"ਅਸੀਂ ਦਸ਼ਰਾਨਾਚ ਪੇਸ਼ ਕਰਨ ਜਾ ਰਹੇ ਹਾਂ,'' ਨਾਚੇ ਇਤਵਾਰੀ ਰਾਮ ਮਾਛੀਆ ਬੈਗਾ ਕਹਿੰਦੇ ਹਨ। ''ਇਹ ਨਾਚ ਦਸ਼ਰਾ (ਦੁਸਹਿਰੇ) ਵੇਲ਼ੇ ਸ਼ੁਰੂ ਹੁੰਦਾ ਹੈ ਅਤੇ ਤਿੰਨ-ਚਾਰ ਮਹੀਨਿਆਂ ਭਾਵ ਫ਼ਰਵਰੀ ਅਤੇ ਮਾਰਚ ਤੱਕ ਚੱਲਦਾ ਹੀ ਰਹਿੰਦਾ ਹੈ। ਦਸ਼ਰਾ ਮਨਾਉਣ ਤੋਂ ਬਾਅਦ, ਅਸੀਂ ਆਪਣੇ ਨਾਲ਼ ਦੇ ਬੈਗਾ ਪਿੰਡਾਂ ਵਿੱਚ ਜਾਂਦੇ ਹਾਂ ਅਤੇ ਸਾਰੀ ਰਾਤ ਨੱਚਦੇ ਹਾਂ,'' ਛੱਤੀਸਗੜ੍ਹ ਬੈਗਾ ਸਮਾਜ ਦੇ ਪ੍ਰਧਾਨ ਕਹਿੰਦੇ ਹਨ।

ਉਮਰ ਦੇ ਸੱਠਵਿਆਂ ਨੂੰ ਢੁੱਕਣ ਵਾਲ਼ਾ ਇਹ ਨਾਚਾ ਤੇ ਕਿਸਾਨ ਕਬੀਰਧਾਮ ਜ਼ਿਲ੍ਹੇ ਦੇ ਪਾਂਡਰੀਆ ਬਲਾਕ ਦੇ ਅਮਾਨੀਆ ਪਿੰਡ ਵਿਖੇ ਰਹਿੰਦਾ ਹੈ। ਮੰਡਲੀ ਦੇ ਹੋਰਨਾਂ ਮੈਂਬਰਾਂ ਨਾਲ਼ ਇਤਵਾਰੀ ਜੀ ਰਾਏਪੁਰ ਵਿਖੇ ਰਾਜ ਵੱਲੋਂ ਅਯੋਜਿਤ ਹੋਣ ਵਾਲ਼ੇ ਰਾਸ਼ਟਰੀ ਕਬਾਇਲੀ ਨਾਚ ਉਤਸਵ ਵਿੱਚ ਹਿੱਸਾ ਲੈਣ ਪਹੁੰਚੇ ਹਨ।

ਬੈਗਾ ਭਾਈਚਾਰਾ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਹੈ ਜੋ ਛੱਤੀਸਗੜ ਦੇ ਅਜਿਹੇ ਸੱਤ ਸਮੂਹਾਂ ਵਿੱਚੋਂ ਇੱਕ ਹੈ। ਇਸ ਭਾਈਚਾਰੇ ਦੇ ਕਈ ਲੋਕੀਂ ਮੱਧ ਪ੍ਰਦੇਸ਼ ਵੀ ਰਹਿੰਦੇ ਹਨ।

ਵੀਡਿਓ ਦੇਖੋ: ਛੱਤੀਸਗੜ੍ਹ ਦੇ ਬੈਗਾ ਲੋਕਾਂ ਦਾ ਨਾਚ

"ਆਮ ਤੌਰ 'ਤੇ ਲਗਭਗ 30 ਲੋਕ ਦਸ਼ਰਾਨਾਚ ਕਰਦੇ ਹਨ ਅਤੇ ਸਾਡੇ ਕੋਲ਼ ਪੁਰਸ਼ ਅਤੇ ਔਰਤ ਦੋਵੇਂ ਤਰ੍ਹਾਂ ਦੇ ਨਾਚੇ ਹਨ। ਪਿੰਡ ਵਿਚ ਨੱਚਣ ਵਾਲ਼ਿਆਂ ਦੀ ਗਿਣਤੀ ਸੈਂਕੜਿਆਂ ਤੱਕ ਹੋ ਸਕਦੀ ਹੈ," ਇਤਵਾਰੀ ਜੀ ਕਹਿੰਦੇ ਹਨ ਤੇ ਨਾਲ਼ ਹੀ ਗੱਲ ਜੋੜਦਿਆਂ ਕਹਿੰਦੇ ਹਨ ਕਿ ਜੇ ਕੋਈ ਪੁਰਸ਼ ਮੰਡਲੀ ਕਿਸੇ ਪਿੰਡ ਦਾ ਦੌਰਾ ਕਰਦੀ ਹੈ ਤਾਂ ਉਹ ਉਸ ਪਿੰਡ ਦੀ ਔਰਤ ਮੰਡਲੀ ਨਾਲ਼ ਨੱਚੇਗੀ। ਬਦਲੇ ਵਿੱਚ ਮੇਜ਼ਬਾਨ ਪਿੰਡ ਦੀ ਪੁਰਸ਼ ਮੰਡਲੀ ਮਹਿਮਾਨ ਟੀਮ ਦੇ ਪਿੰਡ ਦਾ ਦੌਰਾ ਕਰੇਗੀ ਅਤੇ ਉੱਥੋਂ ਦੀ ਔਰਤ ਮੰਡਲੀ ਨਾਲ਼ ਡਾਂਸ ਕਰੇਗੀ।

ਇਸੇ ਜ਼ਿਲ੍ਹੇ ਦੇ ਕਵਰਧਾ ਬਲਾਕ ਦੀ ਅਨੀਤਾ ਪਾਂਡਰੀਆ ਕਹਿੰਦੀ ਹਨ,"ਅਸੀਂ ਹਮੇਸ਼ਾ ਗਾਉਣ ਅਤੇ ਨੱਚਣ ਦਾ ਮਜ਼ਾ ਲੈਂਦੇ ਹਾਂ।'' ਉਹ ਡਾਂਸ ਫੈਸਟੀਵਲ ਦੀ ਟੀਮ ਦਾ ਵੀ ਹਿੱਸਾ ਸਨ ਤੇ ਅਤੇ ਇਤਵਾਰੀ ਜੀ ਦੀ ਟੀਮ ਦਾ ਵੀ।

ਨਾਚ, ਗਾਣੇ ਵਿੱਚ ਪੁੱਛੇ ਗਏ ਪ੍ਰਸ਼ਨ ਦੇ ਹਿਸਾਬ ਨਾਲ਼ ਹੁੰਦਾ ਹੈ ਅਤੇ ਇਸੇ ਤਰੀਕੇ ਨਾਲ਼ ਜਵਾਬ ਵੀ ਦਿੱਤੇ ਜਾਂਦੇ ਹਨ।

ਬੈਗਾ ਨਾਚ ਪੀੜ੍ਹੀਓਂ-ਪੀੜ੍ਹੀ ਚੱਲਦੀ ਆਉਂਦੀ ਪਰੰਪਰਾ ਹੈ ਜੋ ਸਾਰੇ ਬੈਗਾ ਪਿੰਡਾਂ ਵਿੱਚ ਦੇਖਣ ਨੂੰ ਮਿਲ਼ਦੀ ਹੈ। ਇਹ ਨਾਚ  ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਇਨ੍ਹਾਂ ਨਾਚ ਮੰਡਲੀਆਂ ਨੂੰ ਅਕਸਰ ਖ਼ਾਸ ਮੌਕਿਆਂ ਦੌਰਾਨ ਵੀਆਈਪੀ ਲੋਕਾਂ ਦਾ ਮਨੋਰੰਜਨ ਕਰਨ ਲਈ ਵੀ ਬੁਲਾਇਆ ਜਾਂਦਾ ਹੈ, ਪਰ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਪ੍ਰਦਰਸ਼ਨਾਂ ਬਦਲੇ ਬਣਦਾ ਭੁਗਤਾਨ ਨਹੀਂ ਕੀਤਾ ਜਾਂਦਾ।

ਕਵਰ ਫ਼ੋਟੋ: ਗੋਪੀਕ੍ਰਿਸ਼ਨਾ ਸੋਨੀ

ਤਰਜਮਾ: ਕਮਲਜੀਤ ਕੌਰ

Purusottam Thakur

पुरुषोत्तम ठाकूर २०१५ सालासाठीचे पारी फेलो असून ते पत्रकार आणि बोधपटकर्ते आहेत. सध्या ते अझीम प्रेमजी फौडेशनसोबत काम करत असून सामाजिक बदलांच्या कहाण्या लिहीत आहेत.

यांचे इतर लिखाण पुरुषोत्तम ठाकूर
Video Editor : Urja

ऊर्जा (जी आपलं पहिलं नाव वापरणंच पसंत करते) बनस्थळी विद्यापीठ, टोंक, राजस्थान येथे पत्रकारिता व जनसंवाद विषयात बी.ए. पदवीचं शिक्षण घेत आहे. पारी मधील प्रशिक्षणाचा भाग म्हणून तिने हा लेख लिहिला आहे.

यांचे इतर लिखाण Urja
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur