ਚਿੱਟੇ ਚਟਾਕਾਂ ਵਾਲ਼ੇ ਭੂਰੇ ਖੰਭ ਘਾਹ 'ਤੇ ਖਿੰਡੇ ਹੋਏ ਹਨ।

ਰਾਧੇਸ਼ਿਆਮ ਬਿਸ਼ਨੋਈ ਮੱਧਮ ਹੋ ਰਹੀ ਰੋਸ਼ਨੀ ਵਿੱਚ ਖੇਤਰ ਦੀ ਤਲਾਸ਼ੀ ਲੈਂਦਾ ਹੈ। ਉਹ ਚਾਹੁੰਦਾ ਹੈ ਕਿ ਉਹਦਾ ਅੰਦਾਜ਼ਾ ਗ਼ਲਤ ਹੀ ਹੋਵੇ। ਉਹ ਉੱਚੀ ਆਵਾਜ਼ ਵਿੱਚ ਕਹਿੰਦਾ ਹੈ, "ਇਹ ਖੰਭ ਇਸ ਤਰ੍ਹਾਂ ਨਹੀਂ ਜਾਪਦੇ ਜਿਵੇਂ ਉਨ੍ਹਾਂ ਨੂੰ ਤੋੜਿਆ ਗਿਆ ਹੋਵੇ। ਫਿਰ ਉਸ ਨੇ ਇੱਕ ਨੰਬਰ 'ਤੇ ਕਾਲ ਕੀਤੀ ਅਤੇ ਕਿਹਾ, "ਕੀ ਤੁਸੀਂ ਆ ਰਹੇ ਹੋ? ਮੈਨੂੰ ਯਕੀਨ ਹੈ...," ਉਹ ਫੋਨ 'ਤੇ ਕਹਿੰਦਾ ਹੈ।

ਸਾਡੇ ਸਿਰਾਂ ਉੱਪਰ, 220-ਕਿਲੋਵੋਲਟ ਹਾਈ ਟੈਨਸ਼ਨ (HT) ਦੀ ਤਾਰ ਕਿਸੇ ਅਸ਼ੁੱਭ ਸਿਗਨਲ ਦੇ ਰੂਪ ਵਿੱਚ ਗੂੰਜ ਰਹੀ ਹੈ। ਧੁੰਦਲੀ ਸ਼ਾਮ ਨੂੰ ਇਹ ਕਾਲੀਆਂ ਤਾਰਾਂ ਤਿੱਖੀ ਆਵਾਜ਼ ਕੱਢ ਰਹੀਆਂ ਹਨ।

ਡਾਟਾ ਕੁਲੈਕਟਰ ਵਜੋਂ ਆਪਣੀ ਡਿਊਟੀ ਨੂੰ ਚੇਤੇ ਰੱਖਣ ਵਾਲ਼ੇ ਇਸ 27 ਸਾਲਾ ਨੌਜਵਾਨ ਨੇ ਆਪਣਾ ਕੈਮਰਾ ਕੱਢਿਆ ਤੇ ਕਲੋਜ਼-ਅੱਪ ਕੀਤਾ ਅਤੇ ਇਸ ਹਾਦਸੇ ਦੀਆਂ ਹਰ ਕੋਣ ਤੋਂ ਫੋਟੋਆਂ ਖਿੱਚੀਆਂ।

ਅਗਲੀ ਸਵੇਰ ਤੜਕੇ ਅਸੀਂ ਆਪਣੀ ਥਾਂ 'ਤੇ ਵਾਪਸ ਆ ਗਏ। ਇਹ ਜਗ੍ਹਾ ਜੈਸਲਮੇਰ ਜ਼ਿਲ੍ਹੇ ਦੇ ਖੇਤੋਲਈ ਨੇੜੇ ਗੰਗਾਰਾਮ ਕੀ ਧਾਨੀ ਪਿੰਡ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ।

ਇਸ ਵਾਰ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਜ਼ਮੀਨ 'ਤੇ ਖਿੰਡੇ ਖੰਭ ਗ੍ਰੇਟ ਇੰਡੀਅਨ ਬਸਟਰਡ (ਜੀਆਈਬੀ) ਪੰਛੀ ਦੇ ਹਨ ਜਿਹਨੂੰ ਸਥਾਨਕ ਭਾਸ਼ਾ ਵਿੱਚ ਗੋਡਾਵਣ (ਸੋਨ ਚਿੜਿਆ) ਕਿਹਾ ਜਾਂਦਾ ਹੈ।

Left: WII researcher, M.U. Mohibuddin and local naturalist, Radheshyam Bishnoi at the site on March 23, 2023 documenting the death of a Great Indian Bustard (GIB) after it collided with high tension power lines.
PHOTO • Urja
Right: Radheshyam (standing) and local Mangilal watch Dr. S. S. Rathode, WII veterinarian (wearing a cap) examine the feathers
PHOTO • Priti David

ਖੱਬੇ ਪਾਸੇ: ਵਾਈਲਡ ਲਾਈਫ ਇੰਸਪੈਕਟਰ ਐੱਮ.ਯੂ. ਮੋਹਿਬੂਦੀਨ ਅਤੇ ਸਥਾਨਕ ਕੁਦਰਤਵਾਦੀ ਕਾਰਕੁਨ ਰਾਧੇਸ਼ਿਆਮ ਬਿਸ਼ਨੋਈ ਨੇ 23 ਮਾਰਚ, 2023 ਨੂੰ ਘਟਨਾ ਵਾਲ਼ੀ ਥਾਂ 'ਤੇ ਗੋਡਾਵਣ ਦੀ ਮੌਤ ਦਾ ਦਸਤਾਵੇਜ਼ ਤਿਆਰ ਕੀਤਾ, ਜਿਸ ਦੀ ਹਾਈ-ਟੈਨਸ਼ਨ ਇਲੈਕਟ੍ਰਿਕ ਤਾਰਾਂ ਨਾਲ਼ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਸੀ। ਸੱਜੇ ਪਾਸੇ: ਰਾਧੇਸ਼ਿਆਮ (ਖੜ੍ਹੇ) ਅਤੇ ਡਾ. ਐੱਸ.ਐੱਸ. ਰਾਠੌੜ (ਟੋਪੀ ਪਹਿਨੇ), ਇੱਕ ਸਥਾਨਕ ਵੈਟਰਨਰੀਅਨ, ਖੰਭਾਂ ਦੀ ਪੜਚੋਲ ਕਰਦੇ ਹੋਏ

23 ਮਾਰਚ, 2023 ਦੀ ਸਵੇਰ ਨੂੰ, ਜੰਗਲੀ ਜੀਵ ਡਾਕਟਰ ਮੌਕੇ 'ਤੇ ਪਹੁੰਚੇ। ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ, ਉਨ੍ਹਾਂ ਕਿਹਾ: "ਇਹ ਮੌਤ ਹਾਈ-ਟੈਨਸ਼ਨ ਇਲੈਕਟ੍ਰੀਕਲ ਤਾਰਾਂ ਨਾਲ਼ ਟਕਰਾਉਣ ਕਾਰਨ ਹੀ ਹੋਈ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਸੰਭਵ ਹੈ ਕਿ ਇਹ ਹਾਦਸਾ ਤਿੰਨ ਦਿਨ ਪਹਿਲਾਂ, 20 ਮਾਰਚ (2023) ਨੂੰ ਵਾਪਰਿਆ ਹੋਵੇ।''

ਸਾਲ 2020 ਤੋਂ ਬਾਅਦ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ (ਡਬਲਿਊਆਈਆਈ) ਵਿੱਚ ਕੰਮ ਕਰਨ ਵਾਲ਼ੇ ਡਾ ਰਾਠੌਰ ਦੁਆਰਾ ਇਹ ਚੌਥੀ ਮੌਤ ਦਾ ਪਤਾ ਲਗਾਇਆ ਗਿਆ ਹੈ। ਡਬਲਿਊਆਈਆਈ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦਾ ਤਕਨੀਕੀ ਵਿਭਾਗ ਹੈ। "ਇਹ ਸਾਰੀਆਂ ਲਾਸ਼ਾਂ ਹਾਈ-ਟੈਨਸ਼ਨ ਤਾਰਾਂ ਦੇ ਐਨ ਹੇਠਾਂ ਮਿਲੀਆਂ ਸਨ।'' ਉਹ ਕਹਿੰਦੇ ਹਨ, "ਬਿਜਲੀ ਦੀਆਂ ਤਾਰਾਂ ਅਤੇ ਇਨ੍ਹਾਂ ਮੌਤਾਂ ਵਿਚਕਾਰ ਸਬੰਧ ਸਪੱਸ਼ਟ ਹੈ।''

ਮਰਿਆ ਹੋਇਆ ਪੰਛੀ ਖ਼ਤਰੇ ਵਿੱਚ ਪੈਣ ਵਾਲ਼ੀਆਂ ਪ੍ਰਜਾਤੀਆਂ ਵਿੱਚੋਂ ਇੱਕ  ਗੋਡਾਵਣ (ਅਰਡੀਓਟਿਸ ਨਾਈਗਰਿਸੈਪਸ) ਹੈ। ਪੰਜ ਮਹੀਨਿਆਂ ਵਿੱਚ ਉੱਚ-ਦਬਾਅ ਵਾਲ਼ੀਆਂ ਤਾਰਾਂ ਨਾਲ਼ ਟਕਰਾਉਣ ਤੋਂ ਬਾਅਦ ਹੋਣ ਵਾਲ਼ੀ ਇਹ ਦੂਜੀ ਮੌਤ ਹੈ। ਰਾਧੇਸ਼ਿਆਮ ਕਹਿੰਦੇ ਹਨ, "2017 (ਜਿਸ ਸਾਲ ਉਨ੍ਹਾਂ ਧਿਆਨ ਦੇਣਾ ਸ਼ੁਰੂ ਕੀਤਾ ਸੀ) ਤੋਂ ਬਾਅਦ ਇਹ ਨੌਵੀਂ ਮੌਤ ਹੈ। ਉਹ ਜੈਸਲਮੇਰ ਜ਼ਿਲ੍ਹੇ ਦੇ ਸੰਕਰਾ ਬਲਾਕ ਦੇ ਢੋਲੀਆ ਪਿੰਡ ਦੇ ਵਾਸੀ ਹਨ। ਕੁਦਰਤ ਦੇ ਸ਼ੌਕੀਨ, ਉਹ ਹਮੇਸ਼ਾ ਇਨ੍ਹਾਂ ਪੰਛੀਆਂ ਨੂੰ ਵੇਖਦੇ ਰਹਿੰਦੇ ਹਨ। ਉਹ ਕਹਿੰਦੇ ਹਨ, "ਜ਼ਿਆਦਾਤਰ ਗੋਡਾਵਣ ਮੌਤ ਹਾਈ-ਟੈਨਸ਼ਨ ਇਲੈਕਟ੍ਰੀਕਲ ਤਾਰਾਂ ਦੇ ਹੇਠਾਂ ਹੀ ਹੋਈ ਹੁੰਦੀ ਹੈ।''

ਗੋਡਾਵਣ ਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, 1972 ਦੀ ਪਹਿਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਦੇ ਪਾਕਿਸਤਾਨ ਅਤੇ ਭਾਰਤ ਦੇ ਘਾਹ ਦੇ ਮੈਦਾਨਾਂ ਵਿੱਚ ਆਮ ਪਾਏ ਜਾਣ ਵਾਲ਼ੇ ਇਸ ਪੰਛੀ ਦੀ ਸੰਸਾਰ ਭਰ ਵਿੱਚ ਹੁਣ ਸਿਰਫ਼ 120-150 ਹੀ ਗਿਣਤੀ ਰਹਿ ਗਈ ਹੈ। ਭਾਰਤ ਵਿੱਚ ਹੁਣ ਸਿਰਫ਼ ਪੰਜ ਰਾਜਾਂ ਅੰਦਰ ਹੀ ਇਨ੍ਹਾਂ ਦੇ ਹੋਣ ਦਾ ਪਤਾ ਲੱਗਦਾ ਹੈ। ਕਰਨਾਟਕ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਸੰਗਮ ਇਲਾਕਿਆਂ ਵਿੱਚ ਲਗਭਗ 8-10 ਪੰਛੀ ਦੇਖੇ ਗਏ ਹਨ ਅਤੇ ਗੁਜਰਾਤ ਵਿੱਚ ਚਾਰ ਮਾਦਾ ਪੰਛੀ ਦੇਖੇ ਗਏ ਹਨ।

ਜ਼ਿਆਦਾਤਰ ਗਿਣਤੀ ਜੈਸਲਮੇਰ ਜ਼ਿਲ੍ਹੇ ਵਿੱਚ ਹੈ। ਇੱਕ ਜੰਗਲੀ ਜੀਵ ਜੀਵ ਵਿਗਿਆਨੀ,ਡਾ ਸੁਮਿਤ ਡੂਕੀਆ ਕਹਿੰਦੇ ਹਨ,"ਦੋ ਥਾਵਾਂ ‘ਤੇ ਇਨ੍ਹਾਂ ਦਾ ਵਾਸ ਹੈ- ਇੱਕ ਪੋਖਰਨ ਦੇ ਨੇੜੇ ਹੈ ਅਤੇ ਦੂਜਾ ਮਾਰੂਥਲ ਨੈਸ਼ਨਲ ਪਾਰਕ ਹੈ, ਜੋ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਹੈ।" ਉਹ ਪੱਛਮੀ ਰਾਜਸਥਾਨ ਦੇ ਘਾਹ ਦੇ ਮੈਦਾਨਾਂ ਵਿੱਚ ਇਨ੍ਹਾਂ ਪੰਛੀਆਂ ਦਾ ਪਿੱਛਾ ਕਰਦੇ ਰਹਿੰਦੇ ਹਨ।

Today there are totally only around 120-150 Great Indian Bustards in the world and most live in Jaisalmer district
PHOTO • Radheshyam Bishnoi

ਅੱਜ ਸੰਸਾਰ ਵਿੱਚ ਸਿਰਫ਼ 120-150 ਗੋਡਾਵਣ (ਸੋਨ ਚਿੜਿਆ) ਬਾਕੀ ਬਚੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜੈਸਲਮੇਰ ਜ਼ਿਲ੍ਹੇ ਵਿੱਚ ਹਨ

'We have lost GIB in almost all areas. There has not been any significant habitat restoration and conservation initiative by the government,' says Dr. Sumit Dookia
PHOTO • Radheshyam Bishnoi

'ਅਸੀਂ ਲਗਭਗ ਹਰ ਥਾਵੇਂ ਹੁਣ ਗੋਡਾਵਣ ਗੁਆ ਹੀ ਚੁੱਕੇ ਹਾਂ। ਸਰਕਾਰ ਵੱਲੋਂ ਕੋਈ ਮਹੱਤਵਪੂਰਨ ਰਿਹਾਇਸ਼ੀ ਬਹਾਲੀ ਜਾਂ ਸੰਭਾਲ਼ ਦਾ ਉਪਰਾਲਾ ਨਹੀਂ ਕੀਤਾ ਗਿਆ ', ਡਾ. ਸੁਮਿਤ ਡੂਕੀਆ ਕਹਿੰਦੇ ਹਨ

ਬਿਨਾਂ ਕਿਸੇ ਝਿਜਕ ਦੇ, ਉਨ੍ਹਾਂ ਕਿਹਾ, "ਅਸੀਂ ਲਗਭਗ ਹਰ ਥਾਵੇਂ ਹੁਣ ਗੋਡਾਵਣ ਗੁਆ ਹੀ ਚੁੱਕੇ ਹਾਂ। ਸਰਕਾਰ ਵੱਲੋਂ ਕੋਈ ਮਹੱਤਵਪੂਰਨ ਰਿਹਾਇਸ਼ੀ ਬਹਾਲੀ ਜਾਂ ਸੰਭਾਲ਼ ਦਾ ਉਪਰਾਲਾ ਨਹੀਂ ਕੀਤਾ ਗਿਆ।" ਉਹ ਵਾਤਾਵਰਣ, ਪੇਂਡੂ ਵਿਕਾਸ ਅਤੇ ਟਿਕਾਊ ਵਿਕਾਸ (ਈਆਰਡੀਐੱਸ) ਫਾਊਂਡੇਸ਼ਨ ਲਈ ਇੱਕ ਆਨਰੇਰੀ ਵਿਗਿਆਨਕ ਸਲਾਹਕਾਰ ਹਨ। ਇਹ ਸੰਸਥਾ ਗੋਡਾਵਣ ਪੰਛੀ ਦੀ ਰੱਖਿਆ ਲਈ ਲੋਕਾਂ ਦੀ ਭਾਗੀਦਾਰੀ ਬਣਾਉਣ ਨੂੰ ਲੈ ਕੇ 2015 ਤੋਂ ਹੀ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ।

"ਆਪਣੇ ਜੀਵਨ ਵਿੱਚ ਹੀ ਕਦੇ ਮੈਂ ਇਨ੍ਹਾਂ ਪੰਛੀਆਂ ਦੇ ਕਈ-ਕਈ ਝੁੰਡਾਂ ਨੂੰ ਅਸਮਾਨ ਵਿੱਚ ਉੱਡਦੇ ਦੇਖਿਆ ਹੈ।" ਸੁਮੇਰ ਸਿੰਘ ਭੱਟੀ ਦੱਸਦੇ ਹਨ, "ਹੁਣ ਮੈਂ ਸ਼ਾਇਦ ਹੀ ਕਦੇ ਕਿਸੇ ਪੰਛੀ ਨੂੰ ਉੱਡਦੇ ਦੇਖਿਆ ਹੋਣਾ।" ਆਪਣੀ ਉਮਰ ਦੇ ਚਾਲੀਵਿਆਂ ਵਿੱਚ ਪਹੁੰਚ ਚੁੱਕੇ ਸੁਮੇਰ ਸਿੰਘ ਇੱਕ ਵਾਤਾਵਰਣ ਪ੍ਰੇਮੀ ਹਨ। ਉਹ ਜੈਸਲਮੇਰ ਜ਼ਿਲ੍ਹੇ ਦੇ ਬਾਗਾਂ ਵਿੱਚ ਗੋਡਾਵਣ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੀ ਰੱਖਿਆ ਕਰਨ ਲਈ ਕੰਮ ਕਰ ਰਹੇ ਹਨ।

ਉਹ ਇੱਕ ਘੰਟੇ ਦੀ ਦੂਰੀ 'ਤੇ, ਸੈਮ ਬਲਾਕ ਦੇ ਸਨਵਤਾ ਪਿੰਡ ਵਿੱਚ ਰਹਿੰਦੇ ਹਨ। ਪਰ ਗੋਡਾਵਣ ਦੀਆਂ ਹੁੰਦੀਆਂ ਮੌਤਾਂ ਨੇ ਉਨ੍ਹਾਂ ਤੇ ਉਨ੍ਹਾਂ ਜਿਹੇ ਕਈ ਮੁਕਾਮੀ ਲੋਕਾਂ ਤੇ ਵਿਗਿਆਨੀਆਂ ਨੂੰ ਹਾਦਸੇ ਦੀ ਥਾਂ ਵੱਲ ਖਿੱਚ ਲਿਆਂਦਾ ਹੈ।

*****

100 ਮੀਟਰ ਦੀ ਦੂਰੀ 'ਤੇ, ਰਸਲਾ ਪਿੰਡ ਦੇ ਨੇੜੇ, ਡੇਗਰੇ ਮਾਤਾ ਮੰਦਰ ਵਿੱਚ ਗੋਡਾਵਣ ਦੀ ਵੱਡ-ਅਕਾਰੀ ਮੂਰਤੀ ਹੈ। ਇਹ ਇੱਕ ਪਲੇਟਫਾਰਮ 'ਤੇ ਸਥਾਪਤ ਕੀਤੀ ਗਈ ਹੈ ਜੋ ਹਾਈਵੇ ਤੋਂ ਦੇਖੀ ਜਾ ਸਕਦੀ ਹੈ।

ਸਥਾਨਕ ਲੋਕਾਂ ਨੇ ਵਿਰੋਧ ਦੇ ਪ੍ਰਤੀਕ ਵਜੋਂ ਬੁੱਤ ਸਥਾਪਤ ਕੀਤਾ ਹੈ। ਉਹ ਕਹਿੰਦੇ ਹਨ, "ਇਹ ਗੋਡਾਵਣ ਦੀਆਂ ਇੱਥੇ ਹੋਣ ਵਾਲ਼ੀਆਂ ਮੌਤਾਂ ਪਹਿਲੀ ਵਰ੍ਹੇਗੰਢ 'ਤੇ ਬਣਾਇਆ ਗਿਆ ਸੀ।'' ਹਿੰਦੀ ਵਿੱਚ ਲਿਖੀਆਂ ਆਇਤਾਂ ਦਾ ਅਨੁਵਾਦ: '16 ਸਤੰਬਰ 2020 ਨੂੰ, ਇੱਕ ਮਾਦਾ ਗੋਡਾਵਣ ਟੇਕਰੇ ਮਾਤਾ ਮੰਦਰ ਦੇ ਨੇੜੇ ਹਾਈ-ਟੈਨਸ਼ਨ ਇਲੈਕਟ੍ਰੀਕਲ ਤਾਰਾਂ ਨਾਲ਼ ਜਾ ਟਕਰਾਈ। ਇਹ ਪ੍ਰਤੀਕ ਵੀ ਉਸੇ ਦੀ ਯਾਦ ਵਿੱਚ ਬਣਿਆ ਹੋਇਆ ਹੈ।'

Left: Radheshyam pointing at the high tension wires near Dholiya that caused the death of a GIB in 2019.
PHOTO • Urja
Right: Sumer Singh Bhati in his village Sanwata in Jaisalmer district
PHOTO • Urja

ਖੱਬੇ: ਰਾਧੇਸ਼ਿਆਮ, ਢੋਲੀਆ ਦੀਆਂ ਹਾਈ-ਟੈਨਸ਼ਨ ਪਾਵਰ ਲਾਈਨਾਂ ਵੱਲ ਇਸ਼ਾਰਾ ਕਰਦੇ ਹਨ, ਜੋ 2019 ਵਿੱਚ ਹੋਈ ਗੋਡਾਵਣ ਦੀ ਮੌਤ ਲਈ ਜ਼ਿੰਮੇਵਾਰ ਸਨ। ਸੱਜੇ ਪਾਸੇ: ਸੁਮੇਰ ਸਿੰਘ ਭੱਟੀ ਜੈਸਲਮੇਰ ਜ਼ਿਲ੍ਹੇ ਵਿੱਚ ਆਪਣੇ ਪਿੰਡ ਸਨਵਾੜਾ ਵਿੱਚ

Left: Posters of the godawan (bustard) are pasted alongwith those of gods in a Bishnoi home.
PHOTO • Urja
Right: The statue of a godawan installed by people of Degray
PHOTO • Urja

ਖੱਬੇ ਪਾਸੇ: ਬਿਸ਼ਨੋਈ ਦੇ ਘਰ ਵਿੱਚ ਦੇਵਤਿਆਂ ਦੀਆਂ ਤਸਵੀਰਾਂ ਦੇ ਅੱਗੇ ਗੋਡਾਵਣ (ਸੋਨ ਚਿੜਿਆ)ਦੇ ਪੋਸਟਰ ਚਿਪਕਾਏ ਗਏ ਸਨ। ਸੱਜੇ ਪਾਸੇ: ਡੇਗਰੇ ਦੇ ਲੋਕਾਂ ਦੁਆਰਾ ਸਥਾਪਿਤ ਕੀਤਾ ਗਿਆ ਗੋਡਾਵਣ ਦਾ ਬੁੱਤ

ਸੁਮੇਰ ਸਿੰਘ, ਰਾਧੇਸ਼ਿਆਮ ਅਤੇ ਜੈਸਲਮੇਰ ਦੇ ਵਸਨੀਕਾਂ ਲਈ, ਮਰ ਰਹੇ ਗੋਡਾਵਣ ਪੰਛੀ ਅਤੇ ਉਨ੍ਹਾਂ ਦੇ ਖ਼ਤਰੇ ਵਿੱਚ ਪਏ ਨਿਵਾਸ ਸਥਾਨ ਇਸ ਗੱਲ ਦਾ ਗੰਭੀਰ ਪ੍ਰਤੀਕ ਹਨ ਕਿ ਉਨ੍ਹਾਂ ਦੇ ਖ਼ਾਨਾਬਦੋਸ਼ ਭਾਈਚਾਰਿਆਂ ਕੋਲ ਉਨ੍ਹਾਂ ਦੇ ਆਲੇ ਦੁਆਲੇ ਦੀ ਏਜੰਸੀ ਦੀ ਘਾਟ ਹੈ, ਫ਼ਲਸਰੂਪ ਜੋ ਪਸ਼ੂ ਪਾਲਕਾਂ ਦੇ ਜੀਵਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਨੁਕਸਾਨ ਵੀ ਹੈ।

ਸੁਮੇਰ ਸਿੰਘ ਕਹਿੰਦੇ ਹਨ, "ਅਸੀਂ 'ਵਿਕਾਸ' ਦੇ ਨਾਂ 'ਤੇ ਬਹੁਤ ਕੁਝ ਗੁਆ ਰਹੇ ਹਾਂ। ਇਹ ਵਿਕਾਸ ਕਿਸ ਲਈ ਹੈ?" ਉਹ ਇੱਕ ਨੁਕਤਾ ਚੁੱਕਦੇ ਹਨ- 100 ਮੀਟਰ ਦੀ ਦੂਰੀ 'ਤੇ, ਇੱਕ ਜਗ੍ਹਾ ਹੈ ਜਿੱਥੇ ਸੂਰਜੀ ਊਰਜਾ ਖਿੱਚੀ ਜਾਂਦੀ ਹੈ। ਬਿਜਲਈ ਟਰੈਕ ਸਿਰ ਦੇ ਉੱਪਰੋਂ ਦੀ ਲੰਘਦੇ ਹਨ। ਪਰ ਉਸੇ ਪਿੰਡ ਵਿੱਚ ਬਿਜਲੀ ਦਾ ਕੁਨੈਕਸ਼ਨ ਦਾ ਚੰਗਾ ਪ੍ਰਬੰਧ ਹੀ ਨਹੀਂ ਹੈ।

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅਨੁਸਾਰ, ਪਿਛਲੇ 7.5 ਸਾਲਾਂ ਵਿੱਚ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ 286 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਦਹਾਕੇ ਵਿੱਚ, ਖਾਸ ਕਰਕੇ ਪਿਛਲੇ 3-4 ਸਾਲਾਂ ਵਿੱਚ, ਰਾਜ ਵਿੱਚ ਹਵਾ ਅਤੇ ਸੂਰਜੀ ਊਰਜਾ ਲਈ ਹਜ਼ਾਰਾਂ ਨਵਿਆਉਣਯੋਗ ਊਰਜਾ ਪਲਾਂਟ ਚਾਲੂ ਕੀਤੇ ਗਏ ਹਨ। ਅਡਾਨੀ ਰੀਨਿਊਏਬਲ ਐਨਰਜੀ ਪਾਰਕ ਰਾਜਸਥਾਨ ਲਿਮਟਿਡ (ਏਆਰਈਪੀਆਰਐਲ), ਜੋ ਜੋਧਪੁਰ ਦੇ ਭਡਲਾ ਵਿਖੇ 500 ਮੈਗਾਵਾਟ ਸਮਰੱਥਾ ਵਾਲ਼ਾ ਸੋਲਰ ਪਾਵਰ ਪਾਰਕ ਅਤੇ ਜੈਸਲਮੇਰ ਦੇ ਫਤਿਹਗੜ੍ਹ ਵਿਖੇ 1,500 ਮੈਗਾਵਾਟ ਦਾ ਸੋਲਰ ਪਾਵਰ ਪਾਰਕ ਵਿਕਸਤ ਕਰ ਰਿਹਾ ਹੈ। ਆਨਲਾਈਨ ਭੇਜਿਆ ਗਿਆ ਇਹ ਸਵਾਲ ਕਿ ਕੀ ਬਿਜਲੀ ਦੀਆਂ ਲਾਈਨਾਂ ਨੂੰ ਧਰਤੀ ਵਿੱਚ ਲਿਜਾਣ ਦੀ ਕੋਈ ਯੋਜਨਾ ਹੈ, ਇਹ ਲੇਖ ਪ੍ਰਕਾਸ਼ਿਤ ਹੋਣ ਤੱਕ ਜਵਾਬ ਨਹੀਂ ਦਿੱਤਾ ਗਿਆ ਸੀ।

ਸੂਰਜੀ ਅਤੇ ਪੌਣ ਊਰਜਾ ਦੁਆਰਾ ਪੈਦਾ ਕੀਤੀ ਗਈ ਊਰਜਾ ਨੂੰ ਬਿਜਲੀ ਦੀਆਂ ਲਾਈਨਾਂ ਦੇ ਵੱਡੇ ਨੈਟਵਰਕ ਦੀ ਸਹਾਇਤਾ ਨਾਲ਼ ਰਾਸ਼ਟਰੀ ਸਟੋਰੇਜ ਨੈਟਵਰਕ ਨੂੰ ਭੇਜਿਆ ਜਾਂਦਾ ਹੈ। ਉਹ ਟਰੈਕ ਗੋਡਾਵਣ (ਸੋਨ ਚਿੜਿਆ), ਗਿਰਝਾਂ, ਬਾਜ ਅਤੇ ਹੋਰ ਪੰਛੀਆਂ ਦੇ ਉੱਡਣ ਦੇ ਰਸਤੇ ਵਿੱਚ ਰੁਕਾਵਟਾਂ ਹਨ। ਅਖੁੱਟ ਊਰਜਾ ਪ੍ਰੋਜੈਕਟਾਂ ਲਈ ਗ੍ਰੀਨ ਬੈਲਟ ਪੋਖਰਨ ਅਤੇ ਰਾਮਗੜ੍ਹ-ਜੈਸਲਮੇਰ ਵਿੱਚੋਂ ਦੀ ਲੰਘੇਗੀ, ਜਿੱਥੇ ਗੋਡਾਵਣਾਂ ਦੇ ਨਿਵਾਸ ਸਥਾਨ ਸਥਿਤ ਹਨ।

Solar and wind energy  projects are taking up grasslands and commons here in Jaisalmer district of Rajasthan. For the local people, there is anger and despair at the lack of agency over their surroundings and the subsequent loss of pastoral lives and livelihoods
PHOTO • Radheshyam Bishnoi

ਸੂਰਜੀ ਅਤੇ ਹਵਾ ਊਰਜਾ ਪ੍ਰੋਜੈਕਟ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਇੱਥੇ ਘਾਹ ਦੇ ਮੈਦਾਨਾਂ ਅਤੇ ਸਾਂਝੀਆਂ ਜ਼ਮੀਨਾਂ ਨੂੰ ਹੜਪ ਰਹੇ ਹਨ। ਸਥਾਨਕ ਲੋਕਾਂ ਦੇ ਮਨਾਂ ਵਿੱਚ, ਉਨ੍ਹਾਂ ਦੇ ਆਲੇ-ਦੁਆਲੇ ਏਜੰਸੀ ਦੀ ਘਾਟ ਅਤੇ ਬਾਅਦ ਵਿੱਚ ਪਸ਼ੂਆਂ ਦੀਆਂ ਜ਼ਿੰਦਗੀਆਂ ਅਤੇ ਰੋਜ਼ੀ-ਰੋਟੀ ਦੇ ਨੁਕਸਾਨ ਨੂੰ ਲੈ ਕੇ ਗੁੱਸਾ ਅਤੇ ਨਿਰਾਸ਼ਾ ਹੈ

ਜੈਸਲਮੇਰ ਉਨ੍ਹਾਂ ਪੰਛੀਆਂ ਲਈ ਸੈਂਟਰਲ ਏਸ਼ੀਅਨ ਫਲਾਇੰਗ ਰੂਟ (ਸੀਏਐਫ) ਖੇਤਰ ਵਿੱਚ ਸਥਿਤ ਹੈ ਜੋ ਹਰ ਸਾਲ ਆਰਕਟਿਕ ਖੇਤਰ ਤੋਂ ਮੱਧ ਯੂਰਪ ਅਤੇ ਏਸ਼ੀਆ ਰਾਹੀਂ ਹਿੰਦ ਮਹਾਂਸਾਗਰ ਵਿੱਚ ਪ੍ਰਵਾਸ ਕਰਦੇ ਹਨ। ਫੈਡਰੇਸ਼ਨ ਫਾਰ ਦ ਕੰਜ਼ਰਵੇਸ਼ਨ ਆਫ ਮਾਈਗ੍ਰੇਟਰੀ ਵਾਈਲਡ ਲਾਈਫ ਸਪੀਸੀਜ਼ ਦੇ ਅਨੁਸਾਰ, 182 ਜਲ-ਪੰਛੀ ਪ੍ਰਜਾਤੀਆਂ ਦੇ 279 ਪੰਛੀ ਇਸੇ ਰਸਤਿਓਂ ਆਉਂਦੇ ਹਨ। ਖ਼ਤਰੇ ਵਿੱਚ ਪੈਣ ਵਾਲ਼ੇ ਕੁਝ ਹੋਰ ਪੰਛੀ ਹਨ ਚਿੱਟੀ-ਪਿੱਠ ਵਾਲ਼ੀਆਂ ਗਿਰਝਾਂ (ਜਿਪਸ ਬੈਂਗਲੈਂਸਿਸ), ਕਾਲ਼ੀ ਗਰਦਨ ਵਾਲ਼ਾ ਉਕਾਬ (ਜਿਪਸ ਇੰਡੀਕਸ), ਸੈਕਸੀਕੋਲਾ ਮੈਕਰੋਰਹਾਈਚਾ, ਗ੍ਰੀਨ ਮੁਨਿਆ (ਅਮਾਂਦਾਵਾ ਫਾਰਮੋਸਾ) ਅਤੇ ਮੈਕਕੁਈਨ ਜਾਂ ਹਊਬਾਰਾ ਬਸਟਰਡ (ਕਲੈਮਾਈਡੋਟਿਸ ਮਾਕੀਨੀ)।

ਰਾਧੇਸ਼ਿਆਮ ਵੀ ਇੱਕ ਫੋਟੋਗ੍ਰਾਫਰ ਹਨ। ਉਨ੍ਹਾਂ ਦੇ ਲੌਂਗ ਫੋਕਸ ਟੈਲੀ ਲੈਂਸਾਂ ਨੇ ਪਰੇਸ਼ਾਨ ਕਰਨ ਵਾਲ਼ੀਆਂ ਫੋਟੋਆਂ ਖਿੱਚੀਆਂ ਹਨ। "ਮੈਂ ਰਾਤ ਨੂੰ ਸੋਲਰ ਪੈਨਲਾਂ 'ਤੇ ਪੈਲਿਕਨ (ਹਵਾਸੀਲ) ਨੂੰ ਉਤਰਦੇ ਹੋਏ ਦੇਖਿਆ ਹੈ, ਜਿਸ ਨੂੰ ਦੇਖ ਉਨ੍ਹਾਂ ਨੂੰ ਝੀਲ਼ ਦਾ ਭੁਲੇਖਾ ਪਿਆ ਜਾਪਦਾ ਸੀ। ਬਦਕਿਸਮਤ ਪੰਛੀ ਫਿਰ ਪਲੇਟ 'ਤੇ ਤਿਲਕ ਜਾਂਦਾ ਹੈ ਅਤੇ ਉਹਦੀਆਂ ਲੱਤਾਂ ਏਨਾ ਜ਼ਖ਼ਮੀ ਹੋ ਜਾਂਦੀਆਂ ਹਨ ਕਿ ਉਹ ਮੁੜ ਠੀਕ ਨਹੀਂ ਹੋ ਸਕਦਾ।"

ਇਲੈਕਟ੍ਰਿਕ ਟਰੈਕਾਂ ਨੇ ਜੈਸਲਮੇਰ ਦੇ ਮਾਰੂਥਲ ਰਾਸ਼ਟਰੀ ਪਾਰਕ ਦੇ 4,200 ਵਰਗ ਕਿਲੋਮੀਟਰ ਦੇ ਖੇਤਰ ਨੇ ਨਾ ਸਿਰਫ਼ ਗੋਡਾਵਣਾਂ ਨੂੰ ਸਗੋਂ ਲਗਭਗ 84,000 ਪੰਛੀਆਂ ਨੂੰ ਮਾਰ ਦਿੱਤਾ ਹੈ, ਲਾਈਫ ਇੰਸਟੀਚਿਊਟ ਆਫ ਇੰਡੀਆ ਦੇ 2018 ਦੇ ਅਧਿਐਨ ਵਿੱਚ ਕਿਹਾ ਗਿਆ ਹੈ। "ਪੰਛੀਆਂ ਦੀਆਂ ਪ੍ਰਜਾਤੀਆਂ ਇੰਨੀਆਂ (ਗੋਡਾਵਣਾਂ ਦੀ) ਮੌਤ ਦਾ ਸਾਮ੍ਹਣਾ ਨਹੀਂ ਕਰ ਸਕਦੀਆਂ। ਇਹੀ ਉਨ੍ਹਾਂ ਦੇ ਅਲੋਪ ਹੋਣ ਦਾ ਮੁੱਖ ਕਾਰਨ ਹੈ।"

ਖ਼ਤਰਾ ਨਾ ਸਿਰਫ ਅਸਮਾਨ ਵਿੱਚ, ਬਲਕਿ ਜ਼ਮੀਨ 'ਤੇ ਵੀ ਉਡੀਕ ਕਰ ਰਿਹਾ ਹੈ। 200 ਮੀਟਰ ਉੱਚੀਆਂ ਪੌਣਾਂ ਦੀਆਂ ਚੱਕੀਆਂ ਹੁਣ ਘਾਹ ਦੇ ਮੈਦਾਨਾਂ, ਪਵਿੱਤਰ ਬਾਗਾਂ ਜਾਂ ਓਰਾਨਾਂ ਦੇ ਵੱਡੇ ਖੇਤਰਾਂ ਵਿੱਚ 500 ਮੀਟਰ ਦੀ ਦੂਰੀ 'ਤੇ ਰੱਖੀਆਂ ਜਾਂਦੀਆਂ ਹਨ। ਹੈਕਟੇਅਰ ਰਕਬੇ ਵਿੱਚ ਸੋਲਰ ਫਾਰਮਾਂ ਲਈ ਕੰਧਾਂ ਦਾ ਨਿਰਮਾਣ ਕੀਤਾ ਗਿਆ ਹੈ। ਸਮੁਦਾਇ ਪਵਿੱਤਰ ਜੰਗਲਾਂ ਵਿੱਚ ਇੱਕ ਵੀ ਟਹਿਣੀ ਨਹੀਂ ਕੱਟ ਸਕਦੇ, ਜਿੱਥੇ ਇਨ੍ਹਾਂ ਜੰਗਲਾਂ ਵਿੱਚ ਸੱਪਾਂ ਅਤੇ ਪੌੜੀਆਂ ਦੀ ਖੇਡ ਖੇਡੀ ਜਾ ਰਹੀ ਹੈ।  ਪਸ਼ੂਪਾਲਕ ਹੁਣ ਸਿੱਧੇ ਰਸਤੇ 'ਤੇ ਨਹੀਂ ਚੱਲ ਸਕਦੇ, ਪਰ ਇਸਦੀ ਬਜਾਏ ਉਹਨਾਂ ਨੂੰ ਵਾੜਾਂ ਦੀ ਵਰਤੋਂ ਕਰਕੇ ਪੌਣਚੱਕੀਆਂ ਅਤੇ ਉਹਨਾਂ ਦੇ ਅਟੈਂਡੈਂਟ ਮਾਈਕਰੋਗਰਿੱਡਾਂ ਤੋਂ ਅੱਗੇ ਲੰਘਣਾ ਪੈਂਦਾ ਹੈ।

Left: The remains of a dead griffon vulture in Bhadariya near a microgrid and windmill.
PHOTO • Urja
Left: The remains of a dead griffon vulture in Bhadariya near a microgrid and windmill.
PHOTO • Vikram Darji

ਖੱਬਾ: ਬਦਰੀਆ ਖੇਤਰ ਵਿੱਚ ਇੱਕ ਵਿੰਡਮਿੱਲ ਦੇ ਨੇੜੇ ਮਰੇ ਹੋਏ ਗਿਰਝ ਦੇ ਕੁਝ ਬਚੇ ਹੋਏ ਹਿੱਸੇ। ਸੱਜੇ: ਰਾਧੇਸ਼ਿਆਮ ਗੋਡਾਵਣਾਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਨਿਗਰਾਨੀ ਕਰਦੇ ਹਨ

ਧਾਨੀ (ਇੱਕ ਨਾਮ ਜੋ ਉਹ ਵਰਤਦਾ ਹੈ) ਕਹਿੰਦੀ ਹੈ, "ਜੇ ਮੈਂ ਸਵੇਰੇ ਨਿਕਲ਼ਦੀ ਹਾਂ, ਤਾਂ ਘਰ ਆਉਣ ਲਈ ਸ਼ਾਮ ਹੋ ਜਾਂਦੀ ਹੈ। ਇਸ 25 ਸਾਲਾ ਧਾਨੀ ਨੂੰ ਚਾਰ ਗਾਵਾਂ ਅਤੇ ਪੰਜ ਬੱਕਰੀਆਂ ਲਈ ਹਰ ਰੋਜ਼ ਜੰਗਲ ਵਿੱਚੋਂ ਚਾਰਾ ਲਿਆਉਣਾ ਪੈਂਦਾ ਹੈ ਅਤੇ ਘਾਹ ਲਿਆਉਣਾ ਪੈਂਦਾ ਹੈ। "ਕਈ ਵਾਰ ਜਦੋਂ ਮੈਂ ਆਪਣੇ ਜਾਨਵਰਾਂ ਨੂੰ ਜੰਗਲ ਵਿੱਚ ਲੈ ਕੇ ਜਾਂਦੀ ਹਾਂ ਤਾਂ ਤਾਰਾਂ ਤੋਂ ਕਈ ਵਾਰੀ ਕਰੰਟ ਪੈਂਦਾ ਹੈ," ਧਾਨੀ ਦਾ ਪਤੀ ਬਾੜਮੇਰ ਟਾਊਨ ਵਿੱਚ ਪੜ੍ਹਦਾ ਹੈ। ਉਹ ਛੇ ਵਿੱਘੇ ਜ਼ਮੀਨ (ਕਰੀਬ 1 ਏਕੜ) ਦੀ ਦੇਖਭਾਲ ਕਰਦੀ ਹੈ। ਉਹ ਆਪਣੇ ਤਿੰਨ ਪੁੱਤਰਾਂ ਦੀ ਦੇਖਭਾਲ ਕਰਦੀ ਹੈ, ਜਿਨ੍ਹਾਂ ਦੀ ਉਮਰ 8, 5, ਅਤੇ 4 ਸਾਲ ਹੈ।

"ਅਸੀਂ ਵਿਧਾਇਕ ਅਤੇ ਜ਼ਿਲ੍ਹਾ ਕਮਿਸ਼ਨਰ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁਝ ਵੀ ਨਹੀਂ ਹੋਇਆ," ਜੈਸਲਮੇਰ ਦੀ ਸੈਮ ਯੂਨੀਅਨ ਦੇ ਰਸਲਾ ਪਿੰਡ ਵਿੱਚ ਡੇਗਰੇ ਪਿੰਡ ਦੇ ਮੁਖੀ, ਮੁਰਿਤ ਖਾਨ ਕਹਿੰਦੇ ਹਨ।

ਉਹ ਦੱਸਦੇ ਹਨ, "ਸਾਡੀ ਪੰਚਾਇਤ ਵਿੱਚ ਛੇ ਤੋਂ ਸੱਤ ਹਾਈ-ਟੈਨਸ਼ਨ ਪਾਵਰ ਲਾਈਨਾਂ ਲਗਾਈਆਂ ਗਈਆਂ ਹਨ। ਇਹ ਤਾਰਾਂ ਸਾਡੇ ਪਵਿੱਤਰ ਜੰਗਲੀ ਖੇਤਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। ਜੇ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਕਿ ' ਭਾਈ ਆਗਿਆ ਕਿਸਨੇ ਦਿੱਤੀ', ਤਾਂ ਉਹ ਕਹਿੰਦੇ ਹਨ, 'ਸਾਨੂੰ ਤੁਹਾਡੀ ਆਗਿਆ ਦੀ ਲੋੜ ਨਹੀਂ ਹੈ'।"

ਘਟਨਾ ਦੇ ਕੁਝ ਦਿਨ ਬਾਅਦ 27 ਮਾਰਚ, 2023 ਨੂੰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੋਡਾਵਣ (ਜੀਆਈਬੀ) ਦੇ ਮਹੱਤਵਪੂਰਨ ਨਿਵਾਸ ਸਥਾਨਾਂ ਨੂੰ ਰਾਸ਼ਟਰੀ ਪਾਰਕਾਂ (ਐਨਪੀਜ਼) ਵਿੱਚ ਨਾਮਜ਼ਦ ਕੀਤਾ ਜਾਵੇਗਾ।

ਦੋਵਾਂ ਬਸਤੀਆਂ ਵਿੱਚੋਂ ਇੱਕ ਪਹਿਲਾਂ ਹੀ ਇੱਕ ਰਾਸ਼ਟਰੀ ਪਾਰਕ ਹੈ ਅਤੇ ਦੂਜਾ ਰੱਖਿਆ ਦੀ ਜ਼ਮੀਨ ਹੈ। ਕਿਸੇ ਵੀ ਸੂਰਤ ਵਿੱਚ, ਗੋਡਾਵਣ ਸੁਰੱਖਿਅਤ ਨਹੀਂ ਹੋ ਸਕਦੇ।

*****

19 ਅਪ੍ਰੈਲ, 2021 ਨੂੰ ਇੱਕ ਰਿੱਟ ਪਟੀਸ਼ਨ ਦੇ ਜਵਾਬ ਵਿੱਚ, ਸੁਪਰੀਮ ਕੋਰਟ ਨੇ ਆਦੇਸ਼ ਵਿੱਚ ਕਿਹਾ ਸੀ, "ਇੱਕ ਅਜਿਹੇ ਖੇਤਰ ਵਿੱਚ ਜਿੱਥੇ ਗੋਡਾਵਣ ਦੀ ਬਹੁਤਾਤ ਹੈ, ਓਵਰਹੈੱਡ ਪਾਵਰ ਲਾਈਨਾਂ ਨੂੰ ਜ਼ਮੀਨ ਤੱਕ ਲਿਜਾਣ ਦਾ ਕੰਮ ਇੱਕ ਸਾਲ ਦੇ ਅੰਦਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਦੋਂ ਤੱਕ, ਡਾਇਵਰਸ਼ਨ (ਪਲਾਸਟਿਕ ਪਲੇਟਾਂ ਜੋ ਰੋਸ਼ਨੀ ਨੂੰ ਦਰਸਾਉਂਦੀਆਂ ਹਨ ਅਤੇ ਪੰਛੀਆਂ ਨੂੰ ਚੇਤਾਵਨੀ ਦਿੰਦੀਆਂ ਹਨ) ਨੂੰ ਬਿਜਲੀ ਦੇ ਟਰੈਕਾਂ 'ਤੇ ਲਟਕਾਇਆ ਜਾਣਾ ਚਾਹੀਦਾ ਹੈ।"

ਸੁਪਰੀਮ ਕੋਰਟ ਦੇ ਫੈਸਲੇ ਵਿੱਚ ਜ਼ਮੀਨ ਦੇ ਹੇਠਾਂ ਲਿਜਾਣ ਲਈ 104 ਕਿਲੋਮੀਟਰ ਲਾਈਨਾਂ ਅਤੇ ਰਾਜਸਥਾਨ ਵਿੱਚ ਡਾਇਵਰਟਰਾਂ ਲਈ 1,238 ਕਿਲੋਮੀਟਰ ਲਾਈਨਾਂ ਦੀ ਸੂਚੀ ਦਿੱਤੀ ਗਈ ਹੈ।

'Why is the government allowing such big-sized renewable energy parks in GIB habitat when transmission lines are killing birds,' asks wildlife biologist, Sumit Dookia
PHOTO • Urja
'Why is the government allowing such big-sized renewable energy parks in GIB habitat when transmission lines are killing birds,' asks wildlife biologist, Sumit Dookia
PHOTO • Urja

ਜੰਗਲੀ ਜੀਵ-ਵਿਗਿਆਨੀ ਸੁਮਿਤ ਦੂਕੀਆ ਪੁੱਛਦੇ ਹਨ, 'ਸਰਕਾਰ ਜੰਗਲਾਂ ਦੇ ਨਿਵਾਸ ਸਥਾਨਾਂ ਵਿੱਚ ਵੱਡੇ ਨਵਿਆਉਣਯੋਗ ਊਰਜਾ ਪਾਰਕਾਂ ਦੀ ਆਗਿਆ ਕਿਉਂ ਦੇ ਰਹੀ ਹੈ ਜਿੱਥੇ ਲਿੰਕ ਟਰੈਕ ਪੰਛੀਆਂ ਨੂੰ ਮਾਰ ਰਹੇ ਹਨ'

ਦੋ ਸਾਲ ਬਾਅਦ, ਅਪ੍ਰੈਲ 2023 ਵਿੱਚ, ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ ਕਿ ਬਿਜਲੀ ਦੀਆਂ ਲਾਈਨਾਂ ਨੂੰ ਜ਼ਮੀਨ ਦੇ ਹੇਠਾਂ ਲਿਜਾਇਆ ਜਾਣਾ ਚਾਹੀਦਾ ਹੈ ਅਤੇ ਪਲਾਸਟਿਕ ਡਾਈਵਰਟਾਂ ਨੂੰ ਵੀ ਸਿਰਫ਼ ਉਨ੍ਹਾਂ ਕੁਝ ਕਿਲੋਮੀਟਰਾਂ ਦੀ ਦੂਰੀ 'ਤੇ ਲਾਇਆ ਗਿਆ ਹੈ ਜਿੰਨੀ ਕੁ ਦੂਰੀ ਲੋਕਾਂ ਦਾ ਅਤੇ ਮੀਡੀਆ ਦਾ ਧਿਆਨ ਖਿੱਚਦੀ ਹੈ। "ਮੌਜੂਦਾ ਅਧਿਐਨਾਂ ਦੇ ਅਨੁਸਾਰ, ਪੰਛੀਆਂ ਦੇ ਧਿਆਨ ਭਟਕਾਉਣ ਵਾਲ਼ੀਆਂ ਪਲੇਟਾਂ ਨੇ ਹੋਣ ਵਾਲ਼ੀ ਟੱਕਰ ਨੂੰ ਬਹੁਤ ਘੱਟ ਕਰ ਦਿੱਤਾ ਹੈ। ਇਸ ਲਈ ਹੁਣ ਇਨ੍ਹਾਂ ਨੂੰ ਮੌਤਾਂ ਤੋਂ ਬਚਾਇਆ ਜਾ ਸਕਦਾ ਹੈ," ਜੰਗਲੀ ਜੀਵ-ਵਿਗਿਆਨੀ  ਦੂਕੀਆ ਦਾ ਕਹਿਣਾ ਹੈ।

ਗੋਡਾਵਣ ਨਸਲ ਨੂੰ ਧਰਤੀ 'ਤੇ ਆਪਣੇ ਇਕਲੌਤੇ ਜੱਦੀ ਸਥਾਨ 'ਤੇ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਅਸੀਂ ਅਫਰੀਕੀ ਚੀਤੇ ਦੀਆਂ ਵਿਦੇਸ਼ੀ ਪ੍ਰਜਾਤੀਆਂ ਨੂੰ ਭਾਰਤ ਵਾਪਸ ਲਿਆਉਣ ਲਈ 224 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਹੈ। ਯੋਜਨਾ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਲਿਆਉਣ, ਵੱਖਰੀਆਂ ਰਿਹਾਇਸ਼ਾਂ ਬਣਾਉਣ, ਅਤਿ-ਆਧੁਨਿਕ ਕੈਮਰੇ, ਵਾਚ ਟਾਵਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੇਰਾਂ ਦੀ ਵੱਧਦੀ ਗਿਣਤੀ ਲਈ 2022 ਤੱਕ 300 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

*****

ਬਿਹੰਗਾ ਪ੍ਰਜਾਤੀ ਦਾ ਵੱਡਾ ਮੈਂਬਰ ਭਾਵ ਗ੍ਰੇਟ ਇੰਡੀਅਨ ਬਸਟਰਡ ਇਕ ਮੀਟਰ ਲੰਬਾ ਹੈ, ਜਿਸ ਦਾ ਭਾਰ ਲਗਭਗ 5-10 ਕਿਲੋਗ੍ਰਾਮ ਹੈ। ਉਹ ਸਿਰਫ ਇੱਕ ਹੀ ਅੰਡਾ ਦਿੰਦੇ ਹਨ, ਉਹ ਵੀ ਖੁੱਲ੍ਹੇ ਅਸਮਾਨ ਦੇ ਹੇਠਾਂ। ਇਸ ਇਲਾਕੇ ਵਿਚ ਜੰਗਲੀ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਸ ਲਈ ਗੋਡਾਵਣ ਦੇ ਅੰਡੇ ਲਈ ਸੁਰੱਖਿਅਤ ਰਹਿਣਾ ਮੁਸ਼ਕਲ ਹੁੰਦਾ ਹੈ। ਇੱਥੇ ਬੰਬੇ ਨੈਚੁਰਲ ਹਿਸਟਰੀ ਸੋਸਾਇਟੀ (ਬੀਐਨਐਚਐਸ) ਦੁਆਰਾ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜੋ ਇਸ ਦੇ ਸੰਚਾਲਨ ਅਧਿਕਾਰੀ ਨੀਲਕੰਠ ਬੋਧਾ ਦੇ ਸ਼ਬਦਾਂ ਵਿੱਚ: "ਸਥਿਤੀ ਬਹੁਤ ਨਿਰਾਸ਼ਾਜਨਕ ਹੈ। ਆਬਾਦੀ ਨੂੰ ਜਿਉਂਦਾ ਰੱਖਣ ਤੇ ਵਧਾਉਣ ਲਈ ਸਾਨੂੰ ਕੁਝ ਖੇਤਰ ਨੂੰ ਛੱਡਣਾ ਚਾਹੀਦ ਹੈ। "

ਇਹ ਇੱਕ ਨਸਲ ਹੈ ਜੋ ਜ਼ਮੀਨ 'ਤੇ ਰਹਿੰਦੀ ਹੈ ਅਤੇ ਤੁਰਨਾ ਚਾਹੁੰਦੀ ਹੈ। ਇਸ ਨੂੰ ਮਾਰੂਥਲ ਦੇ ਅਸਮਾਨ ਵਿੱਚ ਉੱਡਦੇ ਹੋਏ ਦੇਖਣਾ ਬਹੁਤ ਵਧੀਆ ਨਜ਼ਾਰਾ ਹੋਵੇਗਾ ਅਤੇ ਇਸਦੇ ਸਰੀਰ ਨੂੰ 4.5 ਫੁੱਟ ਲੰਬੇ ਦੋਵਾਂ ਖੰਭਾਂ ਰਾਹੀਂ ਚੁੱਕਿਆ ਜਾਂਦਾ ਹੈ।

'The godawan doesn’t harm anyone. In fact, it eats small snakes, scorpions, small lizards and is beneficial for farmers,”' says Radheshyam
PHOTO • Radheshyam Bishnoi

'ਗੋਡਾਵਣ ਤੋਂ ਕਿਸੇ ਨੂੰ ਕੋਈ ਖ਼ਤਰਾ ਨਹੀਂ ਹੈ। ਦਰਅਸਲ, ਇਹ ਵਿੱਚ ਛੋਟੇ ਸੱਪ, ਬਿੱਛੂ ਅਤੇ ਛੋਟੀਆਂ ਛਿਪਕਲੀਆਂ ਖਾ ਜਾਂਦਾ ਹੈ ਅਤੇ ਇੰਝ ਕਿਸਾਨਾਂ ਨੂੰ ਲਾਭ ਹੁੰਦਾ ਹੈ,' ਰਾਧੇਸ਼ਿਆਮ ਕਹਿੰਦੇ ਹਨ

Not only is the Great Indian Bustard at risk, but so are the scores of other birds that come through Jaisalmer which lies on the critical Central Asian Flyway (CAF) – the annual route taken by birds migrating from the Arctic to Indian Ocean
PHOTO • Radheshyam Bishnoi

ਨਾ ਕੇਵਲ ਗੋਡਾਵਣ ਹੈ, ਸਗੋਂ ਆਰਕਟਿਕ ਖੇਤਰ ਤੋਂ ਹਿੰਦ ਮਹਾਂਸਾਗਰ ਤੱਕ ਸੈਂਟਰਲ ਏਸ਼ੀਅਨ ਫਲਾਇੰਗ ਰੂਟ (ਸੀਏਐਫ) ਖੇਤਰ ਵਿੱਚ ਸਥਿਤ ਜੈਸਲਮੇਰ ਵਿੱਚ ਪ੍ਰਵਾਸ ਕਰਨ ਵਾਲ਼ੇ ਪੰਛੀਆਂ ਦੀਆਂ ਹੋਰ ਪ੍ਰਜਾਤੀਆਂ ਨੂੰ ਵੀ ਖਤਰਾ ਹੈ

ਗੋਡਾਵਣ ਪੰਛੀ ਦੀਆਂ ਅੱਖਾਂ ਸਿਰ ਦੇ ਦੋਵੇਂ ਪਾਸੇ ਹੁੰਦੀਆਂ ਹਨ ਅਤੇ ਇਹ ਸਿੱਧਾ ਨਹੀਂ ਦੇਖ ਸਕਦਾ। ਇਸ ਲਈ, ਇਹ ਜਾਂ ਤਾਂ ਇੱਕ ਆਹਮਣੇ-ਸਾਹਮਣੇ ਦੀ ਟੱਕਰ ਵਿੱਚ ਹਾਈ-ਟੈਨਸ਼ਨ ਤਾਰ ਨਾਲ ਟਕਰਾਉਂਦਾ ਹੈ ਜਾਂ ਆਖਰੀ ਮਿੰਟ 'ਤੇ ਝੁਕਣ ਦੀ ਕੋਸ਼ਿਸ਼ ਕਰਦਾ ਹੈ। ਟ੍ਰੇਲਰ ਟਰੱਕਾਂ ਦੀ ਤਰ੍ਹਾਂ ਜਿਨ੍ਹਾਂ ਨੂੰ ਅਚਾਨਕ ਮੋੜਿਆ ਨਹੀਂ ਜਾ ਸਕਦਾ, ਗੋਡਾਵਣ ਦਾ ਅਚਾਨਕ ਮੋੜ ਕੱਟਣਾ ਵੀ ਬਾਕੀ ਪੰਛੀਆਂ ਦੇ ਮੁਕਾਬਲਤਨ ਦੇਰੀ ਨਾਲ਼ ਹੁੰਦਾ ਹੈ। ਇਸਲਈ ਇਸਦੇ ਵਿੰਗ ਦਾ ਇੱਕ ਹਿੱਸਾ ਜਾਂ ਸਿਰ ਬਿਜਲੀ ਦੇ ਟਰੈਕਾਂ ਨਾਲ਼ ਟਕਰਾਉਂਦਾ ਹੈ ਜੋ 30 ਮੀਟਰ ਤੋਂ ਵੱਧ ਉੱਚੇ ਹਨ। ਰਾਧੇਸ਼ਿਆਮ ਕਹਿੰਦੇ ਹਨ, "ਜੇ ਇਹ ਬਿਜਲੀ ਦੇ ਝਟਕੇ ਕਾਰਨ ਨਹੀਂ ਮਰਦਾ, ਤਾਂ ਵੀ ਹੋਣ ਵਾਲ਼ੀ ਟੱਕਰ ਵਿੱਚ ਮਾਰਿਆ ਜਾਵੇਗਾ।''

2022 ਵਿੱਚ, ਟਿੱਡੀ-ਦਲ਼ ਰਾਜਸਥਾਨ ਦੇ ਰਸਤਿਓਂ ਭਾਰਤ ਵਿੱਚ ਦਾਖਲ ਹੋਇਆ ਸੀ। "ਗੋਡਾਵਣਾਂ ਦੇ ਹੋਣ ਕਾਰਨ ਕੁਝ ਖੇਤ ਬਚ ਗਏ। ਉਨ੍ਹਾਂ ਹਜ਼ਾਰਾਂ ਟਿੱਡੀਆਂ ਖਾ ਲਈਆਂ," ਰਾਧੇਸ਼ਿਆਮ ਯਾਦ ਕਰਦੇ ਹਨ। "ਗੋਡਾਵਣ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਦਰਅਸਲ ਉਹ ਤਾਂ ਛੋਟੇ ਸੱਪ, ਬਿੱਛੂ ਅਤੇ ਛੋਟੀਆਂ ਛਿਪਕਲੀਆਂ ਖਾਂਦੇ ਹਨ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਂਦੇ ਹਨ," ਉਹ ਕਹਿੰਦੇ ਹਨ।

ਉਹ ਅਤੇ ਉਨ੍ਹਾਂ ਦਾ ਪਰਿਵਾਰ ਮਿਲ਼ ਕੇ 80 ਵਿਘੇ (ਲਗਭਗ 8 ਏਕੜ) ਜ਼ਮੀਨ ਦੇ ਮਾਲਕ ਹਨ। ਇਸ ਵਿੱਚ ਉਹ ਧਨੀਆ ਅਤੇ ਬਾਜਰਾ ਉਗਾਉਂਦੇ ਹਨ। ਜੇਕਰ ਸਰਦੀਆਂ ਵਿੱਚ ਮੀਂਹ ਪੈਂਦਾ ਹੈ ਤਾਂ ਕਈ ਵਾਰ ਤੀਜੀ ਫ਼ਸਲ ਵੀ ਉਗਾਈ ਜਾਂਦੀ ਹੈ। "ਕਲਪਨਾ ਕਰੋ ਕਿ ਜੇ ਗੋਡਾਵਣ 150 ਦੀ ਥਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦਾ ਤਾਂ ਟਿੱਡੀ-ਦਲ਼ ਤੋਂ ਹੋਣ ਵਾਲ਼ੀ ਤਬਾਹੀ ਨੂੰ ਕਿੰਨਾ ਘਟਾਇਆ ਜਾ ਸਕਦਾ ਸੀ,'' ਉਹ ਕਹਿੰਦੇ ਹਨ।

ਜੇ ਅਸੀਂ ਗੋਡਾਵਣ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਵਿਘਨ ਪੈਣ ਤੋਂ ਬਚਾਉਣਾ ਚਾਹੁੰਦੇ ਹਾਂ, ਤਾਂ ਇੱਕ ਛੋਟੇ ਜਿਹੇ ਖੇਤਰ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। "ਅਸੀਂ ਇਸ ਦੇ ਲਈ ਕੋਸ਼ਿਸ਼ ਕਰ ਸਕਦੇ ਹਾਂ। ਇਹ ਕੋਈ ਵੱਡੀ ਗੱਲ ਤਾਂ ਨਹੀਂ ਹੈ। ਰਾਠੌਰ ਕਹਿੰਦੇ ਹਨ, "ਅਦਾਲਤ ਦਾ ਹੁਕਮ ਹੈ ਕਿ ਬਿਜਲੀ ਦੀਆਂ ਲਾਈਨਾਂ ਨੂੰ ਭੂਮੀਗਤ ਕੀਤਾ ਜਾਣਾ ਚਾਹੀਦਾ ਅਤੇ ਹੋਰ ਨਵੀਂਆਂ ਲਾਈਨਾਂ ਨੂੰ ਵਿਛਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ," ਰਾਠੌਰ ਕਹਿੰਦੇ ਹਨ। ''ਸਰਕਾਰ ਨੂੰ ਹੁਣ ਰੁਕਣ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਸਭ ਕੁਝ ਖਤਮ ਹੋ ਜਾਵੇ।''


ਲੇਖਿਕਾ ਇਸ ਲੇਖ ਵਿੱਚ ਆਪਣੀ ਮਦਦ ਦੇਣ ਲਈ ਜੈਵ ਵਿਭਿੰਨਤਾ ਸਹਿਯੋਗੀ ਦੇ ਡਾ. ਰਵੀ ਚੇਲਮ ਦਾ ਧੰਨਵਾਦ ਕਰਨਾ ਚਾਹੁੰਦੀ ਹੈ।

ਤਰਜਮਾ: ਕਮਲਜੀਤ ਕੌਰ

Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Photographs : Urja

Urja is Senior Assistant Editor - Video at the People’s Archive of Rural India. A documentary filmmaker, she is interested in covering crafts, livelihoods and the environment. Urja also works with PARI's social media team.

Other stories by Urja
Photographs : Radheshyam Bishnoi

Radheshyam Bishnoi is a wildlife photographer and naturalist based in Dholiya, Pokaran tehsil of Rajasthan. He is involved in conservation efforts around tracking and anti-poaching for the Great Indian Bustard and other birds and animals found in the region.

Other stories by Radheshyam Bishnoi

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur