ਉਹ ਮਹਿਜ 17 ਵਰ੍ਹਿਆਂ ਦੀ ਸਨ ਜਦੋਂ ਉਨ੍ਹਾਂ ਨੇ ਕੁਡਲੌਰ ਫਿਸ਼ਿੰਗ ਬੰਦਰਗਾਹ ਵਿਖੇ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਇਹ ਸਾਰਾ ਕੁਝ ਸਿਰਫ਼ 1,800 ਰੁਪਏ ਦੀ ਛੋਟੀ ਜਿਹੀ ਪੂੰਜੀ ਨਾਲ਼ ਸ਼ੁਰੂ ਕੀਤਾ ਸੀ, ਜੋ ਪੂੰਜੀ ਉਨ੍ਹਾਂ ਦੀ ਮਾਂ ਨੇ ਆਪਣੀ ਧੀ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਦਿੱਤੀ ਸੀ। ਅੱਜ, 62 ਸਾਲਾ ਵਾਨੀ ਬੰਦਰਗਾਹ ਦੀ ਸਭ ਤੋਂ ਕਾਮਯਾਬ ਨੀਲਾਮਕਰਤਾ ਅਤੇ ਵਿਕ੍ਰੇਤਾ ਹਨ। ਉਨ੍ਹਾਂ ਨੂੰ ਆਪਣੇ ਉਸ ਘਰ ਵਾਂਗਰ, ਜੋ ਉਨ੍ਹਾਂ ਨੇ ਅਥਾਹ ਬਿਪਤਾਵਾਂ ਨੂੰ ਝੱਲ ਝੱਲ ਕੇ ਪੂਰਿਆਂ ਕੀਤਾ, ''ਕਦਮ ਦਰ ਕਦਮ'' ਹੱਥੀਂ ਪਾਲ਼ੇ ਆਪਣੇ ਵਪਾਰ 'ਤੇ ਵੀ ਬੜਾ ਫ਼ਖਰ ਹੈ।

ਆਪਣੇ ਪਤੀ ਤੋਂ ਬਾਅਦ ਵੇਨੀ ਨੇ ਇਕੱਲਿਆਂ ਹੀ ਆਪਣੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ, ਉਨ੍ਹਾਂ ਦੇ ਪਤੀ ਇੱਕ ਸ਼ਰਾਬੀ ਸਨ ਅਤੇ ਉਨ੍ਹਾਂ ਨੇ ਵੇਨੀ ਨੂੰ ਛੱਡ ਦਿੱਤਾ ਸੀ। ਉਨ੍ਹਾਂ ਦੀ ਰੋਜ਼ਮੱਰਾ ਦੀ ਕਮਾਈ ਇੰਨੀ ਨਿਗੂਣੀ ਸੀ ਕਿ ਉਹ ਮਸਾਂ ਹੀ ਆਪਣਾ ਗੁਜ਼ਾਰਾ ਚਲਾਉਂਦੀ। ਰਿੰਗ ਸੀਨ ਫਿਸ਼ਿੰਗ ਤਕਨੀਕ ਦੇ ਆਉਣ ਨਾਲ਼ ਉਨ੍ਹਾਂ ਨੇ ਲੱਖਾਂ ਰੁਪਿਆਂ ਦਾ ਉਧਾਰ ਚੁੱਕ ਕੇ ਬੇੜੀਆਂ ਵਿੱਚ ਪੈਸੇ ਲਾਏ। ਨਿਵੇਸ਼ ਦੀ ਰਿਟਰਨ ਵਿੱਚੋਂ ਜੋ ਪੈਸਾ ਆਉਂਦਾ ਉਸ ਪੈਸੇ ਨਾਲ਼ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਘਰ ਬਣਾਇਆ।

1990ਵਿਆਂ ਵਿੱਚ ਰਿੰਗ ਸੀਨ ਫਿਸ਼ਿੰਗ ਨੇ ਕੁਡਲੌਰ ਤਟ ਵਿਖੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ, ਪਰ 2004 ਵਿੱਚ ਆਈ ਸੁਨਾਮੀ ਤੋਂ ਬਾਅਦ ਇਹਦੀ ਵਰਤੋਂ ਤੇਜ਼ੀ ਨਾਲ਼ ਘਟੀ। ਰਿੰਗ ਸੀਨ ਗੇਅਰ ਸਮੁੰਦਰੀ ਪੈਲਾਜਿਕ ਮੱਛੀਆਂ ਜਿਵੇਂ ਕਿ ਸਾਰਡਾਈਨ, ਮੈਕਰੇਲ ਅਤੇ ਐਂਚੋਵੀਜ਼ (ਮੱਛੀਆਂ) ਦੇ ਲੰਘਦੇ ਝੁੰਡਾਂ ਨੂੰ ਫੜ੍ਹਨ ਲਈ ਘੇਰਾਬੰਦੀ ਕਰਨ ਦੀਆਂ ਤਕਨੀਕਾਂ ਦੀ ਵਰਤੋਂ ਹੈ।

ਵੀਡਿਓ ਦੇਖੋ: ‘ਮੈਂ ਜਿੱਥੇ ਹਾਂ ਆਪਣੀ ਸਖ਼ਤ ਮੁਸ਼ੱਕਤ ਕਾਰਨ ਹੀ ਹਾਂ

ਵੱਡੇ ਪੂੰਜੀ ਨਿਵੇਸ਼ ਦੀ ਲੋੜ ਅਤੇ ਮਜ਼ਦੂਰੀ ਦੀ ਮੰਗ ਕਾਰਨ ਛੋਟੇ-ਪੱਧਰ ਦੇ ਮਛੇਰਿਆਂ ਨੇ ਸ਼ੇਅਰਧਾਰਕਾਂ ਦੇ ਸਮੂਹ ਬਣਾਏ ਜਿਸ ਵਿੱਚ ਉਨ੍ਹਾਂ ਨੇ ਲਾਗਤ ਅਤੇ ਨਿਵੇਸ਼ ਦੀ ਰਿਟਰਨ ਨੂੰ ਸਾਂਝਿਆਂ ਕੀਤਾ। ਬੱਸ ਇਹੀ ਉਹ ਸਫ਼ਰ ਸੀ ਜਿਹਨੇ ਵਾਨੀ ਨੂੰ ਨਿਵੇਸ਼ਕ  ਬਣਾਇਆ ਅਤੇ ਉਨ੍ਹਾਂ ਦਾ ਵਪਾਰ ਵਧਿਆ-ਫੁਲਿਆ। ਰਿੰਗ ਸੀਨ ਬੇੜੀਆਂ ਨੇ ਔਰਤਾਂ ਦੇ ਨੀਲਾਮਕਰਤਾ, ਵਿਕ੍ਰੇਤਾ ਅਤੇ ਮੱਛੀਆਂ ਸੁਕਾਉਣ ਵਾਲ਼ਿਆਂ ਵਜੋਂ ਉੱਭਰਨ ਦੇ ਨਵੇਂ ਮੌਕੇ ਖੋਲ੍ਹੇ। ''ਰਿੰਗ ਸੀਨ (ਤਕਨੀਕ) ਦਾ ਸ਼ੁਕਰੀਆ, ਜਿਹਨੇ ਸਮਾਜ ਵਿੱਚ ਮੇਰਾ ਰੁਤਬਾ ਵਧਾਇਆ। ਮੈਂ ਬਹਾਦੁਰ ਔਰਤ ਬਣ ਗਈ ਅਤੇ ਮੇਰੀ ਸਖਸ਼ੀਅਤ ਨਿਖਰ ਗਈ,'' ਵੇਨੀ ਕਹਿੰਦੀ ਹਨ।

ਬੇੜੀਆਂ ਵਿੱਚ ਪੁਰਸ਼ਾਂ ਲਈ ਵਿਸ਼ੇਸ਼ ਥਾਂ ਕਿਉਂ ਨਾ ਹੋਵੇ, ਪਰ ਜਿਓਂ ਹੀ ਉਹ ਬੰਦਰਗਾਹ ਵਿਖੇ ਅੱਪੜਦੀਆਂ ਹਨ, ਔਰਤਾਂ ਉਨ੍ਹਾਂ ਨੂੰ ਆਪਣੇ ਕਬਜ਼ੇ ਹੇਠ ਲੈ ਲੈਂਦੀਆਂ ਹਨ। ਫਿਰ ਸ਼ੁਰੂਆਤ ਹੁੰਦੀ ਹੈ ਉਨ੍ਹਾਂ ਕੰਮਾਂ ਦੀ ਜਿਨ੍ਹਾਂ ਵਿੱਚ ਫੜ੍ਹੀਆਂ ਗਈਆਂ ਮੱਛੀਆਂ ਦੀ ਬੋਲੀ ਲਾਏ ਜਾਣ, ਮੱਛੀਆਂ ਨੂੰ ਕੱਟਣ ਅਤੇ ਸੁਕਾਏ ਜਾਣ ਦੇ ਨਾਲ਼ ਨਾਲ਼ ਅਵਸ਼ੇਸ਼ਾਂ ਦਾ ਨਿਪਟਾਰਾ ਕਰਨਾ, ਬਰਫ਼ ਵੇਚਣਾ, ਚਾਹ ਬਣਾਉਣਾ ਅਤੇ ਭੋਜਨ ਪਕਾਉਣਾ ਆਦਿ ਸ਼ਾਮਲ ਹੁੰਦਾ ਹੈ। ਭਾਵੇਂ ਕਿ ਮੱਛੀਆਂ ਫੜ੍ਹਨ ਵਾਲ਼ੀਆਂ ਔਰਤਾਂ ਨੂੰ ਮੱਛੀ ਵਿਕ੍ਰੇਤਾ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਫਿਰ ਵੀ ਮੱਛੀ ਨਾਲ਼ ਜੁੜੇ ਹੋਰਨਾਂ ਕੰਮਾਂ ਨਾਲ਼ ਜੁੜੀਆਂ ਔਰਤਾਂ ਵੀ ਬਰਾਬਰ ਗਿਣਤੀ ਵਿੱਚ ਹੀ ਹੁੰਦੀਆਂ ਹਨ ਜੋ ਵਿਕ੍ਰੇਤਾਵਾਂ ਨਾਲ਼ ਅਕਸਰ ਹਿੱਸੇਦਾਰੀ ਵਿੱਚ ਕੰਮ ਕਰਦੀਆਂ ਹਨ। ਪਰ ਮੱਛੀ ਪਾਲਣ ਦੇ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਦੇ ਮੁੱਲ ਅਤੇ ਕੰਮ ਦੀ ਵੰਨ-ਸੁਵੰਨਤਾ ਨੂੰ ਬਹੁਤ ਘੱਟ ਹੀ ਮਾਨਤਾ ਦਿੱਤੀ ਜਾਂਦੀ ਹੈ।

ਵੀਡਿਓ ਦੇਖੋ: ਕੁਡਲੌਰ ਵਿਖੇ ਫਿਸ਼ ਹੈਂਡਲਿੰਗ

ਵੇਨੀ ਅਤੇ ਇੱਥੋਂ ਤੱਕ ਕਿ ਭਾਨੂ ਜਿਹੀਆਂ ਜੁਆਨ ਔਰਤਾਂ ਦੀ ਆਮਦਨੀ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ। ਪਰ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਸਨਮਾਨ ਅਤੇ ਸਮਾਜਿਕ ਕਦਰ ਦੀ ਘਾਟ ਮਹਿਸੂਸ ਹੁੰਦੀ ਹੈ। ਉਨ੍ਹਾਂ ਦੇ ਸਿੱਧੇ ਅਤੇ ਅਸਿੱਧੇ ਯੋਗਦਾਨ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ।

2018 ਵਿੱਚ, ਤਮਿਲਨਾਡੂ ਸਰਕਾਰ ਨੇ ਛੋਟੀਆਂ ਮੱਛੀਆਂ ਸਣੇ ਓਵਰ-ਫਿਸ਼ਿੰਗ (ਬਹੁਤ ਜ਼ਿਆਦਾ ਮੱਛੀਆਂ ਫੜ੍ਹੇ ਜਾਣਾ) ਲਈ ਜਾਣੀ ਜਾਂਦੀ ਰਿੰਗ ਸੀਨ ਗੇਅਰ ਤਕਨੀਕ ‘ਤੇ ਰੋਕ ਲਾ ਦਿੱਤੀ। ਇਸ ਪਾਬੰਦੀ ਨੇ ਵੇਨੀ ਜਿਹੀਆਂ ਕਈ ਹੋਰਨਾਂ ਔਰਤਾਂ ਦੀ ਰੋਜ਼ੀਰੋਟੀ ‘ਤੇ ਲੱਤ ਮਾਰੀ। ਉਨ੍ਹਾਂ ਦੀ ਰੋਜ਼ਾਨਾ ਦੀ ਹੁੰਦੀ 1 ਲੱਖ ਦੀ ਆਮਦਨੀ ਘੱਟ ਕੇ 800-1,200 ਰੁਪਏ ਹੋ ਗਈ। ''ਰਿੰਗ ਸੇਨ 'ਤੇ ਲੱਗੀ ਪਾਬੰਦੀ ਕਾਰਨ ਮੇਰਾ ਕਰੀਬ 1 ਕਰੋੜ ਰੁਪਿਆ ਡੁੱਬ ਗਿਆ। ਸਿਰਫ਼ ਮੇਰਾ ਹੀ ਨਹੀਂ... ਲੱਖਾਂ ਦੇ ਲੱਖ ਲੋਕਾਂ ਦੇ ਕੰਮ ਪ੍ਰਭਾਵਤ ਹੋਏ,'' ਵੇਨੀ ਕਹਿੰਦੀ ਹਨ।

ਬਾਵਜੂਦ ਇਨ੍ਹਾਂ ਬਿਪਤਾਵਾਂ ਦੇ ਇਨ੍ਹਾਂ ਔਰਤਾਂ ਨੇ ਕੰਮ ਕਰਨਾ, ਇੱਕ ਦੂਜੇ ਨੂੰ ਸੰਭਾਲਣਾ ਅਤੇ ਸਹਾਰਾ ਦੇਣਾ ਜਾਰੀ ਰੱਖਿਆ ਅਤੇ ਔਖ਼ੀਆਂ ਘੜੀਆਂ ਵਿੱਚ ਹਿੰਮਤ ਨਾ ਹਾਰ ਕੇ ਸਾਂਝੀਵਾਲਤਾ ਕਾਇਮ ਰੱਖੀ।

ਵੇਨੀ ਦੀ ਵਿਸ਼ੇਸ਼ਤਾ  ਦਰਸਾਉਂਦੀ ਇਹ ਫ਼ਿਲਮ ਤਾਰਾ ਲਾਰੈਂਸ ਅਤੇ ਨਿਕੋਲਸ ਬਾਊਟਸ ਦੇ ਸਹਿਯੋਗ ਨਾਲ ਲਿਖੀ ਗਈ ਹੈ।

ਇਹ ਵੀ ਪੜ੍ਹੋ: ਮੱਛੀ ਦੇ ਅਵਸ਼ੇਸ਼ਾਂ ਵਿੱਚੋਂ ਰੋਟੀ ਤਲਾਸ਼ਦੀ ਪੁਲੀ

ਤਰਜਮਾ: ਕਮਲਜੀਤ ਕੌਰ

Nitya Rao

নিত্যা রাও ইউকের নরউইচ ইউনিভার্সিটি অফ ইস্ট অ্যাংলিয়ায় জেন্ডার অ্যান্ড ডেভেলপমেন্ট-এর অধ্যাপক। তিনি তিন দশকেরও বেশি সময় ধরে নারীর অধিকার, কর্মসংস্থান এবং শিক্ষা ইত্যাদি বিষয়গুলির উপর গবেষক, শিক্ষক এবং প্রবক্তা হিসেবে ব্যাপকভাবে কাজ করছেন।

Other stories by Nitya Rao
Alessandra Silver

ইতালিতে জন্ম হলেও চলচ্চিত্র নির্মাতা আলেসান্দ্রা সিলভারের কর্মজীবন পুদুচেরির অরোভিল ঘিরে। চলচ্চিত্র নির্মাণ তথা আফ্রিকা থেকে চিত্র সাংবাদিকতা করে বেশ কয়েকটি খেতাব জিতেছেন তিনি।

Other stories by Alessandra Silver
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur