰਿਆਂ ਦੁਆਰਾ ਅਤੇ ਮਛੇਰਿਆਂ ਵਾਸਤੇ ਚਲਾਇਆ ਜਾਣ ਵਾਲ਼ੇ ਭਾਈਚਾਰਕ ਰੇਡਿਓ, ਕਡਲ ਓਸਈ, ਦੀ ਉਮਰ ਇਸ ਹਫ਼ਤੇ ਤਿੰਨ ਸਾਲ ਦੀ ਹੋ ਗਈ। ਹੁਣ ਇਹ (ਰੇਡਿਓ) ਆਪਣਾ ਧਿਆਨ ਜਲਵਾਯੂ ਤਬਦੀਲੀ ਵੱਲ ਕੇਂਦਰਤ ਕਰ ਰਿਹਾ ਹੈ

12 ਅਗਸਤ 2019 | ਕਵਿਤਾ ਮੁਰਲੀਧਰਨ

'ਜਲਵਾਯੂ ਇਸ ਤਰ੍ਹਾਂ ਕਿਉਂ ਬਦਲ ਰਹੀ ਹੈ?'

ਵਾਇਨਾਡ, ਕੇਰਲ ਵਿੱਚ ਕੌਫ਼ੀ ਅਤੇ ਕਾਲ਼ੀ ਮਿਰਚ ਦੇ ਕਿਸਾਨ ਤਾਪਮਾਨ ਵਿੱਚ ਵਾਧੇ ਅਤੇ ਵਰਖਾ ਦੀ ਡਾਵਾਂਡੋਲ ਸਥਿਤੀ ਕਾਰਨ ਜਿਲ੍ਹੇ ਵਿੱਚ ਹੋਣ ਵਾਲ਼ੇ ਨੁਕਸਾਨ ਨਾਲ਼ ਜੂਝ ਰਹੇ ਹਨ, ਇੱਕ ਸਮਾਂ ਸੀ ਜਦੋਂ ਇਹਦੇ ਨਿਵਾਸੀ ਇੱਥੋਂ ਦੀ 'ਵਾਯੂ ਅਨੁਕੂਲਿਤ ਜਲਵਾਯੂ' 'ਤੇ ਕਦੇ ਮਾਣ ਕਰਿਆ ਕਰਦੇ ਸਨ

5 ਅਗਸਤ 2019 | ਵਿਸ਼ਾਖਾ ਜੌਰਜ

'ਸ਼ਾਇਦ ਅਸਾਂ ਪਹਾੜੀ ਦੇਵਤਾ ਨੂੰ ਨਰਾਜ਼ ਕਰ ਦਿੱਤਾ'

ਲੱਦਾਖ ਦੀਆਂ ਉੱਚੀਆਂ ਚਰਾਦਾਂ ਵਿੱਚ ਖਾਨਾਬਦੋਸ਼ ਚਾਂਗਪਾ ਆਜੜੀਆਂ (ਪਸ਼ੂ-ਪਾਲਕਾਂ) ਦੀ ਯਾਕ ਨਾਲ਼ ਜੁੜੀ ਅਰਥਵਿਵਸਥਾ 'ਤੇ ਸੰਕਟ ਆਣ ਪਿਆ ਹੈ ਜਿਹਦਾ ਮੁੱਖ ਕਾਰਨ ਹੈ ਨਾਜ਼ੁਕ ਪਹਾੜੀ ਵਾਤਾਵਰਣ

22 ਜੁਲਾਈ 2019 | ਰਿਤੇਯਨ ਮੁਖਰਜੀ

ਜਲਵਾਯੂ ਬਦਲਾਅ ਤੋਂ ਪਰੇਸ਼ਾਨ ਕੋਲ੍ਹਾਪੁਰ ਦੀਆਂ ਮੱਝਾਂ

ਰਾਧਾਨਗਰੀ, ਕੋਲ੍ਹਾਪੁਰ ਵਿੱਚ ਇਨਸਾਨਾਂ ਅਤੇ ਜੰਗਲਜੀਵਾਂ ਵਿਚਾਲੇ ਟਕਰਾਅ ਵੱਧਦਾ ਜਾ ਰਿਹਾ ਹੈ, ਜਿੱਥੇ ਗੌਰ ਮੱਝਾਂ (ਜੰਗਲੀ ਮੱਝਾਂ) ਆਸਪਾਲ ਦੇ ਖੇਤਾਂ 'ਤੇ ਹੱਲ੍ਹਾ ਬੋਲ ਰਹੀਆਂ ਹਨ। ਇਹ ਸਾਰੇ ਕੁਝ ਜੰਗਲਾਂ ਦੀ ਕਟਾਈ, ਫ਼ਸਲ ਵਿੱਚ ਬਦਲਾਅ, ਸੌਕੇ ਦੀ ਮਾਰ ਅਤੇ ਮੌਸਮ ਦੇ ਉਤਰਾਅ-ਚੜਾਅ ਕਰਕੇ ਹੋ ਰਿਹਾ ਹੈ

16 ਜੁਲਾਈ, 2019 | ਸੰਕੇਤ ਜੈਨ

ਰਾਯਲਸੀਮਾ ਵਿੱਚ ਰੇਤ ਦਾ ਮੀਂਹ

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜਿਲ੍ਹੇ ਵਿੱਚ ਫ਼ਸਲਾਂ ਦੇ ਸਰੂਪ ਵਿੱਚ ਪਰਿਵਰਤਨ, ਘੱਟਦੇ ਜਾ ਰਹੇ ਜੰਗਲੀ ਇਲਾਕੇ, ਬੋਰਵੈੱਲਾਂ ਵਿੱਚ ਉਛਾਲ਼, ਨਦੀ ਦੀ ਮੌਤ ਅਤੇ ਭੂਮੀ, ਹਵਾ, ਪਾਣੀ, ਜੰਗਲ ਅਤੇ ਜਲਵਾਯੂ 'ਤੇ ਨਾਟਕੀ ਅਸਰ ਜਿਹੀਆਂ ਹੋਰ ਬਹੁਤ ਕੁਝ ਚੀਜ਼ਾਂ ਨੇ ਅਸਰ ਪਾਇਆ ਹੈ

8 ਜੁਲਾਈ 2019 | ਪੀ. ਸਾਈਨਾਥ

Translator : PARI Translations, Punjabi