ਜਦੋਂ ਬਦਲਾਅ ਦੀ ਉਮੀਦ ਵਿੱਚ ਟ੍ਰਾਂਸ ਔਰਤਾਂ ਨੇ ਪਾਈਆਂ ਵੋਟਾਂ

ਜਦੋਂ ਗੱਲ ਟ੍ਰਾਂਸ ਔਰਤਾਂ ਦੇ ਹੱਕਾਂ ਦੀ ਰਾਖੀ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਆਉਂਦੀ ਹੈ ਤਾਂ ਵਾਰਾਨਸੀ ਦੇ ਕਨੂੰਨ ਤੇ ਅਦਾਲਤੀ ਆਰਡਰ ਕਿਧਰੇ ਗਾਇਬ ਹੁੰਦੇ ਜਾਪਦੇ ਹਨ। ਧੱਕੇਸ਼ਾਹੀ, ਜਿਣਸੀ ਸ਼ੋਸਣ ਦਾ ਸਾਹਮਣਾ ਕਰਦੇ ਭਾਈਚਾਰੇ ਨੇ 2024 ਦੀਆਂ ਆਮ ਚੋਣਾਂ ਵਿੱਚ ਇੱਕ ਬਦਲਾਅ ਦੀ ਉਮੀਦ ਵਿੱਚ ਆਪਣੀਆਂ ਵੋਟਾਂ ਪਾਈਆਂ

26 ਜੂਨ, 2024 | ਜਗਿਆਸਾ ਮਿਸ਼ਰਾ

ਅਧਵਾਟੇ ਲਮਕਿਆ ਦਿਹਾੜੀਦਾਰਾਂ ਦਾ ਭਵਿੱਖ

ਝਾਰਖੰਡ ਵਿੱਚ 4 ਜੂਨ 2024 ਨੂੰ ਆਮ ਚੋਣਾਂ ਦਾ ਨਤੀਜਾ ਐਲਾਨੇ ਜਾਣ ਤੋਂ ਬਾਦ ਦੀ ਅਗਲੀ ਸਵੇਰ ਚੜ੍ਹ ਚੁੱਕੀ ਹੈ। ਪਰ ਡਾਲਟਨਗੰਜ ਦੀ ਮਜਦੂਰ ਮਾਰਕਿਟ ਵਿੱਚ ਕਾਮਿਆਂ ਦਾ ਕਹਿਣਾ ਹੈ ਕਿ ਬੇਰੋਜਗਾਰੀ ਹਾਲੇ ਕਿਤੇ ਨਹੀਂ ਜਾਣ ਵਾਲ਼ੀ

11 ਜੂਨ, 2024 | ਅਸ਼ਵਿਨੀ ਕੁਮਾਰ ਸ਼ੁਕਲਾ

ਰੋਹਤਕ: ਅਜ਼ਾਦੀ ਦੀ ਲੜਾਈ ਤੋਂ ਰੋਟੀ ਦੀ ਲੜਾਈ ਤੱਕ ਦਾ ਸਫ਼ਰ

ਇੱਕ ਸਦੀ ਪਹਿਲਾਂ, ਹਰਿਆਣਾ ਦੀ ਇਸ ਤਹਿਸੀਲ ਨੇ ਭਾਰਤ ਦੀ ਅਜ਼ਾਦੀ ਦੇ ਘੋਲ਼ ਵਿੱਚ ਕਈ ਮੀਲ਼-ਪੱਥਰ ਗੱਡੇ। ਪਰ ਅੱਜ ਇਸ ਇਲਾਕੇ ਦੇ ਮਜ਼ਦੂਰ ਇਸ ਗੱਲ ਨੂੰ ਸਾਂਝਾ ਕਰ ਰਹੇ ਹਨ ਕਿ 2024 ਦੀਆਂ ਆਮ ਚੋਣਾਂ ਦਾ ਉਨ੍ਹਾਂ ਲਈ ਮਹੱਤਵ ਕੀ ਹੈ

9 ਜੂਨ, 2024 | ਆਮਿਰ ਮਿਲਕ

ਅਟਾਰੀ-ਵਾਘਾ ਦੇ ਪੱਲੇਦਾਰ: ਕੀ ਚੜ੍ਹਦੇ ਹੀ ਰਹਿਣਗੇ ਸਿਆਸਤ ਦੀ ਬਲ਼ੀ?

ਸਾਰੇ ਵੋਟਰ ਤਾਕਤਵਰ ਸਾਂਸਦ ਚਾਹੁੰਦੇ ਹਨ ਜਿਹੜਾ ਉਨ੍ਹਾਂ ਦੇ ਮੁੱਦਿਆਂ ਨੂੰ ਦਿੱਲੀ ਲਿਜਾ ਸਕੇ। ਪਾਕਿਸਤਾਨ ਨਾਲ਼ ਲੱਗਦੀ ਭਾਰਤ ਦੀ ਸਭ ਤੋਂ ਸੰਵੇਦਨਸ਼ੀਲ ਸੀਮਾ 'ਤੇ ਵਪਾਰ ਬੰਦ ਹੈ, ਜਿਸ ਕਾਰਨ ਲਾਗਲੇ ਪਿੰਡਾਂ ਦੇ ਪੱਲੇਦਾਰ ਦਿਹਾੜੀਆਂ ਲਾਉਣ ਨੂੰ ਮਜ਼ਬੂਰ ਹਨ, ਬਾਵਜੂਦ ਇਹਦੇ ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਵਿੱਚ ਵੋਟ ਵੀ ਪਾਈ ਹੈ ਤੇ ਵਪਾਰ ਮੁੜ-ਬਹਾਲੀ ਦੀ ਉਮੀਦ ਵੀ ਮਰਨ ਨਹੀਂ ਦਿੱਤੀ

7 ਜੂਨ, 2024 | ਸੰਸਕ੍ਰਿਤੀ ਤਲਵਾਰ

'ਇਹ ਧਰਨੇ ਤਾਂ ਸਾਡੇ ਵਾਸਤੇ ਸਕੂਲ ਨੇ'

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦੀਆਂ ਬਜ਼ੁਰਗ ਔਰਤਾਂ ਦਾ ਜੀਵਨ ਉਦੋਂ ਬਦਲਣ ਲੱਗਿਆ ਜਦੋਂ ਉਨ੍ਹਾਂ ਨੇ 2020-2021 ਦੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕੀਤੀ। ਉਸ ਮੋਰਚੇ ਨੇ ਨਾ ਸਿਰਫ਼ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਸਗੋਂ ਉਨ੍ਹਾਂ ਨੂੰ ਆਪਣੇ ਫ਼ੈਸਲੇ ਲੈਣ ਤੇ ਫਿਰ ਉਨ੍ਹਾਂ 'ਤੇ ਡਟੇ ਰਹਿਣ ਦਾ ਬਲ ਵੀ ਬਖ਼ਸ਼ਿਆ, ਜਿਹਦਾ ਪ੍ਰਦਰਸ਼ਨ ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਵਿੱਚ ਕੀਤਾ

5 ਜੂਨ, 2024 | ਅਰਸ਼ਦੀਪ ਅਰਸ਼ੀ

ਕਵਿਤਾਵਾਂ ਬਿਆਨਦੀਆਂ ਪੱਛਮੀ ਬੰਗਾਲ ਦਾ ਚੋਣ-ਹਾਲ਼

ਪੱਛਮੀ ਬੰਗਾਲ ਦੀ ਇੱਕ ਰਿਪੋਰਟਰ ਅਤੇ ਇੱਕ ਕਵੀ, ਆਪਣੇ ਰਾਜ ਤੋਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬੀਤੇ ਪੰਜ ਸਾਲਾਂ ਦਾ ਅੱਖੀਂ-ਡਿੱਠਾ ਹਾਲ ਸੁਣਾਉਂਦੇ ਹਨ

2 ਜੂਨ 2024| ਜੋਸ਼ੂਆ ਬੋਧੀਨੇਤਰਾ ਤੇ ਸਮਿਤਾ ਖਟੋਰ

ਵਾਰਾਨਸੀ ਵਿਖੇ ਨੇਤਾ ਤਾਇਨਾਤ ਹੈ, ਬੱਸ ਮਨਰੇਗਾ ਹੀ ਗਾਇਬ ਹੈ

ਇਸ ਹਲਕੇ ਨੇ ਨਰਿੰਦਰ ਮੋਦੀ ਨੂੰ ਦੋ ਵਾਰ ਚੁਣਿਆ ਹੈ। ਪਰ ਕੇਂਦਰ ਵੱਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਦੇ ਫੰਡ 'ਤੇ ਫੇਰੀ ਕੈਂਚੀ ਕਾਰਨ ਪੇਂਡੂ ਅਬਾਦੀ ਨੂੰ ਕੰਮ ਮਿਲ਼ਣਾ ਬੰਦ ਹੋ ਗਿਆ ਹੈ ਜਿਸ ਕਾਰਨ ਵੋਟਰਾਂ ਦਾ ਮੋਹ ਵੀ ਭੰਗ ਹੋ ਗਿਆ ਹੈ

1 ਜੂਨ 2024| ਅਕਾਂਕਸ਼ਾ ਕੁਮਾਰ

‘ਗਧੇ ਦੇ ਸਿਰ ਤੋਂ ਸਿੰਙਾਂ ਵਾਂਗ ਗਾਇਬ ਹੋਣ ਨੇਤਾ ਵੀ'

ਸਰਕਾਰੀ ਸਕੀਮਾਂ ਅਤੇ ਨੌਕਰੀਆਂ ਝਾਰਖੰਡ ਦੇ ਦੁਮਕਾ ਇਲਾਕੇ ਦੇ ਆਦਿਵਾਸੀ ਪਿੰਡਾਂ ਦੀ ਪਹੁੰਚ ਤੋਂ ਕੋਹਾਂ ਦੂਰ ਹਨ। 2024 ਦੀਆਂ ਆਮ ਚੋਣਾਂ ਦੇ ਆਖ਼ਰੀ ਪੜਾਅ ਵਿੱਚ ਲੋਕਾਂ ਵਿੱਚ ਸਪੱਸ਼ਟ ਰੋਸ ਦਿਖਾਈ ਦੇ ਰਿਹਾ ਹਹੈ

1 ਜੂਨ 2024| ਅਸ਼ਵਿਨੀ ਕੁਮਾਰ ਸ਼ੁਕਲਾ

ਨੰਗਲ ਦੀਆਂ ਔਰਤਾਂ ਦੀ ਮੰਗ – ਨਸ਼ਾ ਮੁਕਤ ਪਿੰਡ

ਨੌਜਵਾਨਾਂ ਤੇ ਵੱਡੀ ਉਮਰ ਦੇ ਪੁਰਸ਼ਾਂ ਦੇ ਹੈਰੋਇਨ ਤੇ ਹੋਰਨਾਂ ਨਸ਼ਿਆਂ ਦੇ ਵਸ ਪੈਣ ਕਰਕੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੀਆਂ ਔਰਤਾਂ ਨੂੰ ਨਿਗੂਣੀਆਂ ਨੌਕਰੀਆਂ ਲੱਭਣੀਆਂ ਪੈ ਰਹੀਆਂ ਹਨ। 2024 ਦੀਆਂ ਆਮ ਚੋਣਾਂ ਲਈ ਇੱਥੇ ਇਹ ਵੱਡਾ ਚੋਣ ਮੁੱਦਾ ਹੈ

31 ਮਈ 2024| ਸੰਸਕ੍ਰਿਤੀ ਤਲਵਾਰ

'ਪਹਿਲਾਂ-ਪਹਿਲ ਦੇਸ਼ ਨੂੰ ਬਣਾਉਣ ਤੇ ਹੁਣ ਦੇਸ਼ ਨੂੰ ਬਚਾਉਣ ਲਈ ਵੋਟ ਪਾ ਰਿਹਾਂ'

92 ਸਾਲਾ ਖਵਾਜਾ ਮੋਇਨੂਦੀਨ ਨੇ ਉਸ ਦਿਨ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ ਭਾਰਤ ਦੀ ਪਹਿਲੀ ਚੋਣ ਵਿੱਚ ਵੋਟ ਪਾਈ ਸੀ ਤੇ ਹੁਣ ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਵਿੱਚ ਵੀ ਵੋਟ ਪਾਈ ਹੈ। ਮਹਾਰਾਸ਼ਟਰ ਦੇ ਬੀਡ ਦਾ ਇਹ ਵਸਨੀਕ ਸਾਡੇ ਧਰਮ ਨਿਰਪੱਖ ਲੋਕਤੰਤਰ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਗੱਲ ਕਰਦਾ ਹੈ

30 ਮਈ 2024| ਪਾਰਥ ਐੱਮ.ਐੱਨ.

'ਸੁੱਤਿਆਂ ਵੀ ਮੈਂ ਹਵਾ ਵਿੱਚ ਤੈਰਦੀ ਸਿਲਿਕਾ ਧੂੜ ਵਿੱਚ ਹੀ ਸਾਹ ਲੈਂਦਾ ਹਾਂ'

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਅਤੇ ਮੀਨਾਖਨ ਬਲਾਕਾਂ ਦੇ ਮਜ਼ਦੂਰ ਪ੍ਰਵਾਸ ਕਰਕੇ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਰੈਮਿੰਗ ਮਾਸ ਇਕਾਈਆਂ ਵਿੱਚ ਕੰਮ ਕਰਨ ਗਏ। ਉੱਥੇ ਕੰਮ ਕਰਨ ਦੇ ਕੁਝ ਸਾਲਾਂ ਦੇ ਅੰਦਰ ਹੀ ਉਨ੍ਹਾਂ ਨੂੰ ਸਿਲੀਕੋਸਿਸ ਨੇ ਜਕੜ ਲਿਆ ਤੇ ਉਹ ਵਾਪਸ ਆ ਗਏ। ਹੁਣ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੱਤਾ ਵਿੱਚ ਆ ਕੌਣ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਬਦਲਾਅ ਨਹੀਂ ਮੌਤ ਨਜ਼ਰ ਆ ਰਹੀ ਹੈ

29 ਮਈ 2024| ਰਿਤਾਇਨ ਮੁਖਰਜੀ

'ਫਿਰ ਅਸੀਂ ਵੋਟ ਕਿਉਂ ਪਾ ਰਹੇ ਹਾਂ?'

ਸਾਡੇ ਲੋਕਤੰਤਰੀ ਢਾਂਚੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਕਵਿਤਰੀ ਆਪਣੀ ਕਲਮ ਦੀ ਧਾਰ ਤੇਜ਼ ਕਰਦੀ ਹੋਈ ਦੱਸਦੀ ਹੈ ਕਿ ਕਿਵੇਂ ਇਹ ਨਿਜਾਮ ਆਮ ਲੋਕਾਈ ਦੇ ਹੱਕਾਂ ਦੀ ਗੱਲ ਕਰਨ ਤੋਂ ਇਲਾਵਾ ਹਰ ਚੀਜ਼ ਬਾਰੇ ਗੱਲ ਕਰ ਸਕਦਾ ਹੈ

28 ਮਈ 2024| ਮੌਮਿਤਾ ਆਲਮ

ਕ੍ਰਿਸ਼ਨਾ ਭਰਿਤ ਵਿਖੇ ਨਾਇਕ ਭੂਮਿਕਾ ਵਿੱਚ ਜਲਗਾਓਂ ਦੀਆਂ ਔਰਤਾਂ

ਮਹਾਰਾਸ਼ਟਰ ਦੇ ਜਲਗਾਓਂ ਵਿਖੇ 2024 ਦੀਆਂ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਸਥਾਨਕ ਸੁਆਦੀ ਭੋਜਨ ਨੇ ਅਤੇ 14 ਲਾਂਗਰੀ ਔਰਤਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ

28 ਮਈ 2024| ਕਵਿਤਾ ਅਈਅਰ

ਵੋਟਾਂ ਦਾ ਸਮਾਂ ਪੰਜਾਬ ਵਿੱਚ ਭਾਜੀ ਮੋੜਨ ਦਾ ਵੇਲ਼ਾ ਹੈ

ਤਿੰਨ ਸਾਲ ਪਹਿਲਾਂ ਜਦ ਵਹਿਸ਼ੀ ਬਲ ਦਾ ਪ੍ਰਯੋਗ ਕਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਤੋਂ ਰੋਕਿਆ ਗਿਆ, ਤਾਂ ਦੇਸ਼ ਸਾਹ ਰੋਕੀ ਵੇਖ ਰਿਹਾ ਸੀ ਤੇ ਹੁਣ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ, ਕਿਸਾਨ – ਸ਼ਾਂਤੀਪੂਰਨ ਢੰਗ ਨਾਲ਼– ਉਸੇ ਦੀ ਭਾਜੀ ਮੋੜ ਰਹੇ ਹਨ

26 ਮਈ 2024| ਵਿਸ਼ਵ ਭਾਰਤੀ

‘ਉਨ੍ਹਾਂ [ਭਾਜਪਾ] ਨੂੰ ਕੋਈ ਹੱਕ ਨਹੀਂ...’

ਪੰਜਾਬ ਭਰ ਵਿੱਚ ਲੋਕ ਕਹਿ ਰਹੇ ਹਨ ਕਿ ਕਿਸਾਨਾਂ-ਮਜ਼ਦੂਰਾਂ ਨਾਲ ਕੀਤੇ ਸਲੂਕ ਤੋਂ ਬਾਅਦ ਭਾਜਪਾ ਨੂੰ 2024 ਦੀਆਂ ਆਮ ਚੋਣਾਂ ਲਈ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ। ਪੰਜਾਬ ਵਿੱਚ ਇਸ ਹਫ਼ਤੇ ਹੋਈ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦਾ ਇਹੀ ਸੰਦੇਸ਼ ਸੀ

25 ਮਈ 2024| ਅਰਸ਼ਦੀਪ ਅਰਸ਼ੀ

ਬ੍ਰੇਲ ਅਤੇ ਬੈਲਟ ਪੇਪਰ

ਹਾਲਾਂਕਿ ਅਪਾਹਜ ਵਿਅਕਤੀਆਂ ਨੂੰ ਵੋਟ ਪਾਉਣ ਦੀ ਸਹੂਲਤ ਲਈ ਸਰਕਾਰੀ ਨਿਯਮ ਲਾਗੂ ਹਨ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਬਬਲੂ ਕੈਬਰਤਾ ਵਰਗੇ ਕੁਝ ਲੋਕ 2024 ਦੀਆਂ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣਗੇ

24 ਮਈ 2024| ਸਰਬਜਇਆ ਭੱਟਾਚਾਰਿਆ

ਪੜ੍ਹੇ-ਲਿਖੇ, ਬੇਰੁਜ਼ਗਾਰ ਅਤੇ ਕੁਆਰੇ ਨੌਜਵਾਨ ਕਿਸਾਨਾਂ ਦੀ ਕਹਾਣੀ

ਪੂਰੇ ਮਹਾਰਾਸ਼ਟਰ ਵਿੱਚ, ਖਾਸਕਰ ਯਮਤਵਾਲ ਵਿੱਚ ਵਿਆਹ ਸੰਕਟ ਚੱਲ ਰਿਹਾ ਹੈ: ਆਦਮੀਆਂ ਨੂੰ ਵਿਆਹ ਲਈ ਔਰਤਾਂ ਨਹੀਂ ਮਿਲ ਰਹੀਆਂ ਅਤੇ ਜਵਾਨ ਔਰਤਾਂ ਗਰੀਬ ਕਿਸਾਨਾਂ ਨੂੰ ਛੱਡ ਕੇ ਸਰਕਾਰੀ ਨੌਕਰੀਆਂ ਵਾਲਿਆਂ ਵੱਲ ਜਾ ਰਹੀਆਂ ਹਨ। ਇਹ ਘੱਟ ਖੇਤੀ ਆਮਦਨ ਦਾ ਹੀ ਨਤੀਜਾ ਹੈ। 2024 ਦੀਆਂ ਆਮ ਚੋਣਾਂ ਨੂੰ ਦੇਖਦੇ ਹੋਏ, ਘੱਟਦੀ ਆਮਦਨ ਅਤੇ ਵਿਆਹ ਦੀਆਂ ਧੁੰਦਲੀਆਂ ਸੰਭਾਵਨਾਵਾਂ ਵਰਗੇ ਮੁੱਦੇ ਸਭ ਤੋਂ ਉੱਪਰ ਹਨ

22 ਮਈ 2024| ਜੈਦੀਪ ਹਾਰਦੀਕਰ

ਕੰਮ ਮਿਲ਼ੂ, ਢਿੱਡ ਭਰੂ... ਕੋਈ ਫਿਰ ਹੀ ਵੋਟ ਬਾਰੇ ਸੋਚੂ

ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਖੇ ਪਿਆਜ਼ ਦੇ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਮਾਲ ਪਹਾੜੀਆ ਆਦਿਵਾਸੀ ਔਰਤਾਂ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ 'ਪਾਰੀ' ਨੂੰ ਆਪਣੀਆਂ ਤਰਜ਼ੀਹਾਂ ਬਾਬਤ ਦੱਸਦੀਆਂ ਹਨ। ਉਹ ਦੱਸਦੀਆਂ ਹਨ ਉਨ੍ਹਾਂ ਲਈ ਕੰਮ, ਖਾਣ ਦੀ ਚਿੰਤਾ ਪਹਿਲੇ ਨੰਬਰ 'ਤੇ ਹੈ, ਵੋਟ ਦਾ ਨੰਬਰ ਉਹਦੇ ਬਾਅਦ ਆਉਂਦਾ ਹੈ

21 ਮਈ 2024| ਸਮਿਤਾ ਖਟੋਰ

ਸੁਤੰਤਰਤਾ ਸੈਨਾਨੀ ਭਬਾਨੀ ਮਾਹਾਤੋ ਨੇ 2024 ਦੀਆਂ ਚੋਣਾਂ ਵਿੱਚ ਪਾਈ ਵੋਟ

ਬਹਾਦਰ ਅਤੇ ਸੁਹਿਰਦ ਭਵਾਨੀ ਮਾਹਾਤੋ ਨੇ ਬਹੁਤ ਸਾਰੇ ਇਨਕਲਾਬੀਆਂ ਦੀ ਦੇਖਭਾਲ਼ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ ਦਾ ਪਾਲਣ ਪੋਸ਼ਣ ਕੀਤਾ ਹੈ। ਉਨ੍ਹਾਂ ਨੇ ਦਹਾਕਿਆਂ ਦੇ ਇਤਿਹਾਸਕ ਸੰਘਰਸ਼ ਦੌਰਾਨ ਖੇਤੀ ਕਰਦਿਆਂ, ਖਾਣਾ ਪਕਾਉਂਦਿਆਂ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਅੱਜ, 106 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੇ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ... 2024 ਦੀਆਂ ਆਮ ਚੋਣਾਂ ਵਿੱਚ ਆਪਣੀ ਵੋਟ ਪਾ ਕੇ

20 ਮਈ 2024| ਪਾਰਥਾ ਸਾਰਥੋ ਮਹਾਤੋ

ਦਾਮੂ ਨਗਰ ਵਾਸੀ ਲੋਕਤੰਤਰ ਨੂੰ ਬਚਾਉਣ ਲਈ ਵੋਟ ਪਾਉਣਗੇ

ਮੁੰਬਈ ਉੱਤਰੀ ਸੰਸਦੀ ਹਲਕੇ ਦੇ ਦਾਮੂ ਨਗਰ ਝੁੱਗੀ-ਝੌਂਪੜੀ ਦੇ ਵਸਨੀਕਾਂ ਨੇ 2024 ਦੀਆਂ ਆਮ ਚੋਣਾਂ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲ਼ਿਆਂ ਦੇ ਹੱਕ ਵਿੱਚ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ

19 ਮਈ 2024| ਜਯੋਤੀ ਸ਼ਿਨੋਲੀ

'ਜੇ ਲੋਕਤੰਤਰ ਹੀ ਨਾ ਰਿਹਾ ਦੱਬੇ-ਕੁਚਲੇ ਲੋਕ ਵੀ ਕਿੱਥੋਂ ਰਹਿਣੇ'

ਜਦੋਂ 2024 ਦੀਆਂ ਆਮ ਚੋਣਾਂ ਦੌਰਾਨ ਕੁਇਅਰ ਭਾਈਚਾਰੇ ਦੇ ਮੈਂਬਰ ਪ੍ਰਚਾਰ ਕਰਨ ਲਈ ਬਾਹਰ ਆਏ ਤਾਂ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਕਵਰ ਕਰਨ ਵਾਲ਼ੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਅਤੇ ਪਰੇਸ਼ਾਨ ਕੀਤਾ

16 ਮਈ 2024| ਸ਼ਵੇਤਾ ਡਾਗਾ

'ਸ਼ੱਕੀ ਵੋਟਰ': ਨਾ ਇੱਧਰ ਦੇ ਰਹੇ ਨਾ ਓਧਰ ਦੇ

ਸ਼ੱਕੀ ਵੋਟਰਾਂ (ਡੀ-ਵੋਟਰ/ਸ਼ੱਕੀ ਵੋਟਰਾਂ) ਦੀ ਸ਼੍ਰੇਣੀ ਸਿਰਫ਼ ਅਸਾਮ ਰਾਜ ਵਿੱਚ ਪਾਈ ਜਾਂਦੀ ਹੈ, ਜਿੱਥੇ ਬਹੁਤ ਸਾਰੇ ਬੰਗਾਲੀ ਬੋਲਣ ਵਾਲ਼ੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾਂਦਾ ਹੈ। ਆਪਣੀ ਪੂਰੀ ਜ਼ਿੰਦਗੀ ਅਸਾਮ 'ਚ ਬਿਤਾਉਣ ਵਾਲ਼ੀ ਮਰਜ਼ੀਨਾ ਖਤੂਨ 2024 ਦੀਆਂ ਆਮ ਚੋਣਾਂ 'ਚ ਇੱਕ ਵਾਰ ਫਿਰ ਵੋਟ ਨਹੀਂ ਪਾ ਸਕੀ

15 ਮਈ 2024| ਮਾਹੀਬੁਲ ਹੱਕ

ਅਗਰਬੱਤੀ ਇੱਕ ਸੌ ਅੱਠ ਫੁੱਟੀ

ਈਸ਼ਵਰ ਤੇ ਉਹਦੇ ਮੰਦਰ ਦੀ ਧੂਮਧਾਮ ਨਾਲ਼ ਸ਼ੁਰੂ ਹੋਈ ਚਰਚਾ ਜਦੋਂ ਆਪਣੇ ਚਰਮ 'ਤੇ ਪਹੁੰਚ ਕੇ ਵਾਪਸ ਮੁੜਨ ਲੱਗਦੀ ਹੈ ਤਾਂ ਇੱਕ ਕਵੀ ਆਪਣੀ ਤਿੱਖੀ ਹਾਸੇ-ਮਜ਼ਾਕ ਵਾਲ਼ੀ ਕਵਿਤਾ ਜ਼ਰੀਏ ਅਵਾਮ ਨੂੰ ਦੇਸ਼ ਦੀ ਬਦਲਦੀ ਤਸਵੀਰ 'ਤੇ ਮੁੜ ਧਿਆਨ ਦੇਣ ਲਈ ਮਜਬੂਰ ਕਰਦਾ ਹੈ

12 ਮਈ 2024| ਜੋਸ਼ੂਆ ਬੋਧੀਨੇਤਰਾ

ਕਦੇ ਕਿਸੇ ਨੇਤਾ ਦੀ ਚਰਨਛੋਹ ਨਸੀਬ ਨਾ ਹੋਈ ਇਸ ਪਿੰਡ ਨੂੰ

ਸਤਪੁਰਾ ਦੀਆਂ ਪਥਰੀਲੀ ਢਲਾਨਾਂ ਵਿਚਾਲੇ ਵੱਸਦਾ ਹੈ ਅੰਬਾਪਾਣੀ। ਇੱਕ ਅਜਿਹਾ ਪਿੰਡ ਜਿੱਥੋਂ ਦੇ ਵਸਨੀਕਾ ਨੂੰ ਲੋਕਤੰਤਰ ਦਾ ਮਤਲਬ ਨਹੀਂ ਪਤਾ- ਇੱਥੋਂ ਦੇ ਵਸਨੀਕ 2024 ਦੀਆਂ ਆਮ ਚੋਣਾਂ ਵਿੱਚ ਵੋਟ ਤਾਂ ਪਾਉਣਗੇ ਪਰ ਉਨ੍ਹਾਂ ਦੇ ਪਿੰਡ ਵਿੱਚ ਹਾਲੇ ਤੀਕਰ ਨਾ ਤਾਂ ਸੜਕਾਂ ਵਿਛੀਆਂ ਹਨ ਨਾ ਹੀ ਬਿਜਲੀ ਜਾਂ ਸਿਹਤ ਸਹੂਲਤਾਂ ਹੀ ਪਹੁੰਚੀਆਂ ਹਨ

11 ਮਈ 2024| ਕਵਿਤਾ ਅਈਅਰ

'ਸਾਡੇ ਪਿੰਡ ਲਈ ਤੁਸੀਂ ਕੀਤਾ ਕੀ ਹੈ?'

ਮਨਰੇਗਾ ਤੇ ਮੁਫ਼ਤ LPG ਸਿਲੰਡਰ, ਸੜਕਾਂ ਤੇ ਨਲਕਿਆਂ ਵਰਗੀਆਂ ਸਰਕਾਰੀ ਸਕੀਮਾਂ ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਚੇਚਰੀਆ ਪਿੰਡ ਦੇ ਵਾਸੀਆਂ ਤੱਕ ਨਾ ਬਰਾਬਰ ਪਹੁੰਚੀਆਂ ਹਨ। ਆਪਣੇ ਹਾਲਾਤ ਤੋਂ ਤੰਗ ਆ ਕੇ, ਉਹ ਕਹਿ ਰਹੇ ਹਨ ਕਿ 2024 ਦੀਆਂ ਆਮ ਚੋਣਾਂ ਹਿਸਾਬ ਲੈਣ ਦਾ ਵੇਲਾ ਹਨ

10 ਮਈ 2024| ਅਸ਼ਵਿਨੀ ਕੁਮਾਰ ਸ਼ੁਕਲਾ

'ਜ਼ਰਾ ਪੁੱਛੋ ਤਾਂ ਸਹੀ ਸਾਨੂੰ ਚਾਹੀਦਾ ਕੀ ਹੈ'

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਜੰਗਲ ਨਾਲ਼ ਢੱਕੇ ਇਲਾਕਿਆਂ ਵਿੱਚ ਲੋਹ-ਖਾਣਾਂ ਨੇ ਕਬਾਇਲੀ ਆਬਾਦੀ ਦੇ ਨਿਵਾਸ ਸਥਾਨਾਂ ਅਤੇ ਸੱਭਿਆਚਾਰ ਨੂੰ ਤਬਾਹ ਕਰ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਖੇਤਰ ਵਿੱਚ ਰਾਜ ਦੇ ਸੁਰੱਖਿਆ ਬਲਾਂ ਅਤੇ ਸੀਪੀਆਈ (ਮਾਓਵਾਦੀਆਂ) ਦਰਮਿਆਨ ਝੜਪਾਂ ਵੀ ਹੋਈਆਂ ਹਨ। ਇਸ ਸਾਲ, ਕਬਾਇਲੀ ਪੱਟੀ ਦੀਆਂ ਲਗਭਗ 1,450 ਗ੍ਰਾਮ ਸਭਾਵਾਂ ਨੇ 2024 ਦੀਆਂ ਲੋਕ ਸਭਾ ਆਮ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਆਓ ਨਜ਼ਰ ਮਾਰੀਏ ਇੰਝ ਕਿਵੇਂ ਹੋਇਆ...

8 ਮਈ 2024| ਜੈਦੀਪ ਹਾਰਦੀਕਰ

ਰਾਏਪੁਰ: ਇੱਟ-ਭੱਠਾ ਮਜ਼ਦੂਰਾਂ ਹੱਥੋਂ ਖੁਸਦਾ ਜਾਪਦਾ ਵੋਟ ਪਾਉਣ ਦਾ ਅਧਿਕਾਰ ਵੀ

ਮੱਧ ਪ੍ਰਦੇਸ਼ ਤੋਂ ਪ੍ਰਵਾਸ ਕਰਕੇ ਛੱਤੀਸਗੜ੍ਹ ਦੇ ਇੱਟ-ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਨੂੰ ਇਹ ਤੱਕ ਨਹੀਂ ਪਤਾ ਕਿ ਉਹਨਾ ਦੇ ਗ੍ਰਹਿ-ਹਲ਼ਕੇ 'ਚ ਵੋਟ ਕਿਸ ਦਿਨ ਪੈਣੀ ਹੈ। ਇਸ ਗੱਲ ਦੀ ਕੋਈ ਸੰਭਾਵਨਾ ਹੀ ਨਹੀਂ ਬਣਦੀ ਕਿ ਉਹ 2024 ਦੀਆਂ ਆਮ ਚੋਣਾਂ 'ਚ ਆਪਣੀ ਵੋਟ ਪਾ ਸਕਣਗੇ

7 ਮਈ 2024| ਪੁਰਸ਼ੋਤਮ ਠਾਕੁਰ

ਧਰੁਵੀਕਰਨ ਦੇ ਖ਼ਿਲਾਫ਼ ਖੜ੍ਹੇ ਰਹਿਣ ਦੀ ਕੋਸ਼ਿਸ਼ ਕਰਦਾ ਪਿੰਡ ਮਾਲਗਾਓਂ

ਹਿੰਦੂ ਕੱਟੜਪੰਥੀ ਸਮੂਹ ਪਵਿੱਤਰ ਸਥਾਨਾਂ 'ਤੇ ਹਮਲਾ ਕਰ ਰਹੇ ਹਨ ਜਿੱਥੇ ਕਈ ਧਰਮਾਂ ਦੇ ਲੋਕ ਸਦੀਆਂ ਤੋਂ ਪੂਜਾ ਕਰਦੇ ਆ ਰਹੇ ਹਨ। ਪਰ ਕੌਮੀ ਸਦਭਾਵਨਾ ਨੂੰ ਮਹੱਤਵ ਦੇਣ ਵਾਲ਼ੇ ਪਿੰਡ ਵਾਸੀ ਦਿਖਾ ਰਹੇ ਹਨ ਕਿ ਉਹ ਅਜਿਹੇ ਹਮਲਿਆਂ ਦਾ ਸਾਹਮਣਾ ਕਿਵੇਂ ਕਰ ਸਕਦੇ ਹਨ

28 ਅਪ੍ਰੈਲ 2024 | ਪਾਰਥ ਐੱਮ.ਐੱਨ.

ਅਣਗੌਲੇ ਪਿੰਡ ਨੇ ਕੀਤਾ ਚੋਣਾਂ ਦਾ ਬਾਈਕਾਟ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਖਾੜੀਮਾਲ ਪਿੰਡ ਨੇ ਕਦੇ ਵੀ ਪਾਣੀ ਅਤੇ ਬਿਜਲੀ ਦਾ ਮੂੰਹ ਨਹੀਂ ਦੇਖਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਪੰਜ ਸਾਲ ਬਾਅਦ ਮੰਤਰੀ ਮਿੱਠੀਆਂ ਗੋਲੀਆਂ ਦੇ ਕੇ ਗਾਇਬ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਸਾਰਿਆਂ ਨੇ ਮਿਲ ਕੇ 2024 ਦੀਆਂ ਆਮ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ

26 ਅਪ੍ਰੈਲ 2024| ਸਵਾਰਾ ਜਾਰਜ ਤੇ ਪਰਾਖਰ ਦੋਭਲ

‘ਮਹਿੰਗਾਈ ਤਾਂ ਪਰੇਸ਼ਾਨੀ ਸੀ ਹੀ; ਹੁਣ ਹਾਥੀ ਵੀ ਸਮੱਸਿਆ ਬਣ ਗਏ’

ਇਸ ਗਰਮੀ ਦੇ ਮੌਸਮ ਵਿੱਚ ਮਹਾਰਾਸ਼ਟਰ ਦੇ ਆਦਿਵਾਸੀ ਪਿੰਡ, ਪਲਸਗਾਓਂ ਦੇ ਵਸਨੀਕ ਇੱਕ ਅਦਿੱਖ ਖ਼ਤਰੇ ਕਾਰਨ ਆਪਣੇ ਜੰਗਲ ’ਤੇ ਨਿਰਭਰ ਰੁਜ਼ਗਾਰ ਛੱਡ ਘਰਾਂ ਅੰਦਰ ਬੈਠੇ ਹਨ। ਪਿੰਡ ਵਾਲੇ 2024 ਦੀਆਂ ਆਮ ਚੋਣਾਂ ਬਾਰੇ ਸੋਚਣ ਦੀ ਥਾਂ ਆਪਣੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ

25 ਅਪ੍ਰੈਲ 2024| ਜੈਦੀਪ ਹਾਰਦੀਕਰ

ਭੰਡਾਰਾ ’ਚ ਵਾਪਰੀਆਂ ਅਜੀਬ ਤੇ ਦੁਖਦ ਘਟਨਾਵਾਂ

ਮਹਾਰਾਸ਼ਟਰ ਦੇ ਇਸ ਜ਼ਿਲ੍ਹੇ ਦੇ ਨੌਜਵਾਨ ਆਪਣੇ ਪਿੰਡਾਂ ਵਿੱਚ ਕੋਈ ਕੰਮ ਨਾ ਮਿਲਣ ਕਾਰਨ ਪਰਵਾਸ ਲਈ ਮਜਬੂਰ ਹਨ। ਰੋਜ਼ੀਰੋਟੀ ਲਈ ਭਟਕਦੇ ਇਨ੍ਹਾਂ ਨੌਜਵਾਨਾਂ ਦਰਪੇਸ਼ 2024 ਦੀਆਂ ਆਮ ਚੋਣਾਂ ਮੁੱਖ ਮੁੱਦਾ ਨਹੀਂ

23 ਅਪ੍ਰੈਲ 2024| ਜੈਦੀਪ ਹਾਰਦੀਕਰ

ਗੋਂਦੀਆ ਦੇ ਗਰੀਬ ਅਜੇ ਵੀ ਮਹੂਆ, ਮਨਰੇਗਾ ਤੇ ਪਰਵਾਸ ’ਤੇ ਅਟਕੇ

ਭਾਰਤ ਦੇ ਸਭ ਤੋਂ ਗਰੀਬ ਪਰਿਵਾਰ ਅਜੇ ਵੀ ਮਹੂਆ ਤੇ ਤੇਂਦੂ ਪੱਤਿਆਂ ਵਰਗੇ ਛੋਟੇ ਜੰਗਲੀ ਉਤਪਾਦਾਂ ਦੇ ਨਾਲ-ਨਾਲ ਨਿਸ਼ਚਿਤ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਸਕੀਮ ਉੱਤੇ ਨਿਰਭਰ ਹਨ। ਜਦ ਉਹ ਕੱਲ੍ਹ (19 ਅਪ੍ਰੈਲ) ਨੂੰ 2024 ਦੀਆਂ ਆਮ ਚੋਣਾਂ ਵਿੱਚ ਵੋਟਾਂ ਪਾਉਣ ਲਈ ਤਿਆਰੀ ਕਰ ਰਹੇ ਹਨ, ਅਰਤਤੋਂਡੀ ਦੇ ਪਿੰਡ ਦੇ ਆਦਿਵਾਸੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਹੋਰ ਔਖੀਆਂ ਹੀ ਹੋਈਆਂ ਹਨ...

18 ਅਪ੍ਰੈਲ 2024 | ਜੈਦੀਪ ਹਾਰਦੀਕਰ

'ਕਿਸਾਨਾਂ ਦੀ ਪਰਵਾਹ ਹੀ ਕਿਹਨੂੰ ਹੈ?'

ਲਗਾਤਾਰ ਸੋਕੇ ਕਾਰਨ ਝਾਰਖੰਡ ਦੇ ਇਸ ਜ਼ਿਲ੍ਹੇ ਦੇ ਛੋਟੇ ਅਤੇ ਸੀਮਾਂਤ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੰਚਾਈ ਦੀਆਂ ਢੁਕਵੀਆਂ ਸਹੂਲਤਾਂ ਦੇਣ ਵਾਲ਼ਿਆਂ ਨੂੰ ਹੀ ਵੋਟਾਂ ਮਿਲ਼ਣਗੀਆਂ

17 ਅਪ੍ਰੈਲ 2024| ਅਸ਼ਵਿਨੀ ਕੁਮਾਰ ਸ਼ੁਕਲਾ

ਭੰਡਾਰਾ ਦੇ ਨੌਜਵਾਨਾਂ ਦੇ ਮਨਾਂ ਵਿੱਚ ਵੋਟ ਨਹੀਂ, ‘ਨੌਕਰੀ’ ਪਹਿਲਾਂ

ਭੰਡਾਰਾ-ਗੋਂਦੀਆ ਦਾ ਲੋਕ ਸਭਾ ਹਲਕਾ ਭਾਰਤ ਵਿੱਚ 2024 ਦੀਆਂ ਆਮ ਚੋਣਾਂ ਲਈ ਪਹਿਲੇ ਪੜਾਅ ਵਿੱਚ 19 ਅਪ੍ਰੈਲ ਨੂੰ ਵੋਟ ਕਰੇਗਾ। ਸ਼ਿਵਾਜੀ ਸਟੇਡੀਅਮ ਵਿੱਚ ਸੂਬੇ ਦੀਆਂ ਨੌਕਰੀਆਂ ਦੀ ਤਿਆਰੀ ਕਰਦੀ ਪੇਂਡੂ ਨੌਜਵਾਨੀ ਅੰਦਰ ਇਸ ਵੇਲ਼ੇ ਬੇਰੁਜ਼ਗਾਰੀ ਤੇ ਚਿੰਤਾ ਜਿਹੇ ਮੁੱਦੇ ਉਬਾਲੇ ਮਾਰ ਰਹੇ ਹਨ। ਉਨ੍ਹਾਂ ਦਰਪੇਸ਼ ਇਹ ਤਰਜੀਹੀ ਮੁੱਦੇ ਹਨ ਨਾ ਕਿ ਚੁਣਾਵੀ ਵਾਅਦੇ। ਅੱਜ ਦੀ ਰਿਪੋਰਟ ਤੋਂ ਸਾਡੀ ਸੀਰੀਜ਼– ਪੇਂਡੂ ਵੋਟ 2024 ਦੀ ਸ਼ੁਰੂਆਤ ਹੁੰਦੀ ਹੈ

12 ਅਪ੍ਰੈਲ 2024| ਜੈਦੀਪ ਹਾਰਦੀਕਰ

ਜਿੱਥੇ ਫ਼ਰਜ਼ੀ ਤਸਵੀਰਾਂ ਜ਼ਿੰਦਗੀਆਂ ਤਬਾਹ ਕਰਨ ਦੀ ਰੱਖਦੀਆਂ ਨੇ ਤਾਕਤ!

ਮਹਾਰਾਸ਼ਟਰ ਵਿਖੇ, ਬਹੁਗਿਣਤੀ ਹਿੰਦੂਤਵ ਭੀੜ ਫ਼ਿਰਕੂ ਹਿੰਸਾ ਭੜਕਾ ਰਹੀ ਹੈ। ਫ਼ੋਟੋਸ਼ਾਪ ਨਾਲ਼ ਤਿਆਰ ਕੀਤੀਆਂ ਫ਼ਰਜ਼ੀ ਤਸਵੀਰਾਂ, ਜਾਅਲੀ ਵੀਡਿਓ ਤੇ ਅਫ਼ਵਾਹਾਂ ਨੂੰ ਜ਼ਰੀਆ ਬਣਾਇਆ ਗਿਆ, ਜਿਹਦੇ ਫ਼ਲਸਰੂਪ ਮੁਸਲਮਾਂ ਦੀ ਜਾਨਾਂ ਗਈਆਂ ਤੇ ਸੰਪੱਤੀ ਸੜ ਸੁਆਹ ਹੋਈ

27 ਮਾਰਚ 2024| ਪਾਰਥ ਐੱਮ.ਐੱਨ .
Translator : PARI Translations, Punjabi