ਇਹ ਪੈਨਲ ' ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ

ਚਿੱਕੜ, ਮਾਂ ਅਤੇ ' ਉਹਦੀ ਦਿਹਾੜੀ '

ਵਿਜਯਨਗਰ ਵਿੱਚ ਬੇਜ਼ਮੀਨੇ ਮਜ਼ਦੂਰਾਂ ਦੇ ਨਾਲ਼ ਮੁਲਾਕਾਤ ਸਵੇਰੇ 7 ਵਜੇ ਤੋਂ ਥੋੜ੍ਹੀ ਪਹਿਲਾਂ ਹੋਣੀ ਤੈਅ ਹੋਈ ਸੀ। ਵਿਚਾਰ ਇਹ ਸੀ ਕਿ ਉਨ੍ਹਾਂ ਦੇ ਪੂਰੇ ਦਿਨ ਦੇ ਕੰਮ ਨੂੰ ਦੇਖਿਆ ਜਾਵੇ। ਹਾਲਾਂਕਿ, ਅਸੀਂ ਥੋੜ੍ਹੀ ਦੇਰ ਨਾਲ਼ ਅੱਪੜੇ। ਉਸ ਸਮੇਂ ਤੀਕਰ, ਔਰਤਾਂ ਕਰੀਬ ਕਰੀਬ ਤਿੰਨ ਘੰਟੇ ਕੰਮ ਕਰ ਚੁੱਕੀਆਂ ਸਨ। ਜਿਵੇਂ ਕਿ ਇਹ ਔਰਤਾਂ ਵੱਲ ਦੇਖੋ ਜੋ ਖ਼ਜ਼ੂਰ ਦੇ ਰੁੱਖਾਂ ਦੇ ਵਿਚਾਲ਼ਿਓਂ ਹੁੰਦੇ ਹੋਏ ਖੇਤਾਂ ਵਿੱਚ ਆ ਰਹੀਆਂ ਹਨ ਜਾਂ ਉਨ੍ਹਾਂ ਔਰਤਾਂ ਦੀਆਂ ਸਹੇਲੀਆਂ ਵੱਲ ਦੇਖੋ ਜੋ ਉੱਥੇ ਪਹਿਲਾਂ ਤੋਂ ਹੀ ਮੌਜੂਦ ਹਨ ਅਤੇ ਟੋਏ ਵਿੱਚ ਜੰਮੀ ਗਾਰ ਕੱਢ ਰਹੀਆਂ ਹਨ।

ਇਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਨੇ ਖਾਣਾ ਰਿੰਨ੍ਹਣ, ਭਾਂਡੇ ਮਾਂਜਣ ਅਤੇ ਕੱਪੜੇ ਧੋਣ ਦੇ ਨਾਲ਼ ਨਾਲ਼ ਘਰ ਦੇ ਬਾਕੀ ਕੰਮ ਵੀ ਮੁਕਾ ਲਏ ਸਨ। ਉਨ੍ਹਾਂ ਨੇ ਬੱਚਿਆਂ ਨੂੰ ਸਕੂਲ ਲਈ ਤਿਆਰ ਵੀ ਕਰ ਦਿੱਤਾ ਸੀ। ਪਰਿਵਾਰ ਦੇ ਸਾਰੇ ਮੈਂਬਰ ਨੂੰ ਖਾਣਾ ਖੁਆਇਆ ਜਾ ਚੁੱਕਿਆ ਸੀ ਅਤੇ ਔਰਤ ਨੇ ਸਭ ਤੋਂ ਅਖ਼ੀਰ ਵਿੱਚ ਖਾਧਾ ਹੋਣਾ। ਸਰਕਾਰ ਦੀ ਰੁਜ਼ਗਾਰ ਗਰੰਟੀਸ਼ੁਦਾ ਸਾਈਟ 'ਤੇ ਇਹ ਸਪੱਸ਼ਟ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਵਿੱਚ ਔਰਤਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਹਨ।

ਇਹ ਵੀ ਸਪੱਸ਼ਟ ਹੈ ਕਿ ਇੱਥੇ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਘੱਟੋਘੱਟ ਤੈਅ ਮਜ਼ਦੂਰੀ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਕੇਰਲ ਅਤੇ ਪੱਛਮੀ ਬੰਗਾਲ ਜਿਹੇ ਰਾਜਾਂ ਨੂੰ ਛੱਡ ਕੇ ਬਾਕੀ ਪੂਰੇ ਦੇਸ਼ ਵਿੱਚ ਇਹੀ ਕੁਝ ਹੋ ਰਿਹਾ ਹੈ। ਫਿਰ ਵੀ, ਹਰ ਥਾਵੇਂ ਔਰਤ ਮਜ਼ਦੂਰਾਂ ਨੂੰ ਪੁਰਸ਼ਾਂ ਨਾਲ਼ੋਂ ਅੱਧੀ ਜਾਂ ਦੋ ਤਿਹਾਈ ਹੀ ਦਿਹਾੜੀ ਮਿਲ਼ਦੀ ਹੈ।

ਵੀਡਿਓ ਦੇਖੋ : ' ਸਵੇਰੇ 7 : 30 ਮਿੰਟ ' ਤੇ ਕੰਮ ਸ਼ੁਰੂ ਕਰਨ ਨਿਕਲ਼ੀਆਂ ਇਹ ਔਰਤਾਂ ਪਹਿਲਾਂ ਹੀ ਘਰੇ ਤਿੰਨ ਘੰਟੇ ਤੱਕ ਕੰਮ ਕਰਦੀਆਂ ਰਹੀਆਂ ਸਨ '

ਔਰਤ ਮਜ਼ਦੂਰਾਂ ਦੀ ਗਿਣਤੀ ਵੱਧ ਰਹੀ ਹੋਣ ਕਾਰਨ ਉਨ੍ਹਾਂ ਦੀ ਮਜ਼ਦੂਰੀ ਘੱਟ ਰੱਖਣ ਨਾਲ਼ ਜ਼ਮੀਨ ਮਾਲਕਾਂ ਨੂੰ ਲਾਭ ਹੁੰਦਾ ਹੈ। ਇਸ ਨਾਲ਼ ਉਨ੍ਹਾਂ ਦੀ ਮਜ਼ਦੂਰੀ ਬਿਲ ਘੱਟ ਬਣਿਆ ਰਹਿੰਦਾ ਹੈ। ਠੇਕੇਦਾਰਾਂ ਅਤੇ ਜ਼ਮੀਨ ਮਾਲਕਾਂ ਦਾ ਤਰਕ ਹੈ ਕਿ ਔਰਤਾਂ ਕਿਉਂਕਿ ਸੁਖ਼ਾਲ਼ੇ ਕਾਰਜ ਕਰਦੀਆਂ ਹਨ ਇਸਲਈ ਉਨ੍ਹਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਹਨ। ਫਿਰ ਵੀ ਪਨੀਰੀ ਲਾਉਣਾ ਔਖ਼ਾ ਅਤੇ ਮਿਹਨਤ ਭਰਿਆ ਕੰਮ ਹੈ। ਇਹੀ ਹਾਲਤ ਫ਼ਸਲ ਦੀ ਵਾਢੀ ਵੇਲ਼ੇ ਵੀ ਹੁੰਦੀ ਹੈ। ਇਨ੍ਹਾਂ ਦੋਵਾਂ ਕੰਮਾਂ ਵਿੱਚ, ਔਰਤਾਂ ਨੂੰ ਕਈ ਬੀਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਪਨੀਰੀ ਦਰਅਸਲ ਕੁਸ਼ਲਤਾ ਦਾ ਕੰਮ ਹੈ। ਜਿਵੇਂ ਪਨੀਰੀ (ਪੋਦੇ) ਨੂੰ ਲੋੜੀਂਦੀਂ ਡੂੰਘਾਈ 'ਤੇ ਨਾ ਬੀਜਿਆ ਜਾਣਾ ਜਾਂ ਲੋੜੀਂਦੀ ਦੂਰੀ ਰੱਖ ਕੇ ਨਾ ਬੀਜਿਆ ਜਾਣਾ ਵੀ ਉਨ੍ਹਾਂ ਦੇ ਸੁੱਕਣ ਦਾ ਸਬਬ ਬਣ ਸਕਦਾ ਹੈ। ਜੇ ਖੇਤ ਨੂੰ ਠੀਕ ਤਰ੍ਹਾਂ ਨਾਲ਼ ਪੱਧਰਾ ਨਾ ਕੀਤਾ ਗਿਆ ਹੋਵੇ ਤਾਂ ਪੌਦੇ ਵੱਧ-ਫੁੱਲ ਨਹੀਂ ਸਕਦੇ। ਪਨੀਰੀ ਲਾਉਂਦੇ ਵੇਲ਼ੇ ਵੀ ਗੋਡਿਆਂ ਤੀਕਰ ਡੂੰਘੇ ਪਾਣੀ ਵਿੱਚ ਖੜ੍ਹੇ ਰਹਿਣਾ ਪੈਂਦਾ ਹੈ। ਫਿਰ ਵੀ ਇਹਨੂੰ ਕੁਸ਼ਲਤਾ ਨਾਲ਼ ਜੁੜਿਆ ਕੰਮ ਨਹੀਂ ਸਮਝਿਆ ਜਾਂਦਾ ਹੈ ਅਤੇ ਮਜ਼ਦੂਰੀ ਵੀ ਘੱਟ ਹੀ ਦਿੱਤੀ ਜਾਂਦੀ ਹੈ। ਸਿਰਫ਼ ਇਸਲਈ ਕਿ ਇਸ ਕੰਮ ਨੂੰ ਔਰਤਾਂ ਕਰ ਰਹੀਆਂ ਹਨ।

ਔਰਤਾਂ ਨੂੰ ਘੱਟ ਮਜ਼ਦੂਰੀ ਦੇਣ ਮਗਰ ਇੱਕ ਹੋਰ ਤਰਕ ਇਹ ਹੈ ਕਿ ਉਹ ਓਨਾ ਕੰਮ ਨਹੀਂ ਕਰ ਸਕਦੀਆਂ ਜਿੰਨਾ ਕਿ ਪੁਰਸ਼ ਕਰਦੇ ਹਨ। ਪਰ ਸਾਬਤ ਕਰਨ ਲਈ ਕੋਈ ਸਬੂਤ ਵੀ ਨਹੀਂ ਹੈ ਕਿ ਇੱਕ ਔਰਤ ਦੁਆਰਾ ਕੱਟੇ ਗਏ ਝੋਨੇ ਦੀ ਮਾਤਰਾ ਪੁਰਸ਼ਾਂ ਦੀ ਵਾਢੀ ਦੇ ਮੁਕਾਬਲੇ ਘੱਟ ਹੁੰਦੀ ਹੈ। ਜਿਨ੍ਹਾਂ ਥਾਵਾਂ 'ਤੇ ਔਰਤਾਂ, ਪੁਰਸ਼ਾਂ ਦੇ ਬਰਾਬਰ ਕੰਮ ਕਰਦੀਆਂ ਹਨ ਉੱਥੇ ਵੀ ਔਰਤਾਂ ਨੂੰ ਘੱਟ ਹੀ ਮਜ਼ਦੂਰੀ ਦਿੱਤੀ ਜਾਂਦੀ ਹੈ।

ਜੇ ਔਰਤਾਂ ਘੱਟ ਕੰਮ ਕਰ ਰਹੀਆਂ ਹੁੰਦੀਆਂ ਤਾਂ ਕੀ ਜ਼ਿਮੀਂਦਾਰ ਉਨ੍ਹਾਂ ਨੂੰ ਕਦੇ ਵੀ ਕੰਮ 'ਤੇ ਰੱਖਦੇ?

PHOTO • P. Sainath
PHOTO • P. Sainath
PHOTO • P. Sainath

ਸਾਲ 1996 ਵਿੱਚ, ਆਂਧਰਾ ਪ੍ਰਦੇਸ਼ ਸਰਕਾਰ ਨੇ ਮਾਲ਼ੀ , ਤੰਬਾਕੂ ਤੋੜਨ ਅਤੇ ਨਰਮਾ ਚੁੱਗਣ ਵਾਲ਼ਿਆਂ ਦੀ ਘੱਟੋ-ਘੱਟ ਮਜ਼ਦੂਰੀ ਤੈਅ ਕੀਤੀ ਸੀ। ਇਹ ਮਜ਼ਦੂਰੀ ਉਨ੍ਹਾਂ ਮਜ਼ਦੂਰਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸੀ, ਜੋ ਪਨੀਰੀ ਲਾਉਣ ਅਤੇ ਵਾਢੀ ਜਿਹੇ ਕੰਮ ਕਰਦੇ ਸਨ। ਇਸ ਤਰ੍ਹਾਂ ਪੱਖਪਾਤ ਦਾ ਇਹ ਸਿਲਸਿਲਾ ਸ਼ਰੇਆਮ ਅਤੇ 'ਅਧਿਕਾਰਕ' ਤੌਰ 'ਤੇ ਹੁੰਦਾ ਹੈ।

ਹੋ ਸਕਦਾ ਹੈ ਕਿ ਮਜ਼ਦੂਰੀ ਦੀਆਂ ਦਰਾਂ ਦਾ ਉਤਪਾਦਕਤਾ ਨਾਲ਼ ਕੋਈ ਲੈਣਾ-ਦੇਣਾ ਨਾ ਹੋਵੇ। ਉਹ ਪੁਰਾਣੇ ਜ਼ਮਾਨੇ ਤੋਂ ਚੱਲੇ ਆ ਰਹੇ ਤੁਅੱਸਬਾਂ 'ਤੇ ਅਧਾਰਤ ਹਨ। ਇਹ ਪੱਖਪਾਤ ਦਾ ਪੁਰਾਣਾ ਤਰੀਕਾ ਹੈ ਅਤੇ ਇਹਨੂੰ ਸਧਾਰਣ ਦੱਸ ਕੇ ਪ੍ਰਵਾਨਗੀ ਦਿੰਦਾ ਹੈ।

ਔਰਤਾਂ ਖੇਤਾਂ ਅਤੇ ਕੰਮ ਦੀਆਂ ਹੋਰਨਾਂ ਥਾਵਾਂ 'ਤੇ ਜੋ ਹੱਢ-ਭੰਨ੍ਹਵੀਂ ਮਿਹਨਤ ਕਰਦੀਆਂ ਹਨ ਉਹ ਸਾਫ਼ ਦਿੱਸਦੀ ਹੈ। ਉਹ ਸਾਰੇ ਕੰਮ ਵੀ ਉਨ੍ਹਾਂ ਦੀ ਘਰ ਪ੍ਰਤੀ ਜਾਂ ਬੱਚਿਆਂ ਪ੍ਰਤੀ ਕਿਸੇ ਵੀ ਜ਼ਿੰਮੇਦਾਰੀ ਵਿੱਚ ਉਨ੍ਹਾਂ ਨੂੰ ਛੋਟ ਨਹੀਂ ਦਿੰਦੇ। ਇਹ ਆਦਿਵਾਸੀ ਔਰਤ, ਓੜੀਸਾ ਦੇ ਮਲਕਾਨਗਿਰੀ ਦੇ ਇੱਕ ਪ੍ਰਾਇਮਰੀ ਸਿਹਤ ਕੇਂਦਰ (ਹੇਠਾਂ ਖੱਬੇ) ਵਿਖੇ, ਆਪਣੇ ਦੋ ਬੱਚਿਆਂ ਨੂੰ ਲੈ ਕੇ ਆਈ ਹੈ। ਇੱਥੋਂ ਤੱਕ ਪਹੁੰਚਣ ਲਈ, ਉਹਨੂੰ ਉੱਬੜ-ਖਾਬੜ ਰਸਤਿਆਂ 'ਤੇ ਕਈ ਕਈ ਕਿਲੋਮੀਟਰ ਪੈਦਲ ਤੁਰਨਾ ਪਿਆ ਹੈ ਅਤੇ ਆਪਣੇ ਬੇਟੇ ਨੂੰ ਰਸਤੇ ਵਿੱਚ ਗੋਦੀ ਹੀ ਚੁੱਕੀ ਰੱਖਣਾ ਪਿਆ। ਇਹ ਸਭ ਵੀ ਉਦੋਂ ਜਦੋਂ ਉਹਦਾ ਸਰੀਰ ਘੰਟਿਆਂ ਬੱਧੀ ਇਸ ਪਹਾੜੀ ਢਲਾਣ 'ਤੇ ਕੰਮ ਕਰ ਕੇ ਪਹਿਲਾਂ ਹੀ ਟੁੱਟਿਆ ਪਿਆ ਸੀ।

PHOTO • P. Sainath
PHOTO • P. Sainath

ਤਰਜਮਾ: ਕਮਲਜੀਤ ਕੌਰ

P. Sainath

পি. সাইনাথ পিপলস আর্কাইভ অফ রুরাল ইন্ডিয়ার প্রতিষ্ঠাতা সম্পাদক। বিগত কয়েক দশক ধরে তিনি গ্রামীণ ভারতবর্ষের অবস্থা নিয়ে সাংবাদিকতা করেছেন। তাঁর লেখা বিখ্যাত দুটি বই ‘এভরিবডি লাভস্ আ গুড ড্রাউট’ এবং 'দ্য লাস্ট হিরোজ: ফুট সোলজার্স অফ ইন্ডিয়ান ফ্রিডম'।

Other stories by পি. সাইনাথ
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur