ਉਹਦੀ ਸੂਈ ਤੇਜ਼ੀ ਨਾਲ਼ ਚੱਲ ਰਹੀ ਸੀ, ਉਹਨੇ ਪਲੰਗਪੋਸ਼ ਦਾ ਇੱਕ ਕੋਨਾ ਫੜ੍ਹਿਆ ਤੇ ਆਪਣੀ ਉਡਦੀ ਜਾਂਦੀ ਝੁੰਜਲਾਹਟ ਨੂੰ ਸੂਈ ਦੇ ਧਾਗੇ ਵਿੱਚ ਪਰ੍ਹੋ ਕਾਂਥੇ ਟਾਂਕੇ ਹੇਠ ਦਬਾ ਦਿੱਤਾ। ਉਹਨੇ ਕਢਾਈ ਦਾ ਇਹ ਟਾਂਕਾ ਆਪਣੀ ਨਾਨੀ ਪਾਸੋਂ ਸਿੱਖਿਆ ਸੀ। ਜਦੋਂ ਉਹ ਬੱਚੀ ਸੀ ਤਾਂ ਆਪਣੀ ਨਾਨੀ ਦੇ ਝੁਰੜਾਏ ਹੱਥਾਂ ਨੂੰ ਪੁਰਾਣੀਆਂ ਧੋਤੀਆਂ, ਸੂਤੀ ਸਾੜੀਆਂ, ਸਮੇਂ ਦੇ ਨਾਲ਼ ਘੱਸ ਚੁੱਕੀਆਂ ਕਮੀਜ਼ਾਂ ਨੂੰ ਬੜੇ ਸੂਖਮ ਤਰੀਕੇ ਨਾਲ਼ ਕਢਾਈਦਾਰ ਰਜਾਈਆਂ ਵਿੱਚ ਬਦਲਦੇ ਦੇਖਦੀ। ਨਾਨੀ ਦੇ ਹੱਥੀਂ ਤਿਆਰ ਕੀਤੀ ਅਜਿਹੀ ਹੀ ਇੱਕ ਖ਼ੂਬਸੂਰਤ ਕਲਾਕ੍ਰਿਤੀ ਉਹਦੇ ਦਾਜ ਦੇ ਨਾਲ਼ ਵੀ ਆਈ। ਮੁਸੀਬਤਾਂ ਭਰੀਆਂ ਤੇ ਯਖ਼ ਕਰ ਸੁੱਟਣ ਵਾਲ਼ੀਆਂ ਰਾਤਾਂ ਵਿੱਚ ਇਹੀ ਕੰਬਲ ਹੈ ਜੋ ਉਹਨੂੰ ਬਚਾਉਂਦਾ ਰਿਹਾ ਤੇ ਨਿੱਘ ਬਖ਼ਸ਼ਦਾ ਰਿਹਾ। ਪਰ ਜਦੋਂ ਉਹਨੇ ਖ਼ੁਦ ਪਲੰਘਪੋਸ਼ ‘ਤੇ ਕਢਾਈ ਦੇ ਟਾਂਕੇ ਭਰਨੇ ਸ਼ੁਰੂ ਕੀਤੇ ਉਹਨੇ ਖ਼ੁਦ ਨੂੰ ਨਾਨੀ ਦੇ ਹੋਰ ਨੇੜੇ ਪਾਇਆ। ਇਹ ਤਾਂ ਕੁਝ ਕੁਝ ਇਓਂ ਸੀ ਜਿਓਂ ਉਹਨੇ ਟਾਂਕੇ ਭਰਨੇ ਨਹੀਂ ਆਪਣੀ ਭਾਸ਼ਾ ਬੋਲਣੀ ਸਿੱਖ ਲਈ ਹੋਵੇ। ਇਹ ਕੋਈ ਕਲਪਨਾ ਜਾਂ ਕੋਈ ਨਿੰਦਾ ਜਾਂ ਕੋਈ ਵਿਰੋਧ ਤਾਂ ਨਹੀਂ ਸੀ ਜਿਹਨੇ ਉਹਦੀ ਸੂਈ ਨੂੰ ਸੇਧ ਦਿੱਤੀ ਸੀ। ਉਹਦੇ ਸਾਹਵੇਂ ਸੂਈ ਦਾ ਨੱਕ ਜਿਊਂਦਾ ਹੋ ਗਿਆ ਤੇ ਉਹ ਖ਼ੁਦ ਉਸ ਨੱਕੇ ਦਾ ਰੂਪ ਧਾਰ ਗਈ ਉਹਨੂੰ ਵਲ਼ੇਵੇਂ ਖਾਂਦੇ ਧਾਗੇ ਨਾਲ਼ ਪਿਆਰ ਹੋ ਗਿਆ ਤੇ ਉਹ ਨਮੂਨਿਆਂ ਦਾ ਰੂਪ ਧਾਰਦੇ ਧਾਗਿਆਂ ਨਾਲ਼ ਗੱਲੀਂ ਪੈ ਗਈ। ਉਹ ਬੇਪਰਹਾਵ ਹੋ ਕੇ ਘੁੰਮਣ ਲੱਗੀ ਕਦੇ ਟਾਂਕਿਆਂ ਵਿੱਚ ਤੇ ਕਦੇ ਨਮੂਨਿਆਂ ਵਿੱਚ। ਉਹ ਸੁਪਨਿਆਂ ਦੇ ਦੇਸ਼ ਗੁਆਚ ਗਈ ਜਿੱਥੇ ਪੀਲ਼ੇ, ਚਿੱਟੇ ਤੇ ਰੰਗ-ਬਿਰੰਗੇ ਖੰਭਾਂ ਵਾਲ਼ੇ ਤੋਤਿਆਂ ਨੇ ਵੇਲ਼ਾਂ ਨੂੰ ਵੀ ਲਾਲ, ਸੰਤਰੀ, ਹਰਾ ਰੰਗ ਦਿੱਤਾ। ਉਹਦਾ ਗੁੱਸਾ ਪੱਤਿਆਂ ਦੀਆਂ ਨੋਕਾਂ ਨੂੰ ਹੋਰ ਤਿਖੇਰਾ ਕਰਨ ਲੱਗਿਆ; ਨਰਾਜ਼ਗੀ ਨੇ ਫੁੱਲਾਂ ਦੇ ਵਿਚਕਾਰਲੇ ਹਿੱਸਿਆਂ ਨੂੰ ਹੋਰ ਸੰਘਣਾ ਕਰ ਦਿੱਤਾ। ਮੱਛੀਆਂ, ਘੋੜੇ, ਹਾਥੀ ਤੇ ਮਧੂ-ਮੱਖੀਆਂ ਉਸਦੀਆਂ ਅਣਕਹੀਆਂ ਕਹਾਣੀਆਂ ਦੇ ਪਾਤਰ ਬਣ-ਬਣ ਘੁੰਮ ਰਹੇ ਸਨ।

ਸਾਬਿਕਾ ਅੱਬਾਸ ਦੀ ਅਵਾਜ਼ ਵਿੱਚ ਉਰਦੂ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆਂ ਵੱਲ਼ੋਂ ਕਵਿਤਾ ਦਾ ਅੰਗਰੇਜ਼ੀ ਅਨੁਵਾਦ ਸੁਣੋ

مادری زبانیں

شاید نہ میری
اور نہ  ہماری ماں کی کوئی زبان تھی
زبان تو مردوں کوملتی ہے
مردانیت کی وراثت میں
جس کو وہ جیسے چاہیں استعمال کر سکتے ہیں،
گالیاں ایجاد کرکے
غصہ کر،
قانون بنا کر،
چلاّ کر
کھوکھلے عشق کے خطوں میں،
دیواریں گود کر،
تاریخیں گڑھ کر

مردوں کی زبانیں ملتی ہیں
دفتی کی لغتوں میں
اس کو چھاپنے کے لیے
مشینوں کا ایجاد ہوا ہے
ماں کی زبانوں میں لکھی
کویتاؤں کےنیچے
خود کا نام گُدا ہے
بڑے بڑے کتاب گھروں میں
ان کی زبانوں کی ہی کتابیں اور میگزینوں کی
لمبی دھول بھری، جالا لگی الماریاں موجود ہیں
پارلیامنٹوں میں، ریلیوں میں
مردوں کی زبانیں ہی
بولی گئی ہیں
سنی گئی ہیں
لکھی گئی ہیں
سمجھی گئی ہیں
اشتہاروں میں چھاپی گئی ہیں

ہماری ماؤں کی زبانوں کی
تصویر و تاثیر الگ
انداز الگ
تاریخ الگ
بھاؤ الگ
باریک الگ

ڈبو کے عشق میں
بھگو کے لوبان کی دھونیوں میں
جہد کے دریا میں نہلا کر
مٹی کے قلم تیار کیے گئے ہیں
پھر چھپا کر انہیں رکھا گیا ہے
ساڑیوں کی پرتوں میں
ٹرنک میں دبا کر
انوکول موقعوں پر نکال کر
خون کی سیاہی سے ہتھیلیوں پر
مٹی کے قلم نے لکھی ہیں
ہماری مادری زبانیں

جب جب قلم بنا نہ سکیں
تو، بند کمروں کے کونوں میں
رانیوں نے، داسیوں نے
پھسپھسائی ہیں ہماری مادری زبانیں

جنہیں کمرے اور محل نہیں ملے
انہوں نے کھیتوں
اور جھونپڑیوں کی کچی زمینوں پر
ہنسیے اور کھرپیوں سے گودی ہیں
ہماری مادری زبانیں

جن کے ہاتھوں میں فن تھا انہوں نے
برقعوں اور ساڑیوں پر  کاڑھی ہیں
آری، زردوزی و مقیش کی
مادری زبانیں

قبروں کی اینٹوں پر گدی
مادری زبانیں
چتاؤں کی راکھ میں بجھی
مادری زبانیں
خوابیدہ پلکوں سےکھلے لال آسمان پر لکھی
مادری زبانیں
آندولنوں کی گلابی پکار
مادری زبانیں
دلوں کی دھڑک، عشق کی جھنکار
مادری زبانیں
تمنا کی طلب گار
مادری زبانیں

مردوں کی زبانوں کا
رنگ ایک
طریقہ ایک
آواز ایک
مگر رنگ برنگی اٹھلاتی
رس دار، نانا پرکار
مادری زبانیں
اختری کے حلق سے گرے الفاظ
فاطمہ کا انداز
عشق میں سرفراز
مادری زبانیں

ان ساری زبانوں کو چن کر
لفظوں کو سمیٹ کر
ہم لکھ رہے ہیں
نئے سرے سے
ہماری خود کی
مزیدار، جرار، تیز طرار، لمبی
مادری زبانیں

ਮਾਂ ਦੀਆਂ ਜ਼ੁਬਾਨਾਂ

ਸ਼ਾਇਦ, ਮੇਰੀ ਮਾਂ ਤੇ ਮੇਰੇ ਕੋਲ਼
ਆਪਣੀ ਕੋਈ ਜ਼ੁਬਾਨ ਨਹੀਂ ਸੀ
ਜ਼ੁਬਾਨ ਤਾਂ ਤੋਹਫ਼ੇ ਦਾ ਰੂਪ ਧਾਰੀ
ਮਰਦਾਂ ਨੂੰ ਵਿਰਸੇ ‘ਚ ਮਿਲ਼ੀ ਸੀ
ਜਿਹਦੀ ਉਹ ਮਨ-ਆਈ ਵਰਤੋਂ ਕਰਦੇ
ਗਾਲ਼੍ਹਾਂ ਕੱਢਣ ਲਈ,
ਗੁੱਸਾ ਥੁੱਕਣ ਲਈ,
ਕਨੂੰਨ ਥੋਪਣ ਲਈ,
ਤੇ ਖੋਖਲੇ ਪ੍ਰੇਮ-ਪੱਤਰ ਲਿਖਣ ਲਈ,
ਕੰਧਾਂ ‘ਤੇ ਉਕੇਰਨ ਲਈ,
ਤੇ ਇਤਿਹਾਸ ਘੜ੍ਹਨ ਲਈ।

ਮਰਦਾਂ ਦੀਆਂ ਜ਼ੁਬਾਨਾਂ ਸੀਤੀਆਂ ਗਈਆਂ
ਮੋਟੇ ਜ਼ਿਲਦਾਂ ਵਾਲ਼ੇ ਸ਼ਬਦਕੋਸ਼ਾਂ ਹੇਠ
ਮਸ਼ੀਨਾਂ ਖ਼ੋਜੀਆਂ ਗਈਆਂ
ਇਹਨੂੰ ਛਾਪਣ ਲਈ
ਮਾਂ ਦੀਆਂ ਜ਼ੁਬਾਨਾਂ ‘ਚ ਲਿਖੀਆਂ
ਕਵਿਤਾਵਾਂ ਹੇਠ
ਮਰਦਾਂ ਦੇ ਨਾਮ ਲਿਖਣ ਵਾਸਤੇ।
ਉਨ੍ਹਾਂ ਦੀ ਜ਼ੁਬਾਨ ‘ਚ ਲਿਖੀਆਂ ਕਿਤਾਬਾਂ
ਝੂਠ ਦਾ ਪੁਲਿੰਦਾ ਨੇ
ਜੋ ਵੱਡੇ-ਵੱਡੇ ਕਿਤਾਬ-ਘਰਾਂ ‘ਚ
ਘੱਟੇ ਹੇਠ ਦੱਬੀਆਂ ਨੇ।

ਸੰਸਦਾਂ ਜਾਂ ਲੋਕ ਸਭਾਵਾਂ ‘ਚ
ਉਨ੍ਹਾਂ ਦੀਆਂ ਹੀ ਜ਼ੁਬਾਨਾਂ
ਬੋਲੀਆਂ ਗਈਆਂ
ਸੁਣੀਆਂ ਗਈਆਂ
ਦਰਜ ਕੀਤੀਆਂ ਗਈਆਂ
ਲਿਖੀਆਂ ਗਈਆਂ
ਇਸ਼ਤਿਹਾਰਾਂ ‘ਚ ਛਾਪੀਆਂ ਗਈਆਂ।

ਸਾਡੀ ਮਾਂ ਦੀ ਜ਼ੁਬਾਨ ਮੁਖ਼ਤਲਿਫ ਸੀ
ਭਾਵ ਤੋਂ
ਪ੍ਰਭਾਵ ਤੋਂ
ਅੰਦਾਜ਼ ਤੋਂ
ਇਤਿਹਾਸ ਤੋਂ
ਅਤੇ ਕਥਨ ਤੋਂ ਵੀ

ਉਨ੍ਹਾਂ ਧਰਤੀ ਦੀ ਹਿੱਕ ‘ਤੇ ਕਲਮ ਚਲਾਈ
ਮੁਹੱਬਤ ਦੀ ਚਾਸ਼ਨੀ ‘ਚ ਡੁਬੋ ਕੇ
ਲੋਬਾਨ ਦੇ ਧੂੰਏਂ ‘ਚ ਡੁੱਬੀ
ਮੁਸ਼ੱਕਤ ਦੇ ਦਰਿਆ ‘ਚ ਭਿਓਂ ਕੇ
ਪੁਰਾਣੀਆਂ ਸਾੜੀਆਂ ਦੀ ਗੰਢ ‘ਚ
ਬੰਨ੍ਹੀ ਪਈ ਆ
ਇੱਕ ਸੰਦੂਕ ‘ਚ ਮਹਿਫ਼ੂਜ਼ ਪਈ ਹੈ
ਇਹ ਮਿੱਟੀਆਂ ਦੀਆਂ ਕਲਮਾਂ
ਢੁੱਕਵੇਂ ਪਲਾਂ ‘ਚ
ਸਾਡੇ ਹੱਥਾਂ ‘ਤੇ ਖ਼ੂਨ ਦੀ ਸਿਆਹੀ ਨਾਲ਼
ਸਾਡੀਆਂ ਮਾਤਰੀ ਜ਼ੁਬਾਨਾਂ ਨੂੰ ਉਕੇਰ ਦਿੰਦੀਆਂ ਨੇ।

ਤੇ ਜਦੋਂ ਉਹ ਕਲਮ ਨਾ ਘੜ੍ਹ ਸਕੀਆਂ,
ਤਾਂ ਕਮਰਿਆਂ ਦੇ ਬੰਦ ਦਰਵਾਜਿਆਂ ਮਗਰ
ਉਹ ਆਪਣੀ ਮਾਤਰੀ ਜ਼ੁਬਾਨਾਂ ‘ਚ ਫੁਸਫਸਾਈਆਂ
ਰਾਣੀਆਂ ਤੇ ਦਾਸੀਆਂ ਸਾਰੀਆਂ।
ਤੇ ਜਿਨ੍ਹਾਂ ਦੇ ਕਮਰੇ ਤੇ ਮਹਲ ਨਹੀਂ ਸਨ
ਉਨ੍ਹਾਂ ਨੇ ਖੇਤਾਂ ਦੀ ਹਿੱਕ ‘ਤੇ
ਤੇ ਝੌਂਪੜੀਆਂ ਦੇ ਫ਼ਰਸ਼ ‘ਤੇ
ਦਾਤੀ ਤੇ ਖ਼ੁਰਪਿਆਂ ਨਾਲ਼ ਗੋਡਿਆ ਹੈ
ਸਾਡੀ ਮਾਤਰੀ ਜ਼ੁਬਾਨ ਨੂੰ।

ਜਿਨ੍ਹਾਂ ਦੀਆਂ ਉਂਗਲਾਂ ਕੁਸ਼ਲ ਸਨ
ਉਨ੍ਹਾਂ ਨੇ ਅਬਾਯੇ ਤੇ ਸਾੜੀਆਂ ‘ਤੇ ਕਢਾਈ ਕੀਤੀ
ਆਰੀ, ਮੁਕੈਸ਼ ਤੇ ਜਰਦੋਜ਼ੀ ਦੀ ਬਣੀ
ਸਾਡੀ ਮਾਤਰੀ ਭਾਸ਼ਾ ਤੋਂ
ਕਬਰ ਦੇ ਪੱਥਰ ‘ਤੇ ਗੱਡੀ ਹੋਈ
ਚਿੰਤਾਂ ਦੀਆਂ ਲਪਟਾਂ ‘ਚ ਸੜ ਕੇ
ਲਾਲ ਅਸਮਾਨ ‘ਚ ਲਿਖੀ ਹੋਈ
ਸੁਪਨਿਆਂ ਨਾਲ਼ ਭਰੀਆਂ ਉਨੀਂਦੀਆਂ ਅੱਖਾਂ
ਸਾਡੀ ਮਾਤਰੀ ਜ਼ੁਬਾਨ
ਇਨਕਲਾਬ ਦੇ ਲਾਲ ਨਾਅਰਿਆਂ ‘ਚ
ਸਾਡੇ ਦਿਲਾਂ ਦੀ ਧੜਕਨ ‘ਚ
ਮੁਹੱਬਤ ਦੇ ਸੰਗੀਤ ‘ਚ
ਅਤੇ ਬੇਚੈਨ ਖਾਹਿਸ਼ਾਂ ‘ਚ
ਨੇ ਸਾਡੀਆਂ ਮਾਤਰੀ ਜ਼ੁਬਾਨਾਂ!

ਮਰਦਾਂ ਦੀ ਜ਼ੁਬਾਨ ਇੱਕ ਏ
ਇੱਕ ਰੰਗ ਏ
ਇੱਕ ਰੂਪ ਏ
ਇੱਕੋ ਜਿਹੀ ਅਵਾਜ਼
ਮਾਤਰੀ ਜ਼ੁਬਾਨ ਤੋਂ ਅੱਡ ਹੈ
ਜੋ ਇੰਦਰਧਨੁੱਖ ਦੇ ਰੰਗਾਂ ਵਾਂਗਰ
ਵੰਨ-ਸੁਵੰਨਾ ਹੈ।

ਸਾਡੀਆਂ ਮਾਤਰੀ ਜ਼ੁਬਾਨਾਂ
ਅਖ਼ਤਰੀ ਦੇ ਗਲ਼ੇ ‘ਚੋਂ ਨਿਕਲ਼ੇ ਬੋਲਾਂ ਵਾਂਗਰ
ਫ਼ਾਤਿਮਾ ਤੋਂ ਸਿੱਖੇ ਤਰੀਕਿਆਂ ਵਾਂਗਰ
ਮੁਹੱਬਤ ਦੀਆਂ ਟੀਸੀਆਂ।
ਇੱਕ-ਦੂਜੇ ਤੋਂ ਅੱਡ ਕਰਕੇ
ਸਾਰੇ ਸ਼ਬਦਾਂ ਨੂੰ ਜਮ੍ਹਾਂ ਕਰਕੇ
ਰੋਮਾਂਚ ਭਰੀ ਤੇ ਬਹਾਦਰ
ਬਹਿਸ ਦੀ ਤਾਕਤ ਤੇ ਤਲਵਾਰ ਦੀ ਧਾਰ ਲਈ
ਸਾਡੀਆਂ ਮਾਤਰੀ ਜ਼ੁਬਾਨਾਂ ‘ਚ
ਹੁਣ ਅਸੀਂ ਇੱਕ ਨਵੀਂ ਸ਼ੁਰੂਆਤ
ਲਿਖ ਰਹੇ ਹਾਂ।


ਤਰਜਮਾ: ਕਮਲਜੀਤ ਕੌਰ

Poem : Sabika Abbas

سبیکہ عباس ایک شاعرہ، ناظم اور قصہ گو ہیں۔ وہ ایس اے جی اینتھولوجی کے لیے بطور سینئر ایڈیٹر کام کرتی ہیں اور فیئرلیس کلیکٹو کے ساتھ اجتماعی کاموں اور تحریک کی قیادت کرتی ہیں۔

کے ذریعہ دیگر اسٹوریز Sabika Abbas
Editor : Pratishtha Pandya

پرتشٹھا پانڈیہ، پاری میں بطور سینئر ایڈیٹر کام کرتی ہیں، اور پاری کے تخلیقی تحریر والے شعبہ کی سربراہ ہیں۔ وہ پاری بھاشا ٹیم کی رکن ہیں اور گجراتی میں اسٹوریز کا ترجمہ اور ایڈیٹنگ کرتی ہیں۔ پرتشٹھا گجراتی اور انگریزی زبان کی شاعرہ بھی ہیں۔

کے ذریعہ دیگر اسٹوریز Pratishtha Pandya
Painting : Labani Jangi

لابنی جنگی مغربی بنگال کے ندیا ضلع سے ہیں اور سال ۲۰۲۰ سے پاری کی فیلو ہیں۔ وہ ایک ماہر پینٹر بھی ہیں، اور انہوں نے اس کی کوئی باقاعدہ تربیت نہیں حاصل کی ہے۔ وہ ’سنٹر فار اسٹڈیز اِن سوشل سائنسز‘، کولکاتا سے مزدوروں کی ہجرت کے ایشو پر پی ایچ ڈی لکھ رہی ہیں۔

کے ذریعہ دیگر اسٹوریز Labani Jangi
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur