ਨਾਮ: ਵਜੈਸਿੰਘ ਪਾਰਗੀ। ਜਨਮ: 1963। ਪਿੰਡ: ਇਟਾਵਾ। ਜ਼ਿਲ੍ਹਾ: ਦਾਹੋਦ, ਗੁਜਰਾਤ। ਭਾਈਚਾਰਾ: ਆਦਿਵਾਸੀ ਪੰਚਮਹਾਲੀ ਭੀਲ। ਪਰਿਵਾਰਕ ਮੈਂਬਰ: ਪਿਤਾ, ਚਿਸਕਾ ਭਾਈ। ਮਾਂ, ਚਤੁਰਾ ਬੇਨ। ਪੰਜ ਭੈਣ-ਭਰਾ, ਜਿਨ੍ਹਾਂ ਵਿੱਚੋਂ ਵਜੈਸਿੰਘ ਸਭ ਤੋਂ ਵੱਡੇ ਹਨ। ਪਰਿਵਾਰ ਦੀ ਰੋਜ਼ੀਰੋਟੀ ਦਾ ਵਸੀਲਾ: ਖੇਤ ਮਜ਼ਦੂਰੀ।

ਗ਼ਰੀਬ ਆਦਿਵਾਸੀ ਪਰਿਵਾਰ ਵਿੱਚ ਪੈਦਾ ਹੋਣ ਦੇ ਆਪਣੇ ਵਿਰਸੇ ਨੂੰ ਵਜੈਸਿੰਘ ਬਿਆਨ ਕਰਦੇ ਹਨ: 'ਮਾਂ ਦੀ ਕੁੱਖ ਦਾ ਹਨ੍ਹੇਰਾ।' 'ਇਕਲਾਪੇ ਦਾ ਮਾਰੂਥਲ।' 'ਮੁੜ੍ਹਕੇ ਦਾ ਭਰਿਆ ਖ਼ੂਹ।' ਇਸ ਤੋਂ ਇਲਾਵਾ 'ਭੁੱਖ' ਅਤੇ 'ਉਦਾਸੀ ਭਰੀਆਂ ਯਾਦਾਂ' ਅਤੇ 'ਜੁਗਨੂੰਆਂ ਜਿੰਨੀ ਕੁ ਰੌਸ਼ਨੀ'। ਜਨਮ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸ਼ਬਦਾਂ ਪ੍ਰਤੀ ਮੋਹ ਰਿਹਾ ਹੈ।

ਇੱਕ ਵਾਰ ਦੀ ਲੜਾਈ ਦੌਰਾਨ ਇੱਕ ਗੋਲੀ ਉਸ ਸਮੇਂ ਦੇ ਨੌਜਵਾਨ ਆਦਿਵਾਸੀਆਂ ਦੇ ਜਬਾੜੇ ਅਤੇ ਗਰਦਨ ਨੂੰ ਛੂਹ ਗਈ। ਉਨ੍ਹਾਂ ਦੀ ਆਵਾਜ਼ 'ਤੇ ਵੀ ਜ਼ਖ਼ਮ ਦਾ ਡੂੰਘਾ ਅਸਰ ਪਿਆ, ਜਿਸ ਤੋਂ ਉਹ ਸੱਤ ਸਾਲ ਦੇ ਲੰਬੇ ਇਲਾਜ, 14 ਸਰਜਰੀ ਅਤੇ ਭਾਰੀ ਕਰਜ਼ੇ ਦੇ ਬਾਅਦ ਵੀ ਠੀਕ ਨਾ ਹੋ ਸਕੇ। ਇਹ ਉਨ੍ਹਾਂ ਲਈ ਦੋਹਰਾ ਝਟਕਾ ਸੀ। ਜਿਸ ਭਾਈਚਾਰੇ ਵਿੱਚ ਉਹ ਪੈਦਾ ਹੋਏ ਸਨ, ਉਸਦੀ ਤਾਂ ਇਸ ਦੁਨੀਆਂ ਵਿੱਚ ਕੋਈ ਸੁਣਵਾਈ ਨਹੀਂ ਸੀ, ਪਰ ਜੋ ਆਵਾਜ਼ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਤੋਹਫ਼ੇ ਵਜੋਂ ਮਿਲੀ ਸੀ, ਉਹ ਹੁਣ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਹਾਂ, ਉਨ੍ਹਾਂ ਦੀ ਨਜ਼ਰ ਪਹਿਲਾਂ ਵਾਂਗ ਤਿੱਖੀ ਰਹੀ। ਵਜੈਸਿੰਘ ਲੰਬੇ ਸਮੇਂ ਤੋਂ ਗੁਜਰਾਤੀ ਸਾਹਿਤ ਦੀ ਦੁਨੀਆ ਦੇ ਸਭ ਤੋਂ ਵਧੀਆ ਪਰੂਫ-ਰੀਡਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੀਆਂ ਆਪਣੀਆਂ ਲਿਖਤਾਂ ਨੂੰ ਕਦੇ ਵੀ ਉਹ ਸਤਿਕਾਰ ਨਹੀਂ ਮਿਲਿਆ ਜਿਸਦੇ ਉਹ ਹੱਕਦਾਰ ਸਨ।

ਇੱਥੇ ਗੁਜਰਾਤੀ ਲਿਪੀ ਵਿੱਚ ਲਿਖੀ ਵਜੈਸਿੰਘ ਦੀ ਪੰਚਮਹਾਲੀ ਭੀਲੀ ਜਬਾਨ ਦੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ, ਜੋ ਉਨ੍ਹਾਂ ਦੀ ਦੁਚਿੱਤੀ ਨੂੰ ਦਰਸਾਉਂਦੀ ਹੈ।

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਪੰਚਮਹਾਲੀ ਭੀਲੀ ਵਿੱਚ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਅੰਗਰੇਜ਼ੀ ਕਵਿਤਾ ਦਾ ਪਾਠ ਸੁਣੋ

મરવું હમુન ગમતું નથ

ખાહડા જેતરું પેટ ભરતાં ભરતાં
ડુંગોર ઘહાઈ ગ્યા
કોતેડાં હુકાઈ ગ્યાં
વગડો થાઈ ગ્યો પાદોર
હૂંકળવાના અન કરહાટવાના દંન
ઊડી ગ્યા ઊંસે વાદળાંમાં
અન વાંહળીમાં ફૂંકવા જેતરી
રઈં નીં ફોહબાંમાં હવા
તેર મેલ્યું હમુઈ ગામ
અન લીદો દેહવટો

પારકા દેહમાં
ગંડિયાં શેરમાં
કોઈ નીં હમારું બેલી
શેરમાં તો ર્‌યાં હમું વહવાયાં

હમું કાંક ગાડી નીં દીઈં શેરમાં
વગડાવ મૂળિયાં
એવી સમકમાં શેરના લોકુએ
હમારી હારું રેવા નીં દીદી
પૉગ મેલવા જેતરી ભૂંય

કસકડાના ઓડામાં
હિયાળે ઠૂંઠવાતા ર્‌યા
ઉનાળે હમહમતા ર્‌યા
સુમાહે લદબદતા ર્‌યા
પણ મળ્યો નીં હમુન
હમારા બાંદેલા બંગલામાં આસરો

નાકાં પર
ઘેટાં-બૉકડાંની જેમ બોલાય
હમારી બોલી
અન વેસાઈં હમું થોડાંક દામમાં

વાંહા પાસળ મરાતો
મામાનો લંગોટિયાનો તાનો
સટકાવે વીંસુની જીમ
અન સડે સૂટલીઈં ઝાળ

રોજના રોજ હડહડ થાવા કરતાં
હમહમીને સમો કાડવા કરતાં
થાય કી
સોડી દીઈં આ નરક
અન મેલી દીઈં પાસા
ગામના ખોળે માથું
પણ હમુન ડહી લેવા
ગામમાં ફૂંફાડા મારે સે
ભૂખમરાનો ભોરિંગ
અન
મરવું હમુન ગમતું નથ.

ਮੈਂ ਮਰਨਾ ਨਹੀਓਂ ਚਾਹੁੰਦਾ

ਇੱਕ ਜੁੱਤੀ ਜਿੱਡਾ ਢਿੱਡ ਭਰਨ ਨੂੰ,
ਪਹਾੜ ਢਹਿ ਗਏ,
ਨਦੀਆਂ ਸੁੱਕ ਗਈਆਂ,
ਜੰਗਲ ਬਣ ਗਏ ਪਿੰਡ ਵੀ,
ਗਰਜਨ ਤੇ ਚੀਕਣ ਦੇ ਦਿਨ
ਭਾਫ਼ ਬਣ ਹੋ ਗਏ ਬੱਦਲ।
ਬੰਸਰੀ ਵਜਾ ਸਕਾਂ, ਨਹੀਂ ਰਹੀ
ਮੇਰੇ ਫ਼ੇਫੜਿਆਂ 'ਚ ਹਵਾ ਇੰਨੀ;
ਉਹੀ ਘੜੀ ਸੀ ਜਦੋਂ ਪਿੰਡੋਂ ਹੋਏ
ਜਲਾਵਤਨ ਸੀ...

ਬੇਗ਼ਾਨੇ ਮੁਲਕ,
ਕਿਸੇ ਸ਼ਦਾਈ ਸ਼ਹਿਰ ਅੰਦਰ,
ਕੋਈ ਸਾਡੀ ਪਰਵਾਹ ਨਾ ਕਰਦਾ
ਅਸੀਂ ਠਹਿਰੇ ਕੁਜਾਤ ਲੋਕ।
ਪੈਰ ਜਮਾ ਨਾ ਲਈਏ ਇੱਥੇ ਕਿਤੇ ਅਸੀਂ
ਇਸੇ ਡਰੋਂ ਸਹਿਮੇ ਲੋਕਾਂ ਨੇ
ਸਾਨੂੰ ਪੈਰ ਰੱਖਣ ਜੋਗੀ ਥਾਂ ਵੀ ਨਾ ਦਿੱਤੀ।

ਪਲਾਸਟਿਕ ਦੀਆਂ ਕੰਧਾਂ
ਅੰਦਰ ਸਿਮਟ ਗਈ ਜ਼ਿੰਦਗੀ
ਠੰਡ ਨਾਲ਼ ਕੰਬਦੀ,
ਗਰਮੀ 'ਚ ਤਪਦੀ
ਮੀਂਹ 'ਚ ਭਿੱਜਦੀ
ਪਰ ਕਿਤੇ ਠ੍ਹਾਰ ਨਾ ਮਿਲ਼ੀ
ਹੱਥੀਂ ਉਸਾਰੇ ਬੰਗਲਿਆਂ ਵਿੱਚ ਵੀ ਨਾ।

ਗਲ਼ੀ ਦੇ ਕਿਸੇ ਖੂੰਝੇ,
ਸਾਡੀ ਕਿਰਤ ਹੁੰਦੀ ਨੀਲਾਮ ਇਓਂ,
ਲੱਗੇ ਬੋਲੀ ਡੰਗਰਾਂ ਦੀ ਜਿਓਂ,
ਸਾਨੂੰ ਖਰੀਦਣ ਦੀ ਮੰਡੀ ਲੱਗੇ।

ਸਾਡੀਆਂ ਪਿੱਠਾਂ 'ਤੇ,
ਮਾਮਾ ਤੇ ਲੰਗੋਟੀਆ ਕਹਿ ਛੇੜਿਆ ਜਾਂਦਾ
ਜਿਓਂ ਬਿੱਛੂ ਮਾਰਨ ਡੰਗ ਕੋਈ
ਬੋਲਾਂ ਦਾ ਜ਼ਹਿਰ ਸਿਰਾਂ ਨੂੰ ਚੜ੍ਹਦਾ।

ਕੁੱਤੇਖਾਣੀ ਹੁੰਦੀ ਨੂੰ,
ਮਨ ਹੋਵੇ ਭੱਜ ਜਾਵਾਂ ਇਸ ਨਰਕ 'ਚੋਂ,
ਇਹ ਘੁੱਟਣ ਭਰਿਆ ਜੀਵਨ।
ਪਿੰਡ ਮੁੜੀਏ,
ਸਿਰ ਰੱਖੀਏ ਇਹਦੀ ਗੋਦੀ ਵਿੱਚ।
ਪਰ ਸਾਨੂੰ ਡੰਗਣ ਨੂੰ
ਪਿੰਡ ਵੀ ਫਿਰਦੇ ਸੱਪ
ਭੁੱਖਮਰੀ ਦੇ,
ਤੇ
ਮੈਂ ਮਰਨਾ ਨਹੀਓਂ ਚਾਹੁੰਦਾ...


ਇਸ ਸਮੇਂ ਕਵੀ ਦਾਹੋਦ ਦੇ ਕਾਈਜ਼ਰ ਮੈਡੀਕਲ ਨਰਸਿੰਗ ਹੋਮ ਵਿਖੇ ਫੇਫੜੇ ਦੇ ਕੈੰਸਰ ਦੀ ਚੌਥੀ ਸਟੇਜ 'ਤੇ ਹਨ ਤੇ ਜ਼ਿੰਦਗੀ ਤੇ ਮੌਤ ਨਾਲ਼ ਲੜ ਰਹੇ ਹਨ।

ਤਰਜਮਾ: ਕਮਲਜੀਤ ਕੌਰ

Vajesinh Pargi

Based in Dahod, Gujarat, Vajesingh Pargi is a poet writing in Panchamahali Bhili and Gujarati. He has published two collections of his poems titled "Zakal naa moti" and "Aagiyanun ajawalun." He worked as a proof-reader with the Navajivan Press for more than a decade.

Other stories by Vajesinh Pargi
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur