ਆਰ. ਕੈਲਾਸਮ ਆਮ ਤੌਰ 'ਤੇ ਬੈਂਕ ਤੋਂ ਮੁੜਦਿਆਂ ਹੀ ਕਾਫੀ ਚਿੰਤਤ ਨਜ਼ਰ ਆਉਂਦੇ ਹਨ। ''ਜਦੋਂ ਵੀ ਮੈਂ ਆਪਣੀ ਪਾਸਬੁੱਕ ਅਪਡੇਟ ਕਰਾਉਣ ਜਾਂਦਾ ਹਾਂ, ਉਹ ਮੈਨੂੰ ਇਹ ਕਹਿ ਕੇ ਵਾਪਸ ਜਾਣ ਲਈ ਕਹਿੰਦੇ ਹਨ ਕਿ ਮਸ਼ੀਨ ਦੀ ਮੁਰੰਮਤ ਚੱਲ ਰਹੀ ਹੈ ਜਾਂ ਅਗਲੀ ਵਾਰ ਆਵੀਂ,'' ਉਹ ਕਹਿੰਦੇ ਹਨ।
ਇਹ ਸਾਰਾ ਕੁਝ ਵੀ ਉਦੋਂ ਜਦੋਂ ਉਨ੍ਹਾਂ ਨੂੰ ਆਪਣੀ ਬਸਤੀ, ਬੰਗਲਾਮੀਡੂ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਕੇ.ਜੀ. ਕਾਂਡੀਗਾਈ ਸ਼ਹਿਰ ਵਿੱਚ ਸਥਿਤ ਬੈਂਕ ਵਿੱਚ ਪੁੱਜਣ ਲਈ 2 ਘੰਟੇ ਪੈਦਾ ਤੁਲਨਾ ਪੈਂਦਾ ਹੈ। (ਇੱਕ ਸਾਲ ਪਹਿਲਾਂ ਤੱਕ ਅੱਧੀ ਦੂਰੀ ਵਾਸਤੇ ਬੱਸ ਸੇਵਾ ਉਪਲਬਧ ਸੀ, ਪਰ ਹੁਣ ਇਹ ਬੰਦ ਹੈ)।
ਬੈਂਕ ਵਿਖੇ ਉਨ੍ਹਾਂ ਦਾ ਅਸਲੀ ਸੰਘਰਸ਼ ਸ਼ੁਰੂ ਹੁੰਦਾ ਹੈ। ਤਮਿਲਨਾਡੂ ਦੇ ਥੀਰੂਵੈਲੌਰ ਜਿਲ੍ਹੇ ਦੇ ਕੇ.ਜੀ. ਕਾਂਡੀਗਾਈ ਦੀ ਕੇਨਰਾ ਬੈਂਕ ਸ਼ਾਖਾ ਵਿੱਚ ਪਾਸਬੁੱਕ ਦੀਆਂ ਐਂਟਰੀਆਂ ਪਾਉਣ ਲਈ ਸਵੈ-ਚਾਲਤ ਮਸ਼ੀਨ ਹੈ। ਕੈਲਾਸਮ ਇਸ ਮਸ਼ੀਨ ਨੂੰ ਇਸਤੇਮਾਲ ਕਰਨ ਦੇ ਯੋਗ ਨਹੀਂ ਹਨ। ''ਮੇਰੇ ਲਈ ਇਹ ਮਸ਼ੀਨ ਕਿਸੇ ਕੰਮ ਦੀ ਨਹੀਂ,'' ਉਹ ਕਹਿੰਦੇ ਹਨ।
ਇੱਕ ਸਵੇਰ, ਜਦੋਂ ਉਹ ਬੈਂਕ ਸਬੰਧੀ ਆਪਣੀਆਂ ਦਿੱਕਤਾਂ ਬਾਬਤ ਗੱਲ ਕਰ ਰਹੇ ਹੁੰਦੇ ਹਨ, ਤਾਂ ਨੇੜੇ ਹੀ ਵੇਲੀਕਾਥਨ ਰੁੱਖ ਦੀ ਛਾਵੇਂ ਬੈਠੀਆਂ ਕੁਝ ਔਰਤਾਂ ਵੀ ਇਸ ਗੱਲਬਾਤ ਵਿੱਚ ਸ਼ਾਮਲ ਹੁੰਦੀਆਂ ਹਨ। ''ਥਾਥਾ (ਬਾਬਾ) ਤੈਨੂੰ ਐਂਟਰੀਆਂ ਪਾਉਣ ਲਈ ਆਪਣੀ ਪਾਸਬੁੱਕ 'ਤੇ ਇੱਕ ਸਟੀਕਰ ਲਵਾਉਣਾ ਪੈਣਾ ਹੈ,'' ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ। ਉਹ ਆਪਣੀ ਥਾਂ ਸਹੀ ਹਨ: ਕੈਲਾਸਮ ਦੀ ਪਾਸਬੁੱਕ 'ਤੇ ਉਹ ਬਾਰਕੋਡ ਨਹੀਂ ਲੱਗਿਆ ਹੋਇਆ, ਜੋ ਮਸ਼ੀਨੀ ਐਂਟਰੀ ਲਈ ਲੋੜੀਂਦਾ ਹੈ। ''ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਸਟੀਕਰ ਕਿਉਂ ਨਹੀਂ ਦਿੱਤਾ। ਮੈਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ,'' ਉਹ ਕਹਿੰਦੇ ਹਨ। ਔਰਤਾਂ ਵੀ ਭੰਬਲਭੂਸੇ ਵਿੱਚ ਹਨ ਅਤੇ ਕਿਆਸ ਲਾਉਂਦੀਆਂ ਹਨ: ''ਜੇਕਰ ਤੁਸੀਂ ਏਟੀਐੱਮ ਕਾਰਡ ਲੈਂਦੇ ਹੋ ਤਾਂ ਹੀ ਤੁਹਾਨੂੰ ਸਟੀਕਰ ਮਿਲੇਗਾ,'' ਉਨ੍ਹਾਂ ਵਿੱਚੋਂ ਇੱਕ ਔਰਤ ਕਹਿੰਦੀ ਹੈ। ''ਤੁਹਾਨੂੰ 500 ਰੁਪਏ ਦੇ ਕੇ ਆਪਣਾ ਨਵਾਂ ਖਾਤਾ ਖੋਲ੍ਹਣਾ ਪੈਣਾ ਹੈ,'' ਦੂਜੀ ਔਰਤ ਕਹਿੰਦੀ ਹਨ। ''ਜੇਕਰ ਸਾਡਾ ਖਾਤਾ ਜ਼ੀਰੋ ਬੈਲੰਸ ਵਾਲਾ ਹੈ ਤਾਂ ਸਾਨੂੰ ਸਟੀਕਰ ਨਹੀਂ ਮਿਲ਼ਣਾ,'' ਤੀਜੀ ਔਰਤ ਕਹਿੰਦੀ ਹੈ। ਪਰ ਕੈਲਾਸਮ ਦੀ ਪਰੇਸ਼ਾਨੀ ਜਸ ਦੀ ਤਸ ਬਣੀ ਹੋਈ ਹੈ।
ਬੈਕਿੰਗ ਬਾਬਤ ਆਪਣੀ ਲੜਾਈ ਵਿੱਚ ਉਹ ਇਕੱਲੇ ਨਹੀਂ ਹਨ। ਬੰਗਲਾਮੀਡੂ ਵਿੱਚ ਕਈਆਂ ਲਈ ਆਪਣੇ ਖਾਤਿਆਂ ਨੂੰ ਚਾਲੂ ਰੱਖਣਾ, ਪੈਸੇ ਕਢਵਾਉਣਾ ਜਾਂ ਆਪਣੀ ਆਮਦਨੀ ਬਾਰੇ ਜਾਣਕਾਰੀ (ਟਰੈਕਿੰਗ) ਲੈਣਾ, ਸੁਖਾਲਾ ਕੰਮ ਨਹੀਂ। ਉਨ੍ਹਾਂ ਦੀ ਬਸਤੀ, ਜੋ ਅਧਿਕਾਰਕ ਤੌਰ 'ਤੇ ਚੇਰੂਕਨੌਰ ਏਰੋਲਾ ਬਸਤੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਜੋ ਤਿਰੂਤਾਨੀ ਬਲਾਕ ਵਿੱਚ ਕਈ ਖੁੱਲ੍ਹੀਆਂ ਝਾੜੀਆਂ ਲੱਦੀ ਥਾਂ ਦੇ ਐਨ ਵਿਚਕਾਰ ਕਰਕੇ ਇੱਕੋ ਸੜਕ ਹੀ ਹੈ। ਸੜਕ ਦੇ ਦੋਵੀਂ ਪਾਸੀਂ ਏਰੋਲਾ ਦੇ 35 ਪਰਿਵਾਰਾਂ ਦੀਆਂ ਛੋਟੀਆਂ ਝੌਂਪੜੀਆਂ ਅਤੇ ਕੁਝ ਪੱਕੇ ਘਰ ਵੀ ਹੀ ਹਨ। (ਇਸ ਭਾਈਚਾਰੇ ਦਾ ਨਾਮ ਹੁਣ ਆਮ ਤੌਰ 'ਤੇ ਅਧਿਕਾਰਕ ਦਸਤਾਵੇਜਾਂ ਵਿੱਚ ਈਰੂਲਰ ਲਿਖਿਆ ਜਾਂਦਾ ਹੈ।)
ਕੈਲਾਸਮ ਉਮਰ 60 ਸਾਲ ਅਤੇ ਉਨ੍ਹਾਂ ਦੀ ਪਤਨੀ ਸੰਜੈਆਮਾ ਉਮਰ 45 ਸਾਲ, ਇਸੇ ਬਸਤੀ ਵਿੱਚ ਘਾਹ-ਫੂਸ ਦੀ ਛੱਤ ਵਾਲੀ ਕੱਚੀ ਝੌਂਪੜੀ ਵਿੱਚ ਰਹਿੰਦੇ ਹਨ। ਉਨ੍ਹਾਂ ਕੋਲ਼ ਚਾਰ ਬੱਕਰੀਆਂ ਹਨ, ਜਿਨ੍ਹਾਂ ਦੀ ਦੇਖਭਾਲ਼ ਸੰਜੈਆਮਾ ਕਰਦੀ ਹਨ; ਉਨ੍ਹਾਂ ਦੇ ਚਾਰੇ ਬਾਲਗ਼ ਬੱਚੇ ਆਪੋ-ਆਪਣੇ ਪਰਿਵਾਰਾਂ ਦੇ ਨਾਲ਼ ਬਾਹਰ ਗਏ ਹੋਏ ਹਨ। ਕੈਲਾਸਮ ਜੋ ਦਿਹਾੜੀ ਮਜ਼ਦੂਰੀ ਕਰਦੇ ਹਨ, ਕਹਿੰਦੇ ਹਨ, ''ਮੈਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਪੂਰਾ ਦਿਨ ਝੁਕੇ ਰਹਿਣਾ ਪੈਂਦਾ ਹੈ। ਇਸ ਕਰਕੇ ਮੇਰੇ ਪਿੱਠ ਵਿੱਚ ਸ਼ਦੀਦ ਦਰਦ ਰਹਿੰਦਾ ਹੈ ਜੋ ਮੇਰੀਆਂ ਹੱਡੀਆਂ ਦੁਖਦੀਆਂ ਹਨ। ਅੱਜਕੱਲ੍ਹ ਇੰਨੀਂ ਦਿਨੀਂ ਮੈਂ ਏਰੀ ਵੈਲੀ (ਮਨਰੇਗਾ ਤਹਿਤ ਤਲਾਅ ਦਾ ਕੰਮ) ਨੂੰ ਪਹਿਲ ਦਿੰਦਾ ਹਾਂ।'' ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਸਾਲ ਵਿੱਚ ਹਰੇਕ ਗ੍ਰਾਮੀਣ ਪਰਿਵਾਰ ਨੂੰ ਘੱਟ ਤੋਂ ਘੱਟ 100 ਦਿਨ ਕੰਮ ਦੇਣ ਦੀ ਗਰੰਟੀ ਦਿੰਦਾ ਹੈ- ਪਰ ਬੰਗਲਾਮੀਡੂ ਦੇ ਏਰੂਲਸ ਵਿੱਚ ਸ਼ਾਇਦ ਹੀ 100 ਦਿਨ ਦਾ ਕੰਮ ਮਿਲ਼ਦਾ ਹੋਵੇ।











