"ਮੈਂ ਛੋਟੀ ਉਮਰੇ ਹੀ ਡਰਾਇੰਗ ਦਾ ਅਨੰਦ ਲੈਂਦਾ ਸੀ। ਕੋ ਸ਼੍ਰੇਣੀ (ਪਹਿਲੀ ਜਮਾਤ) ਵਿੱਚ ਪੜ੍ਹਦੇ ਸਮੇਂ, ਅਧਿਆਪਕ ਨੇ ਸਾਨੂੰ ਸੰਤਰਾ ਜਾਂ ਹਲਵਾ ਕੱਦੂ ਵਾਹੁਣ ਲਈ ਕਿਹਾ। ਮੈਂ ਇੱਕ-ਇੱਕ ਕਰਕੇ ਚਿੱਤਰਕਾਰੀ ਕੀਤੀ," ਰਮੇਸ਼ ਦੱਤ ਕਹਿੰਦੇ ਹਨ ਤੇ ਇੱਕ ਮੁਸਕਰਾਨ ਉਨ੍ਹਾਂ ਦੇ ਚਿਹਰੇ 'ਤੇ ਫਿਰ ਗਈ। "ਇਸ ਤਰ੍ਹਾਂ ਇਹ ਸਭ ਸ਼ੁਰੂ ਹੋਇਆ।"

ਅੱਜ, ਉਹ ਅਸਾਮ ਦੇ ਗਰਮੂਰ ਸਰੂ ਸਤਰਾ ਦੇ ਥੀਏਟਰ ਗਤੀਵਿਧੀਆਂ ਵਾਸਤੇ ਪ੍ਰਾਇਮਰੀ ਸੈੱਟ ਡਿਜ਼ਾਈਨਰ ਤੇ ਮਾਸਕ ਬਣਾਉਂਦੇ ਹਨ। ਇਹ ਥਾਂ ਅਸਾਮ ਦੇ ਕਈ ਵੈਸ਼ਣਵ ਮੱਠਾਂ ਵਿੱਚੋਂ ਇੱਕ ਹੈ। 52 ਸਾਲਾ ਰਮੇਸ਼ ਦੱਤ ਨੂੰ ਸਾਰੇ ਪਿਆਰ ਨਾਲ਼ ਰਮੇਸ਼ ਦਾ ਕਹਿ ਕੇ ਬੁਲਾਉਂਦੇ ਹਨ। ਬ੍ਰਹਮਪੁੱਤਰ ਦੇ ਸਭ ਤੋਂ ਵੱਡੇ ਨਦੀ ਟਾਪੂ ਮਾਜੁਲੀ ਵਿੱਚ, ਰਮੇਸ਼ ਦਾ ਨੂੰ ਘੱਟ ਬੋਲਣ ਵਾਲ਼ੇ ਇਨਸਾਨ ਵਜੋਂ ਪਰ ਗੁਣਾਂ ਦੀ ਖਾਨ ਵਜੋਂ ਜਾਣਿਆ ਜਾਂਦਾ ਹੈ। ਉਹ ਸਥਾਨਕ ਥੀਏਟਰ, ਕਲਾ ਤੇ ਸੰਗੀਤ ਲਈ ਜਾਣੇ ਜਾਂਦੇ ਹਨ।

ਬੀਤੇ ਨੂੰ ਯਾਦ ਕਰਦਿਆਂ, ਉਹ ਕਹਿੰਦੇ ਹਨ, "ਬਚਪਨ ਵਿੱਚ, ਮੈਂ ਬੜੇ ਮਜ਼ੇ ਨਾਲ਼ ਕਠਪੁਤਲੀ ਸ਼ੋਅ ਦੇਖਿਆ ਕਰਦਾ। ਮੈਂ ਅਤੀਤ ਵਿੱਚ ਹੋਰ ਲੋਕਾਂ ਨੂੰ ਕਠਪੁਤਲੀਆਂ ਬਣਾਉਂਦੇ ਵੇਖਦਾ ਅਤੇ ਇਸ ਤਰ੍ਹਾਂ ਮੈਨੂੰ ਵੀ ਇਸ ਕਲਾ ਵਿੱਚ ਦਿਲਚਸਪੀ ਹੋ ਗਈ। ਉਸ ਸਮੇਂ, ਮੈਂ ਦੂਜੀ ਜਮਾਤ ਵਿੱਚ ਸਾਂ। ਮੈਨੂੰ ਲੱਗਿਆ ਕਿ ਮੈਂ ਕਠਪੁਤਲੀਆਂ ਬਣਾਵਾਂਗਾ ਅਤੇ ਸਕੂਲ ਵਿੱਚ ਦਿਖਾਵਾਂਗਾ।"

ਇਨ੍ਹੀਂ ਦਿਨੀਂ ਉਹ ਜੋ ਕਲਾ (ਕਲਾਕ੍ਰਿਤੀ) ਬਣਾਉਂਦੇ ਹਨ, ਜਿੰਨਾ ਚਿਰ ਮਾਜੁਲੀ ਵਿਖੇ ਸਟੇਜ 'ਤੇ ਪ੍ਰਦਰਸ਼ਿਤ ਨਹੀਂ ਕੀਤੀ ਜਾਣੀ ਹੁੰਦੀ, ਓਨਾ ਚਿਰ ਉਨ੍ਹਾਂ ਦੇ ਘਰ ਦੇ ਨੇੜੇ ਖੁੱਲ੍ਹੇ ਵਿੱਚ ਰੱਖੀ ਜਾਂਦੀ ਹੈ। ਜਦੋਂ ਅਸੀਂ ਉਨ੍ਹਾਂ ਦੇ ਨੇੜੇ ਪਹੁੰਚੇ ਤਾਂ ਅਸੀਂ ਅੰਦਰ ਇੱਕ ਪੁੱਠੀ ਰੱਖੀ ਕਿਸ਼ਤੀ ਵੇਖੀ। ਉਹਦੇ ਨਾਲ਼ ਕਰਕੇ ਹੀ ਰਮੇਸ਼ ਦਾ ਦੁਆਰਾ ਬਣਾਏ ਗਏ ਮਾਸਕ, ਬੁਰਸ਼ ਅਤੇ ਰੰਗ ਦੇ ਡੱਬੇ ਰੱਖੇ ਗਏ ਹਨ। ਇਨ੍ਹਾਂ ਮਾਸਕਾਂ ਵਿੱਚ ਰਾਸ ਮਹਾਂਉਤਸਵ ਲਈ ਤਿਆਰ ਕੀਤੇ ਗਏ ਬਗਲੇ ਦੇ ਮਾਸਕ ਵੀ ਸ਼ਾਮਲ ਹਨ। (ਪੜ੍ਹੋ: ਵੰਨ-ਸੁਵੰਨੇ ਮਖੌਟੇ ਮਾਜੁਲੀ ਦੇ )

Ramesh Dutta (left) shows a hand-drawn set design for the Raas Mahotsav. In the auditorium of the Garamur Saru Satra, he gets the set ready for the 2022 Raas performances
PHOTO • Prakash Bhuyan
Ramesh Dutta (left) shows a hand-drawn set design for the Raas Mahotsav. In the auditorium of the Garamur Saru Satra, he gets the set ready for the 2022 Raas performances
PHOTO • Prakash Bhuyan

ਰਮੇਸ਼ ਦੱਤ (ਖੱਬੇ) ਸਾਨੂੰ ਰਾਸ ਮਹਾਂਉਤਸਵ ਲਈ ਹੱਥੀਂ ਤਿਆਰ ਕੀਤੇ ਸੈੱਟਾਂ ਦਾ ਡਿਜ਼ਾਈਨ ਦਿਖਾਉਂਦੇ ਹਨ। ਜਿਸ ਪਲ ਉਹ ਗਰਮੂਰ ਸਰੂ ਸਤਰਾ ਦੇ ਆਡੀਟੋਰੀਅਮ ਵਿੱਚ 2022 ਦੇ ਰਾਸ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਨ

Left: The artist demonstrates how to animate a sculpture using a pair of sticks.
PHOTO • Prakash Bhuyan
Right: Curious children look on as he applies finishing touches to a crane costume to be used during Raas
PHOTO • Prakash Bhuyan

ਖੱਬੇ: ਕਲਾਕਾਰ ਦਿਖਾਉਂਦਾ ਹੈ ਕਿ ਦੋ ਡੰਡਿਆਂ ਦੀ ਵਰਤੋਂ ਕਰਕੇ ਕਿਸੇ ਮੂਰਤੀ ਨੂੰ ਸਜੀਵ ਕਿਵੇਂ ਕਰਨਾ ਹੈ। ਸੱਜੇ: ਕੁਝ ਬੱਚੇ ਬੜੀ ਉਤਸੁਕਤਾ ਨਾਲ਼ ਦੇਖਦੇ ਹਨ ਜਦੋਂ ਉਹ ਬਗਲੇ ਦੇ ਕੱਪੜਿਆਂ ਨੂੰ ਅੰਤਮ ਛੋਹਾਂ ਦਿੰਦੇ ਹਨ ਇਹ ਮਾਸਕ ਰਾਸ ਦੌਰਾਨ ਵਰਤਿਆ ਜਾਣਾ ਹੈ

ਹਾਲਾਂਕਿ ਉਹ ਪਹਿਲਾਂ ਵਾਂਗ ਮਾਸਕ ਨਹੀਂ ਬਣਾਉਂਦੇ, ਪਰ ਰਮੇਸ਼ ਦਾ ਕਲਾ ਦੇ ਪ੍ਰਸ਼ੰਸਕ ਹਨ ਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਹੇਮ ਚੰਦਰ ਗੋਸਵਾਮੀ ਵਰਗੇ ਕਲਾਕਾਰਾਂ ਦੀ ਰੱਜ ਕੇ ਪ੍ਰਸ਼ੰਸਾ ਕਰਦੇ ਹਨ। ਉਹ ਕਹਿੰਦੇ ਹਨ, "ਉਨ੍ਹਾਂ ਦੇ ਬਣਾਏ ਮਾਸਕ ਅੱਖਾਂ ਵੀ ਝਮੱਕਦੇ ਹਨ ਤੇ ਬੁੱਲ੍ਹ ਵੀ ਹਿਲਾਉਂਦੇ ਹਨ। ਉਨ੍ਹਾਂ ਨੇ ਮਾਸਕ ਦੀ ਕਲਾ ਨੂੰ ਵਿਸ਼ਵ ਪ੍ਰਸਿੱਧ ਬਣਾਇਆ ਹੈ। ਬਹੁਤ ਸਾਰੇ ਲੋਕ ਹੁਣ ਉਨ੍ਹਾਂ ਅਧੀਨ ਸਿੱਖ ਰਹੇ ਹਨ।"

ਰਾਸ ਉਤਸਵ ਦੇ ਸਮੇਂ ਗਰਮੂਰ ਸਾਰੂ ਸਤਰਾ ਵਿੱਚ ਹੋਣ ਵਾਲ਼ੀਆਂ ਪੇਸ਼ਕਾਰੀਆਂ ਵਾਸਤੇ ਸੈੱਟ ਬਣਾਉਣ ਤੇ ਰੰਗਮੰਚ ਲਈ ਹੋਰ ਸਮੱਗਰੀਆਂ ਨੂੰ ਬਣਾਉਣ ਦੇ ਨਾਲ਼-ਨਾਲ਼ ਦੱਤਾ ਮੁਖੌਟਿਆਂ ਦੀ ਮੁਰੰਮਤ ਕਰਨ ਦਾ ਕੰਮ ਵੀ ਕਰਦੇ ਹਨ। ਵਿਸ਼ਵਾਸ ਨਾਲ਼ ਭਰੇ ਸੁਰ ਵਿੱਚ ਉਹ ਕਹਿੰਦੇ ਹਨ,''ਮੰਨ ਲਓ ਕਿ ਜੇ ਕੱਲ੍ਹ ਰਾਸ ਹੁੰਦਾ ਹੈ ਤਾਂ ਮੈਂ ਅੱਜ ਹੀ ਉਹਦੇ ਲਈ ਸੈੱਟ ਤਿਆਰ ਕਰ ਦਿਆਂਗਾ।'' (ਪੜ੍ਹੋ: ਰਾ ਸ ਮਹੋਤਸਵ ਅਤੇ ਮਾਜੁਲੀ ਦੇ ਸਤਰਾ )।

ਦੱਤ ਸਤਰਾ ਵਿੱਚ ਆਯੋਜਿਤ ਵੱਖ-ਵੱਖ ਵੈਸ਼ਣਵ ਸਤ੍ਰੀਆ ਸਮਾਰੋਹਾਂ ਵਿੱਚ ਵੀ ਹਿੱਸਾ ਲੈਂਦੇ ਹਨ, ਜਿਵੇਂ ਕਿ ਗਾਯਨ-ਬਾਯਨ, ਭਾਓਨਾ ਆਦਿ। ਪਹਿਲਾ ਇੱਕ ਲੋਕ ਪ੍ਰਦਰਸ਼ਨ ਹੈ ਜੋ ਗਾਇਕਾਂ ਅਤੇ ਸੰਗੀਤਕਾਰਾਂ ਨਾਲ਼ ਬਣਿਆ ਹੈ, ਜਦੋਂ ਕਿ ਦੂਜਾ ਨਾਟਕ ਦਾ ਇੱਕ ਰੂਪ ਹੈ। ਸਤਰੀਆ ਸਭਿਆਚਾਰ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਪ੍ਰਦਰਸ਼ਨ 15ਵੀਂ ਸਦੀ ਵਿੱਚ ਸਮਾਜ ਸੁਧਾਰਕ ਮਹਾਪੁਰਸ਼ ਸ਼੍ਰੀਮੰਤ ਸ਼ੰਕਰਦੇਵ ਦੁਆਰਾ ਪੇਸ਼ ਕੀਤੇ ਗਏ ਸਨ। ਸਤਰਾ ਵਿਖੇ ਆਯੋਜਿਤ ਸਮਾਗਮਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦੀ ਜ਼ਿੰਮੇਵਾਰੀ ਗਾਯਨਾਂ ਅਤੇ ਬਾਯਨਾਂ ਦੀ ਹੈ।

"ਮੈਂ 1984 ਵਿੱਚ ਪੀਤੰਬਰ ਦੇਵ ਕਲਚਰਲ ਸਕੂਲ ਵਿੱਚ ਗਾਯਨ ਅਤੇ ਬਾਯਨ ਸਿਖਾਉਣਾ ਸ਼ੁਰੂ ਕੀਤਾ। ਉਸ ਸਮੇਂ ਮੈਂ 13 ਸਾਲਾਂ ਦਾ ਸੀ," ਉਹ ਕਹਿੰਦੇ ਹਨ। "ਮੈਂ ਪਹਿਲਾਂ ਗਾਯਨ ਅਤੇ ਬਾਯਨ ਦੋਵੇਂ ਸਿੱਖੇ ਸਨ, ਪਰ ਫਿਰ ਮੈਂ ਗਾਯਨ ਵਾਲ਼ੇ ਪਾਸੇ ਨੂੰ ਹੱਥ ਅਜਮਾਉਣ ਲਈ ਚਲਾ ਗਿਆ। ਮੈਂ ਅਧਿਐਨ 'ਤੇ ਧਿਆਨ ਕੇਂਦਰਿਤ ਕਰਦਾ ਰਿਹਾ।"

Dutta started learning gayan-bayan at the age of 13. Here, he performs as a gayan (singer) with the rest of the group in the namghar of the Garamur Saru Satra
PHOTO • Prakash Bhuyan
Dutta started learning gayan-bayan at the age of 13. Here, he performs as a gayan (singer) with the rest of the group in the namghar of the Garamur Saru Satra
PHOTO • Prakash Bhuyan

ਦੱਤ ਨੇ 13 ਸਾਲ ਦੀ ਉਮਰ ਵਿੱਚ ਗਾਯਨ-ਬਾਯਨ ਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਉਸ ਸਮੂਹ ਵਿੱਚ ਗਾਯਨ ਦੇ ਇੰਚਾਰਜ ਹਨ ਜੋ ਗਰਮੂਰ ਦੇ ਛੋਟੇ ਸਤਰਾ ਦੇ ਨਾਮਘਰ ਦੀ ਸੇਵਾ ਕਰਦਾ ਹੈ

Left: Backstage at the Garamur Saru Satra, Dutta prepares to perform the role of Aghasura, a serpent demon.
PHOTO • Prakash Bhuyan
Right: In the role of Boraho (left), he fights the asura (demon) Hiranyaksha in a drama titled Nri Simha Jatra
PHOTO • Prakash Bhuyan

ਖੱਬੇ: ਗਰਮੂਰ ਸਾਰੂ ਸਤਰਾ ਦੇ ਸਟੇਜ ਦੇ ਪਿੱਛੇ , ਦੱਤਾ ਅਘਾਸੁਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਰਹੇ ਹਨ। ਸੱਜੇ: ' ਨਰਸਿਮਹਾ ਜਾਤਰਾ ' ਨਾਮਕ ਇਸ ਨਾਟਕ ਵਿੱਚ ਉਹ ਬੋਰਾਹੋ (ਖੱਬੇ) ਦੇ ਕਿਰਦਾਰ ਵਿੱਚ ਹਿਰਨਯਕਸ਼ਾ ਦੈਂਤ ਨਾਲ਼ ਲੜ ਰਹੇ ਹਨ

*****

ਜਿਸ ਕਮਰੇ ਵਿੱਚ ਅਸੀਂ ਬੈਠੇ ਹਾਂ ਉੱਥੇ ਮੱਧਮ ਜਿਹੀ ਰੌਸ਼ਨੀ ਹੈ। ਕੰਧਾਂ ਨੂੰ ਰੇਤ ਅਤੇ ਸੀਮੈਂਟ ਨਾਲ਼ ਪਲੱਸਤਰ ਕੀਤਾ ਗਿਆ ਹੈ ਅਤੇ ਹਰੇ ਰੰਗ ਨਾਲ਼ ਰੰਗਿਆ ਗਿਆ ਹੈ। ਰਮੇਸ਼ ਦਾ ਦੇ ਪਿੱਛੇ ਇੱਕ ਕੁਦਰਤੀ ਦ੍ਰਿਸ਼ ਵਾਲ਼ਾ ਚਿੱਤਰ ਟੰਗਿਆ ਹੈ। ਉਨ੍ਹਾਂ ਦੀ ਛੇ ਸਾਲਾ ਬੇਟੀ ਅਨੁਸ਼ਕਾ ਦੱਸਦੀ ਹੈ ਕਿ ਕੰਧ 'ਤੇ ਸਾਰੀਆਂ ਤਸਵੀਰਾਂ ਉਸ ਦੇ ਪਿਤਾ ਨੇ ਪੇਂਟ ਕੀਤੀਆਂ ਹਨ।

ਘਰ ਵਿੱਚ ਉਨ੍ਹਾਂ ਦੀ ਗਊਸ਼ਾਲਾ ਦਾ ਇੱਕ ਹਿੱਸ਼ਾ ਉਨ੍ਹਾਂ ਦੇ ਸਟੂਡੀਓ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਹੈ। ਅਸੀਂ ਉਨ੍ਹਾਂ ਨੂੰ ਪੂਰਾ ਦਿਨ ਉਨ੍ਹਾਂ ਦੋ ਮੂਰਤੀਆਂ ਨੂੰ ਤਿਆਰ ਕਰਦੇ ਦੋਏ ਦੇਖਦੇ ਹਾਂ ਜਿਨ੍ਹਾਂ ਨੂੰ ਉਹ ਆਰਡਰ 'ਤੇ ਬਣਾ ਰਹੇ ਹਨ। ਇਹ ਜਯ-ਬਿਜਯ ਦੀਆਂ ਮੂਰਤੀਆਂ ਹਨ ਜੋ ਨਾਮਘਰ (ਪ੍ਰਾਰਥਨਾ ਘਰ) ਦੇ ਮੁੱਖ ਦੁਆਰ 'ਤੇ ਸਥਾਪਤ ਕੀਤੇ ਜਾਣ ਲਈ ਬਣਾਈਆਂ ਜਾ ਰਹੀਆਂ ਹਨ। ਰਮੇਸ਼ ਦਾ ਇਸ ਤਰੀਕੇ ਦੀਆਂ ਮੂਰਤੀਆਂ ਪਿਛਲ਼ੇ 20 ਸਾਲਾਂ ਤੋਂ ਬਣਾ ਰਹੇ ਹਨ। ਉਹ ਦੱਸਦੇ ਹਨ ਕਿ ਅਜਿਹੀ ਇੱਕ ਮੂਰਤੀ ਬਣਾਉਣ ਵਿੱਚ ਉਨ੍ਹਾਂ ਨੂੰ ਲਗਭਗ 20 ਦਿਨ ਲੱਗ ਜਾਂਦੇ ਹਨ।

"ਪਹਿਲਾਂ, ਮੈਂ ਲੱਕੜ ਦੀ ਵਰਤੋਂ ਕਰਕੇ ਫਰੇਮ ਬਣਾਉਂਦਾ ਹਾਂ। ਫਿਰ ਰੇਤ ਅਤੇ ਸੀਮੈਂਟ ਦੇ ਮਿਸ਼ਰਣ ਨੂੰ ਇੱਕ ਫਰੇਮ ਵਿੱਚ ਪਾਉਂਦਾ ਹਾਂ ਤੇ ਇਸ ਨੂੰ ਸੁੱਕਣ ਦਿੰਦਾ ਹਾਂ," ਉਹ ਜਯ-ਬਿਜਯ ਦੀ ਮੂਰਤੀ 'ਤੇ ਕੰਮ ਕਰਦੇ ਹੋਏ ਦੱਸਦੇ ਹਨ। "ਕੁਝ ਦਿਨਾਂ ਬਾਅਦ, ਮੈਂ ਮੂਰਤੀਆਂ ਨੂੰ ਆਕਾਰ ਦੇਣਾ ਸ਼ੁਰੂ ਕਰ ਦਿੰਦਾ ਹਾਂ। ਬਾਰੀਕੀ ਦਾ ਕੰਮ ਸਭ ਤੋਂ ਅਖੀਰ 'ਤੇ ਕੀਤਾ ਜਾਂਦਾ ਹੈ।"

ਕੁਝ ਹਿੱਸੇ ਜਿਵੇਂ ਕਿ ਮੂਰਤੀਆਂ ਦੇ ਕੁਝ ਅੰਗ ਕੇਲੇ ਦੇ ਬੂਟੇ ਦੇ ਡੰਡਿਆਂ ਤੋਂ ਤਿਆਰ ਸਾਂਚਿਆਂ ਦੀ ਮਦਦ ਨਾਲ਼ ਤਿਆਰ ਕੀਤੇ ਜਾਂਦੇ ਹਨ। "ਮੈਂ ਮੂਰਤੀਆਂ [ਮੂਰਤੀਆਂ] ਬਣਾਉਣ ਲਈ ਇੱਕ ਸਥਾਨਕ ਦੁਕਾਨ ਤੋਂ ਸਮੱਗਰੀ ਖਰੀਦਦਾ ਹਾਂ। ਅੱਜ-ਕੱਲ੍ਹ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਪਲਾਸਟਿਕ ਪੇਂਟ ਦੀ ਵਰਤੋਂ ਕਰਦੇ ਹਨ। ਪਹਿਲਾਂ ਅਸੀਂ ਡਿਸਟੈਂਪਰ ਪੇਂਟ ਦੀ ਵਰਤੋਂ ਕਰਦੇ ਸੀ, ਪਰ ਉਹ ਜਲਦੀ ਫਿੱਕੇ ਪੈ ਜਾਂਦੇ ਹਨ।"

ਉਹ ਮੂਰਤੀਆਂ ਤੋਂ ਕੁਝ ਦੂਰੀ 'ਤੇ ਜਾਂਦੇ ਹਨ ਇਹ ਅੰਦਾਜ਼ਾ ਲਗਾਉਣ ਲਈ ਕਿ ਦੋਵੇਂ ਪਾਸੇ ਬਰਾਬਰ ਹਨ ਜਾਂ ਨਹੀਂ। ਫਿਰ ਉਹ ਦੁਬਾਰਾ ਸੀਮੈਂਟ ਅਤੇ ਰੇਤ ਨੂੰ ਮਿਲਾਉਂਦੇ ਹਨ ਅਤੇ ਮੂਰਤੀ ਦੇ ਕੰਮ 'ਤੇ ਲੱਗ ਜਾਂਦੇ ਹਨ। "ਜਦੋਂ ਉਹ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਬਿਲਕੁਲ ਗੱਲ ਨਹੀਂ ਕਰਦੇ। ਕੰਮ ਦੌਰਾਨ ਕੋਈ ਵਿਘਨ ਪਾਵੇ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਹੈ," ਉਨ੍ਹਾਂ ਦੀ ਪਤਨੀ, ਨੀਤਾ ਮੁਸਕਰਾਉਂਦਿਆਂ ਕਹਿੰਦੀ ਹਨ, ਜੋ ਇਸ ਕੰਮ ਵਿੱਚ ਮਦਦ ਕਰਦੀ ਹਨ। "ਜਦੋਂ ਉਹ ਕੰਮ ਵਿੱਚ ਡੁੱਬੇ ਹੁੰਦੇ ਹਨ, ਤਾਂ ਉਨ੍ਹਾਂ ਦਾ ਦਾ ਮੂਡ ਵੱਖਰਾ ਹੁੰਦਾ ਹੈ।''

Left: Dutta with his wife Neeta and their daughter Anushka at home in Garamur, Majuli.
PHOTO • Prakash Bhuyan
Right: He demonstrates how he designed a movable beak for a crane mask.
PHOTO • Prakash Bhuyan

ਖੱਬੇ: ਦੱਤ ਆਪਣੀ ਪਤਨੀ ਨੀਤਾ ਅਤੇ ਬੇਟੀ ਅਨੁਸ਼ਕਾ ਨਾਲ਼ ਮਾਜੁਲੀ ਦੇ ਗਰਮੂਰ ਸਥਿਤ ਆਪਣੇ ਘਰ ਵਿੱਚ। ਸੱਜੇ: ਆਪਣੇ ਵੱਲ਼ੋਂ ਬਗਲੇ ਦੇ ਤਿਆਰ ਮਾਸਕ ਦੀ ਖੁੱਲ੍ਹਣ ਤੇ ਬੰਦ ਹੋਣ ਵਾਲ਼ੀ ਚੁੰਝ ਦਿਖਾਉਂਦੇ ਹੋਏ

The artist works on a pair of sculptures outside his home. The Joy-Bijoy figures are said to be guards to namghars . He makes such sculptures using wooden frames and concrete, and later paints them using fade-proof plastic paints
PHOTO • Prakash Bhuyan
The artist works on a pair of sculptures outside his home. The Joy-Bijoy figures are said to be guards to namghars . He makes such sculptures using wooden frames and concrete, and later paints them using fade-proof plastic paints
PHOTO • Courtesy: Ramesh Dutta

ਕਲਾਕਾਰ ਘਰ ਦੇ ਬਾਹਰ ਜਯ-ਬਿਜਯ ਦੀਆਂ ਮੂਰਤੀਆਂ ਬਣਾਉਣ ਦੇ ਕੰਮ ਦੌਰਾਨ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਮੂਰਤੀਆਂ ਨਾਮਘਰ ਦੀ ਰਾਖੀ ਕਰਦੀਆਂ ਹਨ। ਉਹ ਅਜਿਹੀਆਂ ਮੂਰਤੀਆਂ ਲੱਕੜ ਦੇ ਫਰੇਮ ਅਤੇ ਕੰਕਰੀਟ ਦੀ ਮਦਦ ਨਾਲ਼ ਬਣਾਉਂਦੇ ਹਨ ਅਤੇ ਬਾਅਦ ਵਿੱਚ ਅਜਿਹੇ ਪਲਾਸਟਿਕ-ਪੇਂਟ ਨਾਲ਼ ਰੰਗਦੇ ਹਨ ਜੋ ਸਮੇਂ ਨਾਲ਼ ਫਿੱਕਾ ਨਹੀਂ ਪੈਂਦਾ

ਦੱਤਾ ਨੂੰ ਗਰਮੂਰ ਨੇੜੇ ਖਰਜਨਪਾਰ ਖੇਤਰ ਵਿੱਚ ਨਾਮਘਰ ਲਈ ਬਣਾਏ ਗਏ ਗੁਰੂ ਆਖਣ (ਆਸਨ) 'ਤੇ ਵਿਸ਼ੇਸ਼ ਤੌਰ 'ਤੇ ਮਾਣ ਹੈ। ਗੁਰੂ ਆਸਨ ਨਾਮਘਰ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਨਾਮਘਰ ਦੇ ਸਭ ਤੋਂ ਅੰਦਰਲੇ ਪਾਸੇ ਰੱਖਿਆ ਗਿਆ ਹੈ। "ਮੈਂ ਉਸ ਗੁਰੂ ਆਸਨ ਨੂੰ ਕੰਕਰੀਟ ਨਾਲ਼ ਬਣਾਇਆ ਹੈ ਅਤੇ ਇਸ ਨੂੰ ਲੱਕੜ ਜਾਪਣ ਵਾਲ਼ੇ ਰੰਗ ਵਿੱਚ ਰੰਗਿਆ ਹੈ। ਇਸ ਆਸਨ ਦਾ ਸ਼ੁੱਧੀਕਰਨ ਤੇ ਸਥਾਪਨਾ ਸਤਰਾਧੀਕਰ (ਸਤਰਾ ਦੇ ਪ੍ਰਮੁੱਖ) ਦੁਆਰਾ ਕੀਤੀ ਗਈ ਹੈ। ਉਨ੍ਹਾਂ ਨੂੰ ਇਹ ਆਸਨ ਲੱਕੜ ਦਾ ਜਾਪਿਆ," ਮੁਸਕਰਾਉਂਦੇ ਚਿਹਰੇ ਨਾਲ਼ ਉਹ ਕਹਿੰਦੇ ਹਨ।

ਹੁਣ ਉਹ ਆਪਣੇ ਪਰਿਵਾਰ ਲਈ ਆਪਣਾ ਘਰ ਬਣਾਉਣ ਵਿੱਚ ਰੁੱਝੇ ਹੋਏ ਹਨ। "ਬਰਸਾਤ ਦਾ ਮੌਸਮ ਹੋਣ ਕਾਰਨ, ਕੰਮ ਪੂਰਾ ਕਰਨ ਵਿੱਚ ਸਮਾਂ ਲੱਗ ਗਿਆ ਹੈ," ਨੀਤਾ ਕਹਿੰਦੀ ਹਨ।

ਦੱਤਾ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੇ ਹਨ। ਉਹ ਇਸ ਕਲਾ ਨੂੰ ਅਪਣਾਉਣ ਵਾਲ਼ੇ ਪਰਿਵਾਰ ਦੇ ਇੱਕਲੌਤੇ ਵਿਅਕਤੀ ਹਨ। ਉਨ੍ਹਾਂ ਨੇ ਇਸ ਕੰਮ 'ਤੇ ਉਦੋਂ ਤੋਂ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ ਜਦੋਂ ਉਹ 8ਵੀਂ ਜਮਾਤ ਵਿੱਚ ਸਨ। "ਇਹ ਮੇਰੀ ਰੋਜ਼ੀ-ਰੋਟੀ ਹੈ। ਮੇਰੇ ਕੋਲ਼ ਕੋਈ ਖੇਤ ਨਹੀਂ ਹੈ," ਉਹ ਕਹਿੰਦੇ ਹਨ,"ਜਦੋਂ ਕੋਈ ਕੰਮ ਨਹੀਂ ਹੁੰਦਾ, ਤਾਂ ਸਾਨੂੰ ਆਪਣੇ ਬਚਤ 'ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਹੈ। ਕਈ ਵਾਰ ਲੋਕ ਮੈਨੂੰ ਭਾਓਨਾ (ਰਵਾਇਤੀ ਨਾਟਕ) ਪੇਸ਼ ਕਰਨ ਲਈ ਬੁਲਾਉਂਦੇ ਹਨ। ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਮੈਂ ਉਨ੍ਹਾਂ ਦੀ ਮਦਦ ਕਰਦਾ ਹਾਂ।''

ਉਹ ਅੱਗੇ ਕਹਿੰਦੇ ਹਨ, "ਕੋਈ 1,000 ਰੁਪਏ ਦਿੰਦਾ ਹੈ, ਕੋਈ 1,500 ਰੁਪਏ ਦਿੰਦਾ ਹੈ। ਕੁਝ ਤਾਂ 300 ਰੁਪਏ ਵੀ ਦਿੰਦੇ ਹਨ। ਤੁਸੀਂ ਕੀ ਕਹਿ ਸਕਦੇ ਓ? ਇਹ ਇੱਕ ਰਾਜਹੁਆ ਕਾਮ (ਭਾਈਚਾਰਕ ਸੇਵਾ) ਹੈ। ਮੈਂ ਆਪਣਾ ਲੱਗਿਆ ਮਿਹਨਤਾਨਾ ਦੱਸ ਦਿੰਦਾ ਹਾਂ, ਪਰ ਲੋਕ ਆਪਣੀ ਸਮਰੱਥਾ ਮੁਤਾਬਕ ਭੁਗਤਾਨ ਕਰਦੇ ਹਨ।''

The guru axon (guru's seat) built by Dutta for a namghar in Kharjanpar, Majuli. The axons are usually made of wood but he used concrete and later painted it to resemble wood
PHOTO • Courtesy: Ramesh Dutta
The guru axon (guru's seat) built by Dutta for a namghar in Kharjanpar, Majuli. The axons are usually made of wood but he used concrete and later painted it to resemble wood
PHOTO • Courtesy: Ramesh Dutta

ਦੱਤਾ ਨੇ ਮਾਜੁਲੀ ਦੇ ਖਰਜਨਪਾਰ ਵਿੱਚ ਇੱਕ ਨਾਮਘਰ ਲਈ ਇੱਕ ਗੁਰੂ ਆਸਣ ਬਣਾਇਆ ਹੈ। ਇਹ ਆਸਣ ਆਮ ਤੌਰ 'ਤੇ ਲੱਕੜ ਦਾ ਬਣਿਆ ਹੁੰਦਾ ਹੈ, ਹਾਲਾਂਕਿ ਉਹ ਇਸ ਨੂੰ ਸੀਮੈਂਟ ਅਤੇ ਕੰਕਰੀਟ ਨਾਲ਼ ਬਣਾਉਂਦੇ ਹਨ ਤੇ ਅਤੇ ਬਾਅਦ ਇਸ ਤਰ੍ਹਾਂ ਰੰਗਿਆ ਹੈ ਜਿਵੇਂ ਇਹ ਲੱਕੜ ਦਾ ਹੋਵੇ

Anushka Dutta stands next to the giant Aghasura costume made by her father for the Raas Mahotsav. The six-year-old looks on as her father works on a project outside their home.
PHOTO • Prakash Bhuyan
Anushka Dutta stands next to the giant Aghasura costume made by her father for the Raas Mahotsav. The six-year-old looks on as her father works on a project outside their home.
PHOTO • Prakash Bhuyan

ਦੱਤ ਦੀ ਬੇਟੀ ਅਨੁਸ਼ਕਾ ਤਿਉਹਾਰ ਲਈ ਆਪਣੇ ਪਿਤਾ ਦੁਆਰਾ ਬਣਾਏ ਗਏ ਅਘਾਸੁਰ ਦੇ ਪਹਿਰਾਵੇ ਦੇ ਨਾਲ਼ ਖੜ੍ਹੀ ਹੈ। ਛੇ ਸਾਲ ਦੀ ਧੀ ਘਰ ਦੇ ਬਾਹਰ ਆਪਣੇ ਪਿਤਾ ਨੂੰ ਕੰਮ ਵਿੱਚ ਰੁੱਝੇ ਹੋਏ ਦੇਖਦੀ ਹੈ

ਹਾਲਾਂਕਿ ਉਹ ਆਪਣੀਆਂ ਸੀਮਾਵਾਂ ਨੂੰ ਬਾਖੂਬੀ ਸਮਝਦੇ ਹਨ। ਉਹ ਕਹਿੰਦੇ ਹਨ, "ਬਿਨਾ ਅਰਥ [ਪੈਸੇ] ਦੇ  ਕੁਝ ਵੀ ਨਹੀਂ ਕੀਤਾ ਜਾ ਸਕਦਾ। ਕੋਈ ਵੀ ਕੰਮ ਸ਼ੁਰੂ ਕਰਨ ਲਈ ਵੀ ਪੈਸੇ ਦੀ ਲੋੜ ਹੁੰਦੀ ਹੈ। ਕਈ ਵਾਰ ਇੰਨੀ ਰਕਮ ਇਕੱਠੀ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।"

ਇਨ੍ਹਾਂ ਸਮੱਸਿਆਵਾਂ ਨਾਲ਼ ਨਜਿੱਠਣ ਵਾਸਤੇ ਉਨ੍ਹਾਂ ਕੋਲ਼ ਇੱਕ ਉਪਾਅ ਇਹ ਵੀ ਹੈ ਕਿ ਉਹ 2014 ਵਿੱਚ ਆਪਣੇ ਹੱਥੀਂ ਤਿਆਰ ਵਿਸ਼ਨੂੰ ਦੇ ਮੱਤਸਯ ਤੇ ਹੋਰ ਅਵਤਾਰਾਂ ਦੇ ਮਾਸਕ ਕਿਰਾਏ 'ਤੇ ਦੇਣ ਲੱਗੇ ਹਨ। "ਕਈ ਵਾਰ ਮੈਨੂੰ ਸਾਮਾਨ ਖਰੀਦਣ ਲਈ 400 ਰੁਪਏ ਦੀ ਲੋੜ ਪੈਂਦੀ ਹੈ ਤੇ ਇੰਨੇ ਪੈਸੇ ਇਕੱਠੇ ਕਰਨੇ ਵੀ ਮੁਸ਼ਕਲ ਹੋ ਜਾਂਦੇ ਹਨ।''  ਖੈਰ ਇਨ੍ਹਾਂ ਮਖੌਟਿਆਂ ਨੂੰ ਬਣਾਇਆਂ ਭਾਵੇਂ 6 ਸਾਲ ਬੀਤ ਚੁੱਕੇ ਹਨ ਪਰ ਉਹ ਇਨ੍ਹਾਂ ਨੂੰ ਕਿਰਾਏ 'ਤੇ ਦੇ ਕੇ 50,000 ਰੁਪਏ ਕਮਾ ਚੁੱਕੇ ਹਨ।

ਦੱਤ ਨੂੰ ਉਸ ਕੰਮ ਲਈ ਜੋ ਪੈਸਾ ਮਿਲਦਾ ਹੈ ਉਸ ਦੀ ਕੋਈ ਨਿਸ਼ਚਿਤ ਦਰ ਨਹੀਂ ਹੁੰਦੀ। ਭਾਵੇਂ ਮੂਰਤੀ ਆਕਾਰ ਵਿੱਚ ਛੋਟੀ ਹੋਵੇ, ਪਰ ਇਸ 'ਤੇ ਖਰਚਾ ਵੱਧ ਹੀ ਆਉਂਦਾ ਹੈ। "ਕਈ ਵਾਰ ਸਾਨੂੰ ਉਮੀਦ ਅਨੁਸਾਰ ਪੈਸਾ ਨਹੀਂ ਮਿਲ਼ਦਾ," ਉਹ ਕਹਿੰਦੇ ਹਨ।

"ਇਹ ਤਾਸ਼ ਦੀ ਖੇਡ ਵਾਂਗ ਹੈ। ਸਾਨੂੰ ਨਿਰਾਸ਼ਾ ਦੇ ਵਿਚਕਾਰ ਉਮੀਦ ਦੀ ਭਾਲ ਕਰਨੀ ਪੈਂਦੀ ਹੈ।"

Backstage at the Garamur Saru Satra auditorium, Dutta waits for his Gayan-Bayan performance to begin
PHOTO • Prakash Bhuyan

ਗਰਮੂਰ ਵਿਖੇ ਛੋਟੇ ਸਤਰਾ ਦੇ ਆਡੀਟੋਰੀਅਮ ਦੇ ਪਿੱਛੇ , ਦੱਤਾ ਆਪਣੇ ਗਾਯਨ-ਬਾਯਨਪ੍ਰ ਦਰਸ਼ਨ ਦੇ ਸਮੇਂ ਦੀ ਉਡੀਕ ਕਰਦੇ ਹਨ

In a scene from the Nri Simha Jatra drama, Dutta (left) helps the actor wearing the mask of the half lion, half human Nri Simha.
PHOTO • Prakash Bhuyan

ਦੱਤ (ਖੱਬੇ), ਨਰਸਿਮਹਾ ਜਾਤਰਾ ਨਾਟਕ ਦੇ ਇੱਕ ਦ੍ਰਿਸ਼ ਵਿੱਚ ਅਭਿਨੇਤਾ ਨੂੰ ਅੱਧੇ ਮਨੁੱਖ , ਅੱਧੇ ਸ਼ੇਰ ਨਰਸਿਮਹਾ ਦਾ ਮੁਖੌਟਾ ਪਹਿਨਣ ਵਿੱਚ ਮਦਦ ਕਰਦੇ ਹਨ

The artist prepares the set for the Kaliyo daman scene of the Raas performance wherein Lord Krishna defeats the Kaliyo Naag living in the Yamuna river
PHOTO • Prakash Bhuyan

ਦੱਤਾ, ਰਾਸ ਪੇਸ਼ਕਾਰੀ ਵਿੱਚ ਕਾਲੀਆ ਨਾਗ ਦ੍ਰਿਸ਼ ਵਾਸਤੇ ਸੈੱਟ ਤਿਆਰ ਕਰ ਰਹੇ ਹਨ। ਇਸ ਦ੍ਰਿਸ਼ ਵਿੱਚ ਪ੍ਰਭੂ ਕ੍ਰਿਸ਼ਨ ਯਮੁਨਾ ਨਦੀ ਵਿੱਚ ਰਹਿਣ ਵਾਲ਼ੇ ਕਾਲੀਆ ਨਾਗਾ ਨੂੰ ਹਰਾਉਂਦੇ ਹਨ

Dutta, after his performance as Boraho, lights a dhuna for prayer
PHOTO • Prakash Bhuyan

ਬੋਰਾਹੋ ਦੇ ਰੂਪ ਵਿੱਚ ਆਪਣੀ ਪੇਸ਼ਕਾਰੀ ਤੋਂ ਬਾਅਦ ਦੱਤਾ ਪ੍ਰਾਰਥਨਾ ਲਈ ਧੂਫ਼ ਜਗਾ ਰਹੇ ਹਨ

ਇਹ ਰਿਪੋਰਟ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਤੋਂ ਪ੍ਰਾਪਤ ਫੈਲੋਸ਼ਿਪ ਦੇ ਤਹਿਤ ਲਿਖੀ ਗਈ ਹੈ।

ਤਰਜਮਾ: ਕਮਲਜੀਤ ਕੌਰ

Prakash Bhuyan

آسام سے تعلق رکھنے والے پرکاش بھوئیاں ایک شاعر اور فوٹوگرافر ہیں۔ وہ ۲۳-۲۰۲۲ کے ایم ایم ایف–پاری فیلو ہیں اور آسام کے ماجولی میں رائج فن اور کاریگری کو کور کر رہے ہیں۔

کے ذریعہ دیگر اسٹوریز Prakash Bhuyan
Editor : Swadesha Sharma

سودیشا شرما، پیپلز آرکائیو آف رورل انڈیا (پاری) میں ریسرچر اور کانٹینٹ ایڈیٹر ہیں۔ وہ رضاکاروں کے ساتھ مل کر پاری کی لائبریری کے لیے بھی کام کرتی ہیں۔

کے ذریعہ دیگر اسٹوریز Swadesha Sharma
Photo Editor : Binaifer Bharucha

بنائیفر بھروچا، ممبئی کی ایک فری لانس فوٹوگرافر ہیں، اور پیپلز آرکائیو آف رورل انڈیا میں بطور فوٹو ایڈیٹر کام کرتی ہیں۔

کے ذریعہ دیگر اسٹوریز بنیفر بھروچا
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur