ਪੂਰਾ ਮੀਡੀਆ ਢਾਂਚਾ ਤ੍ਰੇੜਾਂ ਨਾਲ਼ ਭਰਿਆ ਪਿਆ ਸੀ। ਉਹ ਹਰ ਰੋਜ਼ ਆਪਣੇ ਧੱਸਦੇ ਜਾਂਦੇ ਸ਼ਹਿਰ ਦੀ ਹਿੱਕ 'ਤੇ ਨਿੱਤ ਨਵੀਆਂ ਤ੍ਰੇੜਾਂ ਦੇ ਉੱਭਰ ਆਉਣ ਬਾਰੇ ਨਵੀਂਆਂ ਕਹਾਣੀਆਂ ਪੜ੍ਹਦੀ ਰਹਿੰਦੀ। ਉਹਦਾ ਸ਼ਹਿਰ ਜੋ ਚਮੋਲੀ ਜ਼ਿਲ੍ਹੇ ਵਿਖੇ ਪੈਣ ਵਾਲ਼ੀ ਪਹਾੜੀ 'ਤੇ ਸਥਿਤ ਹੈ। ਮੀਡੀਆ ਵਾਲ਼ੇ ਤ੍ਰੇੜਾਂ ਦੇਖਣ ਪਿੰਡੀਂ ਥਾਈਂ ਆਉਂਦੇ ਰਹੇ ਤੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ। ਪਿਛਲੇ ਹਫ਼ਤੇ ਉਹਨੇ ਆਪਣਾ ਘਰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਪ੍ਰਸ਼ਾਸਨ ਲੋਕਾਂ ਨੂੰ ਆਪੋ-ਆਪਣੇ ਘਰ ਖਾਲੀ ਕਰਨ ਨੂੰ ਕਹਿ ਰਿਹਾ ਸੀ। ਸ਼ਾਇਦ ਉਹਨੂੰ ਖਿੱਚ ਕੇ ਬਾਹਰ ਕੱਢਣਾ ਪਵੇ। ਪਰ ਉਹ ਡਰੀ ਨਹੀਂ ਸੀ।

ਉਹ ਜਾਣਦੀ ਸੀ ਇਹ ਤ੍ਰੇੜਾਂ ਹੋਰ ਕੁਝ ਨਹੀਂ, ਇੱਕ ਲਾਲਚ ਸੀ ਜਿਹਨੇ ਉਨ੍ਹਾਂ ਦੇ ਪਿੰਡ ਨੂੰ ਹੇਠਾਂ ਤੋਂ ਖੋਖਲਾ ਕਰ ਛੱਡਿਆ ਸੀ। ਵਿਕਾਸ ਦੇ ਨਾਮ 'ਤੇ ਪਹਾੜਾਂ ਦੀ ਹਿੱਕ ਚੀਰਨ ਵਾਲ਼ੇ ਨਵੇਂ ਨਵੇਂ ਪ੍ਰੋਜੈਕਟ ਅਤੇ ਸੜਕਾਂ ਕੋਈ ਪਹਿਲਾ ਹਮਲਾ ਤਾਂ ਨਹੀਂ ਸਨ। ਕੁਝ ਹੋਰ ਵੀ ਸੀ, ਬੜਾ ਡੂੰਘੇਰਾ, ਜਿਹਨੇ ਪੂਰੀ ਦੁਨੀਆ ਨੂੰ ਦਾਅ 'ਤੇ ਲਾ ਛੱਡਿਆ ਸੀ। ਇਹ ਪਾੜ, ਇਹ ਵੰਡ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ। ਜਦੋਂ ਉਨ੍ਹਾਂ ਨੇ ਪਹਾੜੀ ਵੇਲ਼ ਦੇ ਨਾਲ਼ ਲਮਕਦੇ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਕਰਦਿਆਂ ਖ਼ੁਦ ਨੂੰ ਕੁਦਰਤ ਨਾਲ਼ੋਂ, ਧਰਤੀ ਦੇ ਦੇਵਤਿਆਂ ਨਾਲ਼ੋਂ ਉੱਚੇਰਾ ਸਮਝ ਲਿਆ। ਹਾਲਾਂਕਿ ਇਹ ਵੇਲ਼ ਮਹਿਜ ਇੱਕ ਜਾਦੂ ਸੀ। ਉਸ ਮ੍ਰਿਗ-ਤ੍ਰਿਸ਼ਨਾ ਦੀ ਖ਼ੋਜ ਵਾਸਤੇ ਕਿਹਨੂੰ ਦੋਸ਼ੀ ਗਰਦਾਨਿਆ ਜਾਣਾ ਸੀ?

ਪ੍ਰਤਿਸ਼ਠਾ ਪਾਂਡਿਆਂ ਦੀ ਅਵਾਜ਼ ਵਿੱਚ ਅੰਗਰੇਜ਼ੀ ਕਵਿਤਾ ਪਾਠ ਸੁਣੋ

PHOTO • Labani Jangi

ਤ੍ਰੇੜਾਂ

ਇਹ ਕੋਈ ਇੱਕ ਦਿਨ 'ਚ ਨਾ ਵਾਪਰਿਆ।
ਬੜੀਆਂ ਮਹੀਨ, ਤ੍ਰੇੜਾਂ ਲੁਕੀਆਂ
ਰਹੀਆਂ ਨੇ,
ਉਹਦੇ ਚਿੱਟੇ ਹੁੰਦੇ ਵਾਲ਼ਾਂ ਦੀ ਪਹਿਲੀ ਲਟ ਵਾਂਗਰ,
ਜਾਂ ਉਹਦੀ ਅੱਖ ਹੇਠ ਆਉਣ ਵਾਲ਼ੀ ਪਹਿਲੀ ਝੁਰੜੀ ਵਾਂਗਰ।

ਪਿੰਡ ਅਤੇ ਪਹਾੜ, ਜੰਗਲ, ਨਦੀਆਂ
ਵਿਚਾਲ਼ੇ ਛੋਟੇ ਛੋਟੇ ਪਾੜ
ਪਤਾ ਨਹੀਂ ਕਦੋਂ ਤੋਂ ਸਨ
ਦੂਰੋਂ ਦੇਖਿਆਂ ਅਦਿੱਖ ਬਣੇ ਰਹੇ ਜੋ।

ਜਦੋਂ ਮਲ੍ਹਕੜੇ ਜਿਹੇ ਮੁਸਲਸਲ,
ਤ੍ਰੇੜਾਂ ਫ਼ੈਲਣ ਲੱਗੀਆਂ, ਉਹਨੇ ਸੋਚਿਆ,
ਉਹ ਅਜੇ ਵੀ ਉਨ੍ਹਾਂ ਨੂੰ ਠੀਕ ਕਰ ਸਕਦੀ ਏ-
ਇੱਕ ਠੁਮ੍ਹਣੇ-ਨੁਮਾ ਕੰਧ ਖੜ੍ਹੀ ਕਰਕੇ
ਪਤਲਾ ਪਲਸਤਰ ਚੜ੍ਹਾ ਕੇ,
ਜਿਓਂ ਰਿਸ਼ਤੇ ਨੂੰ ਬਚਾਉਣ ਲਈ
ਬੱਚੇ ਜੰਮਦੇ ਜਾਣਾ।

ਪਰ ਫਿਰ ਵੱਡੀਆਂ ਤ੍ਰੇੜਾਂ ਘੂਰਨ ਲੱਗੀਆਂ,
ਉਹਦੇ ਚਿਹਰੇ ਵੱਲ
ਸ਼ੀਸ਼ੇ-ਨੁਮਾ ਕੰਧਾਂ ਵਿੱਚੋਂ ਦੀ ਘੂਰਦੀਆਂ,
ਬੇਸ਼ਰਮ, ਬੇਧੜਕ, ਬੇਰਹਿਮ
ਨਰਸਿਮ੍ਹਾ ਜਿਹੀਆਂ ਅੱਖਾਂ ਨਾਲ਼।

ਉਹ ਉਨ੍ਹਾਂ ਦੇ ਅਕਾਰਾਂ, ਦਿਸ਼ਾਵਾਂ ਨੂੰ ਜਾਣਦੀ ਸੀ-
ਲੇਟਵੀਂਆਂ, ਲੰਬਕਾਰੀ, ਅੱਗੇ ਵੱਧਦੀਆਂ ਹੋਈਆਂ,
ਉਹ ਖ਼ਾਸ ਥਾਵਾਂ ਜਿੱਥੇ ਉਹ ਉੱਭਰੀਆਂ ਸਨ-
ਇੱਟਾਂ ਦੇ ਵਿਚਾਲ਼ਿਓਂ ਰਸਤਾ ਬਣਾਉਂਦੀਆਂ,
ਪਲਾਸਟਰਬੋਰਡ ਤੇ ਕੰਧਾਂ ਤੋਂ ਹੁੰਦੀਆਂ,
ਨੀਂਹਾਂ ਵੱਲੋਂ ਆਉਂਦੀਆਂ ਤੇ ਛੇਤੀ ਹੀ
ਸਿਰਫ ਜੋਸ਼ੀਮਠ ਤੱਕ ਨਾ ਰਹੀਆਂ।
ਉਹਨੇ ਉਨ੍ਹਾਂ ਤ੍ਰੇੜਾਂ ਨੂੰ ਮਹਾਂਮਾਰੀ ਵਾਂਗਰ ਫ਼ੈਲਦੇ ਦੇਖਿਆ,
ਪਹਾੜਾਂ ਤੋਂ ਪਾਰ, ਪੂਰੇ ਰਾਸ਼ਟਰ ਨੂੰ, ਗਲ਼ੀਆਂ ਨੂੰ,
ਉਹਦੇ ਪੈਰਾਂ ਹੇਠਲੀ ਜ਼ਮੀਨ ਨੂੰ,
ਕੁਟਾਪਾ ਚੜ੍ਹੇ ਆਪਣੇ ਅੰਗਾਂ ਨੂੰ, ਆਪਣੀ ਆਤਮਾ ਨੂੰ
ਤਿੜਕਦੇ ਦੇਖਿਆ।

ਹੁਣ ਬੜੀ ਦੇਰ ਹੋ ਗਈ ਸੀ
ਕਿਤੇ ਵੀ ਜਾਣਾ ਮੁਮਕਿਨ ਨਾ ਰਿਹਾ
ਦੇਵਤੇ ਵੀ ਸਮਾਨ ਵਲ੍ਹੇਟ ਚਲੇ ਗਏ।

ਅਰਦਾਸਾਂ ਦਾ ਵੇਲ਼ਾ ਚਲਾ ਗਿਆ
ਬੜੀ ਦੇਰ ਹੋ ਗਈ ਪੁਰਾਣੀਆਂ ਗੱਲਾਂ ਸੁਣਨ ਨੂੰ
ਕੁਝ ਵੀ ਬਚਣ-ਬਚਾਉਣ ਨੂੰ ਬੜੀ ਦੇਰ ਹੋ ਗਈ।
ਉਨ੍ਹਾਂ ਤ੍ਰੇੜਾਂ ਅੰਦਰ ਧੁੱਪ ਭਰਨੀ ਬੇਕਾਰ ਸੀ।
ਪਿਘਲੇ ਸ਼ਾਲੀਗ੍ਰਾਮ ਵਾਂਗਰ,
ਫੁੱਟਦਾ ਜਾਂਦਾ ਹਨ੍ਹੇਰਾ
ਕਿਸੇ ਅਣਜਾਣ ਗੁੱਸੇ, ਡੂੰਘੀ ਨਫ਼ਰਤ ਜਿਹਾ
ਸਾਰਾ ਕੁਝ ਨਿਗ਼ਲਦਾ ਜਾ ਰਿਹਾ ਸੀ।

ਘਾਟੀ ਵਿੱਚ, ਉਹਦੇ ਘਰ ਦੇ ਮਗਰ
ਕਿਹਨੇ ਸ਼ਰਾਪੀਆਂ ਫਲ਼ੀਆਂ ਦੇ ਬੀਜ਼ ਖਿੰਡਾ ਦਿੱਤੇ?
ਉਹਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ।
ਜਾਂ ਫਿਰ ਕੀੜੇ ਪੈ ਗਏ ਵੇਲਾਂ ਨੂੰ
ਤੇ ਇਹਦੀਆਂ ਜੜ੍ਹਾਂ ਜਾ ਪੁੱਜੀਆਂ ਅਸਮਾਨੀਂ?
ਇਸ ਜ਼ਹਿਰੀਲੀ ਵੇਲ਼ ਸਹਾਰੇ ਕਿਹਦਾ ਮਹਲ ਉਸਰ ਸਕਦਾ?
ਜੇ ਕਿਤੇ ਉਹ ਉਸ ਸ਼ੈਤਾਨ ਨੂੰ ਮਿਲ਼ੀ ਵੀ ਹੁੰਦੀ
ਤਾਂ ਕੀ ਪਛਾਣ ਸਕਦੀ ਸੀ?
ਕੀ ਉਹਦੀਆਂ ਬਾਹਾਂ ਵਿੱਚ ਇੰਨੀ ਤਾਕਤ ਹੁੰਦੀ
ਕਿ ਉਹ ਕੁਹਾੜਾ ਚਲਾ ਸਕਦੀ?

ਮੁਕਤੀ ਦੀ ਭਾਲ਼ ਵਿੱਚ ਕੋਈ ਜਾਵੇ ਤਾਂ ਜਾਵੇ ਕਿਧਰੇ?
ਥੱਕ-ਹਾਰ ਕੇ, ਉਹਨੇ ਇੱਕ ਵਾਰ ਹੋਰ ਸੌਣ ਦੀ ਕੋਸ਼ਿਸ਼ ਕੀਤੀ,
ਉਹਦੀ ਫਟੀਆਂ-ਫਟੀਆਂ ਅੱਖਾਂ
ਚੜ੍ਹਦੀਆਂ-ਉਤਰਦੀਆਂ ਰਹੀਆਂ
ਕਿਸੇ ਸੁਪਨੇ ਵਰਗੇ ਵਜਦ ‘ਚੋਂ,
ਅਤੇ ਫਲ਼ੀਆਂ ਦੀਆਂ ਜਾਦੂਈ ਟਹਿਣੀਆਂ
ਪੁਰਾਣੀਆਂ ਕੰਧਾਂ ‘ਤੇ ਜਿਓਂ ਉਗਦੀਆਂ ਜਾ ਰਹੀਆਂ ਸਨ।

ਤਰਜਮਾ: ਕਮਲਜੀਤ ਕੌਰ

Pratishtha Pandya

प्रतिष्ठा पांड्या पारीमध्ये वरिष्ठ संपादक असून त्या पारीवरील सर्जक लेखन विभागाचं काम पाहतात. त्या पारीभाषासोबत गुजराती भाषेत अनुवाद आणि संपादनाचं कामही करतात. त्या गुजराती आणि इंग्रजी कवयीत्री असून त्यांचं बरंच साहित्य प्रकाशित झालं आहे.

यांचे इतर लिखाण Pratishtha Pandya
Illustration : Labani Jangi

मूळची पश्चिम बंगालच्या नादिया जिल्ह्यातल्या छोट्या खेड्यातली लाबोनी जांगी कोलकात्याच्या सेंटर फॉर स्टडीज इन सोशल सायन्सेसमध्ये बंगाली श्रमिकांचे स्थलांतर या विषयात पीएचडीचे शिक्षण घेत आहे. ती स्वयंभू चित्रकार असून तिला प्रवासाची आवड आहे.

यांचे इतर लिखाण Labani Jangi
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur