ਪਾਵਰੀ, ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਰਹਿਣ ਵਾਲ਼ੇ ਆਦਿਵਾਸੀ ਭਾਈਚਾਰਿਆਂ ਦਾ ਰਵਾਇਤੀ ਸਾਜ਼ ਹੈ, ਜਿਹਨੂੰ ਉਹ ਤਿਓਹਾਰਾਂ ਤੇ ਜਸ਼ਨ ਦੇ ਮੌਕਿਆਂ 'ਤੇ ਜ਼ਰੂਰ ਹੀ ਵਜਾਉਂਦੇ ਹਨ। ਇਸ ਸਾਜ਼ ਨੂੰ ਮੁਕਾਮੀ ਇਲਾਕਿਆਂ ਵਿੱਚ ਉੱਗਣ ਵਾਲ਼ੇ ਰੁੱਖਾਂ ਦੀ ਲੱਕੜ ਤੋਂ ਹੀ ਤਿਆਰ ਕੀਤਾ ਜਾਂਦਾ ਹੈ। ਪਾਵਰੀ ਦੀ ਬਣਤਰ ਵੀ ਸਿੰਙ ਵਰਗੀ ਹੀ ਹੁੰਦੀ ਹੈ ਤੇ ਉਹਨੂੰ ਗੂੜ੍ਹੇ ਨੀਲ਼ੇ-ਸਿਲਵਰ ਰੰਗ ਨਾਲ਼ ਪੇਂਟ ਕੀਤਾ ਜਾਂਦਾ ਹੈ। ਪਾਵਰੀ ਸਾਜ਼ ਨੂੰ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿੱਚ ਵੀ ਵਜਾਇਆ ਜਾਂਦਾ ਹੈ; ਖਾਸ ਕਰਕੇ ਵਿਆਹਾਂ ਦੇ ਮੌਕਿਆਂ 'ਤੇ। ਪਰ ਡਾਂਗ ਵਿਖੇ ਇਹ ਅਕਸਰ ਹੀ ਵਜਾਇਆ ਜਾਂਦਾ ਰਹਿੰਦਾ ਹੈ ਤੇ ਖ਼ਾਸ ਕਰਕੇ ਹੋਲੀ ਦੇ ਪੂਰੇ ਹਫ਼ਤੇ ਦੌਰਾਨ ਤੇ ਸਲਾਨਾ ਤਿੰਨ-ਰੋਜ਼ਾ ਤਿਓਹਾਰ 'ਡਾਂਗ ਦਰਬਾਰ' ਵਿੱਚ ਵੀ। ਹਾਲਾਂਕਿ, ਹੁਣ ਪਾਵਰੀ ਵਜਾਉਣ ਵਾਲ਼ੇ ਲੋਕੀਂ ਵਿਰਲੇ ਹੀ ਬਚੇ ਹਨ।
ਤਰਜਮਾ: ਕਮਲਜੀਤ ਕੌਰ