ਆਂਗਣਵਾੜੀ ਵਰਕਰ ਮੰਗਲ ਕਰਪੇ ਪੁੱਛਦੇ ਹਨ, "ਸ਼ਾਸਨ ਕਾ ਬਾਰਾ ਕਦਰ ਕਰਤ ਨਹੀਂ ਆਮਚਿਆ ਮਹਿਨਾਚੀ [ਸਰਕਾਰ ਸਾਡੀ ਮਿਹਨਤ ਦੀ ਕਦਰ ਕਿਉਂ ਨਹੀਂ ਕਰਦੀ]?"
ਇਹ ਦੱਸਦੇ ਹੋਏ ਕਿ ਕਿਵੇਂ ਉਨ੍ਹਾਂ ਵਰਗੀਆਂ ਆਂਗਣਵਾੜੀ ਵਰਕਰਾਂ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲ਼ੀਆਂ ਮਾਵਾਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਸਰਕਾਰੀ ਸਕੀਮਾਂ ਤਹਿਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਉਹ ਕਹਿੰਦੀ ਹਨ, "ਦੇਸ਼ਲਾ ਨਿਰੋਗੀ, ਸੁਦਰੁਧ ਥੇਵਲਿਆਤ ਅਮਚਾ ਮੋਠਾ ਹਾਟਭਰ ਲਗਤਾ [ਅਸੀਂ ਦੇਸ਼ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਲਈ ਬਹੁਤ ਯੋਗਦਾਨ ਪਾਉਂਦੇ ਹਾਂ]।''
ਮੰਗਲ (39) ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਿਹਾਤਾ ਤਾਲੁਕਾ ਦੇ ਦੋਰਾਹਾਲੇ ਪਿੰਡ ਵਿੱਚ ਆਂਗਣਵਾੜੀ ਚਲਾਉਂਦੀ ਹਨ। ਉਨ੍ਹਾਂ ਦੀ ਤਰ੍ਹਾਂ, ਰਾਜ ਭਰ ਵਿੱਚ ਦੋ ਲੱਖ ਔਰਤਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਜੋਂ ਕੰਮ ਕਰਦੀਆਂ ਹਨ। ਇਹ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ) ਹਨ। ਸਾਰੀਆਂ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਵਾਹਕ ਹਨ।
ਉਨ੍ਹਾਂ ਪ੍ਰਤੀ ਰਾਜ ਦੀ ਉਦਾਸੀਨਤਾ ਦੇ ਵਿਰੋਧ ਵਿੱਚ, ਸੈਂਕੜੇ ਆਂਗਣਵਾੜੀ ਵਰਕਰ 5 ਦਸੰਬਰ, 2023 ਨੂੰ ਸ਼ੁਰੂ ਹੋਏ ਮਹਾਰਾਸ਼ਟਰ ਵਿਆਪੀ ਅਣਮਿੱਥੇ ਸਮੇਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ।
ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ਨੂੰ ਸੂਚੀਬੱਧ ਕਰਦੇ ਹੋਏ ਮੰਗਲ ਕਹਿੰਦੀ ਹਨ, "ਅਸੀਂ ਪਹਿਲਾਂ ਵੀ ਕਈ ਵਾਰ ਵਿਰੋਧ ਪ੍ਰਦਰਸ਼ਨ ਕਰ ਚੁੱਕੇ ਹਾਂ। ਅਸੀਂ ਚਾਹੁੰਦੀਆਂ ਹਾਂ ਕਿ ਸਾਨੂੰ ਵੀ ਸਰਕਾਰੀ ਕਰਮਚਾਰੀਆਂ ਵਜੋਂ ਗਿਣਿਆ ਜਾਵੇ। ਸਾਨੂੰ 26,000 ਰੁਪਏ ਪ੍ਰਤੀ ਮਹੀਨਾ ਤਨਖਾਹ ਚਾਹੀਦੀ ਹੈ। ਅਸੀਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ, ਯਾਤਰਾ ਅਤੇ ਬਾਲਣ ਭੱਤਾ ਵੀ ਚਾਹੁੰਦੀਆਂ ਹਾਂ।''












