ਸਰਕਾਰ ਬਹਾਦੁਰ ਉਹਨੂੰ ਅੰਨਦਾਤਾ ਆਖਦੀ ਸੀ ਤੇ ਉਹ ਆਪਣੇ ਹੀ ਨਾਮ ਵਿੱਚ ਐਨਾ ਕਸੂਤਾ ਫਸਿਆ ਕਿ ਜਦੋਂ ਸਰਕਾਰ ਬਹਾਦੁਰ ਕਹਿੰਦੀ,'ਬੀਜ ਛਿੜਕੋ', ਤਾਂ ਉਹ ਖੇਤਾਂ ਵਿੱਚ ਬੀਜ ਛਿੜਕਨ ਲੱਗਦਾ। ਜਦੋਂ ਸਰਕਾਰ ਬਹਾਦੁਰ 'ਖਾਦ ਪਾਉਣ' ਨੂੰ ਕਹਿੰਦੀ ਉਹ ਖਾਦ ਪਾਉਣ ਲੱਗਦਾ। ਜਦੋਂ ਫਸਲ ਬਣ ਕੇ ਤਿਆਰ ਹੋ ਜਾਂਦੀ ਤਾਂ ਸਰਕਾਰ ਵੱਲ਼ੋਂ ਨਿਰਧਾਰਤ ਕੀਮਤ 'ਤੇ ਹੀ ਫ਼ਸਲ ਵੇਚ ਦਿੰਦਾ। ਸਰਕਾਰ ਬਹਾਦੁਰ ਫਿਰ ਉਸੇ ਉਤਪਾਦਨ ਦਾ ਨਗਾੜਾ ਪੂਰੀ ਦੁਨੀਆ ‘ਚ ਵਜਾਉਂਦੀ ਫਿਰਦੀ ਤੇ ਵਿਚਾਰਾ ਅੰਨਦਾਤਾ ਆਪਣਾ ਹੀ ਢਿੱਡ ਭਰਨ ਲਈ ਬਜ਼ਾਰੋਂ ਉਹੀ ਅਨਾਜ ਖਰੀਦਦਾ ਜੋ ਕਦੇ ਉਹਨੇ ਆਪਣੇ ਖੇਤਾਂ ਵਿੱਚ ਉਗਾਇਆ ਹੁੰਦਾ। ਪੂਰਾ ਸਾਲ ਇਹੀ ਚੱਕਰ ਚੱਲਦਾ ਰਹਿੰਦਾ ਤੇ ਕਿਸਾਨ ਕੋਲ਼ ਹੋਰ ਕੋਈ ਚਾਰਾ ਬਾਕੀ ਨਾ ਰਹਿੰਦਾ। ਇੱਕ ਦਿਨ ਅਜਿਹਾ ਆਉਂਦਾ ਜਦੋਂ ਉਹ ਖ਼ੁਦ ਨੂੰ ਕਰਜੇ ਦੀ ਜਿਲ੍ਹਣ ਅੰਦਰ ਡੂੰਘੇਰਾ ਧੱਸਦਾ ਦੇਖਦਾ। ਉਹਦੇ ਪੈਰਾਂ ਹੇਠਲੀ ਜ਼ਮੀਨ ਸੁੰਗੜਨ ਲੱਗਦੀ ਤੇ ਕਰਜੇ ਰੂਪੀ ਪਿੰਜਰਾ ਹੋਰ-ਹੋਰ ਵੱਡਾ ਹੁੰਦਾ ਚਲਾ ਜਾਂਦਾ। ਉਹਨੂੰ ਜਾਪਦਾ ਜਿਵੇਂ ਉਹ ਇਸ ਕੈਦ ਤੋਂ ਛੁੱਟਣ ਦਾ ਕੋਈ ਨਾ ਕੋਈ ਰਾਹ ਲੱਭ ਹੀ ਲਵੇਗਾ। ਪਰ ਉਹਦੀ ਆਤਮਾ ਦਾ ਕੀ ਬਣੂੰ ਜੋ ਸਰਕਾਰ ਬਹਾਦੁਰ ਦੀ ਗ਼ੁਲਾਮ ਬਣ ਚੁੱਕੀ ਸੀ ਤੇ ਉਹਦਾ ਵਜੂਦ ਵੀ ਬੜਾ ਚਿਰ ਪਹਿਲਾਂ, ਸਨਮਾਨ ਨਿਧੀ ਸਕੀਮ ਤਹਿਤ ਮਿਲ਼ਣ ਵਾਲ਼ੇ ਕੁਝ ਸਿੱਕਿਆਂ ਦੇ ਭਾਰ ਹੇਠ ਦੱਬਿਆ ਗਿਆ ਸੀ।

ਦੇਵੇਸ਼ ਦੀ ਅਵਾਜ਼ ਵਿੱਚ ਹਿੰਦੀ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ ਅੰਗਰੇਜ਼ੀ ਕਵਿਤਾ ਪਾਠ ਸੁਣੋ


मौत के बाद उन्हें कौन गिनता

ख़ुद के खेत में
ख़ुद का आलू
फिर भी सोचूं
क्या मैं खालूं

कौन सुनेगा
किसे मना लूं
फ़सल के बदले
नकदी पा लूं

अपने मन की
किसे बता लूं
अपना रोना
किधर को गा लूं

ज़मीन पट्टे पर थी
हज़ारों ख़र्च किए थे बीज पर
खाद जब मिला
बुआई का टाइम निकल गया था
लेकिन, खेती की.
खेती की और फ़सल काटी
फ़सल के बदले मिला चेक इतना हल्का था
कि साहूकार ने भरे बाज़ार गिरेबान थाम लिया.

इस गुंडई को रोकने
कोई बुलडोज़र नहीं आया
रपट में पुलिस ने आत्महत्या का कारण
बीवी से झगड़े को बताया.

उसका होना
खेतों में निराई का होना था
उसका होना
बैलों सी जुताई का होना था
उसके होने से
मिट्टी में बीज फूटते थे
कर्जे की रोटी में बच्चे पलते थे
उसका होना
खेतों में मेड़ का होना था
शहराती दुनिया में पेड़ का होना था

पर जब उसकी बारी आई
हैसियत इतनी नहीं थी
कि किसान कही जाती.

जिनकी गिनती न रैलियों में थी
न मुफ़्त की थैलियों में
न होर्डिंगों में
न बिल्डिंगों में
न विज्ञापनों के ठेलों में
न मॉल में लगी सेलों में
न संसद की सीढ़ियों पर
न गाड़ियों में
न काग़ज़ी पेड़ों में
न रुपए के ढेरों में
न आसमान के तारों में
न साहेब के कुमारों में

मौत के बाद
उन्हें कौन गिनता

हे नाथ!
श्लोक पढूं या निर्गुण सुनाऊं
सुंदरकांड का पाठ करूं
तुलसी की चौपाई गाऊं
या फिर मैं हठ योग करूं
गोरख के दर पर खिचड़ी चढ़ाऊं
हिन्दी बोलूं या भोजपुरी
कैसे कहूं
जो आपको सुनाई दे महाराज…

मैं इसी सूबे का किसान हूं
जिसके आप महंत हैं
और मेरे बाप ने फांसी लगाकर जान दे दी है.

ਮਰ-ਮੁੱਕਿਆਂ ਦੀ ਬਾਤ ਕੌਣ ਪੁੱਛਦਾ ਏ

ਆਪਣੇ ਹੀ ਖੇਤ 'ਚ
ਆਪਣਾ ਹੀ ਆਲੂ
ਫਿਰ ਵੀ ਸੋਚਾਂ
ਕੀ ਮੈਂ ਖਾ ਲਵਾਂ

ਕੌਣ ਸੁਣੇਗਾ
ਕਿਹਨੂੰ ਮਨਾ ਲਵਾਂ
ਫ਼ਸਲ ਦੇ ਬਦਲੇ
ਕੁਝ ਨਕਦੀ ਨਾ ਪਾ ਲਵਾਂ

ਆਪਣੇ ਮਨ ਦੀ
ਕਿਹਨੂੰ ਦੱਸ ਲਵਾਂ
ਆਪਣਾ ਰੋਣਾ
ਕਿੱਧਰ ਨੂੰ ਗਾ ਲਵਾਂ

ਪਟੇ ਦੀ ਜ਼ਮੀਨ ਸੀ
ਹਜ਼ਾਰਾਂ ਖ਼ਰਚੇ ਬੀਜ 'ਤੇ
ਖਾਦ ਜਦੋਂ ਮਿਲ਼ੀ
ਬਿਜਾਈ ਦਾ ਸਮਾਂ ਸੀ ਨਿਕਲ਼ ਗਿਆ
ਪਰ, ਖੇਤੀ ਕੀਤੀ।
ਖੇਤੀ ਕੀਤੀ ਫ਼ਸਲ ਵੱਢੀ
ਫ਼ਸਲ ਬਦਲੇ ਮਿਲ਼ਿਆ ਚੈੱਕ ਇੰਨਾ ਸੀ ਹੌਲਾ
ਤੇ ਸ਼ਾਹੂਕਾਰ ਦਾ ਬਜ਼ਾਰ ਸੀ ਓਨਾ ਹੀ ਭਾਰਾ।

ਇਸ ਗੁੰਡਈ ਨੂੰ ਰੋਕਣ
ਕੋਈ ਬੁਲਡੋਜ਼ਰ ਨਾ ਆਇਆ
ਰਿਪੋਰਟ 'ਚ ਪੁਲਿਸ ਨੇ ਖ਼ੁਦਕੁਸ਼ੀ
ਦਾ ਕਾਰਨ ਪਤਨੀ ਨਾਲ਼ ਝਗੜਾ ਦੱਸਿਆ।

ਉਹਦਾ ਹੋਣਾ
ਕਿ ਖੇਤਾਂ ਵਿੱਚ ਗੋਡੀ ਹੋਣਾ
ਉਹਦਾ ਹੋਣਾ
ਕਿ ਵਾਹੀ ਦਾ ਹੋਣਾ
ਉਹਦੇ ਹੋਣ ਨਾਲ਼
ਮਿੱਟੀ ਅੰਦਰ ਬੀਜ ਫੁੱਟਦੇ
ਕਰਜੇ ਦੀ ਰੋਟੀ ਨਾਲ਼ ਸੀ ਬੱਚੇ ਪਲ਼ਦੇ
ਉਹਦਾ ਹੋਣਾ
ਕਿ ਖੇਤਾਂ ਦੀਆਂ ਵੱਟਾਂ ਦਾ ਹੋਣਾ
ਉਹਦਾ ਹੋਣਾ ਕਿ ਚੁਫ਼ੇਰੇ ਹਰਿਆਲੀ ਦਾ ਹੋਣਾ

ਪਰ ਜਦੋਂ ਉਹਦੀ ਵਾਰੀ ਆਈ
ਔਕਾਤ ਇੰਨੀ ਕੁ ਮੰਨੀ ਗਈ
ਕਿ ਕਿਸਾਨ ਨਾ ਕਹਿਲਾ ਸਕੀ।

ਜਿਨ੍ਹਾਂ ਦੀ ਗਿਣਤੀ ਨਾ ਰੈਲ਼ੀਆਂ 'ਚ ਹੁੰਦੀ
ਨਾ ਮੁਫ਼ਤ ਦੀਆਂ ਥੈਲੀਆਂ 'ਚ
ਨਾ ਹੋਰਡਿੰਗਾਂ 'ਚ
ਨਾ ਬਿਲਡਿੰਗਾਂ 'ਚ
ਨਾ ਇਸ਼ਤਿਹਾਰੀ ਰੇੜ੍ਹੀਆਂ 'ਚ
ਨਾ ਮਾਲ਼ ਅੰਦਰ ਲੱਗੀਆਂ ਸੇਲਾਂ 'ਚ
ਨਾ ਸੰਸਦ ਦੀਆਂ ਪੌੜੀਆਂ 'ਚ
ਨਾ ਗੱਡੀਆਂ 'ਚ
ਨਾ ਕਾਗ਼ਜ਼ੀ ਰੁੱਖਾਂ 'ਚ
ਨਾ ਪੈਸੇ ਦੀਆਂ ਢੇਰੀਆਂ 'ਚ
ਨਾ ਅਸਮਾਨੀਂ ਤਾਰਾਂ 'ਚ
ਨਾ ਸਾਹੇਬ ਦੇ ਪੂਤਾਂ 'ਚ

ਮੌਤ ਤੋਂ ਬਾਅਦ
ਉਨ੍ਹਾਂ ਨੂੰ ਕੌਣ ਗਿਣਦਾ।

ਹੇ ਨਾਥ!
ਸ਼ਲੋਕ ਪੜ੍ਹਾਂ ਜਾਂ ਨਿਰਗੁਣ ਸੁਣਾਵਾਂ
ਸੁੰਦਰਕਾਂਡ ਦਾ ਪਾਠ ਕਰਾਂ
ਤੁਲਸੀ ਦੀ ਚੌਪਈ ਗਾਵਾਂ
ਜਾਂ ਫਿਰ ਮੈਂ ਹਠ ਯੋਗ ਕਰਾਂ
ਗੋਰਖ ਦੇ ਦਰ 'ਤੇ ਖਿਚੜੀ ਚੜ੍ਹਾਵਾਂ
ਹਿੰਦੀ ਬੋਲਾਂ ਜਾਂ ਭੋਜਪੁਰੀ
ਕਿਵੇਂ ਕਹਾਂ
ਜੋ ਤੁਹਾਨੂੰ ਸੁਣਾਈ ਦੇ ਜਾਵੇ ਮਹਾਰਾਜ...

ਮੈਂ ਇਸੇ ਸੂਬਾ ਦਾ ਕਿਸਾਨ ਹਾਂ
ਜਿਹਦੇ ਤੁਸੀਂ ਮਹੰਤ ਹੋ
ਤੇ ਮੇਰੇ ਪਿਓ ਨੇ ਸੀ
ਖ਼ੁਦ ਨੂੰ ਫਾਹੇ ਟੰਗ ਲਿਆ।


ਜੇਕਰ ਤੁਹਾਡੇ ਮਨ ਵਿਚ ਖ਼ੁਦਕੁਸ਼ੀ ਕਰਨ ਦੇ ਵਿਚਾਰ ਆ ਰਹੇ ਹਨ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਪਰੇਸ਼ਾਨੀ ਵਿਚ ਹੈ ਤਾਂ ਰਾਸ਼ਟਰੀ ਹੈਲਪਲਾਈਨ , ਕਿਰਨ , ਨੂੰ 1800-599-0019 (24 ਘੰਟੇ ਟੋਲ ਫਰੀ) ਉੱਤੇ ਫ਼ੋਨ ਕਰੋ ਜਾਂ ਇਨ੍ਹਾਂ ਵਿਚੋਂ ਕਿਸੇ ਵੀ ਹੈਲਪਲਾਈਨਜ਼ ਉੱਤੇ ਸੰਪਰਕ ਕਰੋ। ਮਾਨਸਿਕ ਸਿਹਤ ਪੇਸ਼ਾਵਰਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਲਈ , ਕ੍ਰਿਪਾ ਕਰਕੇ ਐਸਪੀਆਈਐਫ ਦੀ ਮਾਨਸਿਕ ਸਿਹਤ ਡਾਇਰੈਕਟਰੀ ਦੇਖੋ।

ਤਰਜਮਾ: ਕਮਲਜੀਤ ਕੌਰ

Poem and Text : Devesh

Devesh is a poet, journalist, filmmaker and translator. He is the Translations Editor, Hindi, at the People’s Archive of Rural India.

Other stories by Devesh
Editor : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Illustration : Shreya Katyayini

Shreya Katyayini is a filmmaker and Senior Video Editor at the People's Archive of Rural India. She also illustrates for PARI.

Other stories by Shreya Katyayini
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur