
SANGUR, PUNJAB
|TUE, SEP 09, 2025
ਪੇਂਡੂ ਭਾਰਤ ਵਿੱਚ ਅਪਾਹਜ ਲੋਕਾਂ ਦਾ ਜੀਵਨ
ਪੇਂਡੂ ਭਾਰਤ ਵਿੱਚ ਕਈ ਲੋਕੀਂ ਅਪੰਗਤਾ ਤੇ ਹੋਰ ਕਮਜ਼ੋਰੀਆਂ-ਚੁਣੌਤੀਆਂ ਭਰਿਆ ਜੀਵਨ ਬਿਤਾ ਰਹੇ ਹਨ। ਇਹ ਅਪੰਗਤਾ ਕਿਸੇ ਨੂੰ ਜਮਾਂਦਰੂ ਹੁੰਦੀ ਜਾਂ ਕਈ ਵਾਰੀਂ ਸਮਾਜਿਕ ਜਾਂ ਸਰਕਾਰੀ ਕਾਰਵਾਈ ਕਾਰਨ ਵੀ ਹੋ ਸਕਦੀ ਹੁੰਦੀ ਹੈ- ਉਦਾਹਰਣ ਲਈ ਝਾਰਖੰਡ ਵਿਖੇ ਯੂਰੇਨਿਅਮ ਦੀਆਂ ਖਾਨਾਂ ਕੋਲ਼ ਰਹਿਣ ਵਾਲ਼ੇ ਲੋਕਾਂ ਨੂੰ ਹੋਣ ਵਾਲ਼ੀ ਸਰੀਰਕ ਅਪੰਗਤਾ ਜਾਂ ਫਿਰ ਮਰਾਠਵਾੜਾ ਵਿੱਚ ਬਾਰ-ਬਾਰ ਸੋਕੇ ਨੂੰ ਰੋਕਣ ਵਿੱਚ ਸਰਕਾਰ ਦੀ ਅਸਫ਼ਲਤਾ ਕਾਰਨ ਲੋਕਾਂ ਨੂੰ ਜ਼ਮੀਨਦੋਜ਼ ਫਲੋਰਾਇਡ ਰਲ਼ੇ ਪਾਣੀ ਨੂੰ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੋਵੇ। ਕਈ ਵਾਰੀਂ ਇਹ ਅਪੰਗਤਾ ਬੀਮਾਰ ਪੈਣ ਜਾਂ ਮੈਡੀਕਲ ਲਾਪਰਵਾਹੀ ਕਾਰਨ ਵੀ ਹੁੰਦੀ ਹੈ- ਲਖਨਊ ਦੀ ਕੂੜਾ ਚੁਗਣ ਵਾਲ਼ੀ ਪਾਰਵਤੀ ਦੇਵੀ ਦੀਆਂ ਉਂਗਲਾਂ ਕੋਹੜ ਨਾਲ਼ ਖ਼ਰਾਬ ਹੋ ਗਈਆਂ ਹਨ, ਜਦੋਂਕਿ ਚੇਚਕ ਨੇ ਮਿਜੋਰਮ ਦੇ ਡਿਬਹਾਲਾ ਚਕਮਾ ਦੀਆਂ ਅੱਖਾਂ ਦੀ ਰੋਸ਼ਨੀ ਹੀ ਖੋਹ ਲਈ ਅਤੇ ਪ੍ਰਤਿਭਾ ਹੀਲੀਮ ਨੇ ਗੈਗਰੀਨ ਕਾਰਨ ਆਪਣੀਆਂ ਦੋਵੇਂ ਲੱਤਾਂ ਤੇ ਹੱਥ ਗੁਆ ਲਏ। ਕੁਝ ਲੋਕਾਂ ਲਈ ਇਹ ਅਪੰਗਤਾ ਮਾਨਸਿਕ ਹੈ-ਸ਼੍ਰੀਨਗਰ ਦਾ ਛੋਟਾ ਬੱਚਾ ਮੋਹਸਿਨ ਦਿਮਾਗ਼ੀ/ਮਾਨਸਿਕ ਪਾਲਸੀ ਦਾ ਸ਼ਿਕਾਰ ਹੈ, ਜਦੋਂਕਿ ਮਹਾਰਾਸ਼ਟਰ ਨਾਲ਼ ਤਾਅਲੁੱਕ ਰੱਖਣ ਵਾਲ਼ਾ ਪ੍ਰਤੀਕ 'ਡਾਊਨ ਸਿੰਡ੍ਰੋਮ' ਤੋਂ ਪੀੜਤ ਹੈ। ਇਹੋ ਜਿਹੇ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਗ਼ਰੀਬੀ, ਅਸਮਾਨਤਾ, ਸਿਹਤ ਸੇਵਾਵਾਂ ਵਿੱਚ ਘਾਟ ਅਤੇ ਪੱਖਪਾਤ ਕਾਰਨ ਅਪੰਗਤਾ ਵਿਅਕਤੀਆਂ ਨੂੰ ਹੋਰ ਵੱਧ ਚੁਣੌਤੀਆਂ ਵੱਲ ਧੱਕ ਦਿੰਦੀ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਕਵਰ ਕਰਦਿਆਂ ਪਾਰੀ ਦੀਆਂ ਇਨ੍ਹਾਂ ਸਟੋਰੀਆਂ ਵੱਲ ਜ਼ਰਾ ਝਾਤ ਮਾਰੀਏ
Author
Translator
12. ਬ੍ਰੇਲ ਅਤੇ ਬੈਲਟ ਪੇਪਰ
ਹਾਲਾਂਕਿ ਅਪਾਹਜ ਵਿਅਕਤੀਆਂ ਨੂੰ ਵੋਟ ਪਾਉਣ ਦੀ ਸਹੂਲਤ ਲਈ ਸਰਕਾਰੀ ਨਿਯਮ ਲਾਗੂ ਹਨ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਬਬਲੂ ਕੈਬਰਤਾ ਵਰਗੇ ਕੁਝ ਲੋਕ 2024 ਦੀਆਂ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣਗੇ
11. 'ਅਪਣੱਤ ਇੱਕ ਖਾਦ ਹੈ ਤੇ ਫ਼ਸਲ ਹੈ ਚੰਗਾ ਅਧਿਆਪਕ'
ਪਾਰੀ ਇਹ ਅਧਿਆਪਕ ਦਿਵਸ ਸਪੈਸ਼ਲ ਐਜੁਕੇਟਰਾਂ ਨਾਲ਼ ਮਨਾ ਰਹੀ ਹੈ, ਅਧਿਆਪਕ ਜੋ ਅਪੰਗ ਲੋਕਾਂ ਨੂੰ ਪੜ੍ਹਾਉਂਦੇ ਹਨ। ਉਹ ਦਰਸਾਉਂਦੇ ਹਨ ਕਿ ਕਿਵੇਂ ਸਬਰ ਅਤੇ ਸੰਕਲਪਬੱਧ ਹੋ ਕੇ ਆਪਣੇ ਵਿਦਿਆਰਥੀਆਂ ਨਾਲ਼ ਅਸੀਮ ਤੇ ਅਟੁੱਟ ਪਿਆਰ ਪਾਇਆ ਜਾ ਸਕਦਾ ਹੈ
10. ਤਾਲਾਬੰਦੀ ਤੋਂ ਬਾਅਦ, ਮੁੜ ਸਿੱਖਣ ਦਾ ਇੱਕ ਲੰਬੇਰਾ ਪੈਂਡਾ ਸ਼ੁਰੂ
ਦੋ ਸਾਲ ਬਾਅਦ ਸਕੂਲ ਵਾਪਸੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਸਿੱਖਿਆ ਵਿੱਚ ਪਏ ਘਾਟੇ ਕਾਰਨ ਬੋਧਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਨੂੰ ਪੁਰਾਣੇ ਨੇਮਾਂ ਨੂੰ ਮੁੜ-ਅਪਣਾਉਣ ਲਈ ਮੁੱਸ਼ਕਤ ਕਰਨੀ ਪੈ ਰਹੀ ਹੈ
9. ਆਪਣੇ ਬਲ਼ਦੇ ਦਿਲ ਨਾਲ਼ ਬੱਚਿਆਂ ਦਾ ਰਾਹ ਰੁਸ਼ਨਾਉਂਦੀ ਇੱਕ ਮਾਂ
ਤਿੰਨ ਮਨਾਖੇ (ਨਜ਼ਰੋਂ-ਸੱਖਣੇ) ਬੱਚਿਆਂ ਦੀ ਮਾਂ, ਸਰਨਯਾ ਖ਼ੁਦ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੀ ਹਨ। ਆਪਣੇ ਬੱਚਿਆਂ ਨੂੰ ਪਾਲਣ ਤੇ ਪੜ੍ਹਾਉਣ ਦਾ ਸੁਪਨਾ ਪਾਲ਼ਣ ਵਾਲ਼ੀ ਇਸ ਮਾਂ ਨੂੰ ਗੁਮਮਿਦੀਪੁੰਡੀ ਤੋਂ ਚੇਨੱਈ ਤੱਕ ਦਾ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ
8. ਚਿਤਰਾ ਅਤੇ ਮੁਥੂਰਾਜਾ: ਇੱਕ ਅਣਡਿੱਠੀ ਪ੍ਰੇਮ ਕਥਾ
ਮੁਥੂਰਾਜਾ ਦੀ ਬਾਂਹ ਚਿਤਰਾ ਦੇ ਮੋਢੇ 'ਤੇ ਹੈ ਅਤੇ ਉਹ ਉਨ੍ਹਾਂ ਦੀ ਰਾਹ-ਦਰਸੇਵਾ ਹਨ- ਮਦੁਰਈ ਜ਼ਿਲ੍ਹੇ ਦੇ ਵਸਨੀਕ ਇਹ ਪਤੀ-ਪਤਨੀ ਜੀਵਨ ਦੀਆਂ ਔਕੜਾਂ ਦਾ ਇਕੱਠਿਆਂ ਰਲ਼ ਕੇ ਸਾਹਮਣਾ ਕਰਦੇ ਹਨ। ਪਰ ਗ਼ਰੀਬੀ, ਖ਼ਰਾਬ ਸਿਹਤ ਅਤੇ ਸਰੀਰਕ ਅਸਮਰੱਥਾ ਉਨ੍ਹਾਂ ਲਈ ਰੋਜ਼ਮੱਰਾ ਦੇ ਜੀਵਨ ਨੂੰ ਹੋਰ ਔਖ਼ੇਰਾ ਬਣਾ ਦਿੰਦੀ ਹੈ
7. ਮੋਹਸਿਨ ਨਾ ਤੁਰ ਸਕੇਗਾ ਨਾ ਖੇਡ ਸਕੇਗਾ ਅਤੇ ਨਾ ਹੀ ਸਕੂਲ ਜਾ ਸਕੇਗਾ
ਸ਼੍ਰੀਨਗਰ ਵਿੱਚ ਵਿਸਥਾਪਤ ਲੋਕਾਂ ਲਈ ਬਣਾਈ ਗਈ 'ਰਖ-ਏ-ਅਰਥ' ਹਾਊਸਿੰਗ ਕਲੋਨੀ ਵਿੱਚ ਵੱਸਣ ਤੋਂ ਬਾਅਦ ਤੋਂ ਹੀ, ਦਿਮਾਗ਼ੀ ਲਕਵੇ (ਸੇਰੇਬ੍ਰਲ ਪਾਲਸੀ ਬੀਮਾਰੀ) ਨਾਲ਼ ਪੀੜਤ ਆਪਣੇ ਬੇਟੇ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਬਣਾਉਣ ਅਤੇ ਰੋਜ਼ੀ-ਰੋਟੀ ਖ਼ਾਤਰ ਮਾਰੇ ਮਾਰੇ ਫਿਰਨ ਵਿੱਚ ਅਖ਼ੂਨ ਪਰਿਵਾਰ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
6. ਤਾਲਾਬੰਦੀ ਨੇ ਅਪੰਗ ਬੱਚਿਆਂ ਦੀ ਪੜ੍ਹਾਈ 'ਤੇ ਜੜਿਆ ਤਾਲਾ
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਕਿਸਾਨ ਪਰਿਵਾਰਾਂ ਦੇ ਇਨ੍ਹਾਂ ਬੌਧਿਕ ਅਪੰਗ ਬੱਚਿਆਂ ਲਈ ਆਨਲਾਈਨ ਕਲਾਸਾਂ ਮਦਦਗਾਰ ਨਹੀਂ ਹੋ ਰਹੀਆਂ ਅਤੇ ਦਿਨ-ਬ-ਦਿਨ ਬੱਚਿਆਂ ਦੀ ਵਿਗੜਦੀ ਮਾਨਸਿਕ ਹਾਲਤ ਕਾਰਨ ਉਨ੍ਹਾਂ ਦੇ ਮਾਪੇ ਵੀ ਚਿੰਤਾ ਵਿੱਚ ਹਨ
5. ਕਿਸਾਨਾਂ ਦੀ ਹਮਾਇਤ ਕਰਨ ਲਈ: 'ਤੁਸੀਂ ਦੋਬਾਰਾ ਨਹੀਂ ਸੋਚਦੇ'
ਖ਼ਰਾਬ ਲੱਤ ਦੇ ਬਾਵਜੂਦ, ਮਛੇਰਾ ਪ੍ਰਕਾਸ਼ ਭਗਤ ਆਪਣੇ ਪਿੰਡ, ਪਾਰਗਾਓਂ ਤੋਂ ਜਾਣ ਵਾਲੇ ਉਨ੍ਹਾਂ ਲੋਕਾਂ ਲਈ ਖਾਣਾ ਬਣਾ ਰਿਹਾ ਹੈ, ਜੋ ਨਾਸ਼ਿਕ ਤੋਂ ਦਿੱਲੀ ਖੇਤੀ ਬਿੱਲਾਂ ਖਿਲਾਫ਼ ਪ੍ਰਦਰਸ਼ਨ ਵਿੱਚ ਡਟੇ ਕਿਸਾਨਾਂ ਦੀ ਹਮਾਇਤ ਕਰਨ ਵਾਹਨ ਮੋਰਚੇ ਵਿੱਚ ਜਾ ਰਹੇ ਹਨ
4. ਹੌਂਸਲੇ ਬੁਲੰਦ ਹੋਣ ਤਾਂ ਹਰ ਮੁਸੀਬਤ ਗੋਡੇ ਟੇਕਦੀ ਹੈ
ਗੈਂਗਰੀਨ ਬੀਮਾਰੀ ਕਾਰਨ ਪਿਛਲੇ ਸਾਲ ਪ੍ਰਤਿਭਾ ਹਿਲੀਮ ਨੂੰ ਆਪਣੇ ਦੋਵੇਂ ਹੱਥ ਤੇ ਦੋਵੇਂ ਪੈਰ ਗੁਆਉਣੇ ਪਏ ਸਨ। ਪਰ ਪਾਲਘਰ, ਮਹਾਰਾਸ਼ਟਰ ਦੀ ਇਸ ਆਦਿਵਾਸੀ ਟੀਚਰ ਨੇ ਹਿੰਮਤ ਇਕੱਠੀ ਕੀਤੀ ਤੇ ਆਪਣੇ ਘਰੇ ਹੀ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਜਾਰੀ ਰੱਖਿਆ ਹੈ, ਜਿਨ੍ਹਾਂ ਬੱਚਿਆਂ ਕੋਲ਼ 'ਆਨਲਾਈਨ ਸਿੱਖਿਆ' ਤੱਕ ਪਹੁੰਚ ਦੇ ਮੌਕੇ ਕਾਫ਼ੀ ਘੱਟ ਹਨ
3. 'ਡਾਕਟਰ ਕਹਿੰਦੇ ਹਨ ਮੇਰੀਆਂ ਹੱਡੀਆਂ ਖੋਖਲੀਆਂ ਹੋ ਗਈਆਂ ਹਨ'
ਤਾਉਮਰ ਬੀਮਾਰੀ ਅਤੇ ਇੱਕ ਤੋਂ ਬਾਅਦ ਇੱਕ ਹੋਏ ਓਪਰੇਸ਼ਨਾਂ ਦੀ ਮਾਰ ਝੱਲਣ ਤੋਂ ਬਾਅਦ, ਪੂਨੇ ਜ਼ਿਲ੍ਹੇ ਦੇ ਹੜਸ਼ੀ ਪਿੰਡ ਦੀ ਬੀਬਾਬਾਈ ਲੋਇਰੇ ਦਾ ਸਰੀਰ ਝੁਕ ਗਿਆ ਹੈ ਅਤੇ ਮੁਸ਼ੱਕਤ ਭਰਿਆ ਕੰਮ ਕਰਦੇ ਰਹਿਣ ਕਾਰਨ ਸੁੰਗੜ ਗਿਆ ਹੈ। ਇਹਦੇ ਬਾਵਜੂਦ, ਉਹ ਖੇਤੀ ਨਾਲ਼ ਜੁੜੇ ਕੰਮ ਕਰਦੀ ਹਨ ਅਤੇ ਆਪਣੇ ਲਕਵਾ ਮਾਰੇ ਪਤੀ ਦੀ ਦੇਖਭਾਲ਼ ਵੀ ਕਰਦੀ ਹਨ
2. 'ਜਿਣਸੀ ਸ਼ੋਸ਼ਣ ਦੇ ਨਤੀਜਿਆਂ ਤੋਂ ਬਚਣ ਦਾ ਇੱਕੋ ਤਰੀਕਾ... ਬੱਚੇਦਾਨੀ ਹੀ ਕਢਾ ਦਿਓ'
ਅਕਸਰ ਬੌਧਿਕ ਰੂਪ ਵਿੱਚ ਅਸਮਰੱਥ ਔਰਤਾਂ ਦੇ ਜਿਣਸੀ ਅਤੇ ਪ੍ਰਜਨਨ ਸਿਹਤ ਅਧਿਕਾਰਾਂ ਦਾ ਜ਼ਬਰਨ ਹਿਸਟਰੇਕਟੋਮੀ (ਬੱਚੇਦਾਨੀ ਕੱਢਣ) ਜ਼ਰੀਏ ਉਲੰਘਣ ਕੀਤਾ ਜਾਂਦਾ ਹੈ। ਪਰ ਮਹਾਰਾਸ਼ਟਰ ਦੇ ਵਾੜੀ ਪਿੰਡ ਵਿੱਚ, ਮਾਲਨ ਮੋਰੇ ਵਢਭਾਗੀ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ਦਾ ਸਾਥ ਮਿਲ਼ਿਆ
1. ਬਾਂਗੋ ਦੇ ਲੋਕਾਂ ਲਈ ਸ਼ਰਾਪ ਬਣੀਆਂ ਯੂਰੇਨੀਅਮ ਦੀਆਂ ਖਾਨਾਂ
ਅੱਧੀ ਸਦੀ ਤੋਂ, ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਯੂਰੇਨੀਅਮ ਖਾਨ, ਜਿਸ ਵਿੱਚ ਜਾਦੂਗੋੜਾ ਖਾਨ ਵੀ ਸ਼ਾਮਲ ਹੈ, ਦੇ ਆਸਪਾਸ ਵੱਸੇ ਪਿੰਡਾਂ ਦੇ ਲੋਕ ਰੇਡੀਓਐਕਟਿਵ ਰਿਸਾਅ ਤੇ ਜ਼ਹਿਰੀਲੇ ਤਲਾਬਾਂ ਦੇ ਕਾਰਨ ਭਾਰੀ ਕੀਮਤ ਤਾਰ ਰਹੇ ਹਨ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/living-with-disability-in-rural-india-pa













