ਵਜ਼ੀਰੀਥਲ ਦਾ ਸਿਹਤ-ਢਾਂਚਾ: ਇੱਕ ਹਨ੍ਹੇਰਾ ਖ਼ੂਹ
ਜੰਮੂ ਤੇ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਇੱਕ ਬੀਹੜ ਪਿੰਡ ਵਿਖੇ ਗਰਭਵਤੀ ਔਰਤਾਂ ਡਾਵਾਂਡੋਲ ਬਿਜਲੀ ਸਪਲਾਈ ਤੇ ਕੰਡਮ-ਹਾਲਤ ਜਨਤਕ ਸਿਹਤ ਸੁਵਿਧਾਵਾਂ ਨਾਲ਼ ਜੂਝ ਰਹੀਆਂ ਹਨ। ਪਿੰਡ ਦੀ ਬਜ਼ੁਰਗ ਦਾਈ ਹੀ ਉਨ੍ਹਾਂ ਦੀ ਇਕਲੌਤੀ ਉਮੀਦ ਹਨ



ਜੰਮੂ ਤੇ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਇੱਕ ਬੀਹੜ ਪਿੰਡ ਵਿਖੇ ਗਰਭਵਤੀ ਔਰਤਾਂ ਡਾਵਾਂਡੋਲ ਬਿਜਲੀ ਸਪਲਾਈ ਤੇ ਕੰਡਮ-ਹਾਲਤ ਜਨਤਕ ਸਿਹਤ ਸੁਵਿਧਾਵਾਂ ਨਾਲ਼ ਜੂਝ ਰਹੀਆਂ ਹਨ। ਪਿੰਡ ਦੀ ਬਜ਼ੁਰਗ ਦਾਈ ਹੀ ਉਨ੍ਹਾਂ ਦੀ ਇਕਲੌਤੀ ਉਮੀਦ ਹਨ
ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸਭ ਤੋਂ ਹੇਠਲੇ ਪੱਧਰ ਦਾ ਜੀਵਨ ਜਿਊਣ ਲਈ ਮਜ਼ਬੂਰ ਬੀੜੀ ਮਜ਼ਦੂਰ ਔਰਤਾਂ- ਨਾ ਸਿਰਫ਼ ਨਿਗੂਣੀ ਤਨਖ਼ਾਹ 'ਤੇ ਕੰਮ ਕਰਦੀਆਂ ਹਨ ਸਗੋਂ ਆਪਣੀ ਪ੍ਰਜਨਨ ਸਿਹਤ 'ਤੇ ਲਮਕਦੀ ਖ਼ਤਰੇ ਦੀ ਤਲਵਾਰ ਨੂੰ ਦੇਖ ਕੇ ਵੀ ਦੜ ਵਟਣ ਨੂੰ ਮਜ਼ਬੂਰ ਹਨ
ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਖੇ, ਔਰਤਾਂ ਉਨ੍ਹਾਂ ਡੂੰਘੇ ਤੁਅੱਸਬਾਂ ਅਤੇ ਔਖ਼ਿਆਈਆਂ ਬਾਰੇ ਗੱਲ ਕਰਦੀਆਂ ਹਨ ਜੋ ਮਾਹਵਾਰੀ ਅਤੇ ਬੱਚਾ ਜੰਮਣ ਦੌਰਾਨ ਉਨ੍ਹਾਂ ਦੇ ਸਿਰ ਮੜ੍ਹੀਆਂ ਜਾਂਦੀਆਂ ਹਨ
ਹਿਮਾਚਲ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਵਿਖੇ ਰਹਿੰਦੀਆਂ ਔਰਤਾਂ ਦੀ ਪਹੁੰਚਯੋਗ ਮੈਡੀਕਲ ਸੇਵਾਵਾਂ ਅਤੇ ਕਾਰਜਾਤਮਕ ਕਮਿਊਨਿਟੀ ਸਿਹਤ ਕੇਂਦਰਾਂ ਤੱਕ ਪਹੁੰਚ-ਸਹੂਲਤਾਂ ਦੀ ਘਾਟ ਕਾਰਨ- ਪ੍ਰਸਵ ਦੌਰਾਨ ਆਪਣੀ ਸਿਹਤ ਤੇ ਤੰਦਰੁਸਤੀ ਨੂੰ ਲੈ ਕੇ ਬੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਘੱਟ ਮਜ਼ਦੂਰੀ ਅਤੇ ਰੱਜਵਾਂ ਖਾਣਾ ਨਾ ਮਿਲ਼ਣ ਕਾਰਨ ਹਾਵੇਰੀ ਜ਼ਿਲ੍ਹੇ ਦੇ ਇਸ ਪਿੰਡ ਦੀਆਂ ਔਰਤਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਬਾਕੀ ਉਨ੍ਹਾਂ ਦੀਆਂ ਕਲੋਨੀਆਂ ਵਿਖੇ ਪਖ਼ਾਨਿਆਂ ਦੇ ਨਾ ਹੋਣ ਕਾਰਨ ਮਾਹਵਾਰੀ ਸਬੰਧੀ ਸਿਹਤ ਸਮੱਸਿਆਵਾਂ ਤੋਂ ਪੀੜਤ ਔਰਤਾਂ ਦੀ ਹਾਲਤ ਬਹੁਤੀ ਖ਼ਰਾਬ ਹੈ
ਪ੍ਰਵਾਸੀ ਮਜ਼ਦੂਰ, ਜੋ ਸੂਰਤ ਅਤੇ ਹੋਰਨਾਂ ਥਾਵਾਂ 'ਤੇ ਕੰਮ ਕਰਨ ਗਏ ਹੋਏ ਹਨ, 'ਮਗਰ' ਉਦੈਪੁਰ ਜ਼ਿਲ੍ਹੇ ਵਿੱਚ ਰਹਿੰਦੀਆਂ ਗਾਮੇਤੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੀਆਂ ਉਨ੍ਹਾਂ ਦੀਆਂ ਪਤਨੀਆਂ ਆਪਣੀ ਸਿਹਤ ਸੰਭਾਲ਼ ਅਤੇ ਗਰਭਨਿਰੋਧਕ ਦੇ ਫ਼ੈਸਲੇ ਆਪਣੇ ਸਿਰ-ਬ-ਸਿਰ ਕਰ ਰਹੀਆਂ ਹਨ
ਸੁਨੀਤਾ ਹੋਰ ਬੱਚੇ ਨਾ ਪੈਦਾ ਕਰਨ ਦਾ ਸੁਰੱਖਿਅਤ ਅਤੇ ਅਸਾਨ ਤਰੀਕਾ ਚਾਹੁੰਦੀ ਸਨ ਪਰ ਜਦੋਂ ਉਨ੍ਹਾਂ ਦੀ ਕਾਪਰ-ਟੀ ਫੇਲ੍ਹ ਹੋਈ ਤਾਂ ਉਨ੍ਹਾਂ ਨੂੰ ਮਜ਼ਬੂਰੀਵੱਸ ਪੀਐੱਚਸੀ ਤੋਂ ਕਿਨਾਰਾ ਕਰਕੇ ਗਰਭਪਾਤ ਕਰਾਉਣ ਲਈ ਪਹਿਲਾਂ ਦਿੱਲੀ ਦੇ ਨਿੱਜੀ ਹਸਪਤਾਲ ਫਿਰ ਬਿਹਾਰ ਦੇ ਸਰਕਾਰੀ ਹਸਪਤਾਲ ਜਾਣਾ ਪਿਆ
ਗਰਭਨਿਰੋਧਕ ਗੋਲ਼ੀਆਂ ਅਤੇ ਕੰਡੋਮਾਂ ਦੇ ਝੋਲ਼ੇ ਨਾਲ਼ ਲੈਸ, ਕਲਾਵਤੀ ਸੋਨੀ, ਅਮੇਠੀ ਜ਼ਿਲ੍ਹੇ ਦੇ ਟੀਕਰੀ ਪਿੰਡ ਦੀਆਂ ਔਰਤਾਂ ਦੀ ਭਰੋਸੇਮੰਦ ਦੋਸਤ ਹਨ। ਪਿੰਡ ਦੀਆਂ ਔਰਤਾਂ ਨਾਲ਼ ਉਨ੍ਹਾਂ ਦੀਆਂ ਜਾਣਕਾਰੀ ਭਰਪੂਰ ਗ਼ੈਰ-ਰਸਮੀ ਗੱਲਬਾਤਾਂ ਪ੍ਰਜਨਨ ਅਧਿਕਾਰ ਦੇ ਸੁਨੇਹੇ ਨੂੰ ਜਿਊਂਦੇ ਰੱਖਦੀਆਂ ਹਨ
ਬੀੜ ਜ਼ਿਲ੍ਹੇ ਅੰਦਰ, ਜਿੱਥੇ ਕਮਾਦ ਦੀ ਵਾਢੀ ਕਰਦੀਆਂ ਬਹੁਤੇਰੀਆਂ ਔਰਤਾਂ ਦਰਮਿਆਨ ਹਿਸਟਰੇਕਟੋਮੀਜ (ਬੱਚੇਦਾਨੀ ਕੱਢਣਾ) ਆਮ ਵਰਤਾਰਾ ਹੈ, ਉੱਥੇ ਹੀ ਸਰਜਰੀ ਤੋਂ ਬਾਅਦ ਇਹ ਔਰਤਾਂ ਪਰੇਸ਼ਾਨੀ, ਅਵਸਾਦ, ਸਰੀਰਕ ਬੀਮਾਰੀਆਂ ਅਤੇ ਤਣਾਅ-ਭਰੇ ਵਿਆਹੁਤਾ ਸਬੰਧਾਂ ਨੂੰ ਚੁੱਪਚਾਪ ਝੱਲਦੀਆਂ ਹੋਈਆਂ ਗੰਨੇ ਵੱਢਦੀਆਂ ਜਾਂਦੀਆਂ ਹਨ
ਨਦੀਆਂ ਦਾ ਪਾਣੀ ਵੱਧ ਖ਼ਾਰਾ ਹੋ ਗਿਆ ਅਤੇ ਗਰਮੀਆਂ ਦੀ ਤਪਸ਼ ਹੋਰ ਤਿਖੇਰੀ... ਜਲਵਾਯੂ ਤਬਦੀਲ ਹੁੰਦੀ ਜਾਂਦੀ ਹੈ ਪਰ ਜਨਤਕ ਸਿਹਤ ਕੇਂਦਰਾਂ ਵਿਖੇ ਉਨ੍ਹਾਂ ਦੀ ਪਹੁੰਚ ਦਾ ਸੁਪਨਾ ਯਥਾਰਥ ਵਿੱਚ ਤਬਦੀਲ ਨਹੀਂ ਹੁੰਦਾ ਜਾਪਦਾ। ਜਲਵਾਯੂ ਦੀਆਂ ਇਨ੍ਹਾਂ ਤਬਦੀਲੀਆਂ ਕਾਰਨ ਸੁੰਦਰਬਨ ਦੀਆਂ ਔਰਤਾਂ ਇਲਾਜ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ਼ ਜੂਝ ਰਹੀਆਂ ਹਨ
ਹਸਪਤਾਲ ਸਟਾਫ਼ ਵੱਲੋਂ ਸੋਸ਼ਿਤ ਹੁੰਦੀਆਂ ਅਤੇ ਅਪਮਾਨ ਝੱਲਦੀਆਂ, ਆਪਣੀ ਨਿੱਜਤਾ ਨੂੰ ਨਸ਼ਰ ਹੁੰਦੇ ਦੇਖਦੀਆਂ ਇਹ ਸੈਕਸ ਵਰਕਰਾਂ ਕਲੰਕ ਦੇ ਸਾਏ ਹੇਠ ਜੀਵਨ ਬਸਰ ਕਰਨ ਨੂੰ ਮਜ਼ਬੂਰ ਹਨ ਅਤੇ ਇਹੀ ਕਲੰਕ ਸਿਹਤ-ਸੰਭਾਲ਼ ਤੱਕ ਉਨ੍ਹਾਂ ਦੀ ਪਹੁੰਚ ਨੂੰ ਵੀ ਸੀਮਤ ਕਰਦਾ ਹੈ.... ਰਾਜਧਾਨੀ ਵਰਗੇ ਸ਼ਹਿਰ ਦਾ ਵੀ ਇਹੀ ਹਾਲ ਹੈ। ਬਾਕੀ ਰਹਿੰਦੀ-ਖੂੰਹਦੀ ਕਸਰ ਮਹਾਂਮਾਰੀ ਨੇ ਪੂਰੀ ਕਰ ਦਿੱਤੀ ਜਿਹਨੇ ਇਹਨਾਂ ਸੈਕਸ ਵਰਕਰਾਂ ਨੂੰ ਹੂੰਝ ਕੇ ਇੱਕ ਬੰਨ੍ਹੇ ਕਰ ਛੱਡਿਆ
ਇੱਕ ਤਾਂ ਸਿੰਘਭੂਮ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਦੀ ਖ਼ਸਤਾ ਹਾਲਤ ਉੱਤੋਂ ਦੀ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਇਹਨੂੰ ਹੋਰ ਜ਼ਰਜ਼ਰ ਬਣਾਉਂਦੀਆਂ ਹਨ। ਫ਼ਲਸਰੂਪ 'ਝੋਲ਼ਾ-ਛਾਪ/ਰੂਰਲ ਮੈਡੀਕਲ ਪ੍ਰੈਕਟਿਸ਼ਨਰ' ਦਾ ਮੂੰਹ ਦੇਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬੱਚਦਾ...
ਮਹਾਰਾਸ਼ਟਰ ਦੇ ਮੇਲਘਾਟ ਟਾਈਗਰ ਰਿਜ਼ਰਵ ਦੇ ਆਸਪਾਸ ਦੀਆਂ ਆਦਿਵਾਸੀਆਂ ਬਸਤੀਆਂ ਵਿਖੇ ਰੋਪੀ ਅਤੇ ਚਾਰਕੂ ਜਿਹੀਆਂ ਰਵਾਇਤੀ ਦਾਈਆਂ ਦਹਾਕਿਆਂ ਤੋਂ ਘਰ ਵਿੱਚ ਬੱਚੇ ਜਮਾਉਣ ਦਾ ਕੰਮ ਕਰਦੀਆਂ ਆਈਆਂ ਹਨ। ਪਰ ਹੁਣ ਦੋਵੇਂ ਹੀ ਬਜ਼ੁਰਗ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਇਸ ਵਿਰਾਸਤ ਨੂੰ ਅੱਗੇ ਲਿਜਾਣ ਵਾਲ਼ਾ ਵੀ ਕੋਈ ਨਹੀਂ
ਯੂਪੀ ਦੇ ਵਾਰਾਣਸੀ ਜ਼ਿਲ੍ਹੇ ਦੀਆਂ ਮੂਸਹਰ ਔਰਤਾਂ ਦੇ ਜੀਵਨ ਨੂੰ ਬਦ ਤੋਂ ਬਦਤਰ ਬਣਾਉਂਦਾ ਹੈ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਦਾ ਨਾ ਹੋਣਾ ਫ਼ਲਸਰੂਪ ਉਹ ਹਾਸ਼ੀਏ ਵੱਲ ਧੱਕੀਆਂ ਜਾਂਦੀਆਂ ਹਨ। ਬਾਕੀ ਰਹਿੰਦੀ-ਖੂੰਹਦੀ ਕਸਰ ਉਨ੍ਹਾਂ ਦ ਜਾਤੀਗਤ ਕਲੰਕ ਪੂਰੀ ਕਰ ਦਿੰਦਾ ਹੈ
ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਗ਼ਰੀਬ ਤਬਕੇ ਦੀਆਂ ਔਰਤਾਂ ਚੰਗੇ ਦਿਨੀਂ ਵੀ ਸਿਹਤ ਸੇਵਾਵਾਂ ਤੱਕ ਆਪਣੀ ਪਹੁੰਚ ਨੂੰ ਲੈ ਕੇ ਬੜੀਆਂ ਬੜੀਆਂ ਰੁਕਾਵਟਾਂ ਦਾ ਸਾਹਮਣਾ ਕਰਦੀਆਂ ਹਨ। ਸੋ ਜਦੋਂ ਲੋਕ ਸੇਵਾ ਦੇ ਕਿਸੇ ਵੀ ਢਾਂਚੇ ਦੀ ਸਤ੍ਹਾ 'ਤੇ ਪਿਆ ਭ੍ਰਿਸ਼ਟਾਚਾਰ ਤਰ ਕੇ ਉਤਾਂਹ ਆਉਂਦਾ ਹੈ ਤਾਂ ਇਹ ਤਬਕਾ ਬੇਵੱਸ ਖੜ੍ਹਾ ਹੋ ਤੱਕਦਾ ਰਹਿ ਜਾਂਦਾ ਹੈ
ਸੋਨੂ ਅਤੇ ਮੀਨਾ, ਜੋ ਛੇਤੀ ਹੀ ਵਿਆਹੀਆਂ ਜਾਣਗੀਆਂ ਭਾਵੇਂ ਉਨ੍ਹਾਂ ਬਾਮੁਸ਼ਕਲ ਅਜੇ ਆਪੋ-ਆਪਣੀ ਉਮਰ ਦੇ 12ਵੇਂ ਜਾਂ 13ਵੇਂ ਵਰ੍ਹੇ ਵਿੱਚ ਹੀ ਪ੍ਰਵੇਸ਼ ਕੀਤਾ ਹੋਣਾ, ਪਰ ਇਹ ਸਿਰਫ਼ ਦੋਵਾਂ ਦਾ ਬਿਰਤਾਂਤ ਨਾ ਹੋ ਕੇ ਗ੍ਰਾਮੀਣ ਪ੍ਰਯਾਗਰਾਜ ਦੀਆਂ ਉਨ੍ਹਾਂ ਕਈ ਦਲਿਤ ਕੁੜੀਆਂ ਦੀ ਕਹਾਣੀ ਵੀ ਹੈ ਜਿਨ੍ਹਾਂ ਦੀ ਮਾਹਵਾਰੀ ਸ਼ੁਰੂ ਹੋ ਚੁੱਕੀ ਹੈ
ਗ਼ਰੀਬੀ, ਅਣਪੜ੍ਹਤਾ ਅਤੇ ਜੀਵਨ ‘ਤੇ ਆਪਣੇ ਹੀ ਨਿਯੰਤਰਣ ਦੀ ਘਾਟ ਦੇ ਚੱਲਦਿਆਂ ਬਿਹਾਰ ਦੇ ਗਯਾ ਜ਼ਿਲ੍ਹੇ ਦੀਆਂ ਵੱਖ-ਵੱਖ ਤਬਕਿਆਂ ਦੀਆਂ ਔਰਤਾਂ ਦੀ ਸਿਹਤ ਲਗਾਤਾਰ ਡਾਵਾਂਡੋਲ ਹਾਲਤ ਵਿੱਚ ਹੀ ਰਹਿੰਦੀ ਹੈ
ਬੱਚੇ ਜੰਮਣ ਤੋਂ ਬਾਅਦ ਜਦੋਂ ਦੀਪਾ ਦਿੱਲੀ ਦੇ ਇੱਕ ਹਸਪਤਾਲ ਤੋਂ ਘਰ ਵਾਪਸ ਮੁੜੀ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਅੰਦਰ ਕਾਪਰ-ਟੀ ਰੱਖੀ ਜਾ ਚੁੱਕੀ ਸੀ। ਦੋ ਸਾਲਾਂ ਬਾਅਦ ਜਦੋਂ ਉਨ੍ਹਾਂ ਨੂੰ ਸ਼ਦੀਦ ਪੀੜ੍ਹ ਹੋਣ ਲੱਗੀ ਅਤੇ ਲਹੂ ਵਹਿਣਾ ਨਾ ਰੁਕਿਆ ਤਾਂ ਡਾਕਟਰ ਮਹੀਨਿਆਂ-ਬੱਧੀ ਇਹ ਹੀ ਨਾ ਪਤਾ ਲਾ ਸਕੇ ਕਿ ਅਖ਼ੀਰ ਯੰਤਰ ਗਿਆ ਤੇ ਗਿਆ ਕਿੱਧਰ
ਬੰਦ ਪਏ ਜਨਤਕ ਪਖ਼ਾਨੇ, ਦੂਰ-ਦੁਰਾਡੇ ਬਲਾਕਨੁਮਾ ਪਖ਼ਾਨੇ, ਪਰਦੇ ਨਾਲ਼ ਢੱਕੇ ਕਿਊਬੀਕਲ (ਵਰਗਾਕਾਰ) ਪਖ਼ਾਨੇ, ਨਹਾਉਣ ਲਈ ਜਾਂ ਸੈਨੀਟਰੀ ਪੈਡ ਰੱਖਣ/ਨਿਪਟਾਰੇ ਦੌਰਾਨ ਲੋੜੀਂਦੀ ਨਿੱਜਤਾ ਦੀ ਘਾਟ, ਰਾਤ ਵੇਲ਼ੇ ਰੇਲਵੇ ਪਟੜੀਆਂ ਦਾ ਰਾਹ ਫੜ੍ਹਨ ਦੀ ਮਜ਼ਬੂਰੀ- ਇਹੀ ਉਹ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਪਟਨਾ ਬਸਤੀ ਦੇ ਪ੍ਰਵਾਸੀ ਪਰਿਵਾਰਾਂ ਦੀ ਲੜਕੀਆਂ ਨੂੰ ਕਰਨਾ ਪੈਂਦਾ ਹੈ
ਬਿਹਾਰ ਦੇ ਪਿੰਡਾਂ ਦੇ ਭੂਮੀ ਹੇਠਲੇ ਪਾਣੀ ਵਿੱਚ ਆਰਸੈਨਿਕ (Arsenic) ਦੇ ਪਾਏ ਜਾਣ ਕਾਰਨ ਪ੍ਰੀਤੀ ਜਿਹੇ ਪਰਿਵਾਰਾਂ ਦੇ ਕਈ ਪੁਰਸ਼ ਅਤੇ ਔਰਤਾਂ ਕੈਂਸਰ ਦੀ ਬਲ਼ੀ ਚੜ੍ਹੇ ਹਨ ਅਤੇ ਉਹ ਖੁਦ ਵੀ ਛਾਤੀ ਵਿਚਲੀ ਗੰਢ ਨਾਲ਼ ਜੂਝ ਰਹੀ ਹਨ। ਪਰ ਇੱਥੋਂ ਦੀਆਂ ਔਰਤਾਂ ਨੂੰ ਇਲਾਜ ਦੀ ਤਲਾਸ਼ ਵਿੱਚ ਅਕਸਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ
ਬਿਹਾਰ ਦੇ ਸ਼ਿਓਹਰ ਜਿਲ੍ਹੇ ਦੇ ਮੁਸਾਹਰ ਬਸਤੀ ਵਿੱਚ ਸ਼ਾਂਤੀ ਮਾਂਝੀ ਨੇ ਆਪਣੇ ਘਰ ਵਿੱਚ ਹੀ ਸੱਤ ਬੱਚਿਆਂ ਨੂੰ ਜਨਮ ਦਿੱਤਾ। ਬਹੁਤ ਘੱਟ ਹੀ ਲੋਕ ਹੁੰਦੇ ਹਨ ਜੋ ਸਿਹਤ ਸੇਵਾਵਾਂ ਤੱਕ ਪਹੁੰਚ ਪਾਉਂਦੇ ਹਨ ਅਤੇ ਕਈ ਤਾਂ ਇਹ ਤੱਕ ਨਹੀਂ ਜਾਣਦੇ ਕਿ ਪ੍ਰਸਵ ਕਰਾਉਣ ਲਈ ਕੋਈ ਪੀਐੱਚਸੀ ਵੀ ਹੁੰਦੇ ਹਨ
ਬਿਹਾਰ ਦੇ ਪਟਨਾ ਜ਼ਿਲ੍ਹੇ ਦੀਆਂ ਬਾਲੜੀਆਂ ਅਤੇ ਅੱਲ੍ਹੜ ਉਮਰੇ ਬਣੀਆਂ ਲਾੜੀਆਂ ਦੇ ਸਾਹਮਣੇ ਪੁੱਤ ਪੈਦਾ ਕਰਨ ਦੀ ਚਾਹਤ ਵਿੱਚ ਬੱਚੇ ਜੰਮਦੇ ਜਾਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬੱਚਦਾ। ਉਨ੍ਹਾਂ ਦੀ ਇਸ ਹਾਲਤ ਮਗਰ ਸਮਾਜਿਕ ਰੀਤੀ-ਰਿਵਾਜਾਂ ਅਤੇ ਤੁਅੱਸਬਾਂ ਦੀ ਭੂਮਿਕਾ ਕਨੂੰਨ ਅਤੇ ਕਨੂੰਨੀ ਆਦੇਸ਼ਾਂ ਨਾਲ਼ੋਂ ਕਿਤੇ ਵੱਧ ਮਹੱਤਵਪੂਰਨ ਬਣ ਕੇ ਸਾਹਮਣੇ ਆਉਂਦੀ ਹੈ
ਦੈਵੀ ਕ੍ਰੋਧ ਅਤੇ ਸਮਾਜਿਕ ਕਲੰਕ ਦੇ ਡਰੋਂ ਕਰਨਾਟਕ ਦੇ ਕਾਡੂਗੋਲਾ ਭਾਈਚਾਰੇ ਦੀਆਂ ਔਰਤਾਂ ਆਪਣੇ ਪ੍ਰਸਵ ਤੋਂ ਬਾਅਦ ਅਤੇ ਮਾਹਵਾਰੀ ਦੇ ਸਮੇਂ ਰੁੱਖਾਂ ਹੇਠਾਂ ਅਤੇ ਅੱਡ ਝੌਂਪੜੀਆਂ ਵਿੱਚ ਰਹਿਣ ਲਈ ਮਜ਼ਬੂਰ ਹਨ ਅਤੇ ਇਹ ਤ੍ਰਾਸਦੀ ਉਦੋਂ ਵਾਪਰ ਰਹੀ ਹੈ ਜਦੋਂ ਇਸ ਪ੍ਰਥਾ ਦੇ ਖਿਲਾਫ਼ ਕਾਨੂੰਨ, ਅਭਿਆਨ ਅਤੇ ਵਿਅਕਤੀਗਤ ਟਕਰਾਅ ਬਕਾਇਦਗੀ ਨਾਲ਼ ਚੱਲ ਰਹੇ ਹਨ
ਬਿਹਾਰ ਦੇ ਮੁਜ਼ੱਫਰਪੁਰ ਜਿਲ੍ਹੇ ਦੇ ਚਤੁਰਭੁਜ ਸਥਾਨ ਵਿੱਚ ਸਥਿਤ ਕੋਠੇ ਦੀਆਂ ਸੈਕਸ ਵਰਕਰਾਂ, ਜੋ ਅਕਸਰ ਆਪਣੇ ਪੱਕੇ ਗਾਹਕਾਂ ਨੂੰ ਖੁਸ਼ ਕਰਨ ਲਈ ਘੱਟ ਉਮਰ ਵਿੱਚ ਗਰਭਧਾਰਣ ਵਿੱਚੋਂ ਲੰਘਦੀਆਂ ਹਨ, ਕੋਵਿਡ-19 ਤਾਲਾਬੰਦੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ
ਉੜੀਸਾ ਦੇ ਮਲਕਾਨਗਿਰੀ ਜਲ ਭੰਡਾਰ ਖੇਤਰ ਵਿੱਚ ਆਦਿਵਾਸੀ (ਕਬਾਇਲੀ) ਬਸਤੀਆਂ ਵਿੱਚ, ਘਣੇ ਜੰਗਲਾਂ ਵਿੱਚ ਉੱਚੀਆਂ ਪਹਾੜੀਆਂ ਅਤੇ ਰਾਜ-ਦਹਿਸ਼ਤਗਰਦ ਸੰਘਰਸ਼ ਵਿਚਾਲੇ, ਕਿਸ਼ਤੀ ਦੀਆਂ ਅਨਿਯਮਤ ਸੇਵਾਵਾਂ ਅਤੇ ਖਸਤਾ ਹਾਲਤ ਸੜਕਾਂ ਹੀ ਦੁਰਲਭ ਸਿਹਤ ਸੇਵਾਵਾਂ ਤੱਕ ਪਹੁੰਚ ਦਾ ਇੱਕੋ-ਇਕ ਸਾਧਨ ਹਨ
ਬਿਹਾਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਪਿਛਲੇ ਸਾਲ ਤਾਲਾਬੰਦੀ ਦੌਰਾਨ, ਪਿੰਡ ਪਰਤੇ ਪ੍ਰਵਾਸੀ ਮਜ਼ਦੂਰ ਨੌਜਵਾਨਾਂ ਦੇ ਨਾਲ਼ ਅੱਲ੍ਹੜ ਕੁੜੀਆਂ ਦਾ ਵਿਆਹ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਕਈ ਹੁਣ ਗਰਭਵਤੀ ਹਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਵੀ
ਇੱਕ ਦਹਾਕਾ ਪਹਿਲਾਂ ਤੱਕ, ਬਿਹਾਰ ਦੇ ਹਸਨਪੁਰ ਪਿੰਡ ਵਿੱਚ ਪਰਿਵਾਰ ਨਿਯੋਜਨ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਸੀ। ਹੁਣ, ਇੱਥੋਂ ਦੀ ਔਰਤਾਂ ਸਿਹਤ ਕਰਮੀਆਂ ਸਲਹਾ ਅਤੇ ਸ਼ਮਾ ਕੋਲ਼ ਗਰਭਨਿਰੋਧਕ ਇੰਜੈਕਸ਼ਨ ਲਗਾਉਣ ਆ ਰਹੀਆਂ ਹਨ। ਇਹ ਬਦਲਾਅ ਕਿਵੇਂ ਹੋਇਆ?
ਬਿਹਾਰ ਦੇ ਕਿਸ਼ਨਗੰਜ ਜਿਲ੍ਹੇ ਵਿੱਚ ਕੰਮ ਕਰਨ ਵਾਲ਼ੀਆਂ ਕੁਝ ਜਨਾਨਾ ਰੋਗ ਮਾਹਰਾਂ (ਲੇਡੀ ਡਾਕਟਰਾਂ) ਦੇ ਲਈ, ਦਿਨ ਲੰਬਾ ਹੁੰਦਾ ਹੈ, ਮੈਡੀਕਲ ਸਪਲਾਈ ਘੱਟ ਹੈ ਅਤੇ ਆਪਣੇ ਮਰੀਜ਼ਾਂ ਦੀਆਂ ਵੱਖ-ਵੱਖ ਗਰਭਅਵਸਥਾਵਾਂ ਅਤੇ ਗਰਭਨਿਰੋਧਕ ਨੂੰ ਲੈ ਕੇ ਉਨ੍ਹਾਂ ਦੀ ਅਣਇੱਛਾ ਨਾਲ਼ ਨਜਿੱਠਣਾ ਔਖਾ ਕੰਮ ਹੈ
ਗੁਜਰਾਤ ਦੇ ਢੋਲਕਾ ਤਾਲੁਕਾ ਵਿੱਚ ਭਾਰਵਾੜ ਆਜੜੀ ਭਾਈਚਾਰੇ ਦੀਆਂ ਔਰਤਾਂ ਲਈ, ਪੁੱਤ ਜੰਮਣ ਦਾ ਦਬਾਅ ਅਤੇ ਪਰਿਵਾਰ ਨਿਯੋਜਨ ਦੇ ਕੁਝ ਵਿਕਲਪਾਂ ਦਾ ਮਤਲਬ ਹੈ ਸਿਰਫ਼ ਤੇ ਸਿਰਫ਼ ਗਰਭਨਿਰੋਧਕ ਵਿਕਲਪ ਅਤੇ ਪ੍ਰਜਨਨ ਦਾ ਅਧਿਕਾਰ ਸਿਰਫ਼ ਸ਼ਬਦੀ ਗੱਲਾਂ ਹਨ
ਬਿਹਾਰ ਦੇ ਸਮਸਤੀਪੁਰ ਜਿਲ੍ਹੇ ਵਿੱਚ, ਮਹਾਦਲਿਤ ਭਾਈਚਾਰਿਆਂ ਦੀਆਂ ਕੁੜੀਆਂ (ਕਿਸ਼ੋਰ) ਨੂੰ ਸਿਰਫ਼ ਸਮਾਜਿਕ ਕਲੰਕ ਦਾ ਹੀ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਕਈ ਵਾਰ ਸਰੀਰਕ ਉਤਪੀੜਨ ਵੀ ਝੱਲਣਾ ਪੈਂਦਾ ਹੈ ਕਿ ਉਹ ਸਕੂਲ ਨਾ ਜਾਣ ਅਤੇ ਆਪਣੇ ਸੁਪਨਿਆਂ ਨੂੰ ਗੋਲ਼ੀ ਮਾਰਨ ਅਤੇ ਵਿਆਹ ਕਰਨ- ਕੁਝ ਕੁੜੀਆਂ ਤਾਂ ਅੱਗਿਓਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਈ ਹਾਰ ਮੰਨ ਬਹਿੰਦੀਆਂ ਹਨ
ਬਿਹਾਰ ਦੇ ਦਰਭੰਗਾ ਜਿਲ੍ਹੇ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਥਾਂ ਦੀ ਘਾਟ ਅਤੇ ਸੁਵਿਧਾਵਾਂ ਦੀ ਘਾਟ ਕਾਰਨ ਉੱਥੋਂ ਦੇ ਸਿਹਤ ਕਰਮੀਆਂ ਨੂੰ ਦਫ਼ਤਰ ਵਿੱਚ, ਵਾਰਡ ਦੇ ਬਿਸਤਰਿਆਂ ਅਤੇ ਕਦੇ-ਕਦਾਈਂ ਫਰਸ਼ 'ਤੇ ਵੀ ਸੌਣ ਲਈ ਮਜ਼ਬੂਰ ਹੋਣਾ ਪੈਂਦਾ ਹੈ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿਖੇ, ਅਲਟਰਾਸਾਊਂਡ ਮਸ਼ੀਨ ਅੱਜਕੱਲ੍ਹ ਮੱਕੜੀਆਂ ਦਾ ਰੈਣ-ਬਸੇਰਾ ਹੈ, ਸਿਹਤ ਕਰਮੀ ਸਕੈਨ ਵਾਸਤੇ ਅਲੱਗ ਤੋਂ ਪੈਸੇ ਮੰਗਦਾ ਹੈ ਅਤੇ ਕੁੱਖ ਅੰਦਰਲੇ ਬੱਚੇ ਨੂੰ ਮੁਰਦਾ ਐਲਾਨ ਦਿੰਦਾ ਹੈ ਤਾਂਕਿ ਉਹ ਪਰਿਵਾਰ ਨੂੰ ਡਰਾ ਕੇ ਕਿਸੇ ਨਿੱਜੀ ਕਲੀਨਿਕ ਭੇਜ ਸਕੇ ਜਿੱਥੇ ਉਨ੍ਹਾਂ ਨੂੰ ਰੱਜ ਕੇ ਛਿੱਲਿਆ ਜਾਵੇ...
ਕਰਮਚਾਰੀਆਂ ਦੀ ਘਾਟ ਨਾਲ਼ ਜੂੜ ਰਹੇ ਮੁੱਢਲੀ ਸਿਹਤ ਕੇਂਦਰ ਜਿੱਥੇ ਜੰਗਲੀ ਜਾਨਵਰ ਘੁੰਮਦੇ ਹੋਣ, ਹਸਪਤਾਲਾਂ ਬਾਰੇ ਡਰ, ਫੋਨ ਦੀ ਖ਼ਰਾਬ ਕਨੇਕਿਟੀਵਿਟੀ-ਇਹ ਸਾਰੀਆਂ ਚੀਜਾਂ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਹਨ ਕਿ ਬਿਹਾਰ ਦੇ ਬੜਗਾਓਂ ਖੁਰਦ ਪਿੰਡ ਦੀਆਂ ਗਰਭਵਤੀ ਔਰਤਾਂ ਘਰੇ ਹੀ ਪ੍ਰਸਵ ਕਰਾਉਣ
ਬੀਤੇ ਵਰ੍ਹੇ, ਉੱਤਰਾਖੰਡ ਦੇ ਅਲਮੋੜਾ ਜਿਲ੍ਹੇ ਦੀ ਰਾਣੋ ਸਿੰਘ ਨੇ ਪਹਾੜੀਂ ਰਸਤਿਆਂ ਥਾਣੀ ਹਸਪਤਾਲ ਜਾਂਦੇ ਵੇਲੇ, ਵਿਚਕਾਰ ਸੜਕ ਬੱਚੇ ਨੂੰ ਜਨਮ ਦਿੱਤਾ। ਇਹ ਇੱਕ ਅਜਿਹਾ ਇਲਾਕਾ ਹੈ, ਜਿੱਥੋਂ ਦੇ ਭੂ-ਖੰਡ ਅਤੇ ਪੈਂਦੇ ਖਰਚੇ ਪਹਾੜੀ ਬਸਤੀਆਂ ਵਿੱਚ ਰਹਿਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਘਰ ਵਿੱਚ ਹੀ ਬੱਚੇ ਜੰਮਣ ਲਈ ਮਜ਼ਬੂਰ ਕਰਦੇ ਹਨ
ਰਾਜਸਥਾਨ ਦੇ ਬਾਂਸੀ ਪਿੰਡ ਦੀ ਭਾਵਨਾ ਸੁਥਾਰ ਦੀ ਪਿਛਲੇ ਸਾਲ ਇੱਕ 'ਕੈਂਪ' ਵਿੱਚ ਨਸਬੰਦੀ ਕਰਾਏ ਜਾਣ ਤੋਂ ਬਾਅਦ ਮੌਤ ਹੋ ਗਈ, ਜਿੱਥੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਅਤੇ ਉਨ੍ਹਾਂ (ਪਤੀ-ਪਤਨੀ) ਨੂੰ ਵਿਕਲਪਾਂ ਬਾਰੇ ਸੋਚਣ-ਵਿਚਾਰਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਪਤੀ ਦਿਨੇਸ਼ ਨੂੰ ਹਾਲੇ ਵੀ ਨਿਆ ਦੀ ਤਲਾਸ਼ ਹੈ
ਚਾਰ ਵਾਰ ਗਰਭਪਾਤ ਹੋਣ, ਸ਼ਰਾਬੀ ਪਤੀ ਅਤੇ ਫ਼ੈਕਟਰੀ ਦੀ ਨੌਕਰੀ ਖੁੱਸ ਜਾਣ ਤੋਂ ਬਾਅਦ ਦਿੱਲੀ ਵਿੱਚ ਰਹਿੰਦੀ ਹਨੀ ਨੇ ਪੰਜਵੀਂ ਵਾਰ ਗਰਭਵਤੀ ਹੋਣ 'ਤੇ ਸੈਕਸ-ਵਰਕਰ ਬਣਨ ਦਾ ਫ਼ੈਸਲਾ ਕੀਤਾ ਅਤੇ ਉਦੋਂ ਤੋਂ ਹੀ ਉਹ ਐੱਸਟੀਡੀ ਤੋਂ ਪੀੜਤ ਹਨ। ਹੁਣ, ਤਾਲਾਬੰਦੀ ਵਿੱਚ ਉਹ ਕਮਾਈ ਖ਼ਾਤਰ ਸੰਘਰਸ਼ ਕਰ ਰਹੀ ਹਨ
ਨਸਬੰਦੀ ਤੋਂ ਬਾਅਦ ਸੰਕ੍ਰਮਣ ਹੋ ਜਾਣ ਕਾਰਨ, ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੀ 27 ਸਾਲਾ ਸੁਸ਼ੀਲਾ ਦੇਵੀ ਨੂੰ ਤਿੰਨ ਸਾਲਾਂ ਤੱਕ ਪੀੜ੍ਹ ਝੱਲਣੀ ਪਈ, ਹਸਪਤਾਲਾਂ ਦੇ ਗੇੜੇ ਲਾਉਣੇ ਪਏ, ਕਰਜ਼ਾ ਵੱਧਦਾ ਗਿਆ ਅਤੇ ਅਖ਼ੀਰ ਉਨ੍ਹਾਂ ਨੂੰ ਆਪਣੀ ਬੱਚੇਦਾਨੀ ਹੀ ਕਢਵਾਉਣੀ ਪਈ
ਤਾਉਮਰ ਬੀਮਾਰੀ ਅਤੇ ਇੱਕ ਤੋਂ ਬਾਅਦ ਇੱਕ ਹੋਏ ਓਪਰੇਸ਼ਨਾਂ ਦੀ ਮਾਰ ਝੱਲਣ ਤੋਂ ਬਾਅਦ, ਪੂਨੇ ਜ਼ਿਲ੍ਹੇ ਦੇ ਹੜਸ਼ੀ ਪਿੰਡ ਦੀ ਬੀਬਾਬਾਈ ਲੋਇਰੇ ਦਾ ਸਰੀਰ ਝੁਕ ਗਿਆ ਹੈ ਅਤੇ ਮੁਸ਼ੱਕਤ ਭਰਿਆ ਕੰਮ ਕਰਦੇ ਰਹਿਣ ਕਾਰਨ ਸੁੰਗੜ ਗਿਆ ਹੈ। ਇਹਦੇ ਬਾਵਜੂਦ, ਉਹ ਖੇਤੀ ਨਾਲ਼ ਜੁੜੇ ਕੰਮ ਕਰਦੀ ਹਨ ਅਤੇ ਆਪਣੇ ਲਕਵਾ ਮਾਰੇ ਪਤੀ ਦੀ ਦੇਖਭਾਲ਼ ਵੀ ਕਰਦੀ ਹਨ
ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੀਆਂ ਭੀਲ ਔਰਤਾਂ ਬੱਚੇਦਾਨੀ ਦੇ ਪ੍ਰੋਲੈਪਸ (ਬੱਚੇਦਾਨੀ ਦਾ ਆਪਣੀ ਥਾਂ ਤੋਂ ਖਿਸਕ ਜਾਣਾ) ਜਿਹੀ ਸਮੱਸਿਆ ਨਾਲ਼ ਜੂਝ ਰਹੀਆਂ ਹਨ ਅਤੇ ਇਨ੍ਹਾਂ ਦੁਖਾਂ-ਮਾਰੀਆਂ ਦੀ ਮੈਡੀਕਲ ਸੁਵਿਧਾਵਾਂ ਤੀਕਰ ਕੋਈ ਪਹੁੰਚ ਵੀ ਨਹੀਂ ਹੈ। ਇੰਨਾ ਹੀ ਨਹੀਂ ਸੜਕ ਜਾਂ ਮੋਬਾਇਲ ਕਨੈਕਟੀਵਿਟੀ ਦਾ ਨਾ ਹੋਣਾ, ਜੰਮਣ ਪੀੜ੍ਹਾਂ ਨਾਲ਼ ਦੂਹਰੀਆਂ ਹੁੰਦੀਆਂ ਜਾਂਦੀਆਂ ਇਨ੍ਹਾਂ ਸੰਘਰਸ਼ਸ਼ੀਲ ਔਰਤਾਂ ਦੇ ਦੁੱਖਾਂ ਨੂੰ ਅੰਤਹੀਣਾ ਬਣਾ ਦਿੰਦਾ ਹੈ
ਅਕਸਰ ਬੌਧਿਕ ਰੂਪ ਵਿੱਚ ਅਸਮਰੱਥ ਔਰਤਾਂ ਦੇ ਜਿਣਸੀ ਅਤੇ ਪ੍ਰਜਨਨ ਸਿਹਤ ਅਧਿਕਾਰਾਂ ਦਾ ਜ਼ਬਰਨ ਹਿਸਟਰੇਕਟੋਮੀ (ਬੱਚੇਦਾਨੀ ਕੱਢਣ) ਜ਼ਰੀਏ ਉਲੰਘਣ ਕੀਤਾ ਜਾਂਦਾ ਹੈ। ਪਰ ਮਹਾਰਾਸ਼ਟਰ ਦੇ ਵਾੜੀ ਪਿੰਡ ਵਿੱਚ, ਮਾਲਨ ਮੋਰੇ ਵਢਭਾਗੀ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ਦਾ ਸਾਥ ਮਿਲ਼ਿਆ
ਹਰਿਆਣਾ ਦੇ ਬੀਵਾਂ ਪਿੰਡ ਵਿੱਚ, ਮੇਵ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਦੀ ਗਰਭਨਿਰੋਧਕ ਤੱਕ ਪਹੁੰਚ ਕਈ ਕਾਰਨਾਂ ਕਰਕੇ ਮੁਸ਼ਕਲ ਹੈ ਜਿਨ੍ਹਾਂ ਵਿੱਚੋਂ ਮੁੱਖ ਹਨ-ਸੱਭਿਆਚਾਰਕ ਕਾਰਨ, ਦੂਰ-ਦੁਰੇਡੀਆਂ ਸਿਹਤ ਸੇਵਾਵਾਂ ਅਤੇ ਅਵੇਸਲੇ ਪ੍ਰਦਾਤਾ, ਜਿਨ੍ਹਾਂ ਦੇ ਫ਼ਲਸਰੂਪ ਉੱਥੋਂ ਦੀਆਂ ਔਰਤਾਂ ਬੱਚੇ ਪੈਦਾ ਕਰਦੇ ਰਹਿਣ ਦੇ ਚੱਕਰ ਵਿੱਚ ਫੱਸ ਕੇ ਰਹਿ ਜਾਂਦੀਆਂ ਹਨ
ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਸਕੂਲ ਬੰਦ ਹੋ ਜਾਣ ਕਰਕੇ ਗ਼ਰੀਬ ਪਰਿਵਾਰਾਂ ਦੀ ਕੁੜੀਆਂ ਨੂੰ ਮੁਫ਼ਤ ਸੈਨਿਟਰੀ ਨੈਪਕਿਨ ਮਿਲ਼ਣੇ ਬੰਦ ਹੋ ਗਏ ਹਨ, ਇਸਲਈ ਉਹ ਖ਼ਤਰਨਾਕ ਬਦਲ ਦੇ ਰਾਹ ਪੈ ਰਹੀਆਂ ਹਨ। ਇਕੱਲੇ ਯੂਪੀ ਵਿੱਚ ਅਜਿਹੀਆਂ ਕੁੜੀਆਂ ਦੀ ਗਿਣਤੀ ਲੱਖਾਂ ਵਿੱਚ ਹੈ
ਮਾਮੂਲੀ ਤਨਖ਼ਾਹ ਦੇ ਬਦਲੇ, ਕਦੇ ਨਾ ਮੁੱਕਣ ਵਾਲ਼ੇ ਸਰਵੇਖਣਾਂ, ਰਿਪੋਰਟਾਂ ਅਤੇ ਹੋਰਨਾ ਕੰਮਾਂ ਦੇ ਬੋਝ ਹੇਠ ਦੱਬੀਆਂ ਸੁਨੀਤਾ ਰਾਣੀ ਅਤੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀਆਂ ਬਾਕੀ ਆਸ਼ਾ ਵਰਕਰ, ਗ੍ਰਾਮੀਣ ਪਰਿਵਾਰਾਂ ਦੀ ਪ੍ਰਜਨਨ ਸਿਹਤ ਸਬੰਧੀ ਲੋੜਾਂ ਨੂੰ ਪੂਰਿਆਂ ਕਰਨ ਲਈ ਸੰਘਰਸ਼ ਕਰ ਰਹੀਆਂ ਹਨ
ਹੀਮੋਗਲੋਬਿਨ ਦੀ ਘਾਟ ਨਾਲ਼ ਜੂਝਦੀਆਂ ਮਾਵਾਂ, 2 ਸਾਲਾ ਬੱਚੇ ਦਾ 7 ਕਿਲੋ ਤੋਂ ਘੱਟ ਵਜ਼ਨ, ਸ਼ਰਾਬ ਦੀ ਲਤ, ਘੱਟ ਆਮਦਨੀ ਅਤੇ ਜੰਗਲ ਦੇ ਵਸੀਲਿਆਂ ਪ੍ਰਤੀ ਘਟਦੇ ਅਧਿਕਾਰ, ਇਹੀ ਸਭ ਕਾਰਨ ਹਨ ਜੋ ਤਮਿਲਨਾਡੂ ਦੇ ਗੁਡਲੂਰ ਆਦਿਵਾਸੀ ਔਰਤਾਂ ਅੰਦਰ ਗੰਭੀਰ ਕੁਪੋਸ਼ਣ ਨੂੰ ਵਧਾ ਰਹੇ ਹਨ
ਦਿੱਲੀ ਤੋਂ ਲਗਭਗ 40 ਕਿਲੋਮੀਟਰ ਦੂਰ ਹਰਿਆਣਾ ਦੇ ਹਰਸਾਨਾ ਕਲਾਂ ਪਿੰਡ ਦੀਆਂ ਔਰਤਾਂ ਆਪਣਾ ਦਰਦ ਬਿਆਨ ਕਰਦਿਆਂ ਕਹਿੰਦੀਆਂ ਹਨ ਕਿ ਨਾ ਉਨ੍ਹਾਂ ਨੂੰ ਆਪਣੀ ਹੀ ਜ਼ਿੰਦਗੀ 'ਤੇ ਅਤੇ ਨਾ ਹੀ ਪ੍ਰਜਨਨ-ਫ਼ੈਸਲੇ ਸਬੰਧੀ ਕੋਈ ਨਿਯੰਤਰਣ ਕਰਨ ਦਾ ਅਧਿਕਾਰ ਹੈ ਇੰਨਾ ਹੀ ਨਹੀਂ ਉਨ੍ਹਾਂ ਨੂੰ ਪੁਰਸ਼ਾਂ ਦੀ ਧੌਂਸ ਵੀ ਬਰਦਾਸ਼ਤ ਕਰਨੀ ਪੈਂਦੀ ਹੈ
ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਧੜਗਾਓਂ ਇਲਾਕੇ ਦੀਆਂ ਭੀਲ ਔਰਤਾਂ ਬਾਂਝਪੁਣੇ ਤੋਂ ਉਪਜੇ ਕਲੰਕ, ਸਮਾਜਿਕ ਬਾਈਕਾਟ ਦੇ ਤੌਖਲ਼ੇ ਦੇ ਨਾਲ਼-ਨਾਲ਼ ਗ੍ਰਾਮੀਣ ਇਲਾਕੇ ਦੀਆਂ ਖ਼ਸਤਾ ਸਿਹਤ ਸਹੂਲਤਾਂ ਨੂੰ ਰੋਂਦੀਆਂ ਹਨ ਜੋ ਉਨ੍ਹਾਂ ਦਾ ਇਲਾਜ ਕਰਨ ਵਿੱਚ ਨਾਕਾਮ ਸਾਬਤ ਹੋ ਰਹੀਆਂ ਹਨ
ਪਰਿਵਾਰ ਨਿਯੋਜਨ ਦੇ ਮਾਮਲੇ ਵਿੱਚ 'ਪੁਰਸ਼ਾਂ ਦੀ ਸ਼ਮੂਲੀਅਤ' ਸ਼ਬਦ ਦਾ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਪਰ ਬਿਹਾਰ ਦੇ ਵਿਕਾਸ ਮਿੱਤਰਾਂ ਅਤੇ ਆਸ਼ਾ ਵਰਕਰਾਂ ਨੂੰ ਪੁਰਸ਼ਾਂ ਨੂੰ ਨਸਬੰਦੀ ਕਰਾਉਣ ਲਈ ਤਿਆਰ ਕਰਨ ਦੇ ਮਾਮਲੇ ਵਿੱਚ ਬੇਹੱਦ ਘੱਟ ਸਫ਼ਲਤਾ ਮਿਲ਼ਦੀ ਹੈ ਅਤੇ ਅਣਚਾਹੇ ਗਰਭ ਨੂੰ ਰੋਕਣ ਦੀ ਜ਼ਿੰਮੇਦਾਰੀ ਔਰਤਾਂ ਦੇ ਮੋਢਿਆਂ 'ਤੇ ਸੁੱਟੀ ਜਾਂਦੀ ਹੈ
ਪੂਰੀ ਤਰ੍ਹਾਂ ਲੈਸ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਦਾ ਪ੍ਰਾਇਮਰੀ ਹੈਲਥ ਸੈਂਟਰ ਆਦਿਵਾਸੀ ਔਰਤਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ, ਜੋ ਸੰਭਾਵਤ ਜੋਖ਼ਮ ਭਰੇ ਗਰਭਪਾਤਾਂ ਅਤੇ ਪ੍ਰਸਵਾਂ ਵਾਸਤੇ ਕੱਚਘੜ੍ਹ ਪ੍ਰੈਕਟਸ਼ੀਨਰਾਂ (ਡਾਕਟਰਾਂ) ਦਾ ਰਾਹ ਫੜ੍ਹਦੀਆਂ ਹਨ
ਸੁਪਰੀਮ ਕੋਰਟ ਦੇ 2016 ਦੇ ਆਦੇਸ਼ ਤੋਂ ਬਾਅਦ ਨਸਬੰਦੀ ਕੈਂਪਾਂ ਦੀ ਥਾਂ ਹੁਣ 'ਨਸਬੰਦੀ ਦਿਹਾੜੇ' ਨੇ ਲੈ ਲਈ ਹੈ, ਪਰ ਅੱਜ ਵੀ ਨਸਬੰਦੀ ਮੁੱਖ ਰੂਪ ਨਾਲ਼ ਔਰਤਾਂ ਦੀ ਹੀ ਕੀਤੀ ਜਾਂਦੀ ਹੈ; ਅਤੇ ਯੂਪੀ ਦੀਆਂ ਬਹੁਤ ਸਾਰੀਆਂ ਔਰਤਾਂ ਇਹ ਕਦਮ ਇਸਲਈ ਵੀ ਚੁੱਕਦੀਆਂ ਹਨ ਕਿਉਂਕਿ ਉਨ੍ਹਾਂ ਦਰਪੇਸ਼ ਗਰਭਨਿਰੋਧਕ ਦਾ ਕੋਈ ਹੋਰ ਵਿਕਲਪ ਮੌਜੂਦ ਹੀ ਨਹੀਂ ਹੁੰਦਾ
ਮੁਦਰਈ ਜਿਲ੍ਹੇ ਦੇ ਕੂਵਲਾਪੁਰਮ ਅਤੇ ਚਾਰ ਹੋਰਨਾਂ ਪਿੰਡਾਂ ਵਿੱਚ, ਮਾਹਵਾਰੀ ਵਾਲੀਆਂ ਔਰਤਾਂ ਨੂੰ ਅਲੱਗ-ਥਲੱਗ ਕਰਕੇ 'ਗੈਸਟਹਾਊਸ' ਭੇਜ ਦਿੱਤਾ ਜਾਂਦਾ ਹੈ। ਦੇਵਤਿਆਂ ਅਤੇ ਮਨੁੱਖਾਂ ਦੇ ਪ੍ਰਕੋਪ ਦੇ ਡਰੋਂ ਕੋਈ ਵੀ ਇਸ ਪੱਖਪਾਤ ਨੂੰ ਚੁਣੌਤੀ ਨਹੀਂ ਦੇ ਪਾਉਂਦਾ
ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/ਔਰਤਾਂ-ਦੀ-ਸਿਹਤ-ਸਬੰਧੀ-ਪਾਰੀ-ਦਾ-ਕਹਾਣੀ-ਸੰਗ੍ਰਹਿ