ਤੇਜਾਲੀਬਾਈ ਢੇਧੀਆ ਹੌਲ਼ੀ-ਹੌਲ਼ੀ ਆਪਣੇ ਦੇਸੀ ਬੀਜਾਂ ਵੱਲ ਨੂੰ ਵਾਪਸ ਆ ਰਹੇ ਹਨ।

ਲਗਭਗ 15 ਸਾਲ ਪਹਿਲਾਂ, ਤੇਜਾਲੀਬਾਈ ਸਮੇਤ ਭੀਲ ਆਦਿਵਾਸੀਆਂ, ਜੋ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਅਤੇ ਦੇਵਾਸ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਵਿੱਚ ਲੱਗੇ ਹੋਏ ਸਨ, ਨੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਜੈਵਿਕ ਖੇਤੀ ਦੇ ਤਰੀਕਿਆਂ ਰਾਹੀਂ ਉਗਾਏ ਗਏ ਸਥਾਨਕ ਬੀਜਾਂ ਦੀ ਬਜਾਏ ਰਸਾਇਣਕ ਬੀਜਾਂ 'ਤੇ ਨਿਰਭਰ ਕਰਦੇ ਹਨ। ਇਸ ਤਬਦੀਲੀ ਕਾਰਨ ਰਵਾਇਤੀ ਬੀਜ ਅਲੋਪ ਹੋ ਗਏ। ਤੇਜਾਲੀਬਾਈ ਇਸ ਤਬਦੀਲੀ ਬਾਰੇ ਦੱਸਦੇ ਹਨ: "ਰਵਾਇਤੀ ਖੇਤੀ ਲਈ ਬਹੁਤ ਜ਼ਿਆਦਾ ਮਿਹਨਤ ਤੇ ਧਿਆਨ ਦੇਣ ਦੀ ਲੋੜ ਹੁੰਦੀ ਸੀ ਅਤੇ ਉਨ੍ਹਾਂ ਨੂੰ ਸਹੀ ਮੰਡੀ ਮੁੱਲ ਨਹੀਂ ਮਿਲਦਾ ਸੀ। ਕੰਮ ਵਿੱਚੋਂ ਜੋ ਸਮਾਂ ਬੱਚਦਾ ਉਦੋਂ ਅਸੀਂ ਗੁਜਰਾਤ ਚਲੇ ਜਾਂਦੇ ਅਤੇ ਦਿਹਾੜੀਆਂ ਲਾਉਂਦੇ," 71 ਸਾਲਾ ਉਹ ਕਹਿੰਦੇ ਹਨ।

ਪਰ ਹੁਣ, ਇਨ੍ਹਾਂ ਜ਼ਿਲ੍ਹਿਆਂ ਦੇ 20 ਪਿੰਡਾਂ ਵਿੱਚ, ਲਗਭਗ 500 ਔਰਤਾਂ ਆਪਣੇ ਪਿੰਡ ਦੇ ਰਵਾਇਤੀ ਬੀਜਾਂ ਨੂੰ ਸੰਭਾਲ਼ ਰਹੀਆਂ ਹਨ ਅਤੇ ਕੰਸਾਰੀ ਨੂ ਬਦਾਨੂ (ਕੇਐੱਨਵੀ/KnV) ਦੀ ਅਗਵਾਈ ਹੇਠ ਜੈਵਿਕ ਖੇਤੀ ਵੱਲ ਪਰਤ ਰਹੀਆਂ ਹਨ। ਕੇਐੱਨਵੀ ਦੀ ਸਥਾਪਨਾ 1997 ਵਿੱਚ ਭੀਲ ਆਦਿਵਾਸੀ ਔਰਤਾਂ ਦੇ ਸਮੂਹਕ ਸੰਗਠਨ ਵਜੋਂ ਔਰਤਾਂ ਦੇ ਅਧਿਕਾਰਾਂ ਲਈ ਲੜਨ ਅਤੇ ਉਨ੍ਹਾਂ ਦੇ ਸਿਹਤ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀ ਗਈ ਸੀ। ਸਿਹਤ ਮੁੱਦਿਆਂ ਦੇ ਖੇਤਰ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ, ਆਦਿਵਾਸੀ ਔਰਤਾਂ, ਜੋ ਕੇਐੱਨਵੀ ਗਠਨ ਦਾ ਹਿੱਸਾ ਸਨ, ਨੂੰ ਅਹਿਸਾਸ ਹੋਇਆ ਕਿ ਰਵਾਇਤੀ ਫ਼ਸਲਾਂ ਵੱਲ ਮੁਹਾਰ ਮੋੜਨ ਨਾਲ਼ ਉਨ੍ਹਾਂ ਦੀਆਂ ਭੋਜਨ ਦੀਆਂ ਪੋਸ਼ਕ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ।

ਕਵਾੜਾ ਪਿੰਡ ਦੇ ਵਸਨੀਕ ਰਿੰਕੂ ਅਲਾਵਾ ਦਾ ਕਹਿਣਾ ਹੈ ਕਿ ਕੇਐੱਨਵੀ ਵਿਖੇ ਚੁਣੇ ਬੀਜ ਜੈਵਿਕ ਖੇਤੀ ਦਾ ਪਸਾਰ ਕਰਨ ਹੇਤੂ ਹੋਰ ਕਿਸਾਨਾਂ ਨੂੰ ਵੇਚਣ ਅਤੇ ਵੰਡਣ ਲਈ ਵੱਖਰੇ ਤੌਰ 'ਤੇ ਸਟੋਰ ਕੀਤੇ ਜਾਂਦੇ ਹਨ ਅਤੇ ਬਾਕੀ ਫ਼ਸਲ ਨੂੰ ਵਰਤੋਂ ਲਈ ਰੱਖਿਆ ਜਾਂਦਾ ਹੈ। "ਫ਼ਸਲ ਦੀ ਵਾਢੀ ਖਤਮ ਹੋਣ ਤੋਂ ਬਾਅਦ ਸਾਨੂੰ ਇੱਕ ਚੰਗਾ ਬੀਜ ਚੁਣਨਾ ਪੈਂਦਾ ਹੈ," 39 ਸਾਲਾ ਰਿੰਕੂ ਕਹਿੰਦੇ ਹਨ।

ਕਕਰਾਨਾ ਪਿੰਡ ਦੀ ਇੱਕ ਕਿਸਾਨ ਔਰਤ ਅਤੇ ਕੇਐੱਨਵੀ ਦੀ ਮੈਂਬਰ, ਰਈਤੀਬਾਈ ਸੋਲੰਕੀ ਸਹਿਮਤੀ ਜਤਾਉਂਦਿਆਂ ਕਹਿੰਦੇ ਹਨ: "ਬੀਜ ਦੀ ਚੋਣ ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀ ਉਤਪਾਦਕਤਾ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।''

40 ਸਾਲਾ ਰਾਇਤੀਬਾਈ ਕਹਿੰਦੇ ਹਨ, "ਮੋਟੇ ਅਨਾਜ ਅਤੇ ਜਵਾਰ ਵਰਗੇ ਅਨਾਜ ਸਾਡੇ ਭੀਲ ਕਬੀਲੇ ਦਾ ਮੁੱਖ ਭੋਜਨ ਸਨ। ਮੋਟੇ ਅਨਾਜਾਂ ਦੀ ਕਾਸ਼ਤ ਵਿੱਚ ਪਾਣੀ ਘੱਟ ਲੱਗਦਾ ਹੈ ਪਰ ਪੋਸ਼ਣ ਦੀ ਗੱਲ ਕਰੀਏ ਤਾਂ ਹਰ ਅਨਾਜ ਨੂੰ ਪਿਛਾਂਹ ਛੱਡਦੇ ਹਨ, ਉਹ ਬਾਜਰੇ ਦੀਆਂ ਕਿਸਮਾਂ ਦੇ ਨਾਮ ਸੂਚੀਬੱਧ ਕਰਨਾ ਸ਼ੁਰੂ ਕਰਦੇ ਹਨ - ਬੱਤੀ (ਸੁਆਂਕ), ਭਾਦੀ, ਰਾਲਾ (ਕੰਗਣੀ), ਰਾਗੀ , ਬਾਜਰਾ, ਕੋਡੋ, ਕੁਟਕੀ, ਸਾਂਗਰੀ। "ਇਹ ਮੋਟਾ ਅਨਾਜ ਫਲ਼ੀਆਂ, ਦਾਲਾਂ ਅਤੇ ਤੇਲ ਬੀਜਾਂ ਵਰਗੀਆਂ ਫਲੀਆਂ ਨਾਲ਼ ਮਿਸ਼ਰਤ ਫ਼ਸਲ ਵਜੋਂ ਉਗਾਏ ਜਾਂਦੇ ਹਨ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕੁਦਰਤੀ ਤੌਰ 'ਤੇ ਬਣਾਈ ਰੱਖਿਆ ਜਾ ਸਕੇ," ਉਹ ਕਹਿੰਦੇ ਹਨ।

PHOTO • Rohit J.
PHOTO • Rohit J.

ਖੱਬੇ: ਤੇਜਾਲੀਬਾਈ ਆਪਣੇ ਝੋਨੇ ਦੇ ਖੇਤ ਵਿੱਚ ਸੱਜੇ: ਰਾਇਤੀਬਾਈ ਆਪਣੇ ਸੁਆਂਕ ਦੇ ਖੇਤ ਵਿੱਚ

PHOTO • Rohit J.
PHOTO • Rohit J.

ਖੱਬੇ: ਜਵਾਰ  ਸੱਜੇ: ਸੁਆਂਕ ਅਨਾਜ, ਜਿਹਨੂੰ ਸਥਾਨਕ ਲੋਕ ਬੱਟੀ ਕਹਿੰਦੇ ਹਨ।

ਕੇਐੱਨਵੀ, ਇੱਕ ਕਬਾਇਲੀ ਮਹਿਲਾ ਸਹਿਕਾਰੀ ਸੰਗਠਨ, ਨਾ ਸਿਰਫ਼ ਸਥਾਨਕ ਬੀਜ ਇਕੱਠੇ ਕਰਨ 'ਤੇ ਕੰਮ ਕਰ ਰਿਹਾ ਹੈ, ਬਲਕਿ ਜੈਵਿਕ ਖੇਤੀ ਦੇ ਤਰੀਕਿਆਂ ਨੂੰ ਵਾਪਸ ਲਿਆਉਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ।

ਇਹ ਹੌਲ਼ੀ-ਹੌਲ਼ੀ ਹੋ ਰਿਹਾ ਹੈ ਕਿਉਂਕਿ ਰੂੜੀ ਅਤੇ ਖਾਦ ਬਣਾਉਣ ਵਿੱਚ ਬਹੁਤ ਸਮਾਂ ਲੱਗਦਾ ਹੈ, ਤੇਜਾਲੀਬਾਈ ਕਹਿੰਦੇ ਹਨ, ਜੋ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਖੋਡੰਬਾ ਪਿੰਡ ਵਿੱਚ ਰਹਿੰਦੇ ਹਨ। "ਇਸ ਸਮੇਂ, ਮੈਂ ਆਪਣੀ ਵਰਤੋਂ ਲਈ ਆਪਣੀ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਕੁਝ ਸਥਾਨਕ ਬੀਜ ਬੀਜ ਰਹੀ ਹਾਂ। ਮੈਂ ਇਸ ਸਮੇਂ ਪੂਰੀ ਤਰ੍ਹਾਂ ਜੈਵਿਕ ਖੇਤੀ ਵੱਲ ਨਹੀਂ ਜਾ ਸਕਦੀ।'' ਉਹ ਆਪਣੇ ਪਰਿਵਾਰ ਦੇ ਤਿੰਨ ਏਕੜ ਖੇਤ ਵਿੱਚ ਜਵਾਰ, ਮੱਕੀ, ਝੋਨੇ, ਦਾਲਾਂ ਅਤੇ ਸਬਜ਼ੀਆਂ ਦੀ ਬਾਰਸ਼ ਆਧਾਰਤ ਖੇਤੀ ਕਰਦੇ ਹਨ।

ਦੇਵਾਸ ਜ਼ਿਲ੍ਹੇ ਦੇ ਜਮਸਿੰਧ ਦੇ ਵਸਨੀਕ ਵਿਕਰਮ ਭਾਰਗਵ ਦੱਸਦੇ ਹਨ ਕਿ ਜੈਵਿਕ ਖੇਤੀ ਵਿੱਚ ਵਰਤੀ ਜਾਣ ਵਾਲ਼ੀ ਖਾਦ ਅਤੇ ਬਾਇਓਕਲਚਰ ਵੀ ਵਾਪਸੀ ਕਰ ਰਹੀ ਹੈ। ਬਾਇਓਕਲਚਰ ਗੁੜ, ਛੋਲਿਆਂ ਦੇ ਚੂਰੇ, ਡੰਗਰਾਂ ਦੇ ਗੋਹੇ ਅਤੇ ਮੂਤ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।

25 ਸਾਲਾ ਬਰੇਲਾ ਆਦਿਵਾਸੀ ਕਹਿੰਦੇ ਹਨ, "ਖੇਤ ਤੋਂ ਲਿਆਂਦੀ ਗਈ ਘਾਹ ਵਰਗੀ ਖੇਤੀ ਰਹਿੰਦ-ਖੂੰਹਦ ਨੂੰ ਪਸ਼ੂ ਦੇ ਗੋਹੇ ਨਾਲ਼ ਮਿਲਾ ਕੇ ਟੋਏ ਵਿੱਚ ਪਰਤ ਦਰ ਪਰਤ ਭਰਨਾ ਪੈਂਦਾ ਹੈ, ਜਿਸ ਨੂੰ ਖਾਦ ਬਣਾਉਣ ਲਈ ਲਗਾਤਾਰ ਪਾਣੀ ਦਿੰਦੇ ਰਹਿਣਾ ਪੈਂਦਾ ਹੈ। ਫਿਰ, ਇਸ ਨੂੰ ਖੇਤ ਵਿੱਚ ਖਿਲਾਰਨਾ ਤੇ ਮਿੱਟੀ ਵਿੱਚ ਰਲ਼ਾਉਣਾ ਪੈਂਦਾ ਹੈ। ਇਸ ਨਾਲ਼ ਫ਼ਸਲਾਂ ਨੂੰ ਫਾਇਦਾ  ਹੁੰਦਾ ਹੈ।

PHOTO • Rohit J.
PHOTO • Rohit J.

ਖੱਬੇ: ਗਾਂ ਦੇ ਗੋਹੇ ਨੂੰ ਖੇਤੀਬਾੜੀ ਰਹਿੰਦ - ਖੂੰਹਦ ਨਾਲ਼ ਮਿਲਾਇਆ ਜਾਣਾ ਸੱਜੇ: ਬਾਇਓਕਲਚਰ ਦੀ ਤਿਆਰੀ

PHOTO • Rohit J.
PHOTO • Rohit J.

ਖੱਬੇ: ਇਸ ਦੀ ਤਿਆਰੀ ਦੇ ਪੜਾਅ ਦੌਰਾਨ ਪਾਣੀ ਨੂੰ ਲਗਾਤਾਰ ਮਿਲਾਉਣਾ ਚਾਹੀਦਾ ਹੈ ਸੱਜੇ: ਇੱਕ ਵਾਰ ਤਿਆਰ ਹੋਣ ਤੋਂ ਬਾਅਦ ਇਸ ਨੂੰ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ

*****

ਵੇਸਤੀ ਪਡੀਅਰ ਦਾ ਕਹਿਣਾ ਹੈ ਕਿ ਮੰਡੀ ਮੁਕਾਬਲੇ ਕਾਰਨ ਪੈਦਾਵਾਰ ਵਧਾਉਣ ਦੀ ਲੱਗੀ ਹੋੜ ਕਾਰਨ ਬੀਜ ਗਾਇਬ ਹੋਣ ਨਾਲ਼ ਰਵਾਇਤੀ ਪਕਵਾਨ ਵੀ ਗਾਇਬ ਹੋ ਗਏ, ਜਿਵੇਂ ਕਿ ਮੋਟੇ ਅਨਾਜ ਨੂੰ ਹੱਥੀਂ ਕੁੱਟਣ ਦੀ ਪ੍ਰਥਾ ਸੀ। ਪ੍ਰੋਸੈਸਡ ਮੋਟੇ ਅਨਾਜ ਨੂੰ ਲੰਬੇ ਸਮੇਂ ਲਈ ਸਟੋਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ, ਔਰਤਾਂ ਉਨ੍ਹਾਂ ਨੂੰ ਸਿਰਫ਼ ਉਦੋਂ ਹੀ ਕੁੱਟਦੀਆਂ ਹਨ ਜਦੋਂ ਖਾਣਾ ਪਕਾਉਣ ਦੀ ਜ਼ਰੂਰਤ ਹੁੰਦੀ ਹੈ।

"ਜਦੋਂ ਅਸੀਂ ਛੋਟੇ ਸੀ, ਤਾਂ ਰਾਲਾ, ਭਾਦੀ ਅਤੇ ਬੱਤੀ ਵਰਗੇ ਮੋਟੇ ਅਨਾਜ ਦੀ ਵਰਤੋਂ ਕਰਕੇ ਸੁਆਦੀ ਸਨੈਕਸ ਬਣਾਏ ਜਾਂਦੇ ਸਨ। ਜਦੋਂ ਪਰਮੇਸ਼ਵਰ ਨੇ ਮਨੁੱਖਾਂ ਨੂੰ ਬਣਾਇਆ, ਤਾਂ ਉਸਨੇ ਉਨ੍ਹਾਂ ਨੂੰ ਦੇਵੀ ਕੰਸਾਰੀ ਦਾ ਛਾਤੀ ਦਾ ਦੁੱਧ ਪੀਣ ਲਈ ਕਿਹਾ। ਜਵਾਰ [ਦੇਵੀ ਕੰਸਾਰੀ ਦਾ ਪ੍ਰਤੀਕ] ਭੀਲ ਭਾਈਚਾਰੇ ਦੁਆਰਾ ਜੀਵਨ ਦੇਣ ਵਾਲ਼ਾ ਭੋਜਨ ਮੰਨਿਆ ਜਾਂਦਾ ਹੈ," ਵੇਸਤੀ ਦੇਵੀ ਕਹਿੰਦੇ ਹਨ। ਭੀਲਾਲਾ ਭਾਈਚਾਰੇ (ਰਾਜ ਵਿੱਚ ਅਨੁਸੂਚਿਤ ਜਨਜਾਤੀ ਅਧੀਨ ਸੂਚੀਬੱਧ) ਦੀ ਇੱਕ 62 ਸਾਲਾ ਕਿਸਾਨ ਔਰਤ ਚਾਰ ਏਕੜ ਜ਼ਮੀਨ 'ਤੇ ਖੇਤੀ ਕਰਦੇ ਹਨ, ਜਿਸ ਵਿੱਚੋਂ ਅੱਧਾ ਏਕੜ ਉਨ੍ਹਾਂ ਦੇ ਘਰੇਲੂ ਵਰਤੋਂ ਲਈ ਜੈਵਿਕ ਢੰਗ ਨਾਲ਼ ਖੇਤੀ ਕੀਤੀ ਜਾਂਦੀ ਹੈ।

ਬੀਚੀਬਾਈ ਨੇ ਮੋਟੇ ਅਨਾਜ ਦੀ ਵਰਤੋਂ ਕਰਕੇ ਪਕਾਏ ਜਾਂਦੇ ਸਨੈਕਸ ਦੀ ਵੀ ਗੱਲ ਕੀਤੀ। ਦੇਵਾਸ ਜ਼ਿਲ੍ਹੇ ਦੇ ਪੰਡਾਲਾਬ ਪਿੰਡ ਦੇ ਵਸਨੀਕ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਰਾਗੀ ਚਾਵਲਾਂ ਵਿੱਚ ਮਿਲਾ ਕੇ ਮਹਕੁਦਰੀ - ਚਿਕਨ ਕਰੀ ਪਸੰਦ ਹੈ। ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ, ਉਨ੍ਹਾਂ ਨੇ ਦੁੱਧ ਅਤੇ ਗੁੜ ਨਾਲ਼ ਬਣਨ ਵਾਲ਼ੇ ਜੋਵਾਰ ਸਟੂ ਨੂੰ ਵੀ ਯਾਦ ਕੀਤਾ।

ਅਨਾਜ ਦੀ ਕੁਟਾਈ ਕਰਨਾ ਵੀ ਇੱਕ ਭਾਈਚਾਰਕ ਕੰਮ ਹੁੰਦਾ ਜੋ ਔਰਤਾਂ ਦੇ ਇਕੱਠੇ ਹੋਣ ਦਾ ਕਾਰਨ ਬਣਦਾ। "ਅਸੀਂ ਉਸ ਮੌਕੇ ਲੋਕ ਗੀਤ ਗਾਉਂਦੇ, ਜਿਸ ਨਾਲ਼ ਸਾਡੇ ਕੰਮ ਸੁਖਾਲੇ ਹੋ ਜਾਂਦੇ ਤੇ ਥਕਾਟਵ ਵੀ ਘੱਟ ਹੁੰਦੀ। ਪਰ ਹੁਣ ਪਰਵਾਸ ਅਤੇ ਛੋਟੇ ਪਰਿਵਾਰਾਂ ਕਾਰਨ, ਔਰਤਾਂ ਨੂੰ ਰਲ਼-ਮਿਲ਼ ਕੇ ਕੰਮ ਕਰਨ ਦਾ ਮੌਕਾ ਨਹੀਂ ਮਿਲ਼ਦਾ," 63 ਸਾਲਾ ਉਹ ਕਹਿੰਦੇ ਹਨ।

PHOTO • Rohit J.
PHOTO • Rohit J.

ਖੱਬੇ: ਕੰਸਾਰੀ ਨੂ ਵਦਾਵਨੋ ਸੰਗਠਨ ਦੇ ਮੈਂਬਰ ਪੰਤਾਲਾਬ ਪਿੰਡ ਵਿੱਚ ਵਿਰਾਸਤੀ ਬੀਜਾਂ ਦੀ ਸੰਭਾਲ਼ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ ਸੱਜੇ: ਇਹ ਫ਼ਸਲਾਂ ਪੰਛੀਆਂ ਨੂੰ ਵੀ ਪਸੰਦ ਹਨ। ਇਸ ਲਈ ਬਿਚੀਬਾਈ ਪਟੇਲ ਵਰਗੇ ਕਿਸਾਨਾਂ ਨੂੰ ਪੰਛੀਆਂ ਨੂੰ ਭਜਾਉਣ ਦਾ ਕੰਮ ਕਰਨਾ ਪੈਂਦਾ ਹੈ

ਹੱਥੀਂ ਅਨਾਜ ਦੀ ਕੁਟਾਈ ਕਰਦਿਆਂ ਗੀਤ ਗਾਉਂਦੀਆਂ ਕਰਲੀਬਾਈ ਅਤੇ ਬਿਚੀਬਾਈ ; ਇੱਕ ਪਰੰਪਰਾ ਜੋ ਹੁਣ ਮੁੱਕਣ ਕੰਢੇ ਹੈ

ਕਰਲੀਬਾਈ ਭਾਵਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੇ ਸਨ ਤਾਂ ਉਹ ਮੋਟੇ ਅਨਾਜ ਨੂੰ ਹੱਥੀਂ ਪੀਹ ਲਿਆ ਕਰਦੇ। ਪਰ ਉਹ ਯਾਦ ਕਰਦੇ ਹਨ ਕਿ ਇਹ ਕੰਮ ਕਾਫੀ ਮਿਹਨਤੀ ਭਰਿਆ ਰਹਿੰਦਾ। "ਅੱਜ-ਕੱਲ੍ਹ, ਜਵਾਨ ਔਰਤਾਂ ਜਵਾਰ, ਮੱਕੀ ਅਤੇ ਕਣਕ ਪਿਹਾਉਣ ਲਈ ਚੱਕੀਆਂ 'ਤੇ ਲੈ ਕੇ ਜਾਂਦੀਆਂ ਹਨ। ਇਸ ਲਈ ਮੋਟੇ ਅਨਾਜ ਦੀ ਖਪਤ ਘੱਟ ਗਈ ਹੈ," ਕਟਕੁਟ ਪਿੰਡ ਦੀ ਇਹ 60 ਸਾਲਾ ਬਰੇਲਾ ਆਦਿਵਾਸੀ ਔਰਤ ਦਾ ਕਹਿਣਾ ਹੈ।

ਬੀਜਾਂ ਨੂੰ ਸਟੋਰ ਕਰਨਾ ਵੀ ਇੱਕ ਚੁਣੌਤੀ ਹੈ। "ਸੁੱਕੀਆਂ ਫ਼ਸਲਾਂ ਨੂੰ ਇੱਕ ਹਫ਼ਤੇ ਲਈ ਧੁੱਪ ਵਿੱਚ ਸੁਕਾਉਣਾ ਪੈਂਦਾ ਹੈ, ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਮੁਹਟੀਆਂ (ਬਾਂਸ ਦੀਆਂ ਟੋਕਰੀਆਂ) ਵਿੱਚ ਸਟੋਰ ਕੀਤਾ ਜਾਂਦਾ ਹੈ, ਮਿੱਟੀ ਅਤੇ ਪਸ਼ੂਆਂ ਦੇ ਗੋਹੇ ਦੇ ਮਿਸ਼ਰਣ ਦੀ ਵਰਤੋਂ ਕਰਕੇ ਤਾਂ ਜੋ  ਬੀਜ ਹਵਾ ਦੇ ਸੰਪਰਕ ਵਿੱਚ ਨਾ ਆਉਣ। ਹਾਲਾਂਕਿ, ਲਗਭਗ ਚਾਰ ਮਹੀਨਿਆਂ ਬਾਅਦ ਇਕੱਠੀ ਕੀਤੀ ਫ਼ਸਲ 'ਤੇ ਕੀੜਿਆਂ ਦਾ ਹਮਲਾ ਹੁੰਦਾ ਹੈ। ਇਸ ਲਈ ਫਿਰ ਇਸ ਨੂੰ ਦੁਬਾਰਾ ਧੁੱਪ ਵਿੱਚ ਸੁਕਾਉਣਾ ਪੈਂਦਾ ਹੈ," ਰਾਇਤੀਬਾਈ ਦੱਸਦੇ ਹਨ।

ਇਸ ਸਭ ਤੋਂ ਇਲਾਵਾ, ਪੰਛੀ ਵੀ ਇਨ੍ਹਾਂ ਅਨਾਜਾਂ ਨੂੰ ਖਾਣਾ ਪਸੰਦ ਕਰਦੇ ਹਨ। ਹਰ ਮੋਟੇ ਅਨਾਜ ਦੇ ਪੱਕਣ (ਬਿਜਾਈ ਤੋਂ ਬਾਅਦ) ਦਾ ਸਮੇਂ ਤੇ ਮਿਆਦ ਵੱਖ-ਵੱਖ ਹੁੰਦੀ ਹੈ। ਇਸ ਸਮੇਂ ਦੌਰਾਨ ਔਰਤਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਜਿਵੇਂ ਕਿ ਬਿਚੀਬਾਈ ਕਹਿੰਦੀ ਹਨ: "ਸਾਨੂੰ ਇਹ ਸੁਨਿਸ਼ਚਿਤ ਕਰਨਾ ਪੈਂਦਾ ਹੈ ਕਿ ਪੰਛੀ ਪੂਰੀ ਫ਼ਸਲ ਨਾ ਖਾ ਜਾਣ, ਸਾਨੂੰ ਆਪਣੇ ਲਈ ਵੀ ਕੁਝ ਕੁ ਬਚਾਉਣਾ ਹੀ ਪੈਂਦਾ ਹੈ!"

PHOTO • Rohit J.

ਭੀਲ ਆਦਿਵਾਸੀ ਕਿਸਾਨ ( ਖੱਬੇ ਤੋਂ ਸੱਜੇ : ਗਿਲਡੇਰੀਆ ਸੋਲੰਕੀ , ਰਾਇਤੀਬਾਈ , ਰਾਮ ਸ਼ਾਸਤਰੀਆ ਅਤੇ ਰਿੰਕੀ ਅਲਾਵਾ ) ਕਕਰਾਨਾ ਪਿੰਡ ਵਿੱਚ ਜਵਾਰ ਅਤੇ ਮੋਤੀ ਬਾਜਰੇ ਦੀ ਬਿਜਾਈ ਕਰਦੇ ਹੋਏ

PHOTO • Rohit J.
PHOTO • Rohit J.

ਖੱਬੇ: ਨਵੀਂ ਕੱਟੀ ਗਈ ਗੋਂਗੂਰਾ - ਬਹੁਪੱਖੀ ਰੇਸ਼ੇ ਵਾਲ਼ੀ ਫ਼ਸਲ ਜਿਸਦੀ ਵਰਤੋਂ ਸਬਜ਼ੀਆਂ , ਫੁੱਲ ਅਤੇ ਤੇਲ ਬਣਾਉਣ ਲਈ ਕੀਤੀ ਜਾ ਸਕਦੀ ਹੈ ਸੱਜੇ: ਵਾਢੀ ਤੋਂ ਪਹਿਲਾਂ ਗੋਂਗੂਰਾ ਦੀ ਇੱਕ ਕਿਸਮ ਦੇ ਬੀਜ

PHOTO • Rohit J.

ਬਾਜਰੇ ( ਮੋਤੀ ਬਾਜਰੇ ) ਦੀ ਫ਼ਸਲ ਜਵਾਰ , ਰਾਲਾ ( ਬਾਜਰਾ ) ਅਤੇ ਹੋਰ ਕਿਸਮਾਂ ਦੀਆਂ ਫਲੀਆਂ ਅਤੇ ਦਾਲਾਂ ਉਗਾਈਆਂ ਜਾਂਦੀਆਂ ਹਨ

PHOTO • Rohit J.
PHOTO • Rohit J.

ਖੱਬੇ: ਕਕਰਾਨਾ ਪਿੰਡ ਦੇ ਖੇਤ ਵਿੱਚ ਜਵਾਰ ਦੀ ਸਥਾਨਕ ਕਿਸਮ ਸੱਜੇ: ਕੰਗਣੀ

PHOTO • Rohit J.

ਇੱਕ ਕਿਸਾਨ ਔਰਤ ਅਤੇ ਕੇਐੱਨਵੀ ਸੰਗਠਨ ਦੀ ਇੱਕ ਸੀਨੀਅਰ ਮੈਂਬਰ , ਵੈਸਤੀਬਾਈ ਪਡੀਅਰ ਇੱਕ ਦਹਾਕੇ ਬਾਅਦ ਉਗਾਈ ਗਈ ਕੰਗਣੀ ਦੀ ਫ਼ਸਲ ਨੂੰ ਦਿਖਾਉਂਦੀ ਹੋਈ

PHOTO • Rohit J.
PHOTO • Rohit J.

ਖੱਬੇ: ਭਿੰਡੀ ਦੀ ਇੱਕ ਕਿਸਮ ਸੱਜੇ: ਸਰ੍ਹੋਂ

PHOTO • Rohit J.

ਰਾਇਤੀਬਾਈ ( ਕੈਮਰੇ ਵੱਲ ਪਿੱਠ ਕਰਕੇ ਖੜ੍ਹੇ ) , ਰਿੰਕੂ ( ਵਿਚਕਾਰ ) , ਅਤੇ ਉਮਾ ਸੋਲੰਕੀ ਸਰਦੀਆਂ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਜਵਾਰ ਦੀ ਕਟਾਈ ਕਰ ਰਹੀਆਂ ਹਨ

PHOTO • Rohit J.
PHOTO • Rohit J.

ਖੱਬੇ: ਕਟਾਈ ਤੋਂ ਬਾਅਦ ਜਮ੍ਹਾ ਕੀਤੇ ਸੇਮ/ਬੱਲਾਰ ਦੀ ਫਲੀ ਦੇ ਬੀਜ ਸੱਜੇ: ਅਰਹਰ ਦੀ ਦਾਲ ਅਤੇ ਕਰੇਲੇ ਦੀ ਸਬਜ਼ੀ ਨਾਲ਼ ਮੋਟੇ ਅਨਾਜ ਦੀ ਰੋਟੀ

PHOTO • Rohit J.
PHOTO • Rohit J.

ਖੱਬੇ: ਅਰੰ ਡੀ ( ਕੈਸਟ ) ਸੱਜੇ: ਸੁੱਕੇ ਮਹੂਆ ( ਮਧੂਕਾ ਇੰਡੀਕਾ ) ਦੇ ਫੁੱਲ

PHOTO • Rohit J.
PHOTO • Rohit J.

ਖੱਬੇ: ਹੀਰਾਬਾਈ ਭਾਰਗਵ , ਜੋ ਬਰੇਲਾ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ , ਅਗਲੇ ਸੀਜ਼ਨ ਲਈ ਹੱਥੀਂ ਚੁਗੀ ਮੱਕੀ ਦੇ ਬੀਜ ਇਕੱਠੇ ਕਰ ਰਹੀ ਹੈ ਸੱਜੇ: ਅਨਾਜ ਨੂੰ ਪ੍ਰੋਸੈਸ ਕਰਨ ਲਈ ਵਰਤੀ ਜਾਂਦੀ ਚੱਕੀ, ਛੱਜ ਤੇ ਛਾਣਨੀ

PHOTO • Rohit J.
PHOTO • Rohit J.

ਖੱਬੇ: ਹਾਲ-ਫਿਲਹਾਲ ਵਾਢੀ ਕੀਤੇ ਬੀਜਾਂ ਨੂੰ ਬੋਰੀਆਂ ਵਿੱਚ ਭਰ ਕੇ ਰੁੱਖਾਂ ਨਾਲ਼ ਲਮਕਾਇਆ ਗਿਆ ਹੈ , ਜੋ ਅਗਲੇ ਸਾਲ ਦੁਬਾਰਾ ਵਰਤੇ ਜਾਣ ਸੱਜੇ: ਆਰਗੈਨਿਕ ਫਾਰਮਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਮੱਧ ਪ੍ਰਦੇਸ਼ ਡਿਵੀਜ਼ਨ ਦੀ ਉਪ ਪ੍ਰਧਾਨ ਸੁਭਦਰਾ ਖਾਪਰਡੇ ਬਿਚੀਬਾਈ ਦੇ ਨਾਲ਼ ਮਿਲ਼ ਕੇ ਸੁਰੱਖਿਅਤ ਬੀਜਾਂ ਦੀ ਚੋਣ ਕਰ ਰਹੇ ਹਨ ਜੋ ਦੇਸ਼ ਦੇ ਵੱਖ - ਵੱਖ ਹਿੱਸਿਆਂ ਵਿੱਚ ਭੇਜੇ ਜਾਂਦੇ ਹਨ

PHOTO • Rohit J.
PHOTO • Rohit J.

ਖੱਬੇ: ਵੇਸਤੀਬਾਈ ਅਤੇ ਉਨ੍ਹਾਂ ਦੀ ਨੂੰਹ ਜੱਸੀ ਆਪਣੇ ਮੱਕੀ ਦੇ ਖੇਤਾਂ ਲਈ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ। ਜੈਵਿਕ ਖੇਤੀ ਲਈ ਸਮਾਂ ਅਤੇ ਮਿਹਨਤ ਦੀ ਲੋੜ ਹੁੰਦੀ ਹੈ , ਇਸ ਲਈ ਕਿਸਾਨ ਖੇਤੀ ਦੇ ਇਸ ਤਰੀਕੇ ਵੱਲ ਪੂਰੀ ਤਰ੍ਹਾਂ ਨਹੀਂ ਮੁੜ ਸਕਦੇ ਸੱਜੇ: ਅਲੀਰਾਜਪੁਰ ਜ਼ਿਲ੍ਹੇ ਦਾ ਖੋਡੰਬਾ ਪਿੰਡ

ਤਰਜਮਾ: ਕਮਲਜੀਤ ਕੌਰ

Rohit J.

Rohit J. is a freelance photographer who travels across India for his work. He was a photo sub-editor at the national daily from 2012- 2015.

Other stories by Rohit J.
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur