ਫਰਵਰੀ 2025 ਵਿੱਚ ਇੱਕ ਦਿਨ ਰੌਸ਼ਨ ਸਦਾਸ਼ਿਵ ਕੁਲੇ ਨੂੰ ਕਿਸੇ ਦੋਸਤ ਦਾ ਫ਼ੋਨ ਆਇਆ। ਉਸ ਨੇ ਪੁੱਛਿਆ ਕਿ ਕੀ ਉਹ ਲਾਓਸ ਆ ਕੇ ਕੰਪਿਊਟਰ ਓਪਰੇਟਰ ਦੀ ਨੌਕਰੀ ਕਰਨਾ ਚਾਹੁੰਦੇ ਹੈ। ਤਨਖ਼ਾਹ ਚੰਗੀ ਸੀ - 90,000 ਤੋਂ 1,00,000 ਰੁਪਏ ਮਹੀਨੇ। ਆਉਣ-ਜਾਣ ਅਤੇ ਰਹਿਣ ਦਾ ਖ਼ਰਚਾ ਵੀ ਕੰਪਨੀ ਹੀ ਚੁੱਕਣ ਵਾਲ਼ੀ ਸੀ।
ਇਹ ਦੋਸਤ ਜੰਮੂ-ਕਸ਼ਮੀਰ ਦਾ ਰਹਿਣ ਵਾਲ਼ਾ ਸੀ ਅਤੇ ਪਿਛਲੇ ਸਾਲ ਰੌਸ਼ਨ ਨਾਲ਼ ਉਸੇ ਸਮੂਹ ਦਾ ਹਿੱਸਾ ਸੀ ਜੋ ਕੰਬੋਡੀਆ ਵਿਖੇ ਆਪਣੀ ਕਿਡਨੀ ਵੇਚ ਚੁੱਕਾ ਸੀ। ਉਹ ਹਾਲ ਹੀ ਵਿੱਚ ਉੱਥੇ ਨੌਕਰੀ 'ਤੇ ਲੱਗਾ ਸੀ।
told me, so I started considering it,” he says.
ਗ੍ਰੈਜੁਏਸ਼ਨ ਤੋਂ ਬਾਅਦ ਰੌਸ਼ਨ ਨੇ ਕੰਪਿਊਟਰ ਪ੍ਰੋਗ੍ਰਾਮਿੰਗ ਦਾ ਕੋਰਸ ਕੀਤਾ ਸੀ। ਇਓਂ ਦਫਤਰ ਵਿੱਚ ਬੈਠ ਕੇ ਕੰਮ ਕਰਨ ਦਾ ਵਿਚਾਰ ਉਨ੍ਹਾਂ ਨੂੰ ਚੰਗਾ ਲੱਗਾ। ਉਹ ਕਹਿੰਦੇ ਹਨ,“ਮੇਰੇ ਦੋਸਤ ਨੇ ਦੱਸਿਆ ਸੀ ਕਿ ਇਸ ਨੌਕਰੀ ਵਿੱਚ ਜ਼ਿਆਦਾ ਸਰੀਰਕ ਮਿਹਨਤ ਨਹੀਂ ਕਰਨੀ ਪੈਣੀ। ਇਸ ਲਈ ਮੈਂ ਇਸ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।”
ਕਰਜਾ ਲਾਹੁਣ ਲਈ ਕਿਡਨੀ ਵੇਚਣ ਦੇ ਬਾਵਜੂਦ ਰੌਸ਼ਨ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਸੀ ਹੋਈਆਂ। ਸਰਜਰੀ ਤੋਂ ਰਾਜੀ ਹੋਣ ਤੱਕ ਵੀ ਬ੍ਰਹਮਪੁਰੀ ਦੇ ਛੇ ਆਰੋਪੀ ਸ਼ਾਹੂਕਾਰ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ।
ਘਰ ਤਾਂ ਪਹਿਲਾਂ ਹੀ ਚਾਰ ਥਾਵੀਂ ਗਹਿਣੇ ਪਿਆ ਹੋਇਆ ਸੀ। ਪਿਤਾ ਨੇ ਜ਼ਿੰਦਗੀ ਭਰ ਦੀ ਬਚਤ ਨਾਲ਼ ਜੋ ਪੈਲ਼ੀ ਖ਼ਰੀਦੀ ਸੀ, ਉਹ ਵੀ ਇੱਕ ਸ਼ਾਹੂਕਾਰ ਦੇ ਕਬਜ਼ੇ ਵਿੱਚ ਜਾ ਚੁੱਕੀ ਸੀ। ਬਾਕੀ ਸਾਰੀ ਸੰਪੱਤੀ ਵੀ ਵਿਕ ਚੁੱਕੀ ਸੀ। ਇਸ ਦੇ ਬਾਵਜੂਦ ਵੀ ਕਰਜੇ ਦੀ ਬਕਾਇਆ ਰਕਮ 10 ਲੱਖ ਰੁਪਏ ਤੋਂ ਵੱਧ ਸੀ।
ਪਿਤਾ ਦੀ ਪੈਨਸ਼ਨ, ਪਤਨੀ ਦੀ ਆਂਗਣਵਾੜੀ ਦੀ ਤਨਖਾਹ ਅਤੇ ਭਰਾ ਦੀ ਦਿਹਾੜੀ ਜਾਂ ਖੇਤ ਮਜ਼ਦੂਰੀ ਤੋਂ ਹੋਣ ਵਾਲ਼ੀ ਆਮਦਨੀ, ਸਭ ਮਿਲ਼ਾ ਕੇ ਵੀ ਪਰਿਵਾਰ ਦਾ ਖਰਚਾ ਚਲਾਉਣ ਅਤੇ ਕਰਜਾ ਲਾਹੁਣ ਲਈ ਕਾਫ਼ੀ ਨਹੀਂ ਸੀ। ਰੌਸ਼ਨ ਕੁਝ ਸਮੇਂ ਲਈ ਬਤੌਰ ਬੈਂਕਿੰਗ ਕੌਰਸਪੌਂਡਸ ਕੰਮ ਕਰਦੇ ਰਹੇ ਸਨ, ਪਰ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਨੌਕਰੀ ਚਲੀ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਕੋਈ ਕੰਮ ਨਾ ਮਿਲ਼ਿਆ।
ਉਨ੍ਹਾਂ ਨੇ ਨੌਕਰੀ ਦਾ ਇਹ ਪ੍ਰਸਤਾਵ ਸਵੀਕਾਰ ਕਰ ਲਿਆ।














