ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਇੱਕ ਆਜੜੀ ਤੇ ਕਿਸਾਨ ਛੇਰਿੰਗ ਅੰਗਦੁਈ ਦੱਸਦੇ ਹਨ,''ਕਰੀਬ 30 ਸਾਲ ਪਹਿਲਾਂ ਸਪੀਤੀ ਵਿਖੇ ਬੜੀ ਬਰਫ਼ਬਾਰੀ ਹੋਇਆ ਕਰਦੀ ਸੀ। ਇਹ ਇਲਾਕਾ ਪਹਿਲਾਂ ਜ਼ਿਆਦਾ ਹਰਿਆ-ਭਰਿਆ ਸੀ ਤੇ ਘਾਹ ਵੀ ਕਾਫ਼ੀ ਮਾਤਰਾ ਵਿੱਚ ਉਪਲਬਧ ਸੀ।''

43 ਸਾਲਾ ਆਜੜੀ ਛੇਰਿੰਗ ਵਿਖੇ ਰਹਿੰਦੇ ਹਨ, ਇਹ ਪਿੰਡ ਸਮੁੰਦਰ-ਤਲ ਤੋਂ 14,500 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਤੇ ਇੱਥੇ 158 ਲੋਕ (ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ) ਰਹਿੰਦੇ ਹਨ। ਉਨ੍ਹਾਂ ਵਿੱਚੋਂ ਬਹੁਤੇਰੇ ਭੋਟ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਸਥਾਨਕ ਲੋਕਾਂ ਦੀ ਇੱਕ ਵੱਡੀ ਅਬਾਦੀ ਖੇਤੀ, ਪਸ਼ੂ-ਪਾਲਣ ਤੇ ਸਪੀਤੀ ਵਿੱਚ ਆਉਣ ਵਾਲ਼ੇ ਸੈਲਾਨੀਆਂ ਤੋਂ ਆਪਣੀ ਰੋਜ਼ੀਰੋਟੀ ਕਮਾਉਂਦੀ ਹੈ।

2021 ਦੇ ਜੁਲਾਈ ਦੇ ਅੰਤ ਵਿੱਚ ਅਸੀਂ ਛੇਰਿੰਗ ਤੇ ਲੰਗਜ਼ਾ ਦੇ ਕੁਝ ਹੋਰ ਆਜੜੀਆਂ ਨੂੰ ਮਿਲ਼ੇ ਸਾਂ। ਉਹ ਸਾਰੇ ਆਪਣੀਆਂ ਭੇਡਾਂ, ਬੱਕਰੀਆਂ ਤੇ ਹੋਰ ਡੰਗਰਾਂ ਦੀ ਸਾਂਭ-ਸੰਭਾਲ਼ ਵਿੱਚ ਰੁੱਝੇ ਸਨ। ਉਨ੍ਹਾਂ ਨੇ ਸਾਨੂੰ ਆਪਣੀਆਂ ਦੂਰ-ਦੁਰਾਡੇ ਦੀਆਂ ਯਾਤਰਾਵਾਂ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਡੰਗਰਾਂ ਲਈ ਚਰਾਂਦਾਂ ਦੀ ਭਾਲ਼ ਵਿੱਚ ਕਰਨੀਆਂ ਪੈਂਦੀਆਂ ਹਨ।

ਛੇਰਿੰਗ ਕਹਿੰਦੇ ਹਨ,''ਹੁਣ ਇੱਥੇ ਪਹਾੜਾਂ 'ਤੇ ਪਹਿਲਾਂ ਵਾਂਗਰ ਬਰਫ਼ਬਾਰੀ ਨਹੀਂ ਹੁੰਦੀ। ਮੀਂਹ ਵੀ ਘੱਟ ਪੈਂਦਾ ਹੈ। ਇਸੇ ਲਈ, ਹੁਣ ਵੱਧ ਘਾਹ ਨਹੀਂ ਉੱਗਦਾ। ਇਹੀ ਕਾਰਨ ਹੈ ਕਿ ਸਾਨੂੰ ਆਪਣੇ ਡੰਗਰਾਂ ਨੂੰ ਘਾਹ ਚਰਾਉਣ ਲਈ, ਹੁਣ ਬਹੁਤੀਆਂ ਉੱਚੀਆਂ ਥਾਵਾਂ ਵੱਲ ਲੈ ਜਾਣਾ ਪੈਂਦਾ ਹੈ।''

ਵੀਡਿਓ ਦੇਖੋ: ਘਾਹ ਦੀ ਤਲਾਸ਼ ਵਿੱਚ

ਸਪੀਤੀ, ਹਿਮਾਚਲ ਪ੍ਰਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪੈਂਦਾ ਹੈ, ਇਹ ਇਲਾਕਾ ਬਹੁਤ ਹੀ ਉੱਚੀਆਂ ਘਾਟੀਆਂ ਤੇ ਕਈ ਨਦੀਆਂ ਦਾ ਘਰ ਹੈ। ਇਸ ਇਲਾਕੇ ਦਾ ਵਾਤਾਵਰਣ ਠੰਡੇ ਰੇਗਿਸਤਾਨ ਜਿਹਾ ਹੈ, ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸੈਲਾਨੀਆਂ ਨੂੰ ਕਾਫ਼ੀ ਆਕਰਸ਼ਤ ਕਰਦਾ ਹੈ। ਖ਼ਾਸ ਕਰਕੇ ਗਰਮੀਆਂ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ। ਸੈਲਾਨੀ ਇੱਥੇ ਮਿਲਕੀ ਵੇਅ ਅਕਾਸ਼ਗੰਗਾ ਦੇਖਣ ਦੇ ਇਰਾਦੇ ਨਾਲ਼ ਵੀ ਆਉਂਦੇ ਹਨ, ਜੋ ਰਾਤ ਵੇਲ਼ੇ ਅਕਾਸ਼ ਵਿੱਚ ਬੜੀ ਸਾਫ਼ ਤੇ ਸਪੱਸ਼ਟ ਦਿਖਾਈ ਪੈਂਦੀ ਹੈ।

ਇਸ ਫ਼ਿਲਮ ਵਿੱਚ ਦਿਖਾਈ ਗਈ ਆਜੜੀ ਦੀ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਅਨਿਯਮਤ ਢੰਗ ਨਾਲ਼ ਹੋਣ ਵਾਲ਼ੀ ਬਰਫ਼ਬਾਰੀ ਕਿੰਝ ਛੇਰਿੰਗ ਤੇ ਇੱਥੋਂ ਦੇ ਬਾਕੀ ਆਜੜੀਆਂ ਦੇ ਜੀਵਨ ਤੇ ਰੋਜ਼ੀਰੋਟੀ 'ਤੇ ਅਸਰ ਪਾ ਰਹੀ ਹੈ।

''ਅਸੀਂ (ਪਿੰਡ-ਵਾਸੀ) ਆਉਣ ਵਾਲ਼ੇ ਸੰਕਟ ਦਾ ਅਨੁਮਾਨ ਲਾ ਲਾ ਕੇ ਇਹੀ ਸੋਚਦੇ ਰਹਿੰਦੇ ਹਾਂ ਕਿ ਇੱਕ ਦਿਨ ਸਾਡੀਆਂ ਭੇਡ-ਬੱਕਰੀਆਂ ਖ਼ਤਮ ਹੋ ਜਾਣਗੀਆਂ, ਕਿਉਂਕਿ ਜ਼ਿਆਦਾ ਘਾਹ ਤਾਂ ਰਿਹਾ ਹੀ ਨਹੀਂ। ਅਸੀਂ ਘਾਹ ਕਿੱਥੋਂ ਲੱਭਾਂਗੇ?'' ਉਹ ਸਵਾਲ ਪੁੱਛਦੇ ਹਨ ਤੇ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ 'ਤੇ ਉੱਭਰ ਆਉਂਦੀਆਂ ਹਨ।

Langza village is situated at an altitude of 14,500 ft above sea level in Lahaul-Spiti district of Himachal Pradesh. There are about 32 households in the village and 91 per cent of the people here belong to the Bhot community, listed as scheduled tribe in the state
PHOTO • Naveen Macro

ਲੰਗਜ਼ਾ ਪਿੰਡ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਸਮੁੰਦਰ-ਤਲ ਤੋਂ 14,500 ਫੁੱਟ ਦੀ ਉੱਚਾਈ 'ਤੇ ਵੱਸਿਆ ਹੋਇਆ ਹੈ। ਇਸ ਪਿੰਡ ਵਿੱਚ ਕਰੀਬ 32 ਪਰਿਵਾਰ ਰਹਿੰਦੇ ਹਨ ਤੇ ਕੁੱਲ ਵਸੋਂ ਦੇ 91 ਫ਼ੀਸਦ ਲੋਕ ਭੋਟ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਜੋ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ

All livestock in the village are gathered together to leave with Chhering and others to graze in the mountains
PHOTO • Naveen Macro

ਪਿੰਡ ਦੇ ਸਾਰੇ ਡੰਗਰ, ਛੇਰਿੰਗ ਦੇ ਹੋਰ ਆਜੜੀਆਂ ਦੇ ਨਾਲ਼ ਪਹਾੜਾਂ ਦੀਆਂ ਢਲਾਣਾਂ 'ਤੇ ਘਾਹ ਚਰਨ ਲਈ ਜਮ੍ਹਾ ਹੋਏ ਹਨ

Chhering’s daughter Tanzin Lucky sometimes travels with the animals. “Lack of water causes the earth to dry and crack over time,” said Chhering
PHOTO • Sanskriti Talwar

ਕਦੇ-ਕਦੇ ਛੇਰਿੰਗ ਦੀ ਧੀ ਤੇਨਜ਼ਿਨ ਲੱਕੀ ਵੀ ਡੰਗਰਾਂ ਲਈ ਘਾਹ ਦੀ ਭਾਲ਼ ਵੇਲ਼ੇ ਆਉਂਦੀ ਹਨ। ਛੇਰਿੰਗ ਕਹਿੰਦੇ ਹਨ,'ਪਾਣੀ ਦੀ ਘਾਟ ਕਾਰਨ ਧਰਤੀ ਸੁੱਕ ਜਾਂਦੀ ਹੈ ਤੇ ਤ੍ਰੇੜਾਂ ਪੈ ਜਾਂਦੀਆਂ ਹਨ'

The village sheep, goats, cattle and donkeys moving towards high altitude areas in search of grazing grounds
PHOTO • Naveen Macro

ਪਿੰਡ ਦੀਆਂ ਭੇਡਾਂ, ਬੱਕਰੀਆਂ, ਗਧੇ ਤੇ ਹੋਰ ਡੰਗਰ ਚਰਾਂਦਾਂ ਦੀ ਭਾਲ਼ ਵਿੱਚ ਉੱਚੀਆਂ ਪਹਾੜੀ ਥਾਵਾਂ ਵੱਲ ਵੱਧ ਰਹੇ ਹਨ

Chhering Angdui and other herders waiting for all the animals to gather to take them for grazing to higher pastures
PHOTO • Naveen Macro

ਛੇਰਿੰਗ ਅੰਗਦੁਈ ਤੇ ਬਾਕੀ ਆਜੜੀ ਸਾਰੇ ਡੰਗਰਾਂ ਦੇ ਇੱਕ ਥਾਵੇਂ ਇਕੱਠਾ ਹੋਣ ਦੀ ਉਡੀਕ ਕਰ ਰਹੇ ਹਨ, ਤਾਂਕਿ ਘਾਹ ਚਰਾਉਣ ਲਈ ਉਨ੍ਹਾਂ ਨੂੰ ਉੱਚੀਆਂ ਚਰਾਂਦਾਂ 'ਤੇ ਲਿਜਾਇਆ ਜਾ ਸਕੇ

Animals from Langza village grazing in the high altitude areas of Himachal Pradesh
PHOTO • Naveen Macro

ਲੰਗਜ਼ਾ ਪਿੰਡ ਦੇ ਡੰਗਰ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਘਾਹ ਚਰ ਰਹੇ ਹਨ

Animals returning to the village in the evening after grazing
PHOTO • Naveen Macro

ਘਾਹ ਚਰਨ ਤੋਂ ਬਾਅਦ ਸ਼ਾਮੀਂ ਪਿੰਡ ਵੱਲ ਮੁੜਦੇ ਡੰਗਰ

Chhering Angdui is a farmer and has two cows and a donkey. He worries that livestock will go extinct in Spiti due to global warming
PHOTO • Naveen Macro

ਛੇਰਿੰਗ ਅੰਗਦੁਈ ਇੱਕ ਕਿਸਾਨ ਹਨ ਤੇ ਉਨ੍ਹਾਂ ਕੋਲ਼ ਦੋ ਗਾਵਾਂ ਤੇ ਇੱਕ ਗਧਾ ਹੈ। ਉਨ੍ਹਾਂ ਨੂੰ ਤੌਖ਼ਲਾ ਹੈ ਕਿ ਆਲਮੀ ਤਪਸ਼ ਕਾਰਨ ਇੱਕ ਦਿਨ ਸਪੀਤੀ ਦੇ ਸਾਰੇ ਡੰਗਰ ਮਰ ਮੁੱਕ ਜਾਣਗੇ

A glimpse of the Milky Way galaxy visible in the clear night skies
PHOTO • Naveen Macro

ਚਾਨਣੀ ਰਾਤ ਵੇਲ਼ੇ ਦਿਖਾਈ ਦਿੰਦੀ ਮਿਲਕੀ ਵੇਅ ਅਕਾਸ਼ਗੰਗਾ

ਤਰਜਮਾ: ਕਮਲਜੀਤ ਕੌਰ

Sanskriti Talwar

संस्कृती तलवार नवी दिल्ली स्थित मुक्त पत्रकार आहे. ती लिंगभावाच्या मुद्द्यांवर वार्तांकन करते.

यांचे इतर लिखाण Sanskriti Talwar
Photographs : Naveen Macro

Naveen Macro is a Delhi-based independent photojournalist and documentary filmmaker and a PARI MMF Fellow for 2023.

यांचे इतर लिखाण Naveen Macro
Text Editor : Vishaka George

विशाखा जॉर्ज बंगळुरुस्थित पत्रकार आहे, तिने रॉयटर्ससोबत व्यापार प्रतिनिधी म्हणून काम केलं आहे. तिने एशियन कॉलेज ऑफ जर्नलिझममधून पदवी प्राप्त केली आहे. ग्रामीण भारताचं, त्यातही स्त्रिया आणि मुलांवर केंद्रित वार्तांकन करण्याची तिची इच्छा आहे.

यांचे इतर लिखाण विशाखा जॉर्ज
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur