ਮਹੂਆ ਫੁੱਲਾਂ ਦਾ ਸੀਜ਼ਨ ਛੋਟਾ ਹੁੰਦਾ ਹੈ ਜੋ ਮਸਾਂ ਦੋ ਜਾਂ ਤਿੰਨ ਮਹੀਨੇ ਹੀ ਚੱਲਦਾ ਹੈ। ਗਰਮੀਆਂ ਦੀ ਸ਼ੁਰੂਆਤ ਵੇਲ਼ੇ, ਮੱਧ ਭਾਰਤ ਵਿੱਚ ਪਾਏ ਜਾਣ ਵਾਲ਼ੇ ਮਹੂਏ ਦੇ ਇਹ ਲੰਬੇ-ਲੰਬੇ ਰੁੱਖ ਆਪਣੇ ਬੇਸ਼ਕੀਮਤੀ ਫੁੱਲ ਝਾੜ ਦਿੰਦੇ ਹਨ।

ਕੱਚੇ ਪੀਲ਼ੇ ਰੰਗੇ ਫੁੱਲਾਂ ਨੂੰ ਚੁਗਣਾ ਕਿਸੇ ਤਿਓਹਾਰ ਤੋਂ ਘੱਟ ਨਹੀਂ ਹੁੰਦਾ, ਛੱਤੀਸਗੜ੍ਹ ਦੇ ਇਸ ਇਲਾਕੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਪੂਰੇ ਦਾ ਪੂਰਾ ਪਰਿਵਾਰ ਕੰਮੇ ਲੱਗਿਆ ਦੇਖਿਆ ਜਾ ਸਕਦਾ ਹੈ- ਜਿੱਥੇ ਉਹ ਜੰਗਲ ਦੀ ਜ਼ਮੀਨ 'ਤੇ ਕਿਰੇ ਫੁੱਲਾਂ ਨੂੰ ਇਕੱਠਾ ਕਰਦੇ ਹਨ। ''ਇਹ ਬੜਾ ਮਿਹਨਤ ਭਰਿਆ ਕੰਮ ਹੈ,'' ਭੁਪਿੰਦਰ ਕਹਿੰਦੇ ਹਨ,''ਅਸੀਂ ਤੜਕਸਾਰ ਤੇ ਫਿਰ ਤਿਰਕਾਲੀਂ ਮਹੂਆ ਚੁਗਣ ਜਾਂਦੇ ਹਾਂ।'' ਚਨਾਗਾਓਂ ਤੋਂ ਧਮਤਰੀ ਉਹ ਸਿਰਫ਼ ਆਪਣੇ ਮਾਪਿਆਂ ਨਾਲ਼ ਉਨ੍ਹਾਂ ਦੀ ਮਦਦ ਕਰਨ ਲਈ ਆਏ ਹਨ। ਸਾਲ ਦਾ ਇਹ ਵੇਲ਼ਾ ਜਿਵੇਂ ਜਸ਼ਨ ਦਾ ਮਾਹੌਲ ਹੁੰਦਾ ਹੈ, ਚੁਫ਼ੇਰੇ ਲੋਕਾਂ ਦਾ ਹੜ੍ਹ ਆਇਆ ਰਹਿੰਦਾ ਹੈ।

ਇਸ ਰੁੱਤ ਦੌਰਾਨ, ਆਬੋ-ਹਵਾ ਮਹੂਏ ਦੀ ਮਹਿਕ ਨਾਲ਼ ਭਰੀ ਰਹਿੰਦੀ ਹੈ। ਰਾਏਗੜ੍ਹ ਜ਼ਿਲ੍ਹੇ ਦੇ ਧਰਮਜੈਗੜ੍ਹ ਤੋਂ ਲੈ ਕੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੱਕ ਮਹੂਏ ਦੇ ਸੈਂਕੜੇ ਹੀ ਰੁੱਖ ਹਨ ਅਤੇ ਪੇਂਡੂ ਲੋਕੀਂ ਫੁੱਲ ਚੁਗਦਿਆਂ ਦੇਖੇ ਜਾ ਸਕਦੇ ਹਨ। ਮਹੂਏ ਦੇ ਫੁੱਲ ਸੁਕਾ ਕੇ ਸਾਂਭੇ ਜਾਂਦੇ ਹਨ ਤੇ ਫਿਰ ਆਟਾ, ਸ਼ਰਾਬ ਤੇ ਹੋਰ ਕਾਫ਼ੀ ਕੁਝ ਬਣਾਉਣ ਲਈ ਵਰਤੇ ਜਾਂਦੇ ਹਨ।

''ਜੰਗਲੀ ਉਤਪਾਦਾਂ ਵਿੱਚ ਮਹੂਆ ਸਭ ਤੋਂ ਮਹੱਤਵਪੂਰਨ ਹੈ। ਭੁੱਖਮਰੀ ਵੇਲ਼ੇ ਇਹ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ ਤੇ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਮਹੂਆ ਵੇਚਿਆ ਵੀ ਸਕਦਾ ਹੈ,'' ਅੰਬਿਕਾਪੁਰ ਦੇ ਇੱਕ ਸਮਾਜਿਕ ਕਾਰਕੁੰਨ, ਗੰਗਾਰਾਮ ਪੈਂਕਰਾ ਕਹਿੰਦੇ ਹਨ। ਉਹ ਉਸ ਮੁਸ਼ਕਲ ਘੜੀ ਦੀ ਗੱਲ ਕਰ ਰਹੇ ਹਨ ਜਦੋਂ ਲੋਕਾਂ ਕੋਲ਼ ਕੰਮ ਨਹੀਂ ਹੁੰਦਾ, ਤਾਂ ਵੀ ਉਹ ਮਹੂਆ ਖਾ ਕੇ, ਮਹੂਆ ਵੇਚ ਕੇ ਡੰਗ ਟਪਾ ਸਕਦੇ ਹਨ।

'ਜੰਗਲੀ ਉਤਪਾਦਾਂ ਵਿੱਚ ਮਹੂਆ ਸਭ ਤੋਂ ਮਹੱਤਵਪੂਰਨ ਹੈ। ਭੁੱਖਮਰੀ ਵੇਲ਼ੇ ਇਹ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ ਤੇ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਉਹ ਮਹੂਆ ਵੇਚਿਆ ਵੀ ਸਕਦਾ ਹੈ'

ਵੀਡਿਓ ਦੇਖੋ: 'ਮਹੂਏ ਦਾ ਸੀਜ਼ਨ ਮੁੱਕ ਜਾਂਦਾ ਪਰ ਮਹੂਆ ਨਹੀਂ ਮੁੱਕਦਾ'

ਗੰਗਾਰਾਮ ਕਹਿੰਦੇ ਹਨ,''ਆਦਿਵਾਸੀ ਇਨ੍ਹਾਂ ਨੂੰ ਫੁੱਲਾਂ ਤੋਂ ਬਣੀ ਦਾਰੂ ਪਸੰਦ ਕਰਦੇ ਹਨ ਤੇ ਇਹ ਸਾਡੀ ਪੂਜਾ-ਪਾਠ ਨਾਲ਼ ਜੁੜੀਆਂ ਰਸਮਾਂ ਦਾ ਵੀ ਅਨਿੱਖੜਵਾਂ ਹਿੱਸਾ ਹੈ।''

ਭੁਪਿੰਦਰ ਦੱਸਦੇ ਹਨ,''ਮਹੂਆ ਚੁਗਦਿਆਂ ਘੰਟੇ ਬਿਤਾਉਣਾ ਕਿਸੇ ਸਮੱਸਿਆ ਤੋਂ ਸੱਖਣਾ ਨਹੀਂ ਰਹਿੰਦਾ, ਫਿਰ ਸਾਡੀਆਂ ਪਿੱਠਾਂ, ਲੱਤਾਂ, ਹੱਥ-ਗੋਡੇ, ਗੁੱਟ ਦੁਖਣ ਲੱਗਦੇ ਹਨ।''

ਛੱਤੀਸਗੜ੍ਹ ਸਰਕਾਰ ਨੇ ਸੁੱਕੇ ਮਹੂਏ ਦਾ ਘੱਟੋ-ਘੱਟ ਸਮਰਥਨ ਮੁੱਲ 30 ਰੁਪਏ ਕਿਲੋ ਜਾਂ ਕਹਿ ਲਵੋ 3,000 ਰੁਪਏ ਕੁਵਿੰਟਲ ਤੈਅ ਕੀਤਾ ਹੈ।

ਮਹੂਆ, ਮੱਧ ਭਾਰਤ ਦੇ ਛੱਤੀਸਗੜ੍ਹ ਤੋਂ ਇਲਾਵਾ ਮੱਧ ਪ੍ਰਦੇਸ਼, ਝਾਰਖੰਡ, ਓੜੀਸਾ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਇੱਥੋਂ ਤੱਕ ਕਿ ਮਿਆਂਮਾਰ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਵੀ ਪਾਇਆ ਜਾਂਦਾ ਹੈ।

Usha (extreme right) and her sisters Uma and Sarita (yellow) are busy collecting mahua in the forest near Aam gaon
PHOTO • Purusottam Thakur

ਊਸ਼ਾ (ਬਿਲਕੁਲ ਸੱਜੇ) ਅਤੇ ਉਸਦੀਆਂ ਭੈਣਾਂ ਉਮਾ ਅਤੇ ਸਰਿਤਾ (ਪੀਲਾ ਕੱਪੜਿਆਂ ਵਿੱਚ) ਆਮ ਗਾਓਂ ਦੇ ਨੇੜੇ ਜੰਗਲ ਵਿੱਚ ਮਹੂਆ ਇਕੱਠਾ ਕਰਨ ਵਿੱਚ ਰੁੱਝੀਆਂ ਹੋਈਆਂ ਹਨ

Usha fillng up the tub with her collection of mahua flowers
PHOTO • Purusottam Thakur

ਊਸ਼ਾ ਮਹੂਏ ਦੇ ਇਕੱਠੇ ਕੀਤੇ ਫੁੱਲਾਂ ਨਾਲ਼ ਟੱਬ ਨੂੰ ਭਰਦੀ ਹੋਈ

Sarita (yellow), the eldest child in the family, is studying in 2nd year BA. She has been collecting the flowers in this season, since she was a child. She says last year they had earned about 40,000 rupees from collecting mahua . Their entire family works on collecting it, including their parents and grandparents. Her sister Uma (red) is standing in the background
PHOTO • Purusottam Thakur

ਪਰਿਵਾਰ ਦੀ ਸਭ ਤੋਂ ਵੱਡੀ ਬੱਚੀ ਸਰਿਤਾ (ਪੀਲਾ) ਬੀ.ਏ. ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਹ ਬਚਪਨ ਤੋਂ ਹੀ ਇਸ ਮੌਸਮ ਵਿੱਚ ਫੁੱਲ ਇਕੱਠੇ ਕਰਦੀ ਰਹੀ ਹੈ। ਉਹ ਦੱਸਦੀ ਹੈ ਕਿ ਪਿਛਲੇ ਸਾਲ ਉਨ੍ਹਾਂ ਨੇ ਮਹੂਆ ਇਕੱਠਾ ਕਰਕੇ ਲਗਭਗ 40,000 ਰੁਪਏ ਕਮਾਏ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਇਸ ਨੂੰ ਇਕੱਠਾ ਕਰਨ ਦਾ ਕੰਮ ਕਰਦਾ ਹੈ, ਜਿਸ ਵਿੱਚ ਉਨ੍ਹਾਂ ਦੇ ਮਾਪੇ ਅਤੇ ਦਾਦਾ-ਦਾਦੀ ਵੀ ਸ਼ਾਮਲ ਹਨ। ਉਸ ਦੀ ਭੈਣ ਉਮਾ (ਲਾਲ) ਮਗਰਲੇ ਪਾਸੇ ਖੜ੍ਹੀ ਹੈ

Sarita (in yellow) and Uma (red) picking up mahua flowers
PHOTO • Purusottam Thakur

ਸਰਿਤਾ (ਪੀਲੇ ਕੱਪੜੀ ਪਾਈ) ਅਤੇ ਉਮਾ (ਲਾਲ ਸਲਵਾਰ ਪਾਈ) ਮਹੂਆ ਦੇ ਫੁੱਲ ਚੁਗ ਰਹੀਆਂ ਹਨ

A bunch of Madhuca longifolia flowers hanging from the tree
PHOTO • Purusottam Thakur

ਰੁੱਖ ਨਾਲ਼ ਲਟਕ ਰਹੇ ਮਧੂਕਾ ਲੌਂਗੀਫੋਲੀਆ ਭਾਵ ਮਹੂਆ ਫੁੱਲਾਂ ਦਾ ਇੱਕ ਗੁੱਛਾ

A picture of mahua flowers lying on the ground
PHOTO • Purusottam Thakur

ਭੁੰਜੇ ਪਏ ਮਹੂਆ ਫੁੱਲਾਂ ਦੀ ਤਸਵੀਰ

A young kid who is busy collecting mahua with her mother and grandparents
PHOTO • Purusottam Thakur

ਇੱਕ ਛੋਟਾ ਬੱਚਾ ਜੋ ਆਪਣੀ ਮਾਂ ਅਤੇ ਦਾਦਾ-ਦਾਦੀ ਨਾਲ਼ ਮਹੂਆ ਇਕੱਠਾ ਕਰਨ ਵਿੱਚ ਰੁੱਝਿਆ ਹੋਇਆ ਹੈ

The same kid searching the ground to collect the flowers
PHOTO • Purusottam Thakur

ਉਹੀ ਬੱਚਾ ਫੁੱਲਾਂ ਨੂੰ ਇਕੱਠਾ ਕਰਨ ਲਈ ਜ਼ਮੀਨ ਭਾਲ ਕਰ ਰਿਹਾ ਹੈ

75-year-old Chherken Rathia is also busy in collecting mahua . She says she has been doing this since she was a child
PHOTO • Purusottam Thakur

75 ਸਾਲਾ ਛੇਰਕੇਨ ਰਾਠੀਆ ਵੀ ਮਹੂਆ ਇਕੱਠਾ ਕਰਨ 'ਚ ਰੁੱਝੀ ਹੋਈ ਹਨ। ਉਹ ਕਹਿੰਦੀ ਹਨ ਕਿ ਉਹ ਬਚਪਨ ਤੋਂ ਹੀ ਇਹ ਕੰਮ ਕਰਦੀ ਆਈ ਹਨ

Jalsai Raithi and his wife are collecting mahua from their own tree in their field
PHOTO • Purusottam Thakur

ਜਲਸਾਈ ਰਾਠੀ ਅਤੇ ਉਨ੍ਹਾਂ ਦੀ ਪਤਨੀ ਆਪਣੇ ਖੇਤ ਵਿੱਚ ਆਪਣੇ ਹੀ ਰੁੱਖ ਤੋਂ ਮਹੂਆ ਇਕੱਠਾ ਕਰ ਰਹੇ ਹਨ

Jalsai Rathi and his family enjoying their collection of flowers in the morning sun
PHOTO • Purusottam Thakur

ਜਲਸਾਈ ਰਾਠੀ ਅਤੇ ਉਨ੍ਹਾਂ ਦਾ ਪਰਿਵਾਰ ਸਵੇਰ ਦੀ ਧੁੱਪ ਵਿੱਚ ਆਪਣੇ ਇਕੱਠੇ ਕੀਤੇ ਫੁੱਲਾਂ ਦਾ ਮਜ਼ਾ ਲੈਂਦਾ ਹੋਇਆ

ਤਰਜਮਾ: ਕਮਲਜੀਤ ਕੌਰ

Purusottam Thakur

پرشوتم ٹھاکر ۲۰۱۵ کے پاری فیلو ہیں۔ وہ ایک صحافی اور دستاویزی فلم ساز ہیں۔ فی الحال، وہ عظیم پریم جی فاؤنڈیشن کے ساتھ کام کر رہے ہیں اور سماجی تبدیلی پر اسٹوری لکھتے ہیں۔

کے ذریعہ دیگر اسٹوریز پرشوتم ٹھاکر
Editor : Priti David

پریتی ڈیوڈ، پاری کی ایگزیکٹو ایڈیٹر ہیں۔ وہ جنگلات، آدیواسیوں اور معاش جیسے موضوعات پر لکھتی ہیں۔ پریتی، پاری کے ’ایجوکیشن‘ والے حصہ کی سربراہ بھی ہیں اور دیہی علاقوں کے مسائل کو کلاس روم اور نصاب تک پہنچانے کے لیے اسکولوں اور کالجوں کے ساتھ مل کر کام کرتی ہیں۔

کے ذریعہ دیگر اسٹوریز Priti David
Video Editor : Sinchita Maji

سنچیتا ماجی، پیپلز آرکائیو آف رورل انڈیا کی سینئر ویڈیو ایڈیٹر ہیں۔ وہ ایک فری لانس فوٹوگرافر اور دستاویزی فلم ساز بھی ہیں۔

کے ذریعہ دیگر اسٹوریز سنچیتا ماجی
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur