ਗ੍ਰਾਮੀਣ ਭਾਰਤੀ, ਅਜ਼ਾਦੀ ਦੇ ਪੈਦਲ ਸਿਪਾਹੀ ਹੋਣ ਦੇ ਨਾਲ਼-ਨਾਲ਼ ਬ੍ਰਿਟਿਸ਼-ਰਾਜ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਲੜਾਈਆਂ ਵਿੱਚੋਂ ਕੁਝ ਸੰਘਰਸ਼ਾਂ ਦੇ ਲੀਡਰ ਵੀ ਸਨ। ਉਨ੍ਹਾਂ ਵਿੱਚੋਂ ਅਣਗਿਣਤ ਲੋਕਾਂ ਨੇ ਭਾਰਤ ਨੂੰ ਬ੍ਰਿਟਿਸ਼ ਸਰਕਾਰ ਤੋਂ ਮੁਕਤ ਕਰਾਉਣ ਲਈ ਆਪਣੀ ਜਾਨ ਤੱਕ ਵਾਰ ਦਿੱਤੀ ਅਤੇ ਉਨ੍ਹਾਂ ਵਿੱਚੋਂ ਕੁਝ ਕੁ ਯੋਧਾ, ਜੋ ਇਨ੍ਹਾਂ ਸਖ਼ਤ ਤਸ਼ੱਦਦਾਂ ਦੇ ਬਾਵਜੂਦ ਭਾਰਤ ਨੂੰ ਅਜ਼ਾਦ ਹੁੰਦਿਆਂ ਦੇਖਣ ਲਈ ਬਚੇ ਰਹੇ, ਉਨ੍ਹਾਂ ਨੂੰ ਵੀ ਛੇਤੀ ਹੀ ਵਿਸਾਰ ਦਿੱਤਾ ਗਿਆ। 1990 ਦੇ ਦਹਾਕੇ ਤੋਂ ਬਾਅਦ, ਮੈਂ ਅੰਤਮ ਬਚੇ ਅਜ਼ਾਦੀ ਘੁਲਾਟੀਆਂ ਵਿੱਚੋਂ ਕਈਆਂ ਦੇ ਜੀਵਨ ਨੂੰ ਰਿਕਾਰਡ ਕੀਤਾ। ਇੱਥੇ ਤੁਹਨੂੰ ਉਨ੍ਹਾਂ ਵਿੱਚੋਂ ਪੰਜ ਕਹਾਣੀਆਂ ਪੜ੍ਹਨ ਨੂੰ ਮਿਲ਼ਣਗੀਆਂ:

Nuapada, Odisha
|MON, AUG 02, 2021
ਅਜ਼ਾਦੀ ਦੀਆਂ ਦਸ ਕਹਾਣੀਆਂ
ਆਓ ਸਾਹਸ ਅਤੇ ਬਲਿਦਾਨ ਦੀਆਂ ਉਨ੍ਹਾਂ ਵਿਸਾਰ ਦਿੱਤੀਆਂ ਕਹਾਣੀਆਂ ਨੂੰ ਚੇਤੇ ਕਰੀਏ ਜਿਨ੍ਹਾਂ ਦੀ ਬਦੌਲਤ ਭਾਰਤ ਨੂੰ ਅਜਾਦੀ ਮਿਲ਼ੀ
Author
Translator
10. ਜਦੋਂ 'ਸਾਲਿਹਾਨ' ਨੇ ਬ੍ਰਿਟਿਸ਼ ਰਾਜ ਦਾ ਟਾਕਰਾ ਕੀਤਾ
ਅਜ਼ਾਦੀ ਦੀਆਂ ਦਸ ਕਹਾਣੀਆਂ- 1: ਦੇਮਥੀ ਦੇਇ ਸਬਰ ਅਤੇ ਉਨ੍ਹਾਂ ਦੀਆਂ ਸਹੇਲੀਆਂ ਨੇ ਨੁਆਪਾੜਾ, ਓੜੀਸਾ ਵਿੱਚ ਬੰਦੂਕਧਾਰੀ ਅੰਗਰੇਜ਼ ਅਧਿਕਾਰੀਆਂ ਦੀ ਡੰਡਿਆਂ ਨਾਲ਼ ਭੁਗਤ ਸੁਆਰੀ
9. ਅਜ਼ਾਦੀ ਦਾ ਘੋਲ ਅਤੇ ਪਨੀਮਾਰਾ ਦੇ ਪੈਦਲ ਸਿਪਾਹੀ - 1
ਅਜ਼ਾਦੀ ਦੀਆਂ ਦਸ ਕਹਾਣੀਆਂ-2: ਜਦੋਂ ਓੜੀਸਾ ਦੇ ਗ਼ਰੀਬ ਗ੍ਰਾਮੀਣਾਂ ਨੇ ਸੰਬਲਪੁਲ ਕੋਰਟ 'ਤੇ ਕਬਜ਼ਾ ਕਰ ਲਿਆ ਅਤੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ
8. ਅਜ਼ਾਦੀ ਦਾ ਘੋਲ਼ ਅਤੇ ਪਨੀਮਾਰਾ ਦੇ ਪੈਦਲ ਸਿਪਾਹੀ - 2
'ਅਜ਼ਾਦੀ ਦੀਆਂ ਦਸ ਕਹਾਣੀਆਂ-3: ਓੜੀਸਾ ਦੀ ਛੋਟੀ ਜਿਹੀ ਬਸਤੀ, ਜਿਹਨੇ 'ਅਜ਼ਾਦੀ ਪਿੰਡ' ਹੋਣ ਦਾ ਨਾਮਨਾ ਖੱਟਿਆ
7. ਲਕਸ਼ਮੀ ਪਾਂਡਾ ਦੀ ਅੰਤਮ ਲੜਾਈ
ਅਜ਼ਾਦੀ ਦੀਆਂ ਦਸ ਕਹਾਣੀਆਂ-9: ਆਈਐੱਨਏ ਦੀ ਇਸ ਕੰਗਾਲ ਵਿਰਾਂਗਣ, ਜਿਨ੍ਹਾਂ ਦੀ ਆਪਣੇ ਦੇਸ਼ ਪਾਸੋਂ ਸਿਰਫ਼ ਇੱਕੋ ਹੀ ਮੰਗ ਸੀ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਪ੍ਰਵਾਨਗੀ ਦਿੱਤੀ ਜਾਵੇ ਅਤੇ ਇਸ ਬਜ਼ੁਰਗ ਮਹਿਲਾ ਸਿਪਾਹੀ ਦੀ ਇਹ ਲੜਾਈ ਅਜ਼ਾਦੀ ਦੇ ਛੇ ਦਹਾਕੇ ਬਾਅਦ ਤੱਕ ਵੀ ਜਾਰੀ ਰਹੀ
ਅਹਿੰਸਾ ਦੇ ਨੌ ਦਹਾਕੇ
ਬਾਜੀ ਮੁਹੰਮਦ, ਜਿਨ੍ਹਾਂ ਦਾ ਅਹਿੰਸਕ ਸੰਘਰਸ਼ ਅਜ਼ਾਦੀ ਤੋਂ 60 ਸਾਲ ਬਾਅਦ ਤੱਕ ਚੱਲਦਾ ਰਿਹਾ
ਅਗਸਤ 14, 2015 | ਪੀ.ਸਾਈਨਾਥ
ਇਹਦੇ ਨਾਲ਼ ਹੀ ਪੰਜ ਹੋਰ ਕਹਾਣੀਆਂ ਦਾ ਇੱਕ ਸੈੱਟ ਵੀ ਹੈ, ਜੋ ਸਭ ਤੋਂ ਪਹਿਲਾਂ ਟਾਈਮਜ਼ ਆਫ਼ ਇੰਡੀਆ ਵਿੱਚ ਛਪੀਆਂ ਸਨ, ਉਨ੍ਹਾਂ ਨੂੰ ਇੱਥੇ ਹੋਰ ਵੱਧ ਤਸਵੀਰਾਂ ਦੇ ਨਾਲ਼ ਮੁੜ ਤੋਂ ਪਬਲਿਸ਼ ਕੀਤਾ ਜਾ ਰਿਹਾ ਹੈ। ਇਸ 'ਵਿਸਾਰੀ ਜਾ ਚੁੱਕੀ ਅਜ਼ਾਦੀ' ਲੜੀਵਾਰਾਂ ਦਾ ਤਾਣਾ-ਬਾਣਾ ਉਨ੍ਹਾਂ ਪਿੰਡਾਂ ਦੇ ਆਸ-ਪਾਸ ਬੁਣਿਆ ਗਿਆ ਹੈ ਜੋ ਮਹਾਨ ਵਿਦਰੋਹਾਂ ਦਾ ਗੜ੍ਹ ਸਨ। ਭਾਰਤੀ ਅਜ਼ਾਦੀ ਘੋਲ਼, ਸਿਰਫ਼ ਸ਼ਹਿਰੀ ਅਮੀਰਾਂ ਦਾ ਮਸਲਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਹਜੂਮਾਂ ਤੱਕ ਸੀਮਤ ਸਨ। ਗ੍ਰਾਮੀਣ ਭਾਰਤੀਆਂ ਨੇ ਇਨ੍ਹਾਂ ਵਿੱਚੋਂ ਕਿਤੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਉਨ੍ਹਾਂ ਦੀ ਲੜਾਈ ਵਿੱਚ ਅਜ਼ਾਦੀ ਦੇ ਮਾਅਨੇ ਕੁਝ ਹੋਰ ਵੀ ਸਨ। ਉਦਾਹਰਣ ਲਈ, 1857 ਦੀਆਂ ਕਈ ਲੜਾਈਆਂ, ਪਿੰਡਾਂ ਵਿੱਚੋਂ ਉਦੋਂ ਲੜੀਆਂ ਜਾ ਰਹੀਆਂ ਸਨ, ਜਦੋਂ ਮੁੰਬਈ ਅਤੇ ਕੋਲਕਾਤਾ ਦੇ ਕੁਲੀਨ ਵਰਗ ਦੇ ਲੋਖ ਅੰਗਰੇਜ਼ਾਂ ਦੀ ਸਫ਼ਲਤਾ ਵਾਸਤੇ ਅਰਦਾਸਾਂ ਕਰ ਰਹੇ ਸਨ। ਅਜ਼ਾਦੀ ਦੇ 50ਵੇਂ ਸਾਲ, ਯਾਨਿ 1997 ਵਿੱਚ, ਮੈਂ ਉਨ੍ਹਾਂ ਵਿੱਚੋਂ ਕੁਝ ਪਿੰਡਾਂ ਦਾ ਦੌਰਾ ਕੀਤਾ ਜਿੱਥੋਂ ਬਾਰੇ ਤੁਹਾਨੂੰ ਨਿਮਨਲਿਖਤ ਕਹਾਣੀਆਂ ਪੜ੍ਹਨ ਨੂੰ ਮਿਲ਼ਣਗੀਆਂ:
5. ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ
ਅਜ਼ਾਦੀ ਦੀਆਂ ਦਸ ਕਹਾਣੀਆਂ- 4: ਉੱਤਰ ਪ੍ਰਦੇਸ਼ ਦਾ ਉਹ ਪਿੰਡ, ਜਿਹਨੇ 1942 ਵਿੱਚ ਤਿਰੰਗਾ ਲਹਿਰਾਇਆ ਸੀ ਜਿਹਦੇ ਬਦਲੇ ਉਹਨੂੰ ਵੱਡਾ ਮੁੱਲ ਤਾਰਨਾ ਪਿਆ
4. ਗੋਦਾਵਰੀ: ਅਤੇ ਪੁਲਿਸ ਹਾਲੇ ਵੀ ਹਮਲੇ ਦੀ ਉਡੀਕ ਵਿੱਚ
ਅਜ਼ਾਦੀ ਘੋਲ਼ ਦੀਆਂ ਦੱਸ ਕਹਾਣੀਆਂ- 5: ਆਂਧਰਾ ਦੇ ਰੰਪਾ ਤੋਂ ਅੱਲੂਰੀ ਸੀਤਾਰਾਮ ਰਾਜੂ ਨੇ ਬਸਤੀਵਾਦ ਦੇ ਖਿਲਾਫ਼ ਇੱਕ ਵੱਡੇ ਵਿਦਰੋਹ ਦਾ ਸੰਖ ਪੂਰਿਆ ਗਿਆ
3. ਸੋਨਾਖਨ: ਜਦੋਂ ਵੀਰ ਨਰਾਇਣ ਦੋ ਵਾਰ ਮਰੇ
ਅਜ਼ਾਦੀ ਦੀਆਂ ਦਸ ਕਹਾਣੀਆਂ- 6: ਛੱਤੀਸਗੜ੍ਹ ਵਿੱਚ, ਵੀਰ ਨਰਾਇਣ ਸਿੰਘ ਨੇ ਭੀਖ ਨਹੀਂ ਮੰਗੀ, ਪਰ ਨਿਆ ਲਈ ਲੜਦਿਆਂ ਆਪਣੀ ਜਾਨ ਤੱਕ ਦੇ ਦਿੱਤੀ
2. ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ
ਅਜ਼ਾਦੀ ਦੀਆਂ ਦਸ ਕਹਾਣੀਆਂ- 7: ਇੱਕ ਅਜਿਹਾ ਪਿੰਡ ਜਿਹਨੇ ਹਰ ਮੋਰਚੇ 'ਤੇ, ਬ੍ਰਿਟਿਸ਼ਾਂ, ਸਥਾਨਕ ਜਿਮੀਂਦਾਰਾਂ ਅਤੇ ਜਾਤੀ ਵਿਰੁੱਧ ਲੜਾਈ ਲੜੀ
1. ਕੈਲੀਅਸਰੀ:ਉਮਰ ਦੇ 50ਵੇਂ ਵਿੱਚ ਵੀ ਲੜਦੇ ਹੋਏ
ਅਜ਼ਾਦੀ ਘੋਲ਼ ਦੀਆਂ ਦਸ ਕਹਾਣੀਆਂ- 8: ਜਦੋਂ ਸ਼ਿਕਾਰੀਆਂ ਦੇ ਦੇਵਤਾ ਨੇ ਕੇਰਲ ਵਿੱਚ ਬ੍ਰਿਟਿਸ਼ ਤੋਂ ਬਚਦੇ ਕਮਿਊਨਿਸਟਾਂ ਨੂੰ ਪਨਾਹ ਦਿੱਤੀ
ਪਾਰੀ, ਅੰਤਮ ਜੀਵਤ ਬਚੇ ਅਜ਼ਾਦੀ ਘੁਲਾਟੀਏ, ਜੋ ਹੁਣ ਆਪਣੀ ਉਮਰ ਦੇ 90ਵੇਂ ਸਾਲ ਵਿੱਚ ਹਨ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਹਨ, ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਜੀਵਨ ਨੂੰ ਦਸਤਾਵੇਜ ਦੇ ਰੂਪ ਵਿੱਚ ਦਰਜ਼ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।
ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/ਅਜ਼ਾਦੀ-ਦੀਆਂ-ਦਸ-ਕਹਾਣੀਆਂ










