ਉਹ ਮੁਲਕ ਕਰੋੜਾਂ ਲੋਕਾਂ ਦਾ ਸੁਪਨਾ ਸੀ। ਉਹ ਸੁਪਨਾ ਜਿਹਦੇ ਵਾਸਤੇ ਉਨ੍ਹਾਂ ਆਪਣੀ ਜਾਨ ਵਾਰ ਦਿੱਤੀ। ਬੀਤੇ ਕੁਝ ਵਰ੍ਹਿਆਂ ਤੋਂ ਉਹ ਵੀ ਸੁਪਨਾ ਦੇਖਣ ਲੱਗਿਆ। ਉਹ ਕੀ ਦੇਖਦਾ ਹੈ ਲੋਕਾਂ ਦਾ ਹਜ਼ੂਮ ਆਉਂਦਾ ਹੈ ਤੇ ਇੱਕ ਬੰਦੇ ਨੂੰ ਜਿਊਂਦੇ ਸਾੜ ਸੁੱਟਦਾ ਹੈ। ਪਰ ਉਹ ਉਸ ਭੀੜ ਨੂੰ ਰੋਕ ਨਹੀਂ ਪਾਉਂਦਾ। ਇਸ ਵਾਰ ਸੁਪਨੇ ਵਿੱਚ ਉਹਨੂੰ ਇੱਕ ਉਜੜਿਆ ਜਿਹਾ ਮਲ਼ਬੇ ਦਾ ਢੇਰਨੁਮਾ ਘਰ ਦਿਖਾਈ ਦਿੰਦਾ ਹੈ, ਜਿਹਦੇ ਬਰਾਂਡੇ ਵਿੱਚ ਲੋਕੀਂ ਇਕੱਠੇ ਹੋਏ ਹਨ। ਕੁਝ ਔਰਤਾਂ ਵਿਲ਼ਕ ਰਹੀਆਂ ਸਨ ਤੇ ਬੰਦੇ ਇਓਂ ਅਹਿੱਲ ਖੜ੍ਹੇ ਸਨ ਜਿਓਂ ਥਾਈਂ ਜੰਮ ਗਏ ਹੋਣ। ਦੋ ਲੋਥਾਂ ਕਫ਼ਨ ਵਿੱਚ ਲਿਪਟੀਆਂ ਤੇ ਉਨ੍ਹਾਂ ਦੇ ਨਾਲ਼ ਕਰਕੇ ਇੱਕ ਔਰਤ ਬੇਹੋਸ਼ ਪਈ ਸੀ। ਇੱਕ ਨੰਨ੍ਹੀ ਬੱਚੀ ਲੋਥਾਂ ਕੋਲ਼ ਬੈਠੀ ਇਕਟੱਕ ਦੇਖਦੀ ਜਾਂਦੀ ਸੀ। ਉਹਨੂੰ ਆਪਣੇ ਸੁਪਨਾ ਦੇਖਣ 'ਤੇ ਪਛਤਾਵਾ ਜਿਹਾ ਹੋਇਆ। ਸੁਪਨੇ 'ਚੋਂ ਬਾਹਰ ਆਉਂਦਿਆਂ ਹੀ ਉਹਨੇ ਦੇਖਿਆ ਕਿ ਉਹਦਾ ਮੁਲਕ ਹੁਣ ਮੁਲਕ ਨਹੀਂ ਰਿਹਾ, ਸ਼ਮਸ਼ਾਨ ਬਣਦਾ ਜਾਂਦਾ ਹੈ। ਪਰ ਹੁਣ ਉਹ ਚਾਹ ਕੇ ਵੀ ਉਸ ਸੁਪਨੇ 'ਚੋਂ ਬਾਹਰ ਨਹੀਂ ਆ ਪਾ ਰਿਹਾ।

ਦੇਵੇਸ਼ ਦੀ ਅਵਾਜ਼ ਵਿੱਚ, ਹਿੰਦੀ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ ਅੰਗਰੇਜ਼ੀ ਕਵਿਤਾ ਪਾਠ ਸੁਣੋ


तो यह देश नहीं…

1.
एक हाथ उठा
एक नारा लगा
एक भीड़ चली
एक आदमी जला

एक क़ौम ने सिर्फ़ सहा
एक देश ने सिर्फ़ देखा
एक कवि ने सिर्फ़ कहा
कविता ने मृत्यु की कामना की

2.
किसी ने कहा,
मरे हुए इंसान की आंखें
उल्टी हो जाती हैं
कि न देख सको उसका वर्तमान
देखो अतीत
किसी ने पूछा,
इंसान देश होता है क्या?

3.
दिन का सूरज एक गली के मुहाने पर डूब गया था
गली में घूमती फिर रही थी रात की परछाई
एक घर था, जिसके दरवाज़ों पर काई जमी थी
नाक बंद करके भी नहीं जाती थी
जलते बालों, नाखूनों और चमड़ी की बू

बच्ची को उसके पड़ोसियों ने बताया था
उसका अब्बा मर गया
उसकी मां बेहोश पड़ी थी
एक गाय बचाई गई थी
दो लोग जलाए गए थे

4.
अगर घरों को रौंदते फिरना
यहां का प्रावधान है
पीटकर मार डालना
यहां का विधान है
और, किसी को ज़िंदा जला देना
अब संविधान है

तो यह देश नहीं
श्मशान है

5.
रात की सुबह न आए तो हमें बोलना था
ज़ुल्म का ज़ोर बढ़ा जाए हमें बोलना था

क़ातिल
जब कपड़ों से पहचान रहा था
किसी का खाना सूंघ रहा था
चादर खींच रहा था
घर नाप रहा था
हमें बोलना था

उस बच्ची की आंखें, जो पत्थर हो गई हैं
कल जब क़ातिल
उन्हें कश्मीर का पत्थर बताएगा
और
फोड़ देगा
तब भी
कोई लिखेगा
हमें बोलना था

ਇਹ ਦੇਸ਼, ਦੇਸ਼ ਨਹੀਂ...

1.
ਇੱਕ ਹੱਥ ਉੱਠਿਆ
ਇੱਕ ਨਾਅਰਾ ਲੱਗਿਆ
ਇੱਕ ਭੀੜ ਤੁਰੀ
ਇੱਕ ਆਦਮੀ ਸੜਿਆ
ਇੱਕ ਕੌਮ ਨੇ ਸਿਰਫ਼ ਝੱਲਿਆ
ਇੱਕ ਮੁਲਕ ਨੇ ਸਿਰਫ਼ ਦੇਖਿਆ
ਇੱਕ ਕਵੀ ਨੇ ਸਿਰਫ਼ ਕਿਹਾ
ਕਵਿਤਾ ਨੇ ਮੌਤ ਦੀ ਕਾਮਨਾ ਕੀਤੀ

2.
ਕਿਸੇ ਨੇ ਕਿਹਾ,
ਮੁਰਦਾ ਬੰਦੇ ਦੀਆਂ ਅੱਖਾਂ
ਪੁੱਠੀਆਂ ਹੋ ਜਾਂਦੀਆਂ ਨੇ
ਕਿ ਨਾ ਦੇਖ ਸਕੋ ਉਹਦਾ ਵਰਤਮਾਨ
ਦੇਖੋ ਅਤੀਤ
ਕਿਸੇ ਨੇ ਪੁੱਛਿਆ,
ਇਨਸਾਨ ਮੁਲਕ ਹੁੰਦਾ ਹੈ ਕੀ?

3.
ਦਿਨ ਦਾ ਸੂਰਜ ਗਲ਼ੀ ਦੇ ਕਿਸੇ ਖੂੰਝੇ ਡੁੱਬ ਗਿਆ
ਗਲ਼ੀ 'ਚ ਘੁੰਮਦਾ ਰਿਹਾ ਸੀ ਰਾਤ ਦਾ ਪਰਛਾਵਾਂ
ਇੱਕ ਘਰ ਸੀ, ਜਿਹਦੇ ਬੂਹਿਆਂ 'ਤੇ ਕਾਈ ਜੰਮੀ ਸੀ
ਨੱਕ ਬੰਦ ਕਰਿਆਂ ਵੀ ਨਾ ਜਾਂਦੀ ਸੀ
ਸੜਦੇ ਵਾਲ਼ਾਂ, ਨਹੂੰਆਂ ਤੇ ਚਮੜੀ ਦੀ ਬੋ
ਬੱਚੀ ਨੂੰ ਉਹਦੇ ਗੁਆਂਢੀਆਂ ਨੇ ਦੱਸਿਆ
ਉਹਦਾ ਅੱਬੂ ਮਰ ਗਿਆ
ਉਹਦੀ ਮਾਂ ਬੇਹੋਸ਼ ਪਈ ਸੀ
ਇੱਕ ਗਾਂ ਬਚਾਈ ਗਈ ਸੀ
ਦੋ ਲੋਕ ਸਾੜੇ ਗਏ ਸਨ

4.
ਜੇ ਘਰਾਂ ਨੂੰ ਲਤਾੜ ਸੁੱਟਣਾ
ਇੱਥੋਂ ਦਾ ਪ੍ਰਾਵਧਾਨ ਹੈ
ਕੁੱਟ-ਕੁੱਟ ਮਾਰ ਮੁਕਾਉਣਾ
ਇੱਥੋਂ ਦਾ ਵਿਧਾਨ ਹੈ
ਤੇ, ਕਿਸਨੂੰ ਜਿਊਂਦੇ ਸਾੜ ਸੁੱਟਣਾ
ਹੁਣ ਸੰਵਿਧਾਨ ਹੈ
ਤਾਂ ਇਹ ਦੇਸ਼, ਦੇਸ਼ ਨਹੀਂ
ਸ਼ਮਸ਼ਾਨ ਹੈ

5.
ਰਾਤ ਦੀ ਸਵੇਰ ਨਾ ਹੋਈ ਤਾਂ ਅਸੀਂ ਬੋਲਣਾ ਸੀ
ਜ਼ੁਲਮ ਦਾ ਜ਼ੋਰ ਵੱਧਦਾ ਗਿਆ ਤਾਂ ਅਸੀਂ ਬੋਲਣਾ ਸੀ
ਕਾਤਲ
ਜਦੋਂ ਕੱਪੜਿਆਂ ਤੋਂ ਪਛਾਣ ਰਿਹਾ ਸੀ
ਕਿਸੇ ਦਾ ਖਾਣਾ ਸੁੰਘ ਰਿਹਾ ਸੀ
ਚਾਦਰ ਖਿੱਚ ਰਿਹਾ ਸੀ
ਘਰ ਨਾਪ ਰਿਹਾ ਸੀ
ਅਸੀਂ ਬੋਲਣਾ ਸੀ
ਉਸ ਬੱਚੀ ਦੀਆਂ ਅੱਖਾਂ, ਜੋ ਪੱਥਰ ਹੋ ਗਈਆਂ
ਕੱਲ੍ਹ ਜਦੋਂ ਕਾਤਲ
ਉਨ੍ਹਾਂ ਅੱਖਾਂ ਨੂੰ ਕਸ਼ਮੀਰ ਦਾ ਪੱਥਰ ਦੱਸੇਗਾ
ਤੇ
ਫੋੜ ਸੁੱਟੇਗਾ
ਓਦੋਂ ਵੀ
ਕੋਈ ਲਿਖੇਗਾ
ਕਿ ਸਾਨੂੰ ਬੋਲਣਾ ਚਾਹੀਦਾ ਸੀ

ਤਰਜਮਾ: ਕਮਲਜੀਤ ਕੌਰ

Poem and Text : Devesh

দেবেশ একজন কবি, সাংবাদিক, চলচ্চিত্র-নির্মাতা ও অনুবাদক। তিনি পিপলস্ আর্কাইভ অফ রুরাল ইন্ডিয়ার হিন্দি সম্পাদক ও হিন্দি অনুবাদ-সম্পাদক।

Other stories by Devesh
Editor : Pratishtha Pandya

কবি এবং অনুবাদক প্রতিষ্ঠা পান্ডিয়া গুজরাতি ও ইংরেজি ভাষায় লেখালেখি করেন। বর্তমানে তিনি লেখক এবং অনুবাদক হিসেবে পারি-র সঙ্গে যুক্ত।

Other stories by Pratishtha Pandya
Painting : Labani Jangi

২০২০ সালের পারি ফেলোশিপ প্রাপক স্ব-শিক্ষিত চিত্রশিল্পী লাবনী জঙ্গীর নিবাস পশ্চিমবঙ্গের নদিয়া জেলায়। তিনি বর্তমানে কলকাতার সেন্টার ফর স্টাডিজ ইন সোশ্যাল সায়েন্সেসে বাঙালি শ্রমিকদের পরিযান বিষয়ে গবেষণা করছেন।

Other stories by Labani Jangi
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur