''ਮੇਰੇ ਦਾਦੇ ਕੋਲ਼ 300 ਊਠ ਸਨ। ਹੁਣ ਮੇਰੇ ਕੋਲ਼ ਸਿਰਫ਼ 40 ਹੀ ਬਚੇ ਨੇ। ਬਾਕੀ ਸਭ ਮਰ ਗਏ... ਦਰਅਸਲ ਉਨ੍ਹਾਂ ਨੂੰ ਸਮੁੰਦਰ ਅੰਦਰ ਜਾਣ ਦੀ ਆਗਿਆ ਨਹੀਂ ਸੀ,'' ਜੇਠਾਭਾਈ ਰਬਾੜੀ ਹਿਰਖੇ ਮਨ ਨਾਲ਼ ਕਹਿੰਦੇ ਹਨ।  ਉਹ ਖੰਭਾਲਿਆ ਤਾਲੁਕਾ ਦੇ ਬਹਿ ਪਿੰਡ ਵਿਖੇ ਸਮੁੰਦਰ ਵਿੱਚ ਤੈਰਨ ਵਾਲ਼ੇ ਇਨ੍ਹਾਂ ਊਠਾਂ ਨੂੰ ਪਾਲ਼ਦੇ ਹਨ। ਇਹ ਊਠ ਲੁਪਤ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੀ ਖਾਰਾਈ ਨਸਲ ਦੇ ਹਨ ਜੋ ਗੁਜਰਾਤ ਦੇ ਤਟਵਰਤੀ ਵਾਤਾਵਰਣ ਵਿੱਚ ਰਹਿਣ ਦੇ ਆਦੀ ਹਨ। ਕੱਛ ਦੀ ਖਾੜੀ ਵਿਖੇ ਸਥਿਤ ਮੈਂਗ੍ਰੋਵ ਦੇ ਜੰਗਲਾਂ ਵਿੱਚ ਭੋਜਨ ਦੀ ਭਾਲ਼ ਵਿੱਚ ਇਹ ਊਠ ਘੰਟਿਆਂ-ਬੱਧੀ ਤੈਰਦੇ ਰਹਿੰਦੇ ਹਨ।

ਖਾੜੀ ਦੇ ਦੱਖਣੀ ਸਿਰੇ 'ਤੇ, 17ਵੀਂ ਸਦੀ ਤੋਂ ਹੀ ਫਕੀਰਾਨੀ ਜਾਟ ਤੇ ਭੋਪਾ ਰਬਾੜੀ ਭਾਈਚਾਰੇ ਦੇ ਆਜੜੀ ਖਾਰਾਈ ਊਠਾਂ ਨੂੰ ਪਾਲ਼ਦੇ ਰਹੇ ਹਨ। ਇਸੇ ਦੱਖਣੀ ਸਿਰ 'ਤੇ ਹੁਣ ਸਮੁੰਦਰੀ ਰਾਸ਼ਟਰੀ ਪਾਰਕ ਤੇ ਸੈਂਚੂਰੀ ਦੇ ਅੰਦਰ ਊਠਾਂ ਨੂੰ ਚਰਾਉਣ ਲਿਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ, ਉਦੋਂ ਤੋਂ ਹੀ ਊਠਾਂ ਤੇ ਉਨ੍ਹਾਂ ਦੇ ਆਜੜੀਆਂ ਦਾ ਵਜੂਦ ਖ਼ਤਰੇ ਵਿੱਚ ਆ ਗਿਆ ਹੈ।

ਜੇਠਾਭਾਈ ਕਹਿੰਦੇ ਹਨ ਕਿ ਇਨ੍ਹਾਂ ਊਠਾਂ ਨੂੰ ਚੇਰ (ਮੈਂਗ੍ਰੋਵ) ਦੀ ਲੋੜ ਪੈਂਦੀ ਹੈ। ਮੈਂਗ੍ਰੋਵ ਪੱਤੇ ਉਨ੍ਹਾਂ ਲਈ ਲਾਜ਼ਮੀ ਖ਼ੁਰਾਕ ਹਨ। ਜੇਠਾਭਾਈ ਸਵਾਲ ਪੁੱਛਦੇ ਹਨ,''ਜੇ ਉਨ੍ਹਾਂ ਨੂੰ ਪੱਤੇ ਹੀ ਨਾ ਖਾਣ ਦਿੱਤੇ ਗਏ ਤਾਂ ਕੀ ਉਹ ਮਰ ਨਹੀਂ ਜਾਣਗੇ?'' ਪਰ ਫਿਰ ਵੀ ਜੇਕਰ ਇਹ ਊਠ ਸਮੁੰਦਰ ਅੰਦਰ ਚਲੇ ਵੀ ਜਾਂਦੇ ਹਨ, ਜੇਠਾਭਾਈ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,''ਸਮੁੰਦਰੀ ਪਾਰਕ ਦੇ ਅਧਿਕਾਰੀ ਸਾਡੇ 'ਤੇ ਜੁਰਮਾਨਾ ਠੋਕਦੇ ਹਨ ਤੇ ਸਾਡੇ ਊਠਾਂ ਨੂੰ ਫੜ੍ਹ ਕੇ ਬੰਦਕ ਬਣਾ ਲੈਂਦੇ ਹਨ।

ਇਸ ਵੀਡਿਓ ਵਿੱਚ ਅਸੀਂ ਊਠਾਂ ਨੂੰ ਮੈਂਗ੍ਰੋਵ ਪੱਤਿਆਂ ਦੀ ਭਾਲ਼ ਵਿੱਚ ਤੈਰਦਿਆਂ ਦੇਖਦੇ ਹਾਂ। ਆਜੜੀ ਇਨ੍ਹਾਂ ਊਠਾਂ ਨੂੰ ਜਿਊਂਦੇ ਰੱਖਣ ਵਿੱਚ ਦਰਪੇਸ਼ ਆਉਂਦੀਆਂ ਮੁਸ਼ਕਲਾਂ ਬਿਆਨ ਕਰ ਰਹੇ ਹਨ।

ਫ਼ਿਲਮ ਦੇਖੋ: ਸਮੁੰਦਰ ਵਿੱਚ ਤੈਰਨ ਵਾਲ਼ੇ ਊਠ

ਫ਼ਿਲਮ ਨਿਰਦੇਸ਼ਕ : ਊਰਜਾ

ਕਵਰ ਫ਼ੋਟੋ: ਰਿਤਾਯਨ ਮੁਖਰਜੀ

ਇਹ ਵੀ ਪੜ੍ਹੋ : ਜਾਮਨਗਰ ਦੇ ' ਤੈਰਾਕ ਊਠ ' ਭੁੱਖ ਮਿਟਾਉਣ ਲਈ ਡੂੰਘੇ ਪਾਣੀ ਲੱਥਦੇ ਹੋਏ

ਤਰਜਮਾ: ਕਮਲਜੀਤ ਕੌਰ

உர்ஜா, பாரியின் மூத்த உதவி காணொளி தொகுப்பாளர். ஆவணப்பட இயக்குநரான அவர் கைவினையையும் வாழ்க்கைகளையும் சூழலையும் ஆவணப்படுத்துவதில் ஆர்வம் கொண்டிருக்கிறார். பாரியின் சமூக ஊடகக் குழுவிலும் இயங்குகிறார்.

Other stories by Urja
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur