ਜਦੋਂ ਤੱਕ ਲਕਸ਼ਮੀ ਟੂਡੂ ਹਸਪਤਾਲ ਪੁੱਜੀ, ਕਲਪਨਾ ਮਰ ਚੁੱਕੀ ਸੀ। "ਉਸ ਸਵੇਰ ਕੁੜੀ ਕਾਫੀ ਭੁੱਖੀ ਸੀ। ਮੈਂ ਉਹਦੇ ਵਾਸਤੇ ਚੌਲ਼ ਲਿਜਾਣੇ ਚਾਹੁੰਦੀ ਸਾਂ ਪਰ ਮੈਂ ਲੇਟ ਹੋ ਗਈ," ਲਕਸ਼ਮੀ ਯਾਦ ਕਰਦੀ ਹੈ। "ਬਹੁਤ ਤੇਜ਼ ਮੀਂਹ ਪੈ ਰਿਹਾ ਸੀ।"

ਜੂਨ 2020 ਦਾ ਸਮਾਂ ਸੀ ਅਤੇ ਉਹਦੀ 26 ਸਾਲਾ ਧੀ ਕਲਪਨਾ ਨਿਰੰਤਰ ਸਿਰਦਰਦ ਅਤੇ ਬੇਰੋਕ ਹੋਣ ਵਾਲੀਆਂ ਉਲਟੀਆਂ ਕਰਕੇ ਹਸਪਤਾਲ ਵਿੱਚ ਭਰਤੀ ਸੀ। ਹਸਪਤਾਲ ਵਿੱਚ ਦਾਖ਼ਲ ਆਪਣੀ ਭੈਣ ਕੋਲ਼ ਲਕਸ਼ਮੀ ਦੀ ਵਿਚਕਾਰਲੀ ਧੀ ਸੀ।

2017 ਤੋਂ ਕਲਪਨਾ ਦਾ ਇਲਾਜ ਪ੍ਰਾਈਵੇਟ ਡਾਇਗਨੋਸਟਿਕ ਸੈਂਟਰ ਵਿਖੇ ਹੋ ਰਿਹਾ ਸੀ, ਜਿੱਥੇ ਸਰਕਾਰ ਵੱਲੋਂ ਚਲਾਏ ਜਾਂਦੇ ਗੰਗਾਰਾਮਪੁਰ ਸਥਿਤ ਸਬ-ਡਿਵੀਜ਼ਨਲ ਹਸਪਤਾਲ- ਜਿਹਨੂੰ ਸਥਾਨਕੀ ਕਾਲਦੀਘੀ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ- ਦੇ ਡਾਕਟਰਾਂ ਨੇ ਉਹਨੂੰ ਪ੍ਰਾਈਵੇਟ ਨਿਓਰੋਲੋਜੀ ਮਾਹਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਸੀ। 2019 ਵਿੱਚ ਜੰਮੇ ਉਹਦੇ ਦੂਜੇ ਪੁੱਤਰ ਤੋਂ ਬਾਅਦ ਉਹਦੀ ਹਾਲਤ ਬਹੁਤੀ ਵਿਗੜ ਗਈ।

ਮਾਰਚ 2020 ਨੂੰ ਹੋਈ ਤਾਲਾਬੰਦੀ ਦੇ ਚੱਲਦਿਆਂ, ਕਲਪਨਾ ਦੇ ਡਾਕਟਰ ਦਾ ਕੋਲਕੱਤਾ ਤੋਂ ਡਾਇਗਨੋਸਟਿਕ ਸੈਂਟਰ ਲੱਗਣ ਵਾਲਾ ਦੌਰਾ ਬੇਕਾਇਦਾ (ਅਨਿਰੰਤਰਤ) ਹੋ ਗਿਆ। "ਅਸੀਂ ਉਡੀਕਦੇ ਰਹਿੰਦੇ ਪਰ ਉਹਦੇ ਆਉਣ ਦੀਆਂ ਤਰੀਕਾਂ ਲਗਾਤਾਰ ਬਦਲਦੀਆਂ ਰਹਿੰਦੀਆਂ," ਲਕਸ਼ਮੀ ਯਾਦ ਕਰਦੀ ਹੈ। "ਸੋ ਅਸੀਂ ਪਹਿਲਾਂ ਤੋਂ ਸੁਝਾਈਆਂ ਦਵਾਈਆਂ ਹੀ ਬਾਰ-ਬਾਰ ਲੈਂਦੇ ਰਹੇ।"

ਕਲਪਨਾ ਦਾ ਵਿਆਹ 2014 ਵਿੱਚ ਹੋ ਗਿਆ ਸੀ, ਜਦੋਂ ਉਹ ਗੰਗਾਰਾਮਪੁਰ ਕਾਲਜ ਵਿੱਚ ਬੀ.ਏ. ਪਹਿਲੇ ਵਰ੍ਹੇ ਦੀ ਵਿਦਿਆਰਥਣ ਸੀ। ਉਹਦਾ ਘਰਵਾਲਾ ਜਿਹਦੀ ਉਮਰ 29 ਸਾਲ, ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਅਤੇ ਪਾਰਟ-ਟਾਈਮ ਵਜੋਂ ਅਨੰਤਪੁਰ ਪਿੰਡ ਵਿੱਚ ਦਰਜੀ ਦਾ ਕੰਮ ਕਰਦਾ, ਇਹ ਪਿੰਡ ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ ਜ਼ਿਲ੍ਹੇ ਵਿੱਚ ਪੈਂਦੇ ਗੰਗਾਰਾਮਪੁਰ ਕਸਬੇ ਤੋਂ 17 ਕਿਲੋਮੀਟਰ ਦੇ ਕਰੀਬ ਹੈ। ਉਹਦਾ ਸਹੁਰਾ ਪਰਿਵਾਰ ਖੇਤ ਮਜ਼ਦੂਰੀ ਕਰਦਾ ਸੀ। ਇੱਕ ਸਾਲ ਮਗਰੋਂ, ਜਦੋਂ ਕਲਪਨਾ ਦਾ ਪਹਿਲਾ ਬੱਚਾ (ਲੜਕਾ) ਹੋਇਆ, ਉਹਦੇ ਸਿਰ ਵਿੱਚ ਭਿਅੰਕਰ ਦਰਦ ਰਹਿਣ ਲੱਗਾ- ਇਹ ਦਰਦ ਉਹਨੂੰ ਬਚਪਨ ਤੋਂ ਹੁੰਦਾ ਸੀ-ਪਰ ਬੱਚਾ ਹੋਣ ਤੋਂ ਬਾਅਦ ਸ਼ਦੀਦ ਵੱਧ ਗਿਆ।

Her husband's death in 2016 left Laxmi Tudu as the sole earner and parent for their four children, including Shibani (right)
PHOTO • Saurabh Sarmadhikari
Her husband's death in 2016 left Laxmi Tudu as the sole earner and parent for their four children, including Shibani (right)
PHOTO • Saurabh Sarmadhikari

2016 ਵਿੱਚ ਲਕਸ਼ਮੀ ਦੇ ਪਤੀ ਦੀ ਮੌਤ ਨੇ ਉਹਨੂੰ ਉਨ੍ਹਾਂ ਦੇ ਚਾਰ ਬੱਚਿਆਂ (ਇੱਕ ਬੇਟੀ ਸ਼ਿਬਾਨੀ ਤਸਵੀਰ ਵਿੱਚ, ਸੱਜੇ) ਦਾ ਇਕਲੌਤਾ ਸਹਾਰਾ (ਮਾਪੇ) ਅਤੇ ਇਕਲੌਤੀ ਕਮਾਉਣ ਵਾਲੀ ਬਣਾ ਦਿੱਤਾ

ਇਸ ਸਾਲ 28 ਜੂਨ ਨੂੰ, ਜਦੋਂ ਉਹ ਹਸਪਤਾਲ ਵਿੱਚ ਭਰਤੀ ਸੀ, ਨਾਇਨ ਨੇ, ਆਪਣੀ ਛੋਟੀ ਭੈਣ ਸ਼ਿਬਾਨੀ ਦੇ ਨਾਲ਼, ਅਨੰਤਪੁਰ ਤੋਂ ਕਾਲਦੀਘੀ ਹਸਪਤਾਲ ਜਾਣ ਵਾਸਤੇ ਕਾਰ ਕਿਰਾਏ 'ਤੇ ਲਈ। ਲਕਸ਼ਮੀ ਹਸਪਤਾਲ ਵਿਖੇ ਹੋਈਆਂ-ਬੀਤੀਆਂ ਇਨ੍ਹਾਂ ਅਸ਼ਪੱਸ਼ਟ ਗੱਲਾਂ ਨੂੰ ਚੇਤੇ ਕਰਕੇ ਪਰੇਸ਼ਾਨ ਹੋ ਗਈ। ਜੋ ਕੁਝ ਵੀ ਉਹਨੂੰ ਯਾਦ ਸੀ ਉਹ ਇਹੀ ਕਿ ਅਗਲੀ ਹੀ ਸਵੇਰ ਕਲਪਨਾ ਮਰ ਗਈ ਸੀ।

2016 ਵਿੱਚ ਹੋਈ ਲਕਸ਼ਮੀ ਦੇ ਪਤੀ ਦੀ ਮੌਤ ਨੂੰ ਅਜੇ ਪੰਜ ਵਰ੍ਹੇ ਵੀ ਨਹੀਂ ਹੋਏ ਸਨ ਕਿ ਉਹਦੀ ਧੀ ਵੀ ਮਰ ਗਈ। ਜਯੇਠੂ ਟੂਡੂ ਦੇ ਕੱਪੜਿਆਂ ਨੂੰ ਉਦੋਂ ਅਚਾਨਕ ਅੱਗ ਨੇ ਫੜ੍ਹ ਲਿਆ ਜਦੋਂ ਉਹਨੇ ਸਿਆਲਾਂ ਦੀ ਇੱਕ ਸ਼ਾਮ ਨਿੱਘ ਵਾਸਤੇ ਸੁੱਕੇ-ਘਾਹ ਨੂੰ ਅੱਗ ਲਾਈ ਹੋਈ ਸੀ। ਇਸ ਤੋਂ ਪਹਿਲਾਂ ਵੀ 58 ਸਾਲਾ ਜਯੇਠੂ, ਤਪੇਦਿਕ ਅਤੇ ਜਿਗਰ ਦੀਆਂ ਬੀਮਾਰੀਆਂ ਕਰਕੇ 10 ਸਾਲਾਂ ਤੱਕ ਮੰਜੇ 'ਤੇ ਹੀ ਰਿਹਾ, ਉਹ ਗੰਗਾਰਾਮਪੁਰ ਕਸਬੇ ਵਿੱਚ ਇੱਧਰ-ਉੱਧਰ ਜਾਣ ਵਾਸਤੇ ਰਿਕਸ਼ਾ-ਸਾਈਕਲ ਇਸਤੇਮਾਲ ਕਰਿਆ ਕਰਦਾ ਸੀ। "ਅਸੀਂ ਉਹਨੂੰ ਕਲਾਦੀਘੀ ਹਸਤਪਤਾਲ ਲੈ ਗਏ," ਲਕਸ਼ਮੀ ਚੇਤੇ ਕਰਦੀ ਹੈ। "ਉੱਥੇ 16 ਦਿਨਾਂ ਬਾਅਦ ਉਹਦੀ ਮੌਤ ਹੋ ਗਈ।"

ਇਸ ਘਟਨਾ ਨੇ ਲਕਸ਼ਮੀ ਨੂੰ ਇਕੱਲੀ ਕਮਾਉਣ ਵਾਲੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ- ਸਾਨਤਨਾ (ਹੁਣ ਉਮਰ 30 ਸਾਲ), ਕਲਪਨਾ, ਜਿਹਦੀ ਉਮਰ 26 ਸਾਲ ਸੀ ਅਤੇ 21 ਸਾਲਾ ਸ਼ਿਬਾਨੀ- ਅਤੇ 15 ਸਾਲਾਂ ਦੇ ਪੁੱਤਰ ਸ਼ਿਬਨਾਥ ਦਾ ਸਹਾਰਾ (ਮਾਪੇ) ਬਣਾ ਦਿੱਤਾ।

"ਮੇਰਾ ਮਨ ਦੁੱਖ ਨਾਲ਼ ਭਰ ਗਿਆ। ਤਿੰਨ ਧੀਆਂ ਅਤੇ ਇੱਕ ਛੋਟਾ ਬੇਟਾ। ਮੈਨੂੰ ਇਕੱਲਿਆਂ ਹੀ ਉਨ੍ਹਾਂ ਨੂੰ ਪਾਲਣਾ ਪਿਆ," ਲਕਸ਼ਮੀ ਕਹਿੰਦੀ ਹੈ- ਉਹ ਸਨਤਾਲ ਭਾਈਚਾਰੇ ਨਾਲ਼ ਸਬੰਧ ਰੱਖਦੀ ਹੈ, ਜੋ ਕਿ ਇੱਕ ਪਿਛੜਿਆ ਕਬੀਲਾ ਹੈ- ਉਹਨੇ ਗੰਗਾਰਾਮਪੁਰ ਸਥਿਤ ਆਪਣੇ ਘਰ ਦੇ ਵਿਹੜੇ ਵਿੱਚ ਖੜ੍ਹੀ ਹੋ ਕੇ ਸਾਡੇ ਨਾਲ਼ ਗੱਲਾਂ ਕਰਦਿਆਂ ਕਿਹਾ। "ਮੈਂ ਬਹੁਤ ਦਰਦ ਸਹਿਆ ਹੈ। ਤੁਸੀਂ ਮੈਨੂੰ ਇੱਕ ਦਿਨ ਵੀ ਵਿਹਲੇ ਬੈਠੇ ਨਹੀਂ ਦੇਖਿਆ ਹੋਣਾ, ਉਹ ਕਹਿੰਦੀ ਹੈ। "ਮੈਂ ਹਰ ਰੋਜ਼ ਕੰਮ ਕਰਦੀ ਹਾਂ। ਬੱਸ ਇਸੇ ਤਰ੍ਹਾਂ ਹੀ ਮੈਂ ਆਪਣੇ ਬੱਚੇ ਪਾਲ ਲਏ।"

ਜਯੇਠੂ ਦੇ ਗੁਜ਼ਰਣ ਤੋਂ 11 ਦਿਨ ਬਾਅਦ ਹੀ, ਉਹਦਾ 53 ਸਾਲਾਂ ਦਾ ਭਰਾ ਸੁਫਾਲ ਟੂਡੂ, ਜੋ ਰਾਜਮਿਸਤਰੀ ਵਜੋਂ ਕੰਮ ਕਰਦਾ ਰਿਹਾ ਸੀ, ਵੀ ਗੁਜ਼ਰ ਗਿਆ। ਉਸ ਦਿਨ ਜਯੇਠੂ ਦੇ ਅੰਤਮ ਸੰਸਕਾਰ ਵਾਸਤੇ ਰਿਸ਼ਤੇਦਾਰਾਂ ਨੂੰ ਸੱਦਣ ਜਾਣ ਦੌਰਾਨ ਉਹਨੂੰ ਦਿਲ ਦਾ ਦੌਰਾ ਪੈ ਗਿਆ।

Built under the Pradhan Mantri Awas Yojana, Laxmi's house has a small pond in the backyard (left), and a kitchen with tarpaulin and tin walls and a mud floor (right)
PHOTO • Saurabh Sarmadhikari
Built under the Pradhan Mantri Awas Yojana, Laxmi's house has a small pond in the backyard (left), and a kitchen with tarpaulin and tin walls and a mud floor (right)
PHOTO • Saurabh Sarmadhikari

ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਬਣੇ, ਲਕਸ਼ਮੀ ਦੇ ਘਰ ਦੇ ਪਿਛਲੇ ਪਾਸੇ (ਖੱਬੇ) ਇੱਕ ਛੋਟਾ ਜਿਹਾ ਤਲਾਅ ਹੈ, ਅਤੇ ਇੱਕ ਰਸੋਈ ਹੈ ਜਿਹਦੀ ਛੱਤ ਤਿਰਪਾਲ ਨਾਲ਼ ਬਣੀ ਹੋਈ ਹੈ, ਟੀਨ ਦੀਆਂ ਕੰਧਾਂ ਹਨ ਅਤੇ ਗਾਰੇ ਨਾਲ਼ ਲਿੰਬਿਆ ਕੱਚਾ ਫ਼ਰਸ਼ ਹੈ (ਸੱਜੇ)

ਹੁਣ ਲਕਸ਼ਮੀ 2016 ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਬਣੇ ਦੋ ਕਮਰਿਆਂ ਦੇ ਢਾਂਚੇ ਵਿੱਚ ਰਹਿੰਦੀ ਹੈ। ਘਰ ਵਿੱਚ ਪਿਛਲੇ ਪਾਸੇ ਇੱਕ ਛੋਟਾ ਜਿਹਾ ਤਲਾਅ ਹੈ, ਜਿਹਦੇ ਨਾਲ਼ ਇੱਕ ਰਸੋਈ ਹੈ ਜੋ ਤਿਰਪਾਲ ਨਾਲ਼ ਢੱਕੀ ਹੋਈ ਹੈ ਅਤੇ ਜਿਹਦੀਆਂ ਟੀਨ ਦੀਆਂ ਕੰਧਾਂ ਹਨ ਅਤੇ ਮਿੱਟੀ ਨਾਲ਼ ਲਿੰਬਿਆ ਕੱਚਾ ਫ਼ਰਸ਼ ਹੈ। ਉਹਨੇ ਆਪਣੇ ਪਲਾਟ ਨੂੰ ਆਪਣੀ ਦਰਾਣੀ ਜੋ ਕਿ ਸੁਫਲ ਟੂਡੂ ਦੀ ਵਿਧਵਾ ਪਤਨੀ ਹੈ, ਨਾਲ਼ ਸਾਂਝਾ ਕੀਤਾ ਹੋਇਆ ਹੈ, ਜੋ ਕੱਚੀ ਝੌਂਪੜੀ ਵਿੱਚ ਰਹਿੰਦੀ ਹੈ। ਦੋਵੇਂ ਹੀ ਔਰਤਾਂ ਖੇਤ ਅਤੇ ਨਿਰਮਾਣ ਥਾਵਾਂ 'ਤੇ ਬਤੌਰ ਮਜ਼ਦੂਰ ਦਿਹਾੜੀ ਲਾਉਂਦੀਆਂ ਹਨ।

"ਮੇਰੇ ਪਿਤਾ ਦੱਸਦੇ ਸਨ ਕਿ ਜਦੋਂ ਜੈ ਬੰਗਲਾ (ਵਾਇਰਲ ਕੰਨਜਕਟਿਵਾਇਟਿਸ ਦਾ ਸਥਾਨਕ ਨਾਮ, ਜਿਹਦਾ ਇਹ ਨਾਮ 1971 ਦੀ ਬੰਗਲਾਦੇਸ਼ ਮੁਕਤੀ ਦੀ ਲੜਾਈ ਦੌਰਾਨ ਭਾਰਤ ਵਿੱਚ ਫੈਲੀ ਮਹਾਂਮਾਰੀ ਤੋਂ ਪਿਆ) ਫੈਲ ਰਿਹਾ ਸੀ ਉਦੋਂ ਮੈਂ ਸਿਰਫ਼ ਦੋ ਮਹੀਨਿਆਂ ਦੀ ਸੀ," ਲਕਸ਼ਮੀ ਦੱਸਦੀ ਹੈ। ਇਸ ਤਰ੍ਹਾਂ ਤਾਂ ਉਹਦੀ ਉਮਰ 49 ਸਾਲ ਬਣਦੀ ਹੈ ਜਦੋਂ ਕਿ ਉਹਦੇ ਆਧਾਰ ਕਾਰਡ ਮੁਤਾਬਕ ਉਹ 55 ਸਾਲਾਂ ਦੀ ਹੈ। ਜਦੋਂ ਉਹ ਬੱਚੀ ਸੀ, ਉਹਦਾ ਵੀ ਆਪਣੀ ਧੀ ਕਲਪਨਾ ਵਾਂਗ ਲਗਾਤਾਰ ਸਿਰ ਦੁਖਦਾ ਰਹਿੰਦਾ ਸੀ, ਜਿਸ ਕਰਕੇ ਉਹ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਈ-ਉਹਨੇ ਬਾਮੁਸ਼ਕਲ ਪਹਿਲੀ ਜਮਾਤ ਹੀ ਪੂਰੀ ਕੀਤੀ। ਇਸ ਲਈ ਲਕਸ਼ਮੀ ਦੇ ਮਾਪਿਆਂ ਨੇ- ਉਹਦੇ ਪਿਤਾ ਗੰਗਾਰਾਮਪੁਰ ਵਿੱਚ ਹੀ ਇੱਕ ਰਾਜਮਿਸਤਰੀ ਅਤੇ ਮਾਤਾ ਖੇਤ ਮਜ਼ਦੂਰ ਸੀ-ਉਹਨੂੰ ਡੰਗਰ ਚਰਾਉਣ ਦਾ ਕੰਮ ਦੇ ਦਿੱਤਾ।

"ਮੈਂ ਲਿਖਣਾ ਅਤੇ ਪੜ੍ਹਨਾ ਨਹੀਂ ਜਾਣਦੀ," ਲਕਸ਼ਮੀ ਦੱਸਦੀ ਹੈ, ਹਾਲਾਂਕਿ ਉਹਦੀਆਂ ਦੋ ਭੈਣਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਸ਼ਾਇਦ ਇਸੇ ਕਰਕੇ ਹੀ ਲਕਸ਼ਮੀ ਦੇ ਬੱਚਿਆਂ ਦੀ ਪੜ੍ਹਾਈ ਉਹਦੇ ਲਈ ਇੰਨੀ ਜਿਆਦਾ ਜ਼ਰੂਰੀ ਬਣ ਗਈ। ਜਯੇਠੂ ਦੀ ਮੌਤ ਤੋਂ ਐਨ ਬਾਅਦ ਹੀ ਲਕਸ਼ਮੀ ਦੀ ਭੈਣ ਸ਼ਿਬਨਾਥ ਨੂੰ ਆਪਣੇ ਨਾਲ਼ ਨੰਦਨਗਾਓਂ ਲੈ ਗਈ, ਜੋ ਕਿ ਉੱਤਰ ਦਿਨਾਜਪੁਰ ਜ਼ਿਲ੍ਹੇ ਦਾ ਗੁਆਂਢੀ ਪਿੰਡ ਹੈ। ਉਹ ਸਥਾਨਕ ਆਂਗਨਵਾੜੀ ਵਿੱਚ ਕੰਮ ਕਰਦੀ ਹੈ ਅਤੇ ਸ਼ਿਬਨਾਥ ਦੀ ਪੜ੍ਹਾਈ ਵਿੱਚ ਮਦਦ ਕਰ ਰਹੀ ਹੈ। "ਮੈਂ ਉਹਨੂੰ ਆਪਣੇ ਕੋਲ਼ ਵਾਪਸ ਲੈ ਆਵਾਂਗੀ, ਬੱਸ ਇੱਕ ਵਾਰ ਉਹਦੀ ਬੋਰਡ ਦੀ ਪ੍ਰੀਖਿਆ ਮੁਕੰਮਲ ਹੋ ਜਾਵੇ," ਲਕਸ਼ਮੀ ਆਪਣੇ ਦਸਵੀਂ ਵਿੱਚ ਪੜ੍ਹਦੇ ਬੇਟੇ ਸ਼ਿਬਨਾਥ ਬਾਰੇ ਕਹਿੰਦੀ ਹੈ।

ਲਕਸ਼ਮੀ ਕੋਲ਼ ਕੋਈ ਵੀ ਜ਼ਮੀਨ ਨਹੀਂ ਹੈ ਅਤੇ ਉਹਦੇ ਪਤੀ ਦੀ ਜ਼ਮੀਨ (ਜਿਸ ਬਾਰੇ ਉਹ ਖੁੱਲ੍ਹ ਕੇ ਗੱਲ ਨਹੀਂ ਕਰਨਾ ਚਾਹੁੰਦੀ), ਉਹਨੂੰ 2007 ਵਿੱਚ ਹੋਏ ਆਪਣੀ ਵੱਡੀ ਧੀ ਸਨਤਾਨਾ ਦੇ ਵਿਆਹ ਵਾਸਤੇ ਅਤੇ 2014 ਵਿੱਚ ਕਲਪਨਾ ਦੇ ਵਿਆਹ ਵਾਸਤੇ ਵੇਚਣੀ ਪਈ। ਸਨਤਾਨਾ, ਇੱਕ ਗ੍ਰਹਿਣੀ ਹੈ, ਜੋ ਗੰਗਾਰਾਮਪੁਰ ਤੋਂ ਕਰੀਬ 12 ਕਿਲੋਮੀਟਰ ਦੂਰ ਪਿੰਡ ਸੁਤੇਇਲ ਵਿੱਚ ਆਪਣੇ ਪਤੀ ਨਾਲ਼ ਰਹਿੰਦੀ ਹੈ, ਉਹਦਾ ਪਤੀ ਖੇਤ ਮਜ਼ਦੂਰੀ ਕਰਨ ਦੇ ਨਾਲ਼-ਨਾਲ਼ ਪਾਰਟ-ਟਾਈਮ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਵੀ ਕਰਦਾ ਹੈ।

ਅਗਸਤ 2020 ਵਿੱਚ, ਜਦੋਂ ਖਰੀਫ਼ (ਸਾਉਣੀ) ਵਿੱਚ ਝੋਨੇ ਦੀ ਬਿਜਾਈ ਪੂਰੇ ਜੋਰਾਂ 'ਤੇ ਸੀ ਤਾਂ ਲਕਸ਼ਮੀ ਨੇ ਆਪਣੀ ਛੋਟੀ ਧੀ ਸ਼ਿਬਾਨੀ ਨੂੰ ਗੁਆਂਢੀ ਜਿਮੀਂਦਾਰਾਂ ਦੇ ਖੇਤਾਂ ਵਿੱਚ ਕੰਮ 'ਤੇ ਲਵਾਇਆ।

In August 2020, when the kharif plantation of paddy was on, Laxmi (left) had enlisted Shibani's (right) help to work in the fields
PHOTO • Saurabh Sarmadhikari
In August 2020, when the kharif plantation of paddy was on, Laxmi (left) had enlisted Shibani's (right) help to work in the fields
PHOTO • Saurabh Sarmadhikari

ਅਗਸਤ 2020 ਵਿੱਚ ਜਦੋਂ ਖਰੀਫ਼ (ਸਾਉਣੀ) ਵਿੱਚ ਝੋਨੇ ਦੀ ਬਿਜਾਈ ਚੱਲਦੀ ਸੀ, ਲਕਸ਼ਮੀ (ਖੱਬੇ) ਨੇ ਸ਼ਿਬਾਨੀ (ਸੱਜੇ) ਨੂੰ ਖੇਤਾਂ ਵਿੱਚ ਆਪਣੇ ਨਾਲ਼ ਕੰਮ 'ਤੇ ਲਵਾਇਆ

ਇਨ੍ਹਾਂ ਹਿੱਸਿਆਂ ਵਿੱਚ, ਕਈ ਵਾਰੀ ਝੋਨੇ ਦੀ ਬਿਜਾਈ ਜੂਨ ਤੋਂ ਅਗਸਤ ਵਿੱਚ ਹੁੰਦੀ ਹੈ ਅਤੇ ਵਾਢੀ ਅਕਤੂਬਰ ਤੋਂ ਦਸੰਬਰ ਦਰਮਿਆਨ ਹੁੰਦੀ ਹੈ। ਲਕਸ਼ਮੀ ਹੋਰ ਫ਼ਸਲਾਂ ਉਗਾਉਣ ਵਿੱਚ ਵੀ ਮਦਦ ਕਰਦੀ ਹੈ- ਜਿਨ੍ਹਾਂ ਵਿੱਚ ਨਾ ਸਿਰਫ਼ ਜੂਟ (ਪਟਸਨ), ਸਰ੍ਹੋਂ, ਆਲੂ ਸਗੋਂ ਮਿਰਚਾਂ ਵੀ ਸ਼ਾਮਲ ਹਨ। ਇਸ ਸਮੇਂ, ਜੁਲਾਈ ਅਤੇ ਅਗਸਤ ਵਿੱਚ, ਜੂਟ ਦੀ ਵਾਢੀ ਅਤੇ ਝੋਨੇ ਦੀ ਬਿਜਾਈ ਇੱਕੋ ਸਮੇਂ ਹੁੰਦੀਆਂ ਹਨ। ਲਕਸ਼ਮੀ ਝੋਨੇ ਦੀ ਬਿਜਾਈ ਦੇ ਕੰਮ ਨੂੰ ਚੁਣਦੀ ਹੈ, ਉਹਨੂੰ ਜੂਟ ਦੀ ਵਾਢੀ ਔਖੀ ਲੱਗਦੀ ਹੈ। ਪਰ ਅਕਸਰ ਉਹਦੇ ਕੋਲ਼ ਬਹੁਤੇ ਵਿਕਲਪ ਹੁੰਦੇ ਵੀ ਨਹੀਂ।

"ਕੁੱਲ ਮਿਲਾ ਕੇ, ਅਸੀਂ ਹਰੇਕ ਸਾਲ ਦੇ 2 ਤੋਂ 3 ਮਹੀਨੇ ਖੇਤਾਂ ਵਿੱਚ ਕੰਮ ਕਰਦੇ ਹਾਂ ਅਤੇ ਬਾਕੀ ਦਾ ਸਾਲ ਨਿਰਮਾਣ ਥਾਵਾਂ 'ਤੇ ਦਿਹਾੜੀਆਂ ਲਾਉਂਦੇ ਹਾਂ,", ਲਕਸ਼ਮੀ ਦੱਸਦੀ ਹੈ ਜੋ ਦੇਰ-ਸਵੇਰ ਘਰਾਂ ਅੰਦਰ ਮੁਰੰਮਤ ਦਾ ਅਜੀਬ ਕੰਮ ਵੀ ਕਰਦੀ ਹੈ। ਉਹ ਅੱਗੇ ਦੱਸਦੀ ਹੈ ਕਿ ਗੰਗਾਰਾਮਪੁਰ ਨਗਰ-ਨਿਗਮ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਡੇ ਜਿਹੇ ਖੇਤ ਮਜ਼ਦੂਰਾਂ ਵਾਸਤੇ ਨਿਰਮਾਣ-ਸਥਲਾਂ 'ਤੇ ਕੰਮ ਲੱਭਣਾ ਕੋਈ ਸੌਖਾ ਨਹੀਂ ਹੁੰਦਾ, ਕਿਉਂਕਿ ਉਸ ਵਰਗੇ ਮਜ਼ਦੂਰ ਠੇਕੇਦਾਰ ਵੱਲੋਂ ਦਿੱਤੀ ਜਾਂਦੀ ਨਿਯਮਤ ਤਨਖਾਹ 'ਤੇ ਨਹੀਂ ਹੁੰਦੇ। ਕਈ ਵਾਰੀ, ਉਹਨੂੰ ਕੰਮ ਮਿਲ਼ਣ ਵਿੱਚ ਕਈ ਦਿਨਾਂ ਦੀ ਉਡੀਕ ਵੀ ਕਰਨੀ ਪੈਂਦੀ ਹੈ।

ਨਿਰਮਾਣ ਕਾਰਜਾਂ ਵਾਸਤੇ 'ਅਕੁਸ਼ਲ' ਮਜ਼ਦੂਰਾਂ ਜਿਵੇਂ ਕਿ ਲਕਸ਼ਮੀ ਨੂੰ 200 ਰੁਪਏ ਪੱਕੀ ਦਿਹਾੜੀ ਮਿਲ਼ਦੀ, ਜਦੋਂਕਿ ਖੇਤਾਂ ਵਿੱਚ ਕੰਮ ਕਰਨ ਦੇ ਬਦਲੇ ਕਈ ਵਾਰ 150 ਰੁਪਏ ਤੋਂ ਲੈ ਕੇ 300 ਰੁਪਏ ਤੱਕ ਦਿਹਾੜੀ ਵੀ ਮਿਲ਼ ਜਾਂਦੀ ਹੈ। (ਪੱਛਮੀ ਬੰਗਾਲ ਵਿੱਚ ਅਕੁਸ਼ਲ ਮਜ਼ਦੂਰ ਦੀ ਘੱਟ ਤੋਂ ਘੱਟ ਦਿਹਾੜੀ 257 ਰੁਪਏ ਹੈ।) ਆਪਣੀ ਮਹੀਨੇਵਾਰ ਔਸਤਨ 4000-5000 ਰੁਪਏ ਦੀ ਕਮਾਈ ਨਾਲ਼, ਲਕਸ਼ਮੀ ਨੂੰ ਜਨਤਕ ਵਿਤਰਣ ਪ੍ਰਣਾਲੀ ਵਿੱਚ ਮਿਲ਼ਣ ਵਾਲੀਆਂ ਜ਼ਰੂਰੀ ਵਸਤਾਂ ਜਿਵੇਂ ਆਟਾ, ਚੌਲ ਅਤੇ ਮਿੱਟੀ ਦੇ ਤੇਲ਼ 'ਤੇ ਨਿਰਭਰ ਰਹਿਣਾ ਪੈਂਦਾ ਹੈ। ਉਹਦੇ ਕੋਲ਼ ਤਰਜੀਹੀ ਘਰੇਲੂ (Priority Household) ਰਾਸ਼ਨ ਕਾਰਡ ਹੈ ਜਿਸ ਦੁਆਰਾ ਉਹਨੂੰ ਸਬਸਿਡੀ ਦੀ ਰੇਟਾਂ 'ਤੇ ਚੌਲ, ਕਣਕ, ਖੰਡ (ਜੋ ਅਕਸਰ ਮਿਲ਼ਦੀ ਹੀ ਨਹੀਂ) ਅਤੇ ਮਿੱਟੀ ਦਾ ਤੇਲ ਮਿਲ਼ਦਾ ਹੈ।

ਖੇਤਾਂ ਵਿੱਚ ਕੰਮ ਦੌਰਾਨ, ਲਕਸ਼ਮੀ ਸਵੇਰੇ ਚਾਰ ਵਜੇ ਉੱਠ ਕੇ ਦਿਨ ਦੀ ਸ਼ੁਰੂਆਤ ਕਰਦੀ ਹੈ, ਜਿੱਥੇ ਉਹ ਪੂਰੇ ਘਰ ਦਾ ਕੰਮ ਨਿਬੇੜ ਕੇ ਚਾਰ ਘੰਟਿਆਂ ਬਾਅਦ ਕੰਮ ਵਾਸਤੇ ਨਿਕਲ਼ਦੀ ਹੈ। ਲਕਸ਼ਮੀ ਆਪਣੀ ਧੀ ਸ਼ਿਬਾਨੀ ਨੂੰ ਖੇਤਾਂ ਵਿੱਚ ਆਪਣੇ ਨਾਲ਼ ਕੰਮ ਕਰਾਉਣ ਤੋਂ ਬਾਅਦ ਘਰ ਦੇ ਹੋਰ ਕੰਮਾਂ ਵਿੱਚ ਮਦਦ ਕਰਨ ਲਈ ਨਹੀਂ ਕਹਿੰਦੀ। "ਮੈਂ ਉਹਨੂੰ ਪੜ੍ਹਾਈ ਕਰਨ ਦਿੰਦੀ ਹਾਂ, ਕਿਉਂਕਿ ਮੈਂ ਬਾਕੀ ਦਾ ਕੰਮ ਆਪ ਕਰ ਸਕਦੀ ਹਾਂ," ਲਕਸ਼ਮੀ ਕਹਿੰਦੀ ਹੈ।
Shibani has participated and won prizes – including a cycle – in many sports events, but she had to give up these activities to help her mother earn
PHOTO • Saurabh Sarmadhikari
Shibani has participated and won prizes – including a cycle – in many sports events, but she had to give up these activities to help her mother earn
PHOTO • Saurabh Sarmadhikari

ਸ਼ਿਬਾਨੀ ਨੇ ਕਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਇਨਾਮ ਜਿੱਤੇ, ਜਿਨ੍ਹਾਂ ਵਿੱਚ ਸਾਈਕਲ ਵੀ ਸ਼ਾਮਲ ਹੈ, ਪਰ ਕਮਾਈ ਵਿੱਚ ਆਪਣੀ ਮਾਂ ਦਾ ਹੱਥ ਵਟਾਉਣ ਬਦਲੇ ਉਹਨੂੰ ਇਨ੍ਹਾਂ ਖੇਡਾਂ ਦਾ ਤਿਆਗ ਕਰਨਾ ਪਿਆ

ਸ਼ਿਬਾਨੀ- ਜੋ ਗੰਗਾਰਾਮਪੁਰ ਕਾਲਜ ਵਿੱਚ ਬੀ.ਏ. ਦੂਸਰੇ ਵਰ੍ਹੇ ਦੀ ਵਿਦਿਆਰਥਣ ਹੈ- ਆਪਣੇ ਕਾਲਜ ਦੀ ਨੈਸ਼ਨਲ ਕੈਡਟ ਕੋਰਪਸ (ਐੱਨਸੀਸੀ, ਸੈਨਾ ਬਲਾਂ ਦੁਆਰਾ ਮਾਨਤਾ ਪ੍ਰਾਪਤ) ਇਕਾਈ ਵਿੱਚ ਭਰਤੀ ਹੋਣਾ ਚਾਹੁੰਦੀ ਸੀ। ਉਹ ਇੱਕ ਖਿਡਾਰਨ ਹੈ ਅਤੇ ਉਹਨੇ ਮੈਨੂੰ 2011 ਅਤੇ 2012 ਵਿੱਚ ਕੋਲਕਾਤਾ ਵਿੱਚ ਹੋਏ ਸੂਬਾ-ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਆਪਣੀ ਭਾਗੀਦਾਰੀ (ਸ਼ਮੂਲੀਅਤ) ਦੇ ਸਰਟੀਫਿਕੇਟ ਵੀ ਦਿਖਾਏ। 13 ਸਾਲ ਦੀ ਉਮਰੇ ਉਹਨੇ 2011 ਵਿੱਚ ਪੂਨੇ ਅੰਦਰ ਅਯੋਜਿਤ ਰਾਸ਼ਟਰੀ-ਪੱਧਰੀ ਕਬੱਡੀ ਮੁਕਾਬਲੇ ਵਿੱਚ ਉੱਤਰ ਬੰਗਾ ਇਲਾਕੇ (ਜਿਸ ਵਿੱਚ ਪੱਛਮੀ ਬੰਗਾਲ ਦੇ ਉੱਤਰੀ ਜ਼ਿਲ੍ਹੇ ਵੀ ਸ਼ਾਮਲ) ਦੀ ਨੁਮਾਇੰਦਗੀ ਕੀਤੀ ਸੀ। ਉਹ ਸਾਨੂੰ ਬੜੇ ਮਾਣ ਨਾਲ਼ 2013 ਵਿੱਚ ਸਥਾਨਕ ਮੈਰਾਥਾਨ ਵਿੱਚ ਜਿੱਤਿਆ ਆਪਣਾ ਸਾਈਕਲ ਦਿਖਾਉਂਦੀ ਹੈ।

ਪਰ ਲਕਸ਼ਮੀ, ਸ਼ਿਬਾਨੀ ਨੂੰ ਐੱਨਸੀਸੀ ਵਿੱਚ ਸ਼ਾਮਲ ਨਹੀਂ ਹੋਣ ਦੇਣਾ ਚਾਹੁੰਦੀ। "ਇਹਦਾ ਮਤਲਬ ਹੈ ਕੱਪੜਿਆਂ 'ਤੇ ਆਉਣ ਵਾਲਾ ਹੋਰ ਵਾਧੂ ਖਰਚਾ", ਲਕਸ਼ਮੀ ਕਹਿੰਦੀ ਹੈ, "ਅਤੇ ਫਿਰ ਉਹਨੂੰ ਹਰ ਰੋਜ਼ ਕਾਲਜ ਜਾਣਾ ਪਿਆ ਕਰੇਗਾ।" ਸ਼ਿਬਾਨੀ ਸਿਰਫ਼ ਪੇਪਰਾਂ ਦੇ ਦਿਨੀਂ ਅਤੇ ਹੋਰ ਕਿਸੇ ਖਾਸ ਮੌਕੇ 'ਤੇ ਕਾਲਜ ਜਾਂਦੀ ਹੈ। ਉਹਨੂੰ ਖੇਤੀ ਦੇ ਮਹੀਨਿਆਂ ਵਿੱਚ ਆਪਣੀ ਮਾਂ ਦੀ ਸਹਾਇਤਾ ਕਰਨੀ ਪੈਂਦੀ ਹੈ।

"ਮੈਂ ਬਹੁਤ ਉਦਾਸ ਹੋ ਗਈ," ਸ਼ਿਬਾਨੀ ਆਪਣੇ ਐੱਨਸੀਸੀ ਦੇ ਸੁਪਨੇ ਨੂੰ ਛੱਡਣ ਬਾਰੇ ਅਤੇ ਆਪਣੀਆਂ ਖੇਡਾਂ ਨਾਲ਼ ਜੁੜੀਆਂ ਗਤੀਵਿਧੀਆਂ ਨੂੰ ਛੱਡਣ ਦੀ ਗੱਲ ਕਰਦਿਆਂ ਕਹਿੰਦੀ ਹੈ। "ਪਰ ਫਿਰ ਕੋਈ ਹੋਰ ਚਾਰਾ ਵੀ ਤਾਂ ਨਹੀਂ।"

ਲਕਸ਼ਮੀ ਜਾਣਦੀ ਹੈ ਕਿ ਸ਼ਿਬਾਨੀ ਅਤੇ ਸ਼ਿਬਨਾਥ ਵਾਸਤੇ ਆਪਣੀ ਪੜ੍ਹਾਈ ਦੇ ਬਾਵਜੂਦ ਨੌਕਰੀਆਂ ਲੱਭਣੀਆਂ ਔਖੀਆਂ ਹੋਣਗੀਆਂ। "ਸਮਾਂ ਵੀ ਸਾਜਗਾਰ ਨਹੀਂ। ਮੇਰੇ ਲਈ ਮੇਰੇ ਬੱਚਿਆਂ ਦਾ ਵਧੀਆ ਨਤੀਜਾ ਆਉਣਾ ਵੀ ਜ਼ਰੂਰੀ ਹੈ," ਉਹ ਕਹਿੰਦੀ ਹੈ। "ਪਰ ਮੈਂ ਕਿਸੇ ਵੀ ਤਰ੍ਹਾਂ ਦੀਆਂ ਉਮੀਦਾਂ ਪਾਲ਼ ਕੇ ਨਹੀਂ ਬੈਠੀ ਹਾਂ।" ਲਕਸ਼ਮੀ, ਸ਼ਿਬਨਾਥ ਦੇ ਆਰਮੀ ਵਿੱਚ ਭਰਤੀ ਹੋਣ ਦੇ ਸੁਪਨੇ ਦੀ ਹਮਾਇਤ ਕਰਦੀ ਹੈ ਅਤੇ ਜਿੱਥੋਂ ਤੱਕ ਗੱਲ ਸ਼ਿਬਾਨੀ ਦੀ ਹੈ, ਲਕਸ਼ਮੀ ਉਹਦੇ ਵਾਸਤੇ ਵਿਆਹ ਹੀ ਸਭ ਕੁਝ ਮੰਨਦੀ ਹੈ ਅਤੇ ਉਹਦੇ ਵਾਸਤੇ ਵਧੀਆ ਵਰ ਲੱਭਿਆ ਜਾ ਰਿਹਾ ਹੈ।

"ਮੈਨੂੰ ਇਸੇ ਤਰੀਕੇ ਦੇ (ਮੇਰੀ ਮਾਂ ਦੇ ਕੰਮ ਵਾਂਗ) ਭਾਵ ਖੇਤੀ ਨਾਲ਼ ਜੁੜੇ ਕੰਮਾਂ 'ਤੇ ਹੀ ਨਿਰਭਰ ਰਹਿਣਾ ਹੋਵੇਗਾ," ਸ਼ਿਬਾਨੀ ਦੱਸਦੀ ਹੈ। ਉਹ ਆਪਣੇ ਰਿਸ਼ਤੇਦਾਰ ਕੋਲੋਂ ਦਰਜੀ ਦਾ ਕੰਮ ਸਿਖ ਰਹੀ ਹੈ ਅਤੇ ਉਹਨੂੰ ਇੱਕ ਦਿਨ ਦੁਕਾਨ ਖੋਲ੍ਹੇ ਕੇ ਆਪਣੀ ਮਾਂ ਦੀ ਮਦਦ ਕਰਨ ਦੀ ਉਮੀਦ ਹੈ।

ਤਰਜਮਾ: ਕਮਲਜੀਤ ਕੌਰ
Saurabh Sarmadhikari

Saurabh Sarmadhikari teaches English Literature in a college in Gangarampur municipality in West Bengal.

यांचे इतर लिखाण Saurabh Sarmadhikari
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur