ਮਾਜੁਲੀ ਵਿੱਚ ਇੱਕ ਮਖੌਟਾ ਬਣਾਉਣ ਲਈ ਗੋਬਰ, ਮਿੱਟੀ ਅਤੇ ਬਾਂਸ ਦੀ ਵਰਤੋਂ ਕੀਤੀ ਜਾਂਦੀ ਹੈ। ਬ੍ਰਹਮਪੁੱਤਰ ਦੇ ਇਸ ਟਾਪੂ ’ਤੇ ਮਿਲਦੀ ਇਹ ਕਲਾ ਕਾਰੀਗਰਾਂ ਦੀਆਂ ਪੀੜ੍ਹੀਆਂ ਤੋਂ ਚਲਦੀ ਆ ਰਹੀ ਹੈ। “ਮਖੌਟੇ ਸਾਡੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਅਸੀਂ ਉਹਨਾਂ ਆਖ਼ਰੀ ਪਰਿਵਾਰਾਂ ਵਿੱਚੋ ਹਾਂ ਜੋ ਅਜੇ ਤੱਕ ਇਸ ਕਲਾ ਦਾ ਅਭਿਆਸ ਕਰ ਰਹੇ ਹਾਂ,” ਕਾਰੀਗਰ ਗੋਸਵਾਮੀ ਕਹਿੰਦੇ ਹਨ। ਇੱਥੇ ਬਣਾਏ ਜਾਣ ਵਾਲੇ ਦੋਵੇਂ ਤਰ੍ਹਾਂ ਦੇ ਮਖੌਟੇ, ਸਾਧਾਰਨ ਅਤੇ ਵਿਸਤ੍ਰਿਤ, ਬ੍ਰਹਮਪੁੱਤਰ ਦੇ ਇਸ ਟਾਪੂ ’ਤੇ ਮਨਾਏ ਜਾਣ ਵਾਲੇ ਸਲਾਨਾ ਨਾਟਕ ਪ੍ਰਦਰਸ਼ਨਾਂ ਦੌਰਾਨ ਅਤੇ ਦੇਸ਼ ਭਰ ਵਿੱਚ ਹੋਣ ਵਾਲੇ ਹੋਰ ਤਿਉਹਾਰਾਂ ਲਈ ਵੀ ਪਹਿਨੇ ਜਾਂਦੇ ਹਨ।

“ਮੈਂ ਆਪਣੀ ਪਰਿਵਾਰਕ ਪਰੰਪਰਾ ਨੂੰ ਅੱਗੇ ਚਲਦੇ ਰੱਖਣ ਵਿੱਚ ਕਾਮਯਾਬ ਹੋਇਆ ਹਾਂ,” 25 ਸਾਲਾ ਅਨੁਪਮ ਕਹਿੰਦੇ ਹਨ। ਪੀੜ੍ਹੀਆਂ ਤੋਂ ਉਹਨਾਂ ਦਾ ਪਰਿਵਾਰ ਇਹ ਕੰਮ ਕਰਦਾ ਆ ਰਿਹਾ ਹੈ ਅਤੇ ਨੌ ਜੀਆਂ ਦੇ ਉਹਨਾਂ ਦੇ ਪਰਿਵਾਰ ਦਾ ਹਰ ਮੈਂਬਰ ਇਸ ਕਲਾ ਨਾਲ ਜੁੜਿਆ ਹੋਇਆ ਹੈ।

“ਦੁਨੀਆਭਰ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਮਾਜੁਲੀ ਘੁੰਮਣ ਆਉਂਦੇ ਹਨ ਅਤੇ ਯਾਦਗਾਰ ਵੱਜੋਂ ਮਖੌਟੇ ਖਰੀਦ ਲੈਂਦੇ ਹਨ,” ਦਿਰੇਨ ਗੋਸਵਾਮੀ ਦੱਸਦੇ ਹਨ। ਉਹ ਅਨੁਪਮ ਦੇ 44 ਸਾਲਾ ਚਾਚਾ ਜੀ ਹਨ ਜੋ ਪਰਿਵਾਰ ਦੀ ਆਪਣੀ ਦੁਕਾਨ ’ਤੇ ਵੱਖੋ- ਵੱਖ ਅਕਾਰ ਦੇ ਮਖੌਟੇ ਵੇਚਦੇ ਹਨ। ਇੱਕ ਆਮ ਮਖੌਟੇ ਦੀ ਕੀਮਤ 300 ਤੋਂ ਸ਼ੁਰੂ ਹੁੰਦੀ ਹੈ, ਪਰ ਵਿਸ਼ੇਸ਼ ਪਸੰਦ ਨਾਲ ਤਿਆਰ ਕਰਵਾਏ ਮਖੌਟਿਆਂ ਦੀ ਕੀਮਤ 10,000 ਰੁਪਏ ਤੱਕ ਜਾ ਸਕਦੀ ਹੈ।

ਮਾਜੁਲੀ ਭਾਰਤ ਦਾ ਸਭ ਤੋਂ ਵੱਡਾ ਨਦੀ ਟਾਪੂ ਹੈ ਅਤੇ 2011 ਦੀ ਜਨਗਣਨਾ ਅਨੁਸਾਰ ਇਸਨੂੰ ‘ਅਸਾਮੀ ਵੈਸ਼ਨਵ ਧਰਮ ਅਤੇ ਸੰਸਕ੍ਰਿਤੀ ਦਾ ਮੁੱਖ ਕੇਂਦਰ ਮੰਨਿਆ ਗਿਆ ਹੈ, ਜਿੱਥੇ 60 ਸਤਰਾਂ ਭਾਵ ਵੈਸ਼ਨਵ ਮੱਠ ਹਨ।’

Anupam Goswami (left) and his uncle Dhiren at Sangeet Kala Kendra, their family-owned workshop
PHOTO • Riya Behl
Anupam Goswami (left) and his uncle Dhiren at Sangeet Kala Kendra, their family-owned workshop
PHOTO • Riya Behl

ਪਰਿਵਾਰ ਦੀ ਆਪਣੀ ਵਰਕਸ਼ਾਪ, ਸੰਗੀਤ ਕਲਾ ਕੇਂਦਰ, ਵਿੱਚ ਖੜ੍ਹੇ ਅਨੁਪਮ ਗੋਸਵਾਮੀ (ਸੱਜੇ) ਅਤੇ ਚਾਚਾ ਦਿਰੇਨ

Sangeet Kala Kendra consists of two workshop rooms (left) and an exhibition hall (right). These rooms are less than 10 steps away from their home
PHOTO • Riya Behl
Sangeet Kala Kendra consists of two workshop rooms (left) and an exhibition hall (right). These rooms are less than 10 steps away from their home
PHOTO • Riya Behl

ਸੰਗੀਤ ਕਲਾ ਕੇਂਦਰ ਵਿੱਚ ਦੋ ਵਰਕਸ਼ਾਪ ਕਮਰੇ (ਖੱਬੇ) ਅਤੇ ਇੱਕ ਪ੍ਰਦਰਸ਼ਨੀ ਹਾਲ (ਸੱਜੇ) ਹੈ। ਇਹ ਕਮਰੇ ਉਹਨਾਂ ਦੇ ਘਰ ਤੋਂ 10 ਕਦਮਾਂ ਤੋਂ ਵੀ ਘੱਟ ਦੂਰੀ ’ਤੇ ਹਨ

ਇੱਕ ਮਖੌਟੇ ਨੂੰ ਬਣਾਉਣ ਲਈ ਸਮਾਨ ਜਿਵੇਂ ਕਿ ਮਿੱਟੀ ਅਤੇ ਬਾਂਸ ਆਦਿ ਬ੍ਰਹਮਪੁੱਤਰ ਤੋ ਲਿਆਂਦਾ ਜਾਂਦਾ ਹੈ। ਮਾਜੁਲੀ ਇਸ ਨਦੀ ਦਾ ਸਭ ਤੋਂ ਵੱਡਾ ਟਾਪੂ ਹੈ, ਜਿਸ ਵਿੱਚ ਦੁਨੀਆ ਦਾ ਸਭ ਤੋਂ ਵੱਡੀ ਨਦੀ ਪ੍ਰਣਾਲੀ ਹੈ, ਜੋ ਭਾਰਤ ਦਾ 194,413 ਵਰਗ ਕਿਲੋਮੀਟਰ ਹਿੱਸਾ ਘੇਰਦੀ ਹੈ। ਇਹ ਨਦੀ ਆਪਣਾ ਪਾਣੀ ਹਿਮਾਲਿਆ ਦੀ ਗਲੇਸ਼ੀਅਰ ਬਰਫ਼ ਅਤੇ ਭਾਰੀ ਮਾਨਸੂਨ ਵਰਖਾ ਤੋਂ ਪ੍ਰਾਪਤ ਕਰਦੀ ਹੈ ਅਤੇ ਇਸੇ ਕਾਰਨ ਹੀ ਇੱਥੇ ਕਈ ਵਾਰ ਹੜ੍ਹ ਆ ਜਾਂਦੇ ਹਨ: ਸਾਰਾ ਸਾਲ ਮਾਜੁਲੀ ਅਤੇ ਆਲ਼ੇ-ਦੁਆਲ਼ੇ ਦੇ ਖੇਤਰਾਂ ਵਿੱਚ ਭੂ-ਖ਼ੋਰ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਮਖੌਟੇ ਬਣਾਉਣ ਵਾਲੇ ਦਸਤਕਾਰਾਂ ’ਤੇ ਇਸ ਭੂ-ਖ਼ੋਰ ਦਾ ਪ੍ਰਭਾਵ ਪੈਂਦਾ ਹੈ। “ਮਾਜੁਲੀ ਵਿੱਚ ਹੋਣ ਵਾਲਾ ਲਗਾਤਾਰ ਭੂ-ਖੋਰ [ਮਖੌਟੇ ਬਣਾਉਣ ਲਈ] ਲੋੜੀਂਦੀ ਮਿੱਟੀ ਦੇ ਸਰੋਤ ਤੱਕ ਸਾਡੀ ਪਹੁੰਚ ਨੂੰ ਬਹੁਤ ਮੁਸ਼ਕਿਲ ਬਣਾਉਂਦਾ ਹੈ,” ਦਿਰੇਨ ਗੋਸਵਾਮੀ ਇੰਡੀਅਨ ਡਿਵੈਲਪਮੈਂਟ ਰਿਵਿਊ ਵਿੱਚ ਲਿਖਦੇ ਹਨ। ਉਹਨਾਂ ਨੂੰ ਨੇੜੇ ਦੀ ਮਾਰਕਿਟ ਵਿੱਚੋਂ ਇੱਕ ਕੁਇੰਟਲ ਕੁਮਾਰ੍ਹ ਮਿੱਟੀ (ਚੀਕਣੀ ਮਿੱਟੀ) ਖ਼ਰੀਦਣ ਲਈ 1,500 ਰੁਪਏ ਅਦਾ ਕਰਨੇ ਪੈਂਦੇ ਹਨ। ਅਨੁਪਮ ਅੱਗੇ ਆਖਦੇ ਹਨ, “ਪਹਿਲਾਂ ਅਸੀਂ ਮਖੌਟੇ ਰੰਗਣ ਲਈ ਕੁਦਰਤੀ ਰੰਗਾਂ ਦੀ ਵਰਤੋਂ ਕਰਦੇ ਸੀ, ਪਰ ਹੁਣ ਇਹ ਮਿਲਣੇ ਬਹੁਤ ਔਖੇ ਹੋ ਗਏ ਹਨ।”

ਦਿਰੇਨ ਇਸ ਕਲਾ ਦਾ ਮੁੱਢ ਮਹਾਪੁਰਖ ਸ਼੍ਰੀਮੰਤ ਸ਼ੰਕਰਦੇਵ ਦੇ ਕਿਸੇ ਨਾਟਕ ਦੀ ਪ੍ਰਦਰਸ਼ਨੀ ਤੋਂ ਦੱਸਦੇ ਹਨ। “ਸਿਰਫ਼ ਮੇਕਅੱਪ ਨਾਲ ਕਿਸੇ [ਮਿਥਿਹਾਸਕ] ਕਿਰਦਾਰ ਦੀ ਦਿੱਖ ਬਣਾਉਣਾ ਮੁਸ਼ਕਿਲ ਸੀ। ਇਸ ਲਈ ਸ਼ੰਕਰਦੇਵ ਨੇ ਮਖੌਟੇ ਬਣਾਏ ਜੋ ਨਾਟਕ ਦੌਰਾਨ ਪਹਿਨੇ ਗਏ ਅਤੇ ਇਸ ਤਰ੍ਹਾਂ ਇਹ ਪਰੰਪਰਾ ਸ਼ੁਰੂ ਹੋਈ।”

ਗੋਸਵਾਮੀ ਪਰਿਵਾਰ 1663 ਤੋਂ ਸਮਾਗੁੜੀ ਸਤਰਾ ਵਿੱਚ ਸੰਗੀਤ ਕਲਾ ਕੇਂਦਰ ਚਲਾ ਰਿਹਾ ਹੈ। ਸਤਰਾ ਪਰੰਪਰਾਗਤ ਕਲਾਵਾਂ ਦੇ ਕੇਂਦਰ ਹਨ ਜੋ ਇੱਕ ਸਮਾਜ ਸੁਧਾਰਕ ਅਤੇ ਸੰਤ ਮਹਾਪੁਰਖ ਸ਼੍ਰੀਮੰਤ ਸ਼ੰਕਰਦੇਵ ਦੁਆਰਾ ਸਥਾਪਿਤ ਕੀਤੇ ਗਏ ਸਨ।

'ਮਖੌਟੇ ਸਾਡੀ ਸੰਸਕਿਤੀ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਅਸੀਂ ਇਹਨਾਂ ਨੂੰ ਬਣਾਉਣ ਵਾਲੇ ਆਖ਼ਰੀ ਪਰਿਵਾਰਾਂ ਵਿੱਚੋਂ ਇੱਕ ਹਾਂ,' ਅਨੁਪਮ ਗੋਸਵਾਮੀ ਕਹਿੰਦੇ ਹਨ

ਵੀਡੀਓ ਦੇਖੋ,‘ਵੰਨ-ਸੁਵੰਨੇ ਮਖੌਟੇ ਮਾਜੁਲੀ ਦੇ'

ਉਹਨਾਂ ਦੀ ਵਰਕਸ਼ਾਪ ਦੇ ਦੋ ਕਮਰੇ ਹਨ ਜੋ ਘਰ ਤੋਂ 10 ਕਦਮਾਂ ਤੋਂ ਵੀ ਘੱਟ ਦੂਰੀ ’ਤੇ ਹਨ। ਇੱਕ ਕੋਨੇ ਵਿੱਚ ਇੱਕ ਵੱਡਾ ਅਤੇ ਅਧੂਰਾ ਬਾਂਸ ਦਾ ਬਣਿਆ ਹਾਥੀ ਦੇ ਮਖੌਟੇ ਦਾ ਪਿੰਜਰ ਪਿਆ ਹੈ ਜਿਸ ’ਤੇ ਅਜੇ ਕੰਮ ਚੱਲ ਰਿਹਾ ਹੈ। 2023 ਵਿੱਚ ਦਿਰੇਨ ਗੋਸਵਾਮੀ ਦੇ ਸਵ: ਪਿਤਾ, ਕੋਸ਼ਾ ਕੰਤਾ ਦੇਵਾ ਗੋਸਵਾਮੀ ਨੂੰ ਇਹ ਵਰਕਸ਼ਾਪ ਸਥਾਪਿਤ ਕਰਨ ਅਤੇ ਇਸ ਕਲਾ ਲਈ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਸੰਗੀਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸ ਪ੍ਰਦਰਸ਼ਨੀ ਹਾਲ ਦੀਆਂ ਦੀਵਾਰਾਂ ’ਤੇ ਕੱਚ ਦੀਆਂ ਅਲਮਾਰੀਆਂ ਵਿੱਚ ਵੱਖੋ- ਵੱਖ ਮੂਰਤਾਂ, ਅਕਾਰਾਂ ਅਤੇ ਰੰਗਾਂ ਦੇ ਮਖੌਟੇ ਰੱਖੇ ਹੋਏ ਹਨ। ਜਿਹੜੇ ਇਹਨਾਂ ਵਿੱਚ ਨਹੀਂ ਆਉਂਦੇ, ਜੋ ਲਗਭਗ 10 ਫੁੱਟ ਲੰਮੇ ਪੂਰੇ ਸਰੀਰ ਨੂੰ ਲੁਕਾਉਣ ਵਾਲੇ ਮਖੌਟੇ ਹਨ ਉਹਨਾਂ ਨੂੰ ਬਾਹਰ ਹੀ ਰੱਖਿਆ ਜਾਂਦਾ ਹੈ। ਦਿਰੇਨ ਇੱਕ ਗਰੁੜ (ਮਿਥਿਹਾਸਕ ਇੱਲ) ਦਾ ਪੂਰੇ ਸਰੀਰ ਨੂੰ ਲੁਕਾਉਣ ਵਾਲਾ ਮਖੌਟਾ ਦਿਖਾਉਂਦੇ ਹਨ ਜੋ ਇਸ ਟਾਪੂ ’ਤੇ ਮਨਾਏ ਜਾਣ ਵਾਲੇ ਧਾਰਮਿਕ ਤਿਉਹਾਰਾਂ ਜਿਵੇਂ ਕਿ ਭਾਉਣਾ (ਇੱਕ ਧਾਰਮਿਕ ਸੰਦੇਸ਼ ਦੇਣ ਦੇ ਨਾਲ- ਨਾਲ ਮਨੋਰੰਜਨ ਦਾ ਇੱਕ ਰੂਪ) ਜਾਂ ਰਾਸ ਮਹਾਉਤਸਵ (ਕ੍ਰਿਸ਼ਨ ਦੇ ਨਾਚ ਦਾ ਤਿਉਹਾਰ) ਵੇਲੇ ਪਹਿਨਿਆ ਜਾਂਦਾ ਹੈ।

“ਇੱਕ ਵਾਰ 2018 ਵਿੱਚ ਸਾਨੂੰ ਅਮਰੀਕਾ ਦੇ ਕਿਸੇ ਅਜਾਇਬ ਘਰ ਤੋਂ ਇਸ ਤਰ੍ਹਾਂ ਦੇ 10 ਮਖੌਟਿਆਂ ਦੀ ਫ਼ਰਮਾਇਸ਼ ਆਈ ਸੀ। ਸਾਨੂੰ ਇਸ ਦੀ ਬਣਾਵਟ ਬਦਲਣੀ ਪਈ ਕਿਉਂਕਿ ਇਹ ਬਹੁਤ ਜ਼ਿਆਦਾ ਭਾਰੀ ਸਨ ਅਤੇ ਭੇਜਣੇ ਮੁਸ਼ਕਿਲ ਸਨ,” ਅਨੁਪਮ ਦੱਸਦੇ ਹਨ।

ਉਹ ਸਮਾਂ ਨਵੀਨੀਕਰਨ ਦੀ ਸ਼ੁਰੂਆਤ ਦਾ ਸੀ— ਕਲਾਕਾਰਾਂ ਨੇ ਅਜਿਹੇ ਮਖੌਟੇ ਬਣਾਉਣੇ ਸ਼ੁਰੂ ਕੀਤੇ ਜੋ ਇਕੱਠੇ ਹੋ ਸਕਦੇ ਸਨ ਅਤੇ ਜਿਹਨਾਂ ਨੂੰ ਜਹਾਜ ਵਿੱਚ ਭੇਜਣਾ ਅਸਾਨ ਹੁੰਦਾ ਅਤੇ ਦੁਬਾਰਾ ਜੋੜਨਾ ਵੀ। “ਅਸੀ ਮਖੌਟਿਆਂ ਨੂੰ ਪੇਸ਼ ਕਰਨ ਦਾ ਤਰੀਕਾ ਬਦਲ ਲਿਆ ਹੈ। ਇੱਕ ਵਾਰ ਕੁਝ ਸੈਲਾਨੀਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਇਹ ਦੀਵਾਰ ’ਤੇ ਟੰਗਣ ਲਈ ਤੋਹਫ਼ਿਆਂ ਵਜੋਂ ਚਾਹੀਦੇ ਹਨ, ਇਸ ਲਈ ਅਸੀਂ ਉਸੇ ਤਰ੍ਹਾਂ ਦੇ ਹੀ ਬਣਾ ਕੇ ਦਿੱਤੇ। ਸਮੇਂ ਦੇ ਹਿਸਾਬ ਨਾਲ ਸਭ ਨੂੰ ਬਦਲਣਾ ਪੈਂਦਾ ਹੈ,” ਅਨੁਪਮ ਆਖਦੇ ਹਨ ਅਤੇ ਨਾਲ ਹੀ ਆਪਣੇ ਆਲੋਚਕਾਂ ਨੂੰ ਵੀ ਇਸ਼ਾਰਾ ਕਰਦੇ ਹਨ ਜੋ ਸੋਚਦੇ ਹਨ ਕਿ ਪਰੰਪਰਾ ਦੀ ਉਲੰਘਣਾ ਕੀਤੀ ਗਈ ਹੈ।

The Goswami family runs Sangeet Kala Kendra in Samaguri satra that dates back to 1663
PHOTO • Riya Behl
The Goswami family runs Sangeet Kala Kendra in Samaguri satra that dates back to 1663
PHOTO • Riya Behl

ਇਹ ਗੋਸਵਾਮੀ ਪਰਿਵਾਰ ਸਾਲ 1663 ਤੋਂ ਸਮਾਗੁੜੀ ਸਤਰਾ ਵਿੱਚ ਇਹ ਸੰਗੀਤ ਕਲਾ ਕੇਂਦਰ ਚਲਾ ਰਿਹਾ ਹੈ

Left: Photos of Dhiren Goswami’s late father, Kosha Kanta Deva Gosawami, who won the prestigious Sangeet Natak Akademi Award for his contribution to this art form.
PHOTO • Riya Behl
Right: Goutam Bhuyan, Anupam Goswami, Dhiren Goswami and Ananto (left to right) in the exhibition hall
PHOTO • Riya Behl

ਖੱਬੇ: ਦਿਰੇਨ ਗੋਸਵਾਮੀ ਦੇ ਸਵ: ਪਿਤਾ, ਕੋਸ਼ਾ ਕੰਤਾ ਦੇਵਾ ਗੋਸਵਾਮੀ ਦੀ ਤਸਵੀਰ ਜਿਹਨਾਂ ਨੂੰ ਇਸ ਕਲਾ ਵਿੱਚ ਆਪਣੇ ਯੋਗਦਾਨ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।    ਸੱਜੇ: ਪ੍ਰਦਰਸ਼ਨੀ ਹਾਲ ਵਿੱਚ ਖੜ੍ਹੇ (ਸੱਜੇ ਤੋਂ ਖੱਬੇ) ਗੌਤਮ ਭੂਯਾਨ, ਅਨੁਪਮ ਗੋਸਵਾਮੀ, ਦਿਰੇਨ ਗੋਸਵਾਮੀ ਅਤੇ ਅਨੰਤੋ

ਹੁਣ ਉਹਨਾਂ ਦੀ ਵਿਕਰੀ ਮੁੱਖ ਤੌਰ ’ਤੇ ਸੈਲਾਨੀਆਂ ’ਤੇ ਹੀ ਨਿਰਭਰ ਹੈ। ਅਨੁਪਮ ਚਿੰਤਾਜਨਕ ਕਹਿੰਦੇ ਹਨ, “ਇਸ ਪਿਛਲੇ ਸਮੇਂ ਤੋਂ ਅਸੀਂ ਕਮਾਈ ਵੱਲ ਨਹੀਂ ਧਿਆਨ ਦੇ ਰਹੇ। ਸੈਰ-ਸਪਾਟੇ ਦੌਰਾਨ ਵੀ ਕੋਈ (ਵਿੱਤੀ) ਸਥਿਰਤਾ ਨਹੀਂ ਹੈ।”

ਨੌਜਵਾਨ ਗ੍ਰੈਜੁਏਟ, ਜਿਸਨੇ ਹਾਲ ਹੀ ਵਿੱਚ ਦਿਬਰੂਗੜ ਯੂਨੀਵਰਸਿਟੀ ਤੋਂ ਟੂਰੀਜ਼ਮ (ਸੈਰ-ਸਪਾਟਾ) ਵਿੱਚ ਆਪਣੀ ਮਾਸਟਰ ਡਿਗਰੀ ਹਾਸਲ ਕੀਤੀ ਹੈ, ਇੱਕ ਸੰਤੁਲਨ ਕਾਇਮ ਕਰਨ ਦੇ ਦ੍ਰਿੜ ਸੰਕਲਪ ਨਾਲ ਉਦਯੋਗਿਕ ਖੇਤਰ ਵਿੱਚ ਹੋਰ ਮੌਕਿਆਂ ਦੀ ਭਾਲ ਕਰ ਰਿਹਾ ਹੈ। “ਮੇਰੇ ਕੋਲ਼ ਇਸ ਬਾਰੇ ਬਹੁਤ ਸਾਰੇ ਵਿਚਾਰ ਅਤੇ ਸੁਪਨੇ ਹਨ ਕਿ ਸਾਡੇ ਪਰੰਪਰਾਗਤ ਕੰਮ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਹੈ। ਪਰ ਮੈਨੂੰ ਪਤਾ ਹੈ ਕਿ [ਇਸ ਕਾਰੋਬਾਰ] ਵਿੱਚ ਲਗਾਉਣ ਲਈ ਪਹਿਲਾਂ ਮੈਨੂੰ ਪੈਸਾ ਜੋੜਨਾ ਪਵੇਗਾ।”

ਜੋ ਵੀ ਸਿੱਖਣ ਦੀ ਚਾਹ ਰੱਖਦਾ ਹੈ, ਇਹ ਪਰਿਵਾਰ ਸਭ ਨੂੰ ਇਹ ਕਲਾ ਸਿਖਾ ਰਿਹਾ ਹੈ। “ਸਾਡੇ ਕੋਲ਼ ਹਰ ਸਾਲ ਘੱਟੋ-ਘੱਟ 10 ਵਿਦਿਆਰਥੀ ਹੁੰਦੇ ਹਨ। ਇਹ ਜ਼ਿਆਦਾਤਰ ਆਲ਼ੇ- ਦੁਆਲ਼ੇ ਦੇ ਪਿੰਡਾ ਦੇ ਕਿਸਾਨ ਪਰਿਵਾਰਾਂ ਵਿੱਚੋਂ ਆਉਂਦੇ ਹਨ। ਪਹਿਲਾਂ ਔਰਤਾਂ ਨੂੰ ਇਸ [ਕਲਾ ਦਾ] ਹਿੱਸਾ ਬਣਨ ਦੀ ਇਜਾਜ਼ਤ ਨਹੀਂ ਸੀ, ਪਰ ਹੁਣ ਹਾਲਾਤ ਬਦਲ ਗਏ ਹਨ,” ਅਨੁਪਮ ਕਹਿੰਦੇ ਹਨ। ਵਿਦਿਆਰਥੀਆਂ ਦੁਆਰਾ ਬਣਾਏ ਜਾਂਦੇ ਮਖੌਟੇ ਵਰਕਸ਼ਾਪ ਵਿੱਚ ਵਿਕਰੀ ਲਈ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਵਿਕਰੀ ਦਾ ਬਣਦਾ ਪ੍ਰਤੀਸ਼ਤ ਹਿੱਸਾ ਮਿਲਦਾ ਹੈ।

Left: Goutam shapes the facial features of a mask using cow dung outside the exhibition hall.
PHOTO • Riya Behl
Right: Dhiren and Goutam showing a bollywood music video three mask makers from Majuli performed in. The video has got over 450 million views on Youtube
PHOTO • Riya Behl

ਖੱਬੇ: ਪ੍ਰਦਰਸ਼ਨੀ ਹਾਲ ਦੇ ਬਾਹਰ ਗੌਤਮ ਗੋਬਰ ਦੀ ਵਰਤੋਂ ਨਾਲ ਮਖੌਟੇ ਦੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਨੂੰ ਅਕਾਰ ਦਿੰਦੇ ਹੋਏ। ਸੱਜੇ ਦਿਰੇਨ ਅਤੇ ਗੌਤਮ ਇੱਕ ਬਾਲੀਵੁੱਡ ਗੀਤ ਦੀ ਵੀਡੀਓ ਦਿਖਾਉਂਦੇ ਹੋਏ ਜਿਸ ਵਿੱਚ ਮਾਜੁਲੀ ਦੇ ਤਿੰਨ ਮਖੌਟਾ ਕਲਾਕਾਰ ਨੇ ਪ੍ਰਦਰਸ਼ਨ ਕੀਤਾ ਹੈ। ਯੂਟਿਊਬ ’ਤੇ ਇਸ ਵੀਡੀਓ ਨੂੰ 450 ਮੀਲੀਅਨ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ

ਇਸ ਸਮੇਂ ਵਰਕਸ਼ਾਪ ਵਿੱਚ ਵਿਦਿਆਰਥੀ, ਗੋਤਮ ਭੂਯਾਨ ਅਗਲੇ ਆਰਡਰ ਲਈ ਮਖੌਟਾ ਬਣਾ ਰਿਹਾ ਹੈ। ਇਹ 22 ਸਾਲਾ ਲੜਕਾ ਕਮਲਾਬਾਰੀ ਬਲਾਕ ਵਿੱਚ ਪੋਟੀਆਰੀ ਬਸਤੀ ਵਿੱਚ ਰਹਿੰਦਾ ਹੈ ਜਿੱਥੇ ਉਸਦਾ ਪਰਿਵਾਰ ਆਪਣੇ ਅੱਠ ਵਿੱਘੇ (ਲਗਭਗ ਦੋ ਏਕੜ) ਜ਼ਮੀਨ ’ਤੇ ਚੌਲਾਂ ਦੀ ਖੇਤੀ ਕਰਦਾ ਹੈ। “ਮੈਂ ਇੱਥੇ ਲੋਕਾਂ ਨੂੰ ਮਖੌਟੇ ਬਣਾਉਂਦੇ ਦੇਖਦਾ ਸੀ ਅਤੇ ਮੈਨੂੰ ਉਤਸੁਕਤਾ ਹੁੰਦੀ ਸੀ। ਇਸ ਲਈ ਜਦੋਂ ਸਕੂਲ ਤੋਂ ਬਾਅਦ ਮੇਰੇ ਕੋਲ਼ ਖੇਤਾ ਵਿੱਚ ਕੋਈ ਕੰਮ ਕਰਨ ਲਈ ਨਹੀਂ ਹੁੰਦਾ ਸੀ ਮੈਂ ਇੱਥੋਂ ਇਹ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ,” ਉਹ ਦੱਸਦਾ ਹੈ।

ਗੌਤਮ ਹੁਣ ਆਪਣੇ ਪੱਧਰ ’ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀ ਆਪਣੇ ਪੱਧਰ ’ਤੇ ਮਖੌਟਿਆਂ ਦੇ ਆਰਡਰ ਲੈਣ ਲੱਗ ਗਿਆ ਹੈ। ਉਹ ਕਹਿੰਦਾ ਹੈ, “ਮੇਰੀ ਆਮਦਨ ਆਰਡਰਾਂ ’ਤੇ ਨਿਰਭਰ ਹੈ। ਕਈ ਵਾਰ ਜਦੋਂ ਕਦੇ ਇਹਨਾਂ ਨੂੰ ਵੱਡੇ ਆਰਡਰ ਆਉਂਦੇ ਹਨ, ਮੈਂ ਇੱਥੇ [ਕੇਂਦਰ ਵਿੱਚ] ਵੀ ਕੰਮ ਕਰਦਾ ਹਾਂ । ਉਹ ਮੁਸਕੁਰਾਉਂਦੇ ਹੋਏ ਅੱਗੇ ਦੱਸਦੇ ਹਨ ਕਿ ਇਸ ਕਲਾ ਨੂੰ ਸਿੱਖਣ ਦਾ ਨਾਲ- ਨਾਲ ਉਹਨਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ। “ਮੈਂਨੂੰ ਉਹਨਾਂ ਦੇਸ਼ਾਂ ਵਿੱਚ ਘੁੰਮਣ ਦਾ ਮੌਕਾ ਮਿਲਿਆ ਹੈ ਜਿੱਥੇ ਅਸੀਂ ਮਖੌਟਿਆਂ ਨਾਲ ਨਾਟਕ ਪ੍ਰਦਰਸ਼ਨੀ ਦੇਣੀ ਹੁੰਦੀ ਸੀ। ਮੈਨੂੰ ਉਸ ਵੀਡੀਓ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਇੰਨੇ ਲੋਕ ਦੇਖ ਚੁੱਕੇ ਹਨ !”

ਗੌਤਮ ਅਤੇ ਅਨੁਪਮ ਨੇ ਪਿੱਛੇ ਜਿਹੇ ਇੱਕ ਬਾਲੀਵੁੱਡ ਦੀ ਗੀਤ ਦੀ ਵੀਡੀਓ ਵਿੱਚ ਕੰਮ ਕੀਤਾ ਹੈ ਜਿਸ ਨੂੰ ਯੂਟਿਊਬ ’ਤੇ 450 ਮਿਲੀਅਨ ਲੋਕਾਂ ਨੇ ਦੇਖਿਆ ਹੈ। ਅਨੁਪਮ ਨੇ ਰਮਾਇਣ ਦੇ 10 ਸਿਰਾਂ ਵਾਲੇ ਰਾਵਣ ਦਾ ਕਿਰਦਾਰ ਨਿਭਾਇਆ ਅਤੇ ਸ਼ੁਰੂਆਤੀ ਦ੍ਰਿਸ਼ ਵਿੱਚ ਖ਼ੁਦ ਦੇ ਬਣਾਏ ਮਖੌਟੇ ਨਾਲ ਪ੍ਰਦਰਸ਼ਿਤ ਕੀਤਾ। “ਇਸਦੇ ਲਈ ਕ੍ਰੇਡਿਟਸ ਵਿੱਚ ਮੇਰਾ ਇੱਕ ਵਾਰ ਵੀ ਜ਼ਿਕਰ ਨਹੀਂ ਆਇਆ,” ਇਹ ਕਹਿੰਦੇ ਹੋਏ ਉਹ ਅੱਗੇ ਦੱਸਦੇ ਹਨ ਕਿ ਨਾ ਹੀ ਉਹਨਾਂ ਦੇ ਦੋ ਸਾਥੀ ਕਲਾਕਾਰਾਂ ਦਾ ਕੋਈ ਜ਼ਿਕਰ ਆਇਆ ਹੈ ਜਿਹਨਾਂ ਨੇ ਆਪ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਉਹਨਾਂ ਲਈ ਪੁਸ਼ਾਕਾਂ ਵੀ ਤਿਆਰ ਕੀਤੀਆਂ ਸੀ।

ਰਿਪੋਰਟਰ PARI ਦੇ ਇੰਟਰਨਾਂ ਸਬਜ਼ਾਰਾ ਅਲੀ, ਨੰਦਨੀ ਬੋਹਰਾ ਅਤੇ ਵਰਿੰਦਾ ਜੈਨ ਦਾ ਇਸ ਸਟੋਰੀ ਵਿੱਚ ਸਮਰਥਨ ਦੇਣ ਲਈ ਧੰਨਵਾਦ ਕਰਦੀ ਹੈ।

ਤਰਜਮਾ: ਇੰਦਰਜੀਤ ਸਿੰਘ

Riya Behl is Senior Assistant Editor at People’s Archive of Rural India (PARI). As a multimedia journalist, she writes on gender and education. Riya also works closely with students who report for PARI, and with educators to bring PARI stories into the classroom.

Other stories by Riya Behl
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Inderjeet Singh

He has post-graduated in English Language and Literature from Punjabi University, Patiala. Language being his major focus, he has translated Anne Frank's 'The Diary Of A Young Girl', thus introducing one culture to the other.

Other stories by Inderjeet Singh