ਸਵੇਰ ਦੇ ਤਿੰਨ ਵੱਜੇ ਸਨ। ਨੰਦਿਨੀ ਸੰਤਰੀ ਰੰਗੇ ਇੱਕ ਤੰਬੂ ਦੇ ਬਾਹਰ ਬੈਠੀ ਹੋਈ, ਆਪਣੀ ਸਹੇਲੀ ਵੱਲ਼ੋਂ ਫੜ੍ਹੇ ਮੋਬਾਇਲ ਫ਼ੋਨ ਦੀ ਟਾਰਚ ਦੀ ਰੌਸ਼ਨੀ ਵਿੱਚ ਆਪਣੇ ਚਿਹਰੇ 'ਤੇ ਮੇਕਅਪ ਕਰ ਰਹੀ ਸੀ।

ਸਾਧਾਰਨ ਸੂਤੀ ਸਾੜੀ ਪਹਿਨ ਕੇ 18 ਸਾਲਾ ਲੜਕੀ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹੈ, ਜੋ ਕੁਝ ਘੰਟਿਆਂ 'ਚ ਹੋਣ ਵਾਲਾ ਹੈ।

ਉਸ ਤੋਂ ਇੱਕ ਦਿਨ ਪਹਿਲਾਂ, ਉਹ ਅਤੇ ਉਸਦਾ ਹੋਣ ਵਾਲਾ ਪਤੀ ਜੈਰਾਮ (21) ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਬੰਗਲਾਮੇਡੂ (ਅਧਿਕਾਰਤ ਤੌਰ 'ਤੇ ਚੇਰੂਕਨੂਰ ਇਰੂਲਰ ਕਲੋਨੀ ਵਜੋਂ ਜਾਣਿਆ ਜਾਂਦਾ ਹੈ) ਤੋਂ ਮਮੱਲਪੁਰਮ ਆਏ ਸਨ। ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਸਮੂਹ ਚੇਨਈ ਦੇ ਦੱਖਣੀ ਸਮੁੰਦਰੀ ਕੰਢੇ 'ਤੇ ਛੋਟੇ ਟੈਂਟਾਂ 'ਚ ਰਹਿ ਰਹੇ ਸੈਂਕੜੇ ਇਰੂਲਾ ਪਰਿਵਾਰਾਂ 'ਚੋਂ ਇਕ ਹੈ।

ਹਰ ਸਾਲ ਮਾਰਚ ਵਿੱਚ, ਜਿਓਂ ਹੀ ਤੱਟਵਰਤੀ ਤਾਮਿਲਨਾਡੂ ਦੀ ਥੋੜ੍ਹੀ ਜਿਹੀ ਸਰਦੀ ਗਰਮੀਆਂ ਲਈ ਰਾਹ ਪੱਧਰਾ ਕਰਦੀ ਹੈ, ਮਮੱਲਪੁਰਮ (ਪਹਿਲਾਂ ਮਹਾਬਲੀਪੁਰਮ ਵਜੋਂ ਜਾਣਿਆ ਜਾਂਦਾ ਸੀ) ਦੇ ਸਮੁੰਦਰੀ ਕੰਢੇ 'ਤੇ ਸੁਨਹਿਰੀ ਰੇਤ ਵੰਨ-ਸੁਵੰਨੇ ਲੋਕਾਂ ਤੇ ਰੰਗਾਂ ਨਾਲ਼ ਚਮਕਣ ਲੱਗਦੀ ਹੈ। ਪੂਰਾ ਸਮੁੰਦਰੀ ਤੱਟ ਪਤਲੀਆਂ ਸਾੜੀਆਂ ਅਤੇ ਤਰਪਾਲਾਂ ਦੀ ਵਰਤੋਂ ਕਰਕੇ ਬਣਾਏ ਗਏ ਵਾੜਿਆਂ ਅਤੇ ਟੈਂਟਾਂ ਦੇ ਇੱਕ ਵਿਸ਼ਾਲ ਨੈਟਵਰਕ ਵਿੱਚ ਬਦਲ ਜਾਂਦਾ ਹੈ। ਨੇੜੇ ਲੱਗੇ ਰੁੱਖਾਂ ਦੀਆਂ ਟਹਿਣੀਆਂ ਨਾਲ਼ ਟੈਂਟ ਨੂੰ ਆਸਰਾ ਦਿੱਤਾ ਜਾਂਦਾ ਹੈ।

ਖੇਤਰ ਦਾ ਇਹ ਪ੍ਰਸਿੱਧ ਬੀਚ ਹੈ ਜੋ ਸਾਰਾ ਸਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਪਰ ਇਸ ਸਮੇਂ ਦੌਰਾਨ ਮਾਸੀ ਮਾਗਮ ਮਨਾਉਣ ਲਈ ਆਉਣ ਵਾਲ਼ੇ ਇਰੂਲੀ ਲੋਕਾਂ ਦਾ ਜਸ਼ਨ ਤੇ ਸ਼ੋਰ ਇਸਨੂੰ ਇੱਕ ਵੱਖਰੀ ਦਿੱਖ ਦਿੰਦੇ ਹਨ। ਇਰੂਲਾ ਦੀ ਪਛਾਣ ਇੱਕ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਕੀਤੀ ਗਈ ਹੈ - ਅਨੁਮਾਨਤ ਆਬਾਦੀ ਲਗਭਗ 2 ਲੱਖ ਹੈ ( ਭਾਰਤ ਦੇ ਅਨੁਸੂਚਿਤ ਕਬੀਲਿਆਂ ਦਾ ਅੰਕੜਾ ਵੇਰਵਾ , 2013)। ਉਹ ਤਾਮਿਲਨਾਡੂ ਵਿੱਚ ਫੈਲੇ ਛੋਟੇ ਸਮੂਹਾਂ ਵਿੱਚ ਅਲੱਗ-ਥਲੱਗ ਖੇਤਰਾਂ ਵਿੱਚ ਰਹਿੰਦੇ ਹਨ।

Nandhini (left) and Jayaram (right) belong to the Irular tribal community. They have come to Mamallapuram from Bangalamedu to take part in the Maasi Magam festival and will be getting married
PHOTO • Smitha Tumuluru
Nandhini (left) and Jayaram (right) belong to the Irular tribal community. They have come to Mamallapuram from Bangalamedu to take part in the Maasi Magam festival and will be getting married
PHOTO • Smitha Tumuluru

ਨੰਦਿਨੀ (ਖੱਬੇ) ਅਤੇ ਜੈਰਾਮ (ਸੱਜੇ) ਇਰੂਲਰ ਕਬਾਇਲੀ ਭਾਈਚਾਰੇ ਨਾਲ਼ ਸਬੰਧਤ ਹਨ। ਉਹ ਮਾਸੀ ਮਾਗਮ ਤਿਉਹਾਰ ਵਿੱਚ ਹਿੱਸਾ ਲੈਣ ਲਈ ਬੰਗਾਲਮੇਡੂ ਤੋਂ ਮਮੱਲਪੁਰਮ ਆਏ ਸੀ ਜਿੱਥੇ ਉਨ੍ਹਾਂ ਦਾ ਵਿਆਹ ਹੋਣਾ ਸੀ

Every year, in the Tamil month of Maasi, Irulars from across Tamil Nadu gather on the beaches of Mamallapuram where they set up tents made of thin sarees and tarpaulin, held in place using freshly cut stalks from nearby trees
PHOTO • Smitha Tumuluru
Every year, in the Tamil month of Maasi, Irulars from across Tamil Nadu gather on the beaches of Mamallapuram where they set up tents made of thin sarees and tarpaulin, held in place using freshly cut stalks from nearby trees
PHOTO • Smitha Tumuluru

ਹਰ ਸਾਲ ਮਾਸੀ ਮਹੀਨੇ ਦੌਰਾਨ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸੇ ਇਰੂਲਾ ਮਮੱਲਪੁਰਮ ਦੇ ਸਮੁੰਦਰੀ ਤੱਟਾਂ 'ਤੇ ਇਕੱਠੇ ਹੁੰਦੇ ਹਨ, ਜਿੱਥੇ ਉਹ ਪਤਲੀਆਂ ਸਾੜੀਆਂ ਅਤੇ ਤਰਪਾਲਾਂ ਅਤੇ ਨੇੜਲੇ ਰੁੱਖਾਂ ਦੀਆਂ ਸ਼ਾਖਾਵਾਂ ਦੀ ਵਰਤੋਂ ਕਰਕੇ ਤੰਬੂ ਲਗਾਉਂਦੇ ਹਨ

ਇਰੂਲਾ ਦੇ ਸਮੂਹ ਮਾਸੀ ਮਹੀਨੇ (ਫਰਵਰੀ-ਮਾਰਚ) ਦੌਰਾਨ ਦੇਵੀ ਕੰਨਿਆਮਾ ਦੀ ਪੂਜਾ ਕਰਨ ਲਈ ਮਮੱਲਪੁਰਮ ਪਹੁੰਚਦੇ ਹਨ, ਜੋ ਆਦਿਵਾਸੀਆਂ ਦੁਆਰਾ ਪੂਜੀਆਂ ਜਾਂਦੀਆਂ ਸੱਤ ਕੰਨਿਆ ਦੇਵੀ-ਦੇਵਤਿਆਂ ਵਿੱਚੋਂ ਇੱਕ ਹੈ। ਮਾਗਮ ਹਿੰਦੂ ਜੋਤਿਸ਼ ਵਿੱਚ ਇੱਕ ਤਾਰੇ ਦਾ ਨਾਮ ਹੈ।

"ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਅੰਮਾ ਗੁੱਸੇ ਹੋ ਜਾਂਦੀ ਹੈ ਅਤੇ ਸਮੁੰਦਰ ਵਿੱਚ ਚਲੀ ਜਾਂਦੀ ਹੈ। ਸਾਨੂੰ ਉਸ ਨੂੰ ਮਨਾਉਣਾ ਪੈਂਦਾ ਹੈ ਅਤੇ ਉਸ ਦੇ ਘਰ ਵਾਪਸ ਆਉਣ ਲਈ ਪ੍ਰਾਰਥਨਾ ਕਰਨੀ ਪੈਂਦੀ ਹੈ। ਜਿਓਂ ਹੀ ਉਸ ਦਾ ਗੁੱਸਾ ਸ਼ਾਂਤ ਹੁੰਦੀ ਹੈ ਉਹ ਘਰ ਆ ਜਾਂਦੀ ਹੈ," ਜੈਰਾਮ ਦੀ ਨਾਨੀ  ਸਰੋਜਾ ਕਹਿੰਦੀ ਹਨ।

ਵੱਧ ਤੋਂ ਵੱਧ ਚਾਰ ਤੋਂ ਪੰਜ ਦਿਨਾਂ ਦੇ ਛੋਟੇ ਜਿਹੇ ਠਹਿਰਾਅ ਦੌਰਾਨ, ਇਰੂਲਰ ਬੈਕਵਾਟਰਾਂ ਵਿੱਚ ਮੱਛੀ ਫੜ੍ਹਦੇ ਹਨ ਅਤੇ ਨੇੜੇ ਦੀਆਂ ਝਾੜੀਆਂ ਵਿੱਚ ਘੋਗਿਆਂ, ਚੂਹਿਆਂ ਜਾਂ ਪੰਛੀਆਂ ਦਾ ਸ਼ਿਕਾਰ ਕਰਦੇ ਹੋਏ ਆਪਣੇ ਖਾਣੇ ਲਈ ਭੋਜਨ ਪ੍ਰਾਪਤ ਕਰਦੇ ਹਨ।

ਸ਼ਿਕਾਰ ਕਰਨਾ, ਖਾਣ ਯੋਗ ਸਬਜ਼ੀਆਂ ਦੀ ਭਾਲ ਕਰਨਾ ਅਤੇ ਨੇੜਲੇ ਜੰਗਲਾਂ ਤੋਂ ਲੱਕੜ ਅਤੇ ਦਵਾਈਆਂ ਦੀਆਂ ਜੜੀਆਂ-ਬੂਟੀਆਂ ਇਕੱਤਰ ਕਰਨਾ ਰਵਾਇਤੀ ਇਰੂਲਰ ਜੀਵਨ ਸ਼ੈਲੀ ਦਾ ਇੱਕ ਵੱਡਾ ਹਿੱਸਾ ਹੈ। (ਪੜ੍ਹੋ: Digging up buried treasures in Bangalamedu )।

ਉਸਾਰੀ ਅਤੇ ਖੇਤਾਂ ਨੂੰ ਰਸਤਾ ਦੇਣ ਅਤੇ ਆਪਣੀਆਂ ਬਸਤੀਆਂ ਦੇ ਆਲੇ-ਦੁਆਲੇ ਜੰਗਲਾਂ ਅਤੇ ਝੀਲਾਂ ਤੱਕ ਸੀਮਤ ਪਹੁੰਚ ਦੇ ਕਾਰਨ, ਇਰੂਲਰ ਹੁਣ ਜ਼ਿਆਦਾਤਰ ਦਿਹਾੜੀ ਦੇ ਕੰਮ, ਖੇਤਾਂ, ਉਸਾਰੀ ਵਾਲੀਆਂ ਥਾਵਾਂ, ਇੱਟਾਂ ਦੇ ਭੱਠਿਆਂ ਅਤੇ ਮਨਰੇਗਾ ਸਾਈਟਾਂ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, ਜੋ ਪੇਂਡੂ ਪਰਿਵਾਰਾਂ ਨੂੰ ਸਾਲ ਵਿੱਚ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ) 'ਤੇ ਨਿਰਭਰ ਕਰਦੇ ਹਨ। (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, ਜੋ ਪੇਂਡੂ ਪਰਿਵਾਰਾਂ ਨੂੰ ਸਾਲ ਵਿੱਚ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ)। ਉਨ੍ਹਾਂ ਵਿੱਚੋਂ ਕੁਝ ਨੂੰ ਸੱਪਾਂ ਨੂੰ ਫੜਨ ਅਤੇ ਸੱਪ ਦੇ ਕੱਟਣ ਲਈ ਦਵਾਈਆਂ ਬਣਾਉਣ ਲਈ ਨਿਰਮਾਤਾਵਾਂ ਨੂੰ ਦਵਾਈਆਂ ਦੀ ਸਪਲਾਈ ਕਰਨ ਦਾ ਲਾਇਸੈਂਸ ਮਿਲਿਆ ਹੈ। ਪਰ ਇਹ ਕੰਮ ਵੀ  ਅਸਥਾਈ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਐਂਟੀਵੇਨਮ ਤਿਆਰੀਆਂ ਲਈ ਸੱਪਾਂ ਨੂੰ ਫੜ੍ਹਨ ਅਤੇ ਸਪਲਾਈ ਕਰਨ ਦਾ ਲਾਇਸੈਂਸ ਦਿੱਤਾ ਜਾਂਦਾ ਹੈ, ਪਰ ਅਜਿਹਾ ਕੰਮ ਮੌਸਮੀ ਅਤੇ ਅਨਿਸ਼ਚਿਤ ਹੁੰਦਾ ਹੈ।

People taking firewood and stalks of branches (left) to build their temporary homes, and to cook food (right)
PHOTO • Smitha Tumuluru
People taking firewood and stalks of branches (left) to build their temporary homes, and to cook food (right)
PHOTO • Courtesy: TISS Tuljapur

ਲੋਕ ਆਪਣੇ ਅਸਥਾਈ ਘਰ ਬਣਾਉਣ ਟਹਿਣੀਆਂ (ਖੱਬੇ) ਅਤੇ ਭੋਜਨ ਪਕਾਉਣ ਲਈ ਲੋੜੀਂਦੀ ਲੱਕੜ (ਸੱਜੇ) ਲਿਆਉਂਦੇ ਹਨ

The Irulars are a particularly vulnerable tribal group (PVTG) with an estimated population of around 2 lakhs
PHOTO • Smitha Tumuluru
The Irulars are a particularly vulnerable tribal group (PVTG) with an estimated population of around 2 lakhs
PHOTO • Smitha Tumuluru

ਇਰੂਲਾ ਦੀ ਪਛਾਣ ਇੱਕ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਕੀਤੀ ਗਈ ਹੈ, ਜਿਸ ਦੀ ਅਨੁਮਾਨਤ ਆਬਾਦੀ 2 ਲੱਖ ਹੈ

ਅਲਾਮੇਲੂ, ਮਨਾਪਕਮ ਦੇ ਇੱਕ ਤੀਰਥ ਯਾਤਰੀ ਹਨ। ਇਹ ਥਾਂ (ਮਨਾਪਕਮ) ਚੇਨਈ ਦਾ ਉਪਨਗਰ ਹੈ ਜਿੱਥੇ ਉਹ ਕੁੱਪਾਮੇਡੂ (ਕੂੜੇ ਦੇ ਢੇਰ) ਦੇ ਨੇੜੇ ਰਹਿੰਦੇ ਹਨ। 45 ਸਾਲਾ ਦਿਹਾੜੀਦਾਰ ਇਹ ਔਰਤ ਅੰਮਾਨ ਨੂੰ ਪ੍ਰਾਰਥਨਾ ਕਰਨ ਲਈ ਹਰ ਸਾਲ 55 ਕਿਲੋਮੀਟਰ ਦੀ ਯਾਤਰਾ ਕਰਦੀ ਹਨ। "ਆਲ਼ੇ-ਦੁਆਲ਼ੇ ਜ਼ਰਾ ਨਜ਼ਰ ਮਾਰਿਓ," ਉਨ੍ਹਾਂ ਨੇ ਬਾੜਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਅਸੀਂ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਹੀ ਰਹਿ ਰਹੇ ਹਾਂ ਤੇ ਇੰਝ ਹੀ ਰਹਿੰਦੇ ਹਾਂ, ਫਿਰ ਭਾਵੇਂ ਇੱਥੇ ਛਿਪਕਲੀਆਂ ਤੇ ਸੱਪ ਹੀ ਹੋਣ। ਇਹੀ ਕਾਰਨ ਹੈ ਕਿ ਅਸੀਂ ਅੰਮਾ ਨੂੰ ਆਪਣੀਆਂ ਭੇਟਾਂ ਤਰਾਈ (ਜ਼ਮੀਨ) ਤੋਂ ਹੀ ਕਰਦੇ ਹਾਂ।''

ਪ੍ਰਾਰਥਨਾ ਸੂਰਜ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਸ਼ੁਰੂ ਹੁੰਦੀ ਹੈ। ਜੋ ਲੋਕ ਜਲਦੀ ਉੱਠਦੇ ਹਨ ਉਹ ਸੌਂ ਰਹੇ ਲੋਕਾਂ ਨੂੰ ਮਿੱਧੇ ਜਾਣ ਤੋਂ ਬਚਦੇ-ਬਚਾਉਂਦੇ ਬਾਹਰ ਨਿਕਲ਼ਦੇ ਹਨ ਤੇ ਪੂਰਨਮਾਸ਼ੀ ਦੇ ਚੰਨ ਦੀ ਰੌਸ਼ਨੀ ਆਸਰੇ ਤਟਾਂ ਦਾ ਰਾਹ ਫੜ੍ਹਦੇ ਹਨ। ਹਰ ਪਰਿਵਾਰ ਸਮੁੰਦਰ ਕੰਢੇ ਆਪਣੀਆਂ ਭੇਟਾਂ ਰੱਖਣ ਲਈ ਇੱਕ ਥਾਂ ਤਿਆਰ ਕਰਦਾ ਹੈ।

"ਅਸੀਂ ਰੇਤ ਨਾਲ਼ ਸੱਤ ਪੌੜ ਬਣਾਉਂਦੇ ਹਾਂ," ਅਲਾਮੇਲੂ ਕਹਿੰਦੀ ਹਨ। ਹਰ ਪੌੜ 'ਤੇ ਦੇਵੀ ਦੀਆਂ ਭੇਟਾਂ ਰੱਖਦੇ ਹਾਂ, ਇਸ ਵਿੱਚ ਫੁੱਲ, ਪਾਨ ਦੇ ਪੱਤੇ, ਨਾਰੀਅਲ, ਮੂੜੀ ਅਤੇ ਗੁੜ ਰਲ਼ਿਆ ਚੌਲ਼ਾਂ ਦਾ ਆਟਾ ਸ਼ਾਮਲ ਹੁੰਦਾ ਹੈ। ਇਰੂਲਾ ਮੰਨਦੇ ਹਨ ਕਿ ਜੇ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੀਆਂ ਭੇਟਾਂ ਨੂੰ ਛੂਹ ਗਈਆਂ ਤਾਂ ਸਮਝੋ ਅੰਮਾਨ ਨੇ ਭੇਟਾ ਪ੍ਰਵਾਨ ਕਰ ਲਈ ਹੈ।

ਅਲਾਮੇਲੂ ਕਹਿੰਦੇ ਹਨ, " ਅਧਾਤੀ ਕੁਦੁਤਾ, ਯੇਤੁਕੂਵਾ (ਜੇ ਤੁਸੀਂ ਹੁਕਮ ਕਰੋ ਤਾਂ ਉਹ ਸਵੀਕਾਰ ਕਰ ਲੈਂਦੀ ਹੈ)।'' ਦੇਵੀ ਨੂੰ ਹੁਕਮ... ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਇਰੂਲਾ ਲੋਕਾਂ ਦਾ ਆਪਣੀ ਦੇਵੀ ਨਾਲ਼ ਅਜਿਹਾ ਹੀ ਰਿਸ਼ਤਾ ਹੈ। "ਉਹ ਦੇਵੀ ਨਾਲ਼ ਆਪਣੀ ਮਾਂ ਵਾਂਗਰ ਹੀ ਗੱਲ ਕਰਦੇ ਹਨ। ਤੁਸੀਂ ਉਸ ਕੋਲ਼ੋਂ ਥੋੜ੍ਹੀ ਢਿੱਲ ਲੈ ਸਕਦੇ ਹੋ," ਇਰੂਲਾ ਭਾਈਚਾਰੇ ਦੇ ਇੱਕ ਕਾਰਕੁਨ, ਮਨੀਗੰਦਨ ਦੱਸਦੇ ਹਨ।

'Our elders say that amma gets angry and goes away to the sea,' says V. Saroja, Jayaram’s maternal grandmother, 'then we have to pray for her to return.' On the beach, building seven steps in the sand, they place their offering to the goddess Kanniamma, which includes flowers, coconuts, betel leaves, puffed rice and rice flour sweetened with jaggery
PHOTO • Smitha Tumuluru
'Our elders say that amma gets angry and goes away to the sea,' says V. Saroja, Jayaram’s maternal grandmother, 'then we have to pray for her to return.' On the beach, building seven steps in the sand, they place their offering to the goddess Kanniamma, which includes flowers, coconuts, betel leaves, puffed rice and rice flour sweetened with jaggery
PHOTO • Smitha Tumuluru

ਜੈਰਾਮ ਦੀ ਨਾਨੀ ਵੀ. ਸਰੋਜਾ ਕਹਿੰਦੀ ਹਨ, 'ਸਾਡੇ ਬਜ਼ੁਰਗ ਦਾ ਕਹਿਣਾ ਹੈ ਕਿ ਅੰਮਾ ਗੁੱਸੇ ਹੋ ਕੇ ਸਮੁੰਦਰ ਅੰਦਰ ਚਲੀ ਜਾਂਦੀ ਹੈ। ਫਿਰ ਸਾਨੂੰ ਉਸ ਦੇ ਵਾਪਸ ਆਉਣ ਲਈ ਪ੍ਰਾਰਥਨਾ ਕਰਨੀ ਪੈਂਦੀ ਹੈ ।' ਅਸੀਂ ਰੇਤ ਨਾਲ਼ ਸੱਤ ਪੌੜ ਬਣਾਉਂਦੇ ਹਾਂ। ਹਰ ਪੌੜ 'ਤੇ ਦੇਵੀ ਲਈ ਭੇਟਾਂ ਰੱਖੀਆਂ ਜਾਂਦੀਆਂ ਹਨ। ਇਸ ਵਿੱਚ ਫੁੱਲ, ਪਾਨ ਦੇ ਪੱਤੇ, ਨਾਰੀਅਲ, ਮੰਡਕੀ ਅਤੇ ਚਾਵਲ ਕਡੂਲਾ ਵਰਗੀਆਂ ਸਮੱਗਰੀਆਂ ਸ਼ਾਮਲ ਹਨ ਜੋ ਗੁੜ ਵਿੱਚ ਮਿਲਾ ਕੇ ਮਿਲਦੀਆਂ ਹਨ

ਇਰੂਲਾ ਮੰਨਦੇ ਹਨ ਕਿ ਪੂਜਾ ਦੌਰਾਨ ਦੇਵੀ ਦੇ ਨਾਲ਼ ਕੁਝ ਲੋਕ ਹੁੰਦੇ ਹਨ। ਬਹੁਤ ਸਾਰੇ ਸ਼ਰਧਾਲੂ ਰਵਾਇਤੀ ਤੌਰ 'ਤੇ ਪੀਲੇ ਜਾਂ ਸੰਤਰੀ ਰੰਗ ਦੇ ਕੱਪੜੇ ਪਹਿਨਦੇ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਕੰਨਿਆਮਾ ਦੇ ਨੇੜੇ ਮੰਨੇ ਜਾਂਦੇ ਹਨ। ਕੁਝ ਆਦਮੀ ਸਾੜੀਆਂ ਵੀ ਪਹਿਨਦੇ ਹਨ ਅਤੇ ਵਾਲ਼ਾਂ ਵਿੱਚ ਫੁੱਲ ਵੀ ਗੁੰਦਦੇ ਹਨ।

ਇਰੂਲਰ ਲੋਕਾਂ ਦਾ ਮੰਨਣਾ ਹੈ ਕਿ ਧਾਰਮਿਕ ਪੂਜਾ ਦੌਰਾਨ ਬਹੁਤ ਸਾਰੇ ਲੋਕ ਦੇਵੀ ਨਾਲ਼ ਜੁੜ ਜਾਂਦੇ ਹਨ। ਬਹੁਤ ਸਾਰੇ ਸ਼ਰਧਾਲੂ ਰਵਾਇਤੀ ਤੌਰ 'ਤੇ ਪੀਲੇ ਜਾਂ ਸੰਤਰੀ ਰੰਗ ਦੇ ਕੱਪੜੇ ਪਹਿਨਦੇ ਹਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਕੰਨੀ ਅੰਮਾ ਦੁਆਰਾ ਸਜਿਆ ਹੋਇਆ ਹੈ। ਕੁਝ ਆਦਮੀ ਸਾੜੀਆਂ ਪਹਿਨਦੇ ਹਨ ਅਤੇ ਆਪਣੇ ਸਿਰਾਂ ਨੂੰ ਫੁੱਲਾਂ ਨਾਲ਼ ਸਜਾਉਂਦੇ ਹਨ।

ਜਿਸ ਸਵੇਰ ਨੰਦਿਨੀ ਅਤੇ ਜੈਰਾਮ ਦਾ ਵਿਆਹ ਹੋਇਆ (7 ਮਾਰਚ, 2023), ਉਨ੍ਹਾਂ ਨੂੰ ਦੇਵੀ ਵੱਲੋਂ ਬਖ਼ਸ਼ ਪ੍ਰਾਪਤ ਦੋ ਔਰਤਾਂ ਦਾ ਆਸ਼ੀਰਵਾਦ ਮਿਲਿਆ ਅਤੇ ਸਮਾਰੋਹ ਸਮਾਪਤ ਹੋਇਆ। ਸਮੁੰਦਰੀ ਕੰਢੇ ਦੇ ਪੁਜਾਰੀ ਵਿਆਹ ਨੂੰ ਆਸ਼ੀਰਵਾਦ ਦਿੰਦੇ ਹਨ, ਬੱਚਿਆਂ ਦੇ ਨਾਮ ਦੱਸਦੇ ਹਨ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹਨ, ਅਤੇ ਉਨ੍ਹਾਂ ਦੇ ਅਰੁਲਵਾਕ ਬ੍ਰਹਮ ਸ਼ਬਦਾਂ ਦਾ ਉਚਾਰਨ ਕਰਦੇ ਹਨ।

ਇਰੂਲਰ, ਜੋ ਪਾਣੀ ਨੂੰ ਆਪਣਾ ਅੰਮਾਨ ਮੰਨਦੇ ਹਨ, ਇਸ ਦੀ ਪੂਜਾ ਕਰਨ ਲਈ ਇਸ ਨੂੰ ਘਰ ਲੈ ਜਾਂਦੇ ਹਨ। ਉਹ ਸਮੁੰਦਰ ਦੇ ਪਾਣੀ ਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰ ਕੇ ਘਰ ਲੈ ਕੇ ਜਾਂਦੇ ਹਨ, ਜਿਸ ਨੂੰ ਉਹ ਆਪਣੇ ਘਰ ਦੇ ਆਲੇ-ਦੁਆਲੇ ਛਿੜਕਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਦਿੰਦੇ ਹਨ ਜੋ ਯਾਤਰਾ ਕਰਨ ਦੇ ਯੋਗ ਨਹੀਂ ਹਨ।

ਸਮੁੰਦਰੀ ਹਵਾ ਅਤੇ ਆਪਣੀ ਦੇਵੀ ਦੇ ਆਸ਼ੀਰਵਾਦ ਨਾਲ਼ ਲੈਸ, ਇਰੂਲਰ ਲੋਕ ਆਪਣੇ ਤੰਬੂ ਲਪੇਟਦੇ ਹਨ। ਨਵ-ਵਿਆਹੇ ਜੋੜੇ ਨੰਦਿਨੀ ਅਤੇ ਜੈਰਾਮ ਖੁਸ਼ੀ ਨਾਲ਼ ਝੂਮ ਰਹੇ ਹਨ। ਉਹ ਵਿਆਹ ਦੀਆਂ ਯਾਦਾਂ ਨੂੰ ਜੀਵਤ ਕਰਨ ਲਈ ਇਸ ਸਾਲ (2024) ਵਾਪਸ ਆਉਣ ਦੀ ਯੋਜਨਾ ਬਣਾ ਰਹੇ ਹਨ। "ਉਹ ਸਮੁੰਦਰੀ ਕੰਢੇ 'ਤੇ ਖਾਣਾ ਬਣਾਉਣਗੇ, ਸਮੁੰਦਰ ਵਿੱਚ ਨਹਾਉਣਗੇ ਅਤੇ ਮਹਾਬਲੀਪੁਰਮ ਵਿੱਚ ਕੁਝ ਦਿਨ ਖੁਸ਼ੀ ਨਾਲ਼ ਬਿਤਾਉਣਗੇ," ਸਰੋਜਾ ਕਹਿੰਦੀ ਹਨ।

Prayers begin several hours before sunrise. Many of the devotees are dressed traditionally in yellow or orange clothes
PHOTO • Smitha Tumuluru

ਪ੍ਰਾਰਥਨਾ ਸੂਰਜ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਸ਼ਰਧਾਲੂ ਰਵਾਇਤੀ ਤੌਰ ' ਤੇ ਪੀਲੇ ਜਾਂ ਸੰਤਰੀ ਕੱਪੜੇ ਪਹਿਨਦੇ ਹਨ

When the waves wash away the offerings, the Irulars believe the goddess has accepted it
PHOTO • Smitha Tumuluru

ਜਦੋਂ ਸਮੁੰਦਰੀ ਲਹਿਰਾਂ ਚੜ੍ਹਾਵੇ ਨੂੰ ਛੂਹ ਲੈਣ ਤਾਂ ਸਮਝੋ ਦੇਵੀ ਨੂੰ ਸਭ ਕਬੂਲ ਹੋ ਗਿਆ

Men believed to be possessed by the goddess dress up in sarees and adorn their heads with flowers
PHOTO • Smitha Tumuluru

ਮੰਨਿਆ ਜਾਂਦਾ ਹੈ ਕਿ ਇਹ ਪੁਰਸ਼ ਦੇਵੀ ਤੋਂ ਬਹੁਤ ਮੋਹਿਤ ਹਨ , ਉਹ ਸਾੜੀਆਂ ਪਹਿਨਦੇ ਹਨ ਅਤੇ ਆਪਣੇ ਸਿਰਾਂ ' ਤੇ ਫੁੱਲ ਸਜਾਉਂਦੇ ਹਨ

Jayaram ties the sacred thread around Nandhini’s neck during the wedding and a woman believed to be possessed by the amman blesses them
PHOTO • Smitha Tumuluru

ਜੈਰਾਮ ਵਿਆਹ ਦੌਰਾਨ ਨੰਦਿਨੀ ਦੇ ਗਲੇ ਵਿੱਚ ਪਵਿੱਤਰ ਧਾਗਾ ਬੰਨ੍ਹਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਅੰਮਾਨ ਦੁਆਰਾ ਬਖ਼ਸ਼ ਪ੍ਰਾਪਤ ਇੱਕ ਔਰਤ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੀ ਹੈ

Priests also name babies and bless them
PHOTO • Smitha Tumuluru

ਪੁਜਾਰੀ ਬੱਚਿਆਂ ਦੇ ਨਾਮ ਵੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹਨ

The Irulars believe that anyone possessed by the goddess can become a priest
PHOTO • Smitha Tumuluru

ਇਰੂਲਰਾਂ ਦਾ ਮੰਨਣਾ ਹੈ ਕਿ ਦੇਵੀ ਦੀ ਆਤਮਾ ਵਾਲਾ ਕੋਈ ਵੀ ਵਿਅਕਤੀ ਪੁਜਾਰੀ ਬਣ ਸਕਦਾ ਹੈ

Irulars share an unique relationship with their goddess who they believe to be their mother, and 'order' her to accept their offerings
PHOTO • Smitha Tumuluru

ਸ਼ਾਸਕਾਂ ਦਾ ਆਪਣੀ ਦੇਵੀ ਨਾਲ਼ ਇੱਕ ਵਿਲੱਖਣ ਰਿਸ਼ਤਾ ਹੁੰਦਾ ਹੈ , ਜਿਸ ਨੂੰ ਉਹ ਆਪਣੀ ਮਾਂ ਮੰਨਦੇ ਹਨ , ਅਤੇ ਉਸ ਨੂੰ ਆਪਣੀਆਂ ਭੇਟਾਂ ਸਵੀਕਾਰ ਕਰਨ ਦਾ ' ਆਦੇਸ਼ ' ਦਿੰਦੇ ਹਨ

Irulars personify water as their amman and take her home to worship. The water is carried back in plastic bottles, which they will sprinkle around their house and give to those who could not make the journey
PHOTO • Smitha Tumuluru

ਇਰੂਲਰ , ਜੋ ਪਾਣੀ ਨੂੰ ਆਪਣਾ ਅੰਮਾਨ ਮੰਨਦੇ ਹਨ , ਇਸ ਦੀ ਪੂਜਾ ਕਰਨ ਲਈ ਇਸ ਨੂੰ ਘਰ ਲੈ ਜਾਂਦੇ ਹਨ। ਉਹ ਸਮੁੰਦਰ ਦੇ ਪਾਣੀ ਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰ ਕੇ ਘਰ ਲੈ ਕੇ ਜਾਂਦੇ ਹਨ , ਜਿਸ ਨੂੰ ਉਹ ਆਪਣੇ ਘਰ ਦੇ ਆਲੇ-ਦੁਆਲੇ ਛਿੜਕਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਦਿੰਦੇ ਹਨ ਜੋ ਯਾਤਰਾ ਕਰਨ ਦੇ ਯੋਗ ਨਹੀਂ ਹਨ

Children playing a modified version of dolkatti (a percussion instrument)
PHOTO • Smitha Tumuluru

ਬੱਚੇ ਡੋਲਕੱਟੀ (ਥਪਕੀ ਵਾਲ਼ਾ ਸਾਜ਼) ਦਾ ਇੱਕ ਤਾਜ਼ਾ ਸੰਸਕਰਣ ਵਜਾ ਰਹੇ ਹਨ

Ayyanar, a pilgrim at the beach, with a twin percussion instrument called kilikattu , handmade by him using two steel pots covered with an acrylic sheet
PHOTO • Smitha Tumuluru

ਸਮੁੰਦਰੀ ਕੰਢੇ ' ਤੇ ਇੱਕ ਤੀਰਥ ਯਾਤਰੀ ਅਯਾਨਾਰ ਨੇ ਥਪਕੀ ਵਾਲ਼ੇ ਦੋ ਸਾਜ਼ ਤਿਆਰ ਕੀਤੇ ਹਨ ਜਿਹਨੂੰ ਕਿਲੀਕੱਟੂ ਕਿਹਾ ਜਾਂਦਾ ਹੈ , ਇਹ ਸਾਜ਼ ਉਨ੍ਹਾਂ ਨੇ ਐਕਰੀਲਿਕ ਸ਼ੀਟ ਨਾਲ਼ ਢਕੇ ਸਟੀਲ ਦੇ ਦੋ ਭਾਂਡਿਆਂ ਦੀ ਵਰਤੋਂ ਕਰਕੇ ਬਣਾਇਆ ਹੈ

Nandhini on the eve of her wedding
PHOTO • Smitha Tumuluru

ਨੰਦਿਨੀ ਆਪਣੇ ਵਿਆਹ ਦੀ ਪੂਰਵ ਸੰਧਿਆ ' ਤੇ

A vendor selling catapults used by the Irulars for hunting birds
PHOTO • Smitha Tumuluru

ਇੱਕ ਵਿਕਰੇਤਾ ਇਰੂਲਰਾਂ ਦੁਆਰਾ ਪੰਛੀਆਂ ਦੇ ਸ਼ਿਕਾਰ ਲਈ ਵਰਤਿਆ ਜਾਂਦਾ ਗੁਲੇਲ ਵੇਚਦਾ ਹੈ

After spending a few days at the beach, the Irulars will wrap up their tents and head home
PHOTO • Smitha Tumuluru

ਸਮੁੰਦਰੀ ਕੰਢੇ ' ਤੇ ਕੁਝ ਦਿਨ ਬਿਤਾਉਣ ਤੋਂ ਬਾਅਦ , ਇਰੂਲਰ ਲੋਕ ਆਪਣੇ ਤੰਬੂ ਲਪੇਟਦੇ ਹਨ ਅਤੇ ਆਪਣੇ ਘਰ ਨੂੰ ਲੈ ਜਾਂਦੇ ਹਨ

They hope to return next year to seek the blessings of their amman again
PHOTO • Smitha Tumuluru

ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਉਹ ਦੁਬਾਰਾ ਆਪਣੇ ਅੰਮਾਨ ਦਾ ਆਸ਼ੀਰਵਾਦ ਲੈਣ ਲਈ ਵਾਪਸ ਆਉਣਗੇ

ਪੰਜਾਬੀ ਤਰਜਮਾ: ਕਮਲਜੀਤ ਕੌਰ

Smitha Tumuluru

Smitha Tumuluru is a documentary photographer based in Bengaluru. Her prior work on development projects in Tamil Nadu informs her reporting and documenting of rural lives.

Other stories by Smitha Tumuluru
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur