ਰਣ ਦੇ ਭੂ-ਭਾਗ ਵਿੱਚ, ਜਿੱਥੇ ਸਾਲ ਦੇ ਬਹੁਤੇਰੇ ਸਮੇਂ ਤਾਪਮਾਨ ਦਾ ਰੋਹ ਕਾਫ਼ੀ ਜ਼ਿਆਦਾ ਰਹਿੰਦਾ ਹੈ, ਮਾਨਸੂਨ ਦਾ ਮੀਂਹ ਪੈਣਾ ਇੱਕ ਜਸ਼ਨ ਹੋ ਨਿਬੜਦਾ ਹੈ। ਮੀਂਹ ਦੀਆਂ ਫ਼ੁਹਾਰਾਂ ਚਮਾਸਿਆਂ ਭਰੀ ਤਪਸ਼ ਤੋਂ ਰਾਹਤ ਦਵਾਉਂਦੀਆਂ ਹਨ, ਜਿਸ ਮੀਂਹ ਦੀ ਲੋਕੀਂ ਬੜੀ ਬੇਤਾਬੀ ਨਾਲ਼ ਉਡੀਕ ਕਰਦੇ ਹਨ। ਇੱਥੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਥੇ ਪੈਣ ਵਾਲ਼ਾ ਮੀਂਹ ਉਸ ਸਕੂਨ ਦਾ ਰੂਪਕ ਬਣ ਜਾਂਦਾ ਹੈ ਜੋ ਪਿਆਰ ਜ਼ਰੀਏ ਕਿਸੇ ਔਰਤ ਨੂੰ ਰੋਜ਼ਮੱਰਾ ਦੇ ਜੀਵਨ ਵਿੱਚ ਹਾਸਲ ਹੁੰਦਾ ਹੈ।

ਹਾਲਾਂਕਿ, ਮਾਨਸੂਨ ਦੇ ਮੀਂਹ ਦਾ ਰੋਮਾਂਸ ਅਤੇ ਉਹਦਾ ਜਲੌਅ ਸਿਰਫ਼ ਕੱਛ ਲੋਕ ਸੰਗੀਤ ਵਿੱਚ ਹੀ ਨਜ਼ਰ ਨਹੀਂ ਆਉਂਦਾ। ਨੱਚਦੇ ਮੋਰ, ਕਾਲ਼ੇ ਬੱਦਲ, ਮੀਂਹ ਤੇ ਆਪਣੇ ਪ੍ਰੇਮੀ ਵਾਸਤੇ ਇੱਕ ਮੁਟਿਆਰ ਦੀ ਤੜਫ਼- ਸਭ ਤੋਂ ਘੱਸੇ-ਪਿਟੇ ਬਿੰਬ ਹਨ, ਜੋ ਹਰ ਥਾਂ ਪਾਏ ਜਾਂਦੇ ਹਨ- ਨਾ ਸਿਰਫ਼ ਭਾਰਤ ਦੇ ਸ਼ਾਹਕਾਰ, ਹਰਮਨਪਿਆਰੇ ਤੇ ਲੋਕ ਸੰਗੀਤ ਦੀ ਦੁਨੀਆ ਵਿੱਚ, ਸਗੋਂ ਸਾਹਿਤ ਅਤੇ ਚਿੱਤਰਕਾਰੀ ਦੀਆਂ ਅੱਡੋ-ਅੱਡ ਸ਼ੈਲੀਆਂ ਵਿੱਚ ਵੀ।

ਇਹਦੇ ਬਾਵਜੂਦ, ਜਦੋਂ ਅਸੀਂ ਅੰਜਾਰ ਦੇ ਘੇਲਜੀ ਭਾਈ ਦੀ ਅਵਾਜ਼ ਵਿੱਚ ਗੁਜਰਾਤੀ ਵਿੱਚ ਗਾਏ ਇਸ ਗੀਤ ਨੂੰ ਸੁਣਦੇ ਹਾਂ ਤਾਂ ਇਹ ਸਾਰੀਆਂ ਤਾਰਾਂ ਮੌਸਮ ਦੇ ਪਹਿਲੇ ਮੀਂਹ ਦਾ ਨਵਾਂ ਜਾਦੂ ਪੈਦਾ ਕਰਨ ਵਿੱਚ ਸਫ਼ਲ ਹੁੰਦੀਆਂ ਹਨ।

ਅੰਜਾਰ ਦੇ ਘੇਲਜੀ ਭਾਈ ਦੀ ਅਵਾਜ਼ ਵਿੱਚ ਇਹ ਲੋਕਗੀਤ ਸੁਣੋ

Gujarati

કાળી કાળી વાદળીમાં વીજળી ઝબૂકે
કાળી કાળી વાદળીમાં વીજળી ઝબૂકે
મેહૂલો કરે ઘનઘોર,
જૂઓ હાલો કળાયેલ બોલે છે મોર (૨)
કાળી કાળી વાદળીમાં વીજળી ઝબૂકે
નથડીનો વોરનાર ના આયો સાહેલડી (૨)
વારી વારી વારી વારી, વારી વારી કરે છે કિલોલ.
જૂઓ હાલો કળાયેલ બોલે છે મોર (૨)
હારલાનો વોરનાર ના આયો સાહેલડી (૨)
વારી વારી વારી વારી, વારી વારી કરે છે કિલોલ.
જૂઓ હાલો કળાયેલ બોલે છે મોર (૨)
કાળી કાળી વાદળીમાં વીજળી ઝબૂકે
મેહૂલો કરે ઘનઘોર
જૂઓ હાલો કળાયેલ બોલે છે મોર (૨)

ਪੰਜਾਬੀ

ਕਾਲ਼ੇ ਸਿਆਹ ਬੱਦਲਾਂ 'ਚ ਬਿਜਲੀ ਲਿਸ਼ਕਾਂ ਮਾਰੇ,
ਕਾਲ਼ੇ ਸਿਆਹ ਬੱਦਲਾਂ 'ਚ ਬਿਜਲੀ ਲਿਸ਼ਕਾਂ ਮਾਰੇ।
ਦੇਖੋ, ਭਾਰੀ-ਭਰਕਮ ਬੱਦਲ, ਮੀਂਹ ਨਾਲ਼ ਲੱਦੇ ਨੇ।
ਦੇਖੋ, ਮੋਰ ਗਾਣਾ ਗਾਵੇ, ਖੰਭਾਂ ਦੀ ਲੜੀ ਪਿਆ ਦਿਖਾਵੇ! (2)
ਕਾਲ਼ੇ ਸਿਆਹ ਬੱਦਲਾਂ 'ਚ ਬਿਜਲੀ ਲਿਸ਼ਕਾਂ ਮਾਰੇ
ਮੈਨੂੰ ਮੇਰੀ ਨੱਥਣੀ ਦੇਣ ਵਾਲ਼ਾ,
ਐ ਦੋਸਤ, ਆਇਆ ਹੀ ਨਹੀਂ ਮੈਨੂੰ ਨੱਥਣੀ ਦੇਣ ਵਾਲ਼ਾ (2)
ਦੇਖੋ, ਮੋਰ ਗਾਣਾ ਗਾਵੇ,
ਖੰਭਾਂ ਦੀ ਲੜੀ ਪਿਆ ਦਿਖਾਵੇ! (2)
ਮੈਨੂੰ ਤੋਹਫ਼ੇ ਵਿੱਚ ਹਾਰ ਦੇਣ ਵਾਲ਼ਾ,
ਐ ਦੋਸਤ, ਆਇਆ ਹੀ ਨਹੀਂ ਮੈਨੂੰ ਹਾਰ ਦੇਣ ਵਾਲ਼ਾ (2)
ਦੇਖੋ, ਮੋਰ ਗਾਣਾ ਗਾਵੇ,
ਦੇਖੋ, ਖੰਭਾਂ ਦੀ ਲੜੀ ਪਿਆ ਦਿਖਾਵੇ! (2)
ਕਾਲ਼ੇ ਸਿਆਹ ਬੱਦਲਾਂ 'ਚ ਬਿਜਲੀ ਲਿਸ਼ਕਾਂ ਮਾਰੇ,
ਦੇਖੋ, ਭਾਰੀ-ਭਰਕਮ ਬੱਦਲ, ਮੀਂਹ ਨਾਲ਼ ਲੱਦੇ ਨੇ।
ਦੇਖੋ, ਮੋਰ ਗਾਣਾ ਗਾਵੇ, ਖੰਭਾਂ ਦੀ ਲੜੀ ਪਿਆ ਦਿਖਾਵੇ! (2)

PHOTO • Labani Jangi

ਗੀਤ ਦੀ ਕਿਸਮ : ਰਵਾਇਤੀ ਲੋਕ ਗੀਤ

ਸ਼੍ਰੇਣੀ : ਪਿਆਰ ਤੇ ਬੇਤਾਬੀ ਦੇ ਗੀਤ

ਗੀਤ : 7

ਗੀਤ ਦਾ ਸਿਰਲੇਖ : ਕਾਲੀ ਕਾਲੀ ਵਾਦਲੀਮਾ ਵੀਜਲੀ ਜਬੂਕੇ

ਧੁਨ : ਦੇਵਲ ਮਹਿਤਾ

ਗਾਇਕ : ਘੇਲਜੀ ਭਾਈ, ਅੰਜਾਰ

ਵਰਤੀਂਦੇ ਸਾਜ : ਡਰੰਮ, ਹਰਮੋਨੀਅਮ, ਬੈਂਜੋ, ਡਫ਼ਲੀ

ਰਿਕਾਰਡਿੰਗ ਵਰ੍ਹਾ : 2012, ਕੇਐੱਮਵੀਐੱਸ ਸਟੂਡਿਓ


ਭਾਈਚਾਰਕ ਰੇਡਿਓ ਸਟੇਸ਼ਨ, ਸੁਰਵਾਣੀ ਨੇ ਅਜਿਹੇ 341 ਲੋਕ ਗੀਤਾਂ ਨੂੰ ਰਿਕਾਰਡ ਕੀਤਾ ਹੈ, ਜੋ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਜ਼ਰੀਏ ਪਾਰੀ ਦੇ ਕੋਲ਼ ਆਏ ਹਨ।

ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਆਪਣਾ ਸਹਿਯੋਗ ਦੇਣ ਲਈ ਤਹਿ-ਦਿਲੋਂ ਸ਼ੁਕਰੀਆ ਕਰਦੀ ਹਨ ਤੇ ਭਾਰਤੀਬੇਨ ਗੋਰ ਦਾ ਆਪਣਾ ਬੇਸ਼ਕੀਮਤੀ ਯੋਗਦਾਨ ਦੇਣ ਲਈ  ਵੀ ਸ਼ੁਕਰੀਆ।

ਤਰਜਮਾ: ਕਮਲਜੀਤ ਕੌਰ

Pratishtha Pandya

কবি এবং অনুবাদক প্রতিষ্ঠা পান্ডিয়া গুজরাতি ও ইংরেজি ভাষায় লেখালেখি করেন। বর্তমানে তিনি লেখক এবং অনুবাদক হিসেবে পারি-র সঙ্গে যুক্ত।

Other stories by Pratishtha Pandya
Illustration : Labani Jangi

২০২০ সালের পারি ফেলোশিপ প্রাপক স্ব-শিক্ষিত চিত্রশিল্পী লাবনী জঙ্গীর নিবাস পশ্চিমবঙ্গের নদিয়া জেলায়। তিনি বর্তমানে কলকাতার সেন্টার ফর স্টাডিজ ইন সোশ্যাল সায়েন্সেসে বাঙালি শ্রমিকদের পরিযান বিষয়ে গবেষণা করছেন।

Other stories by Labani Jangi
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur