ਨਾਗੀ ਸ਼ਿਵਾ ਕਰਨਾਟਕ ਦੇ ਬਾਂਦੀਪੁਰ ਰਾਸ਼ਟਰੀ ਪਾਰਕ ਦੇ ਕੰਢੇ ਵੱਸੇ ਪਿੰਡ ਵਿੱਚ ਆਪਣੇ ਪਰਿਵਾਰ ਨਾਲ਼ ਰਹਿੰਦੇ ਹਨ। ਉਹ ਕੁਰੂਬਾ ਗੌੜਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਤੋਰਦੇ ਹਨ।
ਉਨ੍ਹਾਂ ਨੇ ਛੇ ਮਹੀਨਿਆਂ ਦੌਰਾਨ, ਕਰਨਾਟਕ ਦੇ ਚਾਮਰਾਜ਼ਨਗਰ ਜ਼ਿਲ੍ਹੇ ਵਿਖੇ ਭਾਰਤ ਦੇ ਪ੍ਰਮੁੱਖ ਬਾਘ ਰੱਖਾਂ ਵਿੱਚੋਂ ਇੱਕ, ਬਾਂਦੀਪੁਰ ਰਾਸ਼ਟਰੀ ਪਾਰਕ ਦੇ ਆਸ-ਪਾਸ ਦੀ ਆਪਣੇ ਰੋਜ਼ਮੱਰਾ ਦੇ ਜੀਵਨ- ਰੁੱਖਾਂ, ਖੇਤਾਂ ਅਤੇ ਫ਼ਸਲ ਦੀ ਕਟਾਈ, ਜਾਨਵਰਾਂ, ਆਪਣੇ ਪਰਿਵਾਰ – ਦੀਆਂ ਤਸਵੀਰਾਂ ਖਿੱਚੀਆਂ। ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਕੈਮਰੇ (Fujifilm FinePix S8630) ਨੂੰ ਫੜ੍ਹਿਆ ਤੇ ਵਰਤਣਾ ਸਿੱਖਿਆ। ਉਨ੍ਹਾਂ ਦਾ ਇਹ ਫ਼ੋਟੋ ਲੇਖ ਜੰਗਲੀ ਜੀਵਾਂ ਦੇ ਨਾਲ਼ ਰਹਿਣ ਬਾਰੇ ਇੱਕ ਵੱਡੀ ਸਹਿਯੋਗੀ ਫ਼ੋਟੋਗ੍ਰਾਫ਼ੀ ਪ੍ਰੋਜੈਕਟ ਦਾ ਹਿੱਸਾ ਅਤੇ 'ਪਾਰੀ' 'ਤੇ ਪ੍ਰਕਾਸ਼ਿਤ ਛੇ ਲੇਖਾਂ ਲੜੀ ਦਾ ਦੂਜਾ ਭਾਗ ਹੈ। (ਇਸਦਾ ਪਹਿਲਾ ਭਾਗ, ਜਦੋਂ ਜਯੰਮਾ ਨੇ ਕੈਮਰੇ ਵਿੱਚ ਕੈਦ ਕੀਤਾ ਚੀਤਾ, 8 ਮਾਰਚ 2017 ਨੂੰ ਪ੍ਰਕਾਸ਼ਿਤ ਹੋਇਆ ਸੀ।)















