ਮੈਂ ਬੜੀ ਦੂਰ ਜਾਣਾ ਏ, ਆਪਣੇ ਵਤਨ ਤੋਂ ਦੂਰ
ਓ ਪਿਆਰੇ ਕੂੰਜਾ, ਇਹ ਵਾਟ ਬੜੀ ਲੰਬੀ ਏ
ਮੈਂ ਇਸੇ ਰਾਹ ਤੁਰਦੇ ਜਾਣਾ ਏ
ਮੈਂ ਬੜੀ ਦੂਰ ਜਾਣਾ ਏ...

ਸੱਜ-ਵਿਆਹੀ ਕੁੜੀ ਦੁਆਰਾ ਗਾਇਆ ਗਿਆ ਇਹ ਗੀਤ ਇੱਕ ਪ੍ਰਵਾਸੀ ਪੰਛੀ ਨੂੰ ਸੰਬੋਧਿਤ ਕੀਤਾ ਗਿਆ ਹੈ, ਜਿਸ ਨੂੰ ਕੱਛ ਵਿੱਚ ਕੂੰਜ ਪੰਛੀ ਵਜੋਂ ਜਾਣਿਆ ਜਾਂਦਾ ਹੈ। ਲਾੜੀ ਜੋ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਸਹੁਰੇ ਘਰ ਜਾਂਦੀ ਹੈ, ਆਪਣੀ ਇਸ ਯਾਤਰਾ ਨੂੰ ਪੰਛੀ ਵਾਂਗ ਦੇਖਦੀ ਹੈ।

ਮੱਧ ਏਸ਼ੀਆ ਵਿੱਚ ਆਪਣੇ ਪ੍ਰਜਨਨ ਸਥਾਨਾਂ ਤੋਂ, ਹਜ਼ਾਰਾਂ ਨਾਜ਼ੁਕ, ਸਲੇਟੀ-ਖੰਭਾਂ ਵਾਲ਼ੇ ਪੰਛੀ ਹਰ ਸਾਲ ਪੱਛਮੀ ਭਾਰਤ ਦੇ ਖੁਸ਼ਕ ਖੇਤਰਾਂ, ਖ਼ਾਸ ਕਰਕੇ ਗੁਜਰਾਤ ਅਤੇ ਰਾਜਸਥਾਨ ਵੱਲ ਪਰਵਾਸ ਕਰਦੇ ਹਨ। ਉਹ 5,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਦੇ ਹਨ ਅਤੇ ਵਾਪਸ ਮੁੜਨ ਤੋਂ ਪਹਿਲਾਂ ਨਵੰਬਰ ਤੋਂ ਮਾਰਚ ਤੱਕ ਇੱਥੇ ਹੀ ਰਹਿੰਦੇ ਹਨ।

ਐਂਡਰਿਊ ਮਿਲਹਮ ਆਪਣੀ ਕਿਤਾਬ, ਸਿੰਗਿੰਗ ਲਾਈਕ ਲਾਰਕਸ ਵਿੱਚ ਲਿਖਦੇ ਹਨ, "ਪੰਛੀ ਵਿਗਿਆਨਕ (ਆਰਨੀਥੋਲਾਜੀਕਲ) ਲੋਕ ਗੀਤ ਇੱਕ ਅਜਿਹੀ ਪ੍ਰਜਾਤੀ ਹੈ ਜੋ ਅਲੋਪ ਹੋਣ ਦੀ ਕਗਾਰ 'ਤੇ ਹੈ - ਇੱਕ ਅਜਿਹੀ ਪ੍ਰਜਾਤੀ ਜਿਸਦੀ ਅੱਜ ਦੀ ਤੇਜ਼ ਰਫਤਾਰ ਤਕਨੀਕੀ ਦੁਨੀਆ ਵਿੱਚ ਕੋਈ ਜਗ੍ਹਾ ਨਹੀਂ ਹੈ।'' ਉਹ ਟਿੱਪਣੀ ਕਰਦੇ ਹਨ ਕਿ ਪੰਛੀਆਂ ਤੇ ਲੋਕਗੀਤਾਂ ਵਿੱਚ ਇਹੀ ਸਮਾਨਤਾ ਹੈ ਕਿ ਉਹ ਸਾਨੂੰ ਆਪਣੇ ਖੰਭਾਂ 'ਤੇ ਬਿਠਾ ਕੇ ਘਰੋਂ ਦੂਰ ਕਿਤੇ ਸੁਪਨਮਈ ਦੁਨੀਆ ਵਿੱਚ ਲਿਜਾ ਸਕੇ ਹਨ।

ਅਸੀਂ ਇੱਕ ਅਜਿਹੇ ਯੁੱਗ ਵਿੱਚ ਰਹਿੰਦੇ ਹਾਂ ਜਿੱਥੇ ਲੋਕ ਗੀਤ ਤੇਜ਼ੀ ਨਾਲ਼ ਲੁਪਤ ਹੋ ਰਹੇ ਸਾਹਿਤਕ ਰੂਪ ਹਨ। ਅੱਜ, ਸ਼ਾਇਦ ਹੀ ਇਹ ਵਿਰਸਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਂਦਾ ਹੋਵੇ ਤੇ ਗਾਇਆ ਵੀ ਬਹੁਤ ਹੀ ਘੱਟ ਜਾਂਦਾ ਹੈ। ਪਰ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਗੀਤਾਂ ਦੀ ਰਚਨਾ ਕੀਤੀ, ਸਿੱਖਿਆ ਅਤੇ ਗਾਇਆ, ਉਨ੍ਹਾਂ ਸਾਰਿਆਂ ਨੇ ਅਕਾਸ਼ ਅਤੇ ਆਪਣੇ ਆਲ਼ੇ- ਦੁਆਲ਼ੇ ਦੀ ਦੁਨੀਆ, ਕੁਦਰਤ ਵੱਲ ਜ਼ਰੂਰ ਵੇਖਿਆ ਹੋਵੇਗਾ, ਜਿਸ ਤੋਂ ਉਨ੍ਹਾਂ ਨੇ ਮਨੋਰੰਜਨ, ਰਚਨਾਤਮਕ ਪ੍ਰੇਰਣਾ ਲਈ, ਜ਼ਿੰਦਗੀ ਦੇ ਸਬਕ ਸਿੱਖਣ ਲਈ ਪ੍ਰਤਿਭਾ ਪ੍ਰਾਪਤ ਕੀਤੀ ਹੋਵੇਗੀ।

ਅਤੇ ਇਹੀ ਕਾਰਨ ਹੈ ਕਿ ਇਹ ਹੈਰਾਨੀ ਵਾਲ਼ੀ ਗੱਲ ਨਹੀਂ ਹੈ ਕਿ ਇਸ ਖੇਤਰ ਵਿੱਚ ਆਉਣ ਵਾਲ਼ੇ ਪੰਛੀ ਕੱਛੀ ਗੀਤਾਂ ਅਤੇ ਕਹਾਣੀਆਂ ਵਿੱਚ ਵੀ ਉੱਡ ਕੇ ਵੱਸ ਗਏ ਹਨ। ਮੁੰਦਰਾ ਤਾਲੁਕਾ ਦੇ ਭਦਰੇਸਰ ਪਿੰਡ ਦੀ ਜੁਮਾ ਵਾਘਰ ਦੁਆਰਾ ਗਾਣੇ ਦੀ ਪੇਸ਼ਕਾਰੀ ਇਸ ਦੀ ਸੁੰਦਰਤਾ ਅਤੇ ਪ੍ਰਭਾਵ ਵਿੱਚ ਕੁਝ ਖਾਸ ਜੋੜਦੀ ਹੈ।

ਭਦਰੇਸਰ ਦੇ ਜੁਮਾ ਵਾਘੇਰ ਦੁਆਰਾ ਗਾਇਆ ਲੋਕ ਗੀਤ ਸੁਣੋ

કરછી

ડૂર તી વિના પરડેસ તી વિના, ડૂર તી વિના પરડેસ તી વિના.
લમી સફર કૂંજ  મિઠા ડૂર તી વિના,(૨)
કડલા ગડાય ડયો ,વલા મૂંજા ડાડા મિલણ ડયો.
ડાડી મૂંજી મૂકે હોરાય, ડાડી મૂંજી મૂકે હોરાય
વલા ડૂર તી વિના.
લમી સફર કૂંજ વલા ડૂર તી વિના (૨)
મુઠીયા ઘડાઈ ડયો વલા મૂંજા બાવા મિલણ ડયો.
માડી મૂંજી મૂકે હોરાઈધી, જીજલ મૂંજી મૂકે હોરાઈધી
વલા ડૂર તી વિના.
લમી સફર કૂંજ વલા ડૂર તી વિના (૨)
હારલો ઘડાય ડયો વલા મૂંજા કાકા મિલણ ડયો,
કાકી મૂંજી મૂકે હોરાઈધી, કાકી મૂંજી મૂકે હોરાઈધી
વલા ડૂર તી વિના.
લમી સફર કૂંજ વલા ડૂર તી વિના (૨)
નથડી ઘડાય ડયો વલા મૂંજા મામા મિલણ ડયો.
મામી મૂંજી મૂકે હોરાઈધી, મામી મૂંજી મૂકે હોરાઈધી
વલા ડૂર તી વિના.

ਪੰਜਾਬੀ

ਮੈਂ ਬੜੀ ਦੂਰ ਜਾਣਾ ਏ
ਆਪਣੇ ਵਤਨ ਤੋਂ ਦੂਰ
ਓ ਪਿਆਰੇ ਕੂੰਜ,
ਇਹ ਵਾਟ ਬੜੀ ਲੰਬੀ ਏ
ਮੈਂ ਇਸੇ ਰਾਹ ਤੁਰਦੇ ਜਾਣਾ ਏ
ਮੈਂ ਬੜੀ ਦੂਰ ਜਾਣਾ ਏ...
ਮੇਰੇ ਲਈ ਕਡਾਲਾ ਲਿਆਓ
ਮੇਰੇ ਪੈਰਾਂ ਨੂੰ ਸਜਾਓ
ਮੇਰੀ ਦਾਦੀ ਮੈਨੂੰ ਵਿਦਾ ਕਰਨ ਆਊਗੀ
ਪਿਆਰੇ, ਮੈਂ ਇੱਥੋਂ ਬੜੀ ਦੂਰ ਚਲੀ ਜਾਣਾ
ਓ ਮੇਰੇ ਪਿਆਰੇ ਕੂੰਜ,
ਇਹ ਵਾਟ ਬੜੀ ਲੰਬੀ ਏ
ਮੈਂ ਇਸੇ ਰਾਹ ਤੁਰਦੇ ਜਾਣਾ ਏ
ਮੈਂ ਬੜੀ ਦੂਰ ਜਾਣਾ ਏ...
ਮੇਰੇ ਲਈ ਬੰਗੜੀ ਲਿਆਓ
ਮੇਰੇ ਗੁੱਟਾਂ 'ਤੇ ਸਜਾਓ
ਮੈਨੂੰ ਬਾਪੂ ਨਾਲ਼ ਮਿਲ਼ਣ ਦਿਓ
ਬਾਪੂ ਨਾਲ਼ ਮਿਲ਼ ਕੇ ਮੈਂ ਜਾਣਾ ਏ
ਮੇਰੀ ਮਾਂ ਮੈਨੂੰ ਵਿਦਾ ਕਰਨ ਆਊਗੀ
ਓ ਪਿਆਰੇ ਕੂੰਜਾ
ਇਹ ਵਾਟ ਬੜੀ ਲੰਬੀ ਏ
ਮੈਂ ਇਸੇ ਰਾਹ ਤੁਰਦੇ ਜਾਣਾ ਏ
ਮੈਂ ਬੜੀ ਦੂਰ ਜਾਣਾ ਏ...
ਮੇਰੇ ਲਈ ਹਾਲਰੋ ਲਿਆਓ
ਮੇਰੇ ਗਲ਼ੇ ਨੂੰ ਸਜਾਓ
ਮੈਂ ਕਾਕਾ ਨੂੰ ਮਿਲ਼ਣ ਜਾਣਾ ਏ
ਮੇਰੀ ਕਾਕੀ ਮੈਨੂੰ ਵਿਦਾ ਕਰਨ ਆਊਗੀ
ਓ ਮੇਰੇ ਪਿਆਰੇ ਕੂੰਜ,
ਇਹ ਵਾਟ ਬੜੀ ਲੰਬੀ ਏ
ਮੈਂ ਇਸੇ ਰਾਹ ਤੁਰਦੇ ਜਾਣਾ ਏ
ਮੈਂ ਬੜੀ ਦੂਰ ਜਾਣਾ ਏ...
ਮੇਰੇ ਲਈ ਨੱਥ ਲਿਆਓ
ਮੇਰੇ ਚਿਹਰੇ ਨੂੰ ਸਜਾਓ
ਮੈਨੂੰ ਮਾਮੇ ਨਾਲ਼ ਮਿਲਣ ਦਿਓ
ਮਾਮੇ ਨਾਲ਼ ਮਿਲ਼ ਕੇ ਹੀ ਮੈਂ ਜਾਊਂਗੀ
ਮੇਰੀ ਮਾਮੀ ਮੈਨੂੰ ਵਿਦਾ ਕਰਨ ਆਊਗੀ
ਓ ਮੇਰੇ ਪਿਆਰੇ ਕੂੰਜ,
ਇਹ ਵਾਟ ਬੜੀ ਲੰਬੀ ਏ
ਮੈਂ ਇਸੇ ਰਾਹ ਤੁਰਦੇ ਜਾਣਾ ਏ
ਮੈਂ ਬੜੀ ਦੂਰ ਜਾਣਾ ਏ...

ਗੀਤ ਦੀ ਕਿਸਮ : ਰਵਾਇਤੀ ਲੋਕ ਗੀਤ

ਕਲੱਸਟਰ : ਵਿਆਹ ਦੇ ਗੀਤ

ਗੀਤ : 9

ਗੀਤ ਦਾ ਸਿਰਲੇਖ : ਦੂਰ ਤੀ ਵਿਨਾ, ਪਰਦੇਸ ਤੀ ਵਿਨਾ

ਰਚਨਾਕਾਰ : ਦੇਵਲ ਮਹਿਤਾ

ਗਾਇਕ : ਮੁੰਦਰਾ ਤਾਲੁਕਾ ਦੇ ਭਾਦਰੇਸਰ ਪਿੰਡ ਦੇ ਜੁਮਾ ਵਾਘੇਰ

ਵਰਤੀਂਦੇ ਸਾਜ : ਡਰੰਮ, ਹਰਮੋਨੀਅਮ, ਬੈਂਜੋ

ਰਿਕਾਰਡਿੰਗ ਦਾ ਵਰ੍ਹਾ : 2012, ਕੇਐੱਮਵੀਐੱਸ ਸਟੂਡੀਓ


ਭਾਈਚਾਰੇ ਦੁਆਰਾ ਚਲਾਏ ਜਾ ਰਹੇ ਰੇਡੀਓ ਸੁਰਵਾਨੀ ਦੁਆਰਾ ਰਿਕਾਰਡ ਕੀਤੇ ਗਏ ਕੁੱਲ 341 ਗੀਤ, ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਦੁਆਰਾ ਪਾਰੀ ਨੂੰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਵਧੇਰੇ ਗੀਤਾਂ ਲਈ ਇਹ ਪੰਨਾ ਦੇਖੋ : ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ

ਇਸ ਪੇਸ਼ਕਾਰੀ ਵਿੱਚ ਸਹਿਯੋਗ ਦੇਣ ਲਈ ਪਾਰੀ ਪ੍ਰੀਤੀ ਸੋਨੀ , ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ , ਕੇਐੱਮਵੀਐੱਸ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਅਤੇ ਗੁਜਰਾਤੀ ਅਨੁਵਾਦ ਵਿੱਚ ਉਨ੍ਹਾਂ ਦੀ ਅਨਮੋਲ ਮਦਦ ਲਈ ਭਾਰਤੀਬੇਨ ਗੋਰੇ ਦਾ ਵਿਸ਼ੇਸ਼ ਧੰਨਵਾਦ ਕਰਦਾ ਹੈ।

ਤਰਜਮਾ: ਕਮਲਜੀਤ ਕੌਰ

Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Illustration : Atharva Vankundre

Atharva Vankundre is a storyteller and illustrator from Mumbai. He has been an intern with PARI from July to August 2023.

Other stories by Atharva Vankundre
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur