ਕਈ ਵਾਰ ਦੇਵਤਾ ਆਪਣੇ ਭਗਤਾਂ ਨਾਲ਼ ਯਾਤਰਾ ਕਰਦੇ ਹਨ। ਘੱਟੋ ਘੱਟ ਮਾਂ ਅੰਗਾਰਮੋਤੀ ਤਾਂ ਯਾਤਰਾ ਕਰਦੀ ਹੀ ਹੈ।

ਲਗਭਗ 45 ਸਾਲ ਪਹਿਲਾਂ, ਇਹ ਕਬਾਇਲੀ ਦੇਵੀ ਢਾਏ-ਚੰਵਰ ਪਿੰਡ ਵਿੱਚ ਰਹਿੰਦੀ ਸੀ। ਗੋਂਡ ਕਬਾਇਲੀ ਈਸ਼ਵਰ ਨੇਤਾਮ (50) ਦੇਵੀ ਦੇ ਮੁੱਖ ਪੁਜਾਰੀ ਜਾਂ ਬੈਗਾ ਹਨ। "ਮਾਂ ਅੰਗਾਰਮੋਤੀ ਦੋ ਨਦੀਆਂ ਮਹਾਨਦੀ ਅਤੇ ਸੁੱਖਾ ਨਦੀ ਦੇ ਵਿਚਕਾਰ [ਸਥਾਨ] ਰਹਿੰਦੀ ਸੀ," ਉਹ ਕਹਿੰਦੇ ਹਨ।

ਮਾਂ ਅੰਗਾਰਮੋਤੀ ਦੇ ਉਜਾੜੇ ਦੇ ਬਾਵਜੂਦ, ਉਸਦੀ ਪ੍ਰਸਿੱਧੀ ਘੱਟ ਨਹੀਂ ਹੋਈ। ਪਿੰਡ ਅਤੇ ਹੋਰ ਥਾਵਾਂ ਤੋਂ ਲਗਭਗ 500 ਤੋਂ 1,000 ਸ਼ਰਧਾਲੂ ਅਜੇ ਵੀ ਹਰ ਰੋਜ਼ ਮੰਦਰ ਆਉਂਦੇ ਹਨ। ਮੇਲੇ ਦਾ ਨਾਮ ਦੇਵੀ ਦੇ ਨਾਮ 'ਤੇ ਰੱਖਿਆ ਗਿਆ ਹੈ, ਪਰ ਇਸ ਨੂੰ ਗੰਗਰੇਲ ਮਦਾਈ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਪਿੰਡ ਅਤੇ ਨੇੜਲੇ ਡੈਮ ਦਾ ਹਵਾਲ਼ਾ ਹੈ। ਦੇਵੀ ਗੁਆਂਢੀ ਦੇਵਤਿਆਂ ਨਾਲ਼ ਆਪਣੀ ਦੋਸਤੀ ਵੀ ਬਰਕਰਾਰ ਰੱਖਦੀ ਹੈ। ਹਰ ਸਾਲ, ਦੀਵਾਲੀ ਤੋਂ ਬਾਅਦ ਪਹਿਲੇ ਸ਼ੁੱਕਰਵਾਰ ਨੂੰ, ਮਾਂ ਅੰਗਾਰਮੋਤੀ ਸਲਾਨਾ ਤਿਉਹਾਰ ਲਈ ਗੁਆਂਢੀ ਪਿੰਡਾਂ ਦੇ ਦੇਵਤਿਆਂ ਨੂੰ ਸੱਦਾ ਦਿੰਦੀ ਹੈ।

ਗੋਂਡ ਕਬਾਇਲੀ ਨੇਤਾ ਅਤੇ ਗੰਗਰੇਲ ਪਿੰਡ ਵਿੱਚ ਹਰ ਸਾਲ ਇਸ ਸਮੇਂ ਮੇਲੇ ਦਾ ਆਯੋਜਨ ਕਰਨ ਵਾਲ਼ੀ ਟੀਮ ਦੇ ਮੈਂਬਰ ਵਿਸ਼ਨੂੰ ਨੇਤਮ ਕਹਿੰਦੇ ਹਨ, "ਅਸੀਂ ਆਪਣੇ ਪੁਰਖਿਆਂ ਦੇ ਸਮੇਂ ਤੋਂ ਲਗਭਗ ਹਰ ਕਬਾਇਲੀ ਪਿੰਡ ਵਿੱਚ ਇਸ ਮਦਾਈ (ਮੇਲੇ) ਦਾ ਆਯੋਜਨ ਕਰਦੇ ਆ ਰਹੇ ਹਾਂ।''

"ਮਦਾਈ ਸਾਡੇ ਰਵਾਇਤੀ ਕਬਾਇਲੀ ਸੱਭਿਆਚਾਰ ਦਾ ਹਿੱਸਾ ਹੈ," ਉਹ ਅੱਗੇ ਕਹਿੰਦੇ ਹਨ, "ਸਥਾਨਕ ਲੋਕਾਂ ਤੋਂ ਇਲਾਵਾ, ਪਿੰਡ ਤੋਂ ਬਾਹਰਦੇ ਲੋਕ ਵੀ ਮੇਲੇ ਵਿੱਚ ਸ਼ਾਮਲ ਹੁੰਦੇ ਹਨ, ਚੰਗੀ ਫ਼ਸਲ ਦੀ ਇੱਛਾ ਲਈ ਦੇਵਤਿਆਂ ਨੂੰ ਫੁੱਲ ਭੇਟ ਕਰਦੇ ਹਨ ਅਤੇ ਅਗਲੇ ਸਾਲ ਲਈ ਆਸ਼ੀਰਵਾਦ ਲੈਂਦੇ ਹਨ। ਇਹ ਮਦਾਈ ਲਗਭਗ 50 ਮੇਲਿਆਂ ਵਿੱਚੋਂ ਇੱਕ ਹੈ ਜੋ ਹਰ ਸਾਲ ਜ਼ਿਲ੍ਹੇ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਇਹ ਮੱਧ ਭਾਰਤ ਦੇ ਇਸ ਜ਼ਿਲ੍ਹੇ ਵਿੱਚ ਮਦਾਈ ਲੜੀ ਦਾ ਪਹਿਲਾ ਮੇਲਾ ਹੈ।

ਸਥਾਨਕ ਲੋਕਾਂ ਤੋਂ ਇਲਾਵਾ, ਪਿੰਡ ਦੇ ਬਾਹਰੋਂ ਵੀ ਲੋਕ ਮੇਲੇ ਵਿੱਚ ਸ਼ਾਮਲ ਹੁੰਦੇ ਹਨ, ਚੰਗੀ ਫ਼ਸਲ ਲਈ ਦੇਵਤਿਆਂ ਨੂੰ ਫੁੱਲ ਭੇਟ ਕਰਦੇ ਹਨ ਅਤੇ ਅਗਲੇ ਸਾਲ ਲਈ ਆਸ਼ੀਰਵਾਦ ਲੈਂਦੇ ਹਨ

ਵੀਡੀਓ ਦੇਖੋ: ਗੰਗਰੇਲ ਵਿਖੇ ਦੇਵਤਿਆਂ ਦਾ ਸੰਗਮ

1978 ਵਿੱਚ, ਭਿਲਾਈ ਸਟੀਲ ਪਲਾਂਟ ਨੂੰ ਪਾਣੀ ਦੀ ਸਪਲਾਈ ਕਰਨ ਅਤੇ ਸਿੰਚਾਈ ਦੇ ਉਦੇਸ਼ਾਂ ਲਈ ਮਹਾਨਦੀ 'ਤੇ ਇੱਕ ਡੈਮ ਬਣਾਇਆ ਗਿਆ ਸੀ। ਅਧਿਕਾਰਤ ਤੌਰ 'ਤੇ ਪੰਡਿਤ ਰਵੀ ਸ਼ੰਕਰ ਡੈਮ ਵਜੋਂ ਜਾਣਿਆ ਜਾਂਦਾ ਇਹ ਡੈਮ ਦੇਵੀ ਅਤੇ ਉਸ ਦੇ ਸ਼ਰਧਾਲੂ ਪਿੰਡ ਵਾਸੀਆਂ ਲਈ ਮੁਸੀਬਤ ਦਾ ਕਾਰਨ ਬਣ ਗਿਆ।

ਡੈਮ ਦੇ ਨਿਰਮਾਣ ਦੌਰਾਨ ਅਤੇ ਬਾਅਦ ਵਿੱਚ ਆਏ ਹੜ੍ਹਾਂ ਨੇ ਚਾਵਰ ਪਿੰਡ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਜਾਣ ਲਈ ਮਜ਼ਬੂਰ ਕਰ ਦਿੱਤਾ। "ਲਗਭਗ 52-54 ਪਿੰਡ ਪਾਣੀ ਵਿੱਚ ਡੁੱਬ ਗਏ ਅਤੇ ਲੋਕ ਬੇਘਰ ਹੋ ਗਏ," ਈਸ਼ਵਰ ਕਹਿੰਦੇ ਹਨ।

ਇਸ ਲਈ ਉਹ ਆਪਣੀ ਦੇਵੀ ਨੂੰ ਆਪਣੇ ਨਾਲ਼ ਲੈ ਗਏ ਅਤੇ ਡੈਮ ਤੋਂ 16 ਕਿਲੋਮੀਟਰ ਦੂਰ ਧਮਤਰੀ ਦੇ ਗੰਗਰੇਲ ਇਲਾਕੇ ਵਿੱਚ ਵੱਏਸ ਗਏ।

ਅੱਧੀ ਸਦੀ ਬਾਅਦ, ਡੈਮ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਬਣ ਗਿਆ ਹੈ, ਪਰ ਬਹੁਤ ਸਾਰੇ ਵਿਸਥਾਪਿਤ ਪਿੰਡ ਵਾਸੀ ਅਜੇ ਵੀ ਸਰਕਾਰ ਤੋਂ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।

Left: The road leading to the madai.
PHOTO • Prajjwal Thakur
Right: Ishwar Netam (third from left) with his fellow baigas joining the festivities
PHOTO • Prajjwal Thakur

ਖੱਬੇ: ਮਦਾਈ ਵੱਲ ਜਾਣ ਵਾਲ਼ੀ ਸੜਕ। ਸੱਜੇ: ਈਸ਼ਵਰ ਨੇਤਾਮ (ਖੱਬੇ ਤੋਂ ਤੀਜਾ) ਆਪਣੇ ਸਾਥੀ ਬੈਗਾ ਨਾਲ਼ ਤਿਉਹਾਰਾਂ ਵਿੱਚ ਸ਼ਾਮਲ ਹੋ ਰਹੇ ਹਨ

Left: Wooden palanquins representing Angadeos are brought from neighbouring villages.
PHOTO • Prajjwal Thakur
Right: Items used in the deva naach
PHOTO • Prajjwal Thakur

ਖੱਬੇ: ਅੰਗਦੇਵ ਦੀ ਨੁਮਾਇੰਦਗੀ ਕਰਨ ਵਾਲ਼ੀਆਂ ਲੱਕੜ ਦੀਆਂ ਪਾਲਕੀਆਂ ਗੁਆਂਢੀ ਪਿੰਡਾਂ ਤੋਂ ਲਿਆਂਦੀਆਂ ਗਈਆਂ ਹਨ। ਸੱਜਾ: ਦੇਵ ਨਾਚ ਵਿੱਚ ਵਰਤੇ ਗਈਆਂ ਵਸਤਾਂ

ਮਦਾਈ ਵਿੱਚ ਦਿਨ ਭਰ ਚੱਲਣ ਵਾਲ਼ੇ ਤਿਉਹਾਰ ਦੁਪਹਿਰ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ ਤੱਕ ਜਾਰੀ ਰਹਿੰਦੇ ਹਨ। ਦੇਵੀ ਨੂੰ ਡੈਮ ਦੇ ਨੇੜੇ ਰੱਖਿਆ ਜਾਂਦਾ ਹੈ ਅਤੇ ਸ਼ਰਧਾਲੂ ਸਵੇਰ ਤੋਂ ਹੀ ਉੱਥੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਕੁਝ ਫ਼ੋਟੋ ਸ਼ੂਟ ਲਈ ਜਾਂ ਸੈਲਫੀ ਲੈਣ ਲਈ ਡੈਮ ਵੱਲ ਨਿਕਲ਼ ਜਾਂਦੇ ਹਨ।

ਮਦਾਈ ਵੱਲ ਜਾਣ ਵਾਲ਼ੀ ਸੜਕ ਮਠਿਆਈਆਂ ਅਤੇ ਸਨੈਕਸ ਵੇਚਣ ਵਾਲ਼ੀਆਂ ਦੁਕਾਨਾਂ ਨਾਲ਼ ਸਜੀ ਹੋਈ ਹੈ। ਇਨ੍ਹਾਂ ਵਿੱਚੋਂ ਕੁਝ ਪੁਰਾਣੀਆਂ ਹਨ ਅਤੇ ਕੁਝ ਸਿਰਫ਼ ਤਿਉਹਾਰ ਲਈ ਖੋਲ੍ਹੀਆਂ ਗਈਆਂ ਹਨ।

ਅਧਿਕਾਰਤ ਤੌਰ 'ਤੇ, ਮੰਦਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਲਗਭਗ 5,000-6,000 ਲੋਕ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਧਮਤਰੀ ਦੇ ਵਸਨੀਕ ਨੀਲੇਸ਼ ਰਾਏਚੁਰਾ ਨੇ ਰਾਜ ਦੇ ਕਈ ਮਦਾਈ ਦਾ ਦੌਰਾ ਕੀਤਾ ਹੈ। "ਮੈਂ ਕਾਂਕੇਰ, ਨਰਹਰਪੁਰ, ਨਾਗਰੀ-ਸਿਹਾਵਾ, ਚਰਾਮਾ, ਪਖਨਜੂਰ ਅਤੇ ਹੋਰ ਕਈ ਥਾਵਾਂ ਤੋਂ ਮਦਾਈਆਂ ਵੇਖੀਆਂ ਹਨ, ਪਰ ਗੰਗਰੇਲ ਮਦਾਈ ਵੱਖਰੀ ਹੈ," ਉਹ ਕਹਿੰਦੇ ਹਨ।

ਇੱਥੇ ਮਦਾਈ ਵਿੱਚ ਪੂਜਾ ਕਰਨ ਵਾਲ਼ਿਆਂ ਵਿੱਚ ਉਹ ਔਰਤਾਂ ਵੀ ਹਨ ਜੋ ਗਰਭ ਧਾਰਨ ਕਰਨ ਵਿੱਚ ਅਸਮਰੱਥ ਹਨ। ਇੱਕ ਆਦਿਵਾਸੀ ਨੇਤਾ ਅਤੇ ਕਾਰਕੁਨ ਈਸ਼ਵਰ ਮੰਡਾਵੀ ਕਹਿੰਦੇ ਹਨ, "ਬੇਔਲਾਦ ਔਰਤਾਂ ਮਾਂ ਅੰਗਾਰਮੋਤੀ ਤੋਂ ਆਸ਼ੀਰਵਾਦ ਲੈਣ ਲਈ ਆਉਂਦੀਆਂ ਹਨ। ਉਨ੍ਹਾਂ ਵਿੱਚੋਂ ਕਈਆਂ ਦੀਆਂ ਇੱਛਾਵਾਂ ਪੂਰੀਆਂ ਵੀ ਹੋਈਆਂ ਹਨ।''

The road leading up to the site of the madai is lined with shops selling sweets and snacks
PHOTO • Prajjwal Thakur
The road leading up to the site of the madai is lined with shops selling sweets and snacks
PHOTO • Prajjwal Thakur

ਮਦਾਈ ਵੱਲ ਜਾਣ ਵਾਲ਼ੀ ਸੜਕ ਮਠਿਆਈਆਂ ਅਤੇ ਸਨੈਕਸ ਵੇਚਣ ਵਾਲ਼ੀਆਂ ਦੁਕਾਨਾਂ ਨਾਲ਼ ਸਜੀ ਹੋਈ ਹੈ

Left: Women visit the madai to seek the blessings of Ma Angarmoti. 'Many of them have had their wishes come true,' says Ishwar Mandavi, a tribal leader and activist.
PHOTO • Prajjwal Thakur
Right: Worshippers come to the madai with daangs or bamboo poles with flags symbolising deities
PHOTO • Prajjwal Thakur

ਖੱਬੇ: ਔਰਤਾਂ ਮਾਂ ਅੰਗਾਰਮੋਤੀ ਦਾ ਆਸ਼ੀਰਵਾਦ ਲੈਣ ਲਈ ਮਦਾਈ ਆਉਂਦੀਆਂ ਹਨ। 'ਉਨ੍ਹਾਂ ਵਿੱਚੋਂ ਬਹੁਤਿਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ ,' ਇੱਕ ਕਬਾਇਲੀ ਨੇਤਾ ਅਤੇ ਕਾਰਕੁਨ ਈਸ਼ਵਰ ਮੰਡਾਵੀ ਕਹਿੰਦੇ ਹਨ। ਸੱਜੇ: ਸ਼ਰਧਾਲੂ ਦੇਵਤਿਆਂ ਦੇ ਪ੍ਰਤੀਕ ਝੰਡੇ ਵਾਲ਼ੇ ਡਾਂਗ ਜਾਂ ਬਾਂਸ ਦੀਆਂ ਡੰਡੀਆਂ ਲੈ ਕੇ ਮਦਾਈ ਆਉਂਦੇ ਹਨ

ਅਸੀਂ ਰਾਏਪੁਰ (85 ਕਿਲੋਮੀਟਰ), ਜਾਜਗੀਰ (265 ਕਿਲੋਮੀਟਰ) ਅਤੇ ਬੇਮੇਤਰਾ (130 ਕਿਲੋਮੀਟਰ) ਵਰਗੀਆਂ ਦੂਰ-ਦੁਰਾਡੇ ਦੀਆਂ ਥਾਵਾਂ ਤੋਂ ਆਈਆਂ ਔਰਤਾਂ ਨੂੰ ਮਿਲ਼ੇ। ਉਹ ਕਤਾਰਾਂ ਵਿੱਚ ਖੜ੍ਹੇ ਹਨ, ਆਸ਼ੀਰਵਾਦ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।

"ਮੇਰੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ, ਪਰ ਮੇਰਾ ਕੋਈ ਬੱਚਾ ਨਹੀਂ ਹੈ। ਇਸ ਲਈ ਮੈਂ ਆਸ਼ੀਰਵਾਦ ਲੈਣ ਆਈ ਹਾਂ," ਉਨ੍ਹਾਂ ਨੇ ਕਿਹਾ, ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਸਨ। ਉਹ ਉਨ੍ਹਾਂ 300-400 ਔਰਤਾਂ ਵਿੱਚੋਂ ਇੱਕ ਹਨ ਜੋ ਮੇਲੇ ਵਿੱਚ ਆਈਆਂ ਹਨ ਜੋ ਸਵੇਰ ਤੋਂ ਵਰਤ ਰੱਖ ਰਹੀਆਂ ਹਨ।

ਦੂਜੇ ਪਿੰਡਾਂ ਤੋਂ ਸ਼ਰਧਾਲੂ ਆਪਣੀਆਂ ਡਾਂਗਾਂ (ਦੇਵਤਿਆਂ ਦੇ ਪ੍ਰਤੀਕ ਝੰਡੇ ਵਾਲੇ ਬਾਂਸ ਦੇ ਖੰਭੇ) ਅਤੇ ਅੰਗਸ (ਦੇਵਤਿਆਂ) ਨਾਲ਼ ਦੇਵ ਨਾਚ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਇਨ੍ਹਾਂ ਖੰਭਿਆਂ ਅਤੇ ਲੱਕੜ ਦੀਆਂ ਪਾਲਕੀਆਂ ਨੂੰ ਪੂਰੇ ਖੇਤਰ ਵਿੱਚ ਲੈ ਕੇ ਜਾਣਗੇ ਅਤੇ ਸ਼ਰਧਾਲੂ ਆਪਣੇ ਦੇਵਤਿਆਂ ਤੋਂ ਆਸ਼ੀਰਵਾਦ ਲੈਣਗੇ।

"ਮੈਂ ਇਨ੍ਹਾਂ ਮਦਾਈਆਂ ਵਿੱਚ ਕਬਾਇਲੀ ਸੱਭਿਆਚਾਰ ਅਤੇ ਜੀਵਨ ਨੂੰ ਨੇੜਿਓਂ ਵੇਖਦਾ ਹਾਂ," ਨੀਲੇਸ਼ ਕਹਿੰਦੇ ਹਨ।

ਤਰਜਮਾ: ਕਮਲਜੀਤ ਕੌਰ

Purusottam Thakur

Purusottam Thakur is a 2015 PARI Fellow. He is a journalist and documentary filmmaker and is working with the Azim Premji Foundation, writing stories for social change.

Other stories by Purusottam Thakur
Photographs : Prajjwal Thakur

Prajjwal Thakur is an undergraduate student at Azim Premji University.

Other stories by Prajjwal Thakur
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Video Editor : Shreya Katyayini

Shreya Katyayini is a filmmaker and Senior Video Editor at the People's Archive of Rural India. She also illustrates for PARI.

Other stories by Shreya Katyayini
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur