18 ਫਰਵਰੀ, 2024 ਨੂੰ ਦੁਪਹਿਰ 3 ਵਜੇ ਦੇ ਕਰੀਬ, ਰੰਗੀਨ ਪਹਿਰਾਵੇ ਪਹਿਨੇ ਲਗਭਗ 400 ਲੋਕਾਂ ਨੇ ਸ਼ਹਿਰ ਵਿੱਚ ਦੂਜੇ ਪ੍ਰਾਈਡ ਮਾਰਚ ਦਾ ਜਸ਼ਨ ਮਨਾਉਣ ਲਈ ਸਾਬਰ ਤੋਂ ਮੈਸੁਰੂ ਟਾਊਨ ਹਾਲ ਤੱਕ ਮਾਰਚ ਕੀਤਾ।

"ਮੈਨੂੰ ਮਾਣ ਹੈ ਕਿ ਮੈਂ ਇਸ ਮਾਰਚ ਵਿੱਚ ਹਿੱਸਾ ਲੈ ਰਿਹਾ ਹਾਂ। ਮੈਸੁਰੂ ਹੁਣ ਬਦਲ ਗਿਆ ਹੈ," ਸ਼ੇਕਜ਼ਾਰਾ ਨੇ ਕਿਹਾ, ਜੋ ਇਸੇ ਸ਼ਹਿਰ ਵਿੱਚ ਪੈਦਾ ਵੀ ਹੋਏ ਅਤੇ ਵੱਡੇ ਵੀ। ਮੈਂ ਪਿਛਲੇ 5-6 ਸਾਲਾਂ ਤੋਂ ਕ੍ਰਾਸ ਡਰੈਸਿੰਗ ਕਰ ਰਿਹਾ ਹਾਂ। ਪਰ ਲੋਕ ਮੈਨੂੰ ਦੇਖਦੇ ਤੇ ਕਹਿੰਦੇ,'ਇਹ ਮੁੰਡਾ ਹੋ ਕੇ ਕੁੜੀਆਂ ਵਾਂਗ ਕੱਪੜੇ ਕਿਉਂ ਪਹਿਨਦਾ ਹੈ?' ਪਰ ਹੁਣ ਉਨ੍ਹਾਂ ਮੈਨੂੰ ਉਸੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ ਜਿਵੇਂ ਮੈਂ ਹਾਂ। ਮੈਨੂੰ ਆਪਣੀ ਪਛਾਣ 'ਤੇ ਮਾਣ ਹੈ," 24 ਸਾਲਾ ਸ਼ੇਖਜ਼ਾਰਾ ਕਹਿੰਦੇ ਹਨ, ਜੋ ਇਸ ਸਮੇਂ ਬੈਂਗਲੁਰੂ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੇ ਹਨ। ਉਨ੍ਹਾਂ ਵਾਂਗ, ਕਰਨਾਟਕ, ਗੋਆ ਅਤੇ ਤਾਮਿਲਨਾਡੂ ਤੋਂ ਬਹੁਤ ਸਾਰੇ ਲੋਕ ਮਾਰਚ ਦਾ ਹਿੱਸਾ ਬਣਨ ਤੇ ਆਪਣਾ ਸਮਰਥਨ ਜ਼ਾਹਰ ਕਰਨ ਆਏ ਸਨ।

ਯੇਲੱਮਾ ਦੇਵੀ (ਜਿਸ ਨੂੰ ਰੇਣੂਕਾ ਵੀ ਕਿਹਾ ਜਾਂਦਾ ਹੈ) ਦੀ ਸੁਨਹਿਰੀ ਮੂਰਤੀ ਜਸ਼ਨ ਦਾ ਮੁੱਖ ਆਕਰਸ਼ਣ ਰਹੀ। ਲਗਭਗ 10 ਕਿਲੋਗ੍ਰਾਮ ਭਾਰੀ ਇਸ ਮੂਰਤੀ ਨੂੰ ਜਲੂਸ ਵਿੱਚ ਸ਼ਾਮਲ ਲੋਕਾਂ ਨੇ ਆਪਣੇ ਸਿਰਾਂ 'ਤੇ ਚੁੱਕਿਆ ਹੋਇਆ ਸੀ ਤੇ ਉਨ੍ਹਾਂ ਦੇ ਦੋਵੇਂ ਪਾਸੀਂ ਡਰੰਮ ਦੀ ਥਾਪ 'ਤੇ ਨੱਚਦੇ ਲੋਕਾਂ ਦੀ ਕਤਾਰ ਸੀ।

PHOTO • Sweta Daga
PHOTO • Sweta Daga

ਖੱਬੇ : ਸ਼ੇਖਜ਼ਾਰਾ ( ਵਿਚਕਾਰ ) ਸਕੀਨਾ ( ਖੱਬੇ ) ਅਤੇ ਕੁਨਾਲ਼ ( ਸੱਜੇ ) ਨਾਲ਼ ਪ੍ਰਾਈਡ ਪਰੇਡ ਮਨਾ ਰਹੇ ਹਨ ' ਮੈਨੂੰ ਇਸ ਮਾਰਚ ਦਾ ਹਿੱਸਾ ਬਣਨ ' ਤੇ ਮਾਣ ਹੈ। ਮੈਸੁਰੂ ਬਦਲ ਗਿਆ ਹੈ , ' ਸ਼ੇਖਜ਼ਾਰਾ ਕਹਿੰਦੇ ਹਨ। ਸੱਜੇ : ਗਰਗ ਦੇ ਇੱਕ ਵਿਦਿਆਰਥੀ ਤਿਪੇਸ਼ ਆਰ , ਜਿਨ੍ਹਾਂ ਨੇ 18 ਫਰਵਰੀ , 2024 ਨੂੰ ਮਾਰਚ ਵਿੱਚ ਹਿੱਸਾ ਲਿਆ

PHOTO • Sweta Daga

ਦੇਵੀ ਯੇਲੱਮਾ ਦੀ ਇੱਕ ਸੁਨਹਿਰੀ ਮੂਰਤੀ , ਜਿਸਦਾ ਭਾਰ ਲਗਭਗ 10 ਕਿਲੋਗ੍ਰਾਮ ਸੀ, ਮਾਰਚ ਵਿੱਚ ਸ਼ਾਮਲ ਲੋਕਾਂ ਨੇ ਵਾਰੋ-ਵਾਰੀ ਆਪਣੇ ਸਿਰਾਂ ' ਤੇ ਚੁੱਕੀ

ਪਰੇਡ ਦਾ ਆਯੋਜਨ ਟ੍ਰਾਂਸ ਭਾਈਚਾਰੇ ਲਈ ਕੰਮ ਕਰਨ ਵਾਲ਼ੇ ਨੰਮਾ ਪ੍ਰਾਈਡ ਤੇ ਸੈਵਨ ਰੇਨਬੋਸ ਸੰਗਠਨਾਂ ਦੇ ਸਮਰਥਨ ਨਾਲ਼ ਕੀਤਾ ਗਿਆ ਸੀ। ''ਇਹ ਮਾਰਚ ਦਾ ਦੂਜਾ ਸਾਲ ਸੀ ਅਤੇ ਸਾਨੂੰ ਇੱਕੋ ਦਿਨ ਵਿੱਚ ਪੁਲਿਸ ਦੀ ਇਜਾਜ਼ਤ ਮਿਲ਼ ਗਈ [ਪਰ] ਪਿਛਲੇ ਸਾਲ ਸਾਨੂੰ ਇਜਾਜ਼ਤ ਲੈਣ ਵਿੱਚ ਦੋ ਹਫ਼ਤੇ ਲੱਗ ਗਏ," ਪ੍ਰਣਤੀ ਅੰਮਾ ਕਹਿੰਦੀ ਹਨ, ਭਾਈਚਾਰੇ ਵਿੱਚ ਉਹ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹਨ। ਉਹ ਸੈਵਨ ਰੇਨਬੋਸ ਫਾਊਂਡੇਸ਼ਨ ਦੀ ਸੰਸਥਾਪਕ ਹਨ ਅਤੇ 37 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੂਰੇ ਭਾਰਤ ਵਿੱਚ ਜੈਂਡਰ ਅਤੇ ਲਿੰਗਕਤਾ ਦੇ ਮੁੱਦਿਆਂ 'ਤੇ ਕੰਮ ਕਰਦੀ ਆਈ ਹਨ।

''ਅਸੀਂ ਵੀ ਹੁਣ ਪੁਲਿਸ ਨਾਲ਼ ਬਿਹਤਰ ਰਾਬਤਾ ਕਾਇਮ ਕਰਨਾ ਸਿੱਖ ਰਹੇ ਹਾਂ। ਮੈਸੁਰੂ ਵਿਖੇ ਹਾਲੇ ਵੀ ਕੁਝ ਲੋਕ ਹਨ ਜੋ ਸਾਨੂੰ ਪ੍ਰਵਾਨ ਨਹੀਂ ਕਰਦੇ ਤੇ ਚਾਹੁੰਦੇ ਹਨ ਅਸੀਂ ਉਨ੍ਹਾਂ ਸਾਹਮਣੇ ਨਾ ਆਈਏ, ਪਰ ਸਾਨੂੰ ਉਮੀਦ ਹੈ ਹਰ ਆਉਂਦੇ ਸਾਲ ਇਹ (ਪ੍ਰਾਈਡ ਮਾਰਚ) ਹੋਰ-ਹੋਰ ਵੱਡਾ ਤੇ ਵੰਨ-ਸੁਵੰਨਤਾ ਭਰਪੂਰ ਹੁੰਦਾ ਜਾਵੇਗਾ,'' ਉਹ ਕਹਿੰਦੀ ਹਨ।

ਮਾਰਚ ਦੇ ਇੱਕ ਕਿਲੋਮੀਟਰ ਦਾ ਹਿੱਸਾ ਸ਼ਹਿਰ ਦਾ ਸਭ ਤੋਂ ਰੁਝੇਵੇਂ ਭਰਿਆ ਬਜ਼ਾਰ ਸੀ।ਸਥਾਨਕ ਪੁਲਿਸ ਨੇ ਸਰਗਰਮੀ ਨਾਲ਼ ਟ੍ਰੈਫਿਕ ਨੂੰ ਸਾਫ਼ ਕਰਨ ਵਿੱਚ ਮਦਦ ਕੀਤੀ। ''ਅਸੀਂ ਇਸ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ਼ ਚੱਲਦੇ ਹਾਂ ਕਿ ਕੁਝ ਵੀ ਬੁਰਾ ਨਾ ਹੋਵੇ। ਅਸੀਂ ਇਨ੍ਹਾਂ (ਟਰਾਂਸਜੈਂਡਰ) ਲੋਕਾਂ ਦਾ ਸਮਰਥਨ ਕਰਦੇ ਹਾਂ,'' ਸਹਾਇਕ ਸਬ ਇੰਸਪੈਕਟਰ ਵਿਜੇਂਦਰ ਸਿੰਘ ਨੇ ਕਿਹਾ।

ਕੁਇਅਰ ਪਛਾਣ ਰੱਖਣ ਵਾਲ਼ੇ ਤੇ ਮਾਨਸਿਕ ਸਿਹਤ ਪੇਸ਼ੇ ਨਾਲ਼ ਜੁੜੇ ਦੀਪਕ ਧਨੰਜਯ ਕਹਿੰਦੇ ਹਨ,''ਭਾਰਤੀ ਸਮਾਜ ਵਿੱਚ ਟ੍ਰਾਂਸਜੈਂਡਰ ਔਰਤਾਂ ਦੀ ਸਥਿਤੀ ਕਾਫੀ ਗੁੰਝਲਦਾਰ ਹੈ। ਭਾਵੇਂ ਕਿ ਜਾਦੂਈ ਸ਼ਕਤੀਆਂ ਨੂੰ ਲੈ ਕੇ ਸਿਰਜੇ ਮਿਥਿਹਾਸ ਕਾਰਨ ਉਨ੍ਹਾਂ ਨੂੰ ਸੱਭਿਆਚਾਰਕ ਸੁਰੱਖਿਆ ਦਿੱਤੀ ਜਾਂਦੀ ਹੈ, ਪਰ ਬਾਵਜੂਦ ਇਹਦੇ ਉਨ੍ਹਾਂ ਨਾਲ਼ ਭੇਦਭਾਵ ਕਰਕੇ ਪਰੇਸ਼ਾਨ ਕੀਤਾ ਜਾਂਦਾ ਹੈ।''

''ਮੁਕਾਮੀ ਭਾਈਚਾਰਾ ਲੋਕਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰ ਰਿਹਾ ਹੈ, ਹਾਲਾਂਕਿ ਇਸ ਮਾਨਸਿਕਤਾ ਨੂੰ ਰਾਤੋ-ਰਾਤ ਤਾਂ ਨਹੀਂ ਤੋੜਿਆ ਜਾ ਸਕਦਾ ਪਰ ਜਦੋਂ ਮੈਂ ਅਜਿਹੇ ਸ਼ਾਂਤ ਮਾਰਚ ਦੇਖਦਾ ਹਾਂ, ਖਾਸ ਕਰਕੇ ਛੋਟੇ ਸ਼ਹਿਰਾਂ ਵਿੱਚ, ਤਾਂ ਮੇਰੀ ਉਮੀਦ ਬੱਝਣ ਲੱਗਦੀ ਹੈ,'' ਉਹ ਅੱਗੇ ਕਹਿੰਦੇ ਹਨ।

ਪ੍ਰਾਈਡ ਮਾਰਚ ਦਾ ਹਿੱਸਾ ਬਣਨ ਵਾਲ਼ੇ 31 ਸਾਲਾ ਪ੍ਰਿਯੰਕ ਆਸ਼ਾ ਸੁਕਾਨੰਦ ਦਾ ਕਹਿਣਾ ਹੈ,''ਯੂਨੀਵਰਸਿਟੀ ਵਿੱਚ ਪੜ੍ਹਦਿਆਂ ਮੈਨੂੰ ਭੇਦਭਾਵ ਤੇ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਆਪਣੇ ਹੱਕਾਂ ਨੂੰ ਸੁਨਿਸ਼ਿਚਤ ਕਰਨ ਦਾ ਜ਼ੋਰਦਾਰ ਫ਼ੈਸਲਾ ਕੀਤਾ। ਹਰ ਮਾਰਚ ਵਿੱਚ ਸ਼ਾਮਲ ਹੋਣਾ, ਉਨ੍ਹਾਂ ਸਾਰੇ ਸੰਘਰਸ਼ਾਂ ਨੂੰ ਚੇਤੇ ਕਰਨਾ ਹੁੰਦਾ ਹੈ ਜੋ ਅੱਜ ਮੇਰੀ ਥਾਵੇਂ ਕੋਈ ਹੋਰ ਝੱਲ ਰਹੇ ਹੋਣਗੇ। ਇਸਲਈ ਮੈਂ ਉਨ੍ਹਾਂ ਲਈ ਮਾਰਚ ਕਰਦਾ ਹਾਂ।'' ਬੰਗਲੁਰੂ ਦੇ ਖਾਸ ਸਿਖਲਾਇਕ ਤੇ ਇਸ ਸ਼ੈੱਫ ਦਾ ਕਹਿਣਾ ਹੈ,''ਅਸੀਂ ਮੈਸੁਰੂ ਦੇ ਐੱਲਜੀਬੀਟੀ ਭਾਈਚਾਰੇ ਦੀ ਅਸਲੀ ਤਾਕਤ ਦੇਖੀ ਹੈ ਤੇ ਇਹ ਸੁਰਖ਼ਰੂ ਕਰਨ ਵਾਲ਼ੀ ਸੀ।''

PHOTO • Sweta Daga

ਟਰਾਂਸਜੈਂਡਰ ਝੰਡਾ ਲਹਿਰਾਉਂਦੇ ਹੋਏ ਨੰਦਿਨੀ ਕਹਿੰਦੀ ਹਨ , ' ਮੈਂ ਬੈਂਗਲੁਰੂ ਤੋਂ ਆਈ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਦਿਖਾਉਣਾ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਭਾਈਚਾਰੇ ਲਈ ਕੀ ਕੁਝ ਸਕਦੇ ਹਾਂ ਅਤੇ ਮੈਨੂੰ ਮਜ਼ਾ ਵੀ ਆਉਂਦਾ ਹੈ '

PHOTO • Sweta Daga

ਸਥਾਨਕ ਪੁਲਿਸ ਨੇ ਸਰਗਰਮੀ ਨਾਲ ਟ੍ਰੈਫਿਕ ਨੂੰ ਸਾਫ਼ ਕਰਨ ਵਿੱਚ ਮਦਦ ਕੀਤੀ। ਅਸੀਂ ਇਸ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ਼ ਚੱਲਦੇ ਹਾਂ ਕਿ ਕੁਝ ਵੀ ਬੁਰਾ ਨਾ ਹੋਵੇ। ਸਹਾਇਕ ਸਬ ਇੰਸਪੈਕਟਰ ਵਿਜੇਂਦਰ ਸਿੰਘ ਨੇ ਕਿਹਾ ਕਿ ਅਸੀਂ ਇਨ੍ਹਾਂ (ਟਰਾਂਸਜੈਂਡਰ) ਲੋਕਾਂ ਦਾ ਸਮਰਥਨ ਕਰਦੇ ਹਾਂ

PHOTO • Sweta Daga

ਨੰਮਾ ਪ੍ਰਾਈਡ ਅਤੇ ਸੈਵਨ ਰੇਨਬੋਜ਼ ਦੁਆਰਾ ਆਯੋਜਿਤ ਇਹ ਮਾਰਚ ਸਾਰਿਆਂ ਲਈ ਖੁੱਲ੍ਹਾ ਸੀ - ਭਾਈਚਾਰੇ ਦੇ ਲੋਕਾਂ ਦੇ ਨਾਲ਼-ਨਾਲ਼ ਸਹਿਯੋਗੀਆਂ ਲਈ ਵੀ

PHOTO • Sweta Daga

ਸ਼ਹਿਰ (ਖੱਬੇ) ਦੇ ਇੱਕ ਆਟੋ ਡਰਾਈਵਰ ਅਜ਼ਰ ਅਤੇ ਮਾਨਸਿਕ ਸਿਹਤ ਪੇਸ਼ੇਵਰ ਦੀਪਕ ਧਨੰਜਯ , ਜੋ ਇੱਕ ਕੁਈਅਰ ਆਦਮੀ ਵਜੋਂ ਪਛਾਣ ਰੱਖਦੇ ਹਨ ਅਜ਼ਰ ਕਹਿੰਦੇ ਹਨ , ' ਮੈਂ ਪਹਿਲਾਂ ਕਦੇ ਵੀ ਅਜਿਹਾ ਕੁਝ ਨਹੀਂ ਦੇਖਿਆ '

PHOTO • Sweta Daga

ਖੱਬਿਓਂ ਸੱਜੇ: ਪ੍ਰਿਯੰਕ , ਦੀਪਕ , ਜਮੀਲ , ਆਦਿਲ ਪਾਸ਼ਾ ਅਤੇ ਅਕਰਮ ਜਾਨ। ਜਮੀਲ , ਆਦਿਲ ਪਾਸ਼ਾ ਅਤੇ ਅਕਰਮ ਜਾਨ ਸਥਾਨਕ ਵਪਾਰੀ ਹਨ ਜੋ ਆਂਢ-ਗੁਆਂਢ ਵਿੱਚ ਕੱਪੜਿਆਂ ਦੀਆਂ ਦੁਕਾਨਾਂ ਚਲਾਉਂਦੇ ਹਨ। ' ਅਸੀਂ ਅਸਲ ਵਿੱਚ ਉਨ੍ਹਾਂ (ਟਰਾਂਸਜੈਂਡਰ ਲੋਕਾਂ) ਨੂੰ ਨਹੀਂ ਸਮਝਦੇ , ਪਰ ਅਸੀਂ ਉਨ੍ਹਾਂ ਨਾਲ਼ ਨਫ਼ਰਤ ਵੀ ਨਹੀਂ ਕਰਦੇ। ਉਨ੍ਹਾਂ ਦੇ ਵੀ ਅਧਿਕਾਰ ਹੋਣੇ ਚਾਹੀਦੇ ਹਨ '

PHOTO • Sweta Daga

ਦੇਵੀ ਯੇਲੱਮਾ (ਜਿਸ ਨੂੰ ਰੇਣੂਕਾ ਵੀ ਕਿਹਾ ਜਾਂਦਾ ਹੈ) ਦੀ ਮੂਰਤੀ ਜਸ਼ਨ ਵਿੱਚ ਆਕਰਸ਼ਣ ਦਾ ਕੇਂਦਰ ਰਹੀ

PHOTO • Sweta Daga

ਰੰਗੀਨ ਕੱਪੜੇ ਪਹਿਨੇ ਭਾਗੀਦਾਰਾਂ ਨੇ ਸਾਬਰ ਤੋਂ ਮੈਸੁਰੂ ਟਾਊਨ ਹਾਲ ਤੱਕ ਮਾਰਚ ਕੀਤਾ

PHOTO • Sweta Daga

ਬੈਂਗਲੁਰੂ ਤੋਂ ਮਨੋਜ ਪੁਜਾਰੀ ਪਰੇਡ ਵਿੱਚ ਨੱਚਦੇ ਹੋਏ

PHOTO • Sweta Daga

ਮਾਰਚ ਦਾ ਇੱਕ ਕਿਲੋਮੀਟਰ ਦਾ ਹਿੱਸਾ ਸ਼ਹਿਰ ਦੇ ਸਭ ਤੋਂ ਰੁਝੇਵੇਂ ਭਰਿਆ ਬਾਜ਼ਾਰ ਸੀ

PHOTO • Sweta Daga

ਮਾਰਚ ਵਿੱਚ ਭਾਗ ਲੈਣ ਵਾਲ਼ੇ

PHOTO • Sweta Daga

ਭੀੜ ਟਾਊਨ ਹਾਲ ਵੱਲ ਵਧਦੀ ਹੈ

PHOTO • Sweta Daga

ਬੇਗਮ ਸੋਨੀ ਨੇ ਆਪਣੀ ਪੁਸ਼ਾਕ ਖੁਦ ਸਿਲਾਈ ਕੀਤੀ ਅਤੇ ਕਹਿੰਦੀ ਹਨ ਕਿ ਇਹ ਖੰਭ ਕੁਈਅਰ ਹੋਣ ਦੀ ਅਜ਼ਾਦੀ ਨੂੰ ਦਰਸਾਉਂਦੇ ਹਨ

PHOTO • Sweta Daga

ਦਿ ਪ੍ਰਾਈਡ ਫਲੈਗ਼

PHOTO • Sweta Daga

ਡਰੰਮ ਵਜਾਉਣ ਵਾਲ਼ੀ ਮੰਡਲੀ ਨੇ ਭੀੜ ਨਾਲ਼ ਮਾਰਚ ਕੀਤਾ। ' ਮੇਰੇ ਭਾਈਚਾਰੇ ਵਿੱਚ , ਬਹੁਤ ਸਾਰੀਆਂ ਅੱਕਾ (ਭੈਣਾਂ) ਹਨ ਜੋ ਟਰਾਂਸਜੈਂਡਰ ਹਨ , ਜਿਨ੍ਹਾਂ ਵਿੱਚ ਮੇਰੀ ਆਪਣੀ ਭੈਣ ਵੀ ਸ਼ਾਮਲ ਹੈ। ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ ਕਿਉਂਕਿ ਉਹ ਵੀ ਸਾਡੇ ਭਾਈਚਾਰੇ ਦਾ ਹਿੱਸਾ ਹਨ ,' ਨੰਦੀਸ਼ ਆਰ ਕਹਿੰਦੇ ਹਨ

PHOTO • Sweta Daga

ਮਾਰਚ ਮੈਸੁਰੂ ਟਾਊਨ ਹਾਲ ਪਹੁੰਚ ਕੇ ਸਮਾਪਤ ਹੋਇਆ

ਤਰਜਮਾ: ਕਮਲਜੀਤ ਕੌਰ

Sweta Daga

Sweta Daga is a Bengaluru-based writer and photographer, and a 2015 PARI fellow. She works across multimedia platforms and writes on climate change, gender and social inequality.

Other stories by Sweta Daga
Editor : Siddhita Sonavane

Siddhita Sonavane is Content Editor at the People's Archive of Rural India. She completed her master's degree from SNDT Women's University, Mumbai, in 2022 and is a visiting faculty at their Department of English.

Other stories by Siddhita Sonavane
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur