ਅਸਲ ਸਵਾਲ ਕਦਰਾਂ-ਕੀਮਤਾਂ ਦਾ ਹੈ। ਇਹ ਕਦਰਾਂ-ਕੀਮਤਾਂ ਸਾਡੇ ਜੀਵਨ ਦਾ ਹਿੱਸਾ ਹਨ। ਅਸੀਂ ਆਪੇ ਨੂੰ ਕੁਦਰਤ ਨਾਲ਼ੋਂ ਅੱਡ ਕਰਕੇ ਨਹੀਂ ਦੇਖ ਪਾਉਂਦੇ। ਆਦਿਵਾਸੀ ਜਦੋਂ ਲੜਦੇ ਹਨ ਤਾਂ ਉਹ ਸਰਕਾਰ ਜਾਂ ਕਿਸੇ ਕੰਪਨੀ ਦੇ ਖ਼ਿਲਾਫ਼ ਨਹੀਂ ਲੜਦੇ। ਉਨ੍ਹਾਂ ਕੋਲ਼ ਆਪਣੀ ‘ਭੂਮੀ ਸੈਨਾ’ ਹੈ ਅਤੇ ਉਹ ਲਾਲਚ ਅਤੇ ਸਵਾਰਥ ਦੀਆਂ ਜੜ੍ਹਾਂ ਪਸਾਰ ਚੁੱਕੇ ਮੁੱਲਾਂ ਖ਼ਿਲਾਫ ਲੜਦੇ ਹਨ।

ਇਸ ਸਭ ਕਾਸੇ ਦੀ ਸ਼ੁਰੂਆਤ ਸੱਭਿਆਤਾਵਾਂ ਦੇ ਵਿਕਾਸ ਦੇ ਨਾਲ਼ ਹੁੰਦੀ ਗਈ- ਜਦੋਂ ਅਸੀਂ ਵਿਅਕਤੀਵਾਦ ਨੂੰ ਆਪਣੀ ਸਿਰੀ ਚੁੱਕੀ ਦੇਖਿਆ ਅਤੇ ਅਸੀਂ ਮਨੁੱਖ ਨੂੰ ਕੁਦਰਤ ਨਾਲ਼ੋਂ ਅੱਡ ਵਜੂਦ ਰੱਖਣ ਵਾਲ਼ੀ ਇਕਾਈ ਦੇ ਰੂਪ ਵਿੱਚ ਦੇਖਣ ਲੱਗੇ। ਬੱਸ ਇੱਥੋਂ ਹੀ ਟਕਰਾਅ ਦੀ ਹਾਲਤ ਪੈਦਾ ਹੋਈ। ਜਦੋਂ ਅਸੀਂ ਖ਼ੁਦ ਨੂੰ ਨਦੀ ਤੋਂ ਦੂਰ ਕਰ ਲੈਂਦੇ ਹਾਂ ਅਸੀਂ ਉਹਦੇ ਪਾਣੀ ਵਿੱਚ ਸੀਵਰੇਜ, ਰਸਾਇਣਕ ਅਤੇ ਉਦਯੋਗਿਕ ਕਚਰਾ ਵਹਾਉਣ ਵਿੱਚ ਮਾਸਾ ਵੀ ਨਹੀਂ ਝਿਜਕਦੇ। ਅਸੀਂ ਨਦੀ ਨੂੰ ਵਸੀਲੇ ਮੰਨ ਉਸ ‘ਤੇ ਕਬਜ਼ਾ ਕਰ ਲੈਂਦੇ ਹਾਂ। ਜਿਉਂ ਹੀ ਅਸੀਂ ਖ਼ੁਦ ਨੂੰ ਕੁਦਰਤ ਨਾਲ਼ੋਂ ਅੱਡ ਅਤੇ ਸ਼੍ਰੇਸ਼ਠ ਸਮਝਣ ਲੱਗਦੇ ਹਾਂ, ਉਹਦੀ ਲੁੱਟ ਅਤੇ ਸੋਸ਼ਣ ਕਰਨਾ ਸੁਖਾਲਾ ਹੋ ਜਾਂਦਾ ਹੈ। ਦੂਸਰੇ ਪਾਸੇ, ਕਿਸੇ ਆਦਿਵਾਸੀ ਭਾਈਚਾਰੇ ਵਾਸਤੇ ਉਹਦੀਆਂ ਕਦਰਾਂ-ਕੀਮਤਾਂ ਕਾਗ਼ਜ਼ ‘ਤੇ ਝਰੀਟੇ ਨਿਯਮ ਨਹੀਂ ਹੁੰਦੇ। ਇਹੀ ਮੁੱਲ ਸਾਡੇ ਲਈ ਜ਼ਿੰਦਗੀ ਜਿਊਣ ਦਾ ਜ਼ਰੀਆ ਹਨ।

ਜਤਿੰਦਰ ਵਸਾਵਾ ਦੀ ਅਵਾਜ਼ ਵਿੱਚ, ਦੇਹਵਲੀ ਭੀਲੀ ਵਿੱਚ ਕਵਿਤਾ ਦਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਅੰਗਰੇਜ਼ੀ ਵਿੱਚ ਕਵਿਤਾ ਪਾਠ ਸੁਣੋ

ਧਰਤੀ ਦਾ ਗਰਭ ਹਾਂ

ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ
ਭੀਲ, ਮੁੰਡਾ, ਬੋਡੋ, ਗੋਂਡ, ਸੰਥਾਲੀ ਹਾਂ
ਮੈਂ ਹੀ ਤਾਂ ਆਦਿ ਮਨੁੱਖ ਹਾਂ
ਤੂੰ ਮੈਨੂੰ ਜਿਊਂ ਲੈ, ਰੱਜ ਕੇ ਜਿਊਂ ਲੈ,
ਮੈਂ ਇੱਥੋਂ ਦਾ ਸਵਰਗ ਹਾਂ
ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ

ਮੈਂ ਹੀ ਸਯਾਦਰੀ, ਸਤਪੁੜਾ, ਵਿੰਦਯਾ, ਅਰਾਵਲੀ ਹਾਂ
ਹਿਮਾਲਿਆ ਦੀ ਟੀਸੀ, ਦੱਖਣ ਦੀ ਸਮੁੰਦਰ ਘਾਟੀ
ਪਰਵੋਤਰ ਦਾ ਹਰਿਆ-ਭਰਿਆ ਰੰਗ ਮੈਂ ਹੀ ਹਾਂ
ਤੂੰ ਜਿੱਥੇ ਜਿੱਥੇ ਰੁੱਖ ਵੱਢੇਂਗਾ
ਪਹਾੜਾਂ ਨੂੰ ਵੇਚੇਂਗਾ
ਤੂੰ ਮੈਨੂੰ ਵਿਕਦਾ ਦੇਖੇਂਗਾ
ਨਦੀਆਂ ਦੇ ਮਰਿਆਂ, ਮਰਦਾ ਹਾਂ ਮੈਂ
ਤੂੰ ਮੈਨੂੰ ਸਾਹਾਂ ਨਾਲ਼ ਪੀ ਸਕਦੈਂ
ਮੈਂ ਹੀ ਤੇਰੇ ਜੀਵਨ ਦਾ ਅਰਕ ਹਾਂ
ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ

ਤੂੰ ਹੈਂ ਤਾਂ ਅਖ਼ੀਰ ਮੇਰਾ ਹੀ ਵੰਸ਼ਜ
ਤੂੰ ਵੀ ਮੇਰਾ ਹੀ ਲਹੂ ਹੈਂ
ਲਾਲਚ-ਲੋਭ-ਸੱਤਾ ਦਾ ਹਨ੍ਹੇਰਾ
ਦਿੱਸਣ ਨਾ ਦੇਵੇ ਤੈਨੂੰ ਜਗ ਸਾਰਾ
ਤੂੰ ਧਰਤੀ ਨੂੰ ਧਰਤੀ ਕਹਿੰਦੈਂ
ਅਸੀਂ ਕਹੀਏ ਧਰਤੀ ਮਾਂ
ਨਦੀਆਂ ਨੂੰ ਨਦੀਆਂ ਕਹਿੰਦੈਂ
ਉਹ ਤਾਂ ਨੇ ਸਾਡੀਆਂ ਭੈਣਾਂ
ਪਹਾੜ ਤੈਨੂੰ ਦਿੱਸਣ ਪਹਾੜ ਹੀ
ਸਾਨੂੰ ਉਹ ਕਹਿਣ ਭਰਾ ਆਪਣੇ
ਸੂਰਜ ਨੂੰ ਅਸੀਂ ਕਹੀਏ ਦਾਦਾ
ਚੰਦਾ ਸਾਡਾ ਹੁੰਦਾ ਮਾਮਾ
ਇਸੇ ਰਿਸ਼ਤੇ ਦੀ ਫਰਿਆਦ ਮੈਨੂੰ
ਲਕੀਰ ਖਿੱਚ ਦਿਆਂ ਤੇਰੇ ਮੇਰੇ ਦਰਮਿਆਨ
ਫਿਰ ਵੀ ਮੈਂ ਨਾ ਮੰਨਿਆ,
ਯਕੀਨ ਏ ਮੈਨੂੰ
ਤੂੰ ਪਿਘਲੇਂਗਾ ਖ਼ੁਦ-ਬ-ਖ਼ੁਦ
ਮੈਂ ਤਪਸ਼ ਪੀਣੀ ਬਰਫ਼ ਹਾਂ
ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ

ਤਰਜਮਾ: ਕਮਲਜੀਤ ਕੌਰ

Poem and Text : Jitendra Vasava

গুজরাতের নর্মদা জেলার মহুপাড়া গ্রামের কবি জিতেন্দ্র বাসব লেখেন দেহওয়ালি ভিল ভাষায়। আদিবাসী সাহিত্য আকাদেমির (২০১৪) প্রতিষ্ঠাতা-সভাপতি হওয়ার পাশাপাশি তিনি লাখারা কাব্য পত্রিকার একজন সম্পাদকও বটেন, আদিবাসী কণ্ঠ তুলে ধরাই এই পত্রিকার মূল লক্ষ্য। এছাড়াও তিনি আদিবাসী মৌখিক সাহিত্যের উপর চারটি বই প্রকাশ করেছেন। তাঁর ডক্টোরাল গবেষণার বিষয় ছিল নর্মদা জেলার ভিল জনজাতির মৌখিক লোক কাহিনির সাংস্কৃতিক ও পৌরাণিক আঙ্গিক। পারিতে প্রকাশিত কবিতাগুলি তাঁর আসন্ন প্রথম কাব্যসংকলনের অংশ।

Other stories by Jitendra Vasava
Illustration : Labani Jangi

২০২০ সালের পারি ফেলোশিপ প্রাপক স্ব-শিক্ষিত চিত্রশিল্পী লাবনী জঙ্গীর নিবাস পশ্চিমবঙ্গের নদিয়া জেলায়। তিনি বর্তমানে কলকাতার সেন্টার ফর স্টাডিজ ইন সোশ্যাল সায়েন্সেসে বাঙালি শ্রমিকদের পরিযান বিষয়ে গবেষণা করছেন।

Other stories by Labani Jangi
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur