
SANGUR, PUNJAB
|MON, MAY 11, 2026
ਭਾਰਤ ਦੇ ਵੱਖੋ-ਵੱਖ ਸਾਜ਼ ਤੇ ਉਨ੍ਹਾਂ ਦੀਆਂ ਕਹਾਣੀਆਂ
ਭਾਰਤ ਦੇ ਪੇਂਡੂ ਖਿੱਤਿਆਂ ਵਿੱਚ ਵਜਾਏ ਜਾਣ ਵਾਲ਼ੇ ਸਾਜ਼ ਓਨੇ ਹੀ ਨਿਰਾਲੇ ਤੇ ਵੰਨ-ਸੁਵੰਨੇ ਹਨ ਜਿੰਨੇ ਕਿ ਇੱਥੋਂ ਦੇ ਪਿੰਡ। ਹਿਮਾਚਲ ਪ੍ਰਦੇਸ਼ ਦਾ ਤਾਰ ਵਾਲ਼ਾ ਰੁਬਾਬ ਤੇ ਡਫਲੀਨੁਮਾ ਖੰਜਰੀ, ਪੱਛਮੀ ਬੰਗਾਲ ਦਾ ਬਾਨਮ ਤੇ ਗਬਗੁਬੀ, ਮਹਾਰਾਸ਼ਟਰ ਦਾ ਵੱਡਾ ਸਿੰਙਨੁਮਾ ਤਾਰਪਾ, ਛੱਤੀਸਗੜ੍ਹ ਦੀ ਝੂਮਦੀ ਬੰਸਰੀ ਅਤੇ ਬਾਂਸ ਬਾਜਾ, ਅੱਡੋ-ਅੱਡ ਰਾਜਾਂ ਦੀ ਧੁੰਸੀ, ਢੋਲ਼, ਢੋਲ਼ਕੀ, ਢਾਪ ਅਤੇ ਡੋਲੂ। ਅਕਸਰ, ਇਹ ਸਾਜ਼ ਤੇ ਕਈ ਹੋਰ ਸਾਜ਼ ਪੀੜ੍ਹੀ-ਦਰ-ਪੀੜ੍ਹੀ ਆਪਣੇ ਵਿਰਸੇ ਨੂੰ ਅੱਗੇ ਵਧਾਉਣ ਲਈ ਕੁਸ਼ਲ ਕਾਰੀਗਰਾਂ ਦੁਆਰਾ ਹੱਥੀਂ ਘੜ੍ਹੇ ਗਏ ਹੁੰਦੇ ਹਨ- ਜਿਵੇਂ ਨਰਸਿੰਗਪੇੱਟਈ ਵਿੱਚ ਨਾਦਸਵਰਮ ਬਣਾਉਣ ਵਾਲ਼ੇ, ਮਾਯਲਾਪੁਰ ਵਿਖੇ ਮ੍ਰਿੰਗਮ, ਕਾਸਰਗੋਡ ਵਿਖੇ ਬਾਂਸ ਦੇ ਢੋਲ਼ ਅਤੇ ਪੁਰੂਵੇਂਬਾ ਵਿਖੇ ਚਮੜੇ ਦੇ ਸਾਜ਼ ਬਣਾਉਣ ਵਾਲ਼ੇ। ਹਾਲਾਂਕਿ ਸੰਗੀਤ ਦੀਆਂ ਇਨ੍ਹਾਂ ਪਰੰਪਰਾਵਾਂ ਵਿੱਚੋਂ ਕਈਆਂ ਦਾ ਤਾਂ ਪਤਨ ਹੋ ਰਿਹਾ ਹੈ, ਪਰ ਕਈਆਂ ਦੀਆਂ ਅਵਾਜ਼ਾਂ ਸਪੱਸ਼ਟ ਰੂਪ ਵਿੱਚ ਹਾਲੇ ਵੀ ਸੁਣਾਈ ਦੇ ਜਾਂਦੀਆਂ ਹਨ, ਜਿਵੇਂ ਕਿ ਪਾਰੀ ਦੀਆਂ ਇਹ ਸਟੋਰੀਆਂ ਦਿਖਾਉਂਦੀਆਂ ਹਨ- ਜਿਨ੍ਹਾਂ ਦੀ ਧੁਨ ਹਾਲੇ ਵੀ ਉਵੇਂ ਦੀ ਹੀ ਹੈ ਅਤੇ ਪੇਂਡੂ ਆਬੋ-ਹਵਾ ਵਿੱਚ ਗੂੰਜ ਰਹੀ ਹੈ
Author
Translator
25. ਸਰਲਾ ਪਿੰਡ ਦਾ ਉਹ ਤਰਖਾਣ ਵੀ ਤੇ ਗਵੱਈਆ ਵੀ
ਤ੍ਰਿਪੁਰਾ ਦੇ ਸਰਲਾ ਗ੍ਰਾਮ ਪੰਚਾਇਤ ਦਾ ਇੱਕ ਲੋਕ ਸੰਗੀਤਕਾਰ ਮੁਸ਼ਕਲ ਸਮੇਂ ਵਿੱਚ ਵਾਧੂ ਕਮਾਈ ਲਈ ਆਪਣੇ ਜਨੂੰਨ ਦਾ ਸਹਾਰਾ ਲੈਂਦਾ ਹੈ
24. ਪਿਆਰ ਦੇ ਇਜ਼ਹਾਰ ਦਾ ਇੱਕ ਤਰੀਕਾ ਇਹ ਵੀ...
ਵਾਹ ਯਾ ਨਾਗਾਲੈਂਡ ਰਾਜ ਦੇ ਕੋਨਯਾਕ ਭਾਈਚਾਰੇ ਦਾ ਇੱਕ ਸੰਗੀਤ ਸਾਜ਼ ਹੈ ਜੋ ਸਾਥੀ ਪ੍ਰਤੀ ਆਪਣੇ ਪਿਆਰ ਦੇ ਇਜ਼ਹਾਰ ਲਈ ਵਜਾਇਆ ਜਾਂਦਾ ਹੈ। ਇਹ ਸਾਜ਼ ਹਰ ਸਾਲ ਮਨਾਏ ਜਾਣ ਵਾਲ਼ੇ ਅਯੋਲਿਆਂਗ ਤਿਓਹਾਰ (ਬਸੰਤ) ਦੌਰਾਨ ਵੀ ਵਜਾਇਆ ਜਾਂਦਾ ਹੈ
23. ਸ਼ੋਰ-ਸ਼ਰਾਬੇ ਵਾਲ਼ੇ ਸ਼ਹਿਰ ਵਿੱਚ ਪਿੱਛਾ ਕਰਦੀ ਢੋਲ਼ਕੀ ਦੀ ਅਵਾਜ਼
ਇਰਫ਼ਾਨ ਸ਼ੇਖ ਅਤੇ ਉਨ੍ਹਾਂ ਦਾ ਭਾਈਚਾਰਾ ਮੁੰਬਈ ਦੇ ਦਹਿਸਰ ਇਲਾਕੇ ਦੀਆਂ ਗਲ਼ੀਆਂ ਵਿੱਚ ਰਹਿੰਦਾ ਹੈ। ਉਨ੍ਹਾਂ ਨੇ ਬਦਲਦੇ ਸਮੇਂ ਨਾਲ਼ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਢੋਲ਼ਕੀ ਬਣਾਉਣ ਦੀ ਆਪਣੀ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਹੈ। ਪੇਸ਼ ਹੈ ਇੱਕ ਫ਼ਿਲਮ ਜੋ ਸਮੇਂ ਦੀ ਕਸੌਟੀ 'ਤੇ ਉਨ੍ਹਾਂ ਦੇ ਹੁਨਰਾਂ ਨੂੰ ਪਰਖਦੀ ਤੇ ਗੱਲ ਕਰਦੀ ਹੈ
22. ਮੰਤਰਮੁਗਧ ਕਰਦੀ ਤਾਰਪੀ ਦੀ ਧੁਨ
ਤਾਰਪਾ ਦੀ ਧੁਨ ਸੁਣੋ ਤੇ ਮਹਿਸੂਸ ਕਰੋ ਥਿਰਕਦੀ ਆਬੋ-ਹਵਾ ਨੂੰ
21. ਬੋਡੋ ਨਾਚੇ ਤੇ ਸੰਗੀਤਕਾਰ ਦਰਸ਼ਕਾਂ ਨੂੰ ਕੀਲ਼ਦੇ ਹੋਏ
ਅਸਾਮ ਦੇ ਬੋਡੋ ਭਾਈਚਾਰੇ ਦੇ ਸੁਬੁਨਸ਼੍ਰੀ ਅਤੇ ਬਗੁਰੁੰਬਾ ਨਾਚਾਂ ਦੇ ਨਾਲ਼-ਨਾਲ਼ ਸਿਫਾਂਗ (ਲੰਬੀ ਬੰਸਰੀ), ਖਮ (ਢੋਲ) ਅਤੇ ਸਰਜਾ (ਵਾਇਲਨ) ਦੀ ਧੁਨ 'ਤੇ ਥਿੜਕਦੇ ਪੈਰਾਂ ਦੀ ਕਹਾਣੀ
20. 'ਯਕੀਨਨ ਉਹ ਅੱਜ ਵੀ ਖਰਤਾਲ ਬਣਾਉਂਦੇ ਹੋਣਗੇ'
ਅਨੋਪਰਮ ਸੁਤਾਰ ਰਾਜਸਥਾਨ ਵਿੱਚ ਖਰਤਾਲ ਨਾਮਕ ਆਘਾਤੀ ਸਾਜ਼ ਬਣਾਉਣ ਵਾਲ਼ਿਆਂ ਵਿੱਚੋਂ ਇੱਕ ਹਨ। ਇਸ ਸਾਜ਼ ਨੂੰ ਬਣਾਉਣ ਦੀ ਕਲਾ ਹੁਣ ਖ਼ਤਮ ਹੋਣ ਦੀ ਕਗਾਰ 'ਤੇ ਹੈ। ਇਸ ਨੂੰ ਬਣਾਉਣ ਵਾਲ਼ੇ ਕਾਰੀਗਰ ਵਧੇਰੇ ਕਮਾਈ ਦੀ ਭਾਲ਼ ਵਿੱਚ ਸ਼ਹਿਰਾਂ ਨੂੰ ਜਾਂਦੇ ਹਨ ਅਤੇ ਉੱਥੇ ਕਾਰਪੇਂਟਰੀ ਕਰਦੇ ਹਨ
19. ਹੱਥੀਂ ਬਣੇ ਮੋਰਚੰਗ ਦੀ ਕਹਾਣੀ
ਮੋਹਨਲਾਲ ਲੋਹਾਰ ਪਿਛਲੀ ਲਗਭਗ ਅੱਧੀ ਸਦੀ ਤੋਂ ਮੋਰਚੰਗ ਬਣਾਉਂਦੇ ਆ ਰਹੇ ਹਨ। ਇਹ ਆਘਾਤੀ ਸਾਜ ਰਾਜਸਥਾਨ ਦੇ ਟਿੱਬਿਆਂ ’ਚ ਵੱਜਦਾ ਸੁਣਿਆ ਜਾ ਸਕਦਾ ਹੈ
18. ਰੋਜ਼ੀ-ਰੋਟੀ ਲਈ ਸੰਘਰਸ਼ ਕਰਦੇ ਮਾਜੁਲੀ ਦੇ ਬਦਯੋਕਾਰ
ਸਾਲ ਭਰ ਵਿੱਚ ਮਨਾਏ ਜਾਣ ਵਾਲੇ ਅਸਾਮੀ ਤਿਉਹਾਰਾਂ ਵਿੱਚ ਵਿੱਚ ਤਾਲਵਾਦਕ (ਥਪਕੀ ਵਾਲ਼ੇ) ਸਾਜਾਂ ਦੀ ਅਹਿਮ ਭੁਮਿਕਾ ਰਹਿੰਦੀ ਹੈ। ਢੋਲ, ਖੋਲ ਅਤੇ ਦੂਜੇ ਸਾਜ ਬਣਾਉਣ ਅਤੇ ਉਹਨਾਂ ਦੀ ਮੁਰੰਮਤ ਕਰਨ ਵਾਲੇ ਹੁਨਰਮੰਦ ਕਾਰੀਗਰਾਂ ਦਾ ਕਹਿਣਾ ਹੈ ਕਿ ਨਵੇਂ ਬਣੇ ਪਸ਼ੂ-ਮਾਰਨ-ਵਿਰੋਧੀ ਕਾਨੂੰਨਾਂ ਕਾਰਨ ਉਹਨਾਂ ਦੀਆਂ ਪਰੇਸ਼ਾਨੀਆਂ ਅਤੇ ਕੀਮਤਾਂ ਵਿੱਚ ਵਾਧਾ ਹੋਇਆ ਹੈ
17. ਮਿਰਾਜ ਦੇ ਸਿਤਾਰਮੇਕਰਾਂ ਦੇ ਮੱਧਮ ਹੁੰਦੇ ਸੁਰ
ਮਹਾਰਾਸ਼ਟਰ ਦੇ ਇਸ ਕਸਬੇ ਦੇ ਪਰਿਵਾਰ ਸਿਤਾਰ ਅਤੇ ਤਾਨਪੁਰਾ ਵਰਗੇ ਤਾਰਾਂ ਵਾਲੇ ਸਾਜ਼ ਬਣਾਉਂਦੇ ਹਨ। ਅਗਲੀ ਪੀੜ੍ਹੀ ਸਿਤਾਰ ਬਣਾਉਣ ਦੀ ਬਜਾਏ ਸਾਜ਼ ਵਜਾਉਣਾ ਸਿੱਖਣ ਲੱਗੀ ਹੈ
16. ਕਟਹਲ ਦੀ ਲੱਕੜ 'ਚੋਂ ਉਪਜੇ ਮਿੱਠਾ ਸੰਗੀਤ
ਕਟਹਲ ਦੀ ਲੱਕੜ ਦੀ ਵਰਤੋਂ ਭਾਰਤ ਦੇ ਬਹੁਤ ਸਾਰੇ ਪ੍ਰਾਚੀਨ ਅਤੇ ਮਹੱਤਵਪੂਰਨ ਸੰਗੀਤ ਸਾਜ਼ ਬਣਾਉਣ ਵਿੱਚ ਕੀਤੀ ਜਾਂਦੀ ਹੈ, ਜੋ ਪੂਰੇ ਤਾਮਿਲਨਾਡੂ ਵਿੱਚ ਉਗਾਏ ਜਾਂਦੇ ਹਨ। ਪਨਰੂਥੀ ਅਤੇ ਤੰਜਾਵੁਰ ਦੇ ਬਹੁਤ ਹੁਨਰਮੰਦ ਕਾਰੀਗਰ ਇਸ ਦੀ ਲੱਕੜ ਤੋਂ ਰਾਗ ਅਤੇ ਸੁਰ ਕੱਢਣ ਵਿੱਚ ਕਾਮਯਾਬ ਹੁੰਦੇ ਹਨ
15. 'ਮੇਰਾ ਤਾਰਪਾ ਹੀ ਮੇਰਾ ਸਭ ਕੁਝ ਹੈ'
ਭੀਕਲਿਆ ਲਾਡਕੀਆ ਢੀਂਡਾ ਵਰਲੀ ਆਦਿਵਾਸੀ ਹਨ। 89 ਸਾਲਾ ਸੰਗੀਤਕਾਰ ਵਲਵਾਂਡੇ ਦੇ ਰਹਿਣ ਵਾਲ਼ੇ ਹਨ। ਉਹ ਤਾਰਪਾ ਵਜਾਉਂਦੇ ਹਨ, ਜੋ ਇੱਕ ਰਵਾਇਤੀ ਹਵਾ ਦਾ ਯੰਤਰ ਹੈ ਅਤੇ ਬਾਂਸ ਤੇ ਲੌਕੀ ਦੇ ਖੋਲ਼ਾਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਇਸ ਲੇਖ ਵਿੱਚ ਉਹ ਆਪਣੇ ਸੰਗੀਤ ਦੇ ਮਗਰ ਕੰਮ ਕਰਨ ਵਾਲ਼ੇ ਵਿਸ਼ਵਾਸ ਬਾਰੇ ਗੱਲ ਕਰਦੇ ਹਨ
14. ਕਲਾਕਾਰ ਦੇ ਮਰਨ ਨਾਲ਼ ਕਲਾ ਦੀ ਮੌਤ ਹੋਣਾ ਇੱਕ ਦੁਖਦ ਵਰਤਾਰਾ
ਅੱਜ-ਕੱਲ੍ਹ ਹੱਥੀਂ ਬਣੀਆਂ ਸ਼ਹਿਨਾਈਆਂ ਦੀ ਮੰਗ ਤੇਜ਼ੀ ਨਾਲ਼ ਘੱਟ ਰਹੀ ਹੈ ਜਿਸ ਕਾਰਨ ਕਰਨਾਟਕ ਦੇ ਮਨਕਾਪੁਰ ਦੇ ਇੱਕ 65 ਸਾਲਾ ਹੁਨਰਮੰਦ ਕਾਰੀਗਰ ਨੇ ਆਪਣੀ ਕਲਾ ਨੂੰ ਜਿਊਂਦੇ ਰੱਖਣ ਦੇ ਮਕਸਦ ਨਾਲ਼ ਕਈ ਨਵੇਂ ਤੇ ਮੌਲਿਕ ਤਰੀਕੇ ਕੱਢੇ ਹਨ
13. ਅੱਜਕੱਲ੍ਹ ਕਲਾਕਾਰੀ ਨਾਲ਼ ਢਿੱਡ ਨਹੀਂ ਭਰਦਾ
ਕਿਸ਼ਨ ਜੋਗੀ ਨੇ ਮੁੰਬਈ ਦੀਆਂ ਲੋਕਲ ਟ੍ਰੇਨਾਂ ਵਿੱਚ ਸਾਰੰਗੀ ਵਜਾਉਂਦੇ ਹੋਏ ਆਪਣੇ ਪਿਤਾ ਦੀ ਵਿਰਾਸਤ ਨੂੰ ਤੋਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਰਾਜਸਥਾਨ ਤੋਂ ਆਏ ਇਸ ਕਲਾਕਾਰ ਨੂੰ ਢਿੱਡ ਭਰਨ ਵਾਸਤੇ ਬੜੀ ਮੁਸ਼ੱਕਤ ਕਰਨੀ ਪੈ ਰਹੀ ਹੈ
12. ਮਧੁਰਾਈ ਵਿੱਚ ਕੋਂਬੂ ਦੀ ਮਸਾਂ-ਸੁਣੀਦੀਂ ਅਵਾਜ਼
ਤਮਿਲਨਾਡੂ ਦੇ ਕੋਂਬੂ ਕਲਾਕਾਰ, ਕੋਵਿਡ-19 ਤਾਲਾਬੰਦੀ ਦੌਰਾਨ ਮੰਦਰ ਦੇ ਤਿਓਹਾਰਾਂ ਅਤੇ ਜਨਤਕ ਸਮਾਗਮਾਂ 'ਤੇ ਲੱਗੀ ਪਾਬੰਦੀ ਕਾਰਨ ਬਿਨਾ ਕਿਸੇ ਕਮਾਈ ਦੇ ਸੰਘਰਸ਼ ਕਰ ਰਹੇ ਹਨ। ਫਿਰ ਵੀ ਉਨ੍ਹਾਂ ਦੀ ਸੁਤਾ ਕਲਾ ਦੇ ਨਿਘਾਰ ਵੱਲ ਜ਼ਿਆਦਾ ਲੱਗੀ ਹੈ
11. 'ਮਾਲ਼ਾ ਵਿੱਚ ਫੁੱਲਾਂ ਦੀ ਇਕਸਾਰਤਾ ਵਾਂਗ ਨੱਚਣਾ'
ਸਿਆਲ ਰੁੱਤੇ ਜਸ਼ਨਾਂ ਅਤੇ ਤਿਓਹਾਰਾਂ ਦੌਰਾਨ, ਛੱਤੀਸਗੜ੍ਹ ਦੇ ਗੋਂਡ ਭਾਈਚਾਰੇ ਦੇ ਨੌਜਵਾਨ ਪੁਰਖ ਅਤੇ ਔਰਤਾਂ ਹੁਲਕੀ ਮਾਂਡਰੀ ਅਤੇ ਕੋਲਾਂਗ ਨਾਚ ਕਰਨ ਲਈ ਇਕੱਠੇ ਯਾਤਰਾ ਕਰਦੇ ਹਨ ਅਤੇ ਰੇਲਾ ਗੀਤ ਗਾਉਂਦੇ ਹਨ
10. ਦਿਨਕਰ ਆਇਵਲੇ ਦੇ ਹੱਥ ਘੜ੍ਹਦੇ ਸੁਰੀਲੀਆਂ ਬੰਸਰੀਆਂ
ਮਹਾਰਾਸ਼ਟਰ ਦੇ ਕੋਡੋਲੀ ਪਿੰਡ ਦੇ ਮਾਸਟਰ ਸ਼ਿਲਪਕਾਰ ਤੇ ਸੰਗੀਤਕਾਰ ਦਿਨਕਰ ਆਇਵਲੇ ਦੇ ਹੁਨਰਮੰਦ ਹੱਥ ਆਪਣੇ 1.5 ਲੱਖ ਘੰਟੇ ਬੰਸਰੀਆਂ ਬਣਾਉਣ ਦੇ ਲੇਖੇ ਲਾ ਚੁੱਕੇ ਹਨ। ਪਰ ਤਾਲਾਬੰਦੀ ਤੇ ਹੋਰ ਬਿਪਤਾਵਾਂ ਦੇ ਕਾਰਨ ਇਹ ਸ਼ਿਲਪ ਤੇ ਸੰਗੀਤ ਦੋਵੇਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ
9. ਲੋਪ ਹੁੰਦੀ ਜਾ ਰਹੀ ਮਨੀਰਾਮ ਦੀ ਬੰਸਰੀ
ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ਵਿਚ ਰਹਿੰਦੇ ਗੋਂਡ ਆਦਿਵਾਸੀ ਭਾਈਚਾਰੇ ਨਾਲ ਸੰਬੰਧਤ ਬੰਸਰੀ ਘਾੜਾ ਮਨੀਰਾਮ ਮਾਂਡਵੀ ਉਨਾਂ ਦਿਨਾਂ ਨੂੰ ਚੇਤੇ ਕਰਦਾ ਹੋਇਆ ਦੱਸਦਾ ਹੈ ਜਦੋਂ ਜੰਗਲਾਂ ਵਿਚ ਪਸ਼ੂਆਂ ਤੇ ਦਰਖ਼ਤਾਂ ਦੀ ਬਹੁਤਾਤ ਹੁੰਦੀ ਸੀ ਤੇ ਬਾਂਸ ਆਮ ਹੁੰਦੇ ਸਨ ਜਿਨਾਂ ਤੋਂ ਉਹ ਇਹ ਖ਼ਾਸ ਕਿਸਮ ਦੀ ਬੰਸਰੀ ਬਣਾਉਂਦੇ ਸਨ
8. ਮੁੰਬਈ ਧਰਨੇ ਵਿੱਚ ਕਿਸਾਨ ਨਾਚ ਅਤੇ ਗੀਤ ਜ਼ਰੀਏ ਵਿਰੋਧ ਕਰਦੇ ਹੋਏ
ਜਨਵਰੀ ਦੇ ਅਖੀਰ ਵਿੱਚ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ, ਮਹਾਰਾਸ਼ਟਰ ਦੇ ਡਾਹਾਣੂ ਤਾਲੁਕਾ ਦੇ ਆਦਿਵਾਸੀ ਭਾਈਚਾਰੇ ਦੇ ਧੁਮਸੀ ਅਤੇ ਤਾਰਪਾ ਵਾਦਕਾਂ ਨੇ ਗੀਤ ਅਤੇ ਨਾਚ ਦੇ ਜ਼ਰੀਏ ਨਵੇਂ ਖੇਤੀ ਕਨੂੰਨਾਂ ਦਾ ਵਿਰੋਧ ਕੀਤਾ
7. ਪੇਰੂਵੇਂਬਾ: ਜਦੋਂ ਸੁਰ ਬਖ਼ਸ਼ਣ ਵਾਲ਼ਿਆਂ ਦਾ ਜੀਵਨ ਹੋਇਆ ਬੇਸੁਰਾ
ਕੋਵਿਡ-19 ਤਾਲਾਬੰਦੀ ਕਾਰਨ ਵਿਕਰੀ ਨਾ ਹੋਣ ਤੇ ਆਪਣੇ ਤਬਲਿਆਂ ਲਈ ਲੋੜੀਂਦਾ ਕੱਚਾ ਮਾਲ਼ ਖਰੀਦਣ ਵਿੱਚ ਆਉਂਦੀ ਔਖ਼ਿਆਈ ਕਾਰਨ, ਕੇਰਲ ਦੇ ਪੇਰੂਵੇਂਬਾ ਪਿੰਡ ਵਿਖੇ ਕੜਚੀ ਕੋਲਨ ਸਾਜ ਸ਼ਿਲਪਕਾਰ ਨਿਰਮਾਤਾਵਾਂ ਨੂੰ ਸਥਿਰ ਆਮਦਨੀ ਨਹੀਂ ਹੋ ਪਾ ਰਹੀ
6. ਬਾਂਸ ਗੀਤ: ਛੱਤੀਸਗੜ੍ਹ ਦੇ ਆਜੜੀਆਂ ਦੀ ਧੁਨ
ਆਜੜੀ (ਡੰਗਰਾਂ ਦੇ ਇੱਜੜ ਚਰਾਉਣ ਵਾਲ਼ੇ) ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਪੰਚਰਾਮ, ਬਾਬੂਲਾਲ ਤੇ ਸਹਦੇਵ ਯਾਦਵ ਮੱਧ ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ਵਿਖੇ ਹਾਲੇ ਵੀ ਬਾਂਸ ਬਾਜਾ-ਗੀਤ ਦੀ ਪੇਸ਼ਕਾਰੀ ਕਰਦੇ ਹਨ, ਪਰ ਇਹ ਰਵਾਇਤੀ ਸਾਜ ਤੇ ਇਹ ਗੀਤ ਵੀ ਹੁਣ ਬਹੁਤੇ ਲੋਕਪ੍ਰਿਯ ਨਹੀਂ ਰਹੇ
5. 'ਦਿੱਲੀ ਤੱਕ ਦੇ ਆਪਣੇ ਰਸਤੇ ਵਿੱਚ ਅਸੀਂ ਨੱਚਦੇ ਅਤੇ ਖੇਡਦੇ ਜਾਵਾਂਗੇ'
ਮਹਾਂਰਾਸ਼ਟਰ ਦੇ ਵੱਖੋ-ਵੱਖ ਜ਼ਿਲ੍ਹਿਆਂ ਵਿੱਚੋਂ ਤਕਰੀਬਨ 1000 ਕਿਸਾਨ, ਜਿਨ੍ਹਾਂ ਵਿੱਚੋਂ ਬਹੁਤੇ ਆਦਿਵਾਸੀ ਹਨ, ਦਿੱਲੀ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ- ਵੈਨਾਂ, ਟੈਂਪੂਆਂ, ਜੀਪਾਂ ਅਤੇ ਕਾਰਾਂ ਵਿੱਚ ਸਵਾਰ ਹਨ। ਇਹ ਕਾਫ਼ਲਾ ਰੰਗ-ਬਿਰੰਗਾ ਅਤੇ ਦ੍ਰਿੜ ਹੈ
4. ਬੀਰਭੂਮ ਦੀਆਂ ਧੁੰਦਲੀਆਂ ਹੁੰਦੀਆਂ ਜਲ, ਜੰਗਲ ਅਤੇ ਜ਼ਮੀਨਾਂ ਦੀਆਂ ਅਵਾਜ਼ਾਂ
ਆਦਿਵਾਸੀ ਸਮਾਜ ਅਤੇ ਸਭਿਆਚਾਰ ਵਿੱਚ ਖੁੱਭੇ ਸੰਗੀਤ ਸਾਧਨਾਂ ਦੀ ਵਰਤੋਂ ਘੱਟ ਰਹੀ ਹੈ। ਤੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਇਸ ਪ੍ਰਚਲਨ ਦਾ ਕਾਰਨ ਸਿਰਫ਼ ਸਭਿਆਚਾਰਕ ਨਹੀਂ
3. ਦੁਰਗਾ ਪੂਜਾ ਦਾ ਘੱਟ ਭਾਵੇਂ ਹੋ ਜਾਣਾ ਪਰ ਢਾਕੀਆਂ ਤੋਂ ਬਿਨਾ ਨਾ ਹੋਣਾ
ਇਸ ਮੌਸਮ ਵਿੱਚ ਬੰਗਾਲ ਦੇ ਰਵਾਇਤੀ ਗ੍ਰਾਮੀਣ ਡਰੰਮ-ਵਾਦਕਾਂ ਨੂੰ ਕਲਕੱਤਾ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆਈਆਂ ਹਨ
2. ਹੇਸਰਘਟਾ ਵਿਖੇ ਡੋਲੂ ਦੀ ਥਾਪ ‘ਤੇ ਥਿਰਕਦੇ ਪੈਰ
ਬੰਗਲੁਰੂ ਦੇ ਸੀਮਾਵਰਤੀ ਇਲਾਕੇ ਵਿੱਚ ਨੌਜਵਾਨ ਕੁੜੀਆਂ ਕੰਨੜ ਢੋਲ ਅਤੇ ਨਾਚ ਦੀ ਕੁਝ ਅਜਿਹੀ ਸ਼ੈਲੀ ਵਿੱਚ ਮੁਹਾਰਤ ਹਾਸਲ ਕਰ ਚੁੱਕੀਆਂ ਹਨ ਜਿਸ ਕਲਾ ਨੂੰ ਕਦੇ ਬਲਵਾਨ ਪੁਰਸ਼ਾਂ ਦਾ ਹੁਨਰ ਮੰਨਿਆ ਜਾਂਦਾ ਸੀ। ਕਹਾਣੀ ਵਿੱਚ ਪੇਸ਼ ਵੀਡਿਓ ਵਿੱਚ, ਇਸ ਸਮੂਹ (ਕੁੜੀਆਂ ਦੇ) ਨੂੰ ਪੂਰੀ ਊਰਜਾ ਅਤੇ ਲੈਅ ਨਾਲ਼ ਪੇਸ਼ਕਾਰੀ ਕਰਦੇ ਦੇਖਿਆ ਜਾ ਸਕਦਾ ਹੈ
1. ਗੁਜਰਾਤ ਦੇ ਡਾਂਗ ਦੀ ਆਬੋ-ਹਵਾ ਵਿੱਚ ਤੈਰਦੀ ਪਾਵਰੀ ਦੀ ਧੁਨ
ਡਾਂਗ ਦੇ ਆਦਿਵਾਸੀ ਭਾਈਚਾਰਿਆਂ ਦੇ ਇਸ ਰਵਾਇਤੀ ਸਾਜ ਨੂੰ ਰਤਾ ਸੁਣ ਕੇ ਦੇਖੀਏ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/tuning-into-indias-many-musical-instruments-pa


























