ਛਾਇਆ ਉਬਾਲੇ ਆਪਣੀ ਮਾਂ ਨੂੰ ਚੇਤੇ ਕਰਦੇ ਹਨ ਜੋ ਚੱਕੀ ਚਲਾਉਂਦਿਆਂ ਚੱਕੀ-ਲੋਕਗੀਤ (ਗ੍ਰਾਇੰਡਮਿਲ ਸੌਂਗਸ) ਗਾਇਆ ਕਰਦੀ ਸੀ, ਗੀਤ ਜਿਨ੍ਹਾਂ ਵਿੱਚ ਪਰਿਵਾਰਕ ਖ਼ੁਸ਼ੀਆਂ ਤੇ ਮੁਸ਼ਕਲਾਂ ਦਾ ਜ਼ਿਕਰ ਸ਼ਾਮਲ ਹੁੰਦਾ ਸੀ

"ਮੇਰੀ ਮਾਂ ਨੇ ਬਹੁਤ ਸਾਰੇ ਗਾਣੇ ਗਾਏ ਪਰ ਹੁਣ ਉਨ੍ਹਾਂ ਨੂੰ ਚੇਤੇ ਕਰ ਪਾਉਣਾ ਮੁਸ਼ਕਲ ਹੈ," ਛਾਇਆਬਾਈ ਉਬਾਲੇ ਨੇ ਪਾਰੀ ਨੂੰ ਦੱਸਿਆ, ਜਦੋਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਸ਼ਿਰੂਰ ਤਾਲੁਕਾ ਵਿੱਚ ਸਾਡੀ ਆਪਸ ਵਿੱਚ ਮੁਲਾਕਾਤ ਹੋਈ ਸੀ। ਅਸੀਂ ਉਨ੍ਹਾਂ ਗਾਇਕਾਵਾਂ ਨੂੰ ਦੁਬਾਰਾ ਮਿਲ਼ਣ ਦੇ ਇਰਾਦੇ ਨਾਲ਼ ਯਾਤਰਾ 'ਤੇ ਨਿਕਲ਼ੇ ਜਿਨ੍ਹਾਂ ਨੇ 2017 ਵਿੱਚ ਸਾਡੇ ਗ੍ਰੀਂਡਮਿਲ ਗੀਤ ਪ੍ਰੋਜੈਕਟ (ਜੀਐਸਪੀ) ਲਈ ਗਾਣੇ ਗਾਏ ਸਨ। ਸੋ ਅਸੀਂ ਸਵਿੰਦਾਨੇ ਪਿੰਡ ਗਏ ਅਤੇ ਪਵਾਰ ਪਰਿਵਾਰ ਦੇ ਘਰ ਦਾ ਬੂਹਾ ਜਾ ਖੜ੍ਹਕਾਇਆ। ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤਰ, ਧੀਆਂ, ਨੂੰਹਾਂ ਅਤੇ ਬੱਚੇ ਸਨ।

ਅਸੀਂ ਉਸ ਘਰ ਅੰਦਰ ਗਏ ਪਰ ਸਾਡੀ ਮੁਲਾਕਾਤ ਗੀਤਾ ਪਵਾਰ ਨਾਲ਼ ਨਾ ਹੋ ਸਕੀ ਕਿਉਂਕਿ ਚਾਰ ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਲਈ ਆਪਣੀ ਮਾਂ ਦੁਆਰਾ ਗਾਏ ਗੀਤਾਂ ਨੂੰ ਯਾਦ ਕਰਨ ਅਤੇ ਗਾਉਣ ਦੀ ਜ਼ਿੰਮੇਵਾਰੀ ਛਾਇਆ ਉਬਾਲੇ ਦੇ ਮੋਢਿਆਂ 'ਤੇ ਆਣ ਪਈ। 43 ਸਾਲਾ ਔਰਤ ਨੇ ਬੜੇ ਪਿਆਰ ਨਾਲ਼ ਸਾਨੂੰ ਚਾਂਦੀ ਦੇ ਜੋਡਾਵੇ (ਬਿਛੁਵੇ) ਦਿਖਾਏ ਜੋ ਉਨ੍ਹਾਂ ਦੀ ਮਾਂ ਪਹਿਨਿਆ ਕਰਦੀ ਸੀ, ਸਾਡੇ ਕੋਲ਼ੋਂ ਵਾਪਸ ਲੈ ਕੇ ਬੜੇ ਪਿਆਰ ਤੇ ਮਲ਼੍ਹਕੜੇ ਜਿਹੇ ਗੀਤਾ ਪਵਾਰ ਦੀ ਫ਼ੋਟੋ ਕੋਲ਼ ਰੱਖ ਦਿੱਤੇ।

ਆਪਣੀ ਮਾਂ ਦੇ ਮੂੰਹੋਂ ਸੁਣੀ ਓਵੀ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰਦੀ ਛਾਇਆ ਨੇ ਚੱਕੀ ਚਲਾਉਂਦਿਆਂ ਗਾਏ ਜਾਣ ਵਾਲ਼ੇ ਚਾਰ ਗੀਤ ਗਾਏ ਜੋ ਉਨ੍ਹਾਂ ਨੇ ਦੋ ਛੋਟੇ ਲੋਕਗੀਤ ਗੁਣਗੁਣਾਉਂਦਿਆਂ ਸੁਣਾਏ। ਉਨ੍ਹਾਂ ਵਿੱਚ ਇੱਕ ਗੀਤ ਉਦਾਸੀ ਤੇ ਦੂਜਾ ਖੇੜਿਆਂ ਭਰਿਆ ਸੀ। ਉਨ੍ਹਾਂ ਨੇ ਸ਼ੁਰੂਆਤ ਦੋ ਸਤਰਾਂ ਦੀ ਇੱਕ ਕਹਾਣੀ ਤੋਂ ਕੀਤੀ ਤੇ ਜੋ ਭਦਰ ਦੇ ਅਸੀਸੜੇ ਰਾਜਾ ਅਸ਼ਵਪਤੀ ਦੀ ਧੀ ਸਾਵਿਤਰੀ ਦੇ ਚੰਗੇ ਗੁਣਾਂ ਦਾ ਬਿਆਨ ਕਰਨ ਵਾਲ਼ੀ ਇੱਕ ਪ੍ਰਾਚੀਨ ਕਥਾ ਤੋਂ ਲਈ ਗਈ ਸੀ। ਇਹ ਦੋਹਾ ਅੱਗੇ ਗਾਏ ਜਾਣ ਵਾਲ਼ੇ ਲੋਕ ਗੀਤਾਂ ਦੀ ਤਾਣ ਨੂੰ ਸੁਨਿਸ਼ਿਚਤ ਵੀ ਕਰਦਾ ਹੈ ਤੇ ਪਕੇਰਾ ਵੀ ਕਰਦਾ ਹੈ, ਜਿਨ੍ਹਾਂ ਨੂੰ ਗਲਾ (ਧੁਨ) ਕਿਹਾ ਜਾਂਦਾ ਹੈ ਇਹ ਇੱਕ ਸਧਾਰਣ ਪਰੰਪਰਾ ਵੀ ਹੈ।

PHOTO • Samyukta Shastri
PHOTO • Samyukta Shastri

ਖੱਬੇ: ਛਾਇਆ ਉਬਾਲੇ ਆਪਣੀ, ਮਾਂ ਗੀਤਾਬਾਈ ਹਰੀਭਾਊ ਪਵਾਰ ਦੀ ਫ਼ੋਟੋ ਦਿਖਾ ਰਹੇ ਹਨ, ਜਿਨ੍ਹਾਂ ਦੀ 2013 ਵਿੱਚ ਮੌਤ ਹੋ ਗਈ ਸੀ। ਸੱਜੇ: ਗੀਤਾਬਾਈ ਦੀ ਤਸਵੀਰ ਅਤੇ ਬਛੁਏ ਦਿਖਾਉਂਦੇ ਹੋਏ

PHOTO • Samyukta Shastri

ਗਾਇਕਾ ਗੀਤਾਬਾਈ ਪਵਾਰ ਦਾ ਪਰਿਵਾਰ: (ਖੱਬਿਓਂ ਸੱਜੇ) ਨੂੰਹ ਨਮਰਤਾ, ਪੁੱਤਰ ਸ਼ਾਹਜੀ, ਪੋਤਾ ਯੋਗੇਸ਼ ਉਬਾਲੇ, ਧੀ ਛਾਇਆ ਉਬਾਲੇ, ਚਚੇਰੇ ਭਰਾ ਅਭਿਸ਼ੇਕ ਮਾਲਵੇ ਅਤੇ ਛੋਟਾ ਪੁੱਤਰ ਨਾਰਾਇਣ ਪਵਾਰ

ਪਹਿਲੇ ਲੋਕ ਗੀਤ ਵਿੱਚ, ਉਹ ਮਹਾਭਾਰਤ ਵਿੱਚ ਆਪਣੇ ਸੌ ਚਚੇਰੇ ਭਰਾ ਕੌਰਵਾਂ ਅਤੇ ਪੰਜ ਪਾਂਡਵ ਭਰਾਵਾਂ ਦੀ ਤੁਲਨਾ ਇੱਕ ਇਕੱਲੀ ਔਰਤ ਦੇ ਰੂਪ ਵਿੱਚ ਆਪਣੇ ਆਪ ਨਾਲ਼ ਕਰਦੀ ਹੈ ਜਿਹਨੂੰ ਬੜੇ ਵੱਡੇ ਪਰਿਵਾਰ ਦੀ ਜ਼ਿੰਮੇਦਾਰੀ ਇਕੱਲਿਆਂ ਚੁੱਕਣੀ ਪੈਂਦੀ ਹੈ। ਉਹ ਪੰਡਰਪੁਰ ਦੇ ਮੰਦਰ ਦੇ ਵਿਠੱਲ-ਰੁਕਮਣੀ ਪ੍ਰਤੀ ਆਪਣਾ ਭਗਤੀਭਾਵ ਪ੍ਰਗਟ ਕਰਦੇ ਹਨ ਤੇ ਉਨ੍ਹਾਂ ਨੇ ਆਪਣੇ ਮਾਪਿਆਂ ਵਾਂਗਰ ਪੂਜਣਯੋਗ ਮੰਨਦੇ ਹਨ। ਆਪਣੀ ਮਾਂ-ਪਿਓ ਨੂੰ ਚੇਤੇ ਕਰਦਿਆਂ ਛਾਇਆ ਦਾ ਗਲ਼ਾ ਭਰ ਆਉਂਦਾ ਹੈ ਤੇ ਉਹ ਕਿਰ ਰਹੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੇ। ਇਓਂ ਜਾਪਦਾ ਹੈ ਜਿਵੇਂ ਯਕਦਮ ਬੱਦਲ ਫਟ ਗਿਆ ਹੋਵੇ ਤੇ ਟੀਨ ਦੀ ਛੱਤ ਤੇ ਅੰਨ੍ਹੇਵਾਹ ਕਿਣੀਆਂ ਡਿੱਗਣ ਲੱਗੀਆਂ ਹੋਣ।

ਗੀਤ ਦੀਆਂ ਅਗਲੀਆਂ ਸਤਰਾਂ ਵਿੱਚ ਉਹ ਆਪਣੇ ਭਰਾ ਕੋਲ਼ ਆਪਣੇ ਦੁੱਖ ਦੱਸਦੀ ਕਿ ਕਿਵੇਂ ਪਤੀ ਦੇ ਚਾਰ ਭਰਾਵਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਲੋੜਾਂ ਪੂਰੀਆਂ ਕਰਦਿਆਂ-ਕਰਦਿਆਂ ਉਨ੍ਹਾਂ ਦੀ ਪੂਰੀ ਹਯਾਤੀ ਬੀਤ ਰਹੀ।

ਲੋਕ ਗੀਤ ਤੋਂ ਬਾਅਦ ਅਗਲੀਆਂ ਚਾਰ ਓਵੀ ਵਿੱਚ, ਛਾਇਆ ਉਸ ਪਿਆਰ ਤੇ ਅਤੇ ਤੋਹਫ਼ਿਆਂ ਬਾਰੇ ਦੱਸਦੇ ਹਨ ਇੱਕ ਬੱਚੇ ਨੂੰ ਉਹਦੇ ਚਾਚਾ ਤੇ ਚਾਚੀ ਤੋਂ ਮਿਲ਼ਿਆ ਹੈ। ਬੱਚਿਆਂ ਨੂੰ ਉਹਦੇ ਮਾਮਾ ਨੇ ਇੱਕ ਲਾਲ ਰੰਗ ਦੀ ਅੰਗੀਆ ਤੇ ਇੱਕ ਟੋਪੀ ਦਿੱਤੀ ਹੈ। ਜਦੋਂ ਬੱਚਾ ਭੁੱਖ ਨਾਲ਼ ਰੋਣ ਲੱਗਦਾ ਹੈ, ਤਦ ਗਾਇਕਾ ਉਹਨੂੰ ਦਹੀ-ਚੌਲ਼ ਖੁਆਉਣ ਦਾ ਸੁਝਾਅ ਦਿੰਦੀ ਹੈ।

ਉਹਦੇ ਹੰਝੂ ਪੂੰਝਦਿਆਂ ਅਤੇ ਇਸ ਦੁਖ 'ਚੋਂ ਬਾਹਰ ਨਿਕਲ਼ਦਿਆਂ ਛਾਇਆ ਇੱਕ ਲੋਕਗੀਤ ਗਾਉਂਦੇ ਹਨ ਜਿਸ ਵਿੱਚ ਹਾਸਾ-ਮਜਾਕ ਵੀ ਸ਼ਾਮਲ ਹੈ। ਕਰੇਲੇ ਵਰਗੀ ਕੁੜੱਤਣ ਨਾਲ਼ ਭਰੀ ਸੱਸ ਨੂੰ ਸੰਤੁਸ਼ਟ ਕਰਨ ਲਈ ਨੂੰਹ ਨੂੰ ਕਿਹੜੀਆਂ ਬਿਪਤਾਵਾਂ ਦਾ ਸਾਹਮਣਾ ਕਰਨਾ ਤੇ ਲੰਘਣਾ ਪੈਂਦਾ ਹੈ। ਉਹਦੇ ਅੰਦਰ ਮਿਠਾਸ ਪੈਦਾ ਕਰਨਾ ਕਿੰਨਾ ਮੁਸ਼ਕਲ ਕੰਮ ਹੈ।

ਵੀਡੀਓ ਦੇਖੋ: ਮੇਰੀ ਸੱਸ ਕਰੇਲੇ ਵਰਗੀ ਨੂੰ ਮਿੱਠੀ ਕਿਵੇਂ ਕਰਾਂ

ਗੀਤ ਸੁਣੋ: ਗਿਰਿਜਾ ਹੰਝੂ ਕੇਰਦੀ ਹੈ

ਲੋਕ ਗੀਤ:

गिरीजा आसू गाळिते

भद्र देशाचा अश्वपती राजा पुण्यवान किती
पोटी सावित्री कन्या सती केली जगामध्ये किर्ती

एकशेएक कौरव आणि पाची पांडव
साळीका डाळीका गिरीजा कांडण कांडती
गिरीजा कांडण कांडती, गिरीजा हलक्यानं पुसती
तुमी कोण्या देशीचं? तुमी कोण्या घरचं?
आमी पंढरपूर देशाचं, काय विठ्ठलं घरचं
विठ्ठल माझा पिता, रुक्मिनी माझी माता
एवढा निरोप काय, सांगावा त्या दोघा
पंचमी सणाला काय ये बंधवा न्यायाला

ए बंधवा, ए बंधवा, तुझं पाऊल धुईते
गिरीजा पाऊल धुईते, गिरीजा आसू जी गाळिते
तुला कुणी बाई नि भुलीलं, तुला कुणी बाई गांजिलं
मला कुणी नाही भुलीलं, मला कुणी नाही गांजिलं
मला चौघे जण दीर, चौघे जण जावा
एवढा तरास मी कसा काढू रे बंधवा

ਗਿਰਿਜਾ ਹੰਝੂ ਕੇਰਦੀ ਹੈ

ਅਸ਼ਵਪਤੀ, ਭਦਰਾ ਦੇ ਰਾਜਾ, ਕਿੰਨੇ ਅਸੀਸੜੇ ਸਨ
ਉਨ੍ਹਾਂ ਦੀ ਧੀ, ਮਹਾਨ ਸੰਸਾਰ-ਪ੍ਰਸਿਧ ਸਾਵਿਤਰੀ

ਇੱਕ ਸੌ ਇੱਕ ਕੌਰਵ ਤੇ ਪੰਜ ਪਾਂਡਵ
ਚੌਲ਼ ਹੋਣ ਜਾਂ ਦਾਲ਼ ਗਿਰਿਜਾ ਉਨ੍ਹਾਂ ਨੂੰ ਕੁੱਟਦੀ
ਅਨਾਜ ਕੁੱਟਦਿਆਂ ਗਿਰਿਜਾ ਮਲ੍ਹਕੜੇ ਜਿਹੇ ਪੁੱਛਦੀ ਹੈ
ਤੂੰ ਕਿਹੜੇ ਦੇਸ਼ੋਂ ਆਈ ਏਂ? ਕਿਹੜੇ ਪਰਿਵਾਰ ਤੋਂ?
ਅਸੀਂ ਪੰਡਰਪੁਰੋਂ ਆਏ ਆਂ, ਵਿਠੱਲ ਪਰਿਵਾਰ ਤੋਂ
ਵਿਠੱਲ ਮੇਰੇ ਪਿਤਾ ਨੇ, ਰੁਕਮਣੀ ਮੇਰੀ ਮਾਂ
ਉਨ੍ਹਾਂ ਦੋਵਾਂ ਨੂੰ ਮੇਰਾ ਸੁਨੇਹਾ ਦੇ ਦੇਵੀਂ
ਪੰਚਮੀ ਦੇ ਤਿਓਹਾਰ ਦੇ ਦਿਨ ਮੇਰੇ ਵੀਰੇ ਨੂੰ ਭੇਜ ਦੇਵੀਂ
ਉਹ ਮੈਨੂੰ ਲੈ ਜਾਊਗਾ
ਵੀਰਾ ਮੇਰੇ ਵੀਰਾ, ਮੈਂ ਤੇਰੇ ਪੈਰ ਧੋਂਦੀ ਆਂ,
ਗਿਰਿਜਾ ਤੇਰੇ ਪੈਰ ਧੋਂਦੀ ਏ, ਗਿਰਿਜਾ ਦੀਆਂ
ਅੱਖਾਂ 'ਚੋਂ ਹੰਝੂ ਕਿਰਦੇ ਨੇ
ਤੈਨੂੰ ਕਿਹਨੇ ਵਿਸਾਰ ਦਿੱਤਾ, ਤੂੰ ਕਿਹਦੇ ਲਈ ਦੁਖੀ ਏਂ
ਮੈਨੂੰ ਕਿਸੇ ਨੇ ਨਹੀਂ ਵਿਸਾਰਿਆਂ, ਮੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ
ਪਰ ਮੇਰੇ ਚਾਰ ਜੇਠ ਤੇ ਚਾਰ ਜੇਠਾਣੀਆਂ
ਮੈਂ ਇਨ੍ਹਾਂ ਦੁਖਾਂ ਨੂੰ ਕਿਵੇਂ ਪਾਰ ਪਾਉਂਗੀ, ਓ ਮੇਰੇ ਵੀਰਾ!

ਓਵਿਸ (ਗਰਾਇੰਡਮਿਲ ਸੌਂਗਸ):

अंगण-टोपडं सीता घालिती बाळाला
कोणाची लागी दृष्ट, काळं लाविती गालाला

अंगण-टोपडं  हे बाळ कुणी नटविलं
माझ्या गं बाळाच्या मामानं पाठविलं
माझ्या गं योगेशच्या मामानं पाठविलं

अंगण-टोपडं गं बाळ दिसं लालं-लालं
माझ्या गं बाळाची मावशी आली कालं

रडतया बाळ त्याला रडू नको देऊ
वाटीत दहीभात त्याला खायला देऊ

ਸੀਤਾ ਆਪਣੇ ਬੱਚਿਆਂ ਨੂੰ ਕੁੜਤੀ ਤੇ ਟੋਪੀ ਪਾਉਂਦੀ ਏ
ਮਾੜੀ ਨਜ਼ਰਾਂ ਤੋਂ ਬਚਾਅ ਲਈ ਗੱਲ੍ਹ ਤੇ ਕਾਲ਼ਾ ਟਿੱਕਾ ਲਾਉਂਦੀ ਏ

ਕੁੜਤੀ ਤੇ ਟੋਪੀ ਪਾ ਕੇ, ਆਪਣੇ ਬੱਚਿਆਂ ਨੂੰ
ਇਓਂ ਕਿਹਨੇ ਸਜਾਇਆ ਹੋਣਾ!
ਉਹਦੇ ਮਾਮਾ ਨੇ ਚੀਜ਼ਾਂ ਨੇ ਬੱਚਿਆਂ ਲਈ ਭੇਜੀਆਂ
ਮੇਰੇ ਯੋਗੇਸ਼ ਦੇ ਮਾਮਾ ਨੇ ਇਹ ਭੇਜਿਆ ਏ

ਕੁੜਤਾ ਤੇ ਟੋਪੀ... ਬੱਚੇ ਨੇ ਲਾਲ ਕੱਪੜੇ ਪਾਏ ਨੇ
ਮੇਰੇ ਬੱਚੇ ਦੀ ਮਾਮੀ ਕੱਲ੍ਹ ਉਹਨੂੰ ਦੇਖਣ ਸੀ ਆਈ

ਬੱਚਾ ਰੋਣ ਲੱਗਿਆ, ਉਹਨੂੰ ਰੋਣ ਨਾ ਦੇ
ਕਟੋਰੀ ਵਿੱਚ ਲੈ ਦਹੀ-ਚੌਲ਼ ਖੁਆ

ਲੋਕ ਗੀਤ:

सासू खट्याळ लई माझी

सासू खट्याळ लई माझी सदा तिची नाराजी
गोड करू कशी बाई कडू कारल्याची भाजी (२)

शेजारच्या गंगीनं लावली सासूला चुगली
गंगीच्या सांगण्यानं सासूही फुगली
पोरं करी आजी-आजी, नाही बोलायला ती राजी

गोड करू कशी बाई कडू कारल्याची भाजी
सासू खट्याळ लई माझी  सदा तिची नाराजी

ਮੇਰੀ ਕੁਪੱਤੀ ਸੱਸ

ਮੇਰੀ ਸੱਸ ਬੜੀ ਕੁਪੱਤੀ, ਖੁਸ਼ ਉਹਨੂੰ ਕੋਈ ਕਰ ਨਹੀਂ ਸਕਦਾ
ਮੈਂ ਕਰੇਲੇ ਨੂੰ ਮਿੱਠਾ ਦੱਸ ਕਿਵੇਂ ਬਣਾਵਾਂ (2)

ਗੁਆਂਢਣ ਗੰਗੀ ਨੇ ਉਹਨੂੰ ਮੇਰੇ ਖਿਲਾਫ਼ ਭੜਕਾ ਦਿੱਤਾ ਏ
ਮੇਰੀ ਕੁਪੱਤੀ ਸੱਸ ਆ ਗਈ ਉਹਦੀਆਂ ਗੱਲਾਂ ਵਿੱਚ
ਬੱਚੇ ਪਿਆਰ ਨਾਲ਼ ਉਹਦੇ ਕੋਲ਼ ਆਉਂਦੇ, ਉਹਨੂੰ 'ਦਾਦੀ-ਦਾਦੀ' ਪਏ ਬੁਲਾਉਂਦੇ
ਪਰ ਉਹ ਹੈ ਕਿ ਬੋਲ਼ਦੀ ਹੀ ਨਹੀਂ
ਮੈਂ ਇਸ ਕਰੇਲੇ ਨੂੰ ਕਿਵੇਂ ਪਕਾਵਾਂ ਕਿ ਉਹ ਮਿੱਠਾ ਹੋ ਜਾਵੇ
ਮੇਰੀ ਸੱਸ ਬੜੀ ਕੁਪੱਤੀ, ਖੁਸ਼ ਉਹਨੂੰ ਕੋਈ ਕਰ ਨਹੀਂ ਸਕਦਾ

ਪੇਸ਼ਕਰਤਾ/ਗਾਇਕ : ਛਾਇਆ ਉਬਾਲੇ

ਪਿੰਡ : ਸਵਿੰਦਾਨੇ

ਤਾਲੁਕਾ : ਸ਼ਿਰੂਰ

ਜ਼ਿਲ੍ਹਾ : ਪੂਨੇ

ਮਿਤੀ : ਇਹ ਗੀਤ ਅਕਤੂਬਰ 2017 ਵਿੱਚ ਰਿਕਾਰਡ ਕੀਤੇ ਗਏ ਹਨ ਤੇ ਇਹ ਤਸਵੀਰਾਂ ਵੀ ਉਸੇ ਵੇਲ਼ੇ ਖਿੱਚੀਆਂ ਗਈਆਂ ਹਨ

ਪੋਸਟਰ : ਸਿੰਚਿਤਾ ਪਰਬਤ

ਹੇਮਾ ਰਾਏਕਰ ਅਤੇ ਗਾਇ ਪੋਇਟੇਵਿਨ ਦੁਆਰਾ ਸਥਾਪਤ ਮੂਲ ਗ੍ਰਾਇੰਡਮਿਲ ਪ੍ਰੋਜੈਕਟ ਬਾਰੇ ਜਾਣਨ ਲਈ ਪੜ੍ਹੋ।

ਤਰਜਮਾ: ਕਮਲਜੀਤ ਕੌਰ

نمیتا وائکر ایک مصنفہ، مترجم اور پاری کی منیجنگ ایڈیٹر ہیں۔ ان کا ناول، دی لانگ مارچ، ۲۰۱۸ میں شائع ہو چکا ہے۔

کے ذریعہ دیگر اسٹوریز نمیتا وائکر
PARI GSP Team

پاری ’چکی کے گانے کا پروجیکٹ‘ کی ٹیم: آشا اوگالے (ترجمہ)؛ برنارڈ بیل (ڈجیٹائزیشن، ڈیٹا بیس ڈیزائن، ڈیولپمنٹ اور مینٹیننس)؛ جتیندر میڈ (ٹرانس کرپشن، ترجمہ میں تعاون)؛ نمیتا وائکر (پروجیکٹ لیڈ اور کیوریشن)؛ رجنی کھلدکر (ڈیٹا انٹری)

کے ذریعہ دیگر اسٹوریز PARI GSP Team
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur