2023 ਵਿੱਚ ਪਾਰੀ ਦੀ ਸਰਵੋਤਮ ਪੇਸ਼ਕਾਰੀ
ਅਸੀਂ ਆਪਣੇ ਮਕਸਦ ਭਾਵ ਆਮ ਲੋਕਾਂ ਦੇ ਰੋਜ਼ਮੱਰਾ ਜੀਵਨ ਦੀ ਰਿਪੋਰਟਿੰਗ ਕਰਦਿਆਂ ਨੌਂ ਸਾਲ ਬਿਤਾਏ ਹਨ। ਇਹ ਸਾਲ ਤੁਹਾਡੀ ਨਜ਼ਰ



ਅਸੀਂ ਆਪਣੇ ਮਕਸਦ ਭਾਵ ਆਮ ਲੋਕਾਂ ਦੇ ਰੋਜ਼ਮੱਰਾ ਜੀਵਨ ਦੀ ਰਿਪੋਰਟਿੰਗ ਕਰਦਿਆਂ ਨੌਂ ਸਾਲ ਬਿਤਾਏ ਹਨ। ਇਹ ਸਾਲ ਤੁਹਾਡੀ ਨਜ਼ਰ
ਸਾਲ 2023 ਨੂੰ ਪਿੱਛਲਝਾਤ ਮਾਰਿਆਂ: ਅਸੀਂ ਦੇਖਦੇ ਹਾਂ ਇੱਕ ਪੱਤਰਕਾਰੀ ਸੰਗ੍ਰਹਿ ਕਵਿਤਾ ਅਤੇ ਗੀਤਾਂ ਦਾ ਨਾਲ਼ ਇੱਕਮਿਕ ਹੋ ਕੇ ਕੀ ਕੁਝ ਪ੍ਰਾਪਤ ਕਰਦਾ ਹੈ। ਜਦ ਨਿਜ਼ਾਮ ਬੇਤਰਤੀਬੀ ਵੱਲ ਨੂੰ ਕੂਚ ਕਰ ਰਿਹਾ ਹੋਵੇ, ਉਸ ਵੇਲ਼ੇ ਇਹ ਬਗ਼ਾਵਤੀ ਸੁਰਾਂ ਹੀ ਹੁੰਦੀਆਂ ਹਨ ਜੋ ਸਾਡੀ ਦੁਨੀਆ ਅਤੇ ਜ਼ਿੰਦਗੀ ਨੂੰ ਅਕਾਰ ਦਿੰਦੀਆਂ ਤੇ ਬਦਲਾਅ ਦੇ ਰਾਹ ਰੁਸ਼ਨਾਉਂਦੀਆਂ ਨੇ
ਪਿਛਲੇ 12 ਮਹੀਨਿਆਂ ਵਿੱਚ ਸੈਂਕੜੇ ਰਿਪੋਰਟਾਂ ਅਤੇ ਸਰਵੇਖਣ, ਹਜ਼ਾਰਾਂ ਸ਼ਬਦ ਸਾਡੀ ਲਾਈਬ੍ਰੇਰੀ ਵਿੱਚ ਆਰਕਾਈਵ ਕੀਤੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਹਰੇਕ ਨਿਆਂ ਅਤੇ ਅਧਿਕਾਰਾਂ ਦੇ ਮੁੱਦਿਆਂ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ ਅਤੇ ਪ੍ਰਮਾਣਿਕਤਾ ਵੀ
ਵਿਰਾਸਤੀ ਲਾਈਬ੍ਰੇਰੀਆਂ ਤੋਂ ਲੈ ਕੇ ਨਵਿਆਉਣਯੋਗ ਊਰਜਾ, ਡੋਕਰਾ ਕਲਾ, ਅਲਫੋਂਸਾ ਅੰਬ ਉਤਪਾਦਕਾਂ ਤੱਕ, ਅਸੀਂ ਆਪਣੇ ਗੈਲਰੀ ਸੈਕਸ਼ਨ ਵਿੱਚ ਕਈ ਤਰ੍ਹਾਂ ਦੀਆਂ ਫ਼ਿਲਮਾਂ ਸ਼ਾਮਲ ਕੀਤੀਆਂ ਹਨ। ਸਾਡੀ ਇਸ ਚੋਣ ਵਿੱਚ ਸ਼ਾਮਲ ਕੁਝ ਵਧੀਆ ਫ਼ਿਲਮਾਂ 'ਤੇ ਇੱਕ ਨਜ਼ਰ ਮਾਰੋ!
ਪਾਰੀ ਆਪਣੀਆਂ ਰਿਪੋਰਟਾਂ ਅਤੇ ਸਟੋਰੀਆਂ 14 ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦੀ ਹੈ। ਕਈ ਵਾਰ ਰਿਪੋਰਟਾਂ ਇੱਕੋ ਸਮੇਂ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਸਾਡਾ ਮਲਟੀਮੀਡੀਆ ਪਲੇਟਫਾਰਮ ਵਿਲੱਖਣ ਹੈ। ਪਰ ਇਹ ਸਿਰਫ਼ ਇੱਕ ਛੋਟੀ ਜਿਹੀ ਝਲਕ ਹੈ ਕਿ ਅਨੁਵਾਦਕਾਂ ਟੀਮ ਕੀ ਕਰਦੀ ਹੈ। ਸਾਡੀ ਸ਼ਾਨਦਾਰ ਟੀਮ ਦੇ ਕੰਮ ਬਾਰੇ ਹੋਰ ਜਾਣਨ ਲਈ ਪੜ੍ਹੋ
ਇਸ ਸਾਲ ਪਾਰੀ ਵਿੱਚ ਹਜ਼ਾਰਾਂ ਹੀ ਤਸਵੀਰਾਂ ਨੇ ਆਪਣੀਆਂ ਕਹਾਣੀਆਂ ਕਹੀਆਂ। ਉਨ੍ਹਾਂ ਵਿੱਚੋਂ ਹਰ ਇੱਕ ਤਸਵੀਰ ਮਗਰ ਸ਼ਾਨਦਾਰ ਕਹਾਣੀ ਹੈ। ਇੱਥੇ ਕੁਝ ਤਸਵੀਰਾਂ ਹਨ ਜੋ ਸਾਨੂੰ ਖਿੱਚ ਕੇ ਪੇਂਡੂ ਭਾਰਤ ਲੈ ਜਾਂਦੀਆਂ ਰਹੀਆਂ ਅਤੇ ਉੱਥੋਂ ਦੀ ਜ਼ਿੰਦਗੀ ਨਾਲ਼ ਮਿਲ਼ਾਉਂਦੀਆਂ ਰਹੀਆਂ
ਪਾਰੀ ਦੀਆਂ ਕਹਾਣੀਆਂ ਦਾ ਵਿਸ਼ਾਲ ਸੰਗ੍ਰਹਿ ਦੇਸ਼ ਭਰ ਦੇ ਕਲਾਸਰੂਮਾਂ ਵਿੱਚ 'ਸਾਡੇ ਸਮੇਂ ਦੀ ਜੀਵਤ ਪਾਠ ਪੁਸਤਕ' ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਅਤੇ ਵਿਦਿਆਰਥੀ ਵੀ ਇਸ ਸੰਗ੍ਰਹਿ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ, ਉਸੇ ਭਾਵਨਾ ਨਾਲ਼ ਉਹ ਸਾਡੇ ਨਾਲ਼ ਸਿਖਲਾਈ ਦੌਰਾਨ ਪੇਂਡੂ ਮੁੱਦਿਆਂ 'ਤੇ ਸਾਡੇ ਸੰਗ੍ਰਹਿ ਵਿੱਚ ਇੰਟਰਵਿਊ, ਫ਼ੋਟੋਆਂ, ਦਸਤਾਵੇਜ਼ ਆਦਿ ਦਾ ਯੋਗਦਾਨ ਪਾਉਂਦੇ ਹਨ
ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਅਸੀਂ ਆਪਣੀਆਂ ਰਿਪੋਰਟਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਤੱਕ ਪਹੁੰਚਾਉਣ ਦੇ ਯੋਗ ਹੋਏ ਹਾਂ
ਆਦਿਵਾਸੀ, ਪੱਛਮੀ ਬੰਗਾਲ ਦੇ ਬੀਰਭੂਮ ਦੇ ਕਿਸਾਨ, ਕੇਰਲ ਦੇ ਅਲਾਪੁਜ਼ਾ ਦੇ ਕੋਇਰ ਵਰਕਰਾਂ ਦੇ ਨਾਲ਼ ਇਸ ਸਾਲ ਸਾਡੀ ਗੈਲਰੀ ਕਈ ਤਰ੍ਹਾਂ ਦੇ ਨਵੇਂ ਚਿਹਰਿਆਂ ਨਾਲ਼ ਭਰੀ ਰਹੀ
ਪੰਜਾਬੀ ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/pari-in-2023-pa