ਸਾਡੇ ਦਸਤੇ ਨੇ ਦੋ ਗਰੁਪਾਂ ਵਿਚ ਟਰੇਨ ਤੇ ਹਮਲਾ ਕੀਤਾ , ਇੱਕ ਦੀ ਅਗਵਾਈ ਕੈਪਟਨ ਜੀ . ਡੀ ਬਾਪੂ ਲਾਡ ਨੇ ਕੀਤੀ ਅਤੇ ਇੱਕ ਦੀ ਮੈਂ . ਅਸੀਂ ਟਰੈਕ ਤੇ ਚੱਟਾਨਾਂ ਵਿਛਾ ਕੇ ਗੱਡੀ ਰੋਕੀ , ਬਿਲਕੁਲ ਇਥੇ , ਜਿਥੇ ਤੁਸੀਂ ਇਸ ਵੇਲੇ ਖੜੇ ਹੋ ! ਫਿਰ ਇਸ ਦੇ ਪਿਛੇ ਅਸੀਂ ਗੋਲ ਚੱਟਾਨਾਂ ਖੜੀਆਂ ਕਰ ਦਿੱਤੀਆਂ , ਤਾਂਕਿ ਇਹ ਪਿਛੇ ਨਾ ਮੁੜ ਸਕੇ . ਸਾਡੇ ਕੋਲ ਨਾ ਕੋਈ ਬੰਦੂਕ , ਨਾ ਹਥਿਆਰ , ਸਿਵਾ ਦਾਤਰੀ , ਲਾਠੀਆਂ ਤੇ ਕੁਝ ਕੁ ਅਸਥਿਰ ਦੇਸੀ ਬੰਬਾਂ ਤੋਂ . ਮੁਖ ਗਾਰਡ ਕੋਲ ਬੰਦੂਕ ਸੀ , ਪਰ ਉਹ ਇੰਨਾਂ ਡਰ ਗਿਆ ਕਿ ਸੌਖਾ ਹੀ ਕਾਬੂ ਵਿਚ ਗਿਆ . ਅਸੀਂ ਤਨਖਾਹ ਸੂਚੀ ਕਬਜ਼ੇ ਵਿਚ ਲਈ ਅਤੇ ਚਿਟ੍ਕਿਨੀ ਲਾ ਲਈ .”

ਇਹ 73 ਸਾਲ ਪਹਿਲਾਂ ਦੀ ਗੱਲ ਸੀ , ਪਰ ਕੈਪਟਨ ਭਾਉ ਦੇ ਦੱਸਣ ਵਿਚ ਇਹ ਕੱਲ ਵਾਂਗ ਸੀ . ਰਾਮਚੰਦਰ ਸ਼੍ਰੀਪਤੀ ਲਾਡ ਭਾਉ ’( ਮਰਾਠੀ ਵਿਚ ਭਾਉ ਯਾਨੀ ਭਾਈ ਜਾਂ ਵੱਡਾ ਭਾਈ ) ਹੁਣ 94 ਸਾਲਾਂ ਦੇ ਹੋਕੇ ਵੀ ਅਚੰਭਾਕਾਰੀ ਸਪਸ਼ਟਤਾ ਨਾਲ ਉਸ ਹਮਲੇ ਦਾ ਬਿਆਨ ਕਰਦੇ ਹਨ , ਜੋ ਉੱਨਾਂ ਨੇ ਪੁਣੇ - ਮਿਰਾਜ ਟ੍ਰੇਨ ਤੇ ਕੀਤਾ ਸੀ , ਜੋ ਬਰਤਾਨਵੀ ਰਾਜ ਦੇ ਅਫਸਰਾਂ ਦੀਆਂ ਤਨਖਾਹਾਂ ਲਿਜਾ ਰਹੀ ਸੀ . ਬਜ਼ੁਰਗ ਆਜ਼ਾਦੀ ਸੰਗਰਾਮੀਏ ਦਾ ਚੇਲਾ ਬਾਲਾਸਾਹਿਬ ਗਣਪਤੀ ਸ਼ਿੰਦੇ ਫੁਸਫੁਸਾ ਕੇ ਕਹਿੰਦਾ ਹੈ -‘ ਪਿਛਲੇ ਕੁਝ ਸਮੇਂ ਵਿਚ ਇਹ ਇੰਨਾਂ ਸਪਸ਼ਟ ਨਹੀਂ ਬੋਲਦੇ ਸਨ .’ ਪਰ ਨ੍ਬਿਵਿਆਂ ਨੂੰ ਢੁੱਕੇ , ਜਿੰਨਾਂ ਨੂੰ ਹਰ ਕੋਈ ਕੈਪਟਨ ਭਾਉ ਕਹਿੰਦਾ ਹੈ , ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ , ਜਦੋਂ ਉਹ ਟਰੈਕ ਦੇ ਉਸੇ ਥਾਂ ਤੇ ਖੜੇ ਹੁੰਦੇ ਹਨ ਜਿਥੇ ਉੱਨਾਂ ਜੂਨ ੧੯੪੩ ਨੂੰ ਤੁਫਾਨ ਸੇਨਾ ਦਾ ਦਲੇਰੀ ਭਰਿਆ ਹਮਲਾ ਕੀਤਾ ਸੀ .

ਉਸ ਹਮਲੇ ਤੋਂ ਬਾਅਦ ਸਤਾਰਾ ਜ਼ਿਲੇ ਦੇ ਸ਼ੇਨੋਲੀ ਪਿੰਡ ਵਿਚ , ਉਸ ਥਾਂ ਤੇ ਉਹ ਪਹਿਲੀ ਵਾਰ ਆਏ ਹਨ . ਕੁਝ ਪਲ ਉਹ ਸੋਚੀਂ ਪਏ ਰਹਿੰਦੇ ਹਨ , ਫਿਰ ਉੱਨਾਂ ਨੂੰ ਸਭ ਯਾਦ ਜਾਂਦਾ ਹੈ , ਉਹ ਸਾਰੇ ਸਾਥੀ , ਜਿਹੜੇ ਹਮਲੇ ਵਿਚ ਸ਼ਾਮਿਲ ਸਨ . ਉਹ ਸਾਡੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਨ ਕਿ ਪੈਸਾ ਕਿਸੇ ਆਦਮੀ ਦੀ ਜੇਬ ਵਿਚ ਨਹੀਂ ਸਗੋਂ ਪ੍ਰਤੀ ( ਸਮਾਨਾਂਤਰ ) ਜਾਂ ਸਤਾਰਾ ਦੀ ਅਸਥਾਈ ਸਰਕਾਰ ਕੋਲ ਗਿਆ ਸੀ . ਅਸੀਂ ਉਹ ਪੈਸਾ ਗਰੀਬਾਂ ਅਤੇ ਲੋੜਵੰਦਾਂ ਨੂੰ ਵੰਡ ਦਿੱਤਾ ਸੀ .




ਇਹ ਕਹਿਣਾ ਜ਼ਿਆਦਤੀ ਹੈ ਕਿ ਅਸੀਂ ਰਕਮ ਲੁੱਟੀ , ਉੱਨਾਂ ਸਖ਼ਤੀ ਨਾਲ ਕਿਹਾ , ’ ਬਰਤਾਨੀਆ ਨੇ ਇਹ ਸਾਥੋਂ ਚੋਰੀ ਕੀਤੀ , ਅਸੀਂ ਵਾਪਿਸ ਲਿਆਂਦੀ .’ ਜੋ ਜੀ . ਡੀ . ਬਾਪੂ ਲਾਡ ਨੇ ਮੈਨੂੰ ੨੦੧੦ ਵਿਚ ਆਪਣੀ ਮਿਰਤੂ ਤੋਂ ਇੱਕ ਸਾਲ ਪਹਿਲਾਂ ਕਿਹਾ , ਇਹ ਸ਼ਬਦ ਉੱਨਾਂ ਦੀ ਹੀ ਧੁਨੀ ਸਨ .

ਤੁਫਾਨ ਸੇਨਾ ਪ੍ਰਤੀ ਜਾਂ ਸਮਾਨਾਂਤਰ ਸਰਕਾਰ ਦਾ ਹਥਿਆਰਬੰਦ ਅੰਗ ਸੀ - ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ ਦਾ ਇੱਕ ਅਚੰਭਾਜਨਕ ਅਧਿਆਇ . ੧੯੪੨ ਦੀ ਭਾਰਤ ਛਡੋ ਲਹਿਰ ਦੇ ਅੰਗ ਵਜੋਂ ਉਭਰੇ , ਇੰਨਾਂ ਇੰਕ਼ਲਾਬੀਆਂ ਦੇ ਗਰੁਪ ਨੇ ਸਤਾਰਾ ਵਿਚ ਅਜ਼ਾਦ ਸਮਾਨਾਂਤਰ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ , ਉੱਨਾਂ ਦਿਨਾਂ ਵਿਚ ਸਤਾਰਾ ਬੜਾ ਵੱਡਾ ਜ਼ਿਲਾ ਸੀ , ਅੱਜ ਦਾ ਸਾਂਗਲੀ ਜ਼ਿਲਾ ਵੀ ਇਸਦਾ ਹਿੱਸਾ ਸੀ . ਘਟੋ ਘੱਟ ੧੫੦ ਪਿੰਡਾਂ , ਜਦ ਕਿ ਬਾਪੂ ਲਾਡ ਮੁਤਾਬਕ ੬੦੦ ਪਿੰਡਾਂ ਦੇ ਖੇਤਰ ਦੇ ਲੋਕ , ਇਸਨੂੰ ਜਾਇਜ਼ ਸੱਤਾ ਮੰਨਦੇ ਸਨ , ਇਸਨੇ ਬਰਤਾਨਵੀ ਹਕੂਮਤ ਨੂੰ ਪ੍ਰਭਾਵੀ ਰੂਪ ਵਿਚ ਉਲਟਾ ਦਿੱਤਾ ਸੀ . ‘ ਅੰਡਰਗ੍ਰਾਉੰਡ ਲਹਿਰ ਦਾ ਕੀ ਮਤਲਬ ’, ਮੇਰੇ ਇਸ ਲਫ਼ਜ਼ ਦੀ ਵਰਤੋਂ ਤੇ ਕੈਪਟਨ ਭਾਉ ਨੇ ਨਾਰਾਜ਼ਗੀ ਵਿਚ ਕਿਹਾ -‘ ਅਸੀਂ ਹੀ ਇਥੇ ਸਰਕਾਰ ਸਾਂ . ਬਰਤਾਨਵੀ ਰਾਜ ਇਥੇ ਵੜ ਵੀ ਨਹੀਂ ਸੀ ਸਕਦਾ . ਪੁਲਸ ਵੀ ਤੁਫਾਨ ਸੇਨਾ ਤੋਂ ਡਰਦੀ ਸੀ .’

02-PS-‘Captain Elder Brother’  and the whirlwind army.jpg

ਕੈਪਟਨ ਭਾਉ ਜਿਵੇਂ ਉਹ ੧੯੪੨ ਵਿਚ ਤੇ ਹੁਣ ( ਸੱਜੇ ) 74 ਸਾਲਾਂ ਬਾਦ


ਇਹ ਦਾਵਾ ਵਾਜਿਬ ਦਾਵਾ ਹੈ . ਪ੍ਰਸਿੱਧ ਲੋਕ ਨਾਇਕ ਕ੍ਰਾਂਤੀ ਸਿੰਘ ਨਾਨਾ ਪਾਟਿਲ ਦੀ ਅਗਵਾਈ ਵਾਲੀ ਇਹ ਸਰਕਾਰ ਨੇ ਆਪਣੇ ਅਧਿਕਾਰ ਵਾਲੇ ਪਿੰਡਾਂ ਤੇ ਰਾਜ ਕੀਤਾ . ਇਸਨੇ ਅਨਾਜ ਦੀ ਵੰਡ ਵੰਡਾਈ ਦਾ ਪ੍ਰਬੰਧ , ਮੰਡੀ ਦਾ ਢਾਂਚਾ ਬਣਾਇਆ ਅਤੇ ਨਿਆਇਕ ਵਿਵਸਥਾ ਕਾਇਮ ਕੀਤੀ . ਇਸਨੇ ਸ਼ਾਹੂਕਾਰਾਂ , ਦਲਾਲਾਂ ਅਤੇ ਰਾਜ ਨਾਲ ਮਿਲੇ ਜ਼ਿਮੀਂਦਾਰ ਗੱਦਾਰਾਂ ਨੂੰ ਸਜਾਵਾਂ ਦਿੱਤੀਆਂ . ‘ ਕਾਨੂੰਨ - ਵਿਵਸਥਾ ਸਾਡੇ ਕੰਟ੍ਰੋਲ ਵਿਚ ਸੀ ਅਤੇ ਲੋਕ ਸਾਡੇ ਨਾਲ ਸਨ ’. ਤੁਫਾਨ ਸੇਨਾ ਨੇ ਸ਼ਾਹੀ ਹਥਿਆਰ ਘਰਾਂ , ਰੇਲ ਗੱਡੀਆਂ , ਖ਼ਜ਼ਾਨਿਆਂ ਅਤੇ ਡਾਕ ਘਰਾਂ ਤੇ ਹਮਲੇ ਕੀਤੇ . ਭਾਰੀ ਸਮੱਸਿਆਵਾਂ ਵਿਚ ਘਿਰੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਉੱਨਾਂ ਨੇ ਰਾਹਤ ਪੁਚਾਈ .

ਕਪਤਾਨ ਨੂੰ ਕਈ ਵਾਰ ਜੇਲੀਂ ਡੱਕਿਆ ਗਿਆ , ਪਰ ਉਥੇ ਵੀ ਉਸਦੇ ਵੱਧਦੇ ਕੱਦ ਕਰਕੇ ਗਾਰਡ ਉਸਦੀ ਇੱਜ਼ਤ ਕਰਦੇ ਸਨ . ‘ ਤੀਜੀ ਵਾਰ ਮੈਂ ਔੰਧ ਜੇਲ ਵਿਚ ਭੇਜਿਆ ਗਿਆ , ਉਥੇ ਮਹਿਲ ਵਾਂਗ ਮੈਨੂੰ ਇਉਂ ਰਖਿਆ ਗਿਆ , ਜਿਵੇਂ ਕਿ ਮੈਂ ਰਾਜੇ ਦਾ ਮਿਹਮਾਨ ਹੋਵਾਂ .’ ਉਸਨੇ ਹੱਸਦਿਆਂ ਬੜਕ ਮਾਰੀ . ੧੯੪੩ ਤੋਂ ੧੯੪੬ ਦੌਰਾਨ ਸਤਾਰਾ ਵਿਚ ਤੁਫਾਨ ਸੇਨਾ ਦੀ ਚੜਤ ਰਹੀ . ਆਜ਼ਾਦੀ ਦਾ ਮਿਲਣਾ ਨਿਸ਼ਚਿਤ ਹੋਣ ਤੇ ਉੱਨਾਂ ਤੁਫਾਨ ਸੇਨਾ ਭੰਗ ਕਰ ਦਿੱਤੀ .

ਮੈਂ ਉਸਨੂੰ ਫਿਰ ਛੇੜਿਆ , ਇਸਦਾ ਕੀ ਮਤਲਬ ਹੈ ਕਿ ਮੈਂ ਕਦੋਂ ਸੇਨਾ ਵਿਚ ਦਾਖਲ ਹੋਇਆ , ਮੈਂ ਇਸਦਾ ਸਥਾਪਤ ਕਰਨ ਵਾਲਾ ਹਾਂ ’. ਨਾਨਾ ਪਾਟਿਲ ਸਰਕਾਰ ਦਾ ਮੁਖੀ ਸੀ , ਉਸਦਾ ਸੱਜਾ ਹੱਥ ਬਾਪੂ ਜੀ . ਡੀ ਲਾਡ ਫ਼ੀਲਡ ਕਮਾਂਡਰ ਸੀ , ਕੈਪਟਨ ਭਾਉ ਉਸਦਾ ਸਰਗਰਮ ਮੁਖੀ ਸੀ . ਆਪਣੇ ਹਮਜੋਲੀਆਂ ਨਾਲ ਉੱਨਾਂ ਬਰਤਾਨਵੀ ਰਾਜ ਨੂੰ ਅਪਮਾਨਜਨਕ ਸੱਟ ਮਾਰੀ . ਉਸੇ ਸਮੇਂ ਬੰਗਾਲ , ਯੂ . ਪੀ ., ਬਿਹਾਰ , ਉੜੀਸਾ ਆਦਿ ਦੀਆਂ ਇਸੇ ਤਰਾਂ ਦੀਆਂ ਬਗਾਵਤਾਂ ਨੂੰ ਨਜਿੱਠਣਾ ਵੀ ਬਰਤਾਨਵੀ ਹਕੂਮਤ ਨੂੰ ਔਖਾ ਹੋ ਰਿਹਾ ਸੀ .


03-DSC00407(Crop)-PS-‘Captain Elder Brother’  and the whirlwind army.jpg

੧੯੪੨ ਜਾਂ ੧੯੪੩ ਦੀ ਤੁਫਾਨ ਸੇਨਾ ਦੀ ਕੁੰਡਲ ਖੇਤਰ ਦੀ ਖਿੱਚੀ ਫ਼ੋਟੋ


ਘਰ ਵਿਚ ਕੈਪਟਨ ਦਾ ਡਰਾਇੰਗ ਰੂਮ ਯਾਦਾਂ ਅਤੇ ਯਾਦ ਚਿਨਾਂ ਨਾਲ ਭਰਿਆ ਪਿਆ ਹੈ . ਉਸਦੇ ਆਪਣੇ ਕਮਰੇ ਵਿਚ ਥੋੜੀਆਂ ਹੀ ਚੀਜ਼ਾਂ ਹਨ . ਕੈਪਟਨ ਭਾਉ ਤੋਂ ਦਸ ਸਾਲ ਛੋਟੀ ਉਸਦੀ ਪਤਨੀ ਕਲਪਨਾ ਸਾਫ਼ ਤੌਰ ਤੇ ਆਪਣੇ ਪ੍ਰਸਿੱਧ ਪਤੀ ਬਾਰੇ ਦੱਸਦੀ ਹੈ ਕਿ ਅੱਜ ਤਕ ਇਸ ਬੰਦੇ ਨੂੰ ਇਹ ਨਹੀਂ ਪਤਾ ਕਿ ਉਸਦਾ ਖੇਤ ਕਿਥੇ ਹੈ . ਮੈਂ ਇਕੱਲੀ ਔਰਤ ਘਰ ਦੀ , ਪਤੀ ਦੀ , ਖੇਤਾਂ ਦੀ , ਬਚਿਆਂ ਦੀ , ਦੇਖ ਭਾਲ ਕਰਦੀ ਹਾਂ . ਮੈਂ ਸਾਰੇ ਕਾਸੇ ਦਾ ਪ੍ਰਬੰਧ ਕੀਤਾ - ਪੰਜ ਬੱਚੇ , 13 ਪੋਤੇ - ਪੋਤ੍ਰੀਆਂ , 11 ਪੜਪੋਤੇ - ਪੋਤ੍ਰੀਆਂ ਦੀ ਇੰਨਾਂ ਸਾਰੇ ਸਾਲਾਂ ਵਿਚ ਦੇਖ - ਭਾਲ ਕੀਤੀ . ਇਹ ਤਾਂ ਤਾਸੇਗਾਓੰ , ਔੰਧ ਅਤੇ ਕੁਝ ਸਮਾਂ ਯਰਵਦਾ ਤੱਕ ਦੀਆਂ ਜੇਲਾਂ ਵਿਚ ਸੀ . ਜਦੋਂ ਆਜ਼ਾਦ ਹੁੰਦਾ ਸੀ ਤਾਂ ਪਿੰਡਾਂ ਵਿਚ ਗਾਇਬ ਹੋ ਜਾਂਦਾ ਸੀ , ਅਤੇ ਮਹੀਨਿਆਂ ਬਾਦ ਮੁੜਦਾ ਸੀ . ਸਭ ਕੁਝ ਮੈਂ ਹੀ ਕਰਦੀ ਸੀ , ਹੁਣ ਵੀ ਮੈਂ ਹੀ ਕਰਦੀ ਹਾਂ .’


04-PS-‘Captain Elder Brother’  and the whirlwind army.jpg

ਕੁੰਡਲ ਵਿਚ ਇੱਕ ਥੰਮ ਉਪਰ ਸਤਾਰਾ ਅਤੇ ਸਾਂਗਲੀ ਦੇ ਵਖ ਵਖ ਥਾਵਾਂ ਤੋਂ ਆਜ਼ਾਦੀ ਸੰਗਰਾਮੀਆਂ ਦੇ ਨਾਂ . ਖੱਬੀ ਕੰਧ ਤੇ ਕੈਪਟਨ ਦਾ ਨਾਂ ਸੂਚੀ ਵਿਚ ਛੇਵੇਂ ਨੰਬਰ ਤੇ ਹੈ . ਉਸਦੀ ਘਰਵਾਲੀ ਕਲਪਨਾ ਲਾਡ ਉੱਨਾਂ ਦੇ ਘਰ ਵਿਚ


ਪ੍ਰਤੀ - ਸਮਾਨਾਂਤਰ ਸਰਕਾਰ ਨੇ ਮਹਾਰਾਸ਼ਟਰ ਵਿਚ ਆਜ਼ਾਦੀ ਸੰਗ੍ਰਾਮ ਦੇ ਕੁਝ ਸਭ ਤੋਂ ਵੱਧ ਮਹੱਤਵਪੂਰਣ ਆਗੂ ਦਿੱਤੇ . ਨਾਨਾ ਪਾਟਿਲ , ਜੀ . ਡੀ . ਬਾਪੁ ਲਾਡ , ਕੈਪਟਨ ਭਾਉ , ਨਾਗਨਾਥ ਨਾਇਕਵਾੜੀ ਅਤੇ ਕਈ ਹੋਰ . ਬਹੁਤਿਆਂ ਨੂੰ ਆਜ਼ਾਦੀ ਬਾਦ ਬਣਦਾ ਮਹੱਤਵ ਨਹੀਂ ਮਿਲਿਆ . ਸਰਕਾਰ ਅਤੇ ਸੇਨਾ ਵਿਚ ਵਖ ਵਖ ਸਿਆਸੀ ਧਿਰਾਂ ਕੰਮ ਕਰਦਿਆਂ ਸਨ . ਇੰਨਾਂ ਵਿਚੋਂ ਕੁਝ ਕਮਿਉਨਿਸਟ ਸਨ ਜਾਂ ਬਣ ਗਏ . ਨਾਨਾ ਪਾਟਿਲ ਇੰਨਾਂ ਵਿਚੋਂ ਇੱਕ ਸੀ , ਜੋ ਸਰਬ ਭਾਰਤੀ ਕਿਸਾਨ ਸਭਾ ਦਾ ਪ੍ਰਧਾਨ ਬਣਿਆ ਅਤੇ ੧੯੫੭ ਵਿਚ ਸਤਾਰਾ ਤੋਂ ਲੋਕ ਸਭਾ ਲਈ ਸੀ . ਪੀ . ਆਈ . ਦੀ ਟਿਕਟ ਤੇ ਚੁਣਿਆ ਗਿਆ . ਦੂਜੇ - ਕੈਪਟਨ ਭਾਉ ਤੇ ਬਾਪੂ ਲਾਡ ਕਿਰਤੀ - ਕਿਸਾਨ ਪਾਰਟੀ ਵਿਚ ਚਲੇ ਗਏ . ਕੁਝ ਹੋਰ ਮਾਧਵ ਰਾਓ ਮਾਨੇ ਆਦਿ ਕਾਂਗਰਸ ਵਿਚ ਗਏ . ਕਰੀਬਨ ਸਾਰੇ ਹੀ ਜਿਉਂਦੇ ਆਜ਼ਾਦੀ ਸੰਗਰਾਮੀਆ ਨੇ , ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ , ਉਸ ਸਮੇਂ ਦੇ ਸੋਵੀਅਤ ਯੂਨੀਅਨ ਤੇ ਉਸ ਵੱਲੋਂ ਹਿਟਲਰ ਦੇ ਨਾਲ ਕੀਤੇ ਟਾਕਰੇ ਨੂੰ ਆਪਣੀ ਬਗਾਵਤ ਦਾ ਪ੍ਰੇਰਨਾ ਸਰੋਤ ਮੰਨਿਆ .

94 ਸਾਲਾਂ ਦਾ ਬਜ਼ੁਰਗ ਹੁਣ ਥੱਕ ਚੁੱਕਾ ਹੈ , ਪਰ ਯਾਦਾਂ ਹਾਲੀ ਵੀ ਕਾਇਮ ਹਨ . ‘ ਅਸੀਂ ਆਮ ਆਦਮੀ ਲਈ ਆਜ਼ਾਦੀ ਲਿਆਉਣ ਦਾ ਸੁਫਨਾ ਲਿਆ , ਇਹ ਬੜਾ ਖ਼ੂਬਸੂਰਤ ਸੁਫਨਾ ਸੀ . ਸਾਨੂੰ ਆਜ਼ਾਦੀ ਤਾਂ ਮਿਲੀ ਹੀ .’ ਅਤੇ ਇਸਦਾ ਉਸਨੂੰ ਮਾਣ ਹੈ . ‘ ਪਰ ਇਹ ਸੁਫਨਾ ਕਦੀ ਸਾਕਾਰ ਨਹੀਂ ਹੋਇਆ . ਅੱਜਕੱਲ ਜਿਸ ਕੋਲ ਪੈਸਾ ਹੈ , ਉਸੇ ਦਾ ਰਾਜ ਹੈ . ਇਹੋ ਸਾਡੀ ਆਜ਼ਾਦੀ ਦਾ ਹਾਲ ਹੈ .’

ਕੈਪਟਨ ਭਾਉ - ਵੱਡੇ ਭਰਾ ਲਈ ਘੱਟੋ - ਘੱਟ ਤੁਫਾਨ ਸੇਨਾ ਆਪਣੀ ਰੂਹ ਵਿਚ ਹਾਲੀ ਜਿਉਂਦੀ ਹੈ . ‘ ਤੁਫਾਨ ਸੇਨਾ ਲੋਕਾਂ ਲਈ ਹਾਲੀ ਵੀ ਕਾਇਮ ਹੈ ਅਤੇ ਜਦੋਂ ਲੋੜ ਹੋਵੇਗੀ , ਇਹ ਦੁਬਾਰਾ ਉਠ ਖੜੀ ਹੋਵੇਗੀ !’


05-DSC00320-HorizontalSepia-PS-Captain Elder Brother and the whirlwind army.jpg


پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Translator : Chaman Lal

Punjabi translator of this essay Chaman Lal is retired Professor from JNU, New Delhi and is known for his books on Bhagat Singh

کے ذریعہ دیگر اسٹوریز Chaman Lal