ਪ੍ਰਦਰਸ਼ਨ ਹੇਠ ਆਸ਼ਾ ਵਰਕਰਾਂ ਨੂੰ ਸਰਕਾਰ ਨੇ ਫਿਰ ਦਿੱਤੀ ਮਿੱਠੀ ਗੋਲ਼ੀ
ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ਤੋਂ ਆਈਆਂ ਹਜ਼ਾਰਾਂ-ਹਜ਼ਾਰ ਆਸ਼ਾ ਵਰਕਰ ਬੇਹਤਰ ਤਨਖ਼ਾਹ, ਸਮੇਂ ਸਿਰ ਭੁਗਤਾਨ ਤੇ ਇਸ ਸਭ ਵਾਸਤੇ ਸਰਕਾਰੀ ਆਦੇਸ਼ ਮਿਲ਼ਣ ਦੀ ਉਮੀਦ ਵਿੱਚ ਇਕੱਠੀਆਂ ਹੋਈਆਂ ਹਨ। ਮਹਾਨਗਰ ਦੇ ਅਜ਼ਾਦ ਮੈਦਾਨ ਵਿਖੇ ਅਯੋਜਿਤ ਉਨ੍ਹਾਂ ਦਾ ਹਾਲੀਆ ਵਿਰੋਧ ਪ੍ਰਦਰਸ਼ਨ 21 ਦਿਨਾਂ ਤੱਕ ਚੱਲਦਾ ਰਿਹਾ ਤੇ ਰਾਜ ਸਰਕਾਰ ਵੱਲੋਂ ਦਿੱਤੇ ਇੱਕ ਹੋਰ ਭਰੋਸੇ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ। ਪਿਛਲੇ ਛੇ ਮਹੀਨਿਆਂ ਵਿੱਚ ਉਨ੍ਹਾਂ ਨੂੰ ਮਿਲ਼ਿਆ ਇਹ ਤੀਜਾ ਸਰਕਾਰੀ ਭਰੋਸਾ ਹੈ ਪਰ ਸਾਰੇ ਵਾਅਦੇ ਫ਼ਿਲਹਾਲ ਮਿੱਠੀਆਂ ਗੋਲ਼ੀਆਂ ਜਾਪ ਰਹੇ ਹਨ। ਕੌਮਾਂਤਰੀ ਮਹਿਲਾ ਦਿਵਸ ਮੌਕੇ 'ਤੇ ਔਰਤਾਂ ਦੀ ਇਕਜੁਟਤਾ ਤੇ ਉਨ੍ਹਾਂ ਦੇ ਹੱਕ ਦੀ ਲੜਾਈ ਦੀ ਇੱਕ ਕਹਾਣੀ ਪੇਸ਼ ਕਰਦੀ ਪਾਰੀ ਦੀ ਰਿਪੋਰਟ


















