ਜਦ ਮੈਂ ਸਾਬਰਪਾੜਾ ਪਹੁੰਚਿਆ ਤਾਂ ਰਾਤ ਪੈ ਚੁੱਕੀ ਸੀ। ਇੱਥੋਂ ਦੇ ਗਿਆਰਾਂ ਕੱਚੇ ਘਰ ਜੋ ਕਿ ਸੜਕ ਤੋਂ ਹਟਵੇਂ ਬੰਦੂਆਂ ਤਾਲੁਕਾ ਦੇ ਕੁੰਚਿਆ ਪਿੰਡ ਦੀ ਜੂਹ ਦੇ ਨਾਲ ਲੱਗਦੇ ਹਨ, ਸਾਵਰ (ਜਾਂ ਸਾਬਰ) ਭਾਈਚਾਰੇ ਦੇ ਘਰ ਹਨ।

ਇਹਨਾਂ ਅੱਧ-ਹਨ੍ਹੇਰੇ ਵਿੱਚ ਵੱਸੇ ਘਰਾਂ ਤੋਂ ਜੰਗਲ ਦੀ ਸ਼ੁਰੂਆਤ ਹੁੰਦੀ ਹੈ ਜੋ ਅੱਗੇ ਹੋਰ ਸੰਘਣਾ ਹੁੰਦਾ ਜਾਂਦਾ ਹੈ ਅਤੇ ਅੱਗੇ ਜਾ ਕੇ ਦੁਆਰਸੀਨੀ ਪਹਾੜੀਆਂ ਨਾਲ ਮਿਲ ਜਾਂਦਾ ਹੈ। ਸਾਲ, ਸੇਗੁਨ, ਪੀਆਲ ਅਤੇ ਪਲਾਸ਼ ਦੇ ਦਰਖੱਤਾਂ ਦਾ ਇਹ ਜੰਗਲ ਖੁਰਾਕ- ਫ਼ਲ, ਫੁੱਲ, ਅਤੇ ਸਬਜ਼ੀਆਂ- ਦੇ ਨਾਲ ਨਾਲ ਰੋਜ਼ਾਨਾ ਗੁਜ਼ਰ ਬਸਰ ਦਾ ਵੀ ਇੱਕ ਸਾਧਨ ਹੈ।

ਪੱਛਮੀ ਬੰਗਾਲ ਵਿੱਚ ਸਾਵਰ ਭਾਈਚਾਰਾ ਵਿਮੁਕਤ ਕਬੀਲੇ ਅਤੇ ਅਨੁਸੂਚਿਤ ਸ਼੍ਰੇਣੀ ਵਜੋਂ ਦਰਜ ਹੈ। ਇਹ ਉਹਨਾਂ ਹੋਰ ਜਨਜਾਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬ੍ਰਿਟਿਸ਼ ਸਾਮਰਾਜ ਦੀ ਸਰਕਾਰ ਵੱਲੋਂ ਅਪਰਾਧਿਕ ਜਨਜਾਤੀ ਐਕਟ (ਸੀ. ਟੀ. ਏ.) ਤਹਿਤ ‘ਅਪਰਾਧੀ ਘੋਸ਼ਿਤ ਕੀਤਾ ਗਿਆ ਸੀ। 1953 ਵਿੱਚ ਭਾਰਤ ਸਰਕਾਰ ਨੇ ਇਸ ਐਕਟ ਨੂੰ ਰੱਦ ਕਰ ਦਿੱਤਾ ਸੀ, ਅਤੇ ਹੁਣ ਇਹਨਾਂ ਨੂੰ ਵਿਮੁਕਤ ਜਨਜਾਤੀਆਂ ਜਾਂ ਖਾਨਾਬਦੋਸ਼ ਜਨਜਾਤੀਆਂ ਵਜੋਂ ਦਰਜ ਕੀਤਾ ਗਿਆ ਹੈ।

ਅੱਜ ਵੀ ਸਾਬਰਪਾੜਾ (ਜਾਂ ਸਾਬਰਪਾਰਾ) ਦੇ ਪਰਿਵਾਰ ਗੁਜ਼ਰ ਬਸਰ ਲਈ ਜੰਗਲ ਤੇ ਨਿਰਭਰ ਹਨ। 26 ਸਾਲ ਨੇਪਾਲੀ ਸਾਬਰ ਇਹਨਾਂ ਵਿੱਚੋਂ ਇੱਕ ਹਨ। ਉਹ ਪੁਰੂਲੀਆ ਵਿੱਚ ਆਪਣੇ ਕੱਚੇ ਮਕਾਨ ਵਿੱਚ ਆਪਣੇ ਪਤੀ ਘਲਟੂ, ਦੋ ਬੇਟੀਆਂ ਅਤੇ ਇੱਕ ਬੇਟੇ ਨਾਲ ਰਹਿੰਦੇ ਹਨ। ਸਭ ਤੋਂ ਵੱਡਾ ਬੱਚਾ 9 ਸਾਲ ਦਾ ਹੈ ਤੇ ਹਾਲੇ ਪਹਿਲੀ ਜਮਾਤ ਵਿੱਚ ਹੈ। ਦੂਜਾ ਬੱਚਾ ਰਿੜ੍ਹਦਾ ਹੈ ਤੇ ਸਭ ਤੋਂ ਛੋਟੀ ਧੀ ਮਾਂ ਦਾ ਦੁੱਧ ਚੁੰਘਦੀ ਹੈ। ਪਰਿਵਾਰ ਦੀ ਕਮਾਈ ਦਾ ਇਕੱਲਾ ਸਰੋਤ ਸਾਲ (ਸ਼ੋਰੀਆ ਰੋਬਸਟਾ) ਦੇ ਪੱਤੇ ਹਨ।

PHOTO • Umesh Solanki

ਨੇਪਾਲੀ ਸਾਬਰ ( ਸੱਜੇ ) ਆਪਣੀ ਛੋਟੀ ਬੇਟੀ ਹੇਮਾਮਾਲਿਨੀ ਅਤੇ ਬੇਟੇ ਸੂਰਾਦੇਵ ਨਾਲ ਆਪਣੇ ਘਰ ਦੇ ਬਾਹਰ ਬੈਠੇ ਹੋਏ। ਉਹ ਸਾਲ ਦੇ ਪੱਤਿਆਂ ਨੂੰ ਛੋਟੀ ਬਾਂਸ ਦੀ ਤੀਲੀ ਨਾਲ ਮੇਲ ਕੇ ਪੱਤਲਾਂ ਤਿਆਰ ਕਰਦੇ ਹੋਏ

ਪਿੰਡ ਦੇ 11 ਪਰਿਵਾਰਾਂ ਵਿੱਚੋਂ 7 ਸਾਲ ਦਰੱਖਤ ਦੇ ਪੱਤਿਆਂ ਦੀਆਂ ਪੱਤਲਾਂ ਬਣਾ ਕੇ ਵੇਚਦੇ ਹਨ। ਇਹ ਦਰੱਖਤ ਦੁਆਰਸੀਨੀ ਦੇ ਜੰਗਲਾਂ ਦਾ ਹਿੱਸਾ ਜੋ ਪਹਾੜੀਆਂ ਤੇ ਫੈਲਿਆ ਹੋਇਆ ਹੈ ਅਤੇ ਪਿੰਡ ਦੀ ਸੀਮਾ ਤੇ ਸਥਿਤ ਹੈ ਨੌਂ ਬਜੇ ਯਹਾਂ ਸੇ ਜਾਤੇ ਹੈਂ। ਏਕ ਘੰਟਾ ਲਗਤਾ ਹੈ ਦੁਆਰਸੀਨੀ ਪਹੁੰਚਨੇ ਮੇਂ ,” ਨੇਪਾਲੀ ਦੱਸਦੇ ਹਨ।

ਇਸ ਤੋਂ ਪਹਿਲਾਂ ਕਿ ਇਹ ਜੋੜਾ ਜੰਗਲ ਜਾਣ ਲਈ ਨਿਕਲੇ, ਖਾਣਾ ਹਾਲੇ ਬਣਾਉਣ ਵਾਲਾ ਹੈ ਅਤੇ ਨੇਪਾਲੀ ਘਰ ਦੇ ਵਿਹੜੇ ਵਿੱਚ ਕੰਮ ਵਿੱਚ ਰੁੱਝੀ ਹੋਈ ਹੈ। ਉਸਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਖਾਣਾ ਖਵਾਉਣਾ ਹੈ, ਵੱਡੀ ਬੇਟੀ ਨੂੰ ਸਕੂਲ ਭੇਜਣਾ ਹੈ, ਸਭ ਤੋਂ ਛੋਟੇ ਬੱਚੇ ਨੂੰ ਦੂਸਰੇ ਦੀ ਦੇਖ ਰੇਖ ਹੇਠਾਂ ਛੱਡਣਾ ਹੈ। ਜੇ ਕੋਈ ਗੁਆਂਢੀ ਆਸ ਪਾਸ ਹੋਵੇ ਤਾਂ ਉਹ ਵੀ ਬੱਚਿਆਂ ਤੇ ਨਜ਼ਰ ਰੱਖਦੇ ਹਨ।

ਦੋਵੇਂ ਪਤੀ ਪਤਨੀ ਦੁਆਰਸੀਨੀ ਜੰਗਲ ਵਿੱਚ ਪਹੁੰਚਦਿਆਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ। 33 ਸਾਲਾ ਘਲਟੂ ਦਰੱਖਤ ਉੱਤੇ ਚੜ੍ਹ ਕੇ ਛੋਟੀ ਜਿਹੀ ਛੁਰੀ ਨਾਲ ਛੋਟੇ ਵੱਡੇ ਪੱਤੇ ਕੱਟਦੇ ਹਨ। ਜਦਕਿ ਨੇਪਾਲੀ ਉਹ ਪੱਤੇ ਤੋੜਦੀ ਹੈ ਜਿਨ੍ਹਾਂ ਤੱਕ ਉਸਦਾ ਹੱਥ ਜ਼ਮੀਨ ਤੇ ਖੜਿਆਂ ਹੀ ਅਸਾਨੀ ਨਾਲ ਪੁੱਜਦਾ ਹੈ। ਬਾਰਾਂ ਬਜੇ ਤੱਕ ਪੱਤੇ ਤੋੜਤੇ ਹੈਂ। ਦੋ ਤੀਨ ਘੰਟੇ ਲਗਤੇ ਹੈਂ ,” ਉਹ ਦੱਸਦੇ ਹਨ। ਉਹ ਦੁਪਹਿਰ ਵੇਲੇ ਤੱਕ ਘਰ ਵਾਪਸੀ ਕਰ ਲੈਂਦੇ ਹਨ।

“ਅਸੀਂ ਘਰ ਆ ਕੇ ਇੱਕ ਵਾਰ ਫੇਰ ਖਾਣਾ ਖਾਂਦੇ ਹਾਂ”। ਘਲਟੂ ਨੇ ਇਸ ਤੋਂ ਬਾਦ ਆਰਾਮ ਕਰਨਾ ਹੁੰਦਾ ਹੈ।  ਉਹਦੇ ਲਈ ਇਹ ਨੀਂਦ ਬਹੁਤ ਜ਼ਰੂਰੀ ਹੈ ਪਰ ਨੇਪਾਲੀ ਨੇ ਕਦੀ ਆਰਮ ਕਰ ਕੇ ਨਹੀਂ ਦੇਖਿਆ। ਉਹ ਇਕੱਠੇ ਕੀਤੇ ਪੱਤਿਆਂ ਦੀਆਂ ਪੱਤਲਾਂ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਇੱਕ ਪੱਤਲ ਬਣਾਉਣ ਲਈ ਸਾਲ ਦੇ 8-10 ਪੱਤੇ ਲੱਗਦੇ ਹਨ ਜਿਨ੍ਹਾਂ ਨੂੰ ਆਪਸ ਵਿੱਚ ਬਾਂਸ ਦੀਆਂ ਤੀਲੀਆਂ ਨੇ ਜੋੜ ਕੇ ਰੱਖਿਆ ਹੁੰਦਾ ਹੈ। “ਮੈਂ ਬਜ਼ਾਰ ਤੋਂ ਬਾਂਸ ਲੈ ਕੇ ਆਉਂਦਾ ਹਾਂ। ਇੱਕ ਬਾਂਸ ਦੀ ਕੀਮਤ 60 ਰੁਪਏ ਹੁੰਦੀ ਹੈ ਅਤੇ ਇਹ ਤਿੰਨ ਤੋਂ ਚਾਰ ਮਹੀਨੇ ਤੱਕ ਚੱਲਦਾ ਹੈ। ਨੇਪਾਲੀ ਹੀ ਬਾਂਸ ਦੇ ਛੋਟੇ ਟੋਟੇ ਕਰਦੇ ਹੈ,” ਘਲਟੂ ਦੱਸਦੇ ਹਨ।

ਇੱਕ ਪਲੇਟ ਬਣਾਉਣ ਲਈ ਨੇਪਾਲੀ ਨੂੰ ਲਗਭਗ ਇੱਕ ਮਿੰਟ ਲੱਗਦਾ ਹੈ। “ਅਸੀਂ ਦਿਨ ਵਿੱਚ 200-300 ਖਾਲੀ ਪੱਤਾ ਬਣਾ ਸਕਦੇ ਹਾਂ,” ਉਹ ਦੱਸਦੇ ਹੈ। ਪੱਤਲਾਂ ਨੂੰ ਸਾਵਰ ਲੋਕ ਖਾਲੀ ਪੱਤਾ ਜਾਂ ਥਾਲਾ ਦੇ ਨਾਂ ਨਾਲ ਸੱਦਦੇ ਹਨ। ਇਹ ਟੀਚਾ ਤਾਂ ਹੀ ਸੰਭਵ ਹੈ ਜੇਕਰ ਨੇਪਾਲੀ ਦਿਨ ਵਿੱਚ ਅੱਠ ਘੰਟੇ ਕੰਮ ਕਰੇ।

PHOTO • Umesh Solanki

ਜਦ ਅਸੀਂ ਬਜ਼ਾਰ ਤੋਂ ਬਾਂਸ ਖਰੀਦਦੇ ਹਾਂ ਤਾਂ ਸਾਨੂੰ ਇਹ 60 ਰੁਪਏ ਦਾ ਇੱਕ ਪੈਂਦਾ ਹੈ ਜਿਸ ਨਾਲ ਸਾਡੇ 3-4 ਮਹੀਨੇ ਨਿੱਕਲ ਜਾਂਦੇ ਹਨ

ਨੇਪਾਲੀ ਪਲੇਟਾਂ ਬਣਾਉਂਦੀ ਹੈ ਤੇ ਘਲਟੂ ਸੇਲ ਦਾ ਕੰਮ ਸੰਭਾਲਦਾ ਹੈ।

''ਸਾਨੂੰ ਕੋਈ ਜਿਆਦਾ ਕਮਾਈ ਤਾਂ ਨਹੀਂ ਹੁੰਦੀ। ਸਾਨੂੰ 100 ਪਲੇਟ ਪਿੱਛੇ ਸੱਠ ਰੁਪਏ ਮਿਲਦੇ ਹਨ। ਸਾਨੂੰ ਦਿਹਾੜੀ ਦੀ 150-200 ਰੁਪਏ ਦੀ ਕਮਾਈ ਹੁੰਦੀ ਹੈ ਇੱਕ ਬੰਦਾ ਸਾਡੇ ਘਰੋਂ ਆ ਕੇ ਪੱਤਲਾਂ ਲੈ ਜਾਂਦਾ ਹੈ,'' ਘਲਟੂ ਦਾ ਕਹਿਣਾ ਹੈ। ਇਸ ਹਿਸਾਬ ਨਾਲ ਇੱਕ ਪਲੇਟ ਦਾ ਖਰਚਾ 60-80 ਰੁਪਏ ਸੀ। ਦੋਨਾਂ ਦੀ ਕਮਾਈ ਮਿਲਾ ਕੇ 250 ਰੁਪਏ ਹੈ ਜੋ ਸੂਬੇ ਵਿੱਚ  ਕਿ ਅਸਿੱਖਿਅਤ ਮਜ਼ਦੂਰਾਂ ਲਈ ਮਨਰੇਗਾ ਵਰਗੀ ਸਕੀਮ ਤੋਂ ਕੀਤੇ ਚੰਗਾ ਹੈ।

“ਇਹ ਵੀ ਮੇਰੀ ਬਹੁਤ ਮਦਦ ਕਰਦੇ ਹਨ,” ਉਹ ਘਲਟੂ ਦੇ ਪੱਖ ਵਿੱਚ ਬੋਲੀ ਜਦ ਮੈਂ ਹੈਰਾਨੀ ਜ਼ਾਹਿਰ ਕੀਤੀ ਕਿ ਉਹ ਕਿੰਨਾ ਕੰਮ ਕਰਦੇ ਹੈ। “ਉਹ ਸਬਜ਼ੀ ਦੇ ਇੱਕ ਵਪਾਰੀ ਕੋਲ ਕੰਮ ਕਰਦੇ ਹਨ। ਹਰ ਰੋਜ਼ ਤਾਂ ਨਹੀਂ ਪਰ ਜਦ ਵੀ ਉਸ ਨੂੰ ਆਵਾਜ਼ ਵੱਜੀ ਹੈ ਤਾਂ ਉਹਨਾਂ ਨੂੰ ਉਸ ਦਿਨ 200 ਰੁਪਏ ਹੋਰ ਵੀ ਦੀ ਕਮਾਈ ਵੀ ਹੋਈ ਹੈ। ਸ਼ਾਇਦ ਹਫ਼ਤੇ ਵਿੱਚ 2-3 ਵਾਰ,” ਉਹ ਨਾਲ ਹੀ ਦੱਸਦੇ ਹਨ।

“ਇਹ ਘਰ ਮੇਰੇ ਨਾਮ ਤੇ ਹੈ,” ਨੇਪਾਲੀ ਦੱਸਦੇ ਹਨ। ਕੁਝ ਦੇਰ ਦੀ ਚੁੱਪੀ ਤੋਂ ਬਾਅਦ ਉਹਨਾਂ ਦਾ ਹਾਸਾ ਗੂੰਜਦਾ ਹੈ ਤੇ ਨੇਪਾਲੀ ਦੀਆਂ ਅੱਖਾਂ ਵਿੱਚ ਛੋਟੇ ਜਿਹੇ ਕੱਚੇ ਮਕਾਨ ਦੀ ਤਸਵੀਰ ਤੈਰ ਜਾਂਦੀ ਹੈ।

ਤਰਜਮਾ: ਨਵਨੀਤ ਕੌਰ ਧਾਲੀਵਾਲ

Umesh Solanki

Umesh Solanki is an Ahmedabad-based photographer, reporter, documentary filmmaker, novelist and poet. He has three published collections of poetry, one novel-in-verse, a novel and a collection of creative non-fiction to his credit.

Other stories by Umesh Solanki
Editor : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal