ਜੀਵ-ਵਿਗਿਆਨ ਦੀ ਅਧਿਆਪਕਾ ਦੱਸ ਰਹੀ ਹਨ ਕਿ ਕਿਵੇਂ ਕ੍ਰੋਮੋਜ਼ੋਮ (Cromosomes) ਮਨੁੱਖਾਂ ਵਿੱਚ ਲਿੰਗ ਨਿਰਧਾਰਿਤ ਕਰਦੇ ਹਨ ਅਤੇ ਸਾਰੀ ਜਮਾਤ ਧਿਆਨ ਨਾਲ ਸੁਣ ਰਹੀ ਹੈ। “ਔਰਤਾਂ ਵਿੱਚ ਦੋ X ਕ੍ਰੋਮੋਜ਼ੋਮ ਹੁੰਦੇ ਹਨ ਜਦਕਿ ਮਰਦਾਂ ਵਿੱਚ X ਅਤੇ Y ਕ੍ਰੋਮੋਜ਼ੋਮ ਹੁੰਦੇ ਹਨ। ਜੇ XX ਕ੍ਰੋਮੋਜ਼ੋਮ ਇੱਕ Y ਕ੍ਰੋਮੋਜ਼ੋਮ ਨਾਲ ਮਿਲ਼ ਜਾਣ ਤਾਂ ਅਜਿਹਾ ਵਿਅਕਤੀ ਪੈਦਾ ਹੁੰਦਾ ਹੈ,” ਅਧਿਆਪਕਾ ਇੱਕ ਵਿਦਿਆਰਥੀ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹਨ। ਜਦੋਂ ਉਹ ਵਿਦਿਆਰਥੀ ਅਜੀਬ ਜਿਹੇ ਤਰੀਕੇ ਨਾਲ਼ ਖ਼ੜ੍ਹਾ ਹੋਣ ਲੱਗਦਾ ਹੈ ਤਾਂ ਸਾਰੀ ਜਮਾਤ ਹੱਸਣ ਲੱਗਦੀ ਹੈ।
ਇਹ ‘ਸੰਦਾਕਾਰੰਗਾ’(ਲੜ੍ਹਨ ਦਾ ਦ੍ਰਿੜ ਸੰਕਲਪ) ਦਾ ਸ਼ੁਰੂਆਤੀ ਦ੍ਰਿਸ਼ ਹੈ ਜੋ ਦੁਵਲੰਗੀ ਭਾਈਚਾਰੇ ’ਤੇ ਅਧਾਰਿਤ ਇੱਕ ਨਾਟਕ ਹੈ। ਨਾਟਕ ਦਾ ਪਹਿਲਾ ਹਿੱਸਾ ਇੱਕ ਬੱਚੇ ਦੁਆਰਾ ਆਪਣੀ ਜਮਾਤ ਵਿੱਚ ਸਮਾਜਿਕ ਨਿਰਧਾਰਿਤ ਲਿੰਗਿਕ ਭੂਮਿਕਾਵਾਂ ਦੇ ਅਨੁਕੂਲ ਨਾ ਹੋਣ ’ਤੇ ਸਹਿਣ ਕੀਤੇ ਜਾਂਦੇ ਅਪਮਾਨ ਅਤੇ ਮਜ਼ਾਕ ਬਾਰੇ ਗੱਲ ਕਰਦਾ ਹੈ ਅਤੇ ਦੂਜਾ ਹਿੱਸਾ ਹਿੰਸਾਗ੍ਰਸਤ ਦੁਵਲੰਗੀ ਆਦਮੀਆਂ ਅਤੇ ਦੁਵਲੰਗੀ ਔਰਤਾਂ ਦੇ ਜੀਵਨ ’ਤੇ ਚਾਣਨਾ ਪਾਉਂਦਾ ਹੈ।
ਦਿ ਟਰਾਂਸ ਰਾਈਟ ਨਾਓ ਕਲੈਕਟਿਵ (TRNC) ਪੂਰੇ ਭਾਰਤ ਵਿੱਚ ਦਲਿਤ, ਬਹੁਜਨ ਅਤੇ ਆਦਿਵਾਸੀ ਦੁਵਲੰਗੀ ਲੋਕਾਂ ਦੀ ਅਵਾਜ਼ ਨੂੰ ਕੇਂਦਰ ਵਿੱਚ ਰੱਖਦਾ ਹੈ। ਇਹਨਾਂ ਨੇ ਸੰਦਾਕਰੰਗਾ ਦਾ ਪਹਿਲਾ ਪ੍ਰਦਰਸ਼ਨ 23 ਨਵੰਬਰ 2022 ਵਿੱਚ ਚੇੱਨਈ, ਤਾਮਿਲਨਾਡੂ ਵਿਖੇ ਪੇਸ਼ ਕੀਤਾ ਸੀ। ਇੱਕ ਘੰਟੇ ਦਾ ਇਹ ਨਾਟਕ ਨੌਂ ਦੁਵਲੰਗੀ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ ਨਿਰਦੇਸ਼ਤ, ਨਿਰਮਿਤ ਅਤੇ ਪ੍ਰਦਰਸ਼ਤ ਕੀਤਾ ਜਾਂਦਾ ਹੈ।
“ਮਰ ਚੁੱਕੇ ਦੁਵਲੰਗੀ ਵਿਅਕਤੀਆਂ ਦੀ ਯਾਦ ਵਿੱਚ 20 ਨਵੰਬਰ ਨੂੰ ਅੰਤਰਰਾਸ਼ਟਰੀ ਯਾਦਗਾਰੀ ਦੁਵਲੰਗੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਹਨਾਂ ਦੀ ਜ਼ਿੰਦਗੀ ਸੌਖ਼ੀ ਨਹੀ ਹੈ, ਕਿਉਂਕਿ ਇਹਨਾਂ ਨੂੰ ਅਕਸਰ ਆਪਣੇ ਪਰਿਵਾਰਾਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਸਮਾਜ ਦੁਆਰਾ ਅਸਵੀਕਾਰ ਕੀਤਾ ਜਾਂਦਾ ਹੈ। ਕਈਆਂ ਨੂੰ ਜਾਂ ਤਾਂ ਕਤਲ਼ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਹ ਖ਼ੁਦਕੁਸ਼ੀ ਕਰ ਕੇ ਮਰ ਜਾਂਦੇ ਹਨ,” TRNC ਦੀ ਸੰਸਥਾਪਕ ਗ੍ਰੇਸ ਬਾਨੂ ਦੱਸਦੀ ਹਨ।

ਚੇੱਨਈ, ਤਾਮਿਲਨਾਡੂ ਵਿੱਚ ਨਾਟਕ ‘ਸੰਦਾਕਾਰੰਗਾ’ ਦੀ ਤਿਆਰੀ ਦੌਰਾਨ ਕਲਾਕਾਰ

ਇਕ ਅਧਿਆਪਕ ਦੀ ਭੂਮਿਕਾ ਨਿਭਾਉਂਦੀ ਹੋਈ ਥੀਏਟਰ ਕਲਾਕਾਰ, ਗ੍ਰੇਸ ਬਾਨੂ, ਜੋ ਇੱਕ ਕਲਾਸਰੂਮ ਸੈਟਿੰਗ ਵਿੱਚ ਕ੍ਰੋਮੋਜ਼ੋਮ ਅਤੇ ਦੁਵਲੰਗੀ ਭਾਈਚਾਰੇ ਦੀ ਜਿਣਸੀ ਪਛਾਣ ਬਾਰੇ ਸਮਝਾ ਰਹੀ ਹਨ
“ਹਰ ਸਾਲ ਇਹ ਸੰਖਿਆ ਵੱਧ ਰਹੀ ਹੈ। ਜਦੋਂ ਦੁਵਲੰਗੀ ਸਮਾਜ ਨਾਲ ਅੱਤਿਆਚਾਰ ਹੁੰਦਾ ਹੈ ਤਾਂ ਕੋਈ ਵੀ ਅਵਾਜ਼ ਨਹੀਂ ਚੁੱਕਦਾ। ਇਸ ਪ੍ਰਤੀ ਸਾਡਾ ਸਮਾਜ ਬਿਲਕੁਲ ਚੁੱਪ ਹੈ,” ਬਾਨੂ ਕਹਿੰਦੀ ਹਨ ਜੋ ਕਿ ਇੱਕ ਕਲਾਕਾਰ ਅਤੇ ਕਾਰਕੁਨ ਹਨ। “ਅਸੀਂ ਇਸ ਬਾਰੇ ਅਵਾਜ਼ ਚੁੱਕਣੀ ਸੀ। ਇਸੇ ਕਰਕੇ ਅਸੀਂ ਇਸ (ਨਾਟਕ) ਦਾ ਨਾਂ ‘ਸੰਦਾਕਾਰੰਗਾ’ ਰੱਖਿਆ।”
2017 ਵਿੱਚ ਇਹ ਨਾਟਕ
‘ਸੰਦਾਕਰਾਈ’ ਨਾਂ ਹੇਂਠ ਖੇਡਿਆ ਗਿਆ ਅਤੇ ਬਾਅਦ ਵਿੱਚ 2022 ਵਿੱਚ ਇਹ ਸਿਰਲੇਖ਼ ਬਦਲ ਕੇ ‘ਸੰਦਾਕਾਰੰਗਾ’ ਕਰ ਦਿੱਤਾ ਗਿਆ। ਗ੍ਰੇਸ
ਬਾਨੂ ਦੱਸਦੀ ਹਨ,“ਸਾਰੇ ਦੁਵਲੰਗੀ ਵਿਅਕਤੀਆਂ ਨੂੰ ਇਸ ਵਿੱਚ ਸ਼ਾਮਿਲ ਕਰਨ ਲਈ ਅਸੀਂ ਇਸ ਨੂੰ ਬਦਲ
ਦਿੱਤਾ ਸੀ।” ਇਸ ਨਾਟਕ ਵਿਚਲੇ ਨੌਂ ਕਲਾਕਾਰ ਦੁਵਲੰਗੀਆਂ ਦੇ ਦੁੱਖਾਂ ਅਤੇ ਤਕਲੀਫ਼ਾਂ ਬਾਰੇ ਬਿਆਨ
ਕਰਦੇ ਹਨ ਅਤੇ ਇਸ ਸਮੁਦਾਇ ਨਾਲ ਹੁੰਦੇ ਜਬਾਨੀ ਅਤੇ ਸਰੀਰਕ ਸੋਸ਼ਣ ਬਾਰੇ ਲੋਕਾਂ ਦੀ ਅਣਜਾਣਤਾ ਅਤੇ
ਚੁੱਪੀ ’ਤੇ ਸਵਾਲ ਕਰਦੇ ਹਨ। ਸੰਦਾਕਾਰੰਗਾ ਦੀ ਲੇਖਿਕਾ ਅਤੇ ਨਿਰਦੇਸ਼ਕ ਨੇਘਾ ਦਾ ਕਹਿਣਾ ਹੈ,“ਇਹ
ਪਹਿਲੀ ਵਾਰ ਹੋਇਆ ਹੈ ਕਿ ਦੁਵਲੰਗੀ
ਆਦਮੀ ਅਤੇ ਦੁਵਲੰਗੀ ਔਰਤਾਂ ਇੱਕ ਮੰਚ ’ਤੇ ਇਕੱਠੇ ਹੋਏ ਹਨ।”
“ਅਸੀਂ ਹਮੇਸ਼ਾ ਜਿਉਂਦੇ ਰਹਿਣ ਲਈ ਮੁਸ਼ੱਕਤ ਕਰਦੇ ਰਹੇ ਹਾਂ। ਅਸੀਂ ਆਪਣੇ ਮਹੀਨਾਵਰ ਬਿੱਲਾਂ ਦਾ ਭੁਗਤਾਨ ਕਰਨ ਜਾਂ ਜਰੂਰੀ ਵਸਤਾਂ ਖ਼ਰੀਦਣ ਲਈ ਲਗਾਤਾਰ ਕੰਮ ਕਰਦੇ ਰਹੇ ਹਾਂ। ਇਹ ਨਾਟਕ ਲਿਖਦੇ ਸਮੇਂ ਮੈਂ ਉਤਸ਼ਾਹਿਤ ਸੀ, ਨਾਲ ਹੀ ਇਹ ਸੋਚ ਕੇ ਗੁੱਸਾ ਵੀ ਆ ਰਿਹਾ ਸੀ ਕਿ ਦੁਵਲੰਗੀ ਆਦਮੀਆਂ ਅਤੇ ਦੁਵਲੰਗੀ ਔਰਤਾਂ ਨੂੰ ਕਦੇ ਵੀ ਸਿਨੇਮਾ ਜਾਂ ਥੀਏਟਰ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਮੈਂ ਸੋਚਿਆ ਕਿ ਅਸੀਂ ਜਿਉਂਦੇ ਰਹਿਣ ਲਈ ਜੋਖ਼ਿਮ ਉਠਾਉਂਦੇ ਹਾਂ, ਤਾਂ ਕਿਉਂ ਨਾ ਇੱਕ ਨਾਟਕ ਲਿਖਣ ਲਈ ਵੀ ਜੋਖ਼ਿਮ ਲਈ ਜਾਵੇ,” ਨੇਘਾ ਅੱਗੇ ਕਹਿੰਦੀ ਹਨ।
ਇਹ ਤਸਵੀਰ-ਕਹਾਣੀ ਉਹਨਾਂ ਪਲਾਂ ਨੂੰ ਉਜਾਗਰ ਕਰਦੀ ਹੈ ਜੋ ਦੁਵਲੰਗੀ ਸਮੁਦਾਇ ਦੇ ਗਵਾਚੇ ਇਤਿਹਾਸ ਨੂੰ ਜੀਵਿਤ ਕਰਦੇ ਹਨ ਅਤੇ ਉਹਨਾਂ ਦੇ ਜਿਓਣ ਦੇ ਅਧਿਕਾਰ ਅਤੇ ਸਰੀਰਕ ਅੰਤਰ ਪ੍ਰਤੀ ਸਤਿਕਾਰ ਨੂੰ ਅੱਗੇ ਲਿਆਉਂਦੇ ਹਨ।


ਨੇਘਾ (ਖੱਬੇ) , ‘ ਸੰਦਾਕਾਰੰਗਾ’ ਦ ੀ ਅਦਾਕਾਰ ਅਤੇ ਨਿਰਦੇਸ਼ਕ ਅਤੇ ਗ੍ਰੇਸ ਬਾਨੋ (ਸੱਜੇ) , ਟ੍ਰਾਂਸ ਰਾਈਟਸ ਕਾਰਕੁਨ ਦ ੀ ਇੱਕ ਤਸਵੀਰ


ਖੱਬੇ: ਰੇਣੁਕਾ ਜੇ. ਟ੍ਰਾਂਸ ਰਾਈਟਸ ਨਾਓ ਕਲੈਕਟਿਵ ਦੀ ਸੱਭਿਆਚਾਰਕ ਕੋਆਰਡੀਨੇਟਰ ਅਤੇ ਇੱਕ ਥੀਏਟਰ ਕਲਾਕਾਰ ਹਨ । ਸੱਜੇ: ਪ੍ਰੈਜ਼ੀ ਡੀ. ਇੱਕ ਥੀਏਟਰ ਕਲਾਕਾਰ ਵੀ ਹਨ ਅਤੇ ਪੋਸ਼ਾਕ ਡਿਜ਼ਾਈਨ ਅਤੇ ਫੈਸ਼ਨ ( Costume Design and Fashion ) ਵਿੱਚ ਪੋਸਟ ਗ੍ਰੈਜੂਏਟ ਡਿਗਰੀ ਕਰ ਰਹੀ ਹਨ


ਰਿਜ਼ਵਾਨ ਐਸ. (ਖੱਬੇ) ਅਤੇ ਅਰੁਣ ਕਾਰਤਿਕ (ਸੱਜੇ) ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦੇ ਹਨ ਅਤੇ ਥੀਏਟਰ ਕਲਾਕਾਰ ਵੀ ਹਨ। ' ਇਸ ਭਾਈਚਾਰੇ ਵਿਚ ਦੁਵਲੰਗੀ ਪੁਰਸ਼ ਘੱਟ ਗਿਣਤੀ ਵਿੱਚ ਹਨ । ਇਹ ਨਾਟਕ ਦੁਵਲੰਗੀ ਪੁਰਸ਼ਾਂ ਦੀਆਂ ਕਹਾਣੀਆਂ ਵੀ ਦੱਸਦਾ ਹੈ ,' ਅਰੁਣ ਕਹਿੰਦੇ ਹਨ


'ਮੈਨੂੰ ਉਮੀਦ ਹੈ ਕਿ ਇਹ ਨਾਟਕ ਵਿਆਪਕ ਪੱਧਰ ' ਤੇ ਪਹੁੰਚੇਗਾ ਅਤੇ ਦੁਵਲੰਗੀ ਲੋਕਾਂ ਨੂੰ ਜਿਉਣ ਦੀ ਤਾਕਤ ਦੇਵੇਗਾ ,' ਅਜੀਤਾ ਵਾਈ. (ਖੱਬੇ) , ਜੋ ਕਿ ਇੱਕ ਇੰਜੀਨੀਅਰਿੰਗ ਵਿਦਿਆਰਥਣ , ਥੀਏਟਰ ਕਲਾਕਾਰ ਹਨ ਅਤੇ ਟ੍ਰਾਂਸ ਰਾਈਟਸ ਨਾਓ ਕਲੈਕਟਿਵ ( TRNC ) ਵਿੱਚ ਵਿਦਿਆਰਥੀ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾ ਰਹੀ ਹਨ। ਰਾਘਨੀਰਾਜੇਸ਼ (ਸੱਜੇ) ਦੀ ਇੱਕ ਤਸਵੀਰ ਜੋ ਇੱਕ ਥੀਏਟਰ ਕਲਾਕਾਰ ਹਨ


ਖੱਬੇ: ਨਿਸ਼ਾਥਨਾ ਜੌਨਸਨ ਦੀ ਇੱਕ ਤਸਵੀਰ, ਜੋ ਇੱਕ ਪ੍ਰਾਈਵੇਟ ਕੰਪਨੀ ਵਿੱਚ ਇੱਕ ਵਿਸ਼ਲੇਸ਼ਕ ਅਤੇ ਇੱਕ ਥੀਏਟਰ ਕਲਾਕਾਰ ਹਨ। 'ਇਹ ਨਾਟਕ ਨਾ ਸਿਰਫ਼ ਦੁਵਲੰਗੀ ਵਿਅਕਤੀਆਂ ਦੇ ਦੁੱਖਾਂ ਅਤੇ ਤਕਲੀਫ਼ਾਂ ਨੂੰ ਉਜਾਗਰ ਕਰਦਾ ਹੈ, ਸਗੋਂ ਉਹਨਾਂ ਲੋਕਾਂ ਦੇ ਜੀਵਨ ਨੂੰ ਵੀ ਦਰਸਾਉਂਦਾ ਹੈ ਜੋ ਆਪਣੇ ਹੱਕਾਂ ਲਈ ਲੜਦੇ ਹੋਏ ਆਪਣੀ ਜਾਨ ਦੇ ਚੁੱਕੇ ਹਨ।' ਸੱਜੇ: ਤਾਮਿਲਨਾਡੂ ਦੇ ਚੇੱਨਈ ਵਿੱਚ ਨਾਟਕ ਦੀ ਤਿਆਰੀ ਦੌਰਾਨ ਕਲਾਕਾਰ


ਖੱਬੇ: ਨਾਟਕ ਵਿੱਚ ਨਿਸ਼ਾਥਨਾ ਜੋਨਸਨ ਅਤੇ ਅਜਿਤਾ ਵਾਈ. ਸੱਜੇ: ਪ੍ਰੈਜ਼ੀ ਡੀ. ਆਪਣਾ ਮੇਕਅੱਪ ਕਰਦੀ ਹੋਈ

‘ਸੰਦਾਕਾਰੰਗਾ’
ਵਿਦਿਅਕ ਸੰਸਥਾਵਾਂ ਵਿੱਚ ਦੁਵਲੰਗੀ ਭਾਈਚਾਰੇ ਦੁਆਰਾ ਅਨੁਭਵ ਕੀਤੇ ਗਏ ਦੁਰਵਿਵਹਾਰ ਨੂੰ ਦਰਸਾਉਂਦੀ
ਹੈ

ਇੱਕ ਦ੍ਰਿਸ਼ ਜੋ ਦਰਸਾਉਂਦਾ ਹੈ ਕਿ ਇੱਕ ਦੁਵਲੰਗੀ ਔਰਤ ਨਾਲ ਉਸਦੇ ਘਰ ਵਿੱਚ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ

ਨਾਟਕ ਦਾ ਇੱਕ ਦ੍ਰਿਸ਼ ਜਿਸ ਵਿੱਚ ਪਰਿਵਰਤਨ ਥੈਰੇਪੀ ਦੇ ਦੁਖ਼ਦਾਈ ਬਚਪਨ ਦੇ ਅਨੁਭਵਾਂ ਅਤੇ ਲਿੰਗਿਕ ਨਿਰਧਾਰਿਤ ਸਮਾਜ ਦੇ ਅਨੁਕੂਲ ਨਾ ਹੋਣ ’ਤੇ ਸਹਿਣ ਕੀਤੇ ਜਾਂਦੇ ਅਪਮਾਨ ਅਤੇ ਦੁਰਵਿਵਹਾਰ ਨੂੰ ਦਰਸਾਇਆ ਗਿਆ ਹੈ

ਕਲਾਕਾਰ ਚੇੱਨਈ , ਤਾਮਿਲਨਾਡੂ ਵਿੱਚ ਸੰਦਾਕਾਰੰਗਾ ਦੀ ਤਿਆਰੀ ਕਰਦੇ ਹੋਏ

ਨਾਟਕ ਵਿੱਚ , ਨੇਘਾ ਦੁਵਲੰਗੀ ਸਮਾਜ ਦੁਆਰਾ ਸਹਿਣ ਕੀਤੇ ਜਾਂਦੀ ਪਰੇਸ਼ਾਨੀ ਅਤੇ ਹਿੰਸਾ ਦੇ ਬਾਰੇ ਸਮਾਜ ਦੀ ਚੁੱਪ ' ਤੇ ਸਵਾਲ ਉਠਾਉਂਦੀ ਹਨ

ਪ੍ਰੈਜ਼ੀ ਡੀ. ਇੱਕ ਦੁਵਲੰਗੀ ਵਿਅਕਤੀ ਦੇ ਦਰਦ ਅਤੇ ਪੀੜਾ ਨੂੰ ਦਰਸਾਉਂਦੀ ਹੋਈ ਜਿਸ ਨੂੰ ਲਿੰਗ ਪੁਸ਼ਟੀਕਰਨ ਸਰਜਰੀ ਤੋਂ ਲੰਘਣਾ ਪੈ ਰਿਹਾ ਹੈ

ਰਿਜ਼ਵਾਨ ਐਸ. ਇੱਕ ਦੁਵਲੰਗੀ ਮਰਦ ਦੀ ਭੂਮਿਕਾ ਨਿਭਾਉਂਦੇ ਹੋਏ ਅਤੇ ਇੱਕ ਭਿੰਨਤਾ ਭਰੇ ਸਮਾਜ ਵਿੱਚ ਪਿਆਰ , ਉਦਾਸੀ ਅਤੇ ਦਰਦ ਦੇ ਆਪਣੇ ਅਨੁਭਵ ਨੂੰ ਦਰਸਾਉਂਦੇ ਹੋਏ

ਗ੍ਰੇਸ ਬਾਨੂ ਇੱਕ ਦੁਵਲੰਗੀ ਔਰਤ ਦੀ ਭੂਮਿਕਾ ਨਿਭਾਉਂਦੀ ਹੋਈ ਜੋ ਪੁਲਿਸ ਕਰਮਚਾਰੀਆਂ ਦੁਆਰਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ

ਨੇਘਾ (ਖੜ੍ਹੀ) ਦਰਸ਼ਕਾਂ ਨੂੰ ਦੁਵਲੰਗੀ ਲੋਕਾਂ ਦੇ ਸਰੀਰਕ ਅੰਤਰ ਦਾ ਸਤਿਕਾਰ ਕਰਨ ਅਤੇ ਸਰੀਰਕ ਅਪਮਾਨ ( body shaming ) , ਟ੍ਰਾਂਸਫੋਬੀਆ ਅਤੇ ਦੁਵਲੰਗੀ ਭਾਈਚਾਰੇ ਵਿਰੁੱਧ ਹਿੰਸਾ ਨੂੰ ਖ਼ਤਮ ਕਰਨ ਦੀ ਮੰਗ ਕਰਦੀ ਹੋਈ

ਕਲਾਕਾਰ ਉਹਨਾਂ ਤਰੀਕਿਆਂ ਨੂੰ ਦਰਸਾਉਂਦੇ ਹੋਏ ਜਿਹਨਾਂ ਜ਼ਰੀਏ ਇਹ ਸਮਾਜ ਦੁੱਖ-ਤਕਲੀਫਾਂ ਦੇ ਬਾਵਜੂਦ ਆਪਣੇ ਜੀਵਨ ਵਿੱਚ ਖੁਸ਼ੀ ਅਤੇ ਜਸ਼ਨ ਲਿਆਉਂਦਾ ਹੈ

ਉਹਨਾਂ ਕਲਾਕਾਰਾਂ ਦੀ ਟੀਮ ਜਿਨ੍ਹਾਂ ਨੇ ਨਵੰਬਰ 2022 ਵਿੱਚ ਆਯੋਜਿਤ ਆਪਣੇ ਨਾਟਕ ਸੰਦਾਕਰੰਗਾ ਰਾਹੀਂ ਮੰਚ ' ਤੇ ਦੁਵਲੰਗੀ ਭਾਈਚਾਰੇ ਦੇ ਗਵਾਚੇ ਹੋਏ ਇਤਿਹਾਸ ਨੂੰ ਮੁੜ ਸਜੀਵ ਕੀਤਾ

ਨਾਟਕ ਦੀ ਪਹਿਲੀ
ਰਾਤ
ਪੇਸ਼ਕਾਰੀ ਦੀ ਸਮਾਪਤੀ ਉਪਰੰਤ ਦਰਸ਼ਕ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਹੋਏ
ਤਰਜਮਾ: ਇੰਦਰਜੀਤ ਸਿੰਘ