'' ਅਸੀਂ ਜਿੱਥੇ ਕਿਤੇ ਵੀ ਜਾਈਏ, ਇਕੱਠੇ ਹੀ ਜਾਈਦਾ ਹੈ, '' ਆਪਣੇ ਨਾਲ਼ ਖੜ੍ਹੀ ਸਹੇਲੀ ਵੱਲ ਪਿਆਰ ਨਾਲ਼ ਦੇਖਦਿਆਂ ਗੀਤਾ ਕਹਿੰਦੀ ਹਨ।

ਦੋਵੇਂ ਸਹੇਲੀਆਂ ਨੇੜਲੇ ਜੰਗਲ ਵਿੱਚੋਂ ਸਾਲ (ਸ਼ੋਰਿਆ ਰੋਬਸਤਾ) ਪੱਤੇ ਤੋੜਨ ਜਾਂਦੀਆਂ ਹਨ ਜਿਨ੍ਹਾਂ ਨਾਲ਼ ਉਹ ਡੋਨੇ (ਕੌਲ਼ੀਆਂ) ਤੇ ਪੱਤਲ (ਪਲੇਟਾਂ) ਬਣਾਉਂਦੀਆਂ ਹਨ ਤੇ ਪਾਲਾਮਊ ਜ਼ਿਲ੍ਹਾ ਹੈੱਡਕੁਆਰਟਰ ਦੇ ਡਾਲਟਨਗੰਜ ਸ਼ਹਿਰ ਵਿੱਚ ਵੇਚ ਦਿੰਦੀਆਂ ਹਨ।

ਗੀਤਾ ਤੇ ਸਕੁਨੀ ਦੇਵੀ ਪਿਛਲੇ ਤੀਹ ਸਾਲਾਂ ਤੋਂ ਗੁਆਂਢੀ ਹਨ, ਦੋਵੇਂ ਹੀ ਕੋਪੇ ਪਿੰਡ ਵਿਖੇ ਛੋਟੀ ਜਿਹੀ ਬਸਤੀ ਵਿੱਚ ਰਹਿੰਦੀਆਂ ਹਨ। ਝਾਰਖੰਡ ਰਾਜ ਦੇ ਕਈ ਪਿੰਡ ਵਾਸੀਆਂ ਵਾਂਗਰ ਗੀਤਾ ਤੇ ਸਕੁਨੀ ਵੀ ਰੋਜ਼ੀਰੋਟੀ ਕਮਾਉਣ ਵਾਸਤੇ ਜੰਗਲੀ ਉਤਪਾਦਾਂ ' ਤੇ ਨਿਰਭਰ ਕਰਦੀਆਂ ਹਨ।

ਪੱਤੇ ਇਕੱਠੇ ਕਰਦਿਆਂ ਉਹ ਅੱਠ-ਅੱਠ ਘੰਟੇ ਜੰਗਲ ਵਿੱਚ ਬਿਤਾਉਂਦੀਆਂ ਹਨ, ਜਦੋਂ ਡੰਗਰ ਚਰ ਕੇ ਵਾਪਸ ਘਰਾਂ ਨੂੰ ਮੁੜਦੇ ਹਨ ਤਾਂ ਉਹ ਵੀ ਵਾਪਸ ਚਾਲੇ ਪਾ ਲੈਂਦੀਆਂ ਹਨ। ਪੱਤੇ ਤੁੜਾਈ ਦਾ ਸਮਾਂ ਬੜੀ ਤੇਜ਼ੀ ਨਾਲ਼ ਲੰਘਦਾ ਹੈ, ਉਹ ਬਹੁਤ ਥੋੜ੍ਹੇ ਸਮੇਂ ਦੀ ਛੁੱਟੀ ਲੈਂਦੀਆਂ, ਆਪਣੇ ਪਰਿਵਾਰਾਂ ਬਾਰੇ ਗੱਲਾਂ ਕਰਦੀਆਂ ਤੇ ਪਿੰਡ ਦੀਆਂ ਖ਼ਬਰਾਂ ਸਾਂਝੀਆਂ ਕਰਦੀਆਂ ਹਨ।

ਹਰ ਸਵੇਰ, ਗੀਤਾ ਆਪਣੀ ਗੁਆਂਢਣ ਦੇ ਹਾਕ ਮਾਰਨ ਦੀ ਉਡੀਕ ਕਰਦੀ ਹਨ, ਜਦੋਂ '' ਨਿਕਲਿਹੇਅ... '' ਦੀ ਅਵਾਜ਼ ਵੱਜਦਣ ਦੇ ਕੁਝ ਚਿਰਾਂ ਬਾਅਦ ਦੋਵੇਂ ਸੀਮੇਂਟ ਦੀਆਂ ਬੋਰੀਆਂ ਦੇ ਬਣੇ ਝੋਲ਼ੇ ਤੇ ਪਾਣੀ ਦੀਆਂ ਬੋਤਲਾਂ, ਇੱਕ ਛੋਟੀ ਕੁਹਾੜੀ ਤੇ ਕੋਈ ਪੁਰਾਣਾ ਕੱਪੜਾ ਲਈ, ਜੰਗਲ ਦਾ ਰਾਹ ਫੜ੍ਹਦੀਆਂ ਹਨ। ਉਨ੍ਹਾਂ ਦੀ ਮੰਜ਼ਲ ਝਾਰਖੰਡ ਵਿਖੇ ਪਾਲਮਊ ਟਾਈਗਰ ਰਿਜ਼ਰਵ ਦੇ ਇਲਾਕੇ ਵਿੱਚ ਪੈਂਦਾ ਹੇਹੇਗਾੜਾ ਜੰਗਲ ਹੈ।

ਦੋਵੇਂ ਸਹੇਲੀਆਂ ਅੱਡੋ-ਅੱਡ ਭਾਈਚਾਰੇ ਤੋਂ ਆਉਂਦੀਆਂ ਹਨ- ਗੀਤਾ ਭੂਇਆ ਦਲਿਤ ਹਨ ਤੇ ਸਕੁਨੀ ਓਰਾਓਂ ਕਬੀਲੇ ' ਚੋਂ। ਤੁਰਦੇ ਜਾਂਦੇ ਗੀਤਾ ਦੱਸਦੀ ਹਨ, '' ਅਸੀਂ ਇੱਥੇ ਇਕੱਲੇ ਨਹੀਂ ਆਉਂਦੀਆਂ, ਕਈ ਵਾਰੀਂ ਜੰਗਲੀ ਜਾਨਵਰ ਵੀ ਨਜ਼ਰੀਂ ਪੈ ਜਾਂਦੇ ਹਨ। ਅਸੀਂ ਇੱਥੇ ਤੇਂਦੂਏ ਦੇਖੇ ਹਨ ! '' ਸੱਪ ਤੇ ਬਿੱਛੂ ਤਾਂ ਮਿਲ਼ ਹੀ ਜਾਂਦੇ ਹਨ, ਸਕੁਨੀ ਗੱਲ ਜਾਰੀ ਰੱਖਦੀ ਹਨ, '' ਕਈ ਵਾਰੀਂ ਸਾਨੂੰ ਹਾਥੀ ਵੀ ਟੱਕਰ ਜਾਂਦੇ ਹਨ। '' ਪਾਲਾਮਊ ਟਾਈਗਰ ਰਿਜ਼ਰਵ ਵਿੱਚ 73 ਤੇਂਦੂਏ ਤੇ 267 ਦੇ ਕਰੀਬ ਹਾਥੀ ਹਨ ( 2021 ਜੰਗਲੀ ਜੀਵ ਸੈਂਸਸ ਮੁਤਾਬਕ )।

Sakuni (left) and Geeta Devi (right), residents of Kope village in Latehar district, have been friends for almost three decades. They collect sal leaves from Hehegara forest and fashion the leaves into bowls and plates which they sell in the town of Daltonganj, district headquarters of Palamau
PHOTO • Ashwini Kumar Shukla
Sakuni (left) and Geeta Devi (right), residents of Kope village in Latehar district, have been friends for almost three decades. They collect sal leaves from Hehegara forest and fashion the leaves into bowls and plates which they sell in the town of Daltonganj, district headquarters of Palamau
PHOTO • Ashwini Kumar Shukla

ਲਾਤੇਹਰ ਜ਼ਿਲ੍ਹੇ ਦੇ ਕੋਪ ਪਿੰਡ ਦੀਆਂ ਰਹਿਣ ਵਾਲ਼ੀਆਂ ਸਕੁਨੀ (ਖੱਬੇ) ਤੇ ਗੀਤਾ ਦੇਵੀ (ਸੱਜੇ) ਪਿਛਲੇ ਤਿੰਨ ਦਹਾਕਿਆਂ ਤੋਂ ਸਹੇਲੀ ਹਨ। ਉਹ ਹੇਹੇਗਾੜਾ ਜੰਗਲ ਵਿੱਚੋਂ ਸਾਲ ਦੇ ਪੱਤੇ ਇਕੱਠੇ ਕਰਦੀਆਂ ਤੇ ਉਨ੍ਹਾਂ ਦੇ ਡੋਨੇ ਤੇ ਪਲੇਟਾਂ ਬਣਾ ਕੇ ਪਾਲਾਮਊ ਹੈੱਡਕੁਆਟਰਸ ਦੇ ਡਾਲਟਨਗੰਜ ਸ਼ਹਿਰ ਵੇਚ ਦਿੰਦੀਆਂ ਹਨ

' ਸਿਆਲ ਦੀ ਧੁੰਦ ਪਈ ਸਵੇਰ ਨੂੰ ਗੀਤਾ ਤੇ ਸਕੁਨੀ, ਦੋਵੇਂ ਉਮਰ ਦੇ 50ਵੇਂ ਵਰ੍ਹੇ ਵਿੱਚ, ਨੇ ਪਤਲੀ ਜਿਹੀ ਸ਼ਾਲ ਦੀ ਬੁੱਕਲ ਮਾਰੀ ਹੋਈ ਹੈ। ਪਹਿਲਾਂ ਉਹ ਔਰੰਗਾ ਨਦੀ ਪਾਰ ਕਰਦੀਆਂ ਹਨ ਜੋ ਲਾਤੇਹਾਰ ਜ਼ਿਲ੍ਹੇ ਦੇ ਮਾਨਿਕਾ ਬਲਾਕ ਵਿਖੇ ਉਨ੍ਹਾਂ ਦੇ ਘਰ ਦੇ ਕੋਲ਼ ਵਹਿੰਦੀ ਹੈ। ਸਿਆਲ ਮੌਕੇ ਤੁਰ ਕੇ ਨਦੀ ਪਾਰ ਕਰਨਾ ਸੁਖਾਲਾ ਹੁੰਦਾ ਹੈ, ਜਦੋਂ ਪਾਣੀ ਦਾ ਵਹਾਅ ਹਲਕਾ ਹੁੰਦਾ ਹੈ, ਪਰ ਮਾਨਸੂਨ ਮੌਕੇ ਦੋਵਾਂ ਨੂੰ ਕੰਢੇ ਪਹੁੰਚਣ ਤੱਕ ਧੌਣ ਤੱਕ ਡੂੰਘੇ ਪਾਣੀ ਨੂੰ ਪਾਰ ਕਰਨਾ ਪੈਂਦਾ ਹੈ।

ਇੱਕ ਵਾਰ ਜਦੋਂ ਤੁਸੀਂ ਕਿਨਾਰੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਲਗਭਗ 40 ਮਿੰਟ ਪੈਦਲ ਚੱਲਣਾ ਪੈਂਦਾ ਹੈ। ਸੁੰਨਸਾਨ ਜੰਗਲ ਵਿੱਚ, ਉਨ੍ਹਾਂ ਦੀਆਂ ਚੱਪਲਾਂ ਦੀ ਸਿਰਫ਼ ਤਕ-ਤਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਮਹੂਏ ਦੇ ਵੱਡੇ ਸਾਰੇ ਰੁੱਖ ਵੱਲ ਵੱਧ ਰਹੀਆਂ ਹਨ, ਜੋ ਸਾਲ ਦੇ ਰੁੱਖਾਂ ਨਾਲ਼ ਭਰੇ ਇਸ ਖੇਤਰ ਦੀ ਨਿਸ਼ਾਨਦੇਹੀ ਕਰਨ ਦਾ ਕੰਮ ਕਰਦਾ ਹੈ।

"ਜੰਗਲ ਹੁਣ ਪਹਿਲਾਂ ਵਾਂਗ ਨਹੀਂ ਰਿਹਾ," ਸਕੁਨੀ ਕਹਿੰਦੀ ਹਨ। ਪਹਿਲਾਂ ਇਹ ਕਾਫ਼ੀ ਸੰਘਣਾ ਹੁੰਦਾ ਸੀ...ਤੇ ਸਾਨੂੰ ਇੰਨੀ ਦੂਰ ਨਹੀਂ ਸੀ ਆਉਣਾ ਪੈਂਦਾ। ਗਲੋਬਲ ਫਾਰੈਸਟ ਵਾਚ ਦੇ ਅੰਕੜੇ ਦਰਸਾਉਂਦੇ ਹਨ ਕਿ ਝਾਰਖੰਡ ਨੇ 2001 ਅਤੇ 2022 ਦੇ ਵਿਚਕਾਰ 5.62 ਕਿਲੋਗ੍ਰਾਮ ਜੰਗਲ ਕਵਰ ਗੁਆਇਆ ਹੈ।

ਕੁਝ ਦਹਾਕੇ ਪਹਿਲਾਂ ਜੰਗਲ ਦੇ ਆਪਣੇ ਤਜ਼ਰਬੇ ਨੂੰ ਯਾਦ ਕਰਦਿਆਂ, ਸਕੁਨੀ ਕਹਿੰਦੀ ਹਨ, "ਉਸ ਸਮੇਂ, ਦਿਨ ਦੇ ਕਿਸੇ ਵੀ ਸਮੇਂ, ਜੰਗਲ ਵਿੱਚ ਘੱਟੋ ਘੱਟ 30-40 ਲੋਕ ਹੁੰਦੇ ਸਨ। ਹੁਣ ਇੱਥੇ ਜ਼ਿਆਦਾਤਰ ਪਸ਼ੂ ਅਤੇ ਬੱਕਰੀ ਪਾਲਣ ਵਾਲ਼ੇ ਅਤੇ ਲੱਕੜ ਇਕੱਠੀ ਕਰਨ ਵਾਲ਼ੇ ਹੀ ਆਉਂਦੇ ਹਨ।

ਗੀਤਾ ਦੱਸਦੀ ਹਨ ਕਿ ਚਾਰ ਸਾਲ ਪਹਿਲਾਂ ਵੀ ਬਹੁਤ ਸਾਰੀਆਂ ਔਰਤਾਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਸਨ, ਪਰ ਇਸ ਤੋਂ ਹੋਣ ਵਾਲ਼ੀ ਕਮਾਈ ਇੰਨੀ ਘੱਟ ਹੈ ਕਿ ਉਨ੍ਹਾਂ ਨੇ ਇਹ ਕੰਮ ਹੀ ਛੱਡ ਦਿੱਤਾ। ਉਹ ਆਪਣੇ ਪਿੰਡ ਦੀਆਂ ਉਨ੍ਹਾਂ ਕੁਝ ਔਰਤਾਂ ਵਿੱਚੋਂ ਹਨ ਜੋ ਅਜੇ ਵੀ ਇਹੀ ਕੰਮ ਕਰ ਰਹੀਆਂ ਹਨ।

ਕਿਉਂਕਿ ਜੰਗਲ ਤੋਂ ਲੱਕੜ ਇਕੱਠੀ ਕਰਨ 'ਤੇ ਹੁਣ ਪਾਬੰਦੀ ਹੈ ਇਸ ਲਈ ਔਰਤਾਂ ਨੇ ਇਸ ਕੰਮ ਨੂੰ ਛੱਡਣਾ ਸ਼ੁਰੂ ਕਰ ਦਿੱਤਾ। "ਇਹ ਪਾਬੰਦੀ 2020 ਵਿੱਚ ਤਾਲਾਬੰਦੀ ਦੌਰਾਨ ਲਗਾਈ ਗਈ ਸੀ," ਸਾਕੁਨੀ ਕਹਿੰਦੀ ਹਨ, ਇਹ ਦੱਸਦੇ ਹੋਏ ਕਿ ਝਾਰਖੰਡ ਸਰਕਾਰ ਨੇ ਸ਼ੁਰੂ ਵਿੱਚ ਲੱਕੜ ਇਕੱਠੀ ਕਰਨ ਲਈ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਇਸ ਫੈਸਲੇ ਨੂੰ ਵਾਪਸ ਲੈ ਲਿਆ, ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਸੁੱਕੀ ਲੱਕੜ ਵੇਚਣੀ ਚਾਹੁੰਣ ਤਾਂ ਉਨ੍ਹਾਂ ਨੂੰ ਇਸ ਬਦਲੇ ਫ਼ੀਸ ਦੇਣੀ ਪੈਂਦੀ ਹੈ।

In the area known as Naditola, Geeta lives with her large family of seven and Sakuni with her youngest son (right) Akendar Oraon
PHOTO • Ashwini Kumar Shukla
In the area known as Naditola, Geeta lives with her large family of seven and Sakuni with her youngest son (right) Akendar Oraon
PHOTO • Ashwini Kumar Shukla

ਨਦੀਟੋਲਾ ਇਲਾਕੇ ਵਿੱਚ, ਗੀਤਾ ਸੱਤ ਮੈਂਬਰੀ ਵੱਡੇ ਪਰਿਵਾਰ ਨਾਲ਼ ਰਹਿੰਦੀ ਹਨ ਅਤੇ ਸਕੁਨੀ ਆਪਣੇ ਸਭ ਤੋਂ ਛੋਟੇ ਬੇਟੇ ਅਕੇਂਦਰ ਓਰਾਓਂ (ਸੱਜੇ) ਨਾਲ਼ ਰਹਿੰਦੀ ਹਨ

ਦੋਵੇਂ ਸਹੇਲੀਆਂ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਜੰਗਲ ਵਿੱਚ ਜਾਂਦੀਆਂ ਹਨ। ਸਕੁਨੀ 20 ਸਾਲ ਦੀ ਉਮਰ ਤੋਂ ਇਹ ਕੰਮ ਕਰ ਰਹੀ ਹਨ। "ਮੇਰਾ ਵਿਆਹ ਬਹੁਤ ਛੋਟੀ ਉਮਰੇ ਹੋ ਗਿਆ ਸੀ," ਉਹ ਕਹਿੰਦੀ ਹਨ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਦੇ ਸ਼ਰਾਬੀ ਪਤੀ ਨੇ ਸਕੁਨੀ ਨੂੰ ਛੱਡ ਦਿੱਤਾ, ਤਾਂ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਤਿੰਨ ਪੁੱਤਰਾਂ ਲਈ ਪੈਸੇ ਕਮਾਉਣ ਦਾ ਤਰੀਕਾ ਲੱਭਣਾ ਪਿਆ। "ਉਸ ਸਮੇਂ ਕੰਮ ਲੱਭਣਾ ਬਹੁਤ ਮੁਸ਼ਕਲ ਸੀ। ਮੈਂ ਕਿਸੇ ਤਰ੍ਹਾਂ ਪੱਤੇ ਅਤੇ ਦਤਵਨ (ਦਾਤਣ) ਵੇਚ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਚਲਾਇਆ,'' ਉਹ ਕਹਿੰਦੀ ਹਨ।

ਸਕੁਨੀ ਹੁਣ ਆਪਣੇ ਸਭ ਤੋਂ ਛੋਟੇ ਬੇਟੇ, 17 ਸਾਲਾ ਅਕੇਂਦਰ ਓਰਾਓਂ ਨਾਲ਼ ਦੋ ਕਮਰਿਆਂ ਦੇ ਕੱਚੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਦੋ ਵੱਡੇ ਪੁੱਤਰ ਵਿਆਹੇ ਹੋਏ ਹਨ ਅਤੇ ਇੱਕੋ ਪਿੰਡ ਵਿਖੇ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ।

ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ, ਗੀਤਾ ਆਪਣੇ ਪਰਿਵਾਰ ਨਾਲ਼ ਇੱਕ ਕੱਚੇ ਘਰ ਵਿੱਚ ਰਹਿੰਦੀ ਹਨ। ਗੀਤਾ ਦੇ ਪਰਿਵਾਰ ਵਿੱਚ ਸੱਤ ਹੋਰ ਮੈਂਬਰ ਹਨ: ਇੱਕ ਧੀ, ਤਿੰਨ ਪੁੱਤਰ, ਇੱਕ ਨੂੰਹ ਅਤੇ ਦੋ ਪੋਤੇ-ਪੋਤੀਆਂ। ਉਨ੍ਹਾਂ ਦੇ ਪਤੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਗੀਤਾ ਦੀ ਸਭ ਤੋਂ ਛੋਟੀ ਬੇਟੀ ਉਰਮਿਲਾ ਦੇਵੀ 28 ਸਾਲ ਦੀ ਹਨ ਅਤੇ ਆਪਣੀ ਮਾਂ ਵਾਂਗ ਡੋਨੇ ਵੇਚਦੀ ਹਨ ਪਰ ਗੀਤਾ ਦੇਵੀ ਆਪਣੀ ਬੇਟੀ ਲਈ ਇੱਕ ਵੱਖਰੇ ਭਵਿੱਖ ਦਾ ਸੁਪਨਾ ਦੇਖ ਰਹੀ ਹਨ। "ਮੈਂ ਆਪਣੀ ਵੱਡੀ ਧੀ ਦਾ ਵਿਆਹ ਇੱਕ ਗਰੀਬ ਪਰਿਵਾਰ ਵਿੱਚ ਕਰ ਦਿੱਤਾ। ਮੈਂ ਆਪਣੀ ਛੋਟੀ ਧੀ ਨਾਲ਼ ਇੰਝ ਨਹੀਂ ਕਰਾਂਗੀ। ਜੇ ਮੈਨੂੰ ਦਾਜ ਵੀ ਦੇਣਾ ਪਵੇ ਤਾਂ ਵੀ ਮੈਂ ਦੇਵਾਂਗੀ,'' ਗੀਤਾ ਕਹਿੰਦੀ ਹਨ।

ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਅਤੇ ਛੋਟੀ ਉਮਰ ਤੋਂ ਕੰਮ ਕਰਨ ਵਾਲ਼ੀ ਗੀਤਾ ਕਦੇ ਸਕੂਲ ਨਹੀਂ ਗਈ। "ਜੇ ਮੈਂ ਸਕੂਲ ਜਾਂਦੀ, ਤਾਂ ਘਰ ਦਾ ਕੰਮ ਕੌਣ ਕਰਦਾ?" ਉਹ ਪੁੱਛਦੀ ਹਨ। ਉਨ੍ਹਾਂ ਦਾ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ, ਜਦੋਂ ਉਹ ਖਾਣਾ ਪਕਾਉਣਾ, ਸਫਾਈ ਕਰਨਾ ਅਤੇ ਘਰ ਦੇ ਹੋਰ ਕੰਮਾਂ ਨੂੰ ਛੇਤੀ-ਛੇਤੀ ਸਾਂਭਦੀ ਹੋਈ ਜੰਗਲ ਵਿੱਚ ਜਾਣ ਤੋਂ ਪਹਿਲਾਂ ਪਸ਼ੂਆਂ (ਇੱਕ ਗਾਂ ਅਤੇ ਦੋ ਬਲਦਾਂ) ਨੂੰ ਚਰਾਉਣ ਲਈ ਛੱਡ ਦਿੰਦੀ ਹਨ। ਉਨ੍ਹਾਂ ਦੀ ਸਹੇਲੀ ਦਾ ਰੁਟੀਨ ਵੀ ਲਗਭਗ ਇਹੋ ਜਿਹਾ ਹੀ ਹੈ, ਪਰ ਜਿੱਥੇ ਗੀਤਾ ਦੀ  ਨੂੰਹ ਘਰ ਦੇ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ, ਸਕੁਨੀ ਨੂੰ ਸਾਰਾ ਕੰਮ ਇਕੱਲੇ ਹੀ ਕਰਨਾ ਪੈਂਦਾ ਹੈ।

*****

ਜੰਗਲ ਦੇ ਕੇਂਦਰੀ ਖੇਤਰ ਵਿੱਚ ਪਹੁੰਚਣ ਤੋਂ ਬਾਅਦ, ਦੋਵੇਂ ਔਰਤਾਂ ਆਪਣੇ ਬੈਗ ਉਤਾਰ ਕੇ ਹੇਠਾਂ ਰੱਖ ਦਿੰਦੀਆਂ ਹਨ। ਇੰਨੀ ਠੰਡੀ ਸਵੇਰ ਨੂੰ ਉਹ ਕਈ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਮੁੜ੍ਹਕੇ ਨਾਲ਼ ਭਿੱਜ ਜਾਂਦੀਆਂ ਹਨ, ਫਿਰ ਆਪਣੀ ਸਾੜੀ ਦੇ ਪੱਲੂ ਨਾਲ਼ ਆਪਣੇ ਮੱਥੇ ਅਤੇ ਗਲ਼ੇ ਤੋਂ ਮੁੜ੍ਹਕੇ ਦੀਆਂ ਬੂੰਦਾਂ ਪੂੰਝਦੀਆਂ ਹਨ।

ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਉਹ ਆਪਣੇ ਨਾਲ਼ ਲਿਆਂਦੇ ਪੁਰਾਣੇ ਕੱਪੜੇ ਦੀ ਆਪਣੇ ਝੋਲ਼ੇ ਨਾਲ਼ ਗੰਢ ਜਿਹੀ ਮਾਰ ਲੈਂਦੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਪੱਤੇ ਇਕੱਠੇ ਕਰਨੇ ਹੁੰਦੇ ਹਨ। ਸਾੜੀ ਦੇ ਪੱਲੂ ਨੂੰ ਕਮਰ ਦੁਆਲ਼ੇ ਅੜਾਈ ਤੇ ਬੈਗ ਨੂੰ ਮੋਢੇ ਨਾਲ਼ ਲਮਕਾਈ, ਉਹ ਹੁਣ ਆਪਣਾ ਕੰਮ ਸ਼ੁਰੂ ਕਰਨ ਲਈ ਤਿਆਰ ਹਨ।

Every morning, Sakuni and Geeta cross the Auranga river near their home and make their way on foot to the forest. Even four years ago, there were many women involved in the craft of dona and pattal -making, but poor earnings has deterred them from continuing. The friends are among the last women in their village still engaged in this craft
PHOTO • Ashwini Kumar Shukla
Every morning, Sakuni and Geeta cross the Auranga river near their home and make their way on foot to the forest. Even four years ago, there were many women involved in the craft of dona and pattal -making, but poor earnings has deterred them from continuing. The friends are among the last women in their village still engaged in this craft
PHOTO • Ashwini Kumar Shukla

ਹਰ ਸਵੇਰ, ਸਕੁਨੀ ਅਤੇ ਗੀਤਾ ਆਪਣੇ ਘਰ ਤੋਂ ਲੰਘਣ ਵਾਲ਼ੀ ਔਰੰਗਾ ਨਦੀ ਨੂੰ ਪਾਰ ਕਰਕੇ ਜੰਗਲ ਤੱਕ ਪਹੁੰਚਣ ਲਈ ਕਈ ਕਿਲੋਮੀਟਰ ਪੈਦਲ ਚੱਲਦੀਆਂ ਹਨ। ਚਾਰ ਸਾਲ ਪਹਿਲਾਂ ਤੱਕ ਬਹੁਤ ਸਾਰੀਆਂ ਔਰਤਾਂ ਡੋਨਾ ਅਤੇ ਪੱਤਲ ਬਣਾਉਣ ਦੇ ਕੰਮ ਵਿੱਚ ਲੱਗੀਆਂ ਹੋਈਆਂ ਸਨ, ਪਰ ਇਸ ਤੋਂ ਬਹੁਤ ਘੱਟ ਆਮਦਨੀ ਹੋਣ ਕਾਰਨ ਉਨ੍ਹਾਂ ਨੇ ਇਹ ਕੰਮ ਛੱਡ ਦਿੱਤਾ। ਇਹ ਦੋਵੇਂ ਸਹੇਲੀ ਆਪਣੇ ਪਿੰਡ ਦੀਆਂ ਉਨ੍ਹਾਂ ਕੁਝ ਔਰਤਾਂ ਵਿੱਚੋਂ ਹਨ ਜੋ ਅਜੇ ਵੀ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ

The two women also cut and collect branches of the sal tree which they sell as datwan( a stick to clean teeth), sometimes with help from family members . One bundle of datwan costs 5 rupees. 'People don’t even want to pay five rupees for the datwan. They bargain,' says Sakuni
PHOTO • Ashwini Kumar Shukla
The two women also cut and collect branches of the sal tree which they sell as datwan( a stick to clean teeth), sometimes with help from family members . One bundle of datwan costs 5 rupees. 'People don’t even want to pay five rupees for the datwan. They bargain,' says Sakuni
PHOTO • Ashwini Kumar Shukla

ਦੋਵੇਂ ਔਰਤਾਂ ਸਾਲ ਦੇ ਰੁੱਖ ਦੀਆਂ ਟਹਿਣੀਆਂ ਕੱਟਣ ਅਤੇ ਇਕੱਤਰ ਕਰਨ ਦਾ ਕੰਮ ਵੀ ਕਰਦੀਆਂ ਹਨ, ਜਿਸ ਤੋਂ ਉਹ ਦਾਤਣ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਦੀਆਂ ਹਨ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਈ ਵਾਰ ਮਦਦ ਕਰਦੇ ਹਨ। ਦਾਤਣ ਦਾ ਇੱਕ ਬੰਡਲ 5 ਰੁਪਏ ਵਿੱਚ ਵੇਚਿਆ ਜਾਂਦਾ ਹੈ। 'ਲੋਕ ਦਾਤਣ ਲਈ 5 ਰੁਪਏ ਵੀ ਨਹੀਂ ਦੇਣਾ ਚਾਹੁੰਦੇ। ਉਹ ਇਸ ਵਿੱਚ ਵੀ ਸੌਦੇਬਾਜ਼ੀ ਕਰਦੇ ਹਨ'

ਉਹ ਆਪਣੇ ਖੱਬੇ ਹੱਥ ਨਾਲ਼ ਟਹਿਣੀਆਂ ਫੜ੍ਹਦੀਆਂ ਹਨ ਅਤੇ ਸੱਜੇ ਹੱਥ ਨਾਲ਼ ਵੱਡੇ ਅੰਡਾਕਾਰ ਪਤੀਆਂ ਤੋੜਦੀਆਂ ਹਨ। "ਇਸ ਰੁੱਖ ਵਿੱਚ ਮਾਤਾ (ਲਾਲ ਕੀੜੀਆਂ) ਹਨ," ਸਕੁਨੀ ਆਪਣੀ ਸਾਥੀ ਨੂੰ ਚੇਤਾਵਨੀ ਦਿੰਦੀ ਹਨ।

"ਅਸੀਂ ਚੰਗੇ ਪੱਤੇ ਇਕੱਠੇ ਕਰਦੇ ਹਾਂ ਜਿਨ੍ਹਾਂ ਵਿੱਚ ਛੇਕ ਘੱਟ ਹੁੰਦੇ ਹਨ," ਗੀਤਾ ਕਹਿੰਦੀ ਹੋਈ ਆਪਣੇ ਬੈਗ ਵਿੱਚ ਪੱਤੇ ਰੱਖਣ ਲੱਗਦੀ ਹਨ। ਉਹ ਨੀਵੀਂਆਂ ਟਹਿਣੀਆਂ ਤੋਂ ਪੱਤੇ ਤੋੜਦੀਆਂ ਹਨ, ਪਰ ਜਦੋਂ ਪੱਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੁੱਖ 'ਤੇ ਚੜ੍ਹਨਾ ਪੈਂਦਾ ਹੈ ਅਤੇ ਕੁਹਾੜੀ ਦੀ ਵਰਤੋਂ ਕਰਨੀ ਪੈਂਦੀ ਹੈ।

ਸਾਲ ਦੇ ਰੁੱਖ ਆਮ ਤੌਰ 'ਤੇ ਹੌਲ਼ੀ ਹੌਲ਼ੀ ਵਧਦੇ ਹਨ ਅਤੇ ਲਗਭਗ 164 ਫੁੱਟ ਦੀ ਉਚਾਈ ਤੱਕ ਪਹੁੰਚ ਜਾਂਦੇ ਹਨ। ਪਰ ਇਸ ਜੰਗਲ ਵਿੱਚ ਸਾਲ ਦੇ ਰੁੱਖਾਂ ਦੀ ਉਮਰ ਬਹੁਤ ਘੱਟ ਹੈ, ਜਿਨ੍ਹਾਂ ਦੀ ਉਚਾਈ ਲਗਭਗ 30-40 ਫੁੱਟ ਹੈ।

ਸਾਕੁਨੀ ਇੱਕ ਰੁੱਖ 'ਤੇ ਚੜ੍ਹਨ ਲਈ ਤਿਆਰ ਹਨ, ਜੋ ਲਗਭਗ 15 ਫੁੱਟ ਉੱਚਾ ਹੈ। ਉਹ ਆਪਣੀ ਸਾੜੀ ਚੁੱਕਦੀ ਹੋਈ ਇਸ ਨੂੰ ਗੋਡਿਆਂ ਦੇ ਵਿਚਕਾਰ ਬੰਨ੍ਹ ਲੈਂਦੀ ਹਨ। ਗੀਤਾ ਉਨ੍ਹਾਂ ਨੂੰ ਕੁਹਾੜੀ ਫੜ੍ਹਾਉਂਦੀ ਹਨ। ''ਉਸ ਵਾਲ਼ੀ ਨੂੰ ਕੱਟ,'' ਇੱਕ ਟਾਹਣੀ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹਨ। ਟਹਿਣੀਆਂ ਨੂੰ ਇਕਸਾਰ ਲੰਬਾਈ ਵਿੱਚ ਕੱਟਿਆ ਜਾਵੇਗਾ ਅਤੇ ਫਿਰ ਦਾਤਣ ਵਜੋਂ ਵਰਤਿਆ ਜਾਵੇਗਾ, ਜਿਸ ਨੂੰ ਉਹ ਬਾਅਦ ਵਿੱਚ ਵੇਚ ਦੇਣਗੀਆਂ।

"ਇਹਦੀ ਮੋਟਾਈ ਇੱਕੋ ਨਾਪ ਵਾਲ਼ੀ ਹੋਣੀ ਚਾਹੀਦੀ ਹੈ," ਗੀਤਾ ਇੱਕ ਰੁੱਖ ਤੋਂ ਦੂਜੇ ਰੁੱਖ ਤੱਕ ਜਾਣ ਲਈ ਆਪਣੇ ਰਾਹ ਵਿੱਚ ਆਉਂਦੀਆਂ ਝਾੜੀਆਂ ਨੂੰ ਕੁਹਾੜੀ ਨਾਲ਼ ਸਾਫ਼ ਕਰਦੇ ਹੋਏ ਕਹਿੰਦੀ ਹਨ। ਸਾਲ ਦੀਆਂ ਟਹਿਣੀਆਂ ਬਹੁਤ ਵਧੀਆ ਹੁੰਦੀਆਂ ਹਨ, ਕਿਉਂਕਿ ਉਹ ਜਲਦੀ ਸੁੱਕਦੀਆਂ ਨਹੀਂ ਹਨ। ਤੁਸੀਂ ਇਨ੍ਹਾਂ ਨੂੰ 15 ਦਿਨਾਂ ਲਈ ਵੀ ਰੱਖ ਸਕਦੇ ਹੋ,'' ਉਹ ਅੱਗੇ ਕਹਿੰਦੀ ਹਨ।

ਪੱਤੇ ਅਤੇ ਟਹਿਣੀਆਂ ਇਕੱਠੀਆਂ ਕਰਨਾ ਸੌਖਾ ਨਹੀਂ ਹੈ। "ਸਰਦੀਆਂ ਸਭ ਤੋਂ ਮੁਸ਼ਕਿਲ ਮਹੀਨਾ ਹੁੰਦਾ ਹੈ; ਸਾਡੇ ਹੱਥ ਸੁੰਨ ਹੋ ਜਾਂਦੇ ਹਨ,'' ਗੀਤਾ ਗੱਲ ਜਾਰੀ ਰੱਖਦੀ ਹੋਈ ਅੱਗੇ ਕਹਿੰਦੀ ਹਨ, ''ਕੁਹਾੜੀ ਨੂੰ ਕੱਸ ਕੇ ਫੜ੍ਹਨ ਨਾਲ਼ ਮੇਰੇ ਹੱਥਾਂ ਵਿੱਚ ਦਰਦ ਹੋਣ ਲੱਗਦਾ ਹੈ।''

They collect leaves for 7-8 hours a day, twice a week. T his time, on the second day, they are joined by Geeta's son Ajit and daughter-in-law Basanti (right) who have brought along their baby. If the baby cries, the three of them take turns soothing her
PHOTO • Ashwini Kumar Shukla
They collect leaves for 7-8 hours a day, twice a week. T his time, on the second day, they are joined by Geeta's son Ajit and daughter-in-law Basanti (right) who have brought along their baby. If the baby cries, the three of them take turns soothing her
PHOTO • Ashwini Kumar Shukla

ਦੋਵੇਂ ਸਹੇਲੀਆਂ ਹਫ਼ਤੇ ਵਿੱਚ ਦੋ ਦਿਨ ਪੱਤੇ ਇਕੱਠੇ ਕਰਨ ਲਈ ਜੰਗਲ ਵਿੱਚ ਜਾਂਦੀਆਂ ਹਨ ਅਤੇ ਦਿਨ ਵਿੱਚ 7-8 ਘੰਟੇ ਇਹੀ ਕੰਮ ਕਰਦੀਆਂ ਹਨ। ਅਗਲੇ ਦਿਨ, ਗੀਤਾ ਦੇ ਨਾਲ਼ ਉਨ੍ਹਾਂ ਦਾ ਬੇਟਾ ਅਜੀਤ ਅਤੇ ਨੂੰਹ ਬਸੰਤੀ (ਸੱਜੇ) ਵੀ ਆਪਣੇ ਬੱਚੇ ਨਾਲ਼ ਆਈ ਹਨ,  ਜਦੋਂ ਵੀ ਬੱਚਾ ਰੋਦਾ ਹੈ, ਉਨ੍ਹਾਂ ਵਿੱਚੋਂ ਹਰ ਇੱਕ ਉਸ ਨੂੰ ਸੰਭਾਲ਼ਣ ਦੀ ਕੋਸ਼ਿਸ਼ ਕਰਦਾ ਹੈ

Left: Eight years ago, Ajit migrated to Punjab, where he works as a daily wage labourer, earning Rs. 250 a day.
PHOTO • Ashwini Kumar Shukla
Right:  Work stops in the evening when they spot the cattle heading home after grazing. On the third day, Geeta and Sakuni return to the forest to collect the sacks and make their way to Hehegara station from where they catch a train to Daltonganj
PHOTO • Ashwini Kumar Shukla

ਖੱਬੇ: ਅੱਠ ਸਾਲ ਪਹਿਲਾਂ, ਅਜੀਤ ਪੰਜਾਬ ਪ੍ਰਵਾਸ ਕਰ ਗਏ, ਜਿੱਥੇ ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਕੇ ਦਿਹਾੜੀ ਦੇ 250 ਰੁਪਏ ਕਮਾਉਂਦੇ। ਸੱਜੇ: ਸ਼ਾਮ ਨੂੰ, ਜਦੋਂ ਪਸ਼ੂ ਚਰਨ ਤੋਂ ਬਾਅਦ ਵਾਪਸ ਮੁੜਦੇ ਹਨ, ਉਹ ਵੀ ਕੰਮ ਬੰਦ ਕਰ ਦਿੰਦੇ ਹਨ। ਤੀਜੇ ਦਿਨ, ਗੀਤਾ ਅਤੇ ਸਕੁਨੀ ਬੈਗ ਚੁੱਕਣ ਲਈ ਜੰਗਲ ਵਿੱਚ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਹੇਹੇਗਾੜਾ ਸਟੇਸ਼ਨ ਲੈ ਜਾਂਦੀਆਂ ਹਨ, ਜਿੱਥੋਂ ਉਹ ਡਾਲਟਨਗੰਜ ਲਈ ਰੇਲ ਗੱਡੀ ਫੜ੍ਹਦੀਆਂ ਹਨ

ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ, ਜਦੋਂ ਸਾਲ ਦਾ ਰੁੱਖ ਆਪਣੇ ਪੱਤੇ ਡੇਗਦਾ ਹੈ ਤਾਂ ਉਨ੍ਹਾਂ ਦਾ ਕੰਮ ਅਪ੍ਰੈਲ-ਮਈ ਵਿੱਚ ਨਵੇਂ ਪੱਤਿਆਂ ਦੇ ਆਉਣ ਤੱਕ ਰੁਕ ਜਾਂਦਾ ਹੈ। ਇਸ ਸਮੇਂ ਦੌਰਾਨ, ਸਕੁਨੀ ਮਹੂਆ ਦੇ ਫਲ ਚੁੱਕਣ ਦਾ ਕੰਮ ਕਰਦੀ ਹਨ। ਇਸ ਸਾਲ (2023) ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਜੰਗਲ ਤੋਂ 100 ਕਿਲੋ ਮਹੂਆ ਦੇ ਫਲ ਇਕੱਠੇ ਕੀਤੇ ਸਨ ਅਤੇ ਉਨ੍ਹਾਂ ਨੂੰ ਸੁਕਾ ਕੇ ਇੱਕ ਸਥਾਨਕ ਵਪਾਰੀ ਨੂੰ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚ ਦਿੱਤੇ। ਹਰੇ ਫਲਾਂ ਨੂੰ ਵਾਈਨ ਬਣਾਉਣ, ਖਾਣ ਵਾਲ਼ਾ ਤੇਲ ਤਿਆਰ ਕਰਨ ਅਤੇ ਖਾਣਾ ਪਕਾਉਣ ਵਿੱਚ ਵਰਤੇ ਜਾਣ ਵਾਲ਼ੇ ਭੋਜਨ ਸਮੱਗਰੀ ਵਜੋਂ ਵਰਤਿਆ ਜਾਂਦਾ ਹੈ।

ਗੀਤਾ ਇਸ ਸਮੇਂ ਦੌਰਾਨ ਕੁਝ ਨਹੀਂ ਕਮਾਉਂਦੀ ਅਤੇ ਘਰ ਦਾ ਖਰਚਾ ਉਨ੍ਹਾਂ ਦੇ ਪੁੱਤਰਾਂ ਦੀ ਆਮਦਨੀ ਤੋਂ ਪੂਰਾ ਹੁੰਦਾ ਹੈ, ਜੋ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੇ ਘਰ ਵਿੱਚ ਮਹੂਆ ਦਾ ਰੁੱਖ ਉਨ੍ਹਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਦਾ ਹੈ।

*****

ਜੰਗਲ ਵਿੱਚ ਤਿੰਨ ਦਿਨ ਮਿਹਨਤ ਕਰਨ ਤੋਂ ਬਾਅਦ, ਗੀਤਾ ਅਤੇ ਸਕੁਨੀ ਕਾਫ਼ੀ ਮਾਤਰਾ ਵਿੱਚ ਪੱਤੇ ਇਕੱਠੇ ਕਰ ਲੈਂਦੀਆਂ ਹਨ ਅਤੇ ਆਪਣੇ ਝੋਲ਼ੇ ਡਾਲਟਨਗੰਜ ਲੈ ਜਾਂਦੀਆਂ ਹਨ। ਬੈਗਾਂ ਦਾ ਭਾਰ ਲਗਭਗ 30 ਕਿਲੋਗ੍ਰਾਮ ਹੈ ਅਤੇ ਹੇਹੇਗਾੜਾ ਸਟੇਸ਼ਨ ਪਹੁੰਚਣ ਲਈ 30 ਮਿੰਟ ਪੈਦਲ ਵੀ ਚੱਲਣਾ ਪੈਂਦਾ ਹੈ। "ਇਸ ਵਾਰ ਮੈਂ ਆਪਣੇ ਨਾਲ਼ ਹੋਰ ਵੀ ਦਾਤਣ ਲੈ ਕੇ ਜਾ ਰਹੀ ਹਾਂ," ਗੀਤਾ ਹੱਸਦੀ ਹੋਈ ਕਹਿੰਦੀ ਹਨ, ਵੈਸੇ ਇਹ ਝੋਲ਼ੇ ਪਿੱਠ 'ਤੇ ਰੱਖੇ ਗਰਮ ਕੰਬਲ ਜਿਹੇ ਹਨ।

ਹੇਹੇਗਾੜਾ ਸਟੇਸ਼ਨ 'ਤੇ ਇੱਕ ਦਰੱਖਤ ਦੇ ਹੇਠਾਂ ਜਗ੍ਹਾ ਲੱਭਣ ਤੋਂ ਬਾਅਦ, ਉਹ ਬੈਠ ਜਾਂਦੀਆਂ ਹਨ ਅਤੇ ਦੁਪਹਿਰ 12 ਵਜੇ ਦੀ ਰੇਲ ਗੱਡੀ ਦੀ ਉਡੀਕ ਕਰਨ ਲੱਗਦੀਆਂ ਹਨ ਜੋ ਉਨ੍ਹਾਂ ਨੂੰ ਡਾਲਟਨਗੰਜ ਲੈ ਜਾਵੇਗੀ।

ਸਕੁਨੀ ਆਪਣਾ ਸਾਮਾਨ ਰੇਲ ਗੱਡੀ ਦੇ ਦਰਵਾਜ਼ੇ ਨਾਲ਼ ਜੁੜੀ ਸੀਟ ਦੇ ਨੇੜੇ ਰੱਖਦੀ ਹੈ ਅਤੇ ਇਸ ਰਿਪੋਰਟਰ ਨੂੰ ਇੱਕ ਮਹੱਤਵਪੂਰਣ ਗੱਲ ਦੱਸਦੀ ਹਨ:"ਪੱਤਾ-ਦਾਤਣ ਵੇਚਣ ਵਾਲ਼ਿਆਂ ਨੂੰ ਟਿਕਟ ਲੈਣ ਦੀ ਲੋੜ ਨਹੀਂ ਹੈ। ਮੱਠੀ ਰਫ਼ਤਾਰ ਨਾਲ਼ ਚੱਲਣ ਵਾਲ਼ੀ ਇਹ ਸਵਾਰੀ ਗੱਡੀ 44 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ 3 ਘੰਟੇ ਲਾਉਂਦੀ ਹੈ। ''ਸਾਰਾ ਦਿਨ ਇਸੇ ਯਾਤਰਾ ਵਿੱਚ ਬਰਬਾਦ ਹੋ ਜਾਂਦਾ ਹੈ," ਸਕੁਨੀ ਠੰਢਾ ਸਾਹ ਲੈਂਦੇ ਹੋਏ ਕਹਿੰਦੀ ਹਨ।

ਰੇਲ ਗੱਡੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਗੀਤਾ ਨੇ ਆਪਣੀ 2.5 ਏਕੜ ਜ਼ਮੀਨ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਉਹ ਮਾਨਸੂਨ ਦੇ ਮੌਸਮ ਦੌਰਾਨ ਝੋਨਾ ਅਤੇ ਮੱਕੀ ਅਤੇ ਸਰਦੀਆਂ ਦੌਰਾਨ ਕਣਕ, ਜੌਂ ਅਤੇ ਛੋਲਿਆਂ ਦੀ ਕਾਸ਼ਤ ਕਰਦੀ ਹਨ। "ਇਸ ਸਾਲ ਝੋਨੇ ਦੀ ਫ਼ਸਲ ਚੰਗੀ ਨਹੀਂ ਰਹੀ, ਪਰ ਅਸੀਂ 250 ਕਿਲੋ ਮੱਕੀ 5,000 ਰੁਪਏ ਵਿੱਚ ਵੇਚ ਦਿੱਤੀ," ਉਹ ਕਹਿੰਦੀ ਹਨ।

ਸਕੁਨੀ ਦੇਵੀ ਕੋਲ਼ ਲਗਭਗ ਇੱਕ ਏਕੜ ਜ਼ਮੀਨ ਹੈ, ਜਿਸ 'ਤੇ ਉਹ ਸਾਉਣੀ ਅਤੇ ਹਾੜ੍ਹੀ ਦੇ ਸੀਜ਼ਨ ਦੌਰਾਨ ਖੇਤੀ ਕਰਦੀ ਹਨ। "ਇਸ ਵਾਰ, ਮੈਂ ਖੇਤੀ ਨਹੀਂ ਕੀਤੀ, ਮੈਂ ਝੋਨੇ ਦੀ ਬਿਜਾਈ ਕੀਤੀ ਸੀ, ਪਰ ਇਹ ਵਧੀ-ਫੁੱਲੀ ਹੀ ਨਾ," ਉਹ ਕਹਿੰਦੀ ਹਨ।

Carrying the loads on their heads, the two women walk for around 30 minutes to get to the station. The slow passenger train will take three hours to cover a distance of 44 kilometres. 'A whole day wasted on the journey alone,' Sakuni says
PHOTO • Ashwini Kumar Shukla
Carrying the loads on their heads, the two women walk for around 30 minutes to get to the station. The slow passenger train will take three hours to cover a distance of 44 kilometres. 'A whole day wasted on the journey alone,' Sakuni says
PHOTO • Ashwini Kumar Shukla

ਦੋਵੇਂ ਔਰਤਾਂ ਆਪਣੇ ਸਿਰ  'ਤੇ ਭਾਰ ਚੁੱਕ ਕੇ ਸਟੇਸ਼ਨ ਤੱਕ ਪਹੁੰਚਣ ਲਈ 30 ਮਿੰਟ ਪੈਦਲ ਚੱਲਦੀਆਂ ਹਨ। ਮੱਠੀ ਰਫ਼ਤਾਰ ਨਾਲ਼ ਚੱਲਣ ਵਾਲ਼ੀ ਇਹ ਸਵਾਰੀ ਗੱਡੀ 44 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ 3 ਘੰਟੇ ਲਾਉਂਦੀ ਹੈ। ਸਕੁਨੀ ਕਹਿੰਦੀ ਹਨ, 'ਸਾਰਾ ਦਿਨ ਸਿਰਫ਼ ਇਸੇ ਯਾਤਰਾ ਵਿਚ ਬਰਬਾਦ ਹੋ ਜਾਂਦਾ ਹੈ'

On the train, Geeta and Sakuni Devi talk about farming. Geeta owns 2.5 acres of land where she cultivates paddy and maize during the monsoons and wheat, barley and chickpeas during winter. Sakuni Devi owns around an acre of land, where she farms in both kharif and rabi seasons. While they chat, they also start making the donas
PHOTO • Ashwini Kumar Shukla
On the train, Geeta and Sakuni Devi talk about farming. Geeta owns 2.5 acres of land where she cultivates paddy and maize during the monsoons and wheat, barley and chickpeas during winter. Sakuni Devi owns around an acre of land, where she farms in both kharif and rabi seasons. While they chat, they also start making the donas
PHOTO • Ashwini Kumar Shukla

ਰੇਲ ਗੱਡੀ ਵਿੱਚ, ਗੀਤਾ ਅਤੇ ਸਕੁਨੀ ਦੇਵੀ ਖੇਤੀ ਬਾਰੇ ਗੱਲ ਕਰਦੀਆਂ ਹਨ। ਗੀਤਾ ਕੋਲ਼ 2.5 ਏਕੜ ਜ਼ਮੀਨ ਹੈ, ਜਿਸ 'ਤੇ ਉਹ ਮਾਨਸੂਨ ਦੌਰਾਨ ਝੋਨੇ ਅਤੇ ਮੱਕੀ ਅਤੇ ਸਰਦੀਆਂ ਵਿੱਚ ਕਣਕ, ਜੌਂ ਅਤੇ ਛੋਲਿਆਂ ਦੀ ਕਾਸ਼ਤ ਕਰਦੀ ਹਨ। ਸਕੁਨੀ ਦੇਵੀ ਕੋਲ਼ ਲਗਭਗ ਇੱਕ ਏਕੜ ਜ਼ਮੀਨ ਹੈ, ਜਿੱਥੇ ਉਹ ਸਾਉਣੀ ਅਤੇ ਹਾੜ੍ਹੀ ਦੋਵਾਂ ਮੌਸਮਾਂ ਵਿੱਚ ਖੇਤੀ ਕਰਦੀ ਹਨ। ਗੱਲ ਕਰਦੇ ਸਮੇਂ, ਉਹ ਡੋਨੇ ਬਣਾਉਣੇ ਸ਼ੁਰੂ ਕਰ ਦਿੰਦੀਆਂ ਹਨ

ਜਿਵੇਂ-ਜਿਵੇਂ ਉਹ ਗੱਲ ਕਰਦੀਆਂ ਜਾਂਦੀਆਂ ਹਨ, ਉਨ੍ਹਾਂ ਦੇ ਹੱਥ ਡੋਨਾ ਬਣਾਉਣ ' ਚ ਲੱਗੇ ਰਹਿੰਦੇ ਹਨ– ਜੋ ਇੱਕ ਦੇ ਉੱਪਰ ਇੱਕ ਕਰਕੇ ਛੇ ਪੱਤਿਆਂ ਨੂੰ ਰੱਖ ਕੇ ਬਾਂਸ ਦੀ ਤੀਲੀ ਨਾਲ਼ ਜੋੜਦੇ ਜਾਂਦੇ। ਕਈ ਵਾਰ ਤਾਂ ਪੱਤੇ ਬਾਰ-ਬਾਰ ਫੋਲਡ ਕਰਨ ਤੋਂ ਬਾਅਦ ਵੀ ਨਹੀਂ ਟੁੱਟਦੇ, ਇਸ ਲਈ ਇਨ੍ਹਾਂ ਪੱਤਿਆਂ ਤੋਂ ਪਲੇਟਾਂ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਸਕੁਨੀ ਦੱਸਦੀ ਹਨ, "ਜੇ ਪੱਤਾ ਵੱਡਾ ਹੋਵੇ ਤਾਂ ਦੋ ਪੱਤਿਆਂ ਤੋਂ ਹੀ ਇੱਕ ਡੋਨਾ ਬਣਾਇਆ ਜਾ ਸਕਦਾ ਹੈ। ਨਹੀਂ ਤਾਂ ਡੋਨਾ ਬਣਾਉਣ ਲਈ ਚਾਰ ਤੋਂ ਛੇ ਪੱਤਿਆਂ ਦੀ ਵਰਤੋਂ ਕਰਨੀ ਪੈਂਦੀ ਹੈ।''

ਉਹ ਕਿਨਾਰਿਆਂ ਨੂੰ ਜੋੜਦੀ ਹਨ ਅਤੇ ਉਨ੍ਹਾਂ ਨੂੰ ਗੋਲਾਈ ਦੇਣ ਦੀ ਕੋਸ਼ਿਸ਼ ਕਰਦੀ ਹਨ ਤਾਂ ਜੋ ਜਦੋਂ ਇਸ ਵਿੱਚ ਭੋਜਨ ਪਰੋਸਿਆ ਜਾਵੇ ਤਾਂ ਇਹ ਡਿੱਗੇ ਨਾ। ਗੀਤਾ ਦੇਵੀ ਕਹਿੰਦੀ ਹਨ, "ਜੇ ਤੁਸੀਂ ਇਸ ਵਿੱਚ ਤਰੀ ਵਾਲ਼ੀ ਸਬਜ਼ੀ ਜਾਂ ਦਾਲ ਵੀ ਪਰੋਸਦੇ ਹੋ, ਤਾਂ ਵੀ ਇਸ ਵਿੱਚੋਂ ਕੁਝ ਵੀ ਰਿਸੇਗਾ ਨਹੀਂ।''

ਬਾਰ੍ਹਾਂ ਡੋਨਿਆਂ ਦਾ ਇੱਕ ਬੰਡਲ 4 ਰੁਪਏ ਵਿੱਚ ਵੇਚਿਆ ਜਾਂਦਾ ਹੈ ਅਤੇ ਹਰੇਕ ਬੰਡਲ ਵਿੱਚ ਲਗਭਗ 60 ਪੱਤੇ ਵਰਤੇ ਜਾਂਦੇ ਹਨ। ਕਹਿਣਾ ਦਾ ਭਾਵ ਲਗਭਗ 1,500 ਪੱਤੇ ਤੋੜ ਕੇ, ਉਨ੍ਹਾਂ ਤੋਂ ਡੋਨਾ ਅਤੇ ਪੱਤਲ ਬਣਾ ਕੇ ਸ਼ਹਿਰ ਵਿੱਚ ਵੇਚਣ ਤੋਂ ਬਾਅਦ, ਉਹ ਸਿਰਫ਼ 100 ਰੁਪਏ ਹੀ ਕਮਾਉਂਦੀਆਂ ਹਨ।

ਉਹ 10-10 ਦਾਤਣਾਂ ਤੇ ਪੋਲਾ (ਸਾਲ ਪੱਤੇ) ਦਾ ਬੰਡਲ ਵੀ ਬਣਾਉਂਦੀਆਂ ਹਨ। ਦਾਤਣ ਦਾ ਇੱਕ ਬੰਡਲ 5 ਰੁਪਏ ਵਿੱਚ ਅਤੇ ਪੋਲਾ ਦਾ ਇੱਕ ਬੰਡਲ 10 ਰੁਪਏ ਵਿੱਚ ਵੇਚਿਆ ਜਾਂਦਾ ਹੈ। "ਲੋਕ ਦਾਤਣ ਬਦਲੇ 5 ਰੁਪਏ ਤੱਕ ਵੀ ਨਹੀ ਦੇਣਾ ਚਾਹੁੰਦੇ ਤੇ ਸੌਦੇਬਾਜ਼ੀ ਕਰਦੇ ਹਨ," ਸਕੁਨੀ ਕਹਿੰਦੀ ਹਨ।

ਰੇਲ ਗੱਡੀ ਸ਼ਾਮੀਂ ਪੰਜ ਵਜੇ ਡਾਲਟਨਗੰਜ ਪਹੁੰਚਦੀ ਹੈ। ਸਟੇਸ਼ਨ ਦੇ ਬਾਹਰ, ਸੜਕ ਦੇ ਕਿਨਾਰੇ, ਗੀਤਾ ਜ਼ਮੀਨ 'ਤੇ ਨੀਲੀ ਪੋਲੀਥੀਨ ਦੀ ਚਾਦਰ ਵਿਛਾਉਂਦੀ ਹਨ ਅਤੇ ਦੋਵੇਂ ਜਣੀਆਂ ਡੋਨੇ ਬਣਾਉਣੇ ਸ਼ੁਰੂ ਕਰ ਦਿੰਦੀਆਂ ਹਨ। ਉਹ ਪੱਤਲ ਬਣਾਉਣ ਦੇ ਆਰਡਰ ਵੀ ਲੈਂਦੀਆਂ ਹਨ। ਇੱਕ ਪੱਤਲ ਬਣਾਉਣ ਵਿੱਚ 12-14 ਪੱਤੇ ਲੱਗਦੇ ਹਨ ਅਤੇ ਇੱਕ ਪੱਤਲ 1.5 ਰੁਪਏ ਵਿੱਚ ਵਿਕਦਾ ਹੈ। ਉਨ੍ਹਾਂ ਦੀ ਵਰਤੋਂ ਗ੍ਰਹਿ ਪ੍ਰਵੇਸ਼ ਜਾਂ ਨਵਰਾਤਰੀ ਜਾਂ ਮੰਦਰਾਂ ਵਿੱਚ ਭੋਜਨ ਵੰਡਣ ਵਰਗੇ ਵਿਸ਼ੇਸ਼ ਮੌਕਿਆਂ ਦੌਰਾਨ ਕੀਤੀ ਜਾਵੇਗੀ। ਸੌ ਜਾਂ ਵਧੇਰੇ ਪਤਲਾਂ ਦੇ ਆਰਡਰ ਨੂੰ ਪੂਰਾ ਕਰਨ ਲਈ ਕਈ ਜਣੇ ਮਿਲ਼ ਕੇ ਕੰਮ ਕਰਦੇ ਹਨ।

Outside Daltonganj station, Geeta spreads a blue polythene sheet on the ground and the two resume the task of crafting donas. The women also take orders for pattals or plates. Their 'shop' is open 24x7 but they move into the station at night for safety. They will stay here until all their wares are sold
PHOTO • Ashwini Kumar Shukla
Outside Daltonganj station, Geeta spreads a blue polythene sheet on the ground and the two resume the task of crafting donas. The women also take orders for pattals or plates. Their 'shop' is open 24x7 but they move into the station at night for safety. They will stay here until all their wares are sold
PHOTO • Ashwini Kumar Shukla

ਡਾਲਟਨਗੰਜ ਸਟੇਸ਼ਨ ਦੇ ਬਾਹਰ, ਗੀਤਾ ਜ਼ਮੀਨ 'ਤੇ ਨੀਲੀ ਪੋਲੀਥੀਨ ਸ਼ੀਟ ਫੈਲਾਉਂਦੀ ਹਨ ਅਤੇ ਦੋਵੇਂ ਔਰਤਾਂ ਡੋਨੇ ਬਣਾਉਣੇ ਸ਼ੁਰੂ ਕਰ ਦਿੰਦੀਆਂ ਹਨ। ਉਹ ਪੱਤਲ ਬਣਾਉਣ ਦੇ ਆਰਡਰ ਵੀ ਲੈਂਦੀਆਂ ਹਨ। ਉਨ੍ਹਾਂ ਦੀ 'ਦੁਕਾਨ '  24 ਘੰਟੇ ਖੁੱਲ੍ਹੀ ਰਹਿੰਦੀ ਹੈ, ਰਾਤ ਮੌਕੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਔਰਤਾਂ ਸਟੇਸ਼ਨ ਅੰਦਰ ਚਲੀਆਂ ਜਾਂਦੀਆਂ ਹਨ। ਉਹ ਇੱਥੇ ਉਦੋਂ ਤੱਕ ਰਹਿੰਦੀਆਂ ਹਨ ਜਦੋਂ ਤੱਕ ਉਨ੍ਹਾਂ ਦਾ ਸਮਾਨ ਨਹੀਂ ਵਿਕ ਜਾਂਦਾ

Left: Four to six leaves are arranged one upon the other and sewn together with strips of bamboo to make the dona . They fold the edges to create a circular shape so that when food is served, it won’t fall out. A bundle of 12 donas sells for four rupees.
PHOTO • Ashwini Kumar Shukla
Right: Bundles of datwan are bought by passengers from the night train.
PHOTO • Ashwini Kumar Shukla

ਖੱਬੇ: ਡੋਨਾ ਬਣਾਉਣ ਲਈ, ਚਾਰ ਤੋਂ ਛੇ ਪੱਤਿਆਂ ਨੂੰ ਇੱਕ ਦੂਜੇ ਦੇ ਉੱਪਰ ਸਥਾਪਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਾਂਸ ਦੀਆਂ ਤੀਲੀਆਂ/ਪੱਟੀਆਂ ਨਾਲ਼ ਜੋੜਿਆ ਜਾਂਦਾ ਹੈ। ਉਹ ਕਿਨਾਰਿਆਂ ਨੂੰ ਜੋੜਦੀ ਹੋਈ ਉਨ੍ਹਾਂ ਨੂੰ ਗੋਲ਼ ਆਕਾਰ ਦੇਣ ਦੀ ਕੋਸ਼ਿਸ਼ ਕਰਦੀ ਹਨ ਤਾਂ ਜੋ ਜਦੋਂ ਇਸ ਵਿੱਚ ਭੋਜਨ ਪਰੋਸਿਆ ਜਾਵੇ  ਤਾਂ ਇਹ ਡਿੱਗੇ ਨਾ। ਬਾਰ੍ਹਾਂ ਦਾਤਣਾਂ ਦਾ ਬੰਡਲ 4 ਰੁਪਏ ਵਿੱਚ ਵੇਚਿਆ ਜਾਂਦਾ ਹੈ। ਸੱਜੇ: ਰਾਤ ਦੀ ਰੇਲ ਗੱਡੀ ਦੇ ਯਾਤਰੀ ਦਾਤਣ ਦੇ ਬੰਡਲ ਖਰੀਦਦੇ ਹਨ

ਗੀਤਾ ਅਤੇ ਸਕੁਨੀ ਦੇਵੀ ਉਦੋਂ ਤੱਕ ਇੱਥੇ ਰਹਿਣਗੀਆਂ ਜਦੋਂ ਤੱਕ ਉਨ੍ਹਾਂ ਦਾ ਸਾਰਾ ਸਾਮਾਨ ਵੇਚ ਨਹੀਂ ਦਿੱਤਾ ਜਾਂਦਾ। ਕਈ ਵਾਰ ਇਸ ਵਿੱਚ ਇੱਕ ਦਿਨ ਤੋਂ ਵੀ ਵੱਧ ਸਮਾਂ ਲੱਗਦਾ ਹੈ ਅਤੇ ਇੱਥੋਂ ਤੱਕ ਕਿ ਅੱਠ ਦਿਨ ਵੀ ਲੱਗ ਜਾਂਦੇ ਹਨ। ਸਕੁਨੀ ਕਹਿੰਦੀ ਹਨ, "ਜੇ ਡੋਨਾ ਵੇਚਣ ਵਾਲ਼ੇ ਹੋਰ ਲੋਕ ਵੀ ਆ ਜਾਣ ਤਾਂ ਅਜਿਹੇ ਮੌਕਿਆਂ 'ਤੇ, ਉਹੀ ਨੀਲੀ ਪਲਾਸਟਿਕ ਦੀ ਚਾਦਰ ਰਾਤ ਨੂੰ ਉਨ੍ਹਾਂ ਦਾ ਬਿਸਤਰਾ ਬਣ ਜਾਂਦੀ ਹੈ ਅਤੇ ਕੰਬਲ ਉਹ ਆਪਣੇ ਨਾਲ਼ ਲੈ ਕੇ ਜਾਂਦੀਆਂ ਹਨ। ਜੇ ਉਨ੍ਹਾਂ ਨੂੰ ਇੱਥੇ ਕੁਝ ਦਿਨ ਰਹਿਣਾ ਪਵੇ ਤਾਂ ਉਹ ਦਿਨ ਵਿੱਚ ਦੋ ਵਾਰ ਸਤੂ ਖਾ ਕੇ ਗੁਜ਼ਾਰਾ ਕਰਦੀਆਂ ਹਨ, ਜਿਸ ਦੀ ਕੀਮਤ 50 ਰੁਪਏ ਪ੍ਰਤੀ ਦਿਨ  ਬਣਦੀ ਹੈ।

ਉਨ੍ਹਾਂ ਦੀ 'ਦੁਕਾਨ' 24 ਘੰਟੇ ਖੁੱਲ੍ਹੀ ਰਹਿੰਦੀ ਹੈ ਅਤੇ ਰਾਤ ਦੀ ਰੇਲ ਗੱਡੀ ਫੜ੍ਹਨ ਵਾਲ਼ੇ ਯਾਤਰੀ ਉਨ੍ਹਾਂ ਤੋਂ ਦਾਤਣ ਖਰੀਦਦੇ ਹਨ। ਸ਼ਾਮ ਨੂੰ, ਗੀਤਾ ਅਤੇ ਸਕੁਨੀ ਸਟੇਸ਼ਨ ਦੇ ਅੰਦਰ ਚਲੀਆਂ ਜਾਂਦੀਆਂ ਹਨ। ਡਾਲਟਨਗੰਜ ਇੱਕ ਛੋਟਾ ਜਿਹਾ ਕਸਬਾ ਹੈ ਅਤੇ ਇਹ ਸਟੇਸ਼ਨ ਉਨ੍ਹਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਜਾਂਦਾ ਹੈ।

*****

ਤਿੰਨ ਦਿਨ ਬਾਅਦ, ਗੀਤਾ ਨੇ ਡੋਨੇ ਦੇ 30 ਬੰਡਲ ਅਤੇ ਦਾਤਣ ਦੇ 80 ਬੰਡਲ ਵੇਚ ਕੇ 420 ਰੁਪਏ ਕਮਾਏ, ਜਦੋਂ ਕਿ ਸਕੁਨੀ ਨੇ 25 ਬੰਡਲ ਡੋਨੇ ਅਤੇ 50 ਬੰਡਲ ਦਾਤਣ ਵੇਚ ਕੇ 300 ਰੁਪਏ ਕਮਾਏ। ਕਮਾਏ ਪੈਸੇ ਨਾਲ਼, ਦੋਵੇਂ ਪਲਾਮੂ ਐਕਸਪ੍ਰੈਸ ਵਿੱਚ ਸਵਾਰ ਹੁੰਦੀਆਂ ਹਨ, ਜੋ ਦੇਰ ਰਾਤ ਰਵਾਨਾ ਹੁੰਦੀ ਹੈ ਅਤੇ ਅਗਲੀ ਸਵੇਰ ਉਨ੍ਹਾਂ ਨੂੰ ਬਰਵਾਡੀਹ ਵਿਖੇ ਛੱਡ ਦੇਵੇਗੀ। ਉੱਥੋਂ, ਉਨ੍ਹਾਂ ਨੂੰ ਹੇਹੇਗਾੜਾ ਜਾਣ ਲਈ ਇੱਕ ਸਥਾਨਕ ਰੇਲ ਗੱਡੀ ਫੜ੍ਹਨੀ ਪਵੇਗੀ।

ਸਕੁਨੀ ਆਪਣੀ ਕਮਾਈ ਤੋਂ ਖੁਸ਼ ਨਹੀਂ ਹਨ। "ਇਸ ਕੰਮ ਵਿੱਚ ਮਿਹਨਤ ਬਹੁਤ ਜ਼ਿਆਦਾ ਤੇ ਕਮਾਈ ਬੇਹੱਦ ਘੱਟ ਹੈ," ਉਹ ਆਪਣਾ ਸਾਮਾਨ ਪੈਕ ਕਰਦੇ ਹੋਏ ਕਹਿੰਦੀ ਹਨ।

ਪਰ ਦੋ ਤੋਂ ਚਾਰ ਦਿਨਾਂ ਵਿੱਚ ਇਹ ਦੌਰ ਦੁਬਾਰਾ ਦਹੁਰਾਇਆ ਜਾਵੇਗਾ। ਗੀਤਾ ਕਹਿੰਦੀ ਹਨ, "ਬੱਸ ਇਹੀ ਮੇਰੀ ਰੋਜ਼ੀਰੋਟੀ ਹੈ। ਜਦੋਂ ਤੱਕ ਮੇਰੇ ਹੱਥ-ਪੈਰ ਹਿਲਦੇ ਰਹਿਣਗੇ, ਮੈਂ ਇਹ ਕੰਮ ਕਰਦੀ ਰਹਾਂਗੀ।''

ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।

ਪੰਜਾਬੀ ਤਰਜਮਾ: ਕਮਲਜੀਤ ਕੌਰ

Ashwini Kumar Shukla

ଅଶ୍ୱିନୀ କୁମାର ଶୁକ୍ଳା ଝାଡ଼ଖଣ୍ଡରେ ରହୁଥିବା ଜଣେ ନିରପେକ୍ଷ ସାମ୍ବାଦିକ ଏବଂ ସେ ନୂଆଦିଲ୍ଲୀର ଭାରତୀୟ ଗଣଯୋଗାଯୋଗ ପ୍ରତିଷ୍ଠାନ (୨୦୧୮-୧୯)ରୁ ସ୍ନାତକ ଶିକ୍ଷା ହାସଲ କରିଛନ୍ତି। ସେ ୨୦୨୩ର ପରୀ ଏମଏମ୍ଏଫ୍ ଫେଲୋ।

ଏହାଙ୍କ ଲିଖିତ ଅନ୍ୟ ବିଷୟଗୁଡିକ Ashwini Kumar Shukla
Editor : Sarbajaya Bhattacharya

ସର୍ବଜୟା ଭଟ୍ଟାଚାର୍ଯ୍ୟ ପରୀର ଜଣେ ବରିଷ୍ଠ ସହାୟିକା ସମ୍ପାଦିକା । ସେ ମଧ୍ୟ ଜଣେ ଅଭିଜ୍ଞ ବଙ୍ଗଳା ଅନୁବାଦିକା। କୋଲକାତାରେ ରହୁଥିବା ସର୍ବଜୟା, ସହରର ଇତିହାସ ଓ ଭ୍ରମଣ ସାହିତ୍ୟ ପ୍ରତି ଆଗ୍ରହୀ।

ଏହାଙ୍କ ଲିଖିତ ଅନ୍ୟ ବିଷୟଗୁଡିକ Sarbajaya Bhattacharya
Translator : Kamaljit Kaur

କମଲଜୀତ କୌର, ପଞ୍ଜାବରେ ରହୁଥିବା ଜଣେ ମୁକ୍ତବୃତ୍ତିର ଅନୁବାଦିକା। ସେ ପଞ୍ଜାବୀ ସାହିତ୍ୟରେ ସ୍ନାତକୋତ୍ତର ଶିକ୍ଷାଲାଭ କରିଛନ୍ତି। କମଲଜିତ ସମତା ଓ ସମାନତାପୂର୍ଣ୍ଣ ସମାଜରେ ବିଶ୍ୱାସ କରନ୍ତି, ଏବଂ ଏହାକୁ ସମ୍ଭବ କରିବା ଦିଗରେ ସେ ପ୍ରୟାସରତ ଅଛନ୍ତି।

ଏହାଙ୍କ ଲିଖିତ ଅନ୍ୟ ବିଷୟଗୁଡିକ Kamaljit Kaur