ਸਾਡੇ ਸਮਿਆਂ ਵਿੱਚ ਜਦੋਂ ਅੱਤਿਆਚਾਰ, ਯੁੱਧ ਅਤੇ ਖ਼ੂਨ-ਖ਼ਰਾਬਾ ਆਪਣੇ ਪੈਰ ਪਸਾਰ ਰਿਹਾ ਹੈ, ਅਸੀਂ ਅਕਸਰ ਵਿਸ਼ਵ-ਸ਼ਾਂਤੀ ਨੂੰ ਲੈ ਕੇ ਸਵਾਲ ਚੁੱਕੇ ਹਨ। ਪਰ ਮੁਕਾਬਲੇ, ਲਾਲਚ, ਵੈਰ, ਨਫ਼ਰਤ ਅਤੇ ਹਿੰਸਾ ਅਧਾਰਤ ਇਹ ਸੱਭਿਆਤਾਵਾਂ ਇਸ ਸਭ ਕਾਸੇ ਦੀ ਕਲਪਨਾ ਵੀ ਕਿਵੇਂ ਕਰ ਸਕਦੀਆਂ ਹਨ? ਅਸੀਂ ਜਿਹੜੀਆਂ ਥਾਵਾਂ ਤੋਂ ਆਉਂਦੇ ਹਨ ਉੱਥੇ ਇਸ ਕਿਸਮ ਦਾ ਸੱਭਿਆਚਾਰ ਨਹੀਂ ਹੁੰਦਾ। ਸਾਡੇ ਆਦਿਵਾਸੀਆਂ ਦੀ ਸੱਭਿਆਚਾਰ ਨੂੰ ਲੈ ਕੇ ਆਪਣੀ ਹੀ ਸਮਝ ਹੈ। ਅਸੀਂ ਉਸ ਪੜ੍ਹਾਈ ਵਿੱਚ ਯਕੀਨ ਨਹੀਂ ਕਰਦੇ ਜਿੱਥੇ ਰਾਤ ਵੇਲ਼ੇ ਪੜ੍ਹੇ-ਲਿਖੇ ਲੋਕ ਚੁੱਪ-ਚਾਪ ਆਪਣੇ ਘਰਾਂ ਵਿੱਚੋਂ ਨਿਕਲ਼ਣ ਤੇ ਬਾਹਰ ਆਣ ਕੇ ਗੰਦ ਖਲਾਰਨ ਅਤੇ ਅਨਪੜ੍ਹ ਬੰਦਾ ਅਗਲੀ ਸਵੇਰੇ ਉੱਠੇ ਅਤੇ ਉਸ ਗੰਦ ਨੂੰ ਸਾਫ਼ ਕਰੇ। ਅਸੀਂ ਅਜਿਹੀ ਕਿਸੇ ਸੱਭਿਅਤਾ ਨੂੰ ਸੱਭਿਅਤਾ ਹੀ ਨਹੀਂ ਮੰਨਦੇ ਜੋ ਕਿਸੇ ਵੀ ਹੋਰ ਸੱਭਿਅਤਾ ਨੂੰ ਆਤਮਸਾਤ ਕਰਨ ਤੋਂ ਇਨਕਾਰੀ ਹੋਵੇ। ਅਸੀਂ ਨਦੀ ਕੰਢੇ ਜੰਗਲ-ਪਾਣੀ ਨਹੀਂ ਜਾਂਦੇ। ਅਸੀਂ ਰੁੱਖਾਂ ਤੋਂ ਕੱਚੇ ਫਲਾਂ ਨੂੰ ਨਹੀਂ ਤੋੜਦੇ। ਜਦੋਂ ਹੋਲੀ ਨੇੜੇ ਹੁੰਦੀ ਹੈ ਤਾਂ ਜ਼ਮੀਨ ਵਾਹੁਣੀ ਬੰਦ ਕਰ ਦਿੰਦੇ ਹਾਂ। ਅਸੀਂ ਆਪਣੀ ਜ਼ਮੀਨ ਦਾ ਲਹੂ ਨਹੀਂ ਚੂਸਦੇ ਤੇ ਨਾ ਹੀ ਅਸੀਂ ਆਪਣੀ ਜ਼ਮੀਨ ਤੋਂ ਸਾਰਾ ਸਾਲ ਬੇਰੋਕ ਪੈਦਾਵਾਰ ਮਿਲ਼ਣ ਦੀ ਉਮੀਦ ਹੀ ਕਰਦੇ ਹਾਂ। ਅਸੀਂ ਉਹਨੂੰ ਸਾਹ ਲੈਣ ਦਾ ਸਮਾਂ ਦਿੰਦੇ ਹਾਂ ਤਾਂ ਕਿ ਉਹ ਖ਼ੁਦ ਨੂੰ ਤਰੋ-ਤਾਜ਼ਾ ਕਰ ਸਕੇ। ਅਸੀਂ ਕੁਦਰਤ ਦਾ ਵੀ ਓਨਾ ਹੀ ਸਨਮਾਨ ਕਰਦੇ ਹਾਂ ਜਿੰਨਾ ਕਿ ਇਨਸਾਨਾਂ ਦਾ।

ਜਤਿੰਦਰ ਵਸਾਵਾ ਦੀ ਅਵਾਜ਼ ਵਿੱਚ, ਦੇਹਵਲੀ ਭੀਲੀ ਵਿੱਚ ਕਵਿਤਾ ਪਾਠ ਸੁਣੋ

ਪ੍ਰਤਿਸ਼ਠਯਾ ਪਾਂਡਿਆ ਦੀ ਅਵਾਜ਼ ਵਿੱਚ, ਅੰਗਰੇਜ਼ੀ ਵਿੱਚ ਕਵਿਤਾ ਪਾਠ ਸੁਣੋ

ਇਸੇ ਲਈ ਤਾਂ ਜੰਗਲ ਚੋਂ ਵਾਪਸ ਨਹੀਂ ਆਏ ਅਸੀਂ

ਸਾਡੇ ਪੁਰਖਿਆਂ ਨੂੰ ਤੁਸਾਂ
ਲਕਸ਼ਾਗ੍ਰਹਿ ‘ਚ ਸਾੜ ਸੁੱਟਿਆ
ਕਈਆਂ ਦੇ ਕੱਟ ਲਏ ਅੰਗੂਠੇ
ਕਿਤੇ ਭਰਾ ਹੱਥੋਂ ਭਰਾ ਮਰਵਾ ਸੁੱਟਿਆ
ਕਈਆਂ ਹੱਥੋਂ ਆਪਣੇ ਹੀ ਘਰ ਫੁਕਵਾਏ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ

ਪੀਲ਼ਾ ਪੱਤਾ ਸਹਿਜੇ ਝੜ ਜਿਓਂ
ਰਲ਼ ਮਿੱਟੀ ਨਾਲ਼ ਮਿੱਟੀ ਹੁੰਦਾ
ਇਹੀ ਤਾਂ ਮੌਤ ਦਾ ਸਿਧਾਂਤ ਏ
ਦੇਵਤਿਆਂ ਨੂੰ ਅਸਮਾਨੀਂ ਨਾ ਲੱਭੀਏ ਅਸੀਂ
ਉਹ ਤਾਂ ਨੇ ਕੁਦਰਤ ਦੇ ਹੀ ਵੱਖਰੇ ਰੂਪ
ਨਿਰਜੀਵ ਦੀ ਕਲਪਨਾ ਮੰਨੀਏ ਵਿਅਰਥ ਅਸੀਂ
ਜੋ ਹੈ ਬੱਸ ਕੁਦਰਤ ਹੀ ਹੈ ਸਵਰਗ ਵੀ ਜਾਨ ਵੀ
ਕੁਦਰਤ ਦੀ ਬੇਅਦਬੀ ਨਰਕ ਮੰਨੀਏ ਅਸੀਂ
ਅਜ਼ਾਦੀ ਸਾਡੇ ਜੀਵਨ ਦਾ ਧਰਮ ਹੈ
ਤੂੰ ਗੁਲਾਮੀ ਦੇ ਜਾਲ਼ ਨੂੰ ਧਰਮ ਕਹਿ ਦਿੱਤਾ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ

ਅਸੀਂ ਹਾਂ ਧਰਤੀ ਮਾਂ ਦੇ ਸੈਨਿਕ, ਸਾਹਬ
ਆਪਣੇ ਵਜੂਦ ਲਈ ਹੀ ਨਾ ਬਚਾਈਏ ਆਪੇ ਨੂੰ
ਜਲ, ਜੰਗਲ, ਜ਼ਮੀਨ, ਜਨ, ਜਾਨਵਰ
ਨੇ ਸਾਡੇ ਵਜੂਦ ਦੀਆਂ ਜੜ੍ਹਾਂ, ਸਾਹਬ
ਤੂੰ ਸਾਡੇ ਪੁਰਖਿਆਂ ਨੂੰ
ਤੋਪ ਮੂਹਰੇ ਬੰਨ੍ਹ ਉਡਾ ਦਿੱਤਾ
ਰੁੱਖਾਂ ਨਾਲ਼ ਲਮਕਾ ਹੇਠਾਂ ਅੱਗ ਬਾਲ਼ ਦਿੱਤੀ
ਸਾਡੀ ਹੀ ਪਲਟਣ ਖੜ੍ਹੀ ਕਰ
ਤੂੰ ਸਾਨੂੰ ਹੀ ਮਰਵਾਇਆ
ਕੁਦਰਤ ਦੀ ਹਰ ਤਾਕਤ ਖੋਹਣ ਲਈ
ਤੂੰ ਸਾਨੂੰ ਚੋਰ, ਲੁਟੇਰੇ, ਬਾਗ਼ੀ,
ਕੀ ਕੀ ਨਹੀਂ ਗਰਦਾਨਿਆਂ
ਤੂੰ ਤਾਂ ਕਾਗ਼ਜ਼ ਨਾਲ਼ ਵੀ ਸਾਨੂੰ ਮਾਰ ਮੁਕਾ ਸਕਦੈ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ

ਆਪਣੇ ਜੀਵਨ ਨੂੰ ਤੂੰ ਮੰਡੀ ਬਣਾ ਲਿਆ
ਪੜ੍ਹਿਆਂ-ਲਿਖਿਆਂ ਨੂੰ ਅੰਨ੍ਹਾ ਕਰ ਛੱਡਿਆ
ਸਾਹਬ, ਦੇਖੀਂ ਤੇਰੀ ਸਿੱਖਿਆ ਨੇ
ਸਾਡੇ ਵਜੂਦ ਨੂੰ ਵੀ ਵੇਚ ਘੱਤਣਾ
ਮੰਡੀ ‘ਚ ਗ਼ੁਲਾਮਾਂ ਵਾਂਗ ਲਿਆ ਖੜ੍ਹਾ ਕਰਨਾ
ਤੇਰੀ ਮੰਡੀ ਸਾਹ ਨਈਓਂ ਲੈਂਦੀ, ਸਾਹਬ
ਸੱਭਿਅਤਾ ਅਤੇ ਸੱਭਿਆਚਾਰ ਦੇ ਨਾਂਅ ‘ਤੇ ਤੂੰ
ਬੇਰਹਿਮੀ ਤੇ ਜ਼ੁਲਮ ਦੇ ਪਹਾੜ ਖੜ੍ਹੇ ਕੀਤੇ
ਬੰਦਾ ਹੀ ਬੰਦੇ ਨੂੰ ਨਫ਼ਰਤ ਕਰਨ ਲੱਗੇ
ਇਹੀ ਹੈ ਤੇਰੀ ਵਿਸ਼ਵ-ਸ਼ਾਂਤੀ ਦਾ ਪਾਠ?
ਬੰਦੂਕ, ਬਰੂਦ ਦੇ ਸਹਾਰੇ
ਤੂੰ ਕਿਹੜੀ ਵਿਸ਼ਵ-ਸ਼ਾਂਤੀ ਲਿਆਉਣਾ ਚਾਹੁੰਨੈ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ

ਤਰਜਮਾ: ਕਮਲਜੀਤ ਕੌਰ

Poem and Text : Jitendra Vasava

जितेंद्र वसावा गुजरातच्या नर्मदा जिल्ह्यातल्या महुपाडा गावी राहतात आणि देहवाली भिलीमध्ये कविता करतात. २०१४ साली त्यांनी आदिवासी साहित्य अकादमी स्थापन केली. आदिवासींचा आवाज मुखर व्हावा यासाठी त्यांनी लाखरा नावाचे कवितेचे मासिक सुरू केले असून त्याचे ते संपादक आहेत. आदिवासींच्या मौखिक साहित्यावर त्यांची चार पुस्तके प्रकाशित झाली आहेत. त्यांचा पीएचडीचा अभ्यास नर्मदा जिल्ह्यातल्या भिल आदिवासींच्या मौखिक कथांमधले सांस्कृतिक पैलू आणि मिथ्यांवरती होता. लवकरच त्यांचा पहिला काव्यसंग्रह प्रकाशित होणार आहे. पारीवर प्रसिद्ध झालेल्या सर्व कविता या संग्रहातील आहेत.

यांचे इतर लिखाण Jitendra Vasava
Painting : Labani Jangi

मूळची पश्चिम बंगालच्या नादिया जिल्ह्यातल्या छोट्या खेड्यातली लाबोनी जांगी कोलकात्याच्या सेंटर फॉर स्टडीज इन सोशल सायन्सेसमध्ये बंगाली श्रमिकांचे स्थलांतर या विषयात पीएचडीचे शिक्षण घेत आहे. ती स्वयंभू चित्रकार असून तिला प्रवासाची आवड आहे.

यांचे इतर लिखाण Labani Jangi
Editor : Pratishtha Pandya

प्रतिष्ठा पांड्या पारीमध्ये वरिष्ठ संपादक असून त्या पारीवरील सर्जक लेखन विभागाचं काम पाहतात. त्या पारीभाषासोबत गुजराती भाषेत अनुवाद आणि संपादनाचं कामही करतात. त्या गुजराती आणि इंग्रजी कवयीत्री असून त्यांचं बरंच साहित्य प्रकाशित झालं आहे.

यांचे इतर लिखाण Pratishtha Pandya
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur