ਕੰਨੀਸਾਮੀ ਉੱਤਰੀ ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਦੇ ਤੱਟਵਰਤੀ ਇਲਾਕਿਆਂ ਦੇ ਪਿੰਡਾਂ ਦੀਆਂ ਸਰਹੱਦਾਂ ਦੀ ਰੱਖਿਆ ਕਰਦਾ ਹੈ। ਮੱਛੀ ਫੜ੍ਹਨ ਵਾਲ਼ੇ ਭਾਈਚਾਰੇ ਦਾ ਇਹ ਸਰਪ੍ਰਸਤ ਦੇਵਤਾ ਇਸ ਭਾਈਚਾਰੇ ਦੇ ਕਿਸੇ ਵਿਅਕਤੀ ਵਰਗਾ ਦਿਖਾਈ ਦਿੰਦਾ ਹੈ। ਉਹਨੇ ਚਮਕੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਉਸਨੇ ਆਪਣੀ ਕਮਰ 'ਤੇ ਵੇਟੀ (ਚਿੱਟੀ ਧੋਤੀ) ਅਤੇ ਸਿਰ 'ਤੇ ਟੋਪੀ ਪਾਈ ਹੋਈ ਹੈ। ਮਛੇਰੇ ਸਮੁੰਦਰ ਅੰਦਰ ਜਾਣ ਤੋਂ ਪਹਿਲਾਂ ਇਸ ਦੇਵਤੇ ਅੱਗੇ ਸੁਰੱਖਿਅਤ ਕਿਨਾਰੇ ਵਾਪਸ ਮੁੜਨ ਲਈ ਪ੍ਰਾਰਥਨਾ ਕਰਦੇ ਹਨ।

ਮੱਛੀ ਫੜ੍ਹਨ ਵਾਲ਼ੇ ਪਰਿਵਾਰ ਕੰਨੀਸਾਮੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ। ਇਹ ਪੂਜਾ ਉੱਤਰੀ ਚੇਨਈ ਤੋਂ ਪਲਵੇਰਕਾਡੂ (ਪੁਲੀਕਟ) ਦੇ ਇਲਾਕੇ ਦੀ ਇੱਕ ਮਸ਼ਹੂਰ ਪਰੰਪਰਾ ਰਹੀ ਹੈ।

ਏਨੁਰ ਕੁੱਪਮ ਦੇ ਮਛੇਰੇ ਕੰਨੀਸਾਮੀ ਦੀਆਂ ਮੂਰਤੀਆਂ ਖਰੀਦਣ ਲਈ 7 ਕਿਲੋਮੀਟਰ ਦੀ ਯਾਤਰਾ ਕਰਕੇ ਅਤੀਪੱਟੂ ਆਉਂਦੇ ਹਨ। ਹਰ ਸਾਲ ਜੂਨ ਦੇ ਮਹੀਨੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਜੋ ਇੱਕ ਹਫ਼ਤੇ ਤੱਕ ਚੱਲਦਾ ਰਹਿੰਦਾ ਹੈ। 2019 ਵਿੱਚ, ਜਦੋਂ ਇਸ ਪਿੰਡ ਦੇ ਮਛੇਰੇ ਕੰਨੀਸਾਮੀ ਦੀ ਮੂਰਤੀ ਖ਼ਰੀਦਣ ਲਈ ਅਤੀਪੱਟੂ ਗਏ, ਤਾਂ ਮੈਨੂੰ ਉਨ੍ਹਾਂ ਦੀ ਇੱਕ ਟੋਲੀ ਨਾਲ਼ ਯਾਤਰਾ ਕਰਨ ਦਾ ਮੌਕਾ ਮਿਲ਼ਿਆ। ਅਸੀਂ ਉੱਤਰੀ ਚੇਨਈ ਦੇ ਏਨੁਰ ਥਰਮਲ ਪਾਵਰ ਸਟੇਸ਼ਨ ਦੇ ਨੇੜੇ ਕੋਸਾਸਤਲੀਅਰ ਨਦੀ ਦੇ ਕੰਢੇ ਇਕੱਠੇ ਹੋਏ ਅਤੇ ਅਤੀਪੱਟੂ ਵੱਲ ਤੁਰਨਾ ਸ਼ੁਰੂ ਕਰ ਦਿੱਤਾ।

ਅਸੀਂ ਦੋ ਮੰਜ਼ਲਾਂ ਵਾਲ਼ੇ ਇੱਕ ਘਰ ਦੇ ਨੇੜੇ ਪਹੁੰਚੇ। ਜ਼ਮੀਨ 'ਤੇ ਕੰਨੀਸਾਮੀ ਮੂਰਤੀਆਂ ਦੀ ਇੱਕ ਕਤਾਰ ਸੀ। ਮੂਰਤੀਆਂ ਚਿੱਟੇ ਕੱਪੜੇ ਨਾਲ਼ ਢੱਕੀਆਂ ਹੋਈਆਂ ਸਨ। ਇੱਕ 40 ਕੁ ਸਾਲਾ ਵਿਅਕਤੀ, ਜਿਹਨੇ ਚਿੱਟੀ ਪੱਟੀਦਾਰ ਕਮੀਜ਼ ਅਤੇ ਵੇਟੀ (ਧੋਤੀ) ਪਾਈ ਹੋਈ ਸੀ ਅਤੇ ਮੱਥੇ 'ਤੇ ਤਿਰੂਨੀਰ (ਪਵਿੱਤਰ ਸਵਾਹ) ਮਲ਼ੀ ਹੋਈ ਸੀ, ਮੂਰਤੀਆਂ ਕੋਲ਼ ਖੜ੍ਹਾ ਹੋ ਕੇ ਕਪੂਰ ਬਾਲ਼ ਰਿਹਾ ਸੀ। ਉਹ ਮੂਰਤੀਆਂ ਨੂੰ ਮਛੇਰਿਆਂ ਦੇ ਮੋਢੇ 'ਤੇ ਰੱਖਣ ਪਹਿਲਾਂ ਪੂਜਈ (ਪੂਜਾ) ਕਰਦਾ ਹੈ।

Dilli anna makes idols of Kannisamy, the deity worshipped by fishing communities along the coastline of north Tamil Nadu.
PHOTO • M. Palani Kumar

ਦਿੱਲੀ ਅੰਨਾ ਉੱਤਰੀ ਤਾਮਿਲਨਾਡੂ ਦੇ ਤੱਟਵਰਤੀ ਇਲਾਕੇ ਵਿਖੇ ਮੱਛੀ ਫੜ੍ਹਨ ਵਾਲ਼ੇ ਭਾਈਚਾਰੇ ਦੁਆਰਾ ਪੂਜੇ ਜਾਣ ਵਾਲ਼ੇ ਦੇਵਤੇ ਕੰਨੀਸਾਮੀ ਦੀਆਂ ਮੂਰਤੀਆਂ ਬਣਾਉਂਦੇ ਹਨ

ਇਹ ਉਦੋਂ ਸੀ ਜਦੋਂ ਮੈਂ ਦਿੱਲੀ ਅੰਨਾ ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਹਾਲਾਤ ਅਜਿਹੇ ਸਨ ਕਿ ਮੈਂ ਉਨ੍ਹਾਂ ਨਾਲ਼ ਗੱਲ ਨਹੀਂ ਕਰ ਸਕਦਾ ਸੀ। ਮੈਂ ਆਪਣੇ ਮੋਢਿਆਂ 'ਤੇ ਕੰਨੀਸਾਮੀ ਮੂਰਤੀਆਂ ਚੁੱਕੀ ਆਉਣ ਵਾਲ਼ੇ ਮਛੇਰਿਆਂ ਨਾਲ਼ ਹੀ ਵਾਪਸ ਮੁੜ ਆਇਆ। ਅਸੀਂ ਕੋਸਾਸਤਲੀਅਰ ਨਦੀ ਤੱਕ ਪਹੁੰਚਣ ਲਈ ਚਾਰ ਕਿਲੋਮੀਟਰ ਪੈਦਲ ਚੱਲੇ। ਉੱਥੋਂ ਅੱਗੇ 3 ਕਿਲੋਮੀਟਰ ਦੂਰ ਏਨੁਰ ਕੁੱਪਮ ਤੱਕ ਦੀ ਯਾਤਰਾ ਬੇੜੀ ਰਾਹੀਂ ਕੀਤੀ।

ਏਨੁਰ ਕੁੱਪਮ ਪਹੁੰਚਣ ਤੋਂ ਬਾਅਦ, ਮਛੇਰਿਆਂ ਨੇ ਮੰਦਰ ਦੇ ਸਾਹਮਣੇ ਮੂਰਤੀਆਂ ਦੀ ਕਤਾਰ ਲਗਾ ਦਿੱਤੀ। ਪੂਜਾ ਅਤੇ ਰਸਮਾਂ ਲਈ ਲੋੜੀਂਦੀਆਂ ਚੀਜ਼ਾਂ ਮੂਰਤੀਆਂ ਦੇ ਸਾਹਮਣੇ ਰੱਖੀਆਂ ਗਈਆਂ। ਜਦੋਂ ਸ਼ਾਮ ਨੂੰ ਹਨ੍ਹੇਰਾ ਹੋਣ ਲੱਗਾ ਤਾਂ ਦਿੱਲੀ ਅੰਨਾ ਕੁੱਪਮ ਆ ਗਏ। ਪਿੰਡ ਦੇ ਲੋਕ ਮੂਰਤੀਆਂ ਦੇ ਆਲ਼ੇ-ਦੁਆਲ਼ੇ ਇਕੱਠੇ ਹੋ ਗਏ। ਦਿੱਲੀ ਅੰਨਾ ਨੇ ਮੂਰਤੀਆਂ ਦੁਆਲ਼ਿਓਂ ਚਿੱਟਾ ਕੱਪੜਾ ਹਟਾ ਦਿੱਤਾ ਅਤੇ ਮਾਈ (ਕੱਜਲ) ਦੀ ਸਹਾਇਤਾ ਨਾਲ਼ ਕੰਨੀਸਾਮੀ ਦੀਆਂ ਅੱਖਾਂ ਦੀ ਪੁਤਲੀਆਂ ਬਣਾਉਣ ਲੱਗੇ। ਇਹ ਕਿਰਿਆ ਉਨ੍ਹਾਂ ਮੂਰਤੀਆਂ ਦੀਆਂ ਅੱਖਾਂ ਖੋਲ੍ਹੇ ਜਾਣ ਦੇ ਪ੍ਰਤੀਕ ਵਜੋਂ ਲਈ ਜਾਂਦੀ ਹੈ। ਉਸ ਤੋਂ ਬਾਅਦ ਉਹ ਇੱਕ ਮੁਰਗੇ ਦੀ ਬਲ਼ੀ ਚੜ੍ਹਾਉਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇੰਝ ਕਰਨ ਨਾਲ਼ ਬੁਰੀਆਂ ਆਤਮਾਵਾਂ ਦੂਰ ਰਹਿੰਦੀਆਂ ਹਨ।

ਫਿਰ ਕੰਨੀਸਾਮੀ ਦੀਆਂ ਮੂਰਤੀਆਂ ਨੂੰ ਪਿੰਡ ਦੀ ਹੱਦ ਤੱਕ ਲਿਜਾਇਆ ਜਾਂਦਾ ਹੈ।

ਏਨੁਰ ਦੇ ਤੱਟੀ ਇਲਾਕੇ ਤੇ ਦਲਦਲੀ ਖਿੱਤੇ ਨੇ ਮੈਨੂੰ ਬਹੁਤ ਸਾਰੇ ਲੋਕਾਂ ਤੋਂ ਜਾਣੂ ਕਰਵਾਇਆ। ਦਿੱਲੀ ਅੰਨਾ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਕੰਨੀਸਾਮੀ ਮੂਰਤੀਆਂ ਬਣਾਉਣ ਦੇ ਲੇਖੇ ਲਾ ਛੱਡੀ। ਜਦੋਂ ਮੈਂ ਮਈ 2023 ਵਿੱਚ ਦਿੱਲੀ ਅੰਨਾ ਨੂੰ ਮਿਲਣ ਲਈ ਅਤੀਪੱਟੂ ਸਥਿਤ ਉਨ੍ਹਾਂ ਦੇ ਘਰ ਵਾਪਸ ਗਿਆ, ਤਾਂ ਉਨ੍ਹਾਂ ਦੀ ਅਲਮਾਰੀ ਵਿੱਚ ਮੈਨੂੰ ਘਰ ਦਾ ਕੋਈ ਹੋਰ ਸਾਜੋ-ਸਾਮਾਨ ਨਹੀਂ ਦਿੱਸਿਆ। ਸਾਰਾ ਘਰ ਸਿਰਫ਼ ਮੂਰਤੀਆਂ, ਮਿੱਟੀ ਅਤੇ ਪਰਾਲ਼ੀ ਨਾਲ਼ ਭਰਿਆ ਹੋਇਆ ਸੀ। ਪੂਰੇ ਘਰ ਵਿੱਚ ਮਿੱਟੀ ਦੀ ਮਹਿਕ ਭਰੀ ਹੋਈ ਸੀ।

ਕੰਨੀਸਾਮੀ ਦੀਆਂ ਮੂਰਤੀਆਂ ਪਿੰਡ ਦੇ ਬਾਹਰੀ ਸਿਰਿਆਂ ਤੋਂ ਲਿਆਂਦੀ ਗਈ ਗਿੱਲੀ ਮਿੱਟੀ ਨੂੰ ਚੀਕਣੀ ਮਿੱਟੀ ਨਾਲ਼ ਮਿਲਾ ਕੇ ਬਣਾਈਆਂ ਜਾਂਦੀਆਂ ਹਨ। "ਅਜਿਹੀ ਮਾਨਤਾ ਹੈ ਕਿ ਇੰਝ ਕਰਨ ਨਾਲ਼ ਦੇਵਤਾ ਦੀ ਸ਼ਕਤੀ ਪੂਰੇ ਪਿੰਡ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ," 44 ਸਾਲਾ ਦਿੱਲੀ ਅੰਨਾ ਕਹਿੰਦੇ ਹਨ। "ਪੀੜ੍ਹੀ ਦਰ ਪੀੜ੍ਹੀ ਮੇਰਾ ਪਰਿਵਾਰ ਕੰਨੀਸਾਮੀ ਦੀਆਂ ਮੂਰਤੀਆਂ ਬਣਾਉਂਦਾ ਰਿਹਾ ਹੈ। ਜਦੋਂ ਤੱਕ ਮੇਰੇ ਪਿਤਾ ਜੀ ਇਹ ਕੰਮ ਕਰਦੇ ਰਹੇ, ਮੈਨੂੰ ਇਸ ਵਿੱਚ  ਕੋਈ ਦਿਲਚਸਪੀ ਨਾ ਹੋਈ। 2011 ਵਿੱਚ ਮੇਰੇ ਪਿਤਾ ਦੀ ਮੌਤ ਤੋਂ ਬਾਅਦ, ਮੇਰੇ ਨਾਲ਼ ਜੁੜੇ ਹਰ ਵਿਅਕਤੀ ਨੇ ਮੈਨੂੰ ਕਿਹਾ ਕਿ ਮੈਨੂੰ ਇਹ ਕੰਮ ਅੱਗੇ ਤੋਰਨਾ ਚਾਹੀਦਾ ਹੈ। ਇਸ ਲਈ ਮੈਂ ਇਸ ਕੰਮ ਨੂੰ ਜਾਰੀ ਰੱਖਿਆ। ਇਹ ਉਹ ਕੰਮ ਹੈ ਜੋ ਮੇਰੇ ਪਿਤਾ ਅਤੇ ਮਾਤਾ ਨੇ ਮੈਨੂੰ ਸਿਖਾਇਆ ਸੀ। ਇੱਥੇ ਕੋਈ ਹੋਰ ਨਹੀਂ ਹੈ ਜੋ ਇਹ ਕੰਮ ਕਰ ਸਕੇ," ਦਿੱਲੀ ਅੰਨਾ ਨੇ ਕਿਹਾ।

The fragrance of clay, a raw material used for making the idols, fills Dilli anna's home in Athipattu village of Thiruvallur district.
PHOTO • M. Palani Kumar

ਤਿਰੂਵੱਲੂਰ ਜ਼ਿਲ੍ਹੇ ਦੇ ਅਤੀਪੱਟੂ ਪਿੰਡ ਵਿੱਚ ਦਿੱਲੀ ਅੰਨਾ ਦਾ ਘਰ ਮਿੱਟੀ ਦੀ ਮਹਿਕ ਨਾਲ਼ ਭਰਿਆ ਹੋਇਆ ਹੈ। ਉਹ ਇਸ ਮਿੱਟੀ ਤੋਂ ਮੂਰਤੀਆਂ ਬਣਾਉਂਦੇ ਹਨ

Dilli anna uses clay (left) and husk (right) to make the Kannisamy idols. Both raw materials are available locally, but now difficult to procure with the changes around.
PHOTO • M. Palani Kumar
Dilli anna uses clay (left) and husk (right) to make the Kannisamy idols. Both raw materials are available locally, but now difficult to procure with the changes around.
PHOTO • M. Palani Kumar

ਦਿੱਲੀ ਅੰਨਾ ਮਿੱਟੀ ( ਖੱਬੇ ) ਅਤੇ ਪਰਾਲੀ ( ਸੱਜੇ ) ਤੋਂ ਕੰਨੀਸਾਮੀ ਮੂਰਤੀਆਂ ਬਣਾਉਂਦੀ ਹੈ। ਇਹ ਕੱਚਾ ਮਾਲ ਸਥਾਨਕ ਤੌਰ ' ਤੇ ਉਪਲਬਧ ਹੁੰਦਾ ਰਿਹਾ ਹੈ ਪਰ ਬਦਲਦੀ ਸਥਿਤੀ ਦੇ ਨਾਲ਼ , ਇਨ੍ਹਾਂ ਚੀਜ਼ਾਂ ਦੀ ਉਪਲਬਧਤਾ ਘੱਟ ਹੁੰਦੀ ਜਾ ਰਹੀ ਹੈ

ਦਿੱਲੀ ਅੰਨਾ 10 ਦਿਨਾਂ ਵਿੱਚ 10 ਮੂਰਤਾਂ ਤਿਆਰ ਕਰ ਸਕਦੇ ਹਨ। ਉਹ ਔਸਤ 8 ਘੰਟੇ ਇਸ ਕੰਮ ਦੇ ਲੇਖੇ ਲਾਉਂਦੇ ਹਨ। ਸਾਲ ਵਿੱਚ ਉਹ ਕਰੀਬ 90 ਮੂਰਤੀਆਂ ਬਣਾਉਂਦੇ ਹਨ। "ਇੱਕ ਮੂਰਤੀ ਬਣਾਉਣ ਲਈ, ਤੁਹਾਨੂੰ 10 ਦਿਨ ਕੰਮ ਕਰਨਾ ਪੈਂਦਾ ਹੈ। ਸਭ ਤੋਂ ਪਹਿਲਾਂ, ਮਿੱਟੀ ਨੂੰ ਕੁੱਟਿਆ ਜਾਂਦਾ ਹੈ ਅਤੇ ਇਸ ਵਿਚਲੇ ਸਾਰੇ ਪੱਥਰਾਂ ਨੂੰ ਹਟਾ ਕੇ ਸਾਫ਼ ਕੀਤਾ ਜਾਂਦਾ ਹੈ। ਫਿਰ ਮਿੱਟੀ ਵਿੱਚ ਰੇਤ ਅਤੇ ਪਰਾਲ਼ੀ ਰਲ਼ਾਈ ਜਾਂਦੀ ਹੈ ਅਤੇ ਮੂਰਤੀ ਬਣਾਉਣ ਦੀ ਤਿਆਰੀ ਮੁਕੰਮਲ ਹੋ ਜਾਂਦੀ ਹੈ,'' ਦਿੱਲੀ ਅੰਨਾ ਖੋਲ੍ਹ ਕੇ ਦੱਸਦੇ ਹਨ। ਮੂਰਤੀ ਨੂੰ ਮਜ਼ਬੂਤ ਕਰਨ ਲਈ ਪਰਾਲੀ ਮਿਲਾਈ ਜਾਣੀ ਜ਼ਰੂਰੀ ਹੈ ਅਤੇ ਉਹਦੇ ਬਾਅਦ ਉਸ 'ਤੇ ਮਿੱਟੀ ਦੀ ਅੰਤਮ ਪਰਤ ਚੜ੍ਹਾਈ ਜਾਂਦੀ ਹੈ।

"ਮੂਰਤੀ ਦੀ ਸ਼ੁਰੂਆਤ ਤੋਂ ਲੈ ਕੇ ਇਸ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਤੱਕ, ਮੈਂ ਇਕੱਲਾ ਕੰਮ ਕਰਦਾ ਹਾਂ। ਮੇਰੇ ਕੋਲ਼ ਮਦਦ ਕਰਨ ਲਈ ਸਹਾਇਕ ਰੱਖਣ ਲਈ ਇੰਨੇ ਪੈਸੇ ਨਹੀਂ ਹਨ," ਉਹ ਕਹਿੰਦੇ ਹਨ। "ਸਾਰਾ ਕੰਮ ਛਾਂ ਵਾਲ਼ੀ ਥਾਵੇਂ ਹੁੰਦਾ ਹੈ, ਕਿਉਂਕਿ ਸਿੱਧੀ ਧੁੱਪ ਕਾਰਨ ਮਿੱਟੀ ਠੀਕ ਤਰ੍ਹਾਂ ਨਹੀਂ ਚਿਪਕਦੀ ਅਤੇ ਸੁੱਕਣ ਤੋਂ ਬਾਅਦ ਟੁੱਟ ਜਾਂਦੀ ਹੈ। ਜਦੋਂ ਮੂਰਤੀ ਸੁੱਕ ਜਾਂਦੀ ਹੈ, ਤਾਂ ਮੈਂ ਇਸ ਨੂੰ ਅੱਗ ਵਿੱਚ ਤਪਾਉਂਦਾ ਹਾਂ। ਇਸ ਪੂਰੀ ਪ੍ਰਕਿਰਿਆ ਵਿੱਚ ਆਮ ਤੌਰ 'ਤੇ 18 ਦਿਨ ਲੱਗਦੇ ਹਨ।''

ਦਿੱਲੀ ਅੰਨਾ ਅਤੀਪੱਟੂ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ, ਖਾਸ ਕਰਕੇ ਏਨੂਰ ਕੁੱਪਮ, ਮੁਗਤੀਵਰ ਕੁੱਪਮ, ਤਲਾਨਾਕੁੱਪਮ, ਕਟੂਕੁੱਪਮ, ਮੇਟੁਕੁੱਪਮ, ਪਾਲਟੋਟੀਕੁੱਪਮ, ਚਿੰਨਾਕੁੱਪਮ, ਪੇਰੀਆਕੁਲਮ ਆਦਿ ਨੂੰ ਮੂਰਤੀਆਂ ਦੀ ਸਪਲਾਈ ਕਰਦੇ ਹਨ।

ਤਿਉਹਾਰਾਂ ਦੌਰਾਨ, ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਦੀ ਸਰਹੱਦ 'ਤੇ ਕੰਨੀਸਾਮੀ ਦੀਆਂ ਮੂਰਤੀਆਂ ਸਥਾਪਤ ਕਰਦੇ ਹਨ। ਕੁਝ ਲੋਕ ਕੰਨੀਸਾਮੀ ਦੇ ਪੁਰਸ਼ ਰੂਪ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਹਨ, ਜਦੋਂ ਕਿ ਕੁਝ ਲੋਕ ਕੰਨੀਸਾਮੀ ਦੇ ਔਰਤ ਰੂਪ ਦੇ ਪੂਜਕ ਹੁੰਦੇ ਹਨ। ਕੰਨੀਸਾਮੀ ਨੂੰ ਦੇਵੀ ਰੂਪ ਵਿੱਚ ਪਾਪਤੀ ਅੰਮਾਨ, ਬੋਮਤੀ ਅੰਮਾਨ, ਪਿਚਾਈ ਅੰਮਾਨ ਵਰਗੇ ਵੱਖ-ਵੱਖ ਨਾਮਾਂ ਨਾਲ਼ ਜਾਣਿਆ ਜਾਂਦਾ ਹੈ। ਪਿੰਡ ਵਾਸੀ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਿੰਡ ਦੀ ਦੇਵੀ ਘੋੜੇ ਜਾਂ ਹਾਥੀ 'ਤੇ ਸਵਾਰ ਹੋਵੇ ਅਤੇ ਇਸ ਦੇ ਨਾਲ਼ ਕੁੱਤੇ ਦੀ ਮੂਰਤੀ ਹੋਵੇ। ਇਹ ਮੰਨਿਆ ਜਾਂਦਾ ਹੈ ਕਿ ਰਾਤ ਦੇ ਹਨੇਰੇ ਵਿੱਚ, ਦੇਵਤੇ ਆਉਂਦੇ ਹਨ ਅਤੇ ਆਪਣੀ ਖੇਡ ਖੇਡਦੇ ਹਨ। ਅਗਲੀ ਸਵੇਰ ਸਬੂਤ ਵਜੋਂ ਗ੍ਰਾਮਦੇਵੀ ਦੇ ਪੈਰਾਂ ਵਿੱਚ ਪਈਆਂ ਤਰੇੜਾਂ ਨੂੰ ਦੇਖਿਆ ਜਾ ਸਕਦਾ ਹੈ।

"ਕਈ ਥਾਵਾਂ 'ਤੇ, ਮਛੇਰੇ ਹਰ ਸਾਲ ਨਵੀਆਂ ਕੰਨੀਸਾਮੀ ਮੂਰਤੀਆਂ ਸਥਾਪਤ ਕਰਦੇ ਹਨ, ਜਦੋਂ ਕਿ ਕੁਝ ਥਾਵਾਂ 'ਤੇ ਉਨ੍ਹਾਂ ਨੂੰ ਦੋ, ਤਿੰਨ ਜਾਂ ਚਾਰ ਸਾਲਾਂ ਬਾਅਦ ਬਦਲ ਦਿੱਤਾ ਜਾਂਦਾ ਹੈ," ਦਿੱਲੀ ਕਹਿੰਦੇ ਹਨ।

Dilli anna preparing the clay to make idols. 'Generation after generation, it is my family who has been making Kannisamy idols'.
PHOTO • M. Palani Kumar

ਦਿੱਲੀ ਅੰਨਾ ਮੂਰਤੀ ਬਣਾਉਣ ਲਈ ਮਿੱਟੀ ਤਿਆਰ ਕਰਦੇ ਹੋਏ। ' ਪਿਛਲੀਆਂ ਕਈ ਪੀੜ੍ਹੀਆਂ ਤੋਂ , ਸਾਡਾ ਪਰਿਵਾਰ ਕੰਨੀਸਾਮੀ ਦੀਆਂ ਮੂਰਤੀਆਂ ਬਣਾਉਂਦਾ ਰਿਹਾ ਹੈ '

The clay is shaped into the idol's legs using a pestle (left) which has been in the family for many generations. The clay legs are kept to dry in the shade (right)
PHOTO • M. Palani Kumar
The clay is shaped into the idol's legs using a pestle (left) which has been in the family for many generations. The clay legs are kept to dry in the shade (right)
PHOTO • M. Palani Kumar

ਉਹ ਮੂਸਲ ( ਖੱਬੇ ) ਦੀ ਮਦਦ ਨਾਲ਼ ਮਿੱਟੀ ਨਾਲ਼ ਮੂਰਤੀ ਦੇ ਪੈਰ ਬਣਾਉਂਦੇ ਹਨ। ਇਹ ਮੂਸਲ ਪੀੜ੍ਹੀਆਂ ਤੋਂ ਉਨ੍ਹਾਂ ਦੇ ਪਰਿਵਾਰ ਵਿੱਚ ਹੈ। ਮਿੱਟੀ ਦੇ ਪੈਰਾਂ ਨੂੰ ਸੁੱਕਣ ਲਈ ਛਾਂਵੇਂ ਰੱਖਿਆ ਗਿਆ ਹੈ ( ਸੱਜੇ )

ਹਾਲਾਂਕਿ ਇਨ੍ਹਾਂ ਪਿੰਡਾਂ ਦੇ ਮਛੇਰਿਆਂ ਵਿੱਚ ਮੂਰਤੀਆਂ ਦੀ ਮੰਗ ਰੁਕੀ ਜਾਂ ਘੱਟ ਨਹੀਂ ਹੋਈ ਹੈ, ਪਰ ਦਿੱਲੀ ਅੰਨਾ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਕੀਤੇ ਜਾ ਰਹੇ ਇਸ ਰਵਾਇਤੀ ਕਿੱਤੇ ਨੂੰ ਕੌਣ ਅੱਗੇ ਵਧਾਏਗਾ। ਉਨ੍ਹਾਂ ਲਈ ਹੁਣ ਇਹ ਇੱਕ ਮਹਿੰਗਾ ਕੰਮ ਬਣ ਗਿਆ ਹੈ: "ਹਰ ਚੀਜ਼ ਮਹਿੰਗੀ ਹੋ ਗਈ ਹੈ ... ਜੇ ਮੈਂ ਗਾਹਕਾਂ ਤੋਂ ਮੂਰਤੀ ਬਣਾਉਣ ਵਿੱਚ ਹੋਏ ਖਰਚੇ ਦੇ ਅਨੁਸਾਰ ਪੈਸੇ ਮੰਗਦਾ ਹਾਂ, ਤਾਂ ਉਹ ਮੈਨੂੰ ਪੁੱਛਦੇ ਹਨ ਕਿ ਮੈਂ ਵਧੇਰੇ ਕੀਮਤ ਕਿਉਂ ਮੰਗ ਰਿਹਾ ਹਾਂ। ਪਰ ਸਿਰਫ਼ ਅਸੀਂ ਜਾਣਦੇ ਹਾਂ ਕਿ ਇਹ ਕੰਮ ਕਰਨਾ ਸਾਡੇ ਲਈ ਕਿੰਨਾ ਮੁਸ਼ਕਲ ਹੈ।

ਉੱਤਰੀ ਚੇਨਈ ਦੇ ਸਮੁੰਦਰੀ ਤੱਟਾਂ 'ਤੇ ਥਰਮਲ ਪਾਵਰ ਪਲਾਂਟਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਧਰਤੀ ਹੇਠਲਾ ਪਾਣੀ ਖਾਰਾ ਹੋ ਰਿਹਾ ਹੈ, ਜਿਸ ਨਾਲ਼ ਖੇਤਰ ਵਿੱਚ ਖੇਤੀਬਾੜੀ ਗਤੀਵਿਧੀਆਂ ਵਿੱਚ ਭਾਰੀ ਕਮੀ ਆਈ ਹੈ ਅਤੇ ਮਿੱਟੀ ਦੀ ਗੁਣਵੱਤਾ 'ਤੇ ਮਾੜਾ ਅਸਰ ਪੈ ਰਿਹਾ ਹੈ। ਕੱਚੇ ਮਾਲ ਦੀ ਘਾਟ ਕਾਰਨ ਦਿੱਲੀ ਅੰਨਾ ਸ਼ਿਕਾਇਤ ਕਰਦੇ ਹਨ, "ਇਨ੍ਹੀਂ ਦਿਨੀਂ ਮੈਨੂੰ ਕਿਤੇ ਵੀ ਸੁਚਾਰੂ ਮਿੱਟੀ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ।''

ਉਹ ਕਹਿੰਦੇ ਹਨ ਕਿ ਮਿੱਟੀ ਖਰੀਦਣਾ ਬਹੁਤ ਮਹਿੰਗਾ ਸੌਦਾ ਹੈ। "ਮੈਂ ਆਪਣੇ ਘਰ ਦੇ ਨੇੜੇ ਮਿੱਟੀ ਪੁੱਟਦਾ ਹਾਂ ਅਤੇ  ਟੋਏ ਨੂੰ ਰੇਤ ਨਾਲ਼ ਭਰਦਾ ਹਾਂ,'' ਉਨ੍ਹਾਂ ਮੁਤਾਬਕ ਕਿਉਂਕਿ ਰੇਤ ਮਿੱਟੀ ਨਾਲ਼ੋਂ ਸਸਤੀ ਪੈਂਦੀ ਹੈ।

ਕਿਉਂਕਿ ਉਹ ਅਤਿਪੱਟੂ ਦਾ ਇੱਕਲੌਤੇ ਮੂਰਤੀਕਾਰ ਹਨ, ਇਸ ਲਈ ਜਨਤਕ ਥਾਵਾਂ ਦੀ ਖੁਦਾਈ ਕਰਕੇ ਸੁਚਾਰੂ ਮਿੱਟੀ ਪ੍ਰਾਪਤ ਕਰਨ ਲਈ ਪੰਚਾਇਤ ਨਾਲ਼ ਇਕੱਲੇ ਗੱਲਬਾਤ ਕਰਨਾ ਉਨ੍ਹਾਂ ਲਈ ਸੌਖਾ ਕੰਮ ਨਹੀਂ ਹੈ। "ਜੇ ਮੂਰਤੀ ਬਣਾਉਣ ਵਾਲ਼ੇ ਪਰਿਵਾਰਾਂ ਦੀ ਗਿਣਤੀ 10-20 ਹੁੰਦੀ, ਤਾਂ ਅਸੀਂ ਨੇੜਲੇ ਛੱਪੜਾਂ ਜਾਂ ਝੀਲ ਦੇ ਨੇੜੇ ਮਿੱਟੀ ਪੁੱਟ ਸਕਦੇ ਸੀ ਅਤੇ ਫਿਰ ਸ਼ਾਇਦ ਪੰਚਾਇਤ ਸਾਨੂੰ ਮੁਫਤ ਵਿੱਚ ਅਜਿਹਾ ਕਰਨ ਦੀ ਆਗਿਆ ਦਿੰਦੀ। ਪਰ ਕਿਉਂਕਿ ਹੁਣ ਮੈਂ ਇੱਕਲੌਤਾ ਮੂਰਤੀਕਾਰ ਬਚਿਆ ਹਾਂ, ਇਸ ਲਈ ਮੈਂ ਉਨ੍ਹਾਂ 'ਤੇ ਦਬਾਅ ਨਹੀਂ ਪਾ ਸਕਦਾ, ਅਤੇ ਮੈਨੂੰ ਆਪਣੇ ਘਰ ਦੇ ਆਲ਼ੇ-ਦੁਆਲ਼ਿਓਂ ਸੁਚਾਰੂ ਮਿੱਟੀ ਦਾ ਪ੍ਰਬੰਧ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।''

ਦਿੱਲੀ ਅੰਨਾ ਨੂੰ ਮੂਰਤੀਆਂ ਬਣਾਉਣ ਲਈ ਜਿਸ ਪਰਾਲ਼ੀ ਦੀ ਲੋੜ ਹੈ, ਉਹ ਵੀ ਹੁਣ ਆਸਾਨੀ ਨਾਲ਼ ਉਪਲਬਧ ਨਹੀਂ ਹੈ, ਕਿਉਂਕਿ ਹੱਥਾਂ ਨਾਲ਼ ਝੋਨੇ ਦੀ ਕਟਾਈ ਦਿਨੋ-ਦਿਨ ਘੱਟ ਰਹੀ ਹੈ। "ਸਾਨੂੰ ਮਸ਼ੀਨ ਦੀ ਵਾਢੀ ਨਾਲ਼ ਲੋੜੀਂਦੀ ਪਰਾਲ਼ੀ ਨਹੀਂ ਮਿਲ਼ਦੀ। ਇਹ ਸਾਡਾ ਕੰਮ ਹੈ, ਨਹੀਂ ਤਾਂ ਸਾਡਾ ਕੰਮ ਠੱਪ ਹੋ ਜਾਂਦਾ ਹੈ," ਉਹ ਕਹਿੰਦੇ ਹਨ। "ਮੈਂ ਉਨ੍ਹਾਂ ਕਿਸਾਨਾਂ ਦੀ ਭਾਲ਼ ਕਰਦਾ ਹੀ ਰਹਿੰਦਾ ਹਾਂ ਜੋ ਹੱਥਾਂ ਨਾਲ਼ ਫ਼ਸਲਾਂ ਦੀ ਕਟਾਈ ਕਰਦੇ ਹਨ। ਮੈਂ ਗੁਲਦਸਤੇ ਅਤੇ ਸਟੋਵ ਬਣਾਉਣੇ ਵੀ ਬੰਦ ਕਰ ਦਿੱਤੇ ਹਨ। ਇਨ੍ਹਾਂ ਚੀਜ਼ਾਂ ਦੀ ਅਜੇ ਵੀ ਬਹੁਤ ਮੰਗ ਹੈ, ਪਰ ਬਗ਼ੈਰ ਕੱਚੇ ਮਾਲ਼ ਦੇ ਮੈਂ ਉਨ੍ਹਾਂ ਨੂੰ ਬਣਾਉਣ ਦੇ ਯੋਗ ਨਹੀਂ ਹਾਂ।''

The base of the idol must be firm and strong and Dilli anna uses a mix of hay, sand and clay to achieve the strength. He gets the clay from around his house, 'first, we have to break the clay, then remove the stones and clean it, then mix sand and husk with clay'.
PHOTO • M. Palani Kumar

ਇਹ ਬਹੁਤ ਮਹੱਤਵਪੂਰਨ ਹੈ ਕਿ ਮੂਰਤੀ ਦਾ ਅਧਾਰ ਮਜ਼ਬੂਤ ਅਤੇ ਪੱਕਾ ਹੋਵੇ। ਇਸ ਤਾਕਤ ਲਈ ਦਿੱਲੀ ਅੰਨਾ ਪਰਾਲ਼ੀ, ਰੇਤ ਅਤੇ ਮਿੱਟੀ ਦੇ ਮਿਸ਼ਰਣ ਦੀ ਵਰਤੋਂ ਕਰਦੇ ਹਨ। ਉਹ ਆਪਣੇ ਘਰ ਦੇ ਆਲ਼ੇ-ਦੁਆਲ਼ਿਓਂ ਮਿੱਟੀ ਖੋਦ ਕੇ ਲਿਆਉਂਦੇ ਹਨ, "ਪਹਿਲਾਂ ਅਸੀਂ ਮਿੱਟੀ ਨੂੰ ਚੂਰਾ ਹੋਣ ਤੱਕ ਕੁੱਟਦੇ ਹਾਂ, ਫਿਰ ਇਸ ਤੋਂ ਕੰਕਰ ਅਤੇ ਪੱਥਰ ਚੁੱਗ ਕੇ ਮਿੱਟੀ ਨੂੰ ਸਾਫ਼ ਕਰਦੇ ਹਾਂ। ਅੰਤ ਵਿੱਚ, ਮੁਲਾਇਮ ਮਿੱਟੀ ਵਿੱਚ ਰੇਤ ਅਤੇ ਪਰਾਲ਼ੀ ਮਿਲ਼ਾਉਂਦੇ ਹਾਂ

The idol maker applying another layer of the clay, hay and husk mixture to the base of the idols. ' This entire work has to be done in the shade as in in direct sunlight, the clay won’t stick, and will break away. When the idols are ready, I have to bake then in fire to get it ready'
PHOTO • M. Palani Kumar
The idol maker applying another layer of the clay, hay and husk mixture to the base of the idols. ' This entire work has to be done in the shade as in in direct sunlight, the clay won’t stick, and will break away. When the idols are ready, I have to bake then in fire to get it ready'
PHOTO • M. Palani Kumar

ਦਿੱਲੀ ਅੰਨਾ ਦੀ ਮੂਰਤੀ ਦੀ ਨੀਂਹ ' ਤੇ ਮਿੱਟੀ , ਪਰਾਲ਼ੀ ਅਤੇ ਤੂੜੀ ਦੇ ਮਿਸ਼ਰਣ ਦੀ ਇੱਕ ਹੋਰ ਪਰਤ ਚੜ੍ਹਾਈ ਗਈ ਹੈ। " ਇਹ ਸਭ ਛਾਂ ਵਿੱਚ ਕਰਨਾ ਪੈਂਦਾ ਹੈ , ਕਿਉਂਕਿ ਸਿੱਧੀ ਧੁੱਪ ਕਾਰਨ ਮਿੱਟੀ ਠੀਕ ਤਰ੍ਹਾਂ ਨਹੀਂ ਚਿਪਕਦੀ ਅਤੇ ਟੁੱਟ ਵੀ ਸਕਦੀ ਹੈ। ਇੱਕ ਵਾਰ ਮੂਰਤੀ ਬਣ ਜਾਣ ਤੋਂ ਬਾਅਦ , ਮੈਂ ਇਸ ਨੂੰ ਅੱਗ ਵਿੱਚ ਤਪਾ ਕੇ ਤਿਆਰ ਕਰਦਾ ਹਾਂ '

ਆਪਣੀ ਆਮਦਨੀ ਬਾਰੇ ਗੱਲ ਕਰਦਿਆਂ, ਉਹ ਕਹਿੰਦੇ ਹਨ: "ਮੈਨੂੰ ਇੱਕ ਪਿੰਡ ਤੋਂ ਇੱਕ ਮੂਰਤੀ ਲਈ 20,000 ਰੁਪਏ ਮਿਲ਼ਦੇ ਹਨ, ਪਰ ਖਰਚਿਆਂ ਨੂੰ ਕੱਟਣ ਤੋਂ ਬਾਅਦ, ਮੇਰਾ ਹਿੱਸਾ ਸਿਰਫ਼ 4,000 ਰੁਪਏ ਬਣਦਾ ਹੈ। ਜੇ ਮੈਂ ਚਾਰ ਪਿੰਡਾਂ ਲਈ ਮੂਰਤੀਆਂ ਬਣਾਵਾਂ, ਤਾਂ ਮੈਂ 16,000 ਰੁਪਏ ਕਮਾ ਲੈਂਦਾ ਹਾਂ।''

ਅੰਨਾ ਮੂਰਤੀਆਂ ਸਿਰਫ਼ ਗਰਮੀਆਂ ਦੇ ਮੌਸਮ ਵਿੱਚ – ਫਰਵਰੀ ਤੋਂ ਜੁਲਾਈ ਦੇ ਮਹੀਨਿਆਂ ਵਿੱਚ ਹੀ ਬਣਾਉਂਦੇ ਹਨ। ਜਦੋਂ ਆਦਿ [ਜੁਲਾਈ] ਵਿੱਚ ਤਿਉਹਾਰ ਸ਼ੁਰੂ ਹੁੰਦਾ ਹੈ, ਤਾਂ ਲੋਕ ਮੂਰਤੀਆਂ ਖਰੀਦਣ ਲਈ ਆਉਣੇ ਸ਼ੁਰੂ ਹੋ ਜਾਂਦੇ ਹਨ। "ਮੈਂ ਛੇ ਜਾਂ ਸੱਤ ਮਹੀਨਿਆਂ ਵਿੱਚ ਸਖਤ ਮਿਹਨਤ ਕਰਕੇ ਜੋ ਮੂਰਤੀਆਂ ਬਣਾਉਂਦਾ ਹਾਂ, ਉਹ ਇੱਕ ਮਹੀਨੇ ਵਿੱਚ ਵਿਕ ਜਾਂਦੀਆਂ ਹਨ। ਮੇਰੇ ਕੋਲ ਅਗਲੇ ਪੰਜ ਮਹੀਨਿਆਂ ਲਈ ਕੋਈ ਪੈਸਾ ਨਹੀਂ ਆਉਣਾ। ਮੈਨੂੰ ਉਦੋਂ ਹੀ ਪੈਸੇ ਮਿਲਣਗੇ ਜਦੋਂ ਮੈਂ ਮੂਰਤੀ ਵੇਚਾਂਗਾ।

ਉਹ ਸਵੇਰੇ 7 ਵਜੇ ਆਪਣਾ ਕੰਮ ਸ਼ੁਰੂ ਕਰਦੇ ਹਨ ਅਤੇ 8 ਘੰਟੇ ਕੰਮ ਕਰਦੇ ਹਨ। ਉਨ੍ਹਾਂ ਨੂੰ ਸੁੱਕ ਰਹੀਆਂ ਮੂਰਤੀਆਂ 'ਤੇ ਲਗਾਤਾਰ ਨਜ਼ਰ ਰੱਖਣੀ ਪੈਂਦੀ ਹੈ, ਨਹੀਂ ਤਾਂ ਉਹ ਟੁੱਟ ਵੀ ਸਕਦੀਆਂ ਹਨ। ਮੈਨੂੰ ਇਹ ਦਿਖਾਉਣ ਲਈ ਕਿ ਉਹ ਆਪਣੇ ਹੁਨਰਾਂ ਪ੍ਰਤੀ ਕਿੰਨੇ ਸਮਰਪਿਤ ਹਨ, ਉਹ ਮੈਨੂੰ ਇੱਕ ਛੋਟਾ ਜਿਹਾ ਕਿੱਸਾ ਦੱਸਦੇ ਹਨ: "ਇੱਕ ਵਾਰ ਮੈਨੂੰ ਰਾਤ ਨੂੰ ਸਾਹ ਨਾ ਆਇਆ ਤੇ ਬਹੁਤ ਦਰਦ ਹੋਣ ਲੱਗਿਆ। ਰਾਤ ਦੇ ਇੱਕ ਵਜੇ, ਮੈਂ ਸਾਈਕਲ ਚਲਾ ਕੇ ਹਸਪਤਾਲ ਗਿਆ। ਡਾਕਟਰਾਂ ਨੇ ਮੈਨੂੰ ਗਲੂਕੋਜ਼ [ਇੱਕ ਨਸ ਤਰਲ ਪਦਾਰਥ] ਲਾਇਆ। ਮੇਰਾ ਭਰਾ ਮੈਨੂੰ ਸਵੇਰੇ ਹੋਰ ਜਾਂਚ ਕਰਾਉਣ ਲਈ ਦੂਜੇ ਹਸਪਤਾਲ ਲੈ ਗਿਆ, ਪਰ ਸਿਹਤ ਕਰਮਚਾਰੀਆਂ ਨੇ ਕਿਹਾ ਕਿ ਰਾਤ 11 ਵਜੇ ਤੋਂ ਪਹਿਲਾਂ ਇਹ ਸੰਭਵ ਨਹੀਂ ਹੈ।'' ਦਿੱਲੀ ਅੰਨਾ ਨੂੰ ਜਾਂਚ ਕਰਾਏ ਬਗ਼ੈਰ ਹੀ ਮੁੜਨਾ ਪਿਆ, ਕਿਉਂਕਿ, ''ਮੈਂ ਮੂਰਤੀਆਂ 'ਤੇ ਨਜ਼ਰ ਰੱਖਣੀ ਸੀ।''

ਲਗਭਗ 30 ਸਾਲ ਪਹਿਲਾਂ, ਅੰਨਾ ਦੇ ਪਰਿਵਾਰ ਕੋਲ਼ ਕਟੂਪੱਲੀ ਪਿੰਡ ਦੀ ਇੱਕ ਛੋਟੀ ਜਿਹੀ ਬਸਤੀ ਚੇਪਕਮ ਵਿੱਚ ਚਾਰ ਏਕੜ ਜ਼ਮੀਨ ਸੀ। "ਉਸ ਸਮੇਂ, ਮੇਰਾ ਘਰ ਗਣੇਸ਼ ਮੰਦਰ ਦੇ ਨਾਲ਼ ਲੱਗਦੀ ਚੇਪਕਮ ਸੀਮੈਂਟ ਫੈਕਟਰੀ ਦੇ ਨੇੜੇ ਸੀ। ਅਸੀਂ ਆਪਣੀ ਜ਼ਮੀਨ ਦੇ ਨੇੜੇ ਇੱਕ ਮਕਾਨ ਬਣਾਇਆ ਤਾਂ ਜੋ ਅਸੀਂ ਖੇਤੀ ਕਰ ਸਕੀਏ।'' ਉਸ ਤੋਂ ਬਾਅਦ ਉਹ ਆਪਣਾ ਘਰ ਵੇਚ ਕੇ ਅਤਿਪੱਟੂ ਆ ਗਿਆ।

A mixture of clay, sand and husk. I t has become difficult to get clay and husk as the increase in thermal power plants along the north Chennai coastline had turned ground water saline. This has reduced agricultural activities here and so there is less husk available.
PHOTO • M. Palani Kumar

ਮਿੱਟੀ , ਰੇਤ ਅਤੇ ਪਰਾਲ਼ੀ ਦਾ ਮਿਸ਼ਰਣ। ਉੱਤਰੀ ਚੇਨਈ ਦੇ ਤੱਟਵਰਤੀ ਇਲਾਕਿਆਂ ਵਿੱਚ ਥਰਮਲ ਪਾਵਰ ਪਲਾਂਟਾਂ ਦੀ ਗਿਣਤੀ ਵਿੱਚ ਵਾਧੇ ਅਤੇ ਧਰਤੀ ਹੇਠਲੇ ਪਾਣੀ ਦੇ ਖਾਰੇਪਣ ਦੇ ਨਾਲ਼ , ਸੁਚਾਰੂ ਮਿੱਟੀ ਅਤੇ ਪਰਾਲ਼ੀ ਦੀ ਉਪਲਬਧਤਾ ਵਿੱਚ ਵੀ ਕਮੀ ਆਈ ਹੈ। ਇਸ ਕਾਰਨ ਇੱਥੇ ਖੇਤੀਬਾੜੀ ਨਾਲ਼ ਜੁੜੀਆਂ ਗਤੀਵਿਧੀਆਂ ਘੱਟ ਗਈਆਂ ਅਤੇ ਤੂੜੀ ਤੇ ਪਰਾਲ਼ੀ ਦੀ ਕਮੀ ਹੋ ਗਈ

Dilli anna applies an extra layer of the mixture to join the legs of the idol. His work travels to Ennur Kuppam, Mugathivara Kuppam, Thazhankuppam, Kattukuppam, Mettukuppam, Palthottikuppam, Chinnakuppam, Periyakulam villages.
PHOTO • M. Palani Kumar

ਦਿੱਲੀ ਅੰਨਾ ਮੂਰਤੀ ਦੇ ਪੈਰਾਂ ਨੂੰ ਜੋੜਨ ਲਈ ਮਿਸ਼ਰਣ ਦੀ ਇੱਕ ਵਾਧੂ ਪਰਤ ਚੜ੍ਹਾਉਂਦੇ ਹਨ। ਉਨ੍ਹਾਂ ਦੁਆਰਾ ਬਣਾਈਆਂ ਗਈਆਂ ਮੂਰਤੀਆਂ ਐਨਨੂਰ ਕੁੱਪਮ , ਮੁਗਤੀਵਰ ਕੁੱਪਮ , ਤਾਲਾਨਾਕੁੱਪਮ , ਕਟੂਕੁੱਪਮ , ਮੇਟੂਕੁੱਪਮ , ਪਲਟੋਟੀਕੁੱਪਮ , ਚਿੰਨਾਕੁੱਪਮ , ਪੇਰੀਆਕੁਲਮ ਵਰਗੇ ਦੂਰ - ਦੁਰਾਡੇ ਦੇ ਪਿੰਡਾਂ ਵਿੱਚ ਜਾਂਦੀਆਂ ਹਨ

"ਅਸੀਂ ਚਾਰ ਭੈਣ-ਭਰਾ ਹਾਂ, ਪਰ ਮੈਂ ਇਸ ਪਰੰਪਰਾ ਨੂੰ ਜਾਰੀ ਰੱਖਣ ਵਾਲਾ ਇਕੱਲਾ ਹਾਂ। ਮੇਰਾ ਵਿਆਹ ਨਹੀਂ ਹੋਇਆ ਹੈ। ਮੈਂ ਇੰਨੀ ਘੱਟ ਆਮਦਨੀ ਨਾਲ਼ ਆਪਣੇ ਪਰਿਵਾਰ ਦਾ ਗੁਜ਼ਾਰਾ ਜਾਂ ਬੱਚੇ ਦੀ ਦੇਖਭਾਲ ਕਿਵੇਂ ਕਰ ਸਕਦਾ ਹਾਂ?" ਉਹ ਪੁੱਛਦੇ ਹਨ। ਦਿੱਲੀ ਅੰਨਾ ਨੂੰ ਡਰ ਹੈ ਕਿ ਜੇ ਉਹ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਵੀ ਦੇਣ ਤਾਂ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਲਈ ਇਹ ਮੂਰਤੀਆਂ ਬਣਾਉਣ ਵਾਲਾ ਕੋਈ ਨਹੀਂ ਹੋਵੇਗਾ। "ਮੈਨੂੰ ਇਹ ਕਲਾ ਵਿਰਸੇ ਵਿੱਚ ਮਿਲ਼ੀ ਹੈ, ਮੈਂ ਇਸ ਨੂੰ ਛੱਡ ਨਹੀਂ ਸਕਦਾ। ਜੇ ਮਛੇਰਿਆਂ ਕੋਲ ਇਹ ਮੂਰਤੀਆਂ ਨਾ ਹੋਈਆਂ, ਤਾਂ ਉਨ੍ਹਾਂ ਨੂੰ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ।''

ਦਿੱਲੀ ਅੰਨਾ ਲਈ ਮੂਰਤੀ ਕਲਾ ਸਿਰਫ਼ ਇੱਕ ਕਾਰੋਬਾਰ ਨਹੀਂ ਹੈ, ਬਲਕਿ ਇੱਕ ਜਸ਼ਨ ਹੈ। ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦੇ ਪਿਤਾ ਦੇ ਸਮੇਂ ਉਹ ਇੱਕ ਮੂਰਤੀ ਨੂੰ 800 ਜਾਂ 900 ਰੁਪਏ 'ਚ ਵੇਚਦੇ ਸਨ। ਅਸੀਂ ਮੂਰਤੀ ਖਰੀਦਣ ਆਉਣ ਵਾਲ਼ੇ ਹਰ ਵਿਅਕਤੀ ਨੂੰ ਆਦਰ ਨਾਲ਼ ਭੋਜਨ ਦਿੰਦੇ ਸੀ। "ਸਾਡੇ ਘਰ ਵਿੱਚ ਇੰਨੀ ਰੌਣਕ ਹੁੰਦੀ, ਜਿਵੇਂ ਇਹ ਕੋਈ ਵਿਆਹ ਦਾ ਘਰ ਹੋਵੇ," ਉਹ ਯਾਦਾਂ ਦੇ ਗਲਿਆਰੇ ਵਿੱਚ ਭਟਕਦੇ ਹੋਏ ਕਹਿੰਦੇ ਹਨ।

ਦਿੱਲੀ ਅੰਨਾ ਲਈ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਨਹੀਂ ਹੈ ਕਿ ਮੂਰਤੀਆਂ ਅੱਗ ਵਿੱਚ ਪੱਕਣ ਦੇ ਸਮੇਂ ਟੁੱਟਦੀਆਂ ਨਹੀਂ। ਇਹ ਮਿੱਟੀ ਦੀਆਂ ਮੂਰਤੀਆਂ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸਾਥੀ ਹਨ। "ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਇਹ ਮੂਰਤੀਆਂ ਬਣਾਉਂਦਾ ਹਾਂ, ਤਾਂ ਮੇਰੇ ਨਾਲ਼ ਇੱਕ ਇਨਸਾਨ ਰਹਿੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੂਰਤੀਆਂ ਮੇਰੇ ਨਾਲ਼ ਗੱਲਬਾਤ ਕਰਦੀਆਂ ਹਨ। ਉਹ ਮੇਰੇ ਮੁਸ਼ਕਲ ਸਮੇਂ ਵਿੱਚ ਮੇਰਾ ਸਾਥ ਦਿੰਦੀਆਂ ਹਨ। ਪਰ ਮੈਂ ਚਿੰਤਤ ਹਾਂ ਕਿ ਮੇਰੇ ਬਾਅਦ ਇਹ ਮੂਰਤੀਆਂ ਕੌਣ ਬਣਾਏਗਾ?"

‘This entire work has to be done in the shade as in direct sunlight, the clay won’t stick and will break away,' says Dilli anna.
PHOTO • M. Palani Kumar

" ਮੂਰਤੀਆਂ ਬਣਾਉਣ ਦਾ ਸਾਰਾ ਕੰਮ ਛਾਂ ਵਿੱਚ ਕੀਤਾ ਜਾਂਦਾ ਹੈ ਕਿਉਂਕਿ ਜੇ ਉਨ੍ਹਾਂ ' ਤੇ ਸਿੱਧੀ ਧੁੱਪ ਪਵੇਗੀ , ਤਾਂ ਮਿੱਟੀ ਚੰਗੀ ਤਰ੍ਹਾਂ ਨਹੀਂ ਚਿਪਕੇਗੀ। ਇਸ ਕਾਰਨ ਮੂਰਤੀ ਟੁੱਟ ਵੀ ਸਕਦੀ ਹੈ

Left: Athipattu's idol maker carrying water which will be used to smoothen the edges of the idols; his cat (right)
PHOTO • M. Palani Kumar
Left: Athipattu's idol maker carrying water which will be used to smoothen the edges of the idols; his cat (right)
PHOTO • M. Palani Kumar

ਖੱਬੇ : ਅਤੀਪੱਟੂ ਦੇ ਇਹ ਮੂਰਤੀਕਾਰ ਪਾਣੀ ਲਿਜਾਂਦੇ ਹੋਏ। ਮੂਰਤੀਆਂ ਦੀ ਸਤਹ ਨੂੰ ਇਸ ਪਾਣੀ ਨਾਲ਼ ਚੀਕਣਾ ਕੀਤਾ ਜਾਵੇਗਾ। ਸੱਜੇ : ਦਿੱਲੀ ਅੰਨਾ ਦੀ ਬਿੱਲੀ

The elephant and horses are the base for the idols; they are covered to protect them from harsh sunlight.
PHOTO • M. Palani Kumar

ਹਾਥੀ ਅਤੇ ਘੋੜੇ ਇਨ੍ਹਾਂ ਮੂਰਤੀਆਂ ਦਾ ਅਧਾਰ ਹਨ। ਇਨ੍ਹਾਂ ਮੂਰਤੀਆਂ ਨੂੰ ਸਖਤ ਧੁੱਪ ਤੋਂ ਬਚਾਉਣ ਲਈ ਢੱਕ ਕੇ ਰੱਖਿਆ ਜਾਂਦਾ ਹੈ

Dilli anna gives shape to the Kannisamy idol's face and says, 'from the time I start making the idol till it is ready, I have to work alone. I do not have money to pay for an assistant'
PHOTO • M. Palani Kumar
Dilli anna gives shape to the Kannisamy idol's face and says, 'from the time I start making the idol till it is ready, I have to work alone. I do not have money to pay for an assistant'
PHOTO • M. Palani Kumar

ਕੰਨੀਸਾਮੀ ਦੀ ਮੂਰਤੀ ਦੇ ਮੂਹਰੇ ਨੂੰ ਆਕਾਰ ਦਿੰਦੇ ਹੋਏ ਦਿੱਲੀ ਅੰਨਾ ਕਹਿੰਦੇ ਹਨ , " ਮੈਂ ਮੂਰਤੀ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਮੁਕੰਮਲ ਹੋਣ ਤੱਕ ਇਕੱਲੇ ਕੰਮ ਕਰਦਾ ਹਾਂ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੈਂ ਆਪਣੀ ਮਦਦ ਕਰਨ ਲਈ ਕਿਸੇ ਸਹਾਇਕ ਨੂੰ ਕਿਰਾਏ ' ਤੇ ਲੈ ਸਕਾਂ

The idols have dried and are ready to be painted.
PHOTO • M. Palani Kumar

ਮੂਰਤੀਆਂ ਚੰਗੀ ਤਰ੍ਹਾਂ ਸੁੱਕ ਗਈਆਂ ਹਨ ਅਤੇ ਹੁਣ ਪੇਂਟ ਕਰਨ ਲਈ ਤਿਆਰ ਹਨ

Left: The Kannisamy idols painted in white.
PHOTO • M. Palani Kumar
Right: Dilli anna displays his hard work. He is the only artisan who is making these idols for the fishing community around Athipattu
PHOTO • M. Palani Kumar

ਖੱਬੇ : ਕੰਨੀਸਾਮੀ ਦੀਆਂ ਮੂਰਤੀਆਂ ਚਿੱਟੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਸੱਜੇ : ਦਿੱਲੀ ਅੰਨਾ ਆਪਣੀ ਮਿਹਨਤ ਦਾ ਪ੍ਰਦਰਸ਼ਨ ਕਰ ਰਹੇ ਹਨ। ਉਹ ਅਤੀਪੱਟੂ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਲਈ ਮੂਰਤੀਆਂ ਬਣਾਉਣ ਵਾਲ਼ੇ ਇੱਕਲੌਤੇ ਮੂਰਤੀਕਾਰ ਹਨ

Dilli anna makes five varieties of the Kannisamy idol
PHOTO • M. Palani Kumar

ਦਿੱਲੀ ਅੰਨਾ ਨੇ ਕੰਨੀਸਾਮੀ ਦੀਆਂ ਪੰਜ ਕਿਸਮਾਂ ਦੀਆਂ ਮੂਰਤੀਆਂ ਬਣਾਈਆਂ

The finished idols with their maker (right)
PHOTO • M. Palani Kumar
The finished idols with their maker (right)
PHOTO • M. Palani Kumar

ਆਪਣੇ ਘਾੜ੍ਹੇ ਦੇ ਨਾਲ਼ ਤਿਆਰ ਮੂਰਤੀਆਂ ( ਸੱਜੇ )

Dilli anna wrapping a white cloth around the idols prior to selling
PHOTO • M. Palani Kumar

ਦਿੱਲੀ ਅੰਨਾ ਮੂਰਤੀਆਂ ਨੂੰ ਵੇਚਣ ਤੋਂ ਪਹਿਲਾਂ ਉਨ੍ਹਾਂ ' ਤੇ ਚਿੱਟਾ ਕੱਪੜਾ ਲਪੇਟਦੇ ਹਨ

Fishermen taking the wrapped idols from Dilli anna at his house in Athipattu.
PHOTO • M. Palani Kumar

ਮਛੇਰੇ ਦਿੱਲੀ ਅੰਨਾ ਦੇ ਅਤੀਪੱਟੂ ਸਥਿਤ ਘਰ ਤੋਂ ਕੱਪੜੇ ਨਾਲ਼ ਲਪੇਟੀਆਂ ਮੂਰਤੀਆਂ ਲੈ ਜਾਂਦੇ ਹੋਏ

Fishermen carrying idols on their shoulders. From here they will go to their villages by boat. The Kosasthalaiyar river near north Chennai’s thermal power plant, in the background.
PHOTO • M. Palani Kumar

ਮਛੇਰੇ ਮੂਰਤੀਆਂ ਨੂੰ ਆਪਣੇ ਮੋਢਿਆਂ ' ਤੇ ਚੁੱਕਦੇ ਹਨ। ਇੱਥੋਂ ਉਹ ਕਿਸ਼ਤੀ ' ਤੇ ਸਵਾਰ ਹੋ ਕੇ ਆਪੋ - ਆਪਣੇ ਪਿੰਡਾਂ ਨੂੰ ਜਾਣਗੇ। ਪਿਛਲੇ ਪਾਸੇ , ਉੱਤਰੀ ਚੇਨਈ ਵਿੱਚ ਥਰਮਲ ਪਾਵਰ ਪਲਾਂਟ ਦੇ ਨੇੜੇ ਵਗਦੀ ਕੋਸਾਸਤਲੀਅਰ ਨਦੀ ਦਿਖਾਈ ਦਿੰਦੀ ਹੈ

Crackers are burst as part of the ritual of returning with Kannisamy idols to their villages.
PHOTO • M. Palani Kumar

ਕੰਨੀਸਾਮੀ ਦੀਆਂ ਮੂਰਤੀਆਂ ਲੈ ਕੇ ਪਿੰਡ ਪਰਤਦੇ ਸਮੇਂ ਪਟਾਕੇ ਚਲਾਉਣ ਦੀ ਪਰੰਪਰਾ ਵੀ ਹੈ

Fishermen carrying the Kannisamy idols onto their boats.
PHOTO • M. Palani Kumar

ਕੰਨੀਸਾਮੀ ਦੀਆਂ ਮੂਰਤੀਆਂ ਨੂੰ ਆਪਣੀਆਂ ਬੇੜੀਆਂ ' ਤੇ ਰੱਖ ਲੈ ਜਾਂਦੇ ਮਛੇਰੇ

Kannisamy idols in a boat returning to the village.
PHOTO • M. Palani Kumar

ਪਿੰਡ ਵੱਲ ਨੂੰ ਮੁੜਦੀ ਹੋਈ ਬੇੜੀ , ਜਿਸ ' ਤੇ ਕੰਨੀਸਾਮੀ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ

Fishermen shouting slogans as they carry the idols from the boats to their homes
PHOTO • M. Palani Kumar

ਮੂਰਤੀਆਂ ਨੂੰ ਬੇੜੀਆਂ ਤੋਂ ਹੇਠਾਂ ਲਾਹ ਕੇ ਆਪਣੇ ਘਰਾਂ ਵਿੱਚ ਲੈ ਜਾਂਦੇ ਸਮੇਂ ਜੈ - ਜੈਕਾਰ ਕਰਦੇ ਮਛੇਰੇ

Dilli anna sacrifices a cock as part of the ritual in Ennur Kuppam festival.
PHOTO • M. Palani Kumar

ਮੁਰਗੇ ਦੀ ਬਲ਼ੀ ਦਿੰਦੇ ਦਿੱਲੀ ਅੰਨਾ। ਇਹ ਐਨੂਰ ਕੰਪਨ ਤਿਓਹਾਰ ਦੀ ਪਰੰਪਰਾ ਦਾ ਹੀ ਹਿੱਸਾ ਹੈ

Now the idols are ready to be placed at the borders of the village.
PHOTO • M. Palani Kumar

ਹੁਣ ਮੂਰਤੀਆਂ ਪਿੰਡ ਦੀਆਂ ਹੱਦਾਂ ' ਤੇ ਸਥਾਪਤ ਕੀਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ


ਤਰਜਮਾ: ਕਮਲਜੀਤ ਕੌਰ

M. Palani Kumar

एम. पलनी कुमार पीपल्स आर्काइव ऑफ़ रूरल इंडिया के स्टाफ़ फोटोग्राफर हैं. वह अपनी फ़ोटोग्राफ़ी के माध्यम से मेहनतकश महिलाओं और शोषित समुदायों के जीवन को रेखांकित करने में दिलचस्पी रखते हैं. पलनी को साल 2021 का एम्प्लीफ़ाई ग्रांट और 2020 का सम्यक दृष्टि तथा फ़ोटो साउथ एशिया ग्रांट मिल चुका है. साल 2022 में उन्हें पहले दयानिता सिंह-पारी डॉक्यूमेंट्री फ़ोटोग्राफी पुरस्कार से नवाज़ा गया था. पलनी फ़िल्म-निर्माता दिव्य भारती की तमिल डॉक्यूमेंट्री ‘ककूस (शौचालय)' के सिनेमेटोग्राफ़र भी थे. यह डॉक्यूमेंट्री तमिलनाडु में हाथ से मैला साफ़ करने की प्रथा को उजागर करने के उद्देश्य से बनाई गई थी.

की अन्य स्टोरी M. Palani Kumar
Editor : S. Senthalir

एस. सेंतलिर, पीपल्स आर्काइव ऑफ़ रूरल इंडिया में बतौर सहायक संपादक कार्यरत हैं, और साल 2020 में पारी फ़ेलो रह चुकी हैं. वह लैंगिक, जातीय और श्रम से जुड़े विभिन्न मुद्दों पर लिखती रही हैं. इसके अलावा, सेंतलिर यूनिवर्सिटी ऑफ़ वेस्टमिंस्टर में शेवनिंग साउथ एशिया जर्नलिज्म प्रोग्राम के तहत साल 2023 की फ़ेलो हैं.

की अन्य स्टोरी S. Senthalir
Photo Editor : Binaifer Bharucha

बिनाइफ़र भरूचा, मुंबई की फ़्रीलांस फ़ोटोग्राफ़र हैं, और पीपल्स आर्काइव ऑफ़ रूरल इंडिया में बतौर फ़ोटो एडिटर काम करती हैं.

की अन्य स्टोरी बिनायफ़र भरूचा
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur