ਐੱਨ ਸਵਾਮੀ ਬੱਸਾਵੰਨਾ, ਬਾਂਦੀਪੁਰ ਰਾਸ਼ਟਰੀ ਪਾਰਕ ਦੇ ਬਿਲਕੁਲ ਨਾਲ਼ ਹੀ ਪੈਂਦੇ ਪਿੰਡ ਮੰਗਲਾ ਦੇ ਇੱਕ ਕਿਸਾਨ ਹਨਅਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ਼ ਰਹਿੰਦੇ ਹਨ।
ਸਵਾਮੀ ਨੇ ਛੇ ਮਹੀਨਿਆਂ ਦੌਰਾਨ, ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਸਥਿਤ ਭਾਰਤ ਦੀਆਂ ਪ੍ਰਮੁੱਖ ਬਾਘ ਰੱਖਾਂ ਵਿੱਚੋਂ ਇੱਕ ਬਾਂਦੀਪੁਰ ਰਾਸ਼ਟਰੀ ਪਾਰਕ ਦੇ ਬਾਹਰੀ ਇਲਾਕੇ ਵਿੱਚ ਸਥਿਤ ਮੰਗਲਾ ਪਿੰਡ ਵਿੱਚ ਆਪਣੇ ਰੋਜ਼ਮੱਰਾ ਦੇ ਜੀਵਨ - ਆਪਣੇ ਪਰਿਵਾਰ, ਗੁਆਂਢੀਆਂ, ਕੰਮ, ਖ਼ੇਤਾਂ, ਫ਼ਸਲਾਂ ਅਤੇ ਜਾਨਵਰਾਂ ਦੀਆਂ ਤਸਵੀਰਾਂ ਲਈਆਂ। ਉਨ੍ਹਾਂ ਦਾ ਇਹ ਫ਼ੋਟੋ ਲੇਖ ਜੰਗਲੀ ਜੀਵਾਂ ਦੇ ਨਾਲ਼ ਰਹਿਣ ਬਾਰੇ ਇੱਕ ਵੱਡੇ ਸਹਿਯੋਗੀ ਫ਼ੋਟੋਗ੍ਰਾਫ਼ੀ ਪ੍ਰੋਜੈਕਟ ਦਾ ਹਿੱਸਾ ਅਤੇ 'ਪਾਰੀ' 'ਤੇ ਪ੍ਰਕਾਸ਼ਿਤ ਛੇ ਫ਼ੋਟੋ ਲੇਖਾਂ ਦੀ ਲੜੀ ਦਾ ਛੇਵਾਂ ਭਾਗ ਹੈ। (ਇਸਦਾ ਪਹਿਲਾ ਭਾਗ- ‘ਜਦੋਂ ਜਯੰਮਾ ਨੇ ਕੈਮਰੇ ਵਿੱਚ ਕੈਦ ਕੀਤਾ ਚੀਤਾ’ - 8 ਮਾਰਚ 2017 ਨੂੰ ਪ੍ਰਕਾਸ਼ਿਤ ਹੋਇਆ ਸੀ।)











