
SANGUR, PUNJAB
|FRI, NOV 01, 2024
ਤਿਓਹਾਰ ਤੇ ਉਨ੍ਹਾਂ ਨੂੰ ਬਣਾਉਣ ਤੇ ਸਜਾਉਣ ਵਾਲ਼ੇ ਲੋਕ
ਭਾਰਤੀ ਤਿਓਹਾਰ ਆਪਣੇ ਅੰਦਰ ਬੜਾ ਕੁਝ ਸਮੇਟੀ ਬੈਠੇ ਹਨ ਫਿਰ ਭਾਵੇਂ ਮਿਥਿਹਾਸ ਹੋਵੇ, ਕੁਦਰਤ ਤੇ ਦੈਵੀ ਜਸ਼ਨ ਹੋਣ ਜਾਂ ਫਿਰ ਬਦਲਦੇ ਮੌਸਮ ਜਾਂ ਫ਼ਸਲਾਂ ਦੀ ਚੰਗੀ ਵਾਢੀ ਦੀ ਅਰਦਾਸ ਹੋਵੇ। ਦਰਅਸਲ ਇਹ ਤਿਓਹਾਰ ਇੱਕ ਮੌਕਾ ਹੁੰਦੇ ਹਨ ਜਦੋਂ ਕਈ ਭਾਈਚਾਰੇ ਇਕੱਠੇ ਹੋ ਜਾਂਦੇ ਹਨ ਤੇ ਧਰਮਾਂ ਦੇ ਵਖਰੇਵਿਆਂ ਨੂੰ ਇੱਕ ਕਰਨ ਲਈ ਪੁੱਲ ਦਾ ਕੰਮ ਕਰਦੇ ਹਨ। ਇੰਝ ਅੱਡੋ-ਅੱਡ ਮਾਨਤਾਵਾਂ, ਲਿੰਗ ਤੇ ਜਾਤ ਦੀਆਂ ਹੱਦਾਂ ਨੂੰ ਪਾਰ ਕਰਦੇ ਸਭ ਇੱਕਮਿਕ ਨਜ਼ਰ ਆਉਂਦੇ ਹਨ। ਤਿਓਹਾਰ ਰੋਜ਼ਮੱਰਾ ਦੀ ਨੀਰਸਤਾ ਤੇ ਕਿਰਤ 'ਚੋਂ ਉਪਜੀ ਥਕਾਵਟ ਨੂੰ ਕੁਝ ਕੁ ਸਮੇਂ ਲਈ ਬ੍ਰੇਕ ਦੇ ਦਿੰਦੇ ਹਨ। ਕੋਈ ਵੀ ਤਿਓਹਾਰ ਹੋਵੇ ਵੱਖ-ਵੱਖ ਭਾਈਚਾਰਿਆਂ-ਜਾਤਾਂ ਤੋਂ ਆਉਣ ਵਾਲ਼ੇ ਇਨ੍ਹਾਂ ਕਿਰਤੀਆਂ ਦੀ ਭੂਮਿਕਾ ਬਗੈਰ ਅਧੂਰੇ ਹੁੰਦੇ ਹਨ। ਇਹੀ ਲੋਕ ਹਨ ਜੋ ਜਸ਼ਨ ਦੀਆਂ ਤਿਆਰੀਆਂ ਕਰਦੇ ਹਨ, ਸੰਗੀਤ ਵਜਾਉਂਦੇ, ਨੱਚਦੇ-ਗਾਉਂਦੇ ਤੇ ਪੂਜਾ ਕਰਦੇ ਹਨ। ਪਾਰੀ ਨੇ ਆਪਣੀਆਂ ਕੁਝ ਸਟੋਰੀਆਂ ਜ਼ਰੀਏ ਅੱਡ-ਅੱਡ ਤਿਓਹਾਰਾਂ ਤੇ ਜਸ਼ਨਾਂ ਦਾ ਇੱਕ ਪੂਰਾ ਦਸਤਾਵੇਜ ਬਣਾਇਆ ਹੈ।
Author
Translation
21. ਪੱਟਣ ਕੋਡੋਲੀ ਦੇ ਪੀਲੇ ਬੱਦਲਾਂ ਦਾ ਪਿੱਛਾ ਕਰਦਿਆਂ
ਸਲਾਨਾ ਵਿੱਠਲ ਬੀਰਦੇਵ ਯਾਤਰਾ ਦੌਰਾਨ ਉਤਸਵ ਤੇ ਆਸਥਾ ਦੇ ਜੀਵੰਤ ਮਾਹੌਲ ਦੀ ਝਲ਼ਕ ਪੇਸ਼ ਕਰਦੀ ਫ਼ੋਟੋ ਸਟੋਰੀ, ਜਿਹਦੇ ਦੌਰਾਨ ਹਰ ਸਾਲ ਅਕਤੂਬਰ ਮਹੀਨੇ ਦੇ ਨੇੜੇ-ਤੇੜੇ ਧਨਗਰ ਤੇ ਕੁਰੂਬਾ ਆਜੜੀ ਭਾਈਚਾਰਿਆਂ ਦੇ ਲੋਕ ਇਕੱਠੇ ਹੁੰਦੇ ਹਨ
20. 'ਅੰਮਾ ਗੁੱਸੇ ਹੋ ਕੇ ਸਮੁੰਦਰ ਅੰਦਰ ਚਲੀ ਜਾਂਦੀ ਹੈ'
ਇਰੂਲਾ ਭਾਈਚਾਰਾ ਮਾਸੀ (ਤਾਮਿਲ ਮਹੀਨੇ) ਦੇ ਮਹੀਨੇ ਵਿੱਚ ਚੇਨਈ ਦੇ ਨੇੜੇ ਮਮੱਲਪੁਰਮ ਦੇ ਸਮੁੰਦਰੀ ਕੰਢੇ 'ਤੇ ਇਕੱਠਾ ਹੁੰਦਾ ਹੈ। ਇਸ ਮੌਕੇ 'ਤੇ, ਉਹ ਆਪਣੀ ਦੇਵੀ ਕੰਨੀਅੰਮਾ ਨੂੰ ਪ੍ਰਾਰਥਨਾ ਕਰਦੇ ਹਨ ਤੇ ਉਸ ਨੂੰ ਘਰ ਆਉਣ ਅਤੇ ਪੂਜਾ ਸਵੀਕਾਰ ਕਰਨ ਨੂੰ ਕਹਿੰਦੇ ਹਨ। ਇਸ ਜਸ਼ਨ ਦੇ ਮੌਕੇ ਪੁਜਾਰੀ ਸਮੁੰਦਰੀ ਕੰਢੇ 'ਤੇ ਵਿਆਹ ਕਰਵਾਉਂਦੇ ਹਨ, ਬੱਚਿਆਂ ਦਾ ਨਾਮਕਰਨ ਕਰਦੇ ਹਨ ਤੇ ਆਸ਼ੀਰਵਾਦ ਲੈਂਦੇ ਤੇ ਦਿੰਦੇ ਹਨ
19. ਗੰਗਰੇਲ ਵਿਖੇ ਵਿਸਥਾਪਤ ਦੇਵੀ ਨਾਲ਼ ਖ਼ੁਸ਼ੀ ਦੇ ਪਲ
ਦੱਖਣੀ ਛੱਤੀਸਗੜ੍ਹ ਵਿੱਚ, ਗੋਂਡ ਆਦਿਵਾਸੀ ਗੰਗਰੇਲ ਮਦਾਈ ਤਿਉਹਾਰ ਮਨਾਉਂਦੇ ਹਨ, ਅਤੇ ਇਸ ਇੱਕ ਰੋਜ਼ਾ ਮੇਲੇ ਵਿੱਚ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਲ ਹੁੰਦੇ ਹਨ
18. ਉਗਾੜੀ: ਰਵਾਇਤ, ਤਾਕਤ ਅਤੇ ਪਛਾਣ ਦਾ ਜਸ਼ਨ
ਆਂਧਰਾ ਪ੍ਰਦੇਸ਼ ਦੇ ਮੇਦਾਪੁਰਮ ਵਿਖੇ ਸਲਾਨਾ ਉਗਾੜੀ ਤਿਓਹਾਰ ਇੱਕ ਸ਼ਾਨਦਾਰ ਸਮਾਗਮ ਹੈ, ਜਿਹਦਾ ਅਯੋਜਨ ਮਡਿਗਾ ਭਾਈਚਾਰੇ ਵੱਲੋਂ ਕੀਤਾ ਜਾਂਦਾ ਹੈ ਜੋ ਮੂਰਤੀ ਨੂੰ ਆਪਣੇ ਸ਼ਹਿਰ ਲਿਆਏ ਸਨ
17. ਇਹ ਮਹਿਜ ਮੂਰਤੀਆਂ ਨਹੀਂ ਜਿਊਂਦੇ ਜਾਗਦੇ ਇਨਸਾਨ ਹਨ
ਤਿਰੂਵੱਲੂਰ ਜ਼ਿਲ੍ਹੇ ਦੇ ਦਿੱਲੀ ਅੰਨਾ ਉੱਤਰੀ ਚੇਨਈ ਦੇ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਦੇ ਸਰਪ੍ਰਸਤ ਦੇਵਤਾ ਕੰਨੀਸਾਮੀ ਦੀਆਂ ਮੂਰਤੀਆਂ ਵਿੱਚ ਜਾਨ ਭਰਦੇ ਹਨ। ਇਹ ਮੂਰਤੀਆਂ ਮਿੱਟੀ ਅਤੇ ਕੁਤਰੀ ਹੋਈ ਪਰਾਲ਼ੀ ਦੀ ਨਾਲ਼ ਬਣਾਈਆਂ ਜਾਂਦੀਆਂ ਹਨ। ਪਰ ਅੰਨ੍ਹੇਵਾਹ ਸ਼ਹਿਰੀਕਰਨ ਦੇ ਕਾਰਨ, ਇਹ ਚੀਜ਼ਾਂ ਹੁਣ ਮਿਲ਼ਣੀਆਂ ਕਾਫ਼ੀ ਮੁਸ਼ਕਲ ਹੋ ਗਈਆਂ ਹਨ
16. 'ਸਾਡੀ ਦੇਵੀ ਦੀ ਕੱਚੀ ਮੂਰਤੀ ਨੂੰ ਪੱਥਰ ਦੀ ਮੂਰਤੀ ਨਾਲ਼ ਬਦਲ ਦਿੱਤਾ ਗਿਆ'
ਤਾਮਿਲਨਾਡੂ ਦੇ ਬੰਗਲਾਮੇਡੂ ਪਿੰਡ ਵਿੱਚ ਇਰੂਲਾ ਭਾਈਚਾਰੇ ਦੇ ਲੋਕ ਆਪਣੀ ਪਿਆਰੀ ਦੇਵੀ ਦੀ ਪੂਜਾ ਅਤੇ ਰਸਮਾਂ ਵਿੱਚ ਹੌਲ਼ੀ-ਹੌਲ਼ੀ ਤਬਦੀਲੀਆਂ ਦੇਖ ਰਹੇ ਹਨ
15. ਤੁਲੁਨਾਡੂ ਦੇ ਪਟਾਕਾ ਬਣਾਉਣ ਵਾਲ਼ੇ ਕਾਰੀਗਰ
ਕਰਨਾਟਕ ਦੀ ਸਦਭਾਵਨਾ-ਭਰੀ ਇੱਕ ਪਰੰਪਰਾ ਹੈ, ਜਿਸ ਵਿੱਚ ਮੁਸਲਿਮ ਵਿਅਕਤੀਆਂ ਦੁਆਰਾ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਲਈ ਪਟਾਕੇ ਬਣਾਉਣ ਅਤੇ ਚਲਾਉਣ ਦੀ ਰਵਾਇਤ ਹੈ। ਇੱਥੇ ਗਰਨਾਲ ਸਾਈਬੇਰ ਅਤੇ ਉਸਦੀ ਅਸਧਾਰਨ ਕਲਾ ਬਾਰੇ ਪੇਸ਼ ਹੈ ਇੱਕ ਫ਼ਿਲਮ
14. ਚਾਦਰ ਬਾਦਨੀ: ਸੰਤਾਲੀ ਤਿਓਹਾਰ ਦੀ ਸ਼ਾਨ ਕਠਪੁਤਲੀਆਂ
ਤਪਨ ਮੁਰਮੂ ਬੀਰਭੂਮ ਜ਼ਿਲ੍ਹੇ ਦਾ ਇੱਕ ਨੌਜਵਾਨ ਸੰਤਾਲ ਆਦਿਵਾਸੀ ਕਿਸਾਨ ਹੈ ਜੋ ਵਾਢੀ ਦੇ ਤਿਉਹਾਰ ਦੌਰਾਨ ਕਠਪੁਤਲੀਆਂ ਦੀ ਪੇਸ਼ਕਾਰੀ ਕਰਦਾ ਹੈ - ਉਸਦੀ ਚਿੰਤਾ ਇਹ ਹੈ ਕਿ ਉਸਦੀ ਪੀੜ੍ਹੀ ਕਲਾ ਦੇ ਇਸ ਰੂਪ ਨੂੰ ਨਜ਼ਰਅੰਦਾਜ਼ ਕਰ ਰਹੀ ਹੈ
13. ਰਾਸ ਮਹੋਤਸਵ ਅਤੇ ਮਾਜੁਲੀ ਦੇ ਸਤਰਾ
ਅਸਾਮ ਵਿੱਚ ਆਯੋਜਿਤ, ਇਹ ਸਾਲਾਨਾ ਤਿਉਹਾਰ ਇੱਕ ਬਹੁਤ ਹੀ ਉਡੀਕਿਆ ਜਾਣ ਵਾਲ਼ਾ ਸਮਾਗਮ ਹੈ ਜਿਸ ਵਿੱਚ ਇੱਕੋ ਵੇਲ਼ੇ ਕਈ ਥਾਵਾਂ 'ਤੇ ਸ਼ੋਅ ਹੋ ਰਹੇ ਹੁੰਦੇ ਹਨ। ਨੌਜਵਾਨ ਪੀੜ੍ਹੀ ਦੇ ਪ੍ਰਵਾਸ ਕਰ ਜਾਣ ਅਤੇ ਘੱਟ ਰਹੀ ਦਿਲਚਸਪੀ ਕਾਰਨ ਹੁਣ ਕਲਾਕਾਰਾਂ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਹੈ
12. ਤੁਲੁਨਾਡੂ ਦੇ ਭੂਤ: ਮੇਲ-ਮਿਲਾਪ ਦੀ ਗਵਾਹੀ ਭਰਦੇ ਹਨ
ਕਰਨਾਟਕ ਦੇ ਅਰਬ ਸਾਗਰ ਦੇ ਤੱਟਵਰਤੀ ਖੇਤਰਾਂ ਵਿੱਚ, ਬਹੁਤ ਸਾਰੇ ਭਾਈਚਾਰੇ ਭੂਤਾਂ ਦੀ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ। ਇਸ ਮੌਕੇ ਰਸਮਾਂ ਦੌਰਾਨ ਪੇਸ਼ਕਾਰੀ ਕਰਨ ਵਾਲ਼ੇ ਸਈਦ ਨਾਸਿਰ ਅਤੇ ਉਨ੍ਹਾਂ ਦੀ ਸੰਗੀਤ ਮੰਡਲੀ ਦੀ ਵਿਰਾਸਤ 'ਤੇ ਬਣੀ ਇਸ ਫ਼ਿਲਮ ਨੂੰ ਦੇਖੋ
11. ਲੱਦਾਖ ਵਿਖੇ ਸਾਗਾ ਦਾਵਾ ਦਾ ਜਸ਼ਨ
ਇਹ ਤਿਓਹਾਰ ਤਿੱਬਤੀ ਬੋਧੀਆਂ ਵਾਸਤੇ ਬੜਾ ਅਹਿਮ ਹੈ। ਹਾਨਲੇ ਨਦੀ ਘਾਟੀ ਦੇ ਛੇ ਪਿੰਡ ਇਕੱਠੇ ਹੋ ਕੇ ਇਸ ਤਿਉਹਾਰ ਨੂੰ ਮਨਾ ਰਹੇ ਹਨ; ਢੋਲਾਂ ਦੀ ਥਾਪ ਤੇ ਤੁਰ੍ਹੀਆਂ ਦੀ ਆਵਾਜ਼ ਇਸ ਜਸ਼ਨ ਨੂੰ ਹੋਰ ਵਧਾ ਰਹੇ ਹਨ
10. ਭਗਵਾਨ ਜਗਨਨਾਥ ਨੂੰ ਸਲਾਮੀ ਦਿੰਦੀ ਤੁਪਕੀ ਬੰਦੂਕ
ਛੱਤੀਸਗੜ੍ਹ ਵਿਖੇ ਅਯੋਜਿਤ ਸਲਾਨਾ ਗੋਂਚਾ ਤਿਓਹਾਰ ਵਿੱਚ, ਸਥਾਨਕ ਆਦਿਵਾਸੀ ਭਾਈਚਾਰੇ ਆਪਣੇ ਵੱਖਰੇ ਹੀ ਢੰਗ ਨਾਲ਼ ਭਗਵਾਨ ਜਗਨਨਾਥ ਨੂੰ ਸਲਾਮੀ ਦਿੰਦੇ ਹਨ
9. ਜਦੋਂ ਸਾਈਂਨਗਰ ਦਰਗਾਹ ਨੇੜੇ ਛੋਟੇ ਗਣੇਸ਼ ਨੇ ਲਾਇਆ ਡੇਰਾ
ਆਂਧਰਾ ਦੇ ਅਨੰਤਪੁਰ ਕਸਬੇ ਵਿੱਚ ਬੱਚਿਆਂ ਵਿੱਚ ਹਰਮਨਪਿਆਰੇ, ਵਿਨਾਇਕ ਚਵਿਥੀ (ਚਤੁਰਥੀ) ਤਿਉਹਾਰ ਦੇ ਜਸ਼ਨ ਕੁੱਝ ਹੋਰ ਹਫ਼ਤਿਆਂ ਲਈ ਜਾਰੀ ਰਹਿੰਦੇ ਹਨ
8. ਦੀਵਿਆਂ ਨੂੰ ਸਮਰਪਤ ਜੀਵਨ ਦੇ ਅੱਠ ਦਹਾਕੇ
ਐੱਸ. ਪਰਦੇਸਮ ਨੇ ਦੀਵਾਲੀ ਮੌਕੇ ਆਪਣੇ ਹੱਥੀਂ ਬਣਾਏ ਦੀਵਿਆਂ ਨਾਲ਼ ਲੱਖਾਂ ਹੀ ਘਰ ਨੂੰ ਰੌਸ਼ਨ ਕੀਤੇ ਹੋਣੇ। 92 ਸਾਲਾ ਇਹ ਬਜ਼ੁਰਗ ਘੁਮਿਆਰ ਵਿਸ਼ਾਖਾਪਟਨਮ ਦੇ ਕੁੰਮਰੀਵੇਧੀ ਅੰਦਰ ਦੀਵੇ ਬਣਾਉਣ ਵਾਲ਼ਾ ਅਖ਼ੀਰਲਾ ਘੁਮਿਆਰ ਹੈ
7. ਸੁਰੂ ਘਾਟੀ ਵਿਖੇ ਮੁਰੱਹਮ ਦਾ ਮਹੀਨਾ
ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਤਾਈ ਸੁਰੂ ਪਿੰਡ ਵਿਖੇ ਸ਼ਿਆ ਮੁਸਲਮਾਨਾਂ ਵੱਲੋਂ ਮਨਾਏ ਜਾਂਦੇ ਮੁਰੱਹਮ ਤਿਓਹਾਰ ਨਾਲ਼ ਜੁੜੀਆਂ ਰਸਮਾਂ ਕਈ ਦਿਨਾਂ ਤੱਕ ਚੱਲਦੀਆਂ ਰਹਿੰਦੀਆਂ ਹਨ। ਬੱਚਿਆਂ ਵਾਸਤੇ, ਖ਼ਾਸ ਕਰਕੇ ਕੁੜੀਆਂ ਵਾਸਤੇ ਇਹ ਆਪਣੀਆਂ ਸਹੇਲੀਆਂ ਨਾਲ਼ ਰਲ਼ ਬਹਿਣ ਤੇ ਘੰਟਿਆਂ-ਬੱਧੀ ਸਮਾਂ ਬਿਤਾਉਣ ਦਾ ਵਧੀਆ ਮੌਕਾ ਹੁੰਦਾ ਹੈ
6. ਮਕਰ ਸੰਕ੍ਰਾਂਤੀ ਵੇਲ਼ੇ ਗੁਜਰਾਤ ਦੇ ਅਸਮਾਨ ਨੂੰ ਰੰਗਦਾਰ ਬਣਾਉਣ ਵਾਲ਼ੇ ਪਤੰਗ ਨਿਰਮਾਤਾ...
ਖੰਭਾਤ ਅਤੇ ਅਹਿਮਦਾਬਾਦ ਦੀਆਂ ਪਤੰਗ ਬਣਾਉਣ ਵਾਲ਼ੀਆਂ ਇਨ੍ਹਾਂ ਔਰਤਾਂ ਦੀ ਸਖ਼ਤ ਮਿਹਨਤ ਹੀ ਹੈ ਜੋ ਲਿਸ਼ਕਦੀਆਂ ਪਤੰਗਾਂ ਨਾਲ਼ ਅਸਮਾਨ ਨੂੰ ਰੰਗੀਨ ਬਣਾਉਂਦੀ ਹੈ... ਪਰ ਉਨ੍ਹਾਂ ਦੇ ਆਪਣੇ ਜੀਵਨ ਇਨ੍ਹਾਂ ਰੰਗਾਂ ਤੋਂ ਸੱਖਣੇ ਹਨ
5. ਢਾਕੀਆਂ ਤੋਂ ਬਗ਼ੈਰ ਦੁਰਗਾ ਪੂਜਾ ਮਹਿਜ ਇੱਕ ਮ੍ਰਿਗ-ਤ੍ਰਿਸ਼ਨਾ
11 ਅਕਤੂਬਰ ਨੂੰ ਸ਼ੁਰੂ ਹੋਣ ਵਾਲ਼ੀ ਦੁਰਗਾ ਪੂਜਾ ਤੋਂ ਪਹਿਲਾਂ ਹੀ ਅਗਰਤਲਾ ਦੇ ਢਾਕੀਆਂ ਦੇ ਢਾਕ ਥਿੜਕਣੇ ਸ਼ੁਰੂ ਹੋ ਰਹੇ ਹਨ। ਸਾਲ ਦੇ ਬਾਕੀ ਸਮੇਂ ਇਹ ਢੋਲਚੀ ਬਤੌਰ ਸਾਈਕਲ-ਰਿਕਸ਼ਾ ਚਾਲਕ, ਫ਼ੇਰੀ ਵਾਲ਼ੇ, ਕਿਸਾਨ, ਪਲੰਬਰ ਅਤੇ ਬਿਜਲੀ ਦਾ ਕੰਮ ਕਰਨ ਵਾਲ਼ਿਆਂ ਦੀ ਭੂਮਿਕਾ ਵਿੱਚ ਹੁੰਦੇ ਹਨ
4. 'ਮਾਲ਼ਾ ਵਿੱਚ ਫੁੱਲਾਂ ਦੀ ਇਕਸਾਰਤਾ ਵਾਂਗ ਨੱਚਣਾ'
ਸਿਆਲ ਰੁੱਤੇ ਜਸ਼ਨਾਂ ਅਤੇ ਤਿਓਹਾਰਾਂ ਦੌਰਾਨ, ਛੱਤੀਸਗੜ੍ਹ ਦੇ ਗੋਂਡ ਭਾਈਚਾਰੇ ਦੇ ਨੌਜਵਾਨ ਪੁਰਖ ਅਤੇ ਔਰਤਾਂ ਹੁਲਕੀ ਮਾਂਡਰੀ ਅਤੇ ਕੋਲਾਂਗ ਨਾਚ ਕਰਨ ਲਈ ਇਕੱਠੇ ਯਾਤਰਾ ਕਰਦੇ ਹਨ ਅਤੇ ਰੇਲਾ ਗੀਤ ਗਾਉਂਦੇ ਹਨ
3. ਤਾਲਾਬੰਦੀ ਦੇ ਨੁਕਸਾਨਾਂ ਦਾ ਖੁਰਦਾ ਘੜਾ
ਇਸ ਹਫ਼ਤੇ ਗਣਪਤੀ ਤਿਉਹਾਰ ਸ਼ੁਰੂ ਹੋ ਰਿਹਾ ਹੈ, ਫਿਰ ਦੁਰਗਾ ਪੂਜਾ ਅਤੇ ਫਿਰ ਦੀਵਾਲੀ, ਇਹ ਮੌਸਮ ਦਿੱਲੀ ਵਿੱਚ ਉੱਤਮ ਨਗਰ ਦੇ ਘੁਮਿਆਰਾਂ ਦੇ ਕੰਮ ਲਈ ਇਹ ਸਮਾਂ ਸਿਖਰ ਦਾ ਸਮਾਂ ਹੁੰਦਾ ਸੀ। ਹੁਣ, ਉਹ ਵੀ ਵਿਕਰੀ ਵਿੱਚ ਉਵੇਂ ਹੀ ਗਿਰਾਵਟ ਦੇਖ ਰਹੇ ਹਨ, ਜਿਵੇਂ ਕਿ ਕੱਛ ਅਤੇ ਪੱਛਮੀ ਬੰਗਾਲ ਦੇ ਘੁਮਿਆਰ
2. ਵਰਲੀ ਪਿੰਡ ਦੀ ਦੀਵਾਲੀ ਨੂੰ ਯਾਦ ਕਰਦਿਆਂ
ਸ਼ਹਿਰ ਦੀ ਚਮਕ ਦਮਕ ‘ਤੇ ਆਤਿਸ਼ਬਾਜੀ ਦੇ ਸ਼ੋਰ ਤੋਂ ਦੂਰ ਮੁੰਬਈ ਦੇ ਨਾਲ ਲੱਗਦੇ ਇੱਕ ਆਦਿਵਾਸੀ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਮੇਰੇ ਪਰਿਵਾਰ ਨੇ ਦੀਵਾਲੀ ਰਿਵਾਇਤੀ ਪਕਵਾਨ, ਰੀਤੀ ਰਿਵਾਜਾਂ ਨਾਲ ਕੁਦਰਤ ਦੀ ਗੋਦ ਦਾ ਨਿੱਘ ਮਾਣਦਿਆਂ ਮਨਾਈ
1. ਕੁਮੌਰਟੁਲੀ ਵਿੱਚੋਂ ਲੰਘਦਿਆਂ
ਕੋਲਕਾਤਾ ਦੀ ਸਦੀਆਂ ਪੁਰਾਣੀ ਘੁਮਿਆਰਾਂ ਦੀ ਇਸ ਬਸਤੀ ਵਿੱਚ ਕਾਰੀਗਰ ਦਿਨ ਰਾਤ ਇੱਕ ਕਰ ਦਿੰਦੇ ਹਨ ਤਾਂ ਜੋ ਸ਼ਹਿਰ ਵਿੱਚ ਦੁਰਗਾ ਪੂਜੋ ਵੇਲੇ ਮਿੱਟੀ ਦੀਆਂ ਮੂਰਤੀਆਂ ਪਹੁੰਚਾ ਦਿੱਤੀਆਂ ਜਾਣ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/festivals-and-the-folks-who-fashion-them-pa






















