“ਯਾਕਾਂ ਦੀ ਆਬਾਦੀ ਘੱਟਦੀ ਜਾ ਰਹੀ ਹੈ,” ਪਦਮਾ ਥੂਮੋ ਨੇ ਕਿਹਾ। 30 ਸਾਲਾਂ ਤੋਂ ਯਾਕ ਚਰਾ ਰਹੀ ਥੂਮੋ ਨੇ ਦੱਸਿਆ, “ਅੱਜ ਕੱਲ੍ਹ ਹੇਠਲੇ ਪਠਾਰ (ਤਕਰੀਬਨ 3,000 ਮੀਟਰ) ’ਤੇ ਬਹੁਤ ਘੱਟ ਯਾਕ ਦਿਖਾਈ ਦਿੰਦੇ ਹਨ।”

ਪਦਮਾ ਜ਼ੰਸਕਾਰ ਬਲਾਕ ਦੇ ਅਬਰਾਨ ਪਿੰਡ ਦੀ ਰਹਿਣ ਵਾਲੀ ਹੈ ਅਤੇ ਲੱਦਾਖ ਦੀਆਂ ਉੱਚੀਆਂ ਅਤੇ ਠੰਢੀਆਂ ਚੋਟੀਆਂ ’ਤੇ ਹਰ ਸਾਲ ਤਕਰੀਬਨ 120 ਜਾਨਵਰਾਂ ਨਾਲ ਸਫ਼ਰ ਕਰਦੀ ਆ ਰਹੀ ਹੈ, ਜਿੱਥੇ ਤਾਪਮਾਨ ਮਨਫੀ 15 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ।

ਯਾਕ ( ਬੌਸ ਗਰਨੀਅਨਜ਼ ) ਅਜਿਹੇ ਠੰਢੇ ਤਾਪਮਾਨ ਦੇ ਸੌਖਿਆਂ ਆਦੀ ਹੋ ਜਾਂਦੇ ਹਨ, ਪਰ 13 ਡਿਗਰੀ ਸੈਲਸੀਅਸ ਤੋਂ ਉੱਤੇ ਦੇ ਤਾਪਮਾਨ ਵਿੱਚ ਇਹਨਾਂ ਦਾ ਜਿਉਂਦੇ ਰਹਿਣਾ ਮੁਸ਼ਕਿਲ ਹੁੰਦਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਜ਼ੰਸਕਾਰ ਘਾਟੀ ਵਿਚਲੇ ਹੇਠਲੇ ਪਠਾਰਾਂ ਵਿੱਚ ਗਰਮੀਆਂ ਵਿੱਚ ਔਸਤ ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਤੱਕ ਵਧਣ ਲੱਗਿਆ ਹੈ। “ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਫ਼ਰਕ ਆ ਗਿਆ ਹੈ,” ਘਾਟੀ ਵਿੱਚ ਰਹਿੰਦੇ ਇੱਕ ਡਰਾਈਵਰ, ਤੈਨਜ਼ਿਨ ਐਨ. ਦਾ ਕਹਿਣਾ ਹੈ।

ਇਸ ਅਸਧਾਰਨ ਗਰਮੀ ਦਾ ਯਾਕਾਂ ਦੀ ਆਬਾਦੀ ਉੱਤੇ ਖ਼ਾਸਾ ਅਸਰ ਪਿਆ ਹੈ, 2012 ਤੋਂ ਲੈ ਕੇ 2019 ਤੱਕ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਦੀ ਅਬਾਦੀ ਅੱਧੀ ( 20ਵੀਂ ਪਸ਼ੂ ਗਣਨਾ ) ਰਹਿ ਗਈ ਹੈ।

Padma Thumo has been a yak herder for more than 30 years in Abran village in Kargil district of Ladakh
PHOTO • Ritayan Mukherjee

ਪਦਮਾ ਥੂਮੋ ਲੱਦਾਖ ਜ਼ਿਲ੍ਹੇ ਵਿੱਚ ਕਾਰਗਿਲ ਦੇ ਪਿੰਡ ਅਬਰਾਨ ਵਿੱਚ 30 ਸਾਲ ਤੋਂ ਵੱਧ ਸਮੇਂ ਤੋਂ ਯਾਕ ਚਰਾ ਰਹੀ ਹੈ

ਚਾਂਗਥੰਗ ਦੇ ਪਠਾਰਾਂ ਵਿੱਚ ਤਾਂ ਵੱਡੀ ਗਿਣਤੀ ਵਿੱਚ ਯਾਕ ਪਸ਼ੂ ਪਾਲਕ ਹਨ, ਪਰ ਜ਼ੰਸਕਾਰ ਘਾਟੀ ਦੀ ਗੱਲ ਕਰੀਏ ਤਾਂ ਉਹ ਵਿਰਲੇ-ਟਾਂਵੇ ਹੀ ਹਨ। ਇਹਨਾਂ ਨੂੰ ਜ਼ੰਸਕਰਪਾ ਕਿਹਾ ਜਾਂਦਾ ਹੈ ਅਤੇ ਸਥਾਨਕ ਲੋਕਾਂ ਮੁਤਾਬਕ ਇਹਨਾਂ ਦੀ ਗਿਣਤੀ ਵੀ ਘੱਟ ਗਈ ਹੈ। ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਅਬਰਾਨ, ਅਕਸ਼ੋ ਅਤੇ ਚਾਹ ਪਿੰਡਾਂ ਵਿੱਚ ਮਹਿਜ਼ ਕੁਝ ਹੀ ਪਰਿਵਾਰ ਹਨ ਜੋ ਅਜੇ ਵੀ ਯਾਕਾਂ ਦੇ ਇੱਜੜ ਪਾਲ਼ਦੇ ਹਨ।

ਨੌਰਫਲ ਪਸ਼ੂ ਪਾਲਕ ਦੇ ਤੌਰ ’ਤੇ ਕੰਮ ਕਰਦਾ ਸੀ, ਪਰ 2017 ਵਿੱਚ ਉਸ ਨੇ ਆਪਣੇ ਯਾਕ ਵੇਚ ਦਿੱਤੇ ਅਤੇ ਅਬਰਾਨ ਪਿੰਡ ਵਿੱਚ ਮੌਸਮੀ ਦੁਕਾਨ ਖੋਲ੍ਹ ਲਈ। ਉਸਦੀ ਦੁਕਾਨ ਮਈ ਤੋਂ ਲੈ ਕੇ ਅਕਤੂਬਰ ਤੱਕ ਖੁੱਲ੍ਹੀ ਰਹਿੰਦੀ ਹੈ, ਅਤੇ ਉਹ ਚਾਹ, ਬਿਸਕੁਟ, ਪੈਕ ਕੀਤੇ ਖਾਧ ਪਦਾਰਥ, ਕੈਰੋਸੀਨ, ਬਰਤਨ, ਮਸਾਲੇ, ਤੇਲ, ਸੁੱਕਾ ਮਾਸ ਅਤੇ ਹੋਰ ਸਮਾਨ ਵੇਚਦਾ ਹੈ। ਪਸ਼ੂ ਪਾਲਕ ਦੇ ਕੰਮ ਵਿੱਚ ਮਿਹਨਤ ਵੱਧਦੀ ਗਈ ਤੇ ਮੁਨਾਫਾ ਘੱਟਦਾ ਚਲਾ ਗਿਆ, ਉਹ ਯਾਦ ਕਰਦਿਆਂ ਕਹਿੰਦਾ ਹੈ। “ਪਹਿਲਾਂ ਮੇਰੇ ਕੋਲ ਵੀ ਯਾਕ ਸਨ, ਪਰ ਹੁਣ ਮੈਂ ਗਾਵਾਂ ਰੱਖਦਾ ਹਾਂ। ਮੈਨੂੰ ਜ਼ਿਆਦਾਤਰ ਕਮਾਈ ਮੇਰੀ ਦੁਕਾਨ ਤੋਂ ਹੁੰਦੀ ਹੈ, ਮਹੀਨੇ ਵਿੱਚ ਕਈ ਵਾਰ 3,000-4,000 ਰੁਪਏ ਬਣਦੇ ਹਨ ਪਰ ਫੇਰ ਵੀ ਇਹ ਯਾਕ ਚਰਾਉਣ ਨਾਲੋਂ (ਕਮਾਈ ਤੋਂ) ਤਾਂ ਜ਼ਿਆਦਾ ਹੀ ਹੈ।”

ਅਬਰਾਨ ਦੇ ਹੀ ਰਹਿਣ ਵਾਲੇ ਸੋਨਮ ਮੋਤੁਪ ਅਤੇ ਸ਼ੇਰਿੰਗ ਅੰਗਮੋ ਪਿਛਲੇ ਕੁਝ ਦਹਾਕਿਆਂ ਤੋਂ ਯਾਕ ਚਰਾਉਣ ਦਾ ਕੰਮ ਕਰ ਰਹੇ ਹਨ – ਤਕਰੀਬਨ 120 ਯਾਕਾਂ ਦੀ ਸੰਭਾਲ ਦਾ ਕੰਮ। “ਹਰ ਸਾਲ ਗਰਮੀਆਂ ਵਿੱਚ (ਮਈ ਤੋਂ ਅਕਤੂਬਰ) ਅਸੀਂ ਘਾਟੀ ਦੇ ਉੱਚੇ ਪਾਸੇ (ਜਿੱਥੇ ਠੰਢ ਪੈਂਦੀ ਹੈ) ਪਰਵਾਸ ਕਰ ਜਾਂਦੇ ਹਾਂ ਅਤੇ ਚਾਰ ਤੋਂ ਪੰਜ ਮਹੀਨੇ ਡੋਕਸਾ ਵਿੱਚ ਰਹਿੰਦੇ ਹਾਂ,” ਸ਼ੇਰਿੰਗ ਨੇ ਦੱਸਿਆ।

ਡੋਕਸਾ ਇੱਕ ਬਸਤੀ ਹੁੰਦੀ ਹੈ ਜਿੱਥੇ ਕਈ ਕਮਰੇ ਹੁੰਦੇ ਹਨ ਅਤੇ ਕਈ ਵਾਰ ਰਸੋਈ ਵੀ ਹੁੰਦੀ ਹੈ, ਜਿੱਥੇ ਗਰਮੀਆਂ ਵਿੱਚ ਪਰਵਾਸ ਕਰਨ ਵਾਲੇ ਪਰਿਵਾਰ ਜਾ ਕੇ ਰਹਿੰਦੇ ਹਨ। ਇਹਨਾਂ ਨੂੰ ਮਿੱਟੀ ਅਤੇ ਪੱਥਰਾਂ ਵਰਗੀ ਸਮੱਗਰੀ ਨਾਲ ਬਣਾਇਆ ਜਾਂਦਾ ਹੈ, ਅਤੇ ਗੋਠ ਅਤੇ ਮਨੀ ਵੀ ਕਿਹਾ ਜਾਂਦਾ ਹੈ। ਇੱਕ ਪਿੰਡ ਦੇ ਆਜੜੀ ਆਪਣੇ ਪਰਿਵਾਰ ਨਾਲ ਡੋਕਸਾ ਵਿੱਚ ਰਹਿੰਦੇ ਹਨ, ਅਤੇ ਇੱਜੜ ਚਰਾਉਣ ਦਾ ਕੰਮ ਵਾਰੋ-ਵਾਰੀ ਕਰਦੇ ਹਨ। “ਮੈਂ ਜਾਨਵਰਾਂ ਨੂੰ ਚਰਾਉਣ ਜਾਂਦਾ ਹਾਂ ਅਤੇ ਉਹਨਾਂ ਦਾ ਖਿਆਲ ਰੱਖਦਾ ਹਾਂ। ਇੱਥੇ ਜੀਵਨ ਰੁਝੇਂਵਿਆਂ ਭਰਿਆ ਰਹਿੰਦਾ ਹੈ,” ਸੋਨਮ ਨੇ ਕਿਹਾ।

ਇਹਨਾਂ ਮਹੀਨਿਆਂ ਦੌਰਾਨ, ਸੋਨਮ ਅਤੇ ਸ਼ੇਰਿੰਗ ਦਾ ਦਿਨ ਸਵੇਰੇ ਤਿੰਨ ਵਜੇ ਚੁਰਪੀ (ਸਥਾਨਕ ਪਨੀਰ) ਬਣਾਉਣ ਦੇ ਕੰਮ ਨਾਲ ਸ਼ੁਰੂ ਹੁੰਦਾ ਹੈ, ਜਿਸਨੂੰ ਉਹ ਵੇਚਦੇ ਹਨ। “ਸੂਰਜ ਚੜ੍ਹਨ ਤੋਂ ਬਾਅਦ ਅਸੀਂ ਇੱਜੜ ਨੂੰ ਚਰਾਉਣ ਲੈ ਜਾਂਦੇ ਹਾਂ ਅਤੇ ਦੁਪਹਿਰ ਬਾਅਦ ਆਰਾਮ ਕਰਦੇ ਹਾਂ,” 69 ਸਾਲਾ ਸੋਨਮ ਨੇ ਕਿਹਾ।

Sonam Motup knitting with yak wool in his doksa (settlement) during some free time in the afternoon.
PHOTO • Ritayan Mukherjee
Sonam and Tsering have been married for more than 40 years
PHOTO • Ritayan Mukherjee

ਖੱਬੇ : ਦੁਪਹਿਰ ਤੋਂ ਬਾਅਦ ਫੁਰਸਤ ਦੇ ਕੁਝ ਪਲਾਂ ਵਿੱਚ ਸੋਨਮ ਮੋਤੁਪ ਡੋਕਸਾ ਅੰਦਰ ਬੈਠਿਆ ਯਾਕ ਦੀ ਉੱਨ ਨਾਲ ਬੁਣਾਈ ਕਰ ਰਿਹਾ ਹੈ। ਸੱਜੇ: ਸੋਨਮ ਅਤੇ ਸ਼ੇਰਿੰਗ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆਂ 40 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ

Tsering Angmo in her kitchen.
PHOTO • Ritayan Mukherjee
Tsering Angmo's husband, Sonam cooking the milk he collected the day before
PHOTO • Ritayan Mukherjee

ਆਪਣੇ ਡੋਕਸਾ ਦੀ ਰਸੋਈ ਵਿੱਚ ਬੈਠੀ ਸ਼ੇਰਿੰਗ ਅੰਗਮੋ (ਖੱਬੇ) ਜਦ ਕਿ ਉਸਦਾ ਪਤੀ, ਸੋਨਮ ਇੱਕ ਦਿਨ ਪਹਿਲਾਂ ਇਕੱਠੇ ਕੀਤੇ ਦੁੱਧ ਨੂੰ ਰਿੜਕ ਰਿਹਾ ਹੈ। ਉਹ ਇਸਨੂੰ ਮੁਸ਼ੱਕਤ ਵਾਲਾ ਕੰਮ ਦੱਸਦਾ ਹੈ

“ਇੱਥੇ (ਜ਼ੰਸਕਾਰ ਘਾਟੀ) ਦੇ ਪਸ਼ੂ ਪਾਲਕ ਆਮ ਤੌਰ ’ਤੇ ਜ਼ੋਮੋ ਉੱਤੇ ਨਿਰਭਰ ਹਨ,” ਸ਼ੇਰਿੰਗ ਨੇ ਕਿਹਾ। ਨਰ ਜ਼ੋ ਅਤੇ ਮਾਦਾ ਜ਼ੋਮੋ ਯਾਕ ਅਤੇ ਕੌਟ ਦੇ ਪ੍ਰਜਣਨ ਤੋਂ ਬਣੀ ਨਸਲ ਹੈ; ਜ਼ੋ (ਨਰ) ਪ੍ਰਜਣਨ ਨਹੀਂ ਕਰ ਸਕਦੇ। “ਅਸੀਂ ਇੱਥੇ ਨਰ ਯਾਕ ਸਿਰਫ਼ ਪ੍ਰਜਣਨ ਲਈ ਰੱਖਦੇ ਹਾਂ। ਸਾਨੂੰ ਜ਼ੋਮੋ ਤੋਂ ਦੁੱਧ ਮਿਲ ਜਾਂਦਾ ਹੈ, ਅਤੇ ਅਸੀਂ ਇਸ ਤੋਂ ਘਿਉ ਅਤੇ ਚੁਰਪੀ ਬਣਾਉਂਦੇ ਹਾਂ,” 65 ਸਾਲਾ ਸ਼ੇਰਿੰਗ ਨੇ ਕਿਹਾ।

ਦੋਵਾਂ ਦਾ ਕਹਿਣਾ ਹੈ ਕਿ ਪਿਛਲੇ ਦਹਾਕੇ ਨਾਲੋਂ ਉਹਨਾਂ ਦੀ ਕਮਾਈ ਹੁਣ ਤੀਜਾ ਹਿੱਸਾ ਹੀ ਰਹਿ ਗਈ ਹੈ। ਉਹਨਾਂ ਵਾਂਗ ਹੋਰ ਲੋਕਾਂ ਲਈ ਵੀ ਹੁਣ ਇਸੇ ਇੱਕੋ ਧੰਦੇ ਉੱਤੇ ਨਿਰਭਰ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਜਦ ਅਗਸਤ 2023 ਵਿੱਚ PARI ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਸ਼ੂ ਪਾਲਕ ਸਰਦੀਆਂ ਦੇ ਮਹੀਨਿਆਂ ਵਿੱਚ ਲੋੜੀਂਦੇ ਚਾਰੇ ਲਈ ਪਰੇਸ਼ਾਨ ਹੋਏ ਪਏ ਸਨ। ਚਾਰੇ ਦੀ ਸਪਲਾਈ ਲੋੜੀਂਦੇ ਪਾਣੀ ’ਤੇ ਨਿਰਭਰ ਕਰਦੀ ਹੈ, ਪਰ ਲੱਦਾਖ ਵਿੱਚ ਬਰਫ਼ ਪੈਣ ਵਿੱਚ ਆਈ ਕਮੀ ਅਤੇ ਗਲੇਸ਼ੀਅਰਾਂ – ਜੋ ਐਨੀ ਉਚਾਈ ’ਤੇ ਇਸ ਮਾਰੂਥਲ ਵਿੱਚ ਇੱਕੋ-ਇੱਕ ਪਾਣੀ ਦਾ ਸੋਮਾ ਹਨ – ਦੇ ਪਿਘਲਣ ਕਾਰਨ ਖੇਤੀ ’ਤੇ ਬੁਰਾ ਅਸਰ ਪਿਆ ਹੈ।

ਹਾਲਾਂਕਿ ਅਜੇ ਅਬਰਾਨ ਪਿੰਡ ਵਿੱਚ ਕੋਈ ਬਹੁਤਾ ਅਸਰ ਨਹੀਂ ਪਿਆ, ਪਰ ਸੋਨਮ ਚਿੰਤਤ ਹੈ – “ਮੈਂ ਇਸ ਬਾਰੇ ਸੋਚਦਾ ਰਹਿੰਦਾ ਹੈ ਕਿ ਕੀ ਬਣੂ ਜੇ ਵਾਤਾਵਰਣ ਵਿੱਚ ਤਬਦੀਲੀ ਆ ਗਈ ਅਤੇ ਪੀਣ ਲਈ ਪਾਣੀ ਜਾਂ ਮੇਰੇ ਪਸ਼ੂਆਂ ਦੀ ਖੁਰਾਕ ਲਈ ਲੋੜੀਂਦਾ ਘਾਹ ਨਾ ਬਚਿਆ।”

ਸੋਨਮ ਅਤੇ ਸ਼ੇਰਿੰਗ ਦੇ ਪੰਜ ਬੱਚੇ ਹਨ – ਜਿਹਨਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ – ਅਤੇ ਉਹਨਾਂ ’ਚੋਂ ਕੋਈ ਵੀ ਇਸ ਧੰਦੇ ਵਿੱਚ ਨਹੀਂ ਪਿਆ, ਸਗੋਂ ਉਹਨਾਂ ਨੇ ਦਿਹਾੜੀਦਾਰ ਕੰਮਾਂ ਨੂੰ ਤਰਜੀਹ ਦਿੱਤੀ।

“ਨੌਜਵਾਨ ਪੀੜ੍ਹੀ ਇਸ ਰਵਾਇਤੀ ਧੰਦੇ ਨੂੰ ਜਾਰੀ ਰੱਖਣ ਦੀ ਬਜਾਏ ਸ਼ਹਿਰੀ ਇਲਾਕਿਆਂ ਵਿੱਚ ਵੱਸਣਾ ਚਾਹੁੰਦੀ ਹੈ; ਉਹਨਾਂ ਵਿੱਚੋਂ ਜ਼ਿਆਦਾਤਰ ਸਰਹੱਦੀ ਸੜਕੀ ਸੰਸਥਾ ਦੇ ਲਈ ਬਤੌਰ ਡਰਾਈਵਰ ਅਤੇ ਮਜ਼ਦੂਰ ਦਾ ਕੰਮ ਕਰਨਾ ਚਾਹੁੰਦੇ ਹਨ,” ਸੋਨਮ ਨੇ ਕਿਹਾ।

ਪਦਮਾ ਥੂਮੋ ਵੀ ਇਸ ਗੱਲ ’ਤੇ ਸਹਿਮਤੀ ਪ੍ਰਗਟਾਉਂਦੀ ਹੈ। “ਇਹ (ਯਾਕ ਚਰਾਉਣਾ) ਹੁਣ ਜ਼ਿਆਦਾ ਸਮੇਂ ਤੱਕ ਚੱਲਣ ਵਾਲਾ ਧੰਦਾ ਨਹੀਂ ਰਿਹਾ।”

Unlike Changthang plateau where there are a large number of yak pastoralists, there are relatively few of them in the Zanskar valley
PHOTO • Ritayan Mukherjee

ਚਾਂਗਥੰਗ ਦੇ ਪਠਾਰਾਂ ਵਿੱਚ ਵੱਡੀ ਗਿਣਤੀ ਵਿੱਚ ਯਾਕ ਪਸ਼ੂ ਪਾਲਕ ਹਨ, ਪਰ ਜ਼ੰਸਕਾਰ ਘਾਟੀ ਵਿੱਚ ਉਨ੍ਹਾਂ ਦੀ ਗਿਣਤੀ ਇਸ ਨਾਲ਼ੋਂ ਕਾਫੀ ਘੱਟ ਹੈ

The pastoralists stay in a doksa when they migrate up the valley in summers. Also, known as goth and mani , they are built using mud and stones found around
PHOTO • Ritayan Mukherjee

ਜਦ ਪਸ਼ੂ ਪਾਲਕ ਗਰਮੀਆਂ ਵਿੱਚ ਘਾਟੀ ਦੇ ਉੱਚੇ ਪਾਸੇ ਵੱਲ ਪਰਵਾਸ ਕਰਦੇ ਹਨ ਤਾਂ ਉਹ ਡੋਕਸਾ ਵਿੱਚ ਰਹਿੰਦੇ ਹਨ। ਇਹਨਾਂ ਨੂੰ ਗੋਠ ਅਤੇ ਮਨੀ ਵੀ ਕਿਹਾ ਜਾਂਦਾ ਹੈ, ਅਤੇ ਇਹਨਾਂ ਨੂੰ ਆਸ-ਪਾਸ ਪਾਏ ਜਾਂਦੇ ਪੱਥਰਾਂ ਅਤੇ ਮਿੱਟੀ ਤੋਂ ਬਣਾਇਆ ਜਾਂਦਾ ਹੈ

The 69-year-old Sonam Motup from Abran village has been tending to approximately 120 yaks for a few decades now
PHOTO • Ritayan Mukherjee

ਅਬਰਾਨ ਪਿੰਡ ਦਾ ਰਹਿਣ ਵਾਲਾ 69 ਸਾਲਾ ਸੋਨਮ ਮੋਤੁਪ ਪਿਛਲੇ ਕਈ ਦਹਾਕਿਆਂ ਤੋਂ ਤਕਰੀਬਨ 120 ਯਾਕ ਪਾਲ ਰਿਹਾ ਹੈ

Sonam Motup taking his herd of animals through a steep climb in search of grazing ground
PHOTO • Ritayan Mukherjee

ਸੋਨਮ ਮੋਤੁਪ ਚਰਾਗਾਹ ਦੀ ਭਾਲ ਵਿੱਚ ਆਪਣੇ ਪਸ਼ੂਆਂ ਨੂੰ ਇੱਕ ਤਿੱਖੀ ਢਲਾਣ ਵਿੱਚੋਂ ਲਿਜਾਂਦਾ ਹੋਇਆ

Yaks and dzomo calves grazing at a high altitude grassland
PHOTO • Ritayan Mukherjee

ਉੱਚੀ ਚਰਾਗਾਹ ਵਿੱਚ ਯਾਕ ਤੇ ਜ਼ੋਮੋ ਦੇ ਵੱਛੇ ਘਾਹ ਚਰਦੇ ਹੋਏ

Locals say that there is a large variation in temperatures, with unusually hot summers. This has affected the yak population which has halved in the last ten years
PHOTO • Ritayan Mukherjee

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਬਹੁਤ ਫ਼ਰਕ ਆ ਗਿਆ ਹੈ, ਖ਼ਾਸਕਰ ਗਰਮੀਆਂ ਵਿੱਚ ਬਹੁਤ ਗਰਮੀ ਪੈਣ ਲੱਗੀ ਹੈ। ਇਸਦਾ ਅਸਰ ਯਾਕਾਂ ਦੀ ਆਬਾਦੀ ਤੇ ਪਿਆ ਹੈ, ਜਿਹਨਾਂ ਦੀ ਗਿਣਤੀ ਪਿਛਲੇ ਦਸ ਸਾਲਾਂ ਵਿੱਚ ਅੱਧੀ ਰਹਿ ਗਈ ਹੈ

Tashi Dolma, a yak herder with her son and niece, who study in the Chumathang in Leh district
PHOTO • Ritayan Mukherjee

ਇੱਕ ਯਾਕ ਆਜੜੀ, ਤਾਸ਼ੀ ਡੋਲਮਾ ਆਪਣੇ ਬੇਟੇ ਅਤੇ ਭਤੀਜੀ ਨਾਲ, ਜੋ ਲੇਹ ਜ਼ਿਲ੍ਹੇ ਦੇ ਚੁੰਮਥਾਂਗ ਵਿੱਚ ਪੜ੍ਹਦੇ ਹਨ

Tashi Dolma surrounded by a flock of sheep which belong to her family
PHOTO • Ritayan Mukherjee

ਆਪਣੇ ਪਰਿਵਾਰ ਦੀਆਂ ਭੇਡਾਂ ਦੇ ਝੁੰਡ ਵਿਚਕਾਰ ਤਾਸ਼ੀ ਡੋਲਮਾ

Yak dung is a significant source of fuel for people in Zanskar. It is used as cooking fuel during the winter months
PHOTO • Ritayan Mukherjee

ਯਾਕ ਦਾ ਗੋਹਾ ਜ਼ੰਸਕਾਰ ਦੇ ਲੋਕਾਂ ਲਈ ਬਾਲਣ ਦਾ ਇੱਕ ਅਹਿਮ ਸੋਮਾ ਹੈ, ਕਿਉਂਕਿ ਇਸਨੂੰ ਸਰਦੀ ਦੇ ਮਹੀਨਿਆਂ ਵਿੱਚ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ

Tsering Angmo returning from collecting yak dung
PHOTO • Ritayan Mukherjee

ਯਾਕਾਂ ਦਾ ਗੋਹਾ ਇਕੱਠਾ ਕਰਕੇ ਵਾਪਸ ਪਰਤ ਰਹੀ ਸ਼ੇਰਿੰਗ ਅੰਗਮੋ

Pastoralists here are mostly dependent on dzomos, a female cross between yak and kots. A dzomo gets milked twice a day- morning and evening. The milk is used to make ghee and churpi (a local cheese)
PHOTO • Ritayan Mukherjee

ਇੱਥੇ ਦੇ ਪਸ਼ੂ ਪਾਲਕ ਜ਼ਿਆਦਾਤਰ ਜ਼ੋਮੋ ਤੇ ਨਿਰਭਰ ਹਨ, ਜੋ ਯਾਕ ਅਤੇ ਕੌਟ ਦੇ ਪ੍ਰਜਣਨ ਤੋਂ ਬਣੀ ਮਾਦਾ ਹੈ। ਜ਼ੋਮੋ ਤੋਂ ਦਿਨ ਵਿੱਚ ਦੋ ਵਾਰ – ਸਵੇਰੇ ਤੇ ਸ਼ਾਮ ਨੂੰ – ਦੁੱਧ ਮਿਲ ਜਾਂਦਾ ਹੈ। ਇਸ ਦੁੱਧ ਤੋਂ ਘਿਉ ਅਤੇ ਚੁਰਪੀ (ਸਥਾਨਕ ਪਨੀਰ) ਬਣਾਇਆ ਜਾਂਦਾ ਹੈ

Pastoralists take a short break in the afternoon before they go to milk the yaks and dzomos
PHOTO • Ritayan Mukherjee

ਯਾਕ ਅਤੇ ਜੋਮੋ ਦੀ ਧਾਰ ਕੱਢਣ ਤੋਂ ਪਹਿਲਾਂ ਪਸ਼ੂ ਪਾਲਕ ਦੁਪਹਿਰ ਬਾਅਦ ਥੋੜ੍ਹਾ ਅੰਤਰਾਲ ਆਰਾਮ ਕਰਦੇ ਹਨ

Fresh milk being boiled to make churpi , a local cheese made out of fermented yak milk
PHOTO • Ritayan Mukherjee

ਚੁਰਪੀ ਬਣਾਉਣ ਲਈ ਤਾਜ਼ੇ ਦੁੱਧ ਨੂੰ ਉਬਾਲਿਆ ਜਾ ਰਿਹਾ ਹੈ, ਜੋ ਯਾਕ ਦੇ ਦੁੱਧ ਨੂੰ ਖਮੀਰ ਕੇ ਬਣਾਇਆ ਜਾਂਦਾ ਸਥਾਨਕ ਪਨੀਰ ਹੈ

Women churn the milk to make ghee and churpi , which they then sell
PHOTO • Ritayan Mukherjee

ਔਰਤਾਂ ਘਿਉ ਅਤੇ ਚੁਰਪੀ ਬਣਾਉਣ ਲਈ ਦੁੱਧ ਨੂੰ ਰਿੜਕ ਰਹੀਆਂ ਹਨ, ਜਿਸਨੂੰ ਉਹ ਬਾਅਦ ਵਿੱਚ ਵੇਚ ਦਿੰਦੀਆਂ ਹਨ

The pastoralists migrate back to their villages with their animals during winters. The family load the mini truck with dry yak dung to take back and use during winter
PHOTO • Ritayan Mukherjee

ਪਸ਼ੂ ਪਾਲਕ ਸਰਦੀਆਂ ਵਿੱਚ ਆਪਣੇ ਪਸ਼ੂਆਂ ਨਾਲ ਆਪਣੇ ਪਿੰਡਾਂ ਵਿੱਚ ਵਾਪਸ ਚਲੇ ਜਾਂਦੇ ਹਨ। ਪਰਿਵਾਰ ਵੱਲੋਂ ਵਾਪਸ ਲਿਜਾਣ ਅਤੇ ਸਰਦੀਆਂ ਵਿੱਚ ਵਰਤਣ ਲਈ ਯਾਕਾਂ ਦਾ ਸੁੱਕਾ ਗੋਹਾ ਮਿਨੀ ਟਰੱਕ ਵਿੱਚ ਚੜ੍ਹਾਇਆ ਜਾ ਰਿਹਾ ਹੈ

Padma Thumo says the population of yaks in the Zanskar valley is decreasing: 'very few yaks can be seen in the lower plateau [around 3,000 metres] nowadays'
PHOTO • Ritayan Mukherjee

ਪਦਮਾ ਥੂਮੋ ਦਾ ਕਹਿਣਾ ਹੈ ਕਿ ਜ਼ੰਸਕਾਰ ਘਾਟੀ ਵਿੱਚ ਯਾਕਾਂ ਦੀ ਆਬਾਦੀ ਘਟਦੀ ਜਾ ਰਹੀ ਹੈ : ‘ ਅੱਜ ਕੱਲ੍ਹ ਹੇਠਲੇ ਪਠਾਰਾਂ (ਅੰਦਾਜ਼ਨ 3,000 ਮੀਟਰ) ਵਿੱਚ ਬਹੁਤ ਘੱਟ ਯਾਕ ਦਿਖਾਈ ਦਿੰਦੇ ਹਨ


ਤਰਜਮਾ: ਅਰਸ਼ਦੀਪ ਅਰਸ਼ੀ

Ritayan Mukherjee

रितायन मुखर्जी, कोलकाता के फ़ोटोग्राफर हैं और पारी के सीनियर फेलो हैं. वह भारत में चरवाहों और ख़ानाबदोश समुदायों के जीवन के दस्तावेज़ीकरण के लिए एक दीर्घकालिक परियोजना पर कार्य कर रहे हैं.

की अन्य स्टोरी Ritayan Mukherjee
Editor : Sanviti Iyer

संविति अय्यर, पीपल्स आर्काइव ऑफ़ रूरल इंडिया में बतौर कंटेंट कोऑर्डिनेटर कार्यरत हैं. वह छात्रों के साथ भी काम करती हैं, और ग्रामीण भारत की समस्याओं को दर्ज करने में उनकी मदद करती हैं.

की अन्य स्टोरी Sanviti Iyer
Translator : Arshdeep Arshi

अर्शदीप अर्शी, चंडीगढ़ की स्वतंत्र पत्रकार व अनुवादक हैं, और न्यूज़ 18 व हिन्दुस्तान टाइम्स के लिए काम कर चुकी हैं. उन्होंने पटियाला के पंजाबी विश्वविद्यालय से अंग्रेज़ी साहित्य में एम.फ़िल किया है.

की अन्य स्टोरी Arshdeep Arshi