“ਮੈਨੂੰ ਤਣਾਅ ਜਿਹਾ ਮਹਿਸੂਸ ਹੁੰਦਾ ਹੈ, ਪਰ ਮੈਂ ਰੁਕਦੀ ਨਹੀਂ। ਥੋੜ੍ਹੀ ਜਿੰਨੀ ਕਮਾਈ ਅਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਮੈਨੂੰ ਹਰ ਦਿਨ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ,’’ ਸੈਂਤਿਲ ਕੁਮਾਰੀ (40 ਸਾਲ) ਮੱਛੀ ਵੇਚਣ ਲਈ ਹਰ ਦਿਨ ਘੱਟੋ-ਘੱਟ 130 ਕਿਲੋਮੀਟਰ ਯਾਤਰਾ ਕਰਦੀ ਹਨ। ਉਨ੍ਹਾਂ ਕੋਵਿਡ ਤਾਲਾਬੰਦੀ ਤੋਂ ਬਾਅਦ ਮੱਛੀ ਵੇਚਣ ਲਈ ਦਰਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਸਾਨੂੰ ਦੱਸਦੀ ਹਨ। “ਮੇਰੇ ਸਿਰ ਕਰਜ਼ਾ ਵੱਧਦਾ ਜਾ ਰਿਹਾ ਹੈ। ਮੇਰੇ ਕੋਲ਼ ਇੰਨੇ ਪੈਸੇ ਨਹੀਂ ਹਨ ਕਿ ਮੈਂ ਆਪਣੀ ਧੀ ਦੀਆਂ ਆਨਲਾਈਨ ਕਲਾਸਾਂ ਲਵਾਉਣ ਲਈ ਸਮਾਰਟਫ਼ੋਨ ਖ਼ਰੀਦ ਸਕਾਂ। ਮੇਰੇ ਸਿਰ ਜ਼ਿੰਮੇਦਾਰੀਆਂ ਦਾ ਵੀ ਬੜਾ ਬੋਝ ਹੈ।”

ਸੈਂਤਿਲ, ਤਮਿਲਨਾਡੂ ਦੇ ਮਯਿਲਾਦੁਥੁਰਾਈ ਜ਼ਿਲ੍ਹੇ ਦੇ, ਮਛੇਰਿਆਂ ਦੇ ਪਿੰਡ ਵਨਾਗਿਰੀ ਵਿੱਚ ਰਹਿੰਦੀ ਹਨ। ਇੱਥੇ ਹਰ ਉਮਰ ਦੀਆਂ ਕਰੀਬ 400 ਔਰਤਾਂ ਮੱਛੀ ਵੇਚਣ ਦੇ ਕੰਮੇ ਲੱਗੀਆਂ ਹਨ। ਉਨ੍ਹਾਂ ਦੇ ਕੰਮ ਦਾ ਤਰੀਕਾ ਇੱਕ ਦੂਸਰੇ ਨਾਲ਼ੋਂ ਮੁਖ਼ਤਲਿਫ਼ ਹੈ। ਕੁਝ ਔਰਤਾਂ ਆਪਣੇ ਸਿਰਾਂ ‘ਤੇ ਮੱਛੀਆਂ ਦੀਆਂ ਟੋਕਰੀਆਂ ਚੁੱਕੀ ਪਿੰਡ ਦੀਆਂ ਗਲ਼ੀਆਂ ਵਿੱਚ ਨਿਕਲ਼ ਪੈਂਦੀਆਂ ਹਨ, ਕੁਝ ਆਟੋ, ਵੈਨ ਜਾਂ ਬੱਸਾਂ ‘ਤੇ ਸਵਾਰ ਹੋ ਨੇੜੇ-ਤੇੜੇ ਦੇ ਪਿੰਡਾਂ ਵਿੱਚ ਜਾ ਕੇ ਮੱਛੀਆਂ ਵੇਚਦੀਆਂ ਹਨ ਅਤੇ ਕੁਝ ਔਰਤਾਂ ਤਾਂ ਬੱਸ ਰਾਹੀਂ ਦੂਜੇ ਜ਼ਿਲ੍ਹਿਆਂ ਦੀਆਂ ਮੰਡੀਆਂ ਤੀਕਰ ਜਾਂਦੀਆਂ ਹਨ।

ਸੇਂਤਿਲ ਕੁਮਾਰੀ ਵਾਂਗਰ, ਜ਼ਿਆਦਾਤਰ ਔਰਤਾਂ ਆਪਣੀ ਕਮਾਈ ਨਾਲ਼ ਘਰ ਦਾ ਖ਼ਰਚਾ ਚਲਾਉਂਦੀਆਂ ਹਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਾਂਮਾਰੀ ਨੇ ਇਨ੍ਹਾਂ ਸਾਰੀਆਂ ਔਰਤਾਂ ‘ਤੇ ਅਸਰ ਪਾਇਆ ਹੈ। ਪਰਿਵਾਰ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਨੂੰ ਸ਼ਾਹੂਕਾਰਾਂ ਅਤੇ ਮਾਈਕ੍ਰੋਫ਼ਾਇਨਾਂਸ ਕੰਪਨੀਆਂ ਪਾਸੋਂ ਉਧਾਰ ਚੁੱਕਣਾ ਪਿਆ ਅਤੇ ਇਸ ਤਰ੍ਹਾਂ ਕਰਜ਼ੇ ਦੀ ਜਿਲ੍ਹਣ ਵਿੱਚ ਫਸ ਗਈ। ਇਸ ਗੱਲ ਦੀ ਉਮੀਦ ਘੱਟ ਹੀ ਹੈ ਕਿ ਉਹ ਕਦੇ ਆਪਣਾ ਕਰਜ਼ਾ ਹੀ ਲਾਹ ਸਕੇਗੀ। ਇੱਕ ਕਰਜ਼ਾ ਲਾਹੁਣ ਲਈ ਸਾਨੂੰ ਦੂਸਰਾ ਕਰਜ਼ਾ ਲੈਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਅੰਤ ਵਿੱਚ ਭਾਰੀ ਵਿਆਜ਼ ਦਰਾਂ ਤਾਰੀਆਂ ਪੈਂਦੀਆਂ ਹਨ। ਮੱਛੀ ਵਿਕ੍ਰੇਤਾ 43 ਸਾਲਾ ਅੰਮ੍ਰਿਤਾ ਕਹਿੰਦੀ ਹਨ,‘‘ਮੈਂ ਸਮੇਂ ਸਿਰ ਕਰਜ਼ੇ ਦਾ ਭੁਗਤਾਨ ਨਹੀਂ ਕਰ ਪਾ ਰਹੀ ਹਾਂ, ਜਿਹਦੇ ਕਾਰਨ ਵਿਆਜ ਵੱਧਦਾ ਹੀ ਜਾ ਰਿਹਾ ਹੈ।”

ਰਾਜ ਦੀ ਕਿਸੇ ਪਾਲਿਸੀ ਵਿੱਚ ਕਿਤੇ ਵੀ ਔਰਤ ਮੱਛੀ ਵਿਕ੍ਰੇਤਾਵਾਂ ਦੀ ਪੂੰਜੀ ਨਾਲ਼ ਜੁੜੀ ਅਤੇ ਹੋਰ ਵਿੱਤੀ ਲੋੜਾਂ ‘ਤੇ ਧਿਆਨ ਨਹੀਂ ਦਿੱਤਾ ਗਿਆ ਹੈ। ਦੂਸਰੇ ਪਾਸੇ, ਪੁਰਖਾਂ ਦਰਮਿਆਨ ਵੱਧਦੀ ਬੇਰੁਜ਼ਗਾਰੀ ਕਾਰਨ, ਗ਼ੈਰ-ਮਛੇਰਾ ਭਾਈਚਾਰੇ ਦੀਆਂ ਔਰਤਾਂ ਨੇ ਵੀ ਮੱਛੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਭ ਕਾਰਨ ਮੱਛੀਆਂ ਅਤੇ ਆਵਾਜਾਈ ਦੀ ਲਾਗਤ ਵੱਧ ਗਈ ਹੈ ਅਤੇ ਆਮਦਨੀ ਘੱਟ ਹੋ ਗਈ ਹੈ। ਪਹਿਲਾਂ ਜਿੱਥੇ ਉਨ੍ਹਾਂ ਦੀ ਦਿਹਾੜੀ ਦੀ ਕਮਾਈ 200-300 ਰੁਪਏ ਹੋ ਜਾਂਦੀ ਸੀ, ਹੁਣ ਘੱਟ ਕੇ 100 ਰੁਪਏ ਹੋ ਗਈ ਹੈ ਅਤੇ ਕਦੇ-ਕਦੇ ਤਾਂ ਉਨ੍ਹਾਂ ਦੀ ਇਸ ਤੋਂ ਵੀ ਘੱਟ ਕਮਾਈ ਹੁੰਦੀ ਹੈ।

ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ਼ ਭਰੀ ਹੈ, ਫਿਰ ਵੀ ਦਿਨਾਂ ਦੇ ਬੀਤਣ ਨਾਲ਼ ਉਨ੍ਹਾਂ ਦੇ ਸੰਘਰਸ਼ ਜਾਰੀ ਹਨ, ਬੰਦਰਗਾਹਾਂ ‘ਤੇ ਜਾਣ ਲਈ ਸਵੇਰੇ ਉੱਠਣਾ ਜਾਰੀ ਹੈ, ਮੱਛੀਆਂ ਖ਼ਰੀਦਣੀਆਂ ਜਾਰੀ ਹਨ, ਗਾਲ਼੍ਹਾਂ ਸੁਣਨੀਆਂ ਜਾਰੀ ਹਨ ਅਤੇ ਮੱਛੀਆਂ ਵੇਚਣ ਲਈ ਹਰ ਹੀਲਾ ਜਾਰੀ ਹੈ।

ਵੀਡਿਓ ਦੇਖੋ: ਵਨਾਗਿਰੀ: 'ਮੈਂ ਮੱਛੀ ਵੇਚਣ ਨਹੀਂ ਜਾ ਸਕੀ'

ਤਰਜਮਾ: ਕਮਲਜੀਤ ਕੌਰ

Nitya Rao

नित्या राव नॉरविक, इंग्लंड येथील युनिवर्सिटी ऑफ ईस्ट आंग्लिया येथे लिंगभाव व विकास विषयाच्या प्राध्यापक आहेत. स्त्रियांचे हक्क, रोजगार आणि शिक्षण क्षेत्रात गेली तीस वर्षे त्या संशोधन, शिक्षण आणि समर्थनाचे कार्य करत आहेत.

यांचे इतर लिखाण Nitya Rao
Alessandra Silver

अलेसांड्रा सिल्वर ऑरोविलस्थित चित्रपटकर्ती आहेत. इटलीत जन्मलेल्या अलेसांड्रा यांचे आफ्रिकेतील चित्रपट आणि छायाचित्रण यासाठी त्यांना अनेक पुरस्कार मिळाले आहेत.

यांचे इतर लिखाण Alessandra Silver
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur