ਪਾਰਾਈ ਢੋਲ ਵੱਜਦਾ ਹੈ ਅਤੇ ਰੈਲੀ ਸ਼ੁਰੂ ਹੋ ਜਾਂਦੀ ਹੈ।

“60 ਕੁ ਲੋਕਾਂ ਦੀ ਭੀੜ ਵਿੱਚੋਂ ਅਵਾਜ਼ ਆਉਂਦੀ ਹੈ: ਜੈ ਜੈ  ਜੈ ਜੈ ਭੀਮ, ਜੈ ਅੰਬੇਦਕਰ ਜੈ ਭੀਮ,” ਇਹ ਮੁੰਬਈ ਦੇ ਧਾਰਾਵੀ ਵਿੱਚ ਮਹਾਪਰੀਨਿਰਵਾਣ ਰੈਲੀ ਹੈ ਜੋ ਹਰ ਸਾਲ 6 ਦਸੰਬਰ ਨੂੰ ਡਾ. ਬੀ.ਆਰ. ਅੰਬੇਡਕਰ ਦੀ ਬਰਸੀ ਮੌਕੇ ਆਯੋਜਿਤ ਕੀਤੀ ਜਾਂਦੀ ਹੈ

ਇਕ-ਇਕ ਕਰਕੇ ਲੋਕ ਆਪਣੀਆਂ ਮੋਮਬੱਤੀਆਂ ਜਗਾਉਂਦੇ ਹਨ ਅਤੇ ਧਾਰਾਵੀ ਦੇ ਪੇਰੀਆਰ ਚੌਕ ਵਿਚ ਇਕੱਠੇ ਹੁੰਦੇ ਹਨ ਅਤੇ ਇੱਕਦਮ ਮੁੰਬਈ ਸ਼ਹਿਰ ਵਿਚ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੌਂਪੜੀ ਦਾ ਇਹ ਹਿੱਸਾ ਜਸ਼ਨ ਦੇ ਇਸ ਮੌਕੇ ਜਗਮਗਾਉਣ ਲੱਗਦਾ ਹੈ। ਜੈ ਭੀਮ ਫਾਊਂਡੇਸ਼ਨ ਵੱਲੋਂ (ਉਹਨਾਂ ਦੀ ਬਰਸੀ ਦੇ ਸਬੰਧ ਵਿੱਚ) ਇਹ ਮਹਾਪਰੀਨਿਰਵਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਹ ਰੈਲੀ ਲਗਭਗ ਦੋ ਘੰਟੇ ਚੱਲੇਗੀ ਅਤੇ ਈ.ਵੀ. ਰਾਮਾਸਵਾਮੀ (ਪੇਰੀਆਰ) ਚੌਕ ਤੋਂ ਚੱਲ ਕੇ ਲਗਭਗ 1.5 ਕਿਲੋਮੀਟਰ ਦੂਰ ਗਣੇਸ਼ਨ ਕੋਵਿਲ ਵਿੱਚ ਲੱਗੇ ਅੰਬੇਦਕਰ ਦੇ ਬੁੱਤ ਤੱਕ ਜਾਵੇਗੀ।

“ਅੱਜ ਦਾ ਦਿਨ ਸਾਡੇ ਲਈ ਤਿਉਹਾਰ ਵਰਗਾ ਹੈ। 14 ਅਪ੍ਰੈਲ (ਅੰਬੇਦਕਰ ਦਾ ਜਨਮ ਦਿਨ) ਅਤੇ 6 ਦਸੰਬਰ ਦਾ ਦਿਨ ਪੂਰਾ ਮੁੰਬਈ ਸ਼ਹਿਰ ਉਸ ਮਹਾਨ ਨੇਤਾ ਅਤੇ ਜਾਤੀ ਵਿਤਕਰੇ ਦੇ ਸ਼ਿਕਾਰ ਲੋਕਾਂ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਤਸਵ ਵਜੋਂ ਮਨਾਉਂਦਾ ਹੈ,” ਵੇਨੀਲਾ ਅਤੇ ਸੁਰੇਸ਼ ਕੁਮਾਰ ਰਾਜੂ ਦਾ ਕਹਿਣਾ ਹੈ ਜੋ ਫਾਊਂਡੇਸ਼ਨ ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਹਨ।। “ਅਸੀਂ ਨੀਲੇ ਝੰਡਿਆਂ ਨਾਲ ਰਸਤੇ ਨੂੰ ਸਜਾਇਆ ਹੈ ਅਤੇ ਲੋਕਾਂ ਦੇ ਘਰ-ਘਰ ਜਾ ਕੇ ਸਾਡੇ ਨਾਲ ਜੁੜਨ ਦਾ ਸੱਦਾ ਦੇ ਕੇ ਆਏ ਹਾਂ।”

ਉਹ ਧਾਰਾਵੀ ਵਿੱਚ ਸਥਿਤ ਅੰਬੇਦਕਰ ਦੇ ਇਕਲੌਤੇ ਬੁੱਤ ਨੂੰ ਫੁੱਲਾਂ ਦੀ ਮਾਲਾ ਪਹਿਨਾਉਂਦੀ ਹਨ ਅਤੇ ਬਾਅਦ ਵਿੱਚ ਸਮੂਹ ਵਿੱਚ ਸ਼ਾਮਿਲ ਹੋ ਕੇ ਆਪਣੇ ਨੇਤਾ ਦੇ ਯੋਗਦਾਨ ਨੂੰ ਸਮਰਪਿਤ ਇੱਕ ਤਾਮਿਲ ਗੀਤ ਗਾਉਂਦੀ ਹਨ।

Left: Candles are lit before the beginning of the rally and people gather and talk about the contributions of Ambedkar.
PHOTO • Ablaz Mohammed Schemnad
Right: Vennila (white kurta) plays a lead role in gathering women for the rally
PHOTO • Ablaz Mohammed Schemnad

ਖੱਬੇ: ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ ਅਤੇ ਲੋਕ ਇਕੱਠੇ ਹੁੰਦੇ ਹਨ ਅਤੇ ਅੰਬੇਦਕਰ ਦੇ ਯੋਗਦਾਨ ਬਾਰੇ ਗੱਲ ਕਰਦੇ ਹਨ। ਸੱਜੇ: ਵੇਨੀਲਾ (ਸਫ਼ੈਦ  ਕੁੜਤਾ ਪਹਿਨੀ) ਰੈਲੀ ਵਾਸਤੇ ਔਰਤਾਂ ਨੂੰ ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹਨ

Tamil slogans are shouted during the rally as most participants are from Tamil-speaking homes. Aran (boy on the left) plays the parai instrument in the rally
PHOTO • Ablaz Mohammed Schemnad

ਰੈਲੀ ਦੌਰਾਨ ਤਾਮਿਲ ਨਾਅਰੇ ਲਗਾਏ ਜਾਂਦੇ ਹਨ ਕਿਉਂਕਿ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕ ਤਾਮਿਲ ਭਾਸ਼ਾਈ ਘਰਾਂ ਤੋਂ ਹਨ। ਅਰਨ ( ਖੱਬੇ ਪਾਸੇ ) ਰੈਲੀ ਵਿੱਚ ਰਾਈ ਸਾਜ਼ ਵਜਾਉਂਦਾ ਹੋਇਆ

ਸੁਰੇਸ਼, ਜਿਹਨਾਂ ਦੀ ਉਮਰ 45 ਸਾਲ ਹੈ, ਉੱਤਰੀ ਮੁੰਬਈ ਦੀ ਇੱਕ ਫਰਮ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹਨ। ਉਹ 14 ਘੰਟੇ ਦੀ ਸ਼ਿਫਟ ਕਰਕੇ ਲਗਭਗ 25,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਵੇਨੀਲਾ, 41, ਇੱਕ ਘਰੇਲੂ ਕਰਮੀ ਹਨ ਜੋ ਹਰ ਰੋਜ਼ ਧਾਰਾਵੀ ਨੇੜੇ ਇੱਕ ਅਪਾਰਟਮੈਂਟ ਵਿੱਚ ਖਾਣਾ ਬਣਾਉਣ ਅਤੇ ਸਾਫ਼-ਸਫ਼ਾਈ ਦਾ ਕੰਮ ਕਰਨ ਜਾਂਦੀ ਹਨ। ਇਸ ਕੰਮ ਦੇ ਬਦਲੇ ਉਹ 15,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਹਨ।

ਇਸ ਜੋੜੇ ਦੇ ਦੋ ਬੇਟੇ ਕਾਰਤਿਕ (17) ਅਤੇ ਅਰਨ (12) ਹਨ, ਜੋ ਸ਼ਹਿਰ ਦੇ ਪ੍ਰਾਈਵੇਟ ਅਦਾਰਿਆਂ ਵਿੱਚ ਪੜ੍ਹਦੇ ਹਨ। “ਅਸੀਂ ਵੀ ਸ਼ਹਿਰ ਦੇ ਹੋਰ ਹਿੱਸਿਆਂ, ਜਿਵੇਂ ਕਿ ਦਾਦਰ ਵਿੱਚ, ਚੈਤਯਭੂਮੀ ਵਿੱਚ, ਹੋਣ ਵਾਲੇ ਜਸ਼ਨਾਂ ਵਿੱਚ ਹਿੱਸਾ ਲੈਂਦੇ ਹਾਂ। ਇਹ ਜਿਆਦਾਤਰ ਪਰਯਾਰ ਭਾਈਚਾਰਾ ਹੈ ਜੋ ਅੰਬੇਦਕਰ ਨੂੰ ਮੰਨਦਾ ਹੈ ਅਤੇ ਧਾਰਾਵੀ ਵਿੱਚ ਹੋਣ ਵਾਲੇ ਜਸ਼ਨਾਂ ਵਿੱਚ ਹਿੱਸਾ ਲੈਂਦਾ ਹੈ,” ਵੇਨੀਲਾ ਕਹਿੰਦੀ ਹਨ।

ਵੇਨੀਲਾ ਅਤੇ ਸੁਰੇਸ਼ ਮੂਲ ਰੂਪ ਵਿੱਚ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਪਰਯਾਰ ਭਾਈਚਾਰੇ ਨਾਲ ਸਬੰਧਤ ਹਨ, ਜੋ ਉਹਨਾਂ ਦੇ ਗ੍ਰਹਿ ਰਾਜ ਵਿੱਚ ਇੱਕ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਹਨ। ਉਹ ਕਹਿੰਦੀ ਹਨ, “ਮੇਰੇ ਪਿਤਾ 1965 ਵਿੱਚ ਤਿਰੂਨਲਵੇਲੀ ਤੋਂ ਧਾਰਾਵੀ ਵਿੱਚ ਨੌਕਰੀ ਦੀ ਭਾਲ ਵਿੱਚ ਆਏ ਸਨ।” ਸਿੰਚਾਈ ਦੇ ਸਾਧਨਾਂ ਦੀ ਘਾਟ ਅਤੇ ਹੋਰ ਮੁੱਦਿਆਂ ਕਾਰਨ ਉਹ ਖੇਤੀਬਾੜੀ ਤੋਂ ਬਹੁਤੀ ਕਮਾਈ ਕਰਨ ਦੇ ਯੋਗ ਨਹੀਂ ਸਨ ਇਸ ਲਈ ਸਾਰਾ ਪਰਿਵਾਰ ਪਰਵਾਸ ਕਰ ਗਿਆ ਸੀ।

ਧਾਰਾਵੀ ਵਿੱਚ ਜਿੱਥੇ ਉਹ ਰਹਿੰਦੇ ਹਨ ਉੱਥੇ ਅਤੇ ਆਲੇ-ਦੁਆਲੇ ਅੰਬੇਦਕਰਵਾਦੀਆਂ ਨੂੰ ਸੰਗਠਿਤ ਕਰਨ ਵਿੱਚ ਇਹ ਜੋੜਾ ਮੁੱਖ ਭੂਮਿਕਾ ਨਿਭਾਉਂਦਾ ਹੈ। ਸੁਰੇਸ਼ ਦਾ ਕਹਿਣਾ ਹੈ ਕਿ 2012 ਵਿੱਚ ਉਨ੍ਹਾਂ ਅਤੇ ਰਾਜਾ ਕੁੱਟੀ ਰਾਜੂ, ਨਿਤਿਆਨੰਦ ਪਲਾਨੀ, ਅਨਿਲ ਸੰਤਿਨੀ ਅਤੇ ਹੋਰਨਾਂ ਮੈਂਬਰਾਂ ਨੇ, “ਅੰਬੇਦਕਰ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ 14 ਅਪ੍ਰੈਲ ਅਤੇ 6 ਦਸੰਬਰ ਨੂੰ ਧਾਰਾਵੀ ਵਿੱਚ ਸਮੂਹਿਕ ਜਸ਼ਨਾਂ ਦੇ ਤੌਰ ’ਤੇ ਮਨਾਉਣਾ ਸ਼ੁਰੂ ਕੀਤਾ ਸੀ।”

Outside Vennila’s new house (left) is a photo of Buddha, Dr. Ambedkar, Periyar E.V. Ramaswamy, Savitribhai Phule and Karl Marx . Vennila and her husband (right), and their two sons converted to Buddhism last year
PHOTO • Ablaz Mohammed Schemnad
Outside Vennila’s new house (left) is a photo of Buddha, Dr. Ambedkar, Periyar E.V. Ramaswamy, Savitribhai Phule and Karl Marx . Vennila and her husband (right), and their two sons converted to Buddhism last year
PHOTO • Ablaz Mohammed Schemnad

ਵੇਨੀਲਾ ਦੇ ਨਵੇਂ ਘਰ ਦੇ ਬਾਹਰ ( ਖੱਬੇ ਪਾਸੇ ) ਬੁੱਧ , ਡਾ . ਅੰਬੇਡਕਰ , ਪੇਰੀਆਰ . ਵੀ . ਰਾਮਾਸਵਾਮੀ , ਸਾਵਿਤਰੀਭਾਈ ਫੂਲੇ ਅਤੇ ਕਾਰਲ ਮਾਰਕਸ ਦੀ ਫੋਟੋ ਹੈ। ਵੇਨੀਲਾ ਅਤੇ ਉਹਨਾਂ ਦੇ ਪਤੀ ( ਸੱਜੇ ) , ਅਤੇ ਉਹਨਾਂ ਦੇ ਦੋ ਪੁੱਤਰਾਂ ਨੇ ਪਿਛਲੇ ਸਾਲ ਬੁੱਧ ਧਰਮ ਅਪਣਾ ਲਿਆ ਹੈ

Vennila with women in her self-help group, Magizhchi Magalir Peravai
PHOTO • Ablaz Mohammed Schemnad
Vennila with women in her self-help group, Magizhchi Magalir Peravai
PHOTO • Ablaz Mohammed Schemnad

ਵੇਨੀਲਾ ਆਪਣੇ ਸਵੈ - ਸਹਾਇਤਾ ਸਮੂਹ , ਮਾਗਿਚੀ ਗਾਲਿਰ ਪੇਰਵਈ ਵਿੱਚ ਔਰਤਾਂ ਨਾਲ

ਜਦੋਂ ਸੁਰੇਸ਼ ਗੱਡੀ ਨਹੀਂ ਚਲਾ ਰਹੇ ਹੁੰਦੇ, ਉਹ ਜੈ ਭੀਮ ਫਾਊਂਡੇਸ਼ਨ ਲਈ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ 2012 ਵਿੱਚ ਇਸਦੇ ਸਿਰਫ਼ 20 ਮੈਂਬਰ ਸਨ ਅਤੇ ਹੁਣ 150 ਹੋ ਗਏ ਹਨ। “ਸਾਡੇ ਬਹੁਤੇ ਮੈਂਬਰ ਪ੍ਰਵਾਸੀ ਹਨ। ਉਹਨਾਂ ਵਿੱਚੋਂ ਕੁਝ ਡਰਾਈਵਰ ਹਨ ਅਤੇ ਕੁਝ ਰੇਲਵੇ ਵਿੱਚ ਕੰਮ ਕਰਦੇ ਹਨ ਪਰ ਰੈਲੀਆਂ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਹਨ,” ਉਹ ਦੱਸਦੇ ਹਨ।

ਵੇਨੀਲਾ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਪੜ੍ਹਾਈ ਛੱਡ ਕੇ ਕਮਾਈ ਕਰਨੀ ਕਮਾਈ ਸ਼ੁਰੂ ਕਰ ਦਿੱਤੀ। ਉਹ ਦੱਸਦੀ ਹਨ ਕਿ ਉਹਨਾਂ ਨੇ ਇੱਕ ਰਸੋਈਏ ਵਜੋਂ ਅਤੇ ਦਫ਼ਤਰ ਵਿੱਚ ਕੰਮ ਕਰਦੇ ਹੋਏ ਅੰਗਰੇਜ਼ੀ ਬੋਲਣੀ ਸਿੱਖੀ। 2016 ਵਿੱਚ ਵੇਨੀਲਾ ਅਤੇ ਕੁਝ ਹੋਰਨਾਂ ਔਰਤਾਂ ਨੇ ਰਲ਼ ਕੇ ਇੱਕ ਸਵੈ-ਸਹਾਇਤਾ ਸਮੂਹ (ਐਸ.ਐਚ.ਜੀ.) ਦੀ ਸਥਾਪਨਾ ਕੀਤੀ ਅਤੇ ਉਹਨਾਂ ਨੇ ਇਸਨੂੰ ਮਾਗਿਚੀ ਮਾਗਾਲਿਰ ਪੇਰਵਈ ਦਾ ਨਾਮ ਦਿੱਤਾ। “ਸਾਡੇ ਕੋਲ ਇੱਥੇ ਕਰਨ ਲਈ ਕੋਈ ਬਹੁਤੀਆਂ ਮਨੋਰੰਜਨ ਗਤੀਵਿਧੀਆਂ ਨਹੀਂ ਹਨ, ਇਸ ਲਈ ਅਸੀਂ ਇਸ ਵਿਸ਼ੇਸ਼ ਮਹਿਲਾ ਸਮੂਹ ਦੁਆਰਾ, “ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਾਂ ਅਤੇ ਇਕੱਠੇ ਫਿਲਮਾਂ ਵੀ ਦੇਖਣ ਲਈ ਜਾਂਦੇ ਹਾਂ।” ਲੌਕਡਾਊਨ ਦੇ ਦੌਰਾਨ, SHG ਨੇ ਧਾਰਾਵੀ ਵਿੱਚ ਲੋਕਾਂ ਨੂੰ ਭੋਜਨ, ਕਰਿਆਨੇ ਅਤੇ ਥੋੜ੍ਹੀ ਜਿਹੀ ਵਿੱਤੀ ਸਹਾਇਤਾ ਵੀ ਦਿੱਤੀ, ਜਿਸ ਵਿੱਚ ਵੇਨੀਲਾ ਦੇ ਜਾਣ-ਪਛਾਣ ਦੇ ਲੋਕਾਂ ਦੁਆਰਾ ਸਹਿਯੋਗ ਦਿੱਤਾ ਗਿਆ ਸੀ।

“ਤਾਮਿਲ ਵਿੱਚ ‘ਮਾਗਿਚੀ’ ਦਾ ਮਤਲਬ ਖੁਸੀ ਹੈ,” ਉਹ ਮੁਸਕਰਾਉਂਦੇ ਹੋਏ ਦੱਸਦੀ ਹਨ। “ਔਰਤਾਂ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਆਪਣੇ ਘਰਾਂ ਵਿੱਚ ਉਦਾਸ ਮਹਿਸੂਸ ਕਰਦੀਆਂ ਹਨ। ਇਹ ਇੱਕ ਅਜਿਹੀ ਥਾਂ ਹੈ ਜਿੱਥੇ ਅਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰ ਕੇ ਖੁਸ਼ੀ ਮਹਿਸੂਸ ਕਰਦੀਆ ਹਾਂ।”

Vennila (white kurta), her husband Suresh (in white shirt behind her), and Suresh’s younger brother Raja Kutty along with many others are responsible for organising the rally
PHOTO • Ablaz Mohammed Schemnad

ਵੇਨੀਲਾ (ਸਫ਼ੈਦ  ਕੁੜਤਾ), ਉਹਨਾਂ ਦੇ ਪਤੀ ਸੁਰੇਸ਼ (ਉਹਨਾਂ ਦੇ ਪਿੱਛੇ  ਕਮੀਜ਼ ਵਿੱਚ), ਅਤੇ ਸੁਰੇਸ਼ ਦਾ ਛੋਟਾ ਭਰਾ, ਰਾਜਾ ਕੁੱਟੀ ਅਤੇ ਕਈਆਂ ਹੋਰਨਾਂ ਨੇ ਰਲ਼ ਕੇ ਰੈਲੀ ਦਾ ਅਯੋਜਨ ਕੀਤਾ

Aran (white tee-shirt) plays the parai (percussion) instrument for the rally
PHOTO • Ablaz Mohammed Schemnad

ਅਰਨ ( ਸਫ਼ੈਦ ਟੀ - ਸ਼ਰਟ ) ਰੈਲੀ ਲਈ ਪਾਰਾਈ ਸਾਜ਼ ਵਜਾਉਂਦਾ ਹੋਇਆ

The rally starts from Periyar Chowk and ends at the Ambedkar statue inside the compound of Ganeshan Kvil. The one and a half kilometre distance is covered within two hours
PHOTO • Ablaz Mohammed Schemnad

ਰੈਲੀ ਪੇਰੀਆਰ ਚੌਂਕ ਤੋਂ ਸ਼ੁਰੂ ਹੋ ਕੇ ਗਣੇਸ਼ਨ ਕਵਿਲ ਦੇ ਗਰਾਂਉਂਡ ਅੰਦਰ ਲੱਗੇ ਅੰਬੇਦਕਰ ਦੇ ਬੁੱਤ ਕੋਲ਼ ਸਮਾਪਤ ਹੁੰਦੀ ਹੈ। ਡੇਢ ਕਿਲੋਮੀਟਰ ਦੀ ਦੂਰੀ ਦੋ ਘੰਟਿਆਂ ਵਿੱਚ ਤੈਅ ਕੀਤੀ ਜਾਂਦੀ ਹੈ

Blue flags with 'Jai Bhim' written on them are seen everywhere during the rally
PHOTO • Ablaz Mohammed Schemnad

ਰੈਲੀ ਦੌਰਾਨ ਹਰ ਪਾਸੇ ' ਜੈ ਭੀਮ ' ਲਿਖੇ ਨੀਲੇ ਝੰਡੇ ਨਜ਼ਰ ਰਹੇ ਹਨ

Vennila (white kurta) raises slogans as they march. Suresh’s younger brother, Raja Kutti, (white shirt and beard) marches next to her. The beating of the parai and slogans add spirit to the rally
PHOTO • Ablaz Mohammed Schemnad

ਵੇਨੀਲਾ ( ਸਫ਼ੈਦ ਕੁੜਤਾ ਪਾਈ ) ਮਾਰਚ ਕਰਦੇ ਹੋਏ ਨਾਅਰੇ ਲਗਾ ਰਹੀ ਹਨ। ਸੁਰੇਸ਼ ਦਾ ਛੋਟਾ ਭਰਾ , ਰਾਜਾ ਕੁੱਟੀ , ( ਸਫ਼ੈਦ ਕਮੀਜ਼ ਅਤੇ ਦਾੜ੍ਹੀ ) ਉਹਨਾਂ ਦੇ ਪਿੱਛੇ ਰਿਹਾ ਹੈ। ਪਾਰਾਈ ਦੀ ਗੂੰਜ ਅਤੇ ਨਾਅਰੇ ਰੈਲੀ ਵਿੱਚ ਜੋਸ਼ ਭਰ ਰਹੇ ਹਨ

Raja Kutty Raja (white shirt and beard) and Nithyanand Palani (black shirt) are key organisers of the rally
PHOTO • Ablaz Mohammed Schemnad

ਰਾਜਾ ਕੁੱਟੀ ਰਾਜਾ (ਸਫੈਦ ਕਮੀਜ਼ ਅਤੇ ਦਾੜ੍ਹੀ) ਅਤੇ ਨਿਤਿਆਨੰਦ ਪਲਾਨੀ (ਕਾਲੀ ਕਮੀਜ਼) ਰੈਲੀ ਦੇ ਮੁੱਖ ਪ੍ਰਬੰਧਕ ਹਨ

Tamil rapper Arivarasu Kalainesan, popularly known as Arivu, was present throughout the rally. He sang songs and rapped at the end of the rally
PHOTO • Ablaz Mohammed Schemnad

ਤਮਿਲ ਰੈਪਰ ਅਰੀਵ ਰਾਸੂ ਕਲਈਨੇਸਨ , ਜਿਹਨਾਂ ਨੂੰ ਅਰੀਵੂ ਵਜੋਂ ਜਾਣਿਆ ਜਾਂਦਾ ਹੈ , ਪੂਰੀ ਰੈਲੀ ਦੌਰਾਨ ਮੌਜੂਦ ਸਨ ਰੈਲੀ ਦੇ ਅੰਤ ਵਿੱਚ ਉਨ੍ਹਾਂ ਨੇ ਗੀਤ ਅਤੇ ਰੈਪ ਗਾਏ

Towards the end of the rally, some of the participants go to the top of the Ambedkar statue and put a garland as a mark of respect
PHOTO • Ablaz Mohammed Schemnad

ਰੈਲੀ ਦੇ ਅੰਤ ਵਿੱਚ ਕੁਝ ਭਾਗੀਦਾਰ ਅੰਬੇਦਕਰ ਦੀ ਬੁੱਤ ਕੋਲ਼ ਜਾਂਦੇ ਹਨ ਅਤੇ ਸਨਮਾਨ ਚਿੰਨ੍ਹ ਵਜੋਂ ਇੱਕ ਮਾਲਾ ਪਾਉਂਦੇ ਹੋਏ


ਤਰਜਮਾ: ਇੰਦਰਜੀਤ ਸਿੰਘ

Student Reporter : Ablaz Mohammed Schemnad

Ablaz Mohammed Schemnad is a postgraduate student in Development Studies at Tata Institute of Social Sciences, Hyderabad. He did this story during his internship in 2022 with People's Archive of Rural India.

Other stories by Ablaz Mohammed Schemnad
Editor : Riya Behl

Riya Behl is a multimedia journalist writing on gender and education. A former Senior Assistant Editor at People’s Archive of Rural India (PARI), Riya also worked closely with students and educators to bring PARI into the classroom.

Other stories by Riya Behl
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

Other stories by Inderjeet Singh