ਓਡੋ ਜਾਮ ਅਤੇ ਹੋਥਲ ਪਦਮਨੀ ਦੀ ਪ੍ਰੇਮ ਕਹਾਣੀ ਅਜੇ ਵੀ ਕੱਛ ਅਤੇ ਸੌਰਾਸ਼ਟਰ ਦੇ ਖੇਤਰਾਂ ਵਿੱਚ ਬਹੁਤ ਮਸ਼ਹੂਰ ਹੈ, ਜਿੱਥੇ ਇਹ ਹੋਰ ਲੋਕ ਕਹਾਣੀਆਂ ਵਾਂਗ ਪੀੜ੍ਹੀ ਦਰ ਪੀੜ੍ਹੀ ਘੁੰਮਦੀ ਜਾ ਰਹੀ ਹੈ। ਇਸ ਕਹਾਣੀ ਦੇ ਬਹੁਤ ਸਾਰੇ ਛੋਟੇ ਅਤੇ ਵੱਡੇ ਬਦਲੇ ਹੋਏ ਵੇਰਵੇ ਹਨ, ਜੋ ਵੱਖ-ਵੱਖ ਸਮੇਂ ਅਤੇ ਭੂਗੋਲਿਕ ਖੇਤਰਾਂ ਦੇ ਦੁਆਲ਼ੇ ਘੁੰਮਦੇ ਹਨ। ਕੁਝ ਵਿੱਚ, ਉਨ੍ਹਾਂ ਦਾ ਵੰਸ਼ ਵੱਖਰਾ ਹੁੰਦਾ ਹੈ। ਕਿਤੇ ਓਡੋ ਜਾਂ ਤਾਂ ਕਬੀਲੇ ਦਾ ਇੱਕ ਬਹਾਦਰ ਨੇਤਾ ਹੁੰਦਾ ਹੈ, ਜਾਂ ਕਿਓਰ ਦਾ ਇੱਕ ਖੱਤਰੀ ਯੋਧਾ ਅਤੇ ਹੋਥਲ ਇੱਕ ਕਬੀਲੇ ਦੀ ਅਗਵਾਈ ਕਰਨ ਵਾਲ਼ੀ ਇੱਕ ਬਹਾਦਰ ਔਰਤ ਹੈ; ਇਸ ਲਈ ਕਈ ਸੰਸਕਰਣਾਂ ਵਿੱਚ ਉਹ ਇੱਕ ਸਰਾਪ ਦੇ ਕਾਰਨ ਧਰਤੀ 'ਤੇ ਰਹਿਣ ਵਾਲ਼ੀ ਸਵਰਗ ਦੀ ਸੁੰਦਰੀ ਮੰਨੀ ਜਾਂਦੀ ਹੈ।

ਭਾਬੀ ਮੀਨਾਵਤੀ ਨਾਲ਼ ਸਰੀਰਕ ਸਬੰਧ ਬਣਾਉਣ ਸੱਦੇ ਨੂੰ ਰੱਦ ਕਰਨ ਤੋਂ ਬਾਅਦ, ਓਡੋ ਜਾਮ ਨੂੰ ਇਸ ਦੇ ਨਤੀਜੇ ਵਜੋਂ ਦੇਸ਼ ਨਿਕਾਲਾ ਦਿੱਤਾ ਗਿਆ। ਫਿਰ ਉਹ ਪਿਰਾਨਾ ਪਾਟਣ ਵਿੱਚ ਆਪਣੀ ਮਾਂ ਦੇ ਰਿਸ਼ਤੇਦਾਰ ਵਿਸ਼ਾਲਦੇਵ ਨਾਲ਼ ਰਹਿੰਦਾ ਹੈ, ਜਿਸ ਦੇ ਊਠਾਂ ਨੂੰ ਸਿੰਧ ਦੇ ਨਗਰ-ਸਮੋਈ ਦੇ ਮੁਖੀ ਬੰਭਨੀਆ ਨੇ ਲੁੱਟਿਆ ਹੈ। ਓਡੋ ਨੇ ਲੁੱਟੇ ਗਏ ਊਠਾਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ।

ਹੋਥਲ ਪਦਮਨੀ, ਜੋ ਇੱਕ ਪਸ਼ੂ ਪਾਲਕ ਕਬੀਲੇ ਵਿੱਚ ਵੱਡੀ ਹੋਈ ਸੀ, ਦੀ ਬੰਭਾਨੀਆ ਨਾਲ਼ ਆਪਣੀ ਦੁਸ਼ਮਣੀ ਹੈ, ਜਿਸ ਨੇ ਹੋਥਲ ਦੇ ਪਿਤਾ ਦੇ ਰਾਜ ਨੂੰ ਤਬਾਹ ਕਰ ਦਿੱਤਾ ਅਤੇ ਉਸਦੇ ਪਸ਼ੂ ਵੀ ਚੋਰੀ ਕਰ ਲਏ। ਹੋਥਲ ਨੇ ਆਪਣੇ ਮਰ ਰਹੇ ਪਿਤਾ ਨੂੰ ਬੇਇੱਜ਼ਤੀ ਦਾ ਬਦਲਾ ਲੈਣ ਦਾ ਵਾਅਦਾ ਦਿੱਤਾ। ਇਸ ਵਾਅਦੇ ਨੂੰ ਪੂਰਾ ਕਰਨ ਲਈ, ਜਦੋਂ ਹੋਥਲ, ਓਡੋ ਜਾਮ ਨੂੰ ਮਿਲ਼ਦੀ ਹੈ ਤਾਂ ਉਹਨੇ ਪੁਰਸ਼ ਯੋਧੇ ''ਹੋਥੋ'' ਦਾ ਭੇਸ ਵਟਾਇਆ ਹੁੰਦਾ ਹੈ। ਜਿਸ ਨੂੰ ਕੁਝ ਕਹਾਣੀਆਂ ਵਿੱਚ "ਹੋਥੋ" ਅਤੇ ਕੁਝ ਕਹਾਣੀਆਂ ਵਿੱਚ "ਏਕਲਮਲ" ਵਜੋਂ ਜਾਣਿਆ ਜਾਂਦਾ ਹੈ। ਓਡੋ ਜਾਮ ਉਸ ਨੂੰ ਇੱਕ ਬਹਾਦਰ ਜਵਾਨ ਸਿਪਾਹੀ ਮੰਨਦਾ ਹੈ ਅਤੇ ਉਸ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ। ਆਪਣੇ ਉਦੇਸ਼ ਨਾਲ ਜੁੜੇ ਹੋਏ, ਓਡੋ ਜਾਮ ਅਤੇ ਹੋਥਲ ਇੱਕ ਪਲ ਵਿੱਚ ਇੱਕ ਦੂਜੇ ਨਾਲ ਮਿਲ਼ ਜਾਂਦੇ ਹਨ ਅਤੇ ਇਕੱਠਿਆਂ ਬੰਭਨੀਆ ਦੇ ਆਦਮੀਆਂ ਨਾਲ਼ ਲੜਦੇ ਅਤੇ ਊਠ ਨਾਲ਼ ਵਾਪਸ ਆ ਜਾਂਦੇ ਹਨ।

ਨਗਰ-ਸਮੋਈ ਤੋਂ ਵਾਪਸ ਆ ਕੇ, ਉਹ ਵੱਖ ਹੋ ਜਾਂਦੇ ਹਨ, ਓਡੋ ਪੀਰਾਨਾ ਪਾਟਣ ਅਤੇ ਹੋਥੋ ਕਨਾਰਾ ਪਹਾੜ ਲਈ ਰਵਾਨਾ ਹੁੰਦੇ ਹਨ। ਕੁਝ ਦਿਨਾਂ ਬਾਅਦ, ਹੋਥੋ ਨੂੰ ਭੁੱਲਣ ਵਿੱਚ ਅਸਮਰੱਥ, ਓਡੋ ਜਾਮ ਆਪਣੇ ਦੋਸਤ ਦੀ ਭਾਲ਼ ਵਿੱਚ ਜਾਣ ਦਾ ਫੈਸਲਾ ਕਰਦਾ ਹੈ। ਰਸਤੇ ਵਿੱਚ ਉਹ ਝੀਲ਼ ਦੇ ਨੇੜੇ ਬਹਾਦਰ ਸਿਪਾਹੀ ਦੇ ਕੱਪੜੇ ਅਤੇ ਉਸਦੇ ਘੋੜੇ ਨੂੰ ਵੇਖਦਾ ਹੈ ਅਤੇ ਫਿਰ ਜਦੋਂ ਉਹ ਹੋਥਲ ਨੂੰ ਪਾਣੀ ਵਿੱਚ ਨਹਾਉਂਦਾ ਵੇਖਦਾ ਹੈ ਤਾਂ ਉਸਨੂੰ ਹੋਥਲ ਦੀ ਅਸਲ ਪਛਾਣ ਹੁੰਦੀ ਹੈ।

ਪਿਆਰ 'ਚ ਜ਼ਖਮੀ ਹੋਏ ਓਡੋ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ। ਹੋਥਲ ਵੀ ਆਪਣੇ ਪਿਆਰ ਨੂੰ ਕਬੂਲ ਕਰਦੀ ਹੈ, ਪਰ ਉਹ ਵਿਆਹ ਲਈ ਇੱਕ ਸ਼ਰਤ ਰੱਖਦੀ ਹੈ ਕਿ ਉਹ ਸਿਰਫ਼ ਤਾਂ ਹੀ ਓਡੋ ਨਾਲ਼ ਵਿਆਹ ਕਰੇਗੀ ਜੇ ਉਹ ਹੋਥਲ ਦੀ ਪਛਾਣ ਗੁਪਤ ਰੱਖੇਗਾ। ਉਹ ਵਿਆਹ ਕਰਵਾਉਂਦੇ ਹਨ ਅਤੇ ਉਨ੍ਹਾਂ ਦੇ ਦੋ ਬਹਾਦਰ ਮੁੰਡੇ ਪੈਦਾ ਹੁੰਦੇ ਹਨ। ਸਾਲਾਂ ਬਾਅਦ, ਦੋਸਤਾਂ ਦੀ ਸੰਗਤ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਜਾਂ (ਕਈ ਸੰਸਕਰਣਾਂ ਵਿੱਚ ਇਹੀ ਹਵਾਲਾ ਹੈ) ਜਨਤਕ ਮੀਟਿੰਗ ਵਿੱਚ, ਓਡੋ ਨੇ ਹੋਥਲ ਦੀ ਪਛਾਣ ਦਾ ਖੁਲਾਸਾ ਕੀਤਾ ਅਤੇ ਆਪਣੇ ਛੋਟੇ ਬੱਚਿਆਂ ਦੀ ਅਸਾਧਾਰਨ ਬਹਾਦਰ ਸ਼ਖਸੀਅਤ ਦੀ ਵੀ ਫੜ੍ਹ ਮਾਰੀ। ਇੰਝ ਹੋਥਲ ਓਡੋ ਨੂੰ ਛੱਡ ਗਈ।

ਇੱਥੇ ਪੇਸ਼ ਕੀਤਾ ਗਿਆ ਗੀਤ ਭਦਰੇਸਰ ਦੇ ਜੁਮਾ ਵਾਘੇਰ ਦੀ ਆਵਾਜ਼ ਵਿੱਚ ਗਾਇਆ ਗਿਆ ਹੈ, ਜੋ ਓਡੋ ਜਾਮ ਦੇ ਜੀਵਨ ਵਿੱਚ ਬਿਰਹਾ ਦੇ ਇਸ ਪਲ ਦੀ ਕਹਾਣੀ ਪੇਸ਼ ਕਰਦਾ ਹੈ। ਓਡੋ ਜਾਮ ਉਦਾਸ ਹੈ ਅਤੇ ਹੰਝੂ ਵਹਾਉਂਦਾ ਹੈ ਅਤੇ ਇਸ ਪ੍ਰੇਮੀ ਦੇ ਦੁੱਖ ਤੇ ਕਿਰਦੇ ਹੰਝੂਆਂ ਨਾਲ਼ ਹਜਾਸਰ ਦੀ ਝੀਲ ਨੱਕੋਨੱਕ ਭਰ ਜਾਂਦੀ ਹੈ। ਗੀਤ ਵਿੱਚ ਹੋਥਲ ਪਦਮਨੀ ਨੂੰ ਸ਼ਾਹੀ ਆਰਾਮ ਅਤੇ ਪ੍ਰਾਹੁਣਚਾਰੀ ਦੇ ਵਾਅਦਿਆਂ ਨਾਲ਼ ਵਾਪਸ ਆਉਣ ਲਈ ਬੇਨਤੀਆਂ ਕੀਤੀਆਂ ਗਈਆਂ ਹਨ।

ਭਦਰੇਸਰ ਦੇ ਜੁਮਾ ਵਾਘੇਰ ਦੁਆਰਾ ਗਾਇਆ ਲੋਕ ਗੀਤ ਸੁਣੋ

કચ્છી

ચકાસર જી પાર મથે ઢોલીડા ધ્રૂસકે (2)
એ ફુલડેં ફોરૂં છડેયોં ઓઢાજામ હાજાસર હૂબકે (2)
ઉતારા ડેસૂ ઓરડા પદમણી (2)
એ ડેસૂ તને મેડીએના મોલ......ઓઢાજામ.
ચકાસર જી પાર મથે ઢોલીડા ધ્રૂસકે
ફુલડેં ફોરૂં છડેયોં ઓઢાજામ હાજાસર હૂબકે
ભોજન ડેસૂ લાડવા પદમણી (2)
એ ડેસૂ તને સીરો,સકર,સેવ.....ઓઢાજામ.
હાજાસર જી પાર મથે ઢોલીડા ધ્રૂસકે
ફુલડેં ફોરૂં છડેયોં ઓઢાજામ હાજાસર હૂબકે
નાવણ ડેસૂ કુંઢીયું પદમણી (2)
એ ડેસૂ તને નદીએના નીર..... ઓઢાજામ
હાજાસર જી પાર મથે ઢોલીડા ધ્રૂસકે
ફુલડેં ફોરૂં છડયોં ઓઢાજામ હાજાસર હૂબકે
ડાતણ ડેસૂ ડાડમી પદમણી (2)
ડેસૂ તને કણીયેલ કામ..... ઓઢાજામ
હાજાસર જી પાર મથે ઢોલીડા ધ્રૂસકે (2)
ફુલડેં ફોરૂં છડ્યોં ઓઢાજામ હાજાસર હૂબકે.

ਪੰਜਾਬੀ

ਚਕਾਸਰ ਝੀਲ਼ ਕੰਢੇ ਢੋਲਚੀ ਪਏ ਵਿਰਾਗ ਕਰਨ,
ਰੋਣ ਤੇ ਕੁਰਲਾਉਣ (2)
ਫੁੱਲਾਂ ਨੇ ਮਹਿਕਣਾ ਛੱਡ ਦਿੱਤਾ, ਮਹਿਕਾਂ ਕਿਤੇ ਦੂਰ ਚਲੀਆਂ ਗਈਆਂ,
ਤੇ ਓਡੋ ਜਾਮ ਦੇ ਦੁੱਖਾਂ ਵਾਂਗਰ ਝੀਲ਼ ਨੱਕੋਨੱਕ ਹੋ ਰਹੀ। (2)
ਤੈਨੂੰ ਰਹਿਣ ਨੂੰ ਵੱਡੇ ਕਮਰੇ ਦਿਆਂਗੇ, ਪਦਮਿਨੀ (2)
ਉੱਚੇ ਮਹਿਲ ਦਿਆਂਗੇ,
ਓਡੋ ਜਾਮ ਦੇ ਦੁੱਖਾਂ ਵਾਂਗਰ ਹਜਾਸਰ ਝੀਲ਼ ਨੱਕੋਨੱਕ ਹੋ ਰਹੀ
ਹਜਾਸਰ ਝੀਲ਼ ਕੰਢੇ ਢੋਲਚੀ ਪਏ ਵਿਰਾਗ ਕਰਨ,
ਰੋਣ ਤੇ ਕੁਰਲਾਉਣ।
ਫੁੱਲਾਂ ਨੇ ਮਹਿਕਣਾ ਛੱਡ ਦਿੱਤਾ, ਮਹਿਕਾਂ ਕਿਤੇ ਦੂਰ ਚਲੀਆਂ ਗਈਆਂ,
ਓਡੋ ਜਾਮ ਦੇ ਦੁੱਖਾਂ ਵਾਂਗਰ ਹਜਾਸਰ ਝੀਲ਼ ਨੱਕੋਨੱਕ ਹੋ ਰਹੀ
ਨਹਾਉਣ ਨੂੰ ਛੋਟਾ ਤਲਾਅ, ਪਦਮਿਨੀ (2)
ਨਦੀਆਂ ਦਾ ਪਾਣੀ ਦਿਆਂਗੇ...
ਹਜਾਸਰ ਝੀਲ਼ ਕੰਢੇ ਢੋਲਚੀ ਪਏ ਵਿਰਾਗ ਕਰਨ,
ਰੋਣ ਤੇ ਕੁਰਲਾਉਣ।
ਫੁੱਲਾਂ ਨੇ ਮਹਿਕਣਾ ਛੱਡ ਦਿੱਤਾ, ਮਹਿਕਾਂ ਕਿਤੇ ਦੂਰ ਚਲੀਆਂ ਗਈਆਂ,
ਓਡੋ ਜਾਮ ਦੇ ਦੁੱਖਾਂ ਵਾਂਗਰ ਹਜਾਸਰ ਝੀਲ਼ ਨੱਕੋਨੱਕ ਹੋ ਰਹੀ
ਦੰਦ ਸਾਫ਼ ਕਰਨ ਨੂੰ ਅਨਾਰ ਦੀ ਦਾਤਣ ਦਿਆਂਗੇ (2)
ਕਨੇਰ ਜਿਹਾ ਮੁਲਾਇਮ ਦਾਤਣ ਦਿਆਂਗੇ।
ਹਜਾਸਰ ਝੀਲ਼ ਕੰਢੇ ਢੋਲਚੀ ਪਏ ਵਿਰਾਗ ਕਰਨ,
ਰੋਣ ਤੇ ਕੁਰਲਾਉਣ (2)
ਫੁੱਲਾਂ ਨੇ ਮਹਿਕਣਾ ਛੱਡ ਦਿੱਤਾ, ਮਹਿਕਾਂ ਕਿਤੇ ਦੂਰ ਚਲੀਆਂ ਗਈਆਂ,
ਤੇ ਓਡੋ ਜਾਮ ਦੇ ਦੁੱਖਾਂ ਵਾਂਗਰ ਝੀਲ਼ ਨੱਕੋਨੱਕ ਹੋ ਰਹੀ।

PHOTO • Priyanka Borar

ਗੀਤ ਦੀ ਕਿਸਮ : ਰਵਾਇਤੀ ਲੋਕ ਗੀਤ

ਸਮੂਹ : ਪ੍ਰੇਮ ਤੇ ਤਾਂਘ ਦੇ ਗੀਤ

ਗੀਤ : 10

ਗੀਤ ਦਾ ਸਿਰਲੇਖ : ਚਕਾਸਾਜੀ ਪਾਰ ਮਥੇ ਢੋਲੀਦਾ ਧਰੂਸਕੇ

ਰਚੇਤਾ : ਦੇਵਲ ਮਹਿਤਾ

ਗਾਇਕ : ਜੁਮਾ ਵਾਘੇਰ ਮੁੰਦਰਾ ਤਾਲੁਕਾ ਦੇ ਭਾਦਰੇਸਰ ਪਿੰਡ ਦੇ ਵਾਸੀ

ਵਰਤੀਂਦੇ ਸਾਜ : ਢੋਲ਼, ਹਰਮੋਨੀਅਮ, ਬੈਂਜੋ

ਰਿਕਾਰਡਿੰਗ ਦਾ ਵਰ੍ਹਾ : 2012, ਕੇਐੱਮਵੀਐੱਸ ਸਟੂਡੀਓ

ਲੋਕ ਭਾਈਚਾਰੇ ਦੁਆਰਾ ਚਲਾਏ ਜਾ ਰਹੇ ਰੇਡੀਓ ਸੁਰਵਾਨੀ ਦੁਆਰਾ ਰਿਕਾਰਡ ਕੀਤੇ ਗਏ ਇਹ 341 ਗੀਤ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਦੀ ਮਦਦ ਨਾਲ਼ ਪਾਰੀ ਵਿੱਚ ਆਏ ਹਨ। ਇਨ੍ਹਾਂ ਗੀਤਾਂ ਤੱਕ ਪਹੁੰਚਣ ਲਈ ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ ਦੇ ਪੇਜ ਤੇ ਆਉਂਦੇ ਰਿਹਾ ਕਰੋ

ਇਸ ਪੇਸ਼ਕਾਰੀ ਵਿੱਚ ਸਹਿਯੋਗ ਦੇਣ ਲਈ ਪਾਰੀ ਪ੍ਰੀਤੀ ਸੋਨੀ , ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ , ਕੇਐੱਮਵੀਐੱਸ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਅਤੇ ਗੁਜਰਾਤੀ ਅਨੁਵਾਦ ਵਿੱਚ ਉਨ੍ਹਾਂ ਦੀ ਅਨਮੋਲ ਮਦਦ ਲਈ ਭਾਰਤੀਬੇਨ ਗੋਰ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ।

ਤਰਜਮਾ: ਕਮਲਜੀਤ ਕੌਰ

Text : Pratishtha Pandya

प्रतिष्ठा पांड्या पारीमध्ये वरिष्ठ संपादक असून त्या पारीवरील सर्जक लेखन विभागाचं काम पाहतात. त्या पारीभाषासोबत गुजराती भाषेत अनुवाद आणि संपादनाचं कामही करतात. त्या गुजराती आणि इंग्रजी कवयीत्री असून त्यांचं बरंच साहित्य प्रकाशित झालं आहे.

यांचे इतर लिखाण Pratishtha Pandya
Illustration : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

यांचे इतर लिखाण Priyanka Borar
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur